ਰਾਮਪੁਰਾ, 4 ਸਤੰਬਰ : ਦੇਸ਼ ਚ ਭਾਜਪਾ ਵੱਲੋਂ ਨਵੇਂ ਸਿਰੇ ਤੋਂ ਪਾਰਟੀ ਦੀ ਭਰਤੀ ਆਰੰਭ ਕੀਤੀ ਗਈ ਹੈ। ਭਰਤੀ ਮੁਹਿੰਮ ਨੂੰ ਅੱਗੇ ਵਧਾਉਣ ਲਈ ਬਠਿੰਡਾ ਜਿਲ੍ਹਾ ਦੇ ਦੇਹਾਤੀ ਖੇਤਰ ਦੀ ਜੁੰਮੇਵਾਰੀ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੂੰ ਸੌਪੀ ਗਈ ਹੈ। ਗੁਰਪ੍ਰੀਤ ਮਲੂਕਾ ਵੱਲੋਂ ਅੱਜ ਸੂਬੇ ਦੇ ਜਰਨਲ ਸਕੱਤਰ ਤੇ ਜੋਨਲ ਪ੍ਰਭਾਰੀ ਜੀਵਨ ਗਰਗ ਦੀ ਅਗਵਾਈ ਚ ਰਾਮਪੁਰਾ ਚ ਮੰਡਲ ਪ੍ਰਧਾਨ ਤੇ ਵੱਖ ਵੱਖ ਵਿੰਗਾ ਦੇ ਪ੍ਰਭਾਰੀਆਂ ਨਾਲ ਭਰਤੀ ਮੁਹਿੰਮ ਦੇ ਸਬੰਧ ਚ ਇਕੱਤ੍ਰਤਾ ਰੱਖੀ ਗਈ। ਇਸ ਮੌਕੇ ਜੀਵਨ ਗਰਗ ਨੇ ਭਾਜਪਾ ਦੀ ਵਿਚਾਰ ਧਾਰਾ ਵਾਰੇ ਗੱਲ ਕਰਦਿਆਂ ਕਿਹਾ ਕੇ ਭਾਜਪਾ ਦੀ ਸਥਾਪਨਾ ਹੀ ਦੇਸ਼ ਦੀ ਅਖੰਡਤਾ ਸੰਘੀ ਢਾਂਚੇ ਦੀ ਮਜਬੂਤੀ ਤੇ ਵਿਕਾਸ ਲਈ ਹੋਈ ਹੈ।
ਬਠਿੰਡਾ ਦੇ ਇੱਕ ਨਾਮਵਾਰ ਇੰਸਟੀਚਿਊਟ ’ਚ ਅਧਿਆਪਕ ਵੱਲੋਂ ਵਿਦਿਆਰਥਣ ਨੂੰ ਅਸਲੀਲ ਮੈਸੇਜ਼ ਭੇਜਣ ਦਾ ਮਾਮਲਾ ਭਖਿਆ
ਅੱਜ ਭਾਜਪਾ ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਹੈ। ਇਸ ਮੌਕੇ ਗੁਰਪ੍ਰੀਤ ਮਲੂਕਾ ਨੇ ਕਿਹਾ ਕੇ ਪਾਰਟੀ ਨੇ ਹਰ ਬੂਥ ’ਤੇ ਘੱਟੋ ਘੱਟ 200 ਮੇਂਬਰ ਅਤੇ ਪੰਜਾਬ ਚ 50 ਲੱਖ ਮੇਂਬਰ ਬਣਾਉਣ ਦਾ ਟੀਚਾ ਮਿੱਥਿਆ ਹੈ । ਮਲੂਕਾ ਨੇ ਕਿਹਾ ਕੇ ਪਾਰਟੀ ਲਈ ਮਿਹਨਤ ਕਰਨ ਵਾਲੇ ਆਗੂ ਹੀ ਅੱਗੇ ਵੱਡੇ ਅਹੁਦੇ ਹਾਸਿਲ ਕਰਨਗੇ। ਇਸ ਮੌਕੇ ਸਾਬਕਾ ਜਿਲ੍ਹਾ ਪ੍ਰਧਾਨ ਗੁਰਵਿੰਦਰ ਭਗਤਾ, ਜਿਲ੍ਹਾ ਸਕੱਤਰ ਵਿਵੇਕ ਗਰਗ, ਜਿਲ੍ਹਾ ਮੀਤ ਪ੍ਰਧਾਨ ਕਾਲਾ ਗਰਗ, ਯੁਵਾ ਪ੍ਰਧਾਨ ਜੱਸਾ ਭੁੱਚੋ, ਦਿਨੇਸ਼ ਕੁਮਾਰ, ਰਾਹੁਲ ਮਹਿਰਾਜ ,ਕੁਲਵਿੰਦਰ ਕੌਰ, ਰਜਨੀ ਰਾਣੀ, ਭੂਸ਼ਣ ਜੈਨ, ਸਤਪਾਲ ਸ਼ਰਮਾ, ਨਾਜਰ ਸਿੰਘ, ਗੁਰਜੀਤ ਗੋਰਾ ਦਿਉਣ ਅਤੇ ਰਤਨ ਸ਼ਰਮਾ ਮਲੂਕਾ ਆਦਿ ਹਾਜਰ ਸਨ।
Share the post "ਜੀਵਨ ਗਰਗ ਤੇ ਗੁਰਪ੍ਰੀਤ ਮਲੂਕਾ ਦੀ ਅਗਵਾਈ ਚ ਭਾਜਪਾ ਦੀ ਭਰਤੀ ਮੁਹਿੰਮ ਦਾ ਆਰੰਭ"