Tuesday, February 3, 2026

Chandigarh ਨਗਰ ਨਿਗਮ ‘ਤੇ ਮੁੜ ਭਾਜਪਾ ਦਾ ਕਬਜ਼ਾ; ਸ਼ੌਰਭ ਜੋਸ਼ੀ ਬਣੇ ਮੇਅਰ, ਕਾਂਗਰਸ ਤੇ ਆਪ ਦਾ ਗਠਜੋੜ ਟੁੱਟਿਆ

Date:

spot_img

👉ਭਾਜਪਾ ਨੂੰ ਸਭ ਤੋਂ ਵੱਧ 18, ਆਪ ਨੂੰ 11 ਤੇ ਕਾਂਗਰਸ ਨੂੰ ਮਿਲੀਆਂ 7 ਵੋਟਾਂ
Chandigarh News: Chandigarh Mayor Election; Chandigarh City (ਚੰਡੀਗੜ੍ਹ ਸ਼ਹਿਰ) ਦੇ ਨਗਰ ਨਿਗਮ ਦੇ ਮੇਅਰ ਦੀ ਕੁਰਸੀ ‘ਤੇ ਮੁੜ ਭਾਜਪਾ ਨੇ ਕਬਜ਼ਾ ਕਰ ਲਿਆ ਹੈ। ਚੰਡੀਗੜ੍ਹ ਦੇ ਐਮਪੀ ਸਮੇਤ ਕੁੱਲ 36 ਵੋਟਾਂ ਵਿਚੋਂ ਭਾਜਪਾ ਦੇ ਸ਼ੌਰਭ ਜੋਸ਼ੀ ਨੂੰ ਸਭ ਤੋਂ ਵੱਧ 18 ਵੋਟਾਂ ਮਿਲੀਆਂ ਜਦਕਿ ਆਪ ਦੇ ਯੋਗੇਸ਼ ਢੀਂਗਰਾ ਨੂੰ 11 ਅਤੇ ਕਾਂਗਰਸ ਦੇ ਗੁਰਪ੍ਰੀਤ ਗੱਬੀ ਨੂੰ 7 ਵੋਟਾਂ ਮਿਲੀਆਂ। ਇਸ ਵਾਰ ਚੋਣ ਬੈਲਟ ਰਾਹੀਂ ਨਹੀਂ ਬਲਕਿ ਹੱਥ ਖੜ੍ਹੇ ਕਰਕੇ ਚੋਣ ਹੋਈ ਸੀ, ਜਿਸਦੇ ਚੱਲਦੇ ਕੋਈ ਕਰਾਸ ਵੋਟਿੰਗ ਨਹੀਂ ਹੋਈ।

ਇਹ ਵੀ ਪੜ੍ਹੋ ਹੁਣ ਪੰਜਾਬ ਦੇ ਮੁੱਖ ਅਤੇ ਮਿੰਨੀ ਸਿਵਲ ਸਕੱਤਰੇਤ ਨੂੰ ਮਿਲੀ ਬੰ+ਬ ਨਾਲ ਉਡਾਉਣ ਦੀ ਮਿਲੀ ਧਮਕੀ

ਵੱਡੀ ਗੱਲ ਇਹ ਵੀ ਰਹੀ ਮੇਅਰ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਦੇ ਅਹੁੱਦੇ ਲਈ ਭਾਜਪਾ ਦੇ ਜਸਮਨਪ੍ਰੀਤ ਸਿੰਘ ਅਤੇ ਡਿਪਟੀ ਮੇਅਰ ਦੇ ਅਹੁੱਦੇ ਉੱਪਰ ਸ਼ੁਮਨ ਸ਼ਰਮਾ ਚੁਣੇ ਜਾਣਾ ਤੈਅ ਹੈ ਕਿਉਂਕਿ ਕਾਂਗਰਸ ਦੇ ਐਮਪੀ ਮਨੀਸ਼ ਤਿਵਾੜੀ ਸਮੇਤ 7 ਕੌਸਲਰ ਬਾਕੀ ਚੋਣ ਦਾ ਬਾਈਕਾਟ ਕਰਕੇ ਚਲੇ ਗਏ ਹਨ। ਇੰਨ੍ਹਾਂ ਚੋਣਾਂ ਵਿਚ ਆਪ ਵੱਲੋਂ ਮੁਨੱਵਰ ਖਾਨ ਅਤੇ ਕਾਂਗਰਸ ਵੱਲੋਂ ਸਚਿਨ ਗਾਲਿਬ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਆਪ ਵੱਲੋਂ ਜਸਵਿੰਦਰ ਕੌਰ, ਕਾਂਗਰਸ ਵੱਲੋਂ ਨਿਰਮਲਾ ਦੇਵੀ ਅਤੇ ਆਪ ਤੋਂ ਬਾਗੀ ਹੋ ਕੇ ਅਜ਼ਾਦ ਉਮੀਦਵਾਰ ਵਜੋਂ ਰਾਮਚੰਦਰ ਯਾਦਵ ਚੋਣ ਲੜ ਰਹੇ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda ‘ਚ ਨੌਜਵਾਨ ਇੰਸਪੈਕਟਰ ਨੇ ਗੋ+ਲੀ ਮਾਰ ਕੇ ਕੀਤੀ ਖੁਦ+ਕਸ਼ੀ; ਇਹ ਸਨ ਕਾਰਨ

Bathinda News: Bathinda ਸ਼ਹਿਰ 'ਚ ਵਾਪਰੀ ਇੱਕ ਦੁਖਦਾਈ ਘਟਨਾ...