ਪਟਿਆਲਾ, 17 ਦਸੰਬਰ: ਨਸ਼ਾ ਤਸਕਰੀ ਦੇ ਮਾਮਲੇ ਵਿਚ ਕੇਸ ਦਾ ਸਾਹਮਣਾ ਕਰ ਰਹੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਵਿਸ਼ੇਸ਼ ਜਾਂਚ ਟੀਮ ਦੇ ਕੋਲ਼ ਪੇਸ਼ ਹੋਣਗੇ। ਪਿਛਲੇ ਦਿਨੀਂ ਜਾਰੀ ਕੀਤੇ ਸੰਮਨਾਂ ਰਾਹੀਂ ਸ: ਮਜੀਠੀਆ ਨੂੰ ਪਟਿਆਲਾ ਚ ਪੇਸ਼ ਹੋਣ ਲਈ ਕਿਹਾ ਗਿਆ ਸੀ। ਇਸ ਮਾਮਲੇ ਵਿਚ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠਲੀ ਐਸਆਈਟੀ ਵਲੋਂ ਨਸ਼ਾ ਤਸਕਰੀ ਦੇ ਮਾਮਲੇ ਵਿਚ ਮਜੀਠੀਆ ਤੋਂ ਸਵਾਲ ਜਵਾਬ ਕੀਤੇ ਜਾਣਗੇ।ਇਸ ਮਾਮਲੇ ਵਿਚ ਐਸਆਈਟੀ ਨੇ ਪਿਛਲੇ ਦਿਨੀ ਬੀਜੇਪੀ ਨੇਤਾ ਬੋਨੀ ਅਜਨਾਲਾ ਤੋਂ ਵੀ ਪੁੱਛਕਿਛ ਕੀਤੀ ਸੀ।
ਮਨਿਸਟੀਰੀਅਲ ਕਾਮਿਆਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਅੱਜ
ਕਾਬਲੇਗੌਰ ਹੈ ਕਿ ਚੰਨੀ ਸਰਕਾਰ ਦੇ ਸਮੇਂ ਦਸੰਬਰ 2021 ਵਿਚ ਮਜੀਠੀਆ ਦੇ ਵਿਰੁੱਧ ਐਨਡੀਪੀਐਸ ਦਾ ਮਾਮਲਾ ਦਰਜ ਹੋਇਆ ਸੀ। ਉਸ ਸਮੇਂ ਪੰਜਾਬ ਪੁਲਿਸ ਦੇ ਮੁਖੀ ਵਜੋਂ ਐਸ ਚੱਟੋਅਪਧਾਏ ਕੰਮ ਕਰ ਰਹੇ ਸਨ। ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਸੀ ਕਿ ਇਹ ਕੇਸ ਸਿਆਸੀ ਬਦਲਾਖ਼ੋਰੀ ਤਹਿਤ ਦਰਜ ਕੀਤਾ ਗਿਆ ਹੈ। ਇਸ ਕੇਸ ਵਿੱਚ ਉਹ ਕਰੀਬ ਛੇ ਮਹੀਨੇ ਦੀ ਜੇਲ ਵੀ ਕੱਟ ਚੁੱਕੇ ਹਨ ਅਤੇ ਹਾਈਕੋਰਟ ਵਿਚੋਂ ਅਗੱਸਤ 2022 ਵਿਚ ਜ਼ਮਾਨਤ ਮਿਲੀ ਸੀ।