ਜਲੰਧਰ, 20 ਜੂਨ: ਆਗਾਮੀ 10 ਜੁਲਾਈ ਨੂੰ ਹੋਣ ਜਾ ਰਹੀ ਜਲੰਧਰ ਪੱਛਮੀ ਹਲਕੇ ਦੀ ਚੋਣ ਲਈ ਭਾਜਪਾ ਵੱਲੋਂ ਐਲਾਨੇ ਉਮੀਦਵਾਰ ਸ਼ੀਤਲ ਅੰਗਰਾਲ ਵੱਲੋਂ ਵੀਰਵਾਰ ਨੂੰ ਆਪਣੇ ਨਾਮਜਦਗੀ ਕਾਗਜ਼ ਦਾਖ਼ਲ ਕਰਵਾਏ ਗਏ। ਇਸ ਦੌਰਾਨ ਇਲਾਕੇ ਦੇ ਸੀਨੀਅਰ ਭਾਜਪਾ ਆਗੂਆਂ ਤੋਂ ਇਲਾਵਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਿਸ਼ੇਸ ਤੌਰ ‘ਤੇ ਪੁੱਜੇ ਹੋਏ ਸਨ। ਚੋਣ ਅਧਿਕਾਰੀ ਕੋਲ ਕਾਗਜ਼ ਦਾਖ਼ਲ ਕਰਵਾਉਣ ਤੋਂ ਪਹਿਲਾਂ ਅੰਗਰਾਲ ਵੱਲੋਂ ਇੱਕ ਵੱਡਾ ਰੋਡ ਸੋਅ ਵੀ ਕੱਢਿਆ ਗਿਆ, ਜਿਸਦੇ ਰਾਹੀਂ ਉਨ੍ਹਾਂ ਆਪਣੀ ਤਾਕਤ ਦਾ ਮੁਜਾਹਰ ਕੀਤਾ।
ਮੋਦੀ ਕੈਬਨਿਟ ਦੀ ਪਹਿਲੀ ਮੀਟਿੰਗ ’ਚ ਫ਼ਸਲਾਂ ਦੇ ਭਾਅ ’ਚ ਵਾਧੇ ਦਾ ਐਲਾਨ
ਜਿਕਰਯੋਗ ਹੈ ਕਿ ਇਹ ਉਪ ਚੋਣ ਸ਼ੀਤਲ ਅੰਗਰਾਲ ਵੱਲੋਂ ਅਸਤੀਫ਼ਾ ਦੇਣ ਕਾਰਨ ਹੀ ਹੋ ਰਹੀ ਹੈ, ਜਿੰਨ੍ਹਾਂ ਆਪ ਵਿਧਾਇਕ ਵਜੋਂ ਅਸਤੀਫ਼ਾ ਦਿੰਦਿਆਂ ਭਾਜਪਾ ਵਿਚ ਸਮੂਲੀਅਤ ਕਰ ਲਈ ਸੀ। ਇਸ ਮੌਕੇ ਕੇਂਦਰੀ ਮੰਤਰੀ ਸ਼੍ਰੀ ਬਿੱਟੂ ਤੋਂ ਇਲਾਵਾ ਭਾਜਪਾ ਦੇ ਸੀਨੀਅਰ ਨੇਤਾ ਸ਼੍ਰੀ ਮਨੋਰੰਜਨ ਕਾਲੀਆ, ਸ਼੍ਰੀ ਕੇ.ਡੀ ਭੰਡਾਰੀ , ਸਾਬਕਾ ਐਮ.ਪੀ. ਸੁਸ਼ੀਲ ਕੁਮਾਰ ਰਿੰਕੂ ਅਤੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਸਮੇਤ ਸਮੁੱਚੀ ਲੀਡਰਸ਼ਿਪ ਹਾਜ਼ਰ ਰਹੀ।
Share the post "ਜਲੰਧਰ ਉਪ ਚੋਣ:ਭਾਜਪਾ ਉਮੀਦਵਾਰ ਸ਼ੀਤਲ ਅੰਗਰਾਲ ਨੇ ਰੋਡ ਸੋਅ ਕੱਢ ਕੇ ਭਰੇ ਨਾਮਜਦਗੀ ਕਾਗਜ਼"