Amritsar ‘ਚ ਸਰਹੱਦੋਂ ਪਾਰ ਆਈ 43 ਕਿਲੋਂ ਹੈਰੋਇਨ, 4 ਹੈਂਡ ਗ੍ਰਨੇਡ ਅਤੇ 1 ਪਿਸਤੌਲ ਬਰਾਮਦ

Date:

spot_img

Amritsar News: ਪੰਜਾਬ ਦੇ ਵਿਚ ਲਗਾਤਾਰ ਸਰਹੱਦੋਂ ਪਾਰ ਹੋ ਰਹੀ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਨੇ ਪੰਜਾਬ ਪੁਲਿਸ ਤੇ ਆਮ ਲੋਕਾਂ ਲਈ ਵੱਡੀ ਚੁਣੌਤੀ ਖੜੀ ਕੀਤੀ ਹੋਈ ਹੈ। ਹੁਣ ਇੰਨ੍ਹਾਂ ਨਸ਼ਿਆਂ ਦੇ ਖਿਲਾਫ਼ ਆਮ ਲੋਕ ਵੀ ਉੱਠ ਖੜ੍ਹੇ ਹੋਏ ਹਨ ਤੇ ਬੀਤੀ ਰਾਤ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪੇਂਡੁ ਸੁਰੱਖਿਆ ਕਮੇਟੀ ਦੇ ਸਹਿਯੋਗ ਨਾਲ 43 ਕਿਲੋਂ ਦੇ ਕਰੀਬ ਹੈਰੋਇਨ, 4 ਹੈਂਡ ਗ੍ਰਨੇਡ, 1 ਪਿਸਤੌਲ ਤੇ 46 ਜਿੰਦਾ ਕਾਰਤੂਸ਼ ਸਮੇਤ ਮੋਟਰਸਾਈਕਲ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਜਾ ਰਹੀ ਹੈ। ਮੁਢਲੀ ਜਾਣਕਾਰੀ ਮੁਤਾਬਕ ਸਰਹੱਦ ਨਜ਼ਦੀਕ ਤੋਂ ਇਹ ਨਸ਼ਿਆਂ ਤੇ ਹਥਿਆਰਾਂ ਦੀ ਖੇਪ ਲੈ ਕੇ ਆ ਰਹੇ ਦੋਨਾਂ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ Chandigarh ਨੂੰ ਮਿਲਿਆ ਨਵਾਂ ਮੇਅਰ, ਭਾਜਪਾ ਦੇ ਸ਼ੌਰਭ ਜੋਸ਼ੀ ਨੇ ਜਿੱਤੀ ਚੋਣੀ

ਪੁਲਿਸ ਅਧਿਕਾਰੀਆਂ ਵੱਲੋਂ ਜਲਦੀ ਹੀ ਇਸ ਮਾਮਲੇ ਵਿਚ ਵੱਡਾ ਖੁਲਾਸਾ ਕੀਤਾ ਜਾ ਰਿਹਾ। ਮਿਲੀ ਸੂਚਨਾਂ ਮੁਤਾਬਕ ਬੀਤੀ ਦੇਰ ਰਾਤ ਹਲਕਾ ਰਾਜ਼ਾਸਾਂਸੀ ਦੇ ਪਿੰਡ ਓਠੀਆ ਦੇ ਵਿਚ ਇੱਕ ਟੁੱਟੀ ਹੋਈ ਸੜਕ, ਜੋਕਿ ਬਣ ਰਹੀ ਸੀ, ਉੱਪਰੋਂ ਮੋਟਰਸਾਈਕਲ ਸਵਾਰ ਦੋ ਨੌਜਵਾਨ ਜਾਣ ਦੀ ਕੋਸ਼ਿਸ ਕਰ ਰਹੇ ਸਨ। ਜਦ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਰੋਕਿਆ ਤੇ ਕਿਹਾ ਕਿ ਇਹ ਸੜਕ ਟੁੱਟੀ ਹੋਈ ਹੈ ਤੇ ਬੰਦ ਕੀਤੀ ਹੈ ਪ੍ਰੰਤੂ ਉਹ ਫ਼ਿਰ ਵੀ ਜਿੱਦ ਕਰਕੇ ਉਧਰ ਜਾਣ ਲੱਗੇ, ਜਿਸਤੋਂ ਬਾਅਦ ਪੇਂਡੂ ਸੁਰੱਖਿਆ ਕਮੇਟੀ ਦੇ ਮੈਂਬਰਾਂ ਨੇ ਸ਼ੱਕ ਦੇ ਆਧਾਰ ‘ਤੇ ਪੁਛਗਿੱਛ ਕਰਨੀ ਚਾਹੀ ਪ੍ਰੰਤੂ ਉਹ ਹਨੇਰੇ ਦਾ ਫ਼ਾਈਦਾ ਉੱਠਾਉਂਦਿਆਂ ਦੋ ਬੈਗਾਂ ਸਮੇਤ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ ਹੁਣ ਪੰਜਾਬ ਦੇ ਮੁੱਖ ਅਤੇ ਮਿੰਨੀ ਸਿਵਲ ਸਕੱਤਰੇਤ ਨੂੰ ਮਿਲੀ ਬੰ+ਬ ਨਾਲ ਉਡਾਉਣ ਦੀ ਮਿਲੀ ਧਮਕੀ

ਜਿਸਤੋਂ ਬਾਅਦ ਪਿੰਡ ਵਾਸੀਆਂ ਨੇ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ਼ ਸੋਨੀਆਂ ਮਾਨ, ਜੋਕਿ ਨਸ਼ਾ ਮੁਕਤੀ ਮੋਰਚੇ ਮਾਂਝਾ ਦੀ ਇੰਚਾਰਜ਼ ਵੀ ਹਨ, ਨੂੰ ਸੂਚਿਤ ਕੀਤਾ ਗਿਆ ਤਾਂ ਉਹ ਮੌਕੇ ‘ਤੇ ਪੁੱਜੇ ਅਤੇ ਨਾਲ ਹੀ ਹਲਕੇ ਦੇ ਡੀਐਸਪੀ ਤੇ ਐਸਐਚਓ ਨੂੰ ਵੀ ਬੁਲਾਇਆ ਗਿਆ। ਬੈਗ ਦੀ ਤਲਾਸ਼ੀ ਦੌਰਾਨ ਇਸਦੇ ਵਿਚੋਂ 12 ਪੈਕੇਟ ਹੈਰੋਇਨ, 4 ਹੈਂਡ ਗ੍ਰਨੇਡ ਅਤੇ 1 ਪਿਸਤੌਲ ਸਮੇਤ 46 ਕਾਰਤੂਸ਼ ਬਰਾਮਦ ਹੋਏ। ਸੋਨੀਆ ਮਾਨ ਨੇ ਇੱਕ ਨਿੱਜੀ ਟੀਵੀ ਚੈੱਨਲ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਬਰਾਮਦ ਹੋਏ ਬੈਗਾਂ ਨੁੰ ਹੁੱਕਾਂ ਲੱਗੀਆਂ ਹੋਈਆਂ ਸਨ, ਜਿਸਤੋਂ ਸ਼ੱਕ ਕਿ ਇਹ ਤਾਜ਼ਾ-ਤਾਜ਼ਾ ਸਰਹੱਦੋਂ ਪਾਰ ਡਰੋਨ ਦੇ ਰਾਹੀਂ ਸਪਲਾਈ ਹੋਈ ਹੈ ਅਤੇ ਇਸਨੂੰ ਇਹ ਨੌਜਵਾਨ ਲੈ ਕੇ ਆ ਰਹੇ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Bathinda Police ਨੇ ਥਾਣਿਆਂ ‘ਚ ਕਬਾੜ ਬਣ ਰਹੇ ਵਹੀਕਲਾਂ ਦੀ ਨਿਲਾਮੀ ਕਰਕੇ 55 ਲੱਖ ‘ਵੱਟੇ’

👉335 ਫੈਸਲਾਸ਼ੁਦਾ ਮੁਕੱਦਮਿਆਂ ਵਿੱਚ ਬਰਾਮਦ 384 ਵਹੀਕਲ ਖੁੱਲੀ ਬੋਲੀ...

ਰਾਜਾ ਵੜਿੰਗ ਨੇ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

👉ਨਸ਼ਿਆਂ ਦੇ ਸੰਕਟ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਲਈ...