Big Breaking: ਭਾਜਪਾ ਦੇ Ex Minister ਨੇ AAP ਉਮੀਦਵਾਰ ਲਈ ਮੰਗੀਆਂ ਵੋਟਾਂ

0
47
+1

ਜਲੰਧਰ, 5 ਜੁਲਾਈ: ਆਗਾਮੀ 10 ਜੁਲਾਈ ਨੂੰ ਜਲੰਧਰ ਪੱਛਮੀ ਹਲਕੇ ਲਈ ਹੋਣ ਜਾ ਰਹੀ ਉਪ ਚੋਣ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਰਹੇ ਭਗਤ ਚੁੰਨੀ ਲਾਲ ਵੱਲੋਂ ਅੱਜ ਇਸ ਹਲਕੇ ਦੇ ਵੋਟਰਾਂ ਨੂੰ ਆਪ ਉਮੀਦਵਾਰ ਮਹਿੰਦਰ ਭਗਤ ਲਈ ਵੋਟਾਂ ਦੀ ਅਪੀਲ ਕੀਤੀ ਹੈ। ਮਹਿੰਦਰ ਭਗਤ ਸ਼੍ਰੀ ਚੁੰਨੀ ਲਾਲ ਭਗਤ ਦੇ ਸਪੁੱਤਰ ਹਨ। ਸ਼੍ਰੀ ਭਗਤ ਖੁਦ ਇਸ ਹਲਕੇ ਤੋਂ ਤਿੰਨ ਵਾਰ ਵਿਧਾਇਕ ਅਤੇ ਇੱਕ ਵਾਰ ਬਾਦਲ ਸਰਕਾਰ ਵਿਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ।

ਜਲੰਧਰ ਉਪ ਚੋਣ: ਮੁੱਖ ਚੋਣ ਅਧਿਕਾਰੀ ਵੱਲੋਂ ਜਲੰਧਰ ਦੇ ਅਧਿਕਾਰੀਆਂ ਨਾਲ ਚੋਣ ਤਿਆਰੀਆਂ ਨੂੰ ਲੈ ਕੇ ਕੀਤੀ ਮੀਟਿੰਗ

ਇਸ ਹਲਕੇ ਵਿਚ ਭਗਤ ਪ੍ਰਵਾਰ ਦਾ ਵੱਡਾ ਨਾਮ ਹੈ ਤੇ ਹੁਣ ਖੁੱਲ ਕੇ ਚੁੰਨੀ ਲਾਲ ਭਗਤ ਵੱਲੋਂ ਮੈਦਾਨ ਵਿਚ ਆਉਣ ਕਾਰਨ ਇਸਦਾ ਵੱਡਾ ਸਿਆਸੀ ਲਾਹਾ ਉਨ੍ਹਾਂ ਦੇ ਪੁੱਤਰ ਤੇ ਆਪ ਉਮੀਦਵਾਰ ਮਹਿੰਦਰ ਭਗਤ ਨੂੰ ਮਿਲ ਸਕਦਾ ਹੈ। ਜਿਕਰਯੋਗ ਹੈ ਕਿ ਇਹ ਉਪ ਚੋਣ ਭਾਜਪਾ ਉਮੀਦਵਾਰ ਸ਼ੀਤਲ ਅੰਗਰਾਲ ਵੱਲੋਂ ਕੀਤੀ ਦਲ-ਬਦਲੀ ਕਾਰਨ ਹੋਣ ਜਾ ਰਹੀ ਹੈ, ਜਿਸਦਾ ਪੰਜਾਬ ਵਿਚ ਕਾਫ਼ੀ ਬੁਰਾ ਮਨਾਇਆ ਜਾ ਰਿਹਾ।

 

+1

LEAVE A REPLY

Please enter your comment!
Please enter your name here