UPSC ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਭਾਜਪਾ ਦਵੇਗੀ ਵਿੱਤੀ ਸਹਾਇਤਾ

Date:

spot_img

Delhi News 21 ਜਨਵਰੀ: ਭਾਜਪਾ (BJP) ਵੱਲੋਂ ਦਿੱਲੀ (Delhi) ਚੋਣਾਂ ਲਈ ਸੰਕਲਪ ਪੱਤਰ ਦਾ ਦੂਜਾ ਹਿੱਸਾ ਜਾਰੀ ਕੀਤਾ ਗਿਆ। ਇਸ ਦੌਰਾਨ ਅਨੁਰਾਗ ਠਾਕੁਰ (Anurag Thakur) ਨੇ ਕਿਹਾ ਕਿ- “ਭਾਜਪਾ ਦੇ ਸੱਤਾ ‘ਚ ਆਉਣ ‘ਤੇ UPSC ਅਤੇ ਰਾਜ ਸਿਵਲ ਸੇਵਾਵਾਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ 15,000 ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ”। ਦਿੱਲੀ ਦੇ ਲੋੜਵੰਦ ਵਿਦਿਆਰਥੀਆਂ ਨੂੰ ਦਿੱਲੀ ਦੇ ਸਰਕਾਰੀ ਵਿਿਦਅਕ ਅਦਾਰਿਆਂ ਵਿੱਚ KG ਤੋਂ PG ਤੱਕ ਦੀ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਅਨੁਰਾਗ ਠਾਕੁਰ ਵਲੋਂ ਦਿੱਲੀ ਚ ਆਟੋ-ਟੈਕਸੀ ਡਰਾਈਵਰ ਭਲਾਈ ਬੋਰਡ ਦੀ ਸਥਾਪਨਾ ਕਰਨ ਅਤੇ ਡਰਾਈਵਰਾਂ ਦਾ 10 ਲੱਖ ਰੁਪਏ ਦਾ ਜੀਵਨ ਬੀਮਾ ਅਤੇ 5 ਲੱਖ ਰੁਪਏ ਦਾ ਦੁਰਘਟਨਾ ਬੀਮਾ ਕਰਵਾਏ ਜਾਣ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ : ਜਲ ਬੱਸ ਭ੍ਰਿਸ਼ਟਾਚਾਰ ਦਾ ਪ੍ਰਤੀਕ, ਅਸੀਂ ਇਸਦੀ ਜਾਂਚ ਕਰ ਰਹੇ ਹਾਂ: ਸੌਂਦ

ਜ਼ਿਕਰਯੋਗ ਹੈ ਕਿ ਦਿੱਲੀ ਚੋਣਾਂ ਭਾਜਪਾ ਦੇ ਸੰਕਲਪ ਪੱਤਰ ਦਾ ਪਹਿਲਾ ਹਿੱਸਾ ਬੀਤੇ ਹਫ਼ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਨੇ ਜਾਰੀ ਕੀਤਾ ਸੀ । ਵੋਟਾਂ 5 ਫਰਵਰੀ ਨੂੰ ਪੈਣਗੀਆਂ ਤੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ

spot_img
spot_img

Share post:

Popular

More like this
Related

ਪੰਜਾਬ ਦੀਆਂ ਸਾਫ਼ ਹਵਾ ਸਬੰਧੀ ਪਹਿਲਕਦਮੀਆਂ ਰਾਸ਼ਟਰੀ ਸਰਵੋਤਮ ਅਭਿਆਸਾਂ ਦੀ ਸੂਚੀ ਵਿੱਚ ਸ਼ਾਮਲ

 👉ਮਿਸ਼ਨ ਕਲੀਨ ਪਟਿਆਲਾ, ਰਵਾਇਤੀ ਸ਼ਮਸ਼ਾਨ ਘਾਟ ਵਿੱਚ ਏਅਰ ਪਾਲਿਊਸ਼ਨ...

ਮਾਰੀਚ ਦੇ ਛਲ ਵਿੱਚ ਫਸੀ ਸੀਤਾ, ਰਾਵਣ ਨੇ ਕੀਤਾ ਹਰਨ; ਰਾਮਲੀਲਾ ਦੇ ਮੰਚਨ ਨੇ ਬੰਨ੍ਹਿਆ ਸਮਾਂ

👉ਸੋਨੇ ਦੇ ਹਿਰਨ ਦੀ ਮਾਇਆ ਤੋਂ ਜਟਾਯੂ ਦੇ ਸੰਘਰਸ਼...

ਬਠਿੰਡਾ ਦਿਹਾਤੀ ਹਲਕੇ ਵਿੱਚ ਅਕਾਲੀ ਦਲ ਨੇ 2027 ਦੀਆਂ ਚੋਣਾਂ ਲਈ ਸਰਗਰਮੀਆਂ ਕੀਤੀਆਂ ਤੇਜ਼

👉ਨਵੇਂ ਹਲਕਾ ਇੰਚਾਰਜ ਜਸਕਰਨ ਸਿੰਘ ਗਹਿਰੀ ਬੁੱਟਰ ਦੀ ਨਿਯੁਕਤੀ...