ਬਿਕਰਮ ਮਜੀਠੀਆ ਮੁੜ ਐਸਆਈਟੀ ਦੇ ਸਾਹਮਣੇ ਹੋਏ ਪੇਸ਼, ਗਿਰਫਤਾਰੀ ਦੀ ਚਰਚਾ !

0
72
ਸਿੱਟ ਮੁਖੀ ‘ਤੇ ਲਗਾਏ ਗੰਭੀਰ ਦੋਸ਼
ਪਟਿਆਲਾ,30 ਦਸੰਬਰ (ਅਸ਼ੀਸ਼ ਮਿੱਤਲ): ਨਸ਼ਾ ਤਸਕਰੀ ਦੇ ਮਾਮਲੇ ਵਿਚ ਜਾਂਚ ਦਾ ਸਾਹਮਣਾ ਕਰ ਰਹੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਸ਼ਨੀਵਾਰ ਨੂੰ ਮੁੜ ਵਿਸ਼ੇਸ਼ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਏ ਹਨ। ਚਰਚਾ ਚੱਲ ਰਹੀ ਹੈ ਕਿ ਟੀਮ ਕਿਸੇ ਮਾਮਲੇ ਵਿਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਇਸ ਦੌਰਾਨ ਪੇਸ਼ੀ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਇਸ ਟੀਮ ਦੇ ਮੁਖੀ ਉਪਰ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਆਪਣੀ ਸੇਵਾਮੁਕਤੀ ਦੇ ਕੁਝ ਘੰਟੇ ਬਾਕੀ ਰਹਿੰਦੇ ਹੋਣ ਦੇ ਬਾਵਜੂਦ ਉਸਨੂੰ ਬੁਲਾਇਆ ਗਿਆ ਹੈ। ਸਾਬਕਾ ਮੰਤਰੀ ਨੇ ਦਾਅਵਾ ਕੀਤਾ ਕਿ ਇਹ ਸਾਰਾ ਕੁਝ ਮੁੱਖ ਮੰਤਰੀ ਦੇ ਇਸ਼ਾਰੇ ਉੱਤੇ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਇਕ ਪ੍ਰਵਾਰਕ ਮਸਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਸੀ।
ਮਜੀਠੀਆ ਨੇ ਸ਼ੱਕ ਜਤਾਇਆ ਕਿ ਇਹਨਾਂ ਨੇ ਮੇਰੇ ‘ਤੇ ਕੋਈ ਝੂਠਾ ਕੇਸ ਹੀ ਪਾਉਣਾ ਹੈ। ਮਜੀਠੀਆ ਨੇ ਵਿਅੰਗ ਭਰੇ ਲਹਿਜੇ ਵਿਚ ਕਿਹਾ ਕਿ “ਸਿੱਟ ਦੇ ਚੇਅਰਮੈਨ ਸਾਹਿਬ ਨੂੰ ਜੇ ਮੇਰੇ ਆਉਣ ‘ਤੇ ਰਿਟਾਇਰਮੈਂਟ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦੀ ਖੁਸ਼ੀ ਨਾਲ ਕੋਈ ਸਪੈਸ਼ਲ ਪੈਕੇਜ ਮਿਲਦਾ ਸਕਦੇ ਤਾਂ ਤੁਹਾਡਾ ਭਲਾ ਕਰਨ ਲਈ ਮੈਂ ਅੱਜ ਫਿਰ ਆ ਗਿਆ” ਇਸਦੇ ਨਾਲ ਹੀ ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ”ਜਿੱਥੇ ਜੋਰ ਲੱਗਦਾ ਲਾ ਲੈਣ, ਮੈਂ ਡਰਨ ਵਾਲਾ ਨਹੀਂ ਹਾਂ। ” ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਆਰਡਰਾਂ ‘ਚ ਕਿਤੇ ਨਹੀਂ ਲਿਖਿਆ ਕਿ ਉਸਨੂੰ ਸਿੱਟ ਕੋਲ ਬਾਰ-ਬਾਰ ਪੇਸ਼ ਹੋਣਾ ਪਵੇਗਾ ਪਰੰਤੂ ਉਹ ਆਪਣੀ ਜਿੰਮੇਵਾਰੀ ਸਮਝਦੇ ਹੋਏ ਇਥੇ ਆਏ ਹਨ ਪਰੰਤੂ ਹੁਣ ਸੱਚਾਈ ਦਾ ਕੰਮ ਤਾਂ ਰਹਿ ਨਹੀਂ ਗਿਆ ਹੁਣ ਤਾਂ ਸਿਆਸੀਕਰਨ ਰਹਿ ਗਿਆ।
ਮਜੀਠੀਆ ਨੇ ਕਿਹਾ ਕਿ ਉਨ੍ਹਾਂ ਸਿੱਟ ਮੁਖੀ ਵਲੋਂ ਗੈਰਕਾਨੂੰਨੀ ਤੌਰ ਤੇ ਸੱਦਣ ਦੇ ਚੱਲਦੇ ਡੀਜੀਪੀ ਸਾਹਿਬ ਨੂੰ ਇਹਦੇ ਬਾਰੇ ਚਿੱਠੀ ਲਿਖ ਚੁੱਕਿਆ ਹਾਂ ।ਉਪਕਾਰ ਸਿੰਘ ਸੰਧੂ ਨੂੰ ਵੀ ਜਬਰੀ ਉਨ੍ਹਾਂ ਵਿਰੁੱਧ ਗਵਾਹ ਬਣਨ ਸਬੰਧੀ ਕਿਹਾ ਕਿ ਉਹ ਉਹਨਾਂ ਦੀ ਇਸ ਗੱਲ ਦੀ ਤਾਰੀਫ ਅਤੇ ਧੰਨਵਾਦ ਕਰਦੇ ਹਨ ਕਿ ਉਹਨਾਂ ਇਸਤੋਂ ਜਵਾਬ ਦੇ ਦਿੱਤਾ। ਜਦੋਂ ਕਿ ਇੱਕ ਉਹਨਾਂ ਦੇ ਗਵਾਂਢੀ ਨੇ ਸਿਕਿਉਰਟੀ ਬਦਲੇ ਗਵਾਹੀਆਂ ਦਿੱਤੀਆਂ ਹਨ। ਮਜੀਠੀਆ ਨੇ ਕਿਹਾ ਕਿ ਗਵਾਹਾਂ ਨੂੰ ਬਣੇ ਬਣਾਏ ਬਿਆਨ ਆਏ ਹਨ ਕਿ ਤੁਸੀਂ ਇਹ ਬਿਆਨ ਦੇਣੇ ਆ, ਜਿਸਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਇੱਕ ਨਵਾਂ ਮੇਰੇ ਖਿਲਾਫ ਸਬੂਤ ਮੈਨਫੈਕਚਰ ਬਣਾਣਾ ਚਾਹ ਰਹੇ ਸੀ ਮਗਰ ਸਫ਼ਲ ਨਹੀਂ ਹੋ ਸਕੇ।

LEAVE A REPLY

Please enter your comment!
Please enter your name here