ਬਿਕਰਮ ਸਿੰਘ ਮਜੀਠਿਆ ਨੇ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ’ਚ ਬਰਤਨਾਂ ਦੀ ਕੀਤੀ ਸੇਵਾ

0
280
+2

ਸ਼੍ਰੀ ਅੰਮ੍ਰਿਤਸਰ ਸਾਹਿਬ, 3 ਦਸੰਬਰ: ਬੀਤੇ ਕੱਲ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਉਣ ਅਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਵਿਰੁਧ ਕੋਈ ਕਾਰਵਾਈ ਨਾ ਕਰਨ ਸਹਿਤ ਹੋਰਨਾਂ ਪੰਥਕ ਵਿਰੋਧੀ ਮਾਮਲਿਆਂ ਵਿਚ ਅਕਾਲੀ ਲੀਡਰਸ਼ਿਪ ਨੂੰ ਸੁਣਾਈ ਧਾਰਮਿਕ ਸਜ਼ਾ ਤਹਿਤ ਅੱਜ ਵੱਡੀ ਗਿਣਤੀ ਵਿਚ ਅਕਾਲੀ ਆਗੂ ਇੱਥੇ ਦਰਬਾਰ ਸਾਹਿਬ ਪੁੱਜੇ ਹੋਏ ਹਨ। ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਰਪ੍ਰਸਤ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਢਸਾ ਵੱਲੋਂ ਘੰਟਾ ਘਰ ਗੇਟ ਅੱਗੇ ਹੱਥ ਵਿਚ ਬਰਛੇ ਫ਼ੜ ਕੇ ਪਹਿਰੇਦਾਰੀ ਕੀਤੀ ਗਈ, ਉਥੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਸ਼੍ਰੀ ਦਰਬਾਰ ਸਾਹਿਬ ਦੇ ਲੰਘਰ ਹਾਲ ਵਿਚ ਸੰਗਤ ਦੇ ਝੂਠੇ ਬਰਤਨ ਸਾਫ਼ ਕਰਦੇ ਨਜ਼ਰ ਆਏ।

ਇਹ ਵੀ ਪੜ੍ਹੋ Farmers Pretest: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਠਵੇਂ ਦਿਨ ’ਚ ਦਾਖ਼ਲ, 8 ਕਿਲੋ ਭਾਰ ਘਟਿਆ

ਇਸ ਮੌਕੇ ਉਹ ਬਿਲਕੁੱਲ ਸਾਦੇ ਲਿਬਾਸ ਅਤੇ ਇਕੱਲੇ ਹੀ ਨਜ਼ਰ ਆਏ। ਇਸੇ ਤਰ੍ਹਾਂ ਅਕਾਲੀ ਦਲ ਦੀ ਦੂਜੀ ਲੀਡਰਸ਼ਿਪ, ਜਿੰਨ੍ਹਾਂ ਦੇ ਵਿਚ ਕਾਰਜ਼ਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ, ਸੁੱਚਾ ਸਿੰਘ ਲੰਗਾਹ, ਗੁਲਜ਼ਾਰ ਸਿੰਘ ਰਣੀਕੇ ਆਦਿ ਸ਼ਾਮਲ ਹਨ, ਵੱਲੋਂ 12 ਵਜੇਂ ਤੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਜਨਤਕ ਪਖਾਨਿਆ ਦੀ ਸਫ਼ਾਈ ਕੀਤੀ ਜਾਵੇਗੀ ਤੇ ਉਸਤੋਂ ਬਾਅਦ ਉਹ ਝੂੁਠੇ ਬਰਤਨਾਂ ਦੀ ਸੇਵਾ ਕਰਨ ਅਤੇ ਕੀਰਤਨ ਸਰਵਣ ਵੀ ਕਰਨਗੇ। ਅਕਾਲੀ ਆਗੂਆਂ ਦੀ ਆਮਦ ਕਰਨ ਬੀਤੇ ਕੱਲ ਦੀ ਤਰ੍ਹਾਂ ਵੱਡੀ ਗਿਣਤੀ ਵਿਚ ਦੂਜੇ ਆਗੂ ਤੇ ਵਰਕਰ ਵੀ ਇੱਥੇ ਪੁੱਜੇ ਹੋਏ ਹਨ ਅਤੇ ਮੀਡੀਆ ਦਾ ਵੀ ਇਸ ਇਤਿਹਾਸਕ ਘਟਨਾ ਦੀ ਕਵਰੇਜ਼ ਲਈ ਜਮਾਵੜਾ ਲੱਗਿਆ ਹੋਇਆ ਹੈ।

 

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

+2

LEAVE A REPLY

Please enter your comment!
Please enter your name here