Nabha News: Bikram Majithia; ਜਾਇਦਾਦ ਤੋਂ ਵੱਧ ਆਮਦਨ ਬਣਾਉਣ ਦੇ ਮਾਮਲੇ ਵਿਚ ਪਿਛਲੇ 7 ਮਹੀਨਿਆਂ ਤੋਂ ਨਾਭਾ ਜੇਲ੍ਹ ‘ਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ (Bikram Majithia) ਮੰਗਲਵਾਰ ਨੁੰ ਬਾਹਰ ਆ ਗਏ। ਉਹ ਆਪਣੇ ਪਹਿਲੇ ਵਾਲੇ ਰੌਅ ਦੇ ਵਿਚ ਹੀ ਨਜ਼ਰ ਆਏ। ਬੀਤੇ ਕੱਲ੍ਹ ਹੀ ਉਨ੍ਹਾਂ ਨੁੰ ਦੇਸ ਦੀ ਸਰਬਉੱਚ ਅਦਾਲਤ ਵੱਲੋਂ ਇਸ ਕੇਸ ਵਿਚ ਜਮਾਨਤ ਦਿੱਤੀ ਗਈ ਸੀ। ਪ੍ਰੰਤੂ ਰਸਮੀ ਕਾਰਵਾਈਆਂ ਪੂਰੀਆਂ ਕਰਨ ਵਿਚ ਦੇਰੀ ਹੋਣ ਕਾਰਨ ਉਨ੍ਹਾਂ ਨੂੰ ਅੱਜ ਜੇਲ੍ਹ ਤੋਂ ਛੱਡਿਆ ਗਿਆ ਹੈ।
ਇਹ ਵੀ ਪੜ੍ਹੋ Big News; ਜੇਲ੍ਹ ‘ਚ ਬੰਦ ਬਿਕਰਮ ਮਜੀਠਿਆ ਦੇ ਹੱਕ ‘ਚ ਖੁੱਲ ਕੇ ਆਏ ਡੇਰਾ ਬਿਆਸ ਦੇ ਮੁਖੀ
ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਉਨ੍ਹਾਂ ਦਾ ਕਾਫ਼ਲਾ ਪਟਿਆਲਾ ਲਈ ਰਵਾਨਾ ਹੋ ਗਿਆ, ਜਿੱਥੇ ਦਸਿਆ ਜਾ ਰਿਹਾ ਕਿ ਉਹ ਗੁਰੂ ਦਾ ਸ਼ੁਕਰਾਨਾ ਕਰਨ ਲਈ ਪਟਿਆਲਾ ਦੇ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਵੱਲ ਰਵਾਨਾ ਹੋ ਗਏ। ਉਧਰ, ਮਜੀਠਿਆ ਦੇ ਅੱਜ ਬਾਹਰ ਆਉਣ ਦੀ ਸੂਚਨਾ ਮਿਲਦਿਆਂ ਹੀ ਅੱਜ ਸਵੇਰ ਤੋਂ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਮਰਥਕ ਭਵਾਨੀਗੜ੍ਹ ਰੋਡ ‘ਤੇ ਸਥਿਤ ਨਾਭਾ ਜੇਲ੍ਹ ਦੇ ਅੱਗੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ ਪ੍ਰੰਤੂ ਇੱਥੇ ਸੁਰੱਖਿਆ ਪ੍ਰਬੰਧਾਂ ਨੁੰ ਦੇਖਦੇ ਹੋਏ ਵੱਡੀ ਤਾਦਾਦ ਵਿਚ ਪੁਲਿਸ ਮੁਲਾਜਮ ਤੈਨਾਤ ਕੀਤੇ ਗਏ ਅਤੇ ਜੇਲ੍ਹ ਤੋਂ ਕਾਫ਼ੀ ਦੂਰ-ਦੂਰ ਦੋਨੋਂ ਪਾਸੇ ਬੈਰੀਗੇਡਿੰਗ ਵੀ ਕੀਤੀ ਗਈ। ਇਸਦੇ ਬਾਵਜੂਦ ਮਜੀਠਿਆ ਦੇ ਸਮਰਥਕਾਂ ਵਿਚ ਆਪਣੇ ਆਗੂ ਦੀ 7 ਮਹੀਨਿਆਂ ਬਾਅਦ ਝਲਕ ਦੇਣ ਲਈ ਕਾਫ਼ੀ ਉਤਸਾਹ ਪਾਇਆ ਗਿਆ। ਜਿਕਰਯੋਗ ਹੈ ਕਿ 25 ਜੂਨ ਨੂੰ ਗ੍ਰਿਫਤਾਰ ਹੋਣ ਤੋਂ ਬਾਅਦ ਬਿਕਰਮ ਮਜੀਠਿਆ ਦੀ ਪੇਸ਼ੀ ਦੇ ਦੌਰਾਨ ਵੀ ਕੋਈ ਤਸਵੀਰ ਸਾਹਮਣੇ ਨਹੀਂ ਆਈ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


