Bathinda ਨਗਰ ਨਿਗਮ ਦੇ ਵਾਰਡ ਵਧਾਉਣ ਦੀ ਮੰਗ ਨੂੰ ਲੈ ਕੇ ਬਲਾਕ ਤੇ ਵਾਰਡ ਪ੍ਰਧਾਨਾਂ ਨੇ ਕੀਤੀ ਮੀਟਿੰਗ

Date:

spot_img

Bathinda News: municipal Committees election; ਅਗਲੇ ਸਾਲ ਦੇ ਸ਼ੁਰੂ ਵਿਚ ਸੰਭਾਵਿਤ ਤੌਰ ‘ਤੇ ਹੋਣ ਵਾਲੀ ਨਗਰ ਨਿਗਮ ਬਠਿੰਡਾ ਦੀ ਚੋਣ ਨੂੰ ਲੈ ਕੇ ਸਿਆਸੀ ਸਰਗਰਮੀਆਂ ਸ਼ੁਰੂ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਨਿਗਮ ਦੀ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ ਦੇ ਬਲਾਕ ਅਤੇ ਵਾਰਡ ਪ੍ਰਧਾਨਾਂ ਵੱਲੋਂ ਇਸ ਸਬੰਧ ਵਿਚ ਇੱਕ ਮੀਟਿੰਗ ਕਰਕੇ ਮਿਉਂਸਪਲ ਕਾਰਪੋਰੇਸ਼ਨ ਦੇ ਵਾਰਡਾਂ ਦੀ ਗਿਣਤੀ 50 ਤੋਂ ਵਧਾ ਕੇ 70 ਕਰਨ ਦੀ ਮੰਗ ਕੀਤੀ ਹੈ। ਇਸ ਸਬੰਧ ਵਿਚ ਸਥਾਨਕ ਸਰਕਟ ਹਾਊਸ ਵਿਚ ਹੋਈ ਮੀਟਿੰਗ ਦੌਰਾਨ ਤਰਕ ਦਿੱਤਾ ਗਿਆ ਕਿ ਇਸਦੇ ਨਾਲ ਨਾਂ ਸਿਰਫ਼ ਹਰੇਕ ਵਾਰਡ ਵਿਚ ਵੋਟਾਂ ਦੀ ਗਿਣਤੀ ਦਾ ਸੰਤੁਲਨ ਹੋ ਜਾਵੇਗਾ, ਬਲਕਿ ਟਿਕਟ ਦੇ ਚਾਹਵਾਨਾਂ ਨੂੰ ਹੋਰ ਵੱਧ ਮੌਕਾ ਮਿਲੇਗਾ।

ਇਹ ਵੀ ਪੜ੍ਹੋ MLA Pathanmajra ਦੀਆਂ ਮੁਸ਼ਕਿਲਾਂ ਵਧੀਆਂ, ਅਦਾਲਤ ਵੱਲੋਂ ਪੇਸ਼ ਹੋਣ ਦੇ ਹੁਕਮ

ਮੀਟਿੰਗ ਬਾਰੇ ਜਾਣਕਰੀ ਦਿੰਦਿਆਂ ਬਲਾਕ ਪ੍ਰਧਾਨ ਅਮਰਜੀਤ ਸਿੰਘ ਵੜੈਚ ਨੇ ਮੀਡੀਆ ਨੂੰ ਦਸਿਆ ਕਿ ਮੌਜੂਦਾ ਸਮੇਂ ਕਾਰਪੋਰੇਸ਼ਨ ਦੀ ਵੋਟ ਤਕਰੀਬਨ ਢਾਈ ਲੱਖ (250000/- ) ਹੋ ਚੁੱਕੀ ਹੈ। ਮੌਜੂਦਾ ਸਮੇਂ ਸ਼ਹਿਰ ਵਿਚ 50 ਵਾਰਡ ਹਨ, ਜਿੰਨ੍ਹਾਂ ਵਿਚੋਂ ਕਿਸੇ ਵਾਰਡ ਵਿਚ ਵੋਟਰਾਂ ਦੀ ਗਿਣਤੀ 6500 ਤੇ ਕਈਆਂ ਵਿਚ 3500-3600 ਹੈ। ਉਹਾਂ ਕਿਹਾ ਕਿ ਵਾਰਡ ਵਧਣ ਦੇ ਨਾਲ ਇੱਕ ਤਾਂ ਹਰੇਕ ਵਾਰਡ ਵਿਚ ਵੋਟਰਾਂ ਦੀ ਗਿਣਤੀ ਬਰਾਬਰ ਹੋ ਜਾਵੇਗੀ ਤੇ ਨਾਲ ਹੀ ਇਲਾਕਾਈ ਤਵਾਜ਼ਨ ਵੀ ਠੀਕ ਹੋ ਜਾਵੇਗਾ।

ਇਹ ਵੀ ਪੜ੍ਹੋ MLA Pathanmajra ਦੀਆਂ ਮੁਸ਼ਕਿਲਾਂ ਵਧੀਆਂ, ਅਦਾਲਤ ਵੱਲੋਂ ਪੇਸ਼ ਹੋਣ ਦੇ ਹੁਕਮ

ਇਸੇ ਤਰ੍ਹਾਂ ਟਿਕਟ ਦੇ ਚਾਹਵਾਨਾਂ ਵਰਕਰਾਂ ਤੇ ਆਗੂਆਂ ਨੂੰ ਵੀ ਵਾਰਡ ਵਧਣ ਨਾਲ ਹੋਰ ਉਮੀਦ ਵਧ ਜਾਵੇਗੀ ਤੇ ਉਹ ਪਾਰਟੀ ਦੀ ਜਿੱਤ ਲਈ ਹੋਰ ਮਿਹਨਤ ਕਰਨਗੇ। ਉਨ੍ਹਾਂ ਦਸਿਆ ਕਿ ਮ੍ਰੀਟਿੰਗ ਵਿਚ ਇੱਕ ਦਰੱਜਨ ਦੇ ਕਰੀਬ ਬਠਿੰਡਾ ਸ਼ਹਿਰੀ ਹਲਕੇ ਦੇ ਬਲਾਕ ਪ੍ਰਧਾਨ ਅਤੇ ਤਿੰਨ ਦਰਜ਼ਨ ਦੇ ਕਰੀਬ ਵਾਰਡ ਇੰਚਾਰਜ਼ ਪੁੱਜੇ ਹੋਏ ਸਨ, ਜਿੰਨ੍ਹਾਂ ਦੇ ਵੱਲੋਂ ਇਹ ਮੰਗ ਪੱਤਰ ਦੇ ਰੂਪ ਵਿਚ ਮੁੱਖ ਮੰਤਰੀ ਨੂੰ ਵੀ ਭੇਜੀ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

शिक्षा और स्वास्थ्य सेवाओं के विस्तार पर सरकार का जोर- मुख्यमंत्री नायब सिंह सैनी

250 सीएम-ईईई स्कूल, 900 विद्यालयों में आईसीटी लैब की...

हरियाणा सरकार के नायाब 2 साल: विकसित हरियाणा के संकल्प को मिली नई गति

👉संकल्प-पत्र के 217 में से 76 संकल्प दो वर्ष...