ਚੰਡੀਗੜ੍ਹ, 30 ਜਨਵਰੀ: ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਮੰਗਲਵਾਰ ਨੂੰ ਭਾਰੀ ਸੁਰੱਖਿਆ ਹੇਠ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੇ ਅਹੁੱਦੇ ’ਤੇ ਮੁੜ ਭਾਜਪਾ ਕਾਬਜ਼ ਹੋ ਗਈ ਹੈ। ਭਾਜਪਾ ਦੇ ਮਨੋਜ ਸੋਨਕਰ ਨੂੰ ਚੋਣ ਅਧਿਕਾਰੀ ਨੇ ਜੇਤੂ ਕਰਾਰ ਦੇ ਦਿੱਤਾ। ਦਾਅਵਾ ਕੀਤਾ ਗਿਆ ਕਿ ਭਾਜਪਾ ਉਮੀਦਵਾਰ ਦੇ ਹੱਕ ਵਿਚ 16 ਅਤੇ ਗਠਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ 12 ਵੋਟਾਂ ਮਿਲੀਆਂ ਜਦ ਕਿ 8 ਵੋਟਾਂ ਨੂੰ ਰੱਦ ਕਰ ਦਿੱਤਾ ਗਿਆ। ਬੇਸ਼ੱਕ ਮੇਅਰ ਦੇ ਅਹੁੱਦੇ ਲਈ ਚੋਣ ਪ੍ਰਕ੍ਰਿਆ ਪੂਰੀ ਸ਼ਾਂਤੀਪੂਰਵਕ ਤਰੀਕੇ ਨਾਲ ਸ਼ੁਰੂ ਹੋਈ ਪ੍ਰੰਤੂ ਜਦ ਵੋਟਿੰਗ ਤੋਂ ਬਾਅਦ ਵੋਟਾਂ ਦੀ ਗਿਣਤੀ ਦੀ ਪ੍ਰਕ੍ਰਿਆ ਸ਼ੁਰੂ ਹੋਣ ਲੱਗੀ ਤਾਂ ਚੋਣ ਅਧਿਕਾਰੀ ਅਨਿਲ ਮਸੀਹ ’ਤੇ ਗੰਭੀਰ ਦੋਸ਼ ਲੱਗਣੇ ਸ਼ੁਰੂ ਹੋ ਗਏ, ਕਿਉਂਕਿ ਬੈਲਟ ਬਾਕਸ ਖੋਲਣ ਤੋਂ ਬਾਅਦ ਵੋਟ ਪੇਪਰ ਉਪਰ ਦਸਖ਼ਤ ਕਰਨ ਸਮੇਂ ਉਮੀਦਵਾਰਾਂ ਜਾਂ ਉਨ੍ਹਾਂ ਦੇ ਏਜੰਟਾਂ ਨੂੰ ਨਹੀਂ ਬੁਲਾਇਆ ਗਿਆ। ਇਸ ਦੌਰਾਨ ਆਪ ਤੇ ਕਾਂਗਰਸ ਦੇ ਕੌਸਲਰਾਂ ਨੇ ਖੁੱਲ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਚੋਣ ਅਧਿਕਾਰੀ ਉਪਰ ਇੱਕ ਸਾਜ਼ਸ ਤਹਿਤ ਭਾਜਪਾ ਦਾ ਪੱਖ ਪੂਰਨ ਦਾ ਦੋਸ਼ ਲਗਾਇਆ।
ਨਵੀਂ ਪਹਿਲਕਦਮੀ:’ਤੇ ਇਸ ਮੁੱਖ ਮੰਤਰੀ ਨੇ ਅਪਣਾ ‘ਜੱਦੀ’ ਘਰ ਪਿੰਡ ਦੇ ਸਾਂਝੇ ਕੰਮ ਲਈ ਕੀਤਾ ਦਾਨ
ਪ੍ਰੰਤੁੂ ਚੋਣ ਅਧਿਕਾਰੀ ਅਪਣਾ ਕੰਮ ਕਰਦੇ ਰਹੇ। ਚੋਣ ਪ੍ਰਕ੍ਰਿਆ ਤੋਂ ਬਾਅਦ ਆਪ-ਕਾਂਗਰਸ ਗਠਜੋੜ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਭਾਜਪਾ ਨੇ ਧੱਕੇਸ਼ਾਹੀ ਕਰਦਿਆਂ ਦਾ ਦੋਸ਼ ਲਗਾਇਆ। ਜਿਸਤੋਂ ਬਾਅਦ ਮੁੜ ਅਦਾਲਤ ਦਾ ਦਰਵਾਜ਼ਾ ਖੜਕਾਉਣ ਦਾ ਵੀ ਐਲਾਨ ਕੀਤਾ। ਗੌਰਤਲਬ ਹੈ ਕਿ ਚੰਡੀਗੜ੍ਹ ’ਚ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁੱਦੇ ਲਈ ਕਾਂਗਰਸ ਤੇ ਆਪ ਵਿਚਕਾਰ ਗਠਜੋੜ ਹੋਇਆ ਹੈ। ਇਹ ਚੋਣ ਪਹਿਲਾਂ 18 ਜਨਵਰੀ ਨੂੰ ਹੋਣੀ ਸੀ ਪ੍ਰੰਤੂ ਇਸਨੂੰ ਮੌਕੇ ’ਤੇ ਰੱਦ ਕਰ ਦਿੱਤਾ ਗਿਆ ਸੀ, ਜਿਸਤੋਂ ਬਾਅਦ ਅੱਜ ਦੇ ਦਿਨ ਲਈ ਹਾਈਕੋਰਟ ਦੇ ਆਦੇਸ਼ਾਂ ਉਪਰ ਚੋਣ ਹੋਈ ਸੀ। ਸਿਟੀ ਬਿਊਟੀਫੁੱਲ ਲਈ ਕੁੱਲ 35 ਕੌਂਸਲਰਾਂ ਦੇ ਵਿੱਚੋਂ ਭਾਜਪਾ ਦੇ ਕੋਲ 14 ਕੌਂਸਲਰ ਹਨ ਜਦੋਂ ਕਿ ਆਮ ਆਦਮੀ ਪਾਰਟੀ ਦੇ 13 ਅਤੇ 7 ਕਾਂਗਰਸ ਦੇ ਕੌਂਸਲਰ ਹਨ। ਇਸਤੋਂ ਇਲਾਵਾ ਇੱਕ ਵੋਟ ਭਾਜਪਾ ਐਮ.ਪੀ ਹੈ