Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਚੰਡੀਗੜ੍ਹ

ਭਾਜਪਾ ਝੂਠ ਦੀ ਫੈਕਟਰੀ ਦੀ ਮੇਕ ਇਨ ਇੰਡੀਆ ਪ੍ਰੋਡਕਟ ਹੈ: ਮਲਵਿੰਦਰ ਕੰਗ

11 Views

ਸੁਨੀਲ ਜਾਖੜ ਨੇ ਝੂਠ ਬੋਲਿਆ, ਝਾਂਕੀ ਵਿੱਚ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਨਹੀਂ ਹੈ ਕੋਈ ਫੋਟੋ: ਕੰਗ
ਚੰਡੀਗੜ੍ਹ, 28 ਦਸੰਬਰ: ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸੁਨੀਲ ਜਾਖੜ ਨੇ ਗਣਤੰਤਰ ਦਿਵਸ ਦੀ ਝਾਕੀ ਬਾਰੇ ਝੂਠ ਬੋਲਿਆ ਹੈ। ਝਾਂਕੀ ਵਿੱਚ ਕਿਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਫੋਟੋ ਨਹੀਂ ਹੈ।

ਪੰਜਾਬ ਪੁਲਿਸ ਦੀ ਏਜੀਟੀਐਫ ਨੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦਾ ਸੰਚਾਲਕ ਕੀਤਾ ਗ੍ਰਿਫ਼ਤਾਰ

ਜਾਖੜ ਵਲੋਂ ਪਿਛਲੇ ਮੁੱਖ ਮੰਤਰੀਆਂ ਨੇ ਕਦੇ ਵੀ ਇਸ ’ਤੇ ਸਵਾਲ ਨਹੀਂ ਉਠਾਏ, ’ਤੇ ਕੰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪੰਜਾਬ ਦੀ ਵਿਰਾਸਤ ਪ੍ਰਤੀ ਗੰਭੀਰ ਨਹੀਂ ਸਨ, ਪਰ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਸੱਭਿਆਚਾਰ ਅਤੇ ਵਿਰਸੇ ਦੀ ਚਿੰਤਾ ਹੈ। ਸ: ਕੰਗ ਨੇ ਕਿਹਾ ਕਿ ਜਾਖੜ ਦੱਸਣ ਕਿ ਸ਼ਹੀਦ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਸ਼ਹੀਦਾਂ ਦੀ ਝਾਂਕੀ ਦਿਖਾਉਣ ਤੇ ਮਜ਼ਾਕ ਕਿਵੇਂ ਬਣ ਜਾਂਦਾ ? ਕੰਗ ਨੇ ਕਿਹਾ ਕਿ ਅੰਗਰੇਜ਼ਾਂ ਤੋਂ ਮੁਆਫੀ ਮੰਗਣ ਵਾਲੇ ਸਾਵਰਕਰ ਵਰਗੇ ਲੋਕਾਂ ਨਾਲ ਦੇਸ਼ ਦਾ ਮਜ਼ਾਕ ਬਣਦਾ ਹੈ। ਸ਼ਹੀਦ ਭਗਤ ਸਿੰਘ ਤੇ ਸਰਾਭਾ ਵਰਗੇ ਲੋਕਾਂ ਤੋਂ ਨਹੀਂ।

ਪੰਜਾਬ ਤੇ ਹਰਿਆਣਾ ਦੀ ਜਮੀਨ ਦਾ ਆਪਸੀ ‘ਤਬਾਦਲਾ’ ਕਰਨ ਵਾਲੇ ਪਟਵਾਰੀ ‘ਧਰਮਰਾਜ’ ਤੇ ‘ਭਗਵਾਨ’ ਵਿਜੀਲੈਂਸ ਵਲੋਂ ਕਾਬੂ

ਕੰਗ ਨੇ ਕਿਹਾ ਕਿ ਭਾਜਪਾ ਉਹ ਪਾਰਟੀ ਹੈ ਜੋ ਆਜ਼ਾਦੀ ਸੰਗਰਾਮ ਦੌਰਾਨ ਅੰਗਰੇਜ਼ਾਂ ਦੇ ਨਾਲ ਸੀ ਅਤੇ ਇਸ ਦੀ ਮੂਲ ਸੰਸਥਾ ਆਰਐਸਐਸ ਨੇ ਕਈ ਸਾਲਾਂ ਤੱਕ ਤਿਰੰਗੇ ਝੰਡੇ ਨੂੰ ਪ੍ਰਵਾਨ ਨਹੀਂ ਕੀਤਾ। ਸੁਨੀਲ ਜਾਖੜ ਨੂੰ ਸ਼ਾਇਦ ਇਹ ਗੱਲਾਂ ਯਾਦ ਨਹੀਂ ਹਨ ਕਿਉਂਕਿ ਉਹ ਹੁਣੇ ਭਾਜਪਾ ਵਿਚ ਸ਼ਾਮਲ ਹੋਏ ਹਨ।ਕੰਗ ਨੇ ਦੱਸਿਆ ਕਿ ਇਸ ਵਾਰ ਦੀ ਝਾਂਕੀ ਬਿਲਕੁਲ ਵੱਖਰੀ ਸੀ। ਇਕ ਔਰਤ ਸ਼ਕਤੀ ਦੇ ਰੂਪ ਵਿਚ ਮਾਈ ਭਾਗੋ ਦਾ ਸੰਕਲਪ ਸੀ। ਦੂਜਾ ਪੰਜਾਬ ਦੇ ਸੱਭਿਆਚਾਰ ਨਾਲ ਸਬੰਧਤ ਸੀ ਅਤੇ ਤੀਜਾ ਸ਼ਹੀਦਾਂ ’ਤੇ ਸੀ। ਕੰਗ ਨੇ ਕਿਹਾ ਕਿ ਦੇਸ਼ ਨੂੰ ਪੰਜਾਬ ਅਤੇ ਸ਼ਹੀਦ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਮਹਾਨ ਆਜ਼ਾਦੀ ਘੁਲਾਟੀਆਂ ’ਤੇ ਮਾਣ ਹੈ ਪਰ ਭਾਜਪਾ ਨੂੰ ਨਹੀਂ ਹੈ ਕਿਉਂਕਿ ਭਾਜਪਾ ਦੇ ਆਈਕਨ ਭਗਤ ਸਿੰਘ ਵਰਗੇ ਲੋਕ ਨਹੀਂ ਸਗੋਂ ਮਾਫੀ ਵੀਰ ਸਾਵਰਕਰ ਵਰਗੇ ਲੋਕ ਹਨ

 

Related posts

ਪੰਜਾਬ ਸਰਕਾਰ ਵਲੋਂ ਮਗਨਰੇਗਾ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਈਐਸਆਈ ਦੇ ਦਾਇਰੇ ਵਿੱਚ ਲਿਆਉਣ ਦੇ ਹੁਕਮ

punjabusernewssite

ਲਾਲਜੀਤ ਸਿੰਘ ਭੁੱਲਰ ਵੱਲੋਂ ਫ਼ੂਡ ਪ੍ਰੋਸੈਸਿੰਗ ਵਿਭਾਗ ਦੀ ਪਲੇਠੀ ਮੀਟਿੰਗ ਦੌਰਾਨ ਕੰਮਾਂ ਦੀ ਸਮੀਖਿਆ

punjabusernewssite

ਕੇਂਦਰ ਵੱਲੋਂ ਝੋਨੇ ਦੇ ਬਿਜਾਈ ਸੀਜ਼ਨ ਲਈ ਕੋਲੇ ਦੀ ਨਿਰਵਿਘਨ ਸਪਲਾਈ ਦਾ ਭਰੋਸਾ

punjabusernewssite