ਸ਼੍ਰੀ ਅੰਮ੍ਰਿਤਸਰ ਸਾਹਿਬ, 29 ਨਵੰਬਰ: ਆਪਣੇ ਸਾਬਤ ਸੂਰਤ ਗੁਰਸਿੱਖੀ ਸਰੂਪ ਕਾਰਨ ਚਰਚਾ ਵਿਚ ਕ੍ਰਿਕਟ ਖਿਡਾਰੀ ਸ: ਗੁਰਜਪਨੀਤ ਸਿੰਘ ਨੂੰ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਨੇ ਸ਼ੁੱਭਕਾਮਨਾਵਾਂ ਭੇਟ ਕੀਤੀਆਂ ਹਨ। ਆਪਣੇ ਸੋਸ਼ਲ ਮੀਡੀਆ ’ਤੇ ਅੱਪਲੋਡ ਇੱਕ ਪੋਸਟ ਵਿਚ ਇਸ ਗੁਰਸਿੱਖ ਖਿਡਾਰੀ ਨੂੰ ਵੀਡੀਓ ਕਾਲ ਰਾਹੀਂ ਵਧਾਈਆਂ ਦਿੰਦੇ ਨਜ਼ਰ ਆਏ ਸਾਬਕਾ ਮੰਤਰੀ ਮਜੀਠਿਆ ਨੇ ਇਸ ਖਿਡਾਰੀ ਦੀ ਮਿਹਨਤ ਨੂੰ ਸਲਾਮ ਕੀਤਾ ਹੈ।
ਇਹ ਵੀ ਪੜ੍ਹੋ ਬੇਅਦਬੀ ਕੇਸ ’ਚ ਰਾਮ ਰਹੀਮ ਵਿਰੁਧ ਮੁੜ ਸ਼ੁਰੂ ਹੋਈ ਸੁਣਵਾਈ, ਵੀਡੀਓ ਕਾਨਫਰੰਸ ਰਾਹੀਂ ਹੋਇਆ ਪੇਸ਼
ਜਿਕਰਯੋਗ ਹੈ ਕਿ ਤਮਿਲਨਾਡੂ ਕ੍ਰਿਕਟ ਟੀਮ ਵੱਲੋਂ IPL ’ਚ ਖੇਡਣ ਜਾ ਰਿਹਾ ਇਹ ਨੌਜਵਾਨ ਸਿੱਖ ਖਿਡਾਰੀ ਸ. ਗੁਰਜਪਨੀਤ ਸਿੰਘ ਮੂੁਲ ਰੂਪ ਵਿਚ ਅੰਬਾਲਾ ਤੋਂ ਹੈ ਅਤੇ ਪਿਛਲੇ 7 ਸਾਲ ਤੋਂ ਤਮਿਲਨਾਡੂ ਕ੍ਰਿਕਟ ਟੀਮ ਵਿੱਚ ਖੇਡ ਰਿਹਾ ਹੈ। ਫ਼ਾਸਟ ਬਾਲਰ ਵਜੋਂ ਜਾਣੇ ਜਾਂਦੇ ਸ: ਗੁਰਜਪਨੀਤ ਸਿੰਘ ਦੀ ਹੁਣ ਉਸਦੀ ਚੇਨਈ ਸੁਪਰ ਕਿੰਗਸ ਟੀਮ 2.2 ਕਰੋੜ ਰੁਪਏ ਵਿਚ ਚੋਣ ਹੋਈ ਹੈ। ਬਿਕਰਮ ਸਿੰਘ ਮਜੀਠਿਆ ਨੇ ਖਿਡਾਰੀ ਸ.ਗੁਰਜਪਨੀਤ ਸਿੰਘ ਦੀ ਤਰੱਕੀ ਲਈ ਗੁਰੂ ਸਾਹਿਬ ਅੱਗੇ ਅਰਦਾਸ ਕਰਦਿਆਂ ਉਸਨੂੰ ਆਪਣਾ ਸਿੱਖੀ ਸਰੂਪ ਬਰਕਰਾਰ ਰੱਖਣ ਦੀ ਵੀ ਅਪੀਲ ਕੀਤੀ ਹੈ।