ਬਠਿੰਡਾ, 4 ਜੂਨ: ਪੂਰੇ ਪੰਜਾਬ ਦੀ ਸਭ ਤੋਂ ਹਾਟ ਸੀਟ ਮੰਨੀ ਜਾਂਦੀ ਬਠਿੰਡਾ ਲੋਕ ਸਭਾ ਹਲਕੇ ਦੇ ਬਠਿੰਡਾ ਸ਼ਹਿਰੀ ਹਲਕੇ ਵਿਚ ਭਾਜਪਾ ਨੇ ਹੈਰਾਨੀਜਨਕ ਤਰੀਕੇ ਨਾਲ ਲੀਡ ਪ੍ਰਾਪਤ ਕੀਤੀ ਹੈ। ਇਸ ਹਲਕੇ ਤੋਂ ਭਾਜਪਾ ਪਹਿਲੇ ਨੰਬਰ ’ਤੇ ਹੈ। ਜਦੋਂਕਿ ਅਕਾਲੀ ਦਲ ਦੂਜੇ ਅਤੇ ਆਪ ਨੂੰ ਤੀਜ਼ੇ ਨੰਬਰ ਉਪਰ ਸਬਰ ਕਰਨਾ ਹੈ। ਵੱਡੀ ਗੱਲ ਇਹ ਵੀ ਹੈ ਕਿ ਹੁਣ ਤੱਕ ਬਠਿੰਡਾ ਤੋਂ ਜਿੱਤਦੀ ਆ ਰਹੀ ਕਾਂਗਰਸ ਪਾਰਟੀ ਚੌਥੇ ਸਥਾਨ ‘ਤੇ ਹੀ ਰਹਿ ਗਈ ਹੈ।
ਚੋਣ ਰੁਝਾਨ: ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ , ਚਰਨਜੀਤ ਚੰਨੀ ਤੇ ਮੀਤ ਹੇਅਰ ਜਿੱਤ ਵੱਲ ਵਧੇ
ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਮੁਹੱਈਆਂ ਕਰਵਾਏ ਅੰਕੜਿਆਂ ਮੁਤਾਬਕ ਬਠਿੰਡਾ ਸ਼ਹਿਰੀ ਹਲਕੇ ਵਿਚ ਭਾਜਪਾ ਨੂੰ 36,287 , ਅਕਾਲੀ ਦਲ ਨੂੰ 35,769 , ਆਪ ਨੂੰ 32,780, ਅਤੇ ਕਾਂਗਰਸ ਨੂੰ 30,420 ਵੋਟਾਂ ਮਿਲੀਆਂ ਹਨ। ਗੌਰਤਲਬ ਹੈ ਕਿ ਭਾਜਪਾ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੇ ਧੜੱਲੇਦਾਰ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਮਲੂਕਾ ਨੂੰ ਟਿਕਟ ਦਿੱਤੀ ਹੈ। ਹਾਲਾਂਕਿ ਇਸ ਹਲਕੇ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਡੇ ਦਾਅਵੇਦਾਰ ਸਨ।
ਚੋਣ ਰੁਝਾਨ:7ਸੀਟਾਂ ’ਤੇ ਕਾਂਗਰਸ,3 ’ਤੇ ਆਪ ਅਤੇ 2 ਉਪਰ ਅਜਾਦ ਉਮੀਦਵਾਰ ਅੱਗੇ
ਇੱਥੋਂ ਸ਼੍ਰੀ ਸਿੰਗਲਾ ਵੱਲੋਂ ਟਿਕਟ ਨਾ ਮਿਲਣ ਦੇ ਬਾਵਜੂਦ ਪਾਰਟੀ ਉਮੀਦਵਾਰ ਲਈ ਸਭ ਤੋਂ ਵੱਧ ਮਿਹਨਤ ਕੀਤੀ ਜਾ ਰਹੀ ਸੀ। ਇਸੇ ਤਰ੍ਹਾਂ ਬੇਸ਼ੱਕ ਸ਼ਹਿਰੀ ਹਲਕੇ ਵਿਚ ਆਪ ਨੂੰ ਵੱਡਾ ਸਮਰਥਨ ਨਾ ਮਿਲਣ ਦੀਆਂ ਚਰਚਾਵਾਂ ਸਨ ਪ੍ਰੰਤੂ ਇੱਥੇ ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਸਾਫ਼ ਸੁਥਰੀ ਛਵੀ ਕਾਰਨ ਆਪ ਨੂੰ ਲੋਕਾਂ ਦਾ ਸਾਥ ਦੇਖਣ ਨੂੰ ਮਿਲਿਆ। ਜਦੋਂਕਿ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ, ਜਿਸਦੇ ਵੱਲੋਂ ਵਿਕਾਸ ਕਾਰਜ਼ਾਂ ਦੇ ਮਾਮਲੇ ਵਿਚ ਸਭ ਤੋਂ ਵੱਧ ਕੰਮ ਬਠਿੰਡਾ ਸ਼ਹਿਰੀ ਹਲਕੇ ਵਿਚ ਕੀਤਾ ਹੈ, ਦੂਜੇ ਥਾਂ ’ਤੇ ਰਹਿ ਗਈ ਹੈ। ਉਧਰ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਇੱਥੋਂ ਪਾਰਟੀ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਨਮੋਸ਼ੀਜਨਕ ਰਹੀ ਹੈ।
Share the post "ਬਠਿੰਡਾ ਸ਼ਹਿਰੀ ਹਲਕੇ ’ਚ ਭਾਜਪਾ ਦੀ ਝੰਡੀ,ਆਪ ਦੂਜੇ ਤੇ ਅਕਾਲੀ ਦਲ ਤੀਜ਼ੇ ਅਤੇ ਕਾਂਗਰਸ ਚੌਥੇ ਸਥਾਨ ‘ਤੇ"