ਨੂੁੰਹ ਪਰਮਪਾਲ ਕੌਰ ਮਲੂਕਾ ਨੂੰ ਬਠਿੰਡਾ ਤੋਂ ਹਰਸਿਮਰਤ ਦੇ ਮੁਕਾਬਲੇ ਟਿਕਟ ਮਿਲਣੀ ਯਕੀਨੀ
ਨਵੀਂ ਦਿੱਲੀ, 11 ਅਪ੍ਰੈਲ: ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਕਿਆਸਅਰਾਈਆਂ ਨੂੰ ਸੱਚ ਸਾਬਤ ਕਰਦਿਆਂ ਮਾਲਵਾ ਪੱਟੀ ’ਚ ਧਾਕੜ ਅਕਾਲੀ ਆਗੂ ਮੰਨੇ ਜਾਂਦੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ Ex IAS ਅਧਿਕਾਰੀ ਨੂੰਹ ਤੇ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦਾ ਸਾਬਕਾ ਚੇਅਰਮੈਨ ਪੁੱਤਰ ਅੱਜ ਭਾਜਪਾ ਵਿਚ ਸ਼ਾਮਲ ਹੋ ਗਏ। ਦਿੱਲੀ ਦੇ ਵਿੱਚ ਭਾਜਪਾ ਦੇ ਕੌਮੀ ਜਨਰਲ ਸਕੱਤਰ ਵਿਜੇ ਤਾਵੜੇ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਹਾਜ਼ਰੀ ਵਿੱਚ ਮਲੂਕਾ ਜੋੜੀ ਨੇ ਭਾਜਪਾ ਦਾ ਪੱਲਾ ਫੜਿਆ। ਇਹ ਭਾਜਪਾ ਵੱਲੋਂ ਬਾਦਲ ਪ੍ਰਵਾਰ ਦੇ ਗੜ੍ਹ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਸਭ ਤੋ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਪੱਕੀ ਸੰਭਾਵਨਾ ਹੈ ਕਿ ਭਾਜਪਾ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਮਲੂਕੇ ਦੀ ਨੂੰਹ ਪਰਮਪਾਲ ਕੌਰ ਮਲੂਕਾ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਟਿਕਟ ਦੇਣ ਜਾ ਰਹੀ ਹੈ।
ਛੁੱਟੀ ਵਾਲੇ ਦਿਨ ਖੁੱਲੇ ਸਕੂਲ ’ਚ ਬੱਚੇ ਲਿਜਾ ਰਹੀ ਸਕੂਲ ਬੱਸ ਪਲਟੀ, ਸੱਤ ਬੱਚਿਆਂ ਦੀ ਮੌਤ, ਦਰਜ਼ਨਾਂ ਜਖਮੀ
ਜਿਕਰ ਕਰਨਾ ਬਣਦਾ ਹੈ ਕਿ ਕੁੱਝ ਦਿਨ ਪਹਿਲਾਂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਮਲੂਕਾ ਨੇ ਅਪਣੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹ ਸਾਲ 2011 ਦੀ ਆਈਏਐਸ ਅਫ਼ਸਰ ਹਨ। ਅਚਾਨਕ ਵਾਪਰੇ ਇਸ ਘਟਨਾਕ੍ਰਮ ਦੇ ਨਾਲ ਹੁਣ ਬਾਦਲ ਪ੍ਰਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਲਈ ਬਠਿੰਡਾ ਲੋਕ ਸਭਾ ਹਲਕੇ ਤੋਂ ਜਿੱਤ ਕੇ ਲਗਾਤਾਰ ਚੌਥੀ ਵਾਰ ਸੰਸਦ ਦੀਆਂ ਪੋੜੀਆਂ ਚੜ੍ਹਣ ’ਤੇ ਵੀ ਸਵਾਲੀਆਂ ਨਿਸ਼ਾਨ ਲੱਗ ਗਿਆ ਹੈ, ਕਿਉਂਕਿ ਬਾਦਲ ਪ੍ਰਵਾਰ ਦੇ ਅਤਿ ਨਜਦੀਕੀ ਮੰਨੇ ਜਾਣ ਵਾਲੇ ਮਲੂਕਾ ਪ੍ਰਵਾਰ ਦਾ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਅੰਦਰ ਵੱਡਾ ਲੋਕ ਆਧਾਰ ਹੈ।
ਪੰਜਾਬ ਦੇ IAS ਅਧਿਕਾਰੀ ਕਰਨੈਲ ਸਿੰਘ ਨੇ ਦਿੱਤਾ ਅਸਤੀਫ਼ਾ
ਗੁਰਪ੍ਰੀਤ ਸਿੰਘ ਮਲੂਕਾ ਨੂੰ ਸਹਿਕਾਰੀ ਬੈਂਕ ਦਾ ਐਮ.ਡੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨੀ ਵੀ ਸਿਕੰਦਰ ਸਿੰਘ ਮਲੂਕਾ ਦੇ ਪ੍ਰਤਾਪ ਨਾਲ ਹੀ ਮਿਲੀ ਹੈ ਤੇ ਉਸਦੇ ਨੂੰਹ ਵੀ ਡੀਡੀਪੀਓ ਤੋਂ ਆਈ.ਏ.ਐਸ ਦੇ ਅਹੁੱਦੇ ਤੱਕ ਸ: ਮਲੂਕਾ ਦੇ ਅਕਾਲੀ ਸਰਕਾਰ ਦੌਰਾਨ ਮੰਤਰੀ ਹੁੰਦੇ ਹੀ ਬਣੀ ਸੀ। ਜਿਸਦੇ ਚੱਲਦੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿਚ ਵੀ ਖ਼ੁਦ ਸਿਕੰਦਰ ਸਿੰਘ ਮਲੂਕਾ ਦੀ ਪਹਿਲਾਂ ਜਿੰਨ੍ਹੀ ਭੂਮਿਕਾ ਤੇ ਅਹਿਮੀਅਤ ਰਹਿਣ ਬਾਰੇ ਵੀ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਉਧਰ ਦੂਜੇ ਪਾਸੇ ਮਲੂਕਾ ਦੇ ਪੁੱਤਰ-ਨੂੰਹ ਦੀ ਪਾਰਟੀ ਵਿਚ ਸਮੂਲੀਅਤ ਤੋਂ ਬਾਅਦ ਟਿਕਟ ਦੇ ਦਾਅਵੇਦਾਰ ਦੂਜੇ ਭਾਜਪਾ ਆਗੂਆਂ ਦੇ ਮੂੰਹ ਵੀ ਲਟਕ ਗਏ ਹਨ, ਖ਼ਾਸਕਰ ਦਹਾਕਿਆਂ ਤੋਂ ਪਾਰਟੀ ਨਾਲ ਖੜ੍ਹੇ ਟਕਸਾਲੀ ਆਗੂਆਂ ਵਿਚ ਵੀ ਵੱਡੀ ਮਾਯੂਸੀ ਦੇਖਣ ਨੂੰ ਮਿਲ ਰਹੀ ਹੈ।
Share the post "Big News: ਭਾਜਪਾ ਨੇ ‘ਬਾਦਲ ਪ੍ਰਵਾਰ’ ਨੂੰ ਦਿੱਤਾ ਵੱਡਾ ਝਟਕਾ, ਮਲੂਕੇ ਦੀ ਨੂੰਹ ਤੇ ਪੁੱਤ ਦੀ ਕਰਵਾਈ ਸਮੂਲੀਅਤ"