ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਅਤੇ ਮੁੱਖ ਮੰਤਰੀ ਮਨੋਹਰ ਲਾਲ ਵਲੋਂ ਪੰਚਕੂਲਾ ’ਚ ਰੋਡ ਸੋਅ ਦਾ ਆਯੋਜਿਨ

0
10

ਚੰਡੀਗੜ੍ਹ, 6 ਜਨਵਰੀ – ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੀ.ਪੀ.ਨੱਡਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਪੰਚਕੂਲਾ ਵਿਚ ਇਕ ਰੋਡ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ’ਤੇ ਮੁੱਖ ਮੰਤਰੀ ਤੋਂ ਇਲਾਵਾ ਸੂਬਾ ਪ੍ਰਧਾਨ ਨਾਇਬ ਸੈਣੀ ਵੀ ਨਾਲ ਸਨ। ਰੋਡ ਸ਼ੋਅ ਦੌਰਾਨ ਭਾਰੀ ਗਿਣਤੀ ਵਿਚ ਲੋਕ ਸ਼ਾਮਿਲ ਹੋਏ ਅਤੇ ਨੇਤਾਵਾਂ ਦਾ ਲੋਕਾਂ ਨੇ ਫੁੱਲਾਂ ਨਾਲ ਸੁਆਗਤ ਕੀਤਾ। ਇਹ ਰੋਡ ਸ਼ੋਅ ਪੰਚਕੂਲਾ ਦੇ ਰੇਡ ਬਿਸ਼ਪ ਸੈਰ-ਸਪਾਟਾ ਕੇਂਦਰ ਦੇ ਸਾਹਮਣੇ ਸ਼ੁਰੂ ਹੋਕੇ ਬੈਲਾਵਿਸਟਾ ਚੌਕ ’ਤੇ ਖਤਮ ਹੋਇਆ। ਰੋਡ ਸ਼ੋਅ ਦੌਰਾਨ ਇਕ ਖੱੁਲੀ ਜੀਪ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਡਾ, ਮੁੱਖ ਮੰਤਰੀ ਮਨੋਹਰ ਲਾਲ, ਸੂਬੇ ਪ੍ਰਧਾਨ ਨਾਇਬ ਸੈਣੀ ਅਤੇ ਉਨ੍ਹਾਂ ਪਿਛਲੇ ਦੂਜੀ ਗੱਡੀ ਵਿਚ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ, ਭਾਜਪਾ ਦੇ ਸੂਬਾ ਇੰਚਾਰਜ ਵਿਪਲਬ ਕੁਮਾਰ ਦੇਬ, ਭਾਜਪਾ ਦੇ ਕੌਮੀ ਸਕੱਤਰ ਓਮ ਪ੍ਰਕਾਸ਼ ਧਨਖੜ ਸਵਾਰ ਸਨ, ਜਿੰਨ੍ਹਾਂ ਵਲੋਂ ਲੋਕਾਂ ਦਾ ਪਿਆਰ ਕਬੂਲਿਆਂ ਗਿਆ।

ਰੈਲੀ ਤੋਂ ਪਹਿਲਾਂ ਬਠਿੰਡਾ ਦਿਹਾਤੀ ਦੀ ਟੀਮ ਨੇ ਕੀਤੀ ਨਵਜੋਤ ਸਿੱਧੂ ਵਿਰੁਧ ਕਾਰਵਾਈ ਦੀ ਮੰਗ

ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਆਪਣੇ ਸੰਬੋਧਨ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਸ਼ਲਾਘਾ ਕਰਦਿਆਂ ਹਰਿਆਣਵੀਂਆਂ ਨੂੰ ਕੇਂਦਰ ਵਿਚ ਤੀਜੀ ਵਾਰ ਮੋਦੀ ਸਰਕਾਰ ਅਤੇ ਹਰਿਆਣਾ ਵਿਚ ਮਨੋਹਰ ਸਰਕਾਰ ਨੂੰ ਲਿਆਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਦੇਸ ਤੇ ਸੂਬੇ ਦੇ ਵਿਕਾਸ ਨੂੰ ਨਿਰੰਤਰ ਜਾਰੀ ਰੱਖਣ ਲਈ ਇਹ ਬਹੁਤ ਜਰੂਰੀ ਹੈ। ਜੇ.ਪੀ. ਨੱਡਾ ਨੇ ਲੋਕਾਂ ਦੇ ਜੋਸ਼ ਨੂੰ ਵੇਖ ਕੇ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿਉਂਕਿ ਅਗਲੇ ਲੋਕ ਸਭਾ ਚੋਣ ਵਿਚ ਹਰਿਆਣਾ ਸਰਕਾਰ ਨੂੰ 10 ਵਿਚੋਂ 10 ਨੰਬਰ ਆਉਣਗੇ।ਇਸ ਤੋਂ ਪਹਿਲਾਂ, ਸ੍ਰੀ ਨੱਡਾ ਨੇ ਆਪਣੇ ਸੁਆਗਤ ਲਈ ਲੋਕਾਂ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਭਾਜਪਾ ਦੀ ਜੀਤ ਤੋਂ ਬਾਅਦ ਹਰਿਆਣਾ ਦੇ ਲੋਕਾਂ ਨੇ ਜੋ ਸੁਆਗਤ ਕੀਤਾ ਹੈ, ਉਸ ਲਈ ਦਿਲੋਂ ਸ਼ੁਕਰੀਆ ਕਰਦੇ ਹਨ।

ਸੂਬਾ ਸਰਕਾਰ ਹਰਿਆਣਾ ਫਾਰਮਰ ਪ੍ਰੋਡੂਸਰਸ ਆਰਗਨਾਈਜੇਸ਼ ਪੋਲਿਸੀ ਦਾ ਗਠਨ ਕਰੇਗੀ – ਸੁਭਾਸ਼ ਬਰਾਲਾ

ਸ੍ਰੀ ਨੱਡਾ ਨੇ ਚੀਨ ਦੇ ਮਸ਼ਹੂਰ ਅਖਬਾਰ ਗਲੋਬਲ ਟਾਇਮਸ ਵਿਚ ਛਪੀ ਖਬਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਅਖਬਾਰ ਨੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਨੀਤੀਆਂ ’ਤੇ ਮੋਹਰ ਲਗਾਉਂਦੇ ਹੋਏ ਕਿਹਾ ਕਿ ਭਾਰਤ ਤੇਜ ਗਤੀ ਨਾਲ ਅੱਗੇ ਵੱਧ ਰਿਹਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ, ਮੁਦਰਾ ਯੋਜਨਾ, ਰਿਹਾਇਸ਼ ਯੋਜਨਾ ਸਮੇਤ ਹੋਰ ਯੋਜਨਾਵਾਂ ਦੱਸਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦੀ ਨੀਤੀਆਂ ਦੀ ਬਦੌਲਤ ਅੱਜ ਭਾਰਤ ਵਿਚ 13.5 ਕਰੋੜ ਲੋਕ ਗਰੀਬੀ ਰੇਖਾ ਤੋਂ ਉੱਪਰ ਆ ਗਏ ਹਨ ਅਤੇ ਅਤਿ ਗਰੀਬ ਸਿਰਫ 1 ਫੀਸਦੀ ਤੋਂ ਵੀ ਘੱਟ ਰਹਿ ਗਈ ਹੈ।

 

LEAVE A REPLY

Please enter your comment!
Please enter your name here