ਅਨੌਖਾ ਵਿਆਹ; ਹਿਮਾਚਲ ‘ਚ ਦੋ ਸਕੇ ਭਰਾਵਾਂ ਨੇ ਇੱਕ ਕੁੜੀ ਦੇ ਨਾਲ ਕਰਵਾਇਆ ਵਿਆਹ

Date:

spot_img

himachal news News; ਹਿਮਾਚਲ ਪ੍ਰਦੇਸ਼ ਦੇ ਨਾਹਨ ਇਲਾਕੇ ਵਿਚ ਹੋਏ ਇੱਕ ਅਨੌਖੇ ਵਿਆਹ ਦੀ ਪੂਰੀ ਦੁਨੀਆ ਵਿਚ ਚਰਚਾ ਹੈ। ਇੱਥੋਂ ਦੇ ਸਿਲਾਈ ਖੇਤਰ ਵਿਚ ਦੋ ਸਕੇ ਭਰਾਵਾਂ ਨੇ ਇੱਕ ਕੁੜੀ ਨਾਲ ਵਿਆਹ ਕਰਵਾਇਆ ਹੈ। ਇਸ ਵਿਆਹ ਨੂੰ ਇਸ ਇਲਾਕੇ ਵਿਚ ਚੱਲੀ ਆ ਰਹੀ ਸਦੀਆਂ ਪੁਰਾਣੀ ਰਵਾਇਤ ਨਾਲ ਜੋੜਿਆ ਜਾ ਰਿਹਾ। ਪ੍ਰੰਤੂ ਸੁਣਨ ਦੇ ਵਿਚ ਹੀ ਇਹ ਕਾਫ਼ੀ ਅਲੱਗ ਲੱਗਦਾ ਹੈ ਕਿ 21ਵੀਂ ਸਦੀ ਦੇ ਵਿਚ ਅਜਿਹਾ ਵਿਆਹ ਹੋਇਆ ਹੈ।

ਇਹ ਵੀ ਪੜ੍ਹੋ halwara airport ਦੇ ਟਰਮੀਨਲ ਦਾ 27 ਜੁਲਾਈ ਨੂੰ ਪ੍ਰਧਾਨ ਮੰਤਰੀ ਮੋਦੀ ਕਰਨਗੇ ਉਦਘਾਟਨ

ਹਾਟੀ ਭਾਈਚਾਰੇ ਨਾਲ ਸਬੰਧਤ ਸ਼ਿਲਾਈ ਪਿੰਡ ਦੇ ਦੋ ਸਕੇ ਭਰਾਵਾਂ ਪ੍ਰਦੀਪ ਨੇਗੀ ਅਤੇ ਕਪਿਲ ਨੇਗੀ ਦੇ ਇੱਕ ਨਜਦੀਕੀ ਪਿੰਡ ਦੀ ਕੁੜੀ ਸੁਨੀਤਾ ਚੌਹਾਨ ਨਾਲ ਹੋਏ ਇਸ ਵਿਆਹ ਦੀਆਂ ਤਸਵੀਰਾਂ ਸ਼ੋਸਲ ਮੀਡੀਆ ਉਪਰ ਵਾਈਰਲ ਹੋ ਰਹੀਆਂ ਹਨ। ਦਸਿਆ ਜਾ ਰਿਹਾ ਕਿ ਪ੍ਰਦੀਪ ਨੇਗੀ ਇੱਕ ਸਰਕਾਰੀ ਕਰਮਚਾਰੀ ਹੈ ਜਦਕਿ ਕਪਿਲ ਨੇਗੀ ਵਿਦੇਸ਼ ਵਿਚ ਰਹਿੰਦਾ ਹੈ। ਵੱਡੀ ਗੱਲ ਇਹ ਵੀ ਹੈ ਕਿ ਕੁੜੀ ਸੁਨੀਤਾ ਨੇ ਦਾਅਵਾ ਕੀਤਾ ਹੈ ਕਿ ਉਹ ਇਹ ਵਿਆਹ ਕਰਵਾ ਕੇ ਕਾਫ਼ੀ ਖੁਸ ਹੈ ਕਿਉਂਕਿ ਉਸਨੇ ਇਹ ਵਿਆਹ ਆਪਣੀ ਮਰਜ਼ੀ ਨਾਲ ਕਰਵਾਇਆ ਹੈ।

ਇਹ ਵੀ ਪੜ੍ਹੋ ਸਾਉਣ ਮਹੀਨੇ ‘ਚ ਭਰਾ ਨਾਲ ਪੇਕੇ ਜਾ ਰਹੀ ਨਵਵਿਆਹੁਤਾ ਦੀ ਸੜਕ ਹਾਦਸੇ ਵਿਚ ਹੋਈ ਮੌ+ਤ

ਪਿੰਡ ਦੇ ਪੁਰਾਣੇ ਵਿਅਕਤੀਆਂ ਮੁਤਾਬਕ ਇਹ ਰੀਤ ਸਦੀਆਂ ਪੁਰਾਣੀ ਹੈ, ਜਿਸਦੇ ਤਹਿਤ ਇੱਕ ਪ੍ਰਵਾਰ ਨੂੰ ਇਕੱਠਾ ਰੱਖਣ ਦੇ ਲਈ ਇੱਕ ਲੜਕੀ ਨਾਲ ਹੀ ਦੋ ਜਾਂ ਤਿੰਨ ਭਰਾਵਾਂ ਦਾ ਇਕੱਠਿਆ ਹੀ ਵਿਆਹ ਕਰ ਦਿੱਤਾ ਜਾਂਦਾ ਹੈ। ਇਸਤੋਂ ਪਹਿਲਾਂ ਵੀ ਇਸ ਇਲਾਕੇ ਵਿਚ ਦਰਜ਼ਨਾਂ ਅਜਿਹੇ ਵਿਆਹ ਹੋਏ ਹਨ ਪ੍ਰੰਤੂ ਜਿਆਦਾਤਰ ਅਜਿਹੇ ਵਿਆਹ ਚੁੱਪ-ਘੜੁੱਪ ਤਰੀਕੇ ਨਾਲ ਹੁੰਦੇ ਰਹੇ ਹਨ ਪ੍ਰੰਤੂ ਇਹ ਵਿਆਹ ਕਾਫ਼ੀ ਧੂਮਧਾਮ ਨਾਲ ਹੋਇਆ, ਜੋਕਿ ਤਿੰਨ ਦਿਨ ਤੱਕ ਚੱਲਿਆ। ਜਿਸਦੇ ਚੱਲਦੇ ਹੁਣ ਮੀਡੀਆ ਦੀਆਂ ਸੁਰਖੀਆਂ ਦਾ ਸਿੰਗਾਰ ਬਣ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Social Media influencer Mad Sandhu ਦਾ Amritsar ‘ਚ ਗੋ/ਲੀ/ਆਂ ਮਾਰ ਕੇ ਕ/ਤ/ਲ

Amritsar News: ਪੰਜਾਬ ਦੇ ਚਰਚਿਤ Social Media influencer Mad...

Haryana के सभी मंत्रियों और विधायकों से प्रधानमंत्री की मुलाकात ऐतिहासिक और प्रेरणादायकः मुख्यमंत्री नायब सैनी

👉मुख्यमंत्री नायब सिंह सैनी बोले- प्रधानमंत्री श्री नरेंद्र मोदी...