ਭਾਜਪਾ ਆਪ’ ਦੀ ਲੋਕਪ੍ਰਿਅਤਾ ਤੋਂ ਡਰੀ ਹੋਈ ਹੈ: ਅਨਮੋਲ ਗਗਨ ਮਾਨ
ਚੰਡੀਗੜ੍ਹ, 23 ਫਰਵਰੀ: ਆਮ ਆਦਮੀ ਪਾਰਟੀ ਦੇ ਪੰਜਾਬ ਸਰਕਾਰ ਨਾਲ ਸਬੰਧਤ ਮੰਤਰੀਆਂ ਨੇ ਭਾਜਪਾ ’ਤੇ ਦੋਸ਼ ਲਗਾਇਆ ਹੈ ਕਿ ਉਹ ਪਾਰਟੀ ਆਗੂਆਂ ਉਪਰ ਇੰਡੀਆ ਗਠਜੋੜ ਛੱਡਣ ਲਈ ਦਬਾਅ ਪਾ ਰਹੀ ਹੈ ਅਤੇ ਇਸਦੇ ਚੱਲਦੇ ਜਲਦੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਦੇ ਝੂਠੇ ਕੇਸ ’ਚ ਗ੍ਰਿਫਤਾਰ ਕਰਨ ਦੀ ਕੋਸਿਸ ਕਰ ਰਹੀ ਹੈ। ਅੱਜ ਚੰਡੀਗੜ੍ਹ ਸਥਿਤ ਪਾਰਟੀ ਦਫਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 2024 ਦੀਆਂ ਆਮ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਭਾਜਪਾ ਇਨ੍ਹਾਂ ਚੋਣਾਂ ਵਿਚ ਇਂਡੀਆ ਗਠਜੋੜ ਹੱਥੋਂ ਆਪਣੀ ਹਾਰ ਦੇਖ ਰਹੀ ਹੈ, ਕਿਉਂਕਿ ਪਿਛਲੇ 10 ਸਾਲਾਂ ਤੋਂ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਭ੍ਰਿਸ਼ਟਾਚਾਰ, ਮਹਿੰਗਾਈ ਅਤੇ ਬੇਰੁਜ਼ਗਾਰੀ ਨਿੱਤ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ।
Big News: ਮੁੱਖ ਮੰਤਰੀ ਵੱਲੋਂ ‘ਸ਼ੁਭਕਰਨ’ ਦੇ ਪ੍ਰਵਾਰ ਨੂੰ ਇੱਕ ਕਰੋੜ ਤੇ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ
ਚੀਮਾ ਨੇ ਅੱਗੇ ਕਿਹਾ ਕਿ ’ਆਪ’ ਆਗੂਆਂ ਨੂੰ ਭਾਜਪਾ ਵੱਲੋਂ ਧਮਕੀ ਭਰੇ ਫ਼ੋਨ ਆ ਰਹੇ ਹਨ ਕਿ ਜੇਕਰ ਅਸੀਂ ਇੰਡੀਆ ਗਠਜੋੜ ਨਾ ਛੱਡਿਆ ਤਾਂ ਉਹ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲੈਣਗੇ। ਪ੍ਰੰਤੂ ਪਾਰਟੀ ਤੇ ਇਸਦੇ ਆਗੂ ਭਾਜਪਾ ਵੱਲੋਂ ਖੜ੍ਹੀ ਹਰ ਰੁਕਾਵਟ ਦਾ ਡਟ ਕੇ ਮੁਕਾਬਲਾ ਕਰਨਗੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਇੱਕ ਇਮਾਨਦਾਰ ਨੇਤਾ ਹਨ। ਉਨਾਂ ਨੇ ਭਾਰਤੀ ਰਾਜਨੀਤੀ ਦੀ ਦਸਾ ਅਤੇ ਦਿਸ਼ਾ ਬਦਲ ਦਿੱਤੀ ਹੈ। ਇਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਚੰਡੀਗੜ੍ਹ ਮੇਅਰ ਦੀ ਚੋਣ ’ਚ ਇੰਡੀਆ ਗਠਜੋੜ ਨੇ ਭਾਜਪਾ ਨੂੰ ਹਰਾਇਆ ਸੀ, ਪਰ ਇਹ ਸਿਰਫ਼ ਇੱਕ ਟਰੇਲਰ ਸੀ। ਹੁਣ ਭਾਜਪਾ ਨੂੰ ਪਤਾ ਹੈ ਕਿ ਜਿੱਥੇ ’ਆਪ’ ਗਠਜੋੜ ਦੇ ਨਾਲ ਹੈ, ਉੱਥੇ ਉਹ ਜਿੱਤ ਨਹੀਂ ਸਕਦੀ। ਉਨ੍ਹਾਂ ਅੱਗੇ ਕਿਹਾ ਕਿ ਲੋਕ ਅਰਵਿੰਦ ਕੇਜਰੀਵਾਲ ਨੂੰ ਪਿਆਰ ਕਰਦੇ ਹਨ। ਉਨਾਂ ਅੱਗੇ ਕਿਹਾ ਕਿ ਉਹ ਸਾਨੂੰ ਡਰਾਉਣ ਵਿੱਚ ਕਾਮਯਾਬ ਨਹੀਂ ਹੋਣਗੇ ਅਤੇ ਉਹ ਅਰਵਿੰਦ ਕੇਜਰੀਵਾਲ ਨੂੰ ਨਹੀਂ ਰੋਕ ਸਕਣਗੇ।
Share the post "ਭਾਜਪਾ ਇੰਡੀਆ ਗਠਜੋੜ ਨੂੰ ਛੱਡਣ ਲਈ ਕੇਜਰੀਵਾਲ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਬਣਾ ਰਹੀ ਹੈ ਯੋਜਨਾ: ਹਰਪਾਲ ਚੀਮਾ"