ਪਟਿਆਲਾ, 3 ਅਗੱਸਤ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਨੂੰ ਨਸ਼ਾ ਤਸਕਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ ਜਾਂਚ ਟੀਮ ਨੇ ਮੁੜ ਤਲਬ ਕਰ ਲਿਆ ਹੈ। ਪਟਿਆਲਾ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਾਲੀ ਟੀਮ ਨੇ ਮਜੀਠਿਆ ਨੂੰ ਆਗਾਮੀ8 ਅਗੱਸਤ ਨੂੰ ਸਵੇਰੇ 10 ਵਜੇਂ ਪਟਿਆਲਾ ਦੀ ਪੁਲਿਸ ਲਾਈਨ ਵਿਖੇ ਹਾਜ਼ਰ ਹੋਣ ਲਈ ਕਿਹਾ ਹੈ। ਇਸਤੋਂ ਪਹਿਲਾਂ ਵੀ ਵਿਸੇਸ ਜਾਂਚ ਟੀਮ ਵੱਲੋਂ ਕਈ ਵਾਰ ਸਾਬਕਾ ਮੰਤਰੀ ਕੋਲੋਂ ਪੁਛਗਿਛ ਕੀਤੀ ਜਾ ਚੁੱਕੀ ਹੈ।
Ex Dy CM ਸੁਖਜਿੰਦਰ ਸਿੰਘ ਰੰਧਾਵਾ ਨੂੰ ਕਾਂਗਰਸ ਵਿਚ ਮਿਲੀ ਵੱਡੀ ਜਿੰਮੇਵਾਰੀ
ਜਦ ਕਿ ਪਿਛਲੀ ਦੋਨੋਂ ਵਾਰ ਕਿਸੇ ਕਾਰਨ ਸ: ਮਜੀਠਿਆ ਟੀਮ ਸਾਹਮਣੇ ਪੇਸ਼ ਨਹੀਂ ਹੋਏ ਸਨ। ਗੌਰਤਲਬ ਹੈ ਕਿ ਨਸ਼ਾ ਤਸਕਰੀ ਮਾਮਲੇ ਵਿਚ ਬਿਕਰਮ ਸਿੰਘ ਮਜੀਠਿਆ ਵਿਰੁਧ ਦਸੰਬਰ 2021 ਵਿਚ ਤਤਕਾਲੀ ਚੰਨੀ ਸਰਕਾਰ ਦੇ ਕਾਰਜ਼ਕਾਲ ਦੌਰਾਨ ਪਰਚਾ ਵੀ ਦਰਜ਼ ਹੋਇਆ ਸੀ ਤੇ ਫ਼ਰਵਰੀ 2022 ਵਿਚ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਤੇ ਕਈ ਮਹੀਨਿਆਂ ਬਾਅਦ ਜਮਾਨਤ ਮਿਲੀ ਸੀ। ਹੁਣ ਮਜੀਠਿਆ ਵੱਲੋਂ ਸਿਆਸੀ ਬਦਲੇਖੋਰੀ ਦੇ ਦੋਸ਼ ਲਗਾਉਂਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਗਿਆ ਸੀ।