1 ਜੂਨ ਨੂੰ ਲੁਧਿਆਣੇ ਵਾਲੇ ਇਸ ਗਦਾਰੀ ਦਾ ਦੇਣਗੇ ਮੂੰਹ ਤੋੜਵਾਂ ਜਵਾਬ
ਲੁਧਿਆਣਾ, 27 ਮਈ: ਬੀਤੇ ਕੱਲ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਿੱਟੂ ਨਾਲ ਪੰਜ ਸਾਲ ਪੁਰਾਣੀ ਦੋਸਤੀ ਹੋਣ ਦੇ ਕੀਤੇ ਗਏ ਦਾਅਵੇ ਤੋਂ ਬਾਅਦ ਵਿਰੋਧੀਆਂ ਨੇ ਇਸ ਬਿਆਨ ਨੂੰ ਚੁੱਕਦਿਆਂ ਇਸ ਨੂੰ ਪੰਜਾਬ ਨਾਲ ਗਦਾਰੀ ਕਰਾਰ ਦਿੱਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਪਾਰਟੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਮਿਤ ਸ਼ਾਹ ਦੇ ਇਸ ਬਿਆਨ ‘ਤੇ ਟਿੱਪਣੀ ਕਰਦਿਆਂ ਕਿਹਾ, ” ਅਮਿਤ ਸ਼ਾਹ ਜੀ ਇਸ ਨੂੰ ਯਾਰੀ ਨਾ ਕਹੋ, ਬਲਕਿ ਇਸਨੂੰ ਗਦਾਰੀ ਕਹੋ, ਕਿਉਂਕਿ ਬਿੱਟੂ ਪੰਜ ਸਾਲਾਂ ਤੋਂ ਹੀ ਕਾਂਗਰਸ ਤੇ ਲੁਧਿਆਣੇ ਵਾਲਿਆਂ ਨਾਲ ਗਦਾਰੀ ਕਰ ਰਿਹਾ ਸੀ। ”
ਨਜਾਇਜ਼ ਮਾਈਨਿੰਗ ਰੋਕਣ ਗਈ ਟੀਮ ਨੂੰ ਬਣਾਇਆ ਬੰਧਕ, ਬਚਣ ਲਈ ਕੱਢੇ ਹਵਾਈ ਫਾਇਰ
ਉਹਨਾਂ ਬਿੱਟੂ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਕਰ ਉਸਦੀ ਗ੍ਰਹਿ ਮੰਤਰੀ ਨਾਲ ਇਨੀਂ ਹੀ ਯਾਰੀ ਸੀ ਤਾਂ ਉਸਨੇ ਸਿਰਫ ਆਪਣੇ ਲਈ ਕੋਠੀ ਦੇ ਸਕਿਉਰਟੀ ਮੰਗਣ ਦੀ ਬਜਾਏ ਲੁਧਿਆਣੇ ਲਈ ਕੁਝ ਕਿਉਂ ਨਹੀਂ ਮੰਗਿਆ? ਰਾਜਾ ਵੜਿੰਗ ਨੇ ਅੱਗੇ ਕਿਹਾ, ” ਅਮਿਤ ਸ਼ਾਹ ਜੀ ਦੇ ਬਿਆਨ ਤੋਂ ਸਾਫ਼ ਹੋ ਗਿਆ ਹੈ ਕਿ ਜਦ 2020 ਦੇ ਵਿੱਚ ਕਿਸਾਨਾਂ ਵੱਲੋਂ ਦਿੱਲੀ ਦੀਆਂ ਸਰਹੱਦਾਂ ‘ਤੇ ਸੰਘਰਸ਼ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਇਹ ਬਿੱਟੂ ਵਰਗੇ ਗਦਾਰ ਭਾਜਪਾ ਨਾਲ ਯਾਰੀ ਪੁਗਾ ਰਹੇ ਸਨ।” ਉਹਨਾਂ ਸਵਾਲ ਖੜੇ ਕਰਦਿਆਂ ਕਿਹਾ ਕਿ ਬਿੱਟੂ ਨੂੰ ਹੁਣ ਪੰਜਾਬ ਦੇ ਲੋਕਾਂ ਅੱਗੇ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕਿਸਾਨਾਂ ਵਿਰੁੱਧ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਵੱਲੋਂ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਵਿੱਚ ਉਹਨਾਂ ਦੀ ਕੀ ਭੂਮਿਕਾ ਸੀ? ਕਿਹਾ ਕਿ ਹੁਣ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ ਤੇ ਪੰਜਾਬ ਦੇ ਲੋਕ ਤੇ ਖਾਸ ਕਰ ਲੁਧਿਆਣੇ ਵਾਲੇ ਇੱਕ ਜੂਨ ਨੂੰ ਇਸ ਗਦਾਰੀ ਦਾ ਜਵਾਬ ਰਵਨੀਤ ਬਿੱਟੂ ਨੂੰ ਮੂੰਹ ਤੋੜਵਾਂ ਜਵਾਬ ਜਰੂਰ ਦੇਣਗੇ।