ਬਠਿੰਡਾ, 25 ਜੂਨ: ਭਾਜਪਾ ਆਗੂਆਂ ਦਾ ਵਫ਼ਦ ਇੱਕ ਧਰਮ ਪ੍ਰਚਾਰਕ ਵਿਰੁਧ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਬੀਤੇ ਕੱਲ ਐਸਐਸਪੀ ਨੂੰ ਮਿਲਿਆ ਹੈ। ਇਸ ਵਫ਼ਦ ਦੇ ਆਗੂਆਂ ਨੇ ਸਿਕਾਇਤ ਦਿੰਦਿਆਂ ਦਾਅਵਾ ਕੀਤਾ ਹੈ ਕਿ ਉਕਤ ਪ੍ਰਚਾਰਕ ਨੇ ਸਭਾਵਾਂ ਵਿੱਚ ਹਿੰਦੂ-ਸਿੱਖ ਮਾਨਤਾਵਾਂ ’ਤੇ ਗਲਤ ਟਿੱਪਣੀਆਂ ਕਰਕੇ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਅਕਾਲੀ ਦਲ ’ਚ ਸਿਆਸੀ ਸੰਕਟ ਵਧਿਆ: ਸੁਖਬੀਰ ਬਾਦਲ ਅਤੇ ਵਿਰੋਧੀ ਧੜੇ ਨੇ ਅੱਜ ਬਰਾਬਰ ਸੱਦੀਆਂ ਮੀਟਿੰਗਾਂ
ਪਾਰਟੀ ਆਗੂ ਸੁਖਪਾਲ ਸਿੰਘ ਸਰਾਂ, ਰੁਪਿਰੰਦਜੀਤ ਸਿੰਘ, ਨਰਿੰਦਰ ਮਿੱਤਲ, ਸੰਦੀਪ ਅਗਰਵਾਲ, ਆਸੂਤੋਸ਼ ਤਿਵਾੜੀ, ਸੀਨੀਅਰ ਵਕੀਲ ਪੀ.ਐਸ ਗਿਰਵਰ ਹਰੀ ਓਮ ਚੌਹਾਨ, ਅਸ਼ਵਨੀ ਸਰਨਾ ਆਦਿ ਨੇ ਐਸਐਸਪੀ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਸੋਸ਼ਲ ਮੀਡੀਆ ਚੈਨਲ ਉਪਰ ਪਾਸਟਰ ਅੰਕੁਰ ਨਰੂਲਾ ਵਲੋਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ
ਪੰਜਾਬ ਦੇ ਐਮ.ਪੀ ਅੱਜ ਚੁੱਕਣਗੇ ਸਹੁੰ, ਅੰਮ੍ਰਿਤਪਾਲ ਸਿੰਘ ਬਾਰੇ ਸਸਪੈਂਸ ਬਰਕਰਾਰ
ਇਸ ਵਿਚ ਕਰੂ ਸਾਈਡ ਸਬਦ ਦਾ ਪ੍ਰਯੋਗ ਕਰਕੇ ਗੈਰ ਧਰਮ ਦੇ ਲੋਕਾਂ ਦੇ ਕਤਲ’ ਕਰਨ ਲਈ ਉਕਸਾਇਆ ਜਾ ਰਿਹਾ। ਭਾਜਪਾ ਆਗੂਆਂ ਨੇ ਕਿਹਾ ਕਿ ਅਜਿਹਾ ਕਰਕੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸਿਸ ਕੀਤੀ ਜਾ ਰਹੀ ਹੈ। ਜਿਸਦੇ ਚੱਲਦੇ ਉਸਦੇ ਵਿਰੁਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
Share the post "ਇੱਕ ਧਰਮ ਪ੍ਰਚਾਰਕ ਵਿਰੁਧ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਭਾਜਪਾ ਆਗੂ ਐਸਐਸਪੀ ਨੂੰ ਮਿਲੇ"