ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਦਾ ਬਠਿੰਡਾ ਪਹੁੰਚਣ ’ਤੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਦੀ ਅਗਵਾਈ ਹੇਠ ਨਿੱਘਾ ਸਵਾਗਤ

0
22

ਬਠਿੰਡਾ, 11 ਨਵੰਬਰ: ਪੰਜਾਬ ਦੇ ਬਰਨਾਲਾ ਅਤੇ ਗਿੱਦੜਬਾਹਾ ਵਿੱਚ ਹੋ ਰਹੀਆਂ ਜ਼ਿਮਨੀ ਚੋਣਾਂ ਵਿੱਚ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਬਠਿੰਡਾ ਪੁੱਜੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਭਾਜਪਾ ਦੀ ਟੀਮ ਵੱਲਂੋ ਨਿੱਘਾ ਸੁਆਗਤ ਕੀਤਾ। ਇਸ ਦੌਰਾਨ ਰੇਲਵੇ ਸਟੇਸ਼ਨ ‘ਤੇ ਸਰੂਪ ਚੰਦ ਸਿੰਗਲਾ ਵੱਲੋਂ ਤਰੁਣ ਚੁੱਘ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਜੀ ਆਇਆ ਕਿਹਾ ਗਿਆ। ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਚੁੱਘ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਸੂਬੇ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ।

ਇਹ ਵੀ ਪੜ੍ਹੋਮੰਦਭਾਗੀ ਖ਼ਬਰ:ਵਿਦਾਈ ਵੇਲੇ ਕੱਢੇ ਹਵਾਈ ਫ਼ਾਈਰ ਕਾਰਨ ‘ਲਾੜੀ’ ਸਹੁਰੇ ਘਰ ਤੋਂ ਪਹਿਲਾਂ ‘ਹਸਪਤਾਲ’ ਪੁੱਜੀ

ਨਸ਼ੇ ਨੇ ਹਰ ਪਾਸੇ ਪੈਰ ਪਸਾਰ ਲਏ ਹਨ ਅਤੇ ਸ਼ਰੇਆਮ ਲੁੱਟ-ਖਸੁੱਟ ਅਤੇ ਖੂਨ-ਖਰਾਬਾ ਆਮ ਹੋ ਰਿਆ ਹੈ। ਗੈਂਗਸਟਰਾਂ ਵੱਲੋਂ ਲੋਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਿਰੌਤੀ ਮੰਗਣ ਦੀ ਗੱਲ ਕਹੀ ਜਾ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੋਕ ਭਾਜਪਾ ਦੀ ਸਰਕਾਰ ਚਾਹੁੰਦੇ ਹਨ। ਲੋਕ ਸਮਝ ਚੁੱਕੇ ਹਨ ਕਿ ਪੰਜਾਬ ਵਿੱਚ ਸਿਰਫ਼ ਭਾਜਪਾ ਹੀ ਖੁਸ਼ਹਾਲੀ ਲਿਆ ਸਕਦੀ ਹੈ। ਇਸ ਮੌਕੇ ਉਨ੍ਹਾਂ ਭਾਜਪਾ ਦੀ ਟੀਮ ਦੀ ਹੋਸਲਾ ਅਫ਼ਜਾਈ ਕਰਦਿਆਂ ਉਨ੍ਹਾਂ ਵੱਲੋਂ ਪਾਰਟੀ ਨੂੰ ਮਜਬੂਤ ਕਰਨ ਲਈ ਪਿੱਠ ਥਾਪੜਿਆਂ ਬਠਿੰਡਾ ਸ਼ਹਿਰ ’ਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਸਰੂਪ ਚੰਦ ਸਿੰਗਲਾ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋਜਸਟਿਸ ਸੰਜੀਵ ਖੰਨਾ ਨੂੰ ਦੇਸ ਦੇ 51ਵੇਂ ਚੀਫ਼ ਜਸਟਿਸ ਵਜੋਂ ਰਾਸ਼ਟਰਪਤੀ ਨੇ ਚੁਕਵਾਈ ਸਹੁੰ

ਇਸ ਮੌਕੇ ਸੂਬਾ ਕਾਰਜਕਾਰਨੀ ਮੈਂਬਰ ਸ਼ਿਆਮ ਲਾਲ ਬਾਂਸਲ, ਐਡਵੋਕੇਟ ਅਸ਼ੋਕ ਭਾਰਤੀ, ਵਿਜੇ ਸਿੰਗਲਾ, ਭਾਰਤ ਭੂਸ਼ਣ ਬਿੰਟਾ, ਜ਼ਿਲ੍ਹਾ ਸਕੱਤਰ ਜਯੰਤ ਸ਼ਰਮਾ, ਭਾਜਪਾ ਦੇ ਸਾਬਕਾ ਸੂਬਾ ਬੁਲਾਰੇ ਐਡਵੋਕੇਟ ਨਵੀਨ ਸਿੰਗਲਾ, ਕੇਂਦਰੀ ਮੰਡਲ ਪ੍ਰਧਾਨ ਸ਼ਿਆਮ ਸੁੰਦਰ ਅਗਰਵਾਲ, ਜਨਰਲ ਸਕੱਤਰ ਸ਼ਾਂਤਨੂ ਮਹਾਰਿਸ਼ੀ, ਵੈਸਟ ਡਵੀਜ਼ਨ ਪ੍ਰਧਾਨ ਹਰੀਸ਼ ਕੁਮਾਰ. , ਵਿਨੋਦ ਗੋਇਲ, ਪਰਮਿੰਦਰ ਕੌਰ ਸੋਨੀਆ ਨਈਅਰ, ਨਿਤਿਨ ਗੋਇਲ, ਮਨੀਸ਼ ਗੋਇਲ, ਅਕਸ਼ਿਤ ਸ਼ਰਮਾ, ਨਰਾਇਣ ਬਾਂਸਲ ਅਤੇ ਐਡਵੋਕੇਟ ਵੀਰਿਸ਼ ਬਹਿਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜ਼ਰ ਸਨ।

 

LEAVE A REPLY

Please enter your comment!
Please enter your name here