WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਖੇਡ ਜਗਤ

“ਨੋਰਥ-ਈਸਟ ਜ਼ੋਨ ਮੁੱਕੇਬਾਜ਼ੀ ਚੈਂਪੀਅਨਸ਼ਿਪ”ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮੁੱਕੇਬਾਜ਼ਾਂ ਨੇ ਜਿੱਤੇ ਚਾਰ ਤਮਗੇ

7ਵੀਂ ਸੀਨੀਅਰ ਨੈਸ਼ਨਲ ਮੁੱਕੇਬਾਜ਼ੀ ਚੈਂਪੀਅਨਸ਼ਿੱਪ ਵਿੱਚ ਲਲਿਤਾ ਨੂੰ ਮਿਲਿਆ “ਉੱਭਰ ਰਹੀ ਪ੍ਰਮੁੱਖ ਖਿਡਾਰਨ”ਦਾ ਖਿਤਾਬ
ਬਠਿੰਡਾ, 28 ਦਸੰਬਰ : ਖੇਡਾਂ ਦੇ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮੁੱਕੇਬਾਜ਼ਾਂ ਨੇ ਚੰਡੀਗੜ੍ਹ ਯੂਨੀਵਰਸਿਟੀ ਮੌਹਾਲੀ ਵਿਖੇ ਸਮਾਪਤ ਹੋਈ ਚਾਰ ਰੋਜ਼ਾ “ਨੋਰਥ-ਈਸਟ ਜ਼ੋਨ ਚੈਂਪੀਅਨਸ਼ਿਪ ਲੜਕਿਆਂ”ਵਿੱਚ 4 ਤਮਗੇ ਜਿੱਤ ਕੇ ਮੁੱਕੇਬਾਜ਼ੀ ਦੀ ਖੇਡ ਵਿੱਚ ਮੀਲ ਪੱਥਰ ਤੈਅ ਕੀਤਾ।

ਪੰਜਾਬ ਤੇ ਹਰਿਆਣਾ ਦੀ ਜਮੀਨ ਦਾ ਆਪਸੀ ‘ਤਬਾਦਲਾ’ ਕਰਨ ਵਾਲੇ ਪਟਵਾਰੀ ‘ਧਰਮਰਾਜ’ ਤੇ ‘ਭਗਵਾਨ’ ਵਿਜੀਲੈਂਸ ਵਲੋਂ ਕਾਬੂ

ਇਸ ਮੌਕੇ ਖਿਡਾਰੀਆਂ ਨੂੰ ਵਧਾਈ ਸੰਦੇਸ਼ ਵਿੱਚ ਉਪ ਕੁਲਪਤੀ ਪ੍ਰੋ.(ਡਾ) ਐਸ.ਕੇ.ਬਾਵਾ ਨੇ ਕਿਹਾ ਕਿ ਤੀਰ-ਅੰਦਾਜ਼ੀ, ਕਬੱਡੀ, ਕਰਾਟੇ ਚੈਂਪੀਅਨਸ਼ਿਪ ਵਿੱਚ ਸ਼ਾਨਾਮੱਤੀ ਪ੍ਰਾਪਤੀ ਤੋਂ ਬਾਦ ਬਾਕਸਿੰਗ ਵਿੱਚ ਇਹ ਜੀ.ਕੇ.ਯੂ. ਦੇ ਖਿਡਾਰੀਆਂ ਦਾ ਸੁਨਿਹਰੀ ਪ੍ਰਦਰਸ਼ਨ ਹੈ। ਉਨ੍ਹਾਂ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ‘ਵਰਸਿਟੀ ਦੇ ਬਾਕਸਰ ਨਵਰਾਜ ਚੌਹਾਨ ਨੇ 60 ਕਿੱਲੋਗ੍ਰਾਮ ਭਾਰ ਵਰਗ ਵਿੱਚ ਕੁਰਕਸ਼ੇਤਰਾ ਯੂਨੀਵਰਸਿਟੀ ਦੇ ਖਿਡਾਰੀ ਲੱਕੀ ਨੂੰ 5-0 ਦੇ ਫ਼ਰਕ ਨਾਲ ਹਰਾ ਕੇ ਸੋਨ ਤਮਗੇ ਤੇ ਕਬਜਾ ਕੀਤਾ। ਗਗਨਦੀਪ ਸਿੰਘ ਨੇ 48 ਕਿੱਲੋਗ੍ਰਾਮ ਭਾਰ ਵਰਗ ਵਿੱਚ ਚਾਂਦੀ, 75 ਕਿੱਲੋਗ੍ਰਾਮ ਭਾਰ ਵਰਗ ਵਿੱਚ ਵਿਕਾਸ ਕੁਮਾਰ ਨੇ ਚਾਂਦੀ ਅਤੇ 92 ਕਿੱਲੋਗ੍ਰਾਮ ਭਾਰ ਵਰਗ ਵਿੱਚ ਜਗਵਿੰਦਰ ਸਿੰਘ ਨੇ ਕਾਂਸੇ ਦਾ ਤਮਗਾ ਜਿੱਤ ਕੇ ਇਲਾਕੇ ਅਤੇ ਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ।

ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ’ਚ ਨਵਾਂ ਮੋੜ, ਕਾਤਲ ਕੈਨੇਡਾ ’ਚ ਬੈਠੇ ਹੋਏ ਹਨ!

ਉਨ੍ਹਾਂ ਖਿਡਾਰੀਆਂ ਦੀ ਸ਼ਾਨਦਾਰ ਜਿੱਤ ਤੇ ਵਰਸਿਟੀ ਪ੍ਰਬੰਧਕਾਂ, ਕੋਚ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ।ਨਿਰਦੇਸ਼ਕ ਖੇਡਾਂ ਡਾ. ਬਲਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜੀ.ਕੇ.ਯੂ. ਦੇ ਛੇ ਮੁੱਕੇਬਾਜ਼ਾਂ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁੱਕੇਬਾਜ਼ੀ ਚੈਂਪੀਅਨਸ਼ਿੱਪ ਲਈ ਕੁਆਲੀਫਾਈ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਲੜਕਿਆਂ ਤੋਂ ਇਲਾਵਾ ‘ਵਰਸਿਟੀ ਦੀ ਮੁੱਕੇਬਾਜ਼ ਲਲਿਤਾ ਨੇ ਗ੍ਰੇਟਰ ਨੋਇਡਾ ਵਿਖੇ ਹੋਈ 7ਵੀਂ ਸੀਨੀਅਰ ਨੈਸ਼ਨਲ ਮੁੱਕੇਬਾਜ਼ੀ ਚੈਂਪੀਅਨਸ਼ਿੱਪ (ਲੜਕੀਆਂ) ਦੇ 70 ਕਿੱਲੋਗ੍ਰਾਮ ਭਾਰ ਵਰਗ ਵਿੱਚ ਦਿੱਲ੍ਹੀ ਦੀ ਮੁੱਕੇਬਾਜ ਸ਼ਲਾਖਾ ਨੂੰ 5-0 ਦੇ ਫਰਕ ਨਾਲ ਹਾਰ ਕੇ ਸੋਨ ਤਮਗੇ ਤੇ ਕਬਜਾ ਕੀਤਾ ਅਤੇ “ਉਭਰ ਰਹੀ ਮੁੱਕੇਬਾਜ਼”ਦਾ ਸਨਮਾਨ ਹਾਸਿਲ ਕੀਤਾ।

 

Related posts

ਸਿਲਵਰ ਓਕਸ ਸਕੂਲ ਵਿਖੇ ਅੰਡਰ -11 ਇੰਟਰ ਸਕੂਲ ਫੁੱਟਬਾਲ ਟਰੇਨਿੰਗ ਕੈਂਪ

punjabusernewssite

67 ਵੀਆ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਬੈਡਮਿੰਟਨ ਅੰਡਰ 19 ਵਿੱਚ ਗੋਨਿਆਣਾ ਦੀਆਂ ਕੁੜੀਆਂ ਨੇ ਮਾਰੀ ਬਾਜ਼ੀ

punjabusernewssite

ਡੀ.ਐਮ.ਗਰੁੱਪ ਕਰਾੜਵਾਲਾ ਦੇ ਖਿਡਾਰੀ ਨੇ ਰਚਿਆ ਇਤਿਹਾਸ, ਪੰਜਾਬ ਪੱਧਰ ਤੇ ਜਿੱਤਿਆ ਮੈਡਲ

punjabusernewssite