bikram majithia case; ਵਿਜੀਲੈਂਸ ਵੱਲੋਂ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤੇ ਗਏ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਦੀ ਨਿਆਂਇਕ ਹਿਰਾਸਤ ਦਾ ਮੁਹਾਲੀ ਅਦਾਲਤ ਨੇ ਵਾਧਾ ਕਰ ਦਿੱਤਾ ਹੈ। ਸ਼ਨੀਵਾਰ ਨੂੰ ਭਾਰੀ ਸੁਰੱਖਿਆ ਹੇਠ ਨਾਭਾ ਜੇਲ੍ਹ ਤੋਂ ਮੁਹਾਲੀ ਦੀ ਅਦਾਲਤ ਵਿਚ ਲਿਆਂਦੇ ਸ਼੍ਰੀ ਮਜੀਠਿਆ ਨੂੰ ਅਦਾਲਤ ਨੇ ਮੁੜ 14 ਦਿਨਾਂ ਲਈ ਨਾਭਾ ਜੇਲ੍ਹ ਵਿਚ ਭੇਜਣ ਦੇ ਆਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ ਅਨੌਖਾ ਵਿਆਹ; ਹਿਮਾਚਲ ‘ਚ ਦੋ ਸਕੇ ਭਰਾਵਾਂ ਨੇ ਇੱਕ ਕੁੜੀ ਦੇ ਨਾਲ ਕਰਵਾਇਆ ਵਿਆਹ
ਉਨ੍ਹਾਂ ਨੂੰ ਹੁਣ ਮੁੜ 2 ਅਗੱਸਤ ਨੂੰ ਅਦਲਤ ਵਿਚ ਪੇਸ਼ ਕੀਤਾ ਜਾਵੇਗਾ। ਉਹ 6 ਜੁਲਾਈ ਤੋਂ ਨਾਭਾ ਜੇਲ੍ਹ ਵਿਚ ਬੰਦ ਹਨ, ਜਿੱਥੇ ਉਨ੍ਹਾਂ ਜੇਲ੍ਹ ਦੀ ਬੇਰਕ ਵੀ ਬਦਲਣ ਦੀ ਵੀ ਮੰਗ ਕੀਤੀ ਸੀ। ਇਸਤੋਂ ਇਲਾਵਾ ਉਨ੍ਹਾਂ ਵੱਲੋਂ ਸਥਾਨਕ ਅਦਾਲਤ ਵਿਚ ਜਮਾਨਤ ਅਰਜ਼ੀ ਵੀ ਲਗਾਈ ਹੋਈ ਹੈ। ਜਿਸ ਉਪਰ 22 ਜੁਲਾਈ ਨੂੰ ਸੁਣਵਾਈ ਹੋਣੀ ਹੈ।
ਇਹ ਵੀ ਪੜ੍ਹੋ ਅਕਾਲੀ ਦਲ ਨੂੰ ਤਿੰਨ ਦਿਨਾਂ ‘ਚ ਦੂਜਾ ਵੱਡਾ ਝਟਕਾ; ਇੱਕ ਹੋਰ ਵੱਡੇ ਆਗੂ ਨੇ ਛੱਡਿਆ ਅਕਾਲੀ ਦਲ
ਦਸਣਾ ਬਣਦਾ ਹੈ ਕਿ 25 ਜੂਨ ਨੂੰ ਮਜੀਠਿਆ ਨੂੰ ਅੰਮ੍ਰਿਤਸਰ ਸਥਿਤ ਗਰੀਨ ਐਵਨਿਊ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਿਸਤੋਂ ਬਾਅਦ 26 ਜੂਨ ਨੂੰ ਅਦਾਲਤ ਵਿਚ ਪੇਸ਼ ਕਰਕੇ ਪਹਿਲਾਂ 7 ਦਿਨਾਂ ਅਤੇ ਮੁੜ 2 ਜੁਲਾਈ ਨੂੰ ਪੇਸ਼ ਕਰਕੇ 4 ਦਿਨਾਂ ਦਾ ਪੁਲਿਸ ਰਿਮਾਂਡ ਵੀ ਲਿਆ ਸੀ। ਵਿਜੀਲੈਂਸ ਨੇ ਪੁਛਗਿਛ ਦੌਰਾਨ ਕਾਫ਼ੀ ਅਹਿਮ ਖੁਲਾਸੇ ਹੋਣ ਦਾ ਦਾਅਵਾ ਕੀਤਾ ਸੀ। ਇਸ ਦੌਰਾਨ ਮਜੀਠਿਆ ਦੇ ਜੇਲ੍ਹ ਵਿਚ ਬੰਦ ਰਹਿਣ ਦੌਰਾਨ ਵੀ ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


