Home Blog Page 1637

ਵਿਧਾਇਕਾਂ ਦੀ ਵਿਰੋਧਤਾ, ਚੇਅਰਮੈਨਾਂ ਦੀ ਢਿੱਲੀ ਕਾਰਗੁਜ਼ਾਰੀ ਤੇ ਸੰਗਠਨ ’ਚ ਅਨੁਸ਼ਾਸਨ ਦੀ ਘਾਟ ਰਹੇ ਬਠਿੰਡਾ ’ਚ ਆਪ ਦੀ ਹਾਰ ਦਾ ਮੁੱਖ ਕਾਰਨ

0

ਬਠਿੰਡਾ, 4 ਜੂਨ: ਹਰਸਿਮਰਤ ਕੌਰ ਬਾਦਲ ਦੀ ਜਿੱਤ ਨਾਲ ਵਿਰੋਧੀ ਧਿਰਾਂ ਵੱਲੋਂ ‘ਬਾਦਲਾਂ’ ਨੂੰ ਸੂਬੇ ਦੀ ਸਿਆਸਤ ਵਿਚੋਂ ‘ਮਨਫ਼ੀ’ ਕਰਨ ਦੀਆਂ ਉਮੀਦਾਂ ਉੱਤੇ ਪਾਣੀ ਫ਼ਿਰ ਗਿਆ ਹੈ। ਇਸ ਹਲਕੇ ਤੋਂ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਖੁੱਡੀਆ ਦੀ ਜਿੱਤ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੂਰਾ ਜੋਰ ਲਗਾਇਆ ਗਿਆ ਸੀ। ਚੋਣ ਨਤੀਜਿਆਂ ਵਿਚ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੂਰੇ ਬਠਿੰਡਾ ਲੋਕ ਸਭਾ ਹਲਕੇ ਵਿਚੋਂ ਸਰਦੂਲਗੜ੍ਹ,ਮੋੜ ਅਤੇ ਮਾਨਸਾ ਹਲਕੇ ਵਿਚ ਹੀ ਆਮ ਆਦਮੀ ਪਾਰਟੀ ਪਹਿਲੇ ਨੰਬਰ ’ਤੇ ਆਈ ਹੈ। ਜਦੋਂਕਿ ਬਾਕੀ ਸਾਰੇ ਹਲਕਿਆਂ ਵਿਚ ਉਸਨੂੰ ਦੂਜੇ ਸਥਾਨ ‘ਤੇ ਹੀ ਸਬਰ ਕਰਨਾ ਪਿਆ ਹੈ। ਸਰਕਾਰ ਬਣਨ ਤੋਂ ਬਾਅਦ ਸਿਰਫ਼ ਸਵਾ ਦੋ ਸਾਲਾਂ ਵਿਚ ਹੀ ਹੈਰਾਨੀਜਨਕ ਤਰੀਕੇ ਨਾਲ ਵੋਟਰ ਆਪ ਤੋਂ ਦੂਰ ਹੋਇਆ ਹੈ। ਵਿਧਾਨ ਸਭਾ ਚੋਣਾਂ ਦੌਰਾਨ ਇਸ ਲੋਕ ਸਭਾ ਹਲਕੇ ਵਿਚ ਪੈਂਦੇ ਇੰਨ੍ਹਾਂ 9 ਵਿਧਾਨ ਸਭਾ ਹਲਕਿਆਂ ਵਿਚ ਆਪ ਨੂੰ ਪਈ 6 ਲੱਖ 86 ਹਜ਼ਾਰ 652 ਵੋਟ ਵਿਚੋਂ ਹੁਣ ਸਿਰਫ਼ ਗੁਰਮੀਤ ਸਿੰਘ ਖੁੱਡੀਆ ਦੇ ਹਿੱਸੇ ਸਵਾ ਤਿੰਨ ਲੱਖ ਵੋਟ ਹੀ ਆਈ ਹੈ।

ਚੋਣ ਰੁਝਾਨ:ਬਠਿੰਡਾ ਹਲਕੇ ’ਚ ਹਰਸਿਮਰਤ ਬਾਦਲ ਨੇ 45494 ਵੋਟਾਂ ਨਾਲ ਆਪ ਉਮੀਦਵਾਰ ਤੋਂ ਹਾਸਲ ਕੀਤੀ ਲੀਡ

ਜੇਕਰ ਆਪ ਦੀ ਵੋਟ ਘਟਣ ਦੇ ਕਾਰਨਾਂ ਦੀ ਚਰਚਾ ਕੀਤੀ ਜਾਵੇ ਤਾਂ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਭਾਰੀ ਬਹੁਮਤ ਨਾਲ ਜਿੱਤਣ ਤੋਂ ਬਾਅਦ ਜਿਆਦਾਤਰ ਕੁੱਝ ਇੱਕ ਆਪ ਵਿਧਾਇਕਾਂ ਦੇ ਵਤੀਰੇ ਅਤੇ ਮਾੜੀ ਕਾਰਗੁਜ਼ਾਰੀ ਕਾਰਨ ਵੋਟਰ ਸਭ ਤੋਂ ਵੱਧ ਨਰਾਜ਼ ਹੋਏ ਹਨ। ਇਸੇ ਤਰ੍ਹਾਂ ਦੋ ਵਿਧਾਇਕਾਂ ਦੇ ਕਥਿਤ ਭ੍ਰਿਸਟਾਚਾਰ ਵਿਚ ਜੇਲ੍ਹ ਚਲ੍ਹੇ ਜਾਣ ਨੇ ਵੀ ਆਪ ਦੇ ‘ਇਮਾਨਦਾਰੀ’ ਵਾਲੇ ਦਾਅਵੇ ਉੱਪਰ ਸਵਾਲ ਖੜ੍ਹੇ ਕੀਤੇ ਹਨ। ਇਸੇ ਤਰ੍ਹਾਂ ਸੂਬੇ ਵਿਚ ਸਰਕਾਰ ਬਣਨ ਤੋਂ ਬਾਅਦ ਆਪ ਨੇ ਬਠਿੰਡਾ ਲੋਕ ਸਭਾ ਹਲਕੇ ਵਿਚੋਂ ਸਭ ਤੋਂ ਵੱਧ ਨੇਤਾਵਾਂ ਨੂੰ ਚੇਅਰਮੈਨ, ਡਾਇਰੈਕਟਰ ਤੇ ਹੋਰ ਮਹੱਤਵਪੂਰਨ ਪਦਵੀਆਂ ਨਾਲ ਨਿਵਾਜਿਆਂ ਪ੍ਰੰਤੂ ਇੰਨ੍ਹਾਂ ਵਿਚਂੋ ਕਈ ਇੱਕ ਚੇਅਰਮੈਨ ਤੇ ਡਾਇਰੈਕਟਰ ਪਾਰਟੀ ਲਈ ਬੋਝ ਸਾਬਤ ਹੁੰਦੇ ਨਜ਼ਰ ਆਏ ਹਨ।।

ਚੋਣ ਰੁਝਾਨ: ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ , ਚਰਨਜੀਤ ਚੰਨੀ ਤੇ ਮੀਤ ਹੇਅਰ ਜਿੱਤ ਵੱਲ ਵਧੇ

ਇਸਤੋਂ ਇਲਾਵਾ ਪਾਰਟੀ ਦੀ ਇਸ ਵਕਾਰੀ ਸੀਟ ‘ਤੇ ਹਾਰ ਦਾ ਇੱਕ ਹੋਰ ਤੀਜ਼ਾ ਪ੍ਰਮੁੱਖ ਕਾਰਨ ਪਾਰਟੀ ਸੰਗਠਨ ਵਿਚ ਅਨੁਸਾਸਨ ਦੀ ਵੱਡੀ ਘਾਟ ਵੀ ਦੇਖਣ ਨੂੰ ਮਿਲ ਰਹੀ ਹੈ। ਜਿਆਦਾਤਰ ਸੰਗਠਨ ਦੇ ਆਗੂ, ਵਿਧਾਇਕ ਜਾਂ ਚੇਅਰਮੈਨ ਲੋਕਾਂ ਨੂੰ ਪਾਰਟੀ ਨਾਲ ਜੋੜਣ ਦੀ ਬਜਾਏ ਆਪਸ ਵਿਚ ਇੱਕ ਦੂਜੇ ਨੂੰ ਹੀ ਜਨਮ ਦਿਨ ਤੇ ਮੈਰਿਜ ਐਨਵਰਸਰੀਆਂ ’ਤੇ ਹੀ ਵਧਾਈਆਂ ਦਿੰਦੇ ਨਜ਼ਰ ਆ ਰਹੇ ਹਨ। ਪਾਰਟੀ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਮੁੱਖ ਮੰਤਰੀ ਦੀ ਵਕਾਰੀ ਸੀਟ ’ਤੇ ਇਸ ਤਰ੍ਹਾਂ ਮਿਲੀ ਭਾਰੀ ਹਾਰ ਦੇ ਬਾਵਜੂਦ ਵੀ ਜੇਕਰ ਚੇਅਰਮੈਨੀਆਂ ਤੇ ਸੰਗਠਨ ਵਿਚ ਫ਼ੇਰਬਦਲ ਨਾ ਕੀਤਾ ਤਾਂ ਮਿਹਨਤੀ ਵਲੰਟੀਅਰਾਂ ਵਿਚ ਨਿਰਾਸ਼ਾ ਦਾ ਆਲਮ ਹੋਰ ਵਧ ਜਾਵੇਗਾ ਜੋਕਿ ਪੰਚਾਇਤੀ ਚੋਣਾਂ ਵਿਚ ਵੀ ਪਾਰਟੀ ਲਈ ਘਾਤਕ ਸਾਬਤ ਹੋ ਸਕਦਾ ਹੈ।

 

ਹਰਸਿਮਰਤ ਕੌਰ ਬਾਦਲ ਨੇ ਚੌਥੀ ਵਾਰ ਪ੍ਰਾਪਤ ਕੀਤੀ ਜਿੱਤ

0

ਆਪ ਉਮੀਦਵਾਰ ਨੂੰ 49,656 ਵੋਟਾਂ ਦੇ ਅੰਤਰ ਨਾਲ ਹਰਾਇਆ 

ਬਠਿੰਡਾ, 4 ਜੂਨ: ਪੂਰੇ ਪੰਜਾਬ ਦੀ ਸਭ ਤੋਂ ਹਾਟ ਸੀਟ ਮੰਨੀ ਜਾਂਦੀ ਬਠਿੰਡਾ ਲੋਕ ਸਭਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਨੇ ਲਗਾਤਾਰ ਚੌਥੀ ਵਾਰ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਆਪਣੇ ਵਿਰੋਧੀ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ 49,656 ਵੋਟਾਂ ਦੇ ਅੰਤਰ ਨਾਲ ਹਰਾਇਆ ਹੈ। ਇਸ ਵਾਰ ਭਾਜਪਾ ਨਾਲੋਂ ਅਲੱਗ ਹੋ ਕੇ ਚੋਣ ਲੜੇ ਬੀਬੀ ਬਾਦਲ ਨੇ ਪਿਛਲੀ ਦੋ ਵਾਰ ਮਿਲੀ ਜਿੱਤ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਹਰਸਿਮਰਤ ਕੌਰ ਬਾਦਲ ਨੂੰ 3,76,558 ਵੋਟਾਂ ਮਿਲੀਆਂ ਹਨ ਤੇ ਉਨ੍ਹਾਂ ਦੇ ਮੁਕਾਬਲੇ ਆਪ ਦੇ ਗੁਰਮੀਤ ਸਿੰਘ ਖੁੱਡੀਆ ਨੂੰ 3,26,902 ਵੋਟਾਂ ਹਾਸਲ ਹੋਈਆਂ ਹਨ। ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਤੀਜੇ ਸਥਾਨ ‘ਤੇ ਰਹੇ ਹਨ। ਉਹਨਾਂ ਨੂੰ 2,02,211 ਵੋਟਾਂ ਪ੍ਰਾਪਤ ਹੋਈਆਂ ਹਨ।

ਚੋਣ ਰੁਝਾਨ:7ਸੀਟਾਂ ’ਤੇ ਕਾਂਗਰਸ,3 ’ਤੇ ਆਪ ਅਤੇ 2 ਉਪਰ ਅਜਾਦ ਉਮੀਦਵਾਰ ਅੱਗੇ

ਇਸੇ ਤਰ੍ਹਾਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਨੂੰ 1,10,762 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟਿਕਟ ‘ਤੇ ਚੋਣ ਲੜੇ ਲੱਖਾਂ ਸਿਧਾਣਾ ਨੂੰ 84,684 ਵੋਟਾਂ ਮਿਲੀਆਂ ਹਨ। ਬੀਬੀ ਬਾਦਲ ਨੂੰ ਲੰਬੀ, ਬਠਿੰਡਾ ਦਿਹਾਤੀ, ਭੁੱਚੋ ਮੰਡੀ, ਤਲਵੰਡੀ ਸਾਬੋ ਅਤੇ ਬੁਢਲਾਡਾ ਹਲਕੇ ਵਿਚੋਂ ਲੀਡ ਮਿਲੀ ਹੈ। ਇਸੇ ਤਰ੍ਹਾਂ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਸਰਦੂਲਗੜ੍ਹ, ਮਾਨਸਾ ਅਤੇ ਮੋੜ ਹਲਕੇ ਵਿਚੋਂ ਬੜ੍ਹਤ ਹਾਸਲ ਹੋਈ ਹੈ ਜਦੋਂ ਕਿ ਭਾਜਪਾ ਨੂੰ ਬਠਿੰਡਾ ਸ਼ਹਿਰੀ ਹਲਕੇ ਵਿਚ ਦੋਨਾਂ ਪਾਰਟੀਆਂ ਤੋਂ ਵੱਧ ਵੋਟਾਂ ਹਾਸਲ ਹੋਈਆਂ ਹਨ।

ਪਟਿਆਲਾ, ਲੁਧਿਆਣਾ, ਅਨੰਦਪੁਰ ਸਾਹਿਬ ਤੇ ਫ਼ਿਰੋਜਪੁਰ ’ਚ ਫ਼ਸਵੀਂ ਟੱਕਰ ਬਣੀ

0

ਚੰਡੀਗੜ੍ਹ, 4 ਜੂਨ: ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਜਿਆਦਾਤਰ ਰੁਝਾਨ ਹੋਣੇ ਸ਼ੁਰੂ ਹੋ ਗਏ ਹਨ। ਇੰਨ੍ਹਾਂ ਰੁਝਾਨਾਂ ਮੁਤਾਬਕ ਅੱਧੀ ਦਰਜ਼ਨ ਦੇ ਕਰੀਬ ਅਜਿਹੀਆਂ ਸੀਟਾਂ ਹਨ, ਜਿੱਥੇ ਲਗਭਗ ਜਿੱਤ ਤੈਅ ਹੋ ਚੁੱਕੀ ਹੈ। ਇੰਨ੍ਹਾਂ ਵਿਚ ਦੋਨੋਂ ਪੰਥਕ ਸੀਟਾਂ ਖਡੂਰ ਸਾਹਿਬ ਅਤੇ ਫ਼ਰੀਦਕੋਟ ਵੀ ਸ਼ਾਮਲ ਹੈ। ਇਸਤੋਂ ਇਲਾਵਾ ਸੰਗਰੂਰ ਤੋਂ ਮੀਤ ਹੇਅਰ, ਜਲੰਧਰ ਤੋਂ ਜਲੰਧਰ ਚੰਨੀ ਦੀ ਜਿੱਤ ਵੀ ਤੈਅ ਹੈ। ਪ੍ਰੰਤੂ ਪੰਜਾਬ ਦੀਆਂ ਚਾਰ ਸੀਟਾਂ, ਜਿੱਥੇ ਵੱਡੇ ਉਲਟ ਫ਼ੇਰ ਹੁੰਦਾ ਨਜ਼ਰ ਆ ਰਿਹਾ। ਇੰਨ੍ਹਾਂ ਵਿਚ ਪਟਿਆਲਾ, ਲੁਧਿਆਣਾ, ਫ਼ਿਰੋਜਪੁਰ ਅਤੇ ਸ਼੍ਰੀ ਅਨੰਦਪੁਰ ਸਾਹਿਬ ਸ਼ਾਮਲ ਹੈ। ਫ਼ਿਰੋਜਪੁਰ ਦੇ ਵਿਚ ਪਹਿਲਾਂ ਜਿੱਥੇ ਅਕਾਲੀ ਦਲ ਦੇ ਨੌਨੀ ਮਾਨ ਪਹਿਲੇ ਨੰਬਰ ’ਤੇ ਚੱਲ ਰਹੇ ਹਨ, ਉਹ ਹੁਣ ਚੌਥੇ ਨੰਬਰ ’ਤੇ ਚਲੇ ਗਏ ਹਨ। ਇੱਥੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਮੁੜ ਪਹਿਲੇ ਸਥਾਨ ‘ਤੇ ਆ ਗਏ। ਇਸਤੋਂ ਇਲਾਵਾ ਦੁਜੇ ਨੰਬਰ ’ਤੇ ਅਚਾਨਕ ਆਪ ਦੇ ਕਾਕਾ ਬਰਾੜ ਆ ਗਏ ਹਨ ਅਤੇ ਤੀਜੇ ਨੰਬਰ ਉੱਪਰ ਭਾਜਪਾ ਦੇ ਰਾਣਾ ਸੋਢੀ ਹਨ।

ਚੋਣ ਰੁਝਾਨ: ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ , ਚਰਨਜੀਤ ਚੰਨੀ ਤੇ ਮੀਤ ਹੇਅਰ ਜਿੱਤ ਵੱਲ ਵਧੇ

ਜੇਕਰ ਗੱਲ ਪਟਿਆਲਾ ਦੀ ਕੀਤੀ ਜਾਵੇ ਤਾਂ ਸ਼ੁਰੂਆਤੀ ਰੁਝਾਨ ਵਿਚ ਇੱਥੇ ਆਪ ਦੇ ਡਾ ਬਲਵੀਰ ਸਿੰਘ ਪਹਿਲੇ ਸਥਾਨ ’ਤੇ ਸਨ ਪ੍ਰੰਤੂ ਹੁਣ ਉਹ ਤੀਜ਼ੇ ਸਥਾਨ ‘ਤੇ ਚਲੇ ਗਏ। ਜਦੋਂਕਿ ਤੀਜ਼ੇ ਨੰਬਰ ’ਤੇ ਚੱਲ ਰਹੀ ਭਾਜਪਾ ਦੀ ਪ੍ਰਨੀਤ ਕੌਰ ਦੂਜੇ ਥਾਂ ਉਪਰ ਆ ਗਏ ਹਨ। ਉਧਰ ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਬੇਸ਼ੱਕ ਸ਼ੁਰੂਆਤ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹਿਲੇ ਸਥਾਨ ‘ਤੇ ਚੱਲੇ ਆ ਰਹੇ ਹਨ ਪਰ ਮੁਕਾਬਲਾ ਕਾਫ਼ੀ ਸਖ਼ਤ ਹੈ। ਇੱਥੇ ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਰਵਨੀਤ ਬਿੱਟੂ ਨਾਲ ਹੋ ਰਿਹਾ ਹੈ। ਉਧਰ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਆਪ ਦੇ ਮਾਲਵਿੰਦਰ ਸਿੰਘ ਕੰਗ ਅਤੇ ਕਾਂਗਰਸ ਦੇ ਵਿਜੇਇੰਦਰ ਸਿੰਗਲਾ ਵਿਚਕਾਰ ਸਖ਼ਤ ਟੱਕਰ ਬਣੀ ਹੋਈ ਹੈ।

 

ਬਠਿੰਡਾ ਸ਼ਹਿਰੀ ਹਲਕੇ ’ਚ ਭਾਜਪਾ ਦੀ ਝੰਡੀ,ਆਪ ਦੂਜੇ ਤੇ ਅਕਾਲੀ ਦਲ ਤੀਜ਼ੇ ਅਤੇ ਕਾਂਗਰਸ ਚੌਥੇ ਸਥਾਨ ‘ਤੇ

0

ਬਠਿੰਡਾ, 4 ਜੂਨ: ਪੂਰੇ ਪੰਜਾਬ ਦੀ ਸਭ ਤੋਂ ਹਾਟ ਸੀਟ ਮੰਨੀ ਜਾਂਦੀ ਬਠਿੰਡਾ ਲੋਕ ਸਭਾ ਹਲਕੇ ਦੇ ਬਠਿੰਡਾ ਸ਼ਹਿਰੀ ਹਲਕੇ ਵਿਚ ਭਾਜਪਾ ਨੇ ਹੈਰਾਨੀਜਨਕ ਤਰੀਕੇ ਨਾਲ ਲੀਡ ਪ੍ਰਾਪਤ ਕੀਤੀ ਹੈ। ਇਸ ਹਲਕੇ ਤੋਂ ਭਾਜਪਾ ਪਹਿਲੇ ਨੰਬਰ ’ਤੇ ਹੈ। ਜਦੋਂਕਿ ਅਕਾਲੀ ਦਲ ਦੂਜੇ ਅਤੇ ਆਪ ਨੂੰ ਤੀਜ਼ੇ ਨੰਬਰ ਉਪਰ ਸਬਰ ਕਰਨਾ  ਹੈ। ਵੱਡੀ ਗੱਲ ਇਹ ਵੀ ਹੈ ਕਿ ਹੁਣ ਤੱਕ ਬਠਿੰਡਾ ਤੋਂ ਜਿੱਤਦੀ ਆ ਰਹੀ ਕਾਂਗਰਸ ਪਾਰਟੀ ਚੌਥੇ ਸਥਾਨ ‘ਤੇ ਹੀ ਰਹਿ ਗਈ ਹੈ।

ਚੋਣ ਰੁਝਾਨ: ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ , ਚਰਨਜੀਤ ਚੰਨੀ ਤੇ ਮੀਤ ਹੇਅਰ ਜਿੱਤ ਵੱਲ ਵਧੇ

ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਮੁਹੱਈਆਂ ਕਰਵਾਏ ਅੰਕੜਿਆਂ ਮੁਤਾਬਕ ਬਠਿੰਡਾ ਸ਼ਹਿਰੀ ਹਲਕੇ ਵਿਚ ਭਾਜਪਾ ਨੂੰ 36,287 , ਅਕਾਲੀ ਦਲ ਨੂੰ 35,769 , ਆਪ ਨੂੰ 32,780, ਅਤੇ ਕਾਂਗਰਸ ਨੂੰ 30,420 ਵੋਟਾਂ ਮਿਲੀਆਂ ਹਨ। ਗੌਰਤਲਬ ਹੈ ਕਿ ਭਾਜਪਾ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੇ ਧੜੱਲੇਦਾਰ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਮਲੂਕਾ ਨੂੰ ਟਿਕਟ ਦਿੱਤੀ ਹੈ। ਹਾਲਾਂਕਿ ਇਸ ਹਲਕੇ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਡੇ ਦਾਅਵੇਦਾਰ ਸਨ।

ਚੋਣ ਰੁਝਾਨ:7ਸੀਟਾਂ ’ਤੇ ਕਾਂਗਰਸ,3 ’ਤੇ ਆਪ ਅਤੇ 2 ਉਪਰ ਅਜਾਦ ਉਮੀਦਵਾਰ ਅੱਗੇ

ਇੱਥੋਂ ਸ਼੍ਰੀ ਸਿੰਗਲਾ ਵੱਲੋਂ ਟਿਕਟ ਨਾ ਮਿਲਣ ਦੇ ਬਾਵਜੂਦ ਪਾਰਟੀ ਉਮੀਦਵਾਰ ਲਈ ਸਭ ਤੋਂ ਵੱਧ ਮਿਹਨਤ ਕੀਤੀ ਜਾ ਰਹੀ ਸੀ। ਇਸੇ ਤਰ੍ਹਾਂ ਬੇਸ਼ੱਕ ਸ਼ਹਿਰੀ ਹਲਕੇ ਵਿਚ ਆਪ ਨੂੰ ਵੱਡਾ ਸਮਰਥਨ ਨਾ ਮਿਲਣ ਦੀਆਂ ਚਰਚਾਵਾਂ ਸਨ ਪ੍ਰੰਤੂ ਇੱਥੇ ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਸਾਫ਼ ਸੁਥਰੀ ਛਵੀ ਕਾਰਨ ਆਪ ਨੂੰ ਲੋਕਾਂ ਦਾ ਸਾਥ ਦੇਖਣ ਨੂੰ ਮਿਲਿਆ। ਜਦੋਂਕਿ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ, ਜਿਸਦੇ ਵੱਲੋਂ ਵਿਕਾਸ ਕਾਰਜ਼ਾਂ ਦੇ ਮਾਮਲੇ ਵਿਚ ਸਭ ਤੋਂ ਵੱਧ ਕੰਮ ਬਠਿੰਡਾ ਸ਼ਹਿਰੀ ਹਲਕੇ ਵਿਚ ਕੀਤਾ ਹੈ,  ਦੂਜੇ ਥਾਂ ’ਤੇ ਰਹਿ ਗਈ ਹੈ। ਉਧਰ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਇੱਥੋਂ ਪਾਰਟੀ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਨਮੋਸ਼ੀਜਨਕ ਰਹੀ ਹੈ।

 

ਚੋਣ ਰੁਝਾਨ: ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ , ਚਰਨਜੀਤ ਚੰਨੀ ਤੇ ਮੀਤ ਹੇਅਰ ਜਿੱਤ ਵੱਲ ਵਧੇ

0

ਚੰਡੀਗੜ੍ਹ, 4 ਜੂਨ: 1 ਜੂਨ ਨੂੰ ਹੋਈਆਂ ਲੋਕ ਸਭਾ ਦੀਆਂ ਚੋਣਾਂ ਦੀ ਅੱਜ ਚੱਲ ਰਹੀ ਗਿਣਤੀ ਵਿਚ ਪੰਥਕ ਚਿਹਰਿਆਂ ਵਜੋਂ ਅੱਗੇ ਆਏ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਤੇ ਫ਼ਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਅਪਣੀ ਜਿੱਤ ਦੀ ਮੰਜਿਲ਼ ਵੱਲ ਅੱਗੇ ਵਧ ਰਹੇ ਹਨ। ਉਨ੍ਹਾਂ ਨੂੰ ਮਿਲ ਰਹੇ ਭਾਰੀ ਸਮਰਥਨ ਤੋਂ ਬਾਅਦ ਹੁਣ ਇਹ ਸਪੱਸ਼ਟ ਹੋ ਗਿਆ ਕਿ ਦੋਨਾਂ ਪੰਥਕ ਉਮੀਦਵਾਰਾਂ ਨੂੰ ਮਿਲਦੀ ਲੀਡ ਹੁਣ ਟੁੱਟਦੀ ਦਿਖ਼ਾਈ ਨਹੀਂ ਦੇ ਰਹੀ। ਭਾਈ ਅੰਮ੍ਰਿਤਪਾਲ ਸਿੰਘ ਆਪਣੇ ਵਿਰੋਧੀ ਤੋਂ 67 ਹਜ਼ਾਰ ਅਤੇ ਸਰਬਜੀਤ ਸਿੰਘ ਆਪਣੇ ਵਿਰੋਧੀ ਕਰਮਜੀਤ ਅਨਮੋਲ ਤੋਂ 25 ਹਜ਼ਾਰ ਵੋਟਾਂ ਦੇ ਨਾਲ ਅੱਗੇ ਵਧ ਹਨ। ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਜਿਲ੍ਹੇ ਸੰਗਰੂਰ ਤੋਂ ਆਪ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਵੀ ਇੰਨ੍ਹਾਂ ਜਿਆਦਾ ਵੋਟਾਂ ਦੇ ਵਿਚ ਦੁੂਜਿਆਂ ਨਾਲੋਂ ਅੱਗੇ ਵਧ ਗਏ ਹਨ ਕਿ ਉਨ੍ਹਾਂ ਦੀ ਜਿੱਤ ਲਗਭਗ ਯਕੀਨੀ ਹੈ।

ਚੋਣ ਰੁਝਾਨ:ਅਕਾਲੀ ਦਲ ਬਠਿੰਡਾ ਤੇ ਫ਼ਿਰੋਜਪੁਰ ਤੋਂ ਹੋਇਆ ਅੱਗੇ

ਮੀਤ ਹੇਅਰ ਆਪਣੇ ਵਿਰੋਧੀ ਸਿਮਰਨਜੀਤ ਸਿੰਘ ਮਾਨ ਤੋਂ 67 ਹਜ਼ਾਰ ਵੋਟਾਂ ਨਾਲ ਅੱਗੇ ਹਨ। ਜੇਕਰ ਗੱਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵੀ ਜਿੱਤ ਲਗਭਗ ਤੈਅ ਹੈ। ਉਹ ਆਪਣੈ ਵਿਰੋਧੀ ਸੁਸੀਲ ਰਿੰਕੂ ਤੋਂ 66 ਹਜਾਰ ਵੋਟਾਂ ਦੇ ਨਾਲ ਅੱਗੇ ਹਨ। ਇਸਤੋਂ ਇਲਾਵਾ ਲੁਧਿਆਣਾ ਤੋਂ ਰਾਜਾ ਵੜਿੰਗ, ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ, ਸ਼ੇਰ ਸਿੰਘ ਘੁਬਾਇਆ ਫ਼ਿਰੋਜਪੁਰ, ਡਾ ਧਰਮਵੀਰ ਗਾਂਧੀ ਪਟਿਆਲਾ ਤੋਂ ਅੱਗੇ ਹਨ। ਇਸਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਪਣੀ ਘਰੇਲੂ ਸੀਟ ਬਠਿੰਡਾ ਨੂੰ ਬਚਾਉਂਦਾ ਨਜ਼ਰ ਆ ਰਿਹਾ। ਇੱਥੋਂ ਹਰਸਿਮਰਤ ਕੌਰ ਬਾਦਲ ਆਪਣੇ ਵਿਰੋਧੀ ਗੁਰਮੀਤ ਸਿੰਘ ਖੁੱਡੀਆ ਤੋਂ ਕਰੀਬ 20 ਹਜ਼ਾਰ ਵੋਟਾਂ ਦੇ ਨਾਲ ਅੱਗੇ ਵਧ ਗਏ ਹਨ। ਇਸਤੋਂ ਇਲਾਵਾ ਆਪ ਦੇ ਹੁਸ਼ਿਆਰਪੁਰ ਤੋਂ ਆਪ ਦੇ ਰਾਜ ਕੁਮਾਰ ਚੱਬੇਵਾਲਾ ਅਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਵੀ ਅੱਗੇ ਹਨ।

 

ਚੋਣ ਰੁਝਾਨ:ਅਕਾਲੀ ਦਲ ਬਠਿੰਡਾ ਤੇ ਫ਼ਿਰੋਜਪੁਰ ਤੋਂ ਹੋਇਆ ਅੱਗੇ

ਬਠਿੰਡਾ/ਫ਼ਿਰੋਜਪੁਰ, 4 ਜੂਨ: 1 ਜੂਨ ਨੂੰ ਲੋਕ ਸਭਾ ਦੀਆਂ ਹੋਈਆਂ ਚੋਣਾਂ ਦੀ ਅੱਜ ਚੱਲ ਰਹੀ ਗਿਣਤੀ ਵਿਚ ਬਠਿੰਡਾ ਅਤੇ ਫ਼ਿਰੋਜਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਅੱਗੇ ਹੋ ਗਿਆ ਹੈ। ਬਠਿੰਡਾ ਵਿਚ ਹਰਸਿਮਰਤ ਕੌਰ ਬਾਦਲ ਤੇ ਆਪ ਦੇ ਗੁਰਮੀਤ ਸਿੰਘ ਖੁੱਡੀਆ ਵਿਚਕਾਰ ਕਾਂਟੇ ਦੀ ਟੱਕਰ ਚੱਲ ਰਹੀ ਹੈ। ਪਹਿਲਾਂ ਖੁੱਡੀਆ ਅੱਗੇ ਚੱਲ ਰਹੇ ਸਨ ਪ੍ਰੰਤੂ ਹੁਣ ਬੀਬੀ ਬਾਦਲ 2200 ਤੋਂ ਵੱਧ ਵੋਟਾਂ ਨਾਲ ਅੱਗੇ ਹੋ ਗਏ ਹਨ।

ਚੋਣ ਰੁਝਾਨ:7ਸੀਟਾਂ ’ਤੇ ਕਾਂਗਰਸ,3 ’ਤੇ ਆਪ ਅਤੇ 2 ਉਪਰ ਅਜਾਦ ਉਮੀਦਵਾਰ ਅੱਗੇ

ਇਸੇ ਤਰ੍ਹਾਂ ਫ਼ਿਰੋਜਪੁਰ ਵਿਚ ਵੀ ਕਾਂਗਰਸ ਅਤੇ ਅਕਾਲੀ ਦਲ ਵਿਚਕਾਰ ਕਾਂਟੇ ਦੀ ਟੱਕਰ ਦੇਖਣ ਨੂੰ ਮਿਲ ਰਹੀ ਹੈ। ਇੱਥੋਂ ਭਾਜਪਾ ਉਮੀਦਵਾਰ ਰਾਣਾ ਸੋਢੀ ਗਿਣਤੀ ਕੇਂਦਰ ਛੱਡ ਕੇ ਘਰ ਚਲੇ ਗਏ ਹਨ। ਪਹਿਲਾਂ ਫਿਰੋਜਪੁਰ ਹਲਕੋ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਅੱਗੇ ਸਨ ਪ੍ਰੰਤੁ ਹੁਣ ਅਕਾਲੀ ਦਲ ਦੇ ਨੌਨੀ ਮਾਨ ਅੱਗੇ ਆ ਗਏ ਹਨ।

 

ਚੋਣ ਰੁਝਾਨ:7ਸੀਟਾਂ ’ਤੇ ਕਾਂਗਰਸ,3 ’ਤੇ ਆਪ ਅਤੇ 2 ਉਪਰ ਅਜਾਦ ਉਮੀਦਵਾਰ ਅੱਗੇ

0

ਚੰਡੀਗੜ੍ਹ, 4 ਜੂਨ: ਲੋਕ ਸਭਾ ਚੋਣਾਂ ਨੂੰ ਲੈਕੇ ਪੰਜਾਬ ਦੀਆਂ 13 ਸੀਟਾਂ ’ਤੇ ਸਾਹਮਣੇ ਆ ਰਹੇ ਰੁਝਾਨਾਂ ਤੋਂ ਪਤਾ ਲੱਗਿਆ ਹੈ ਕਿ ਸੂਬੇ ਦੀਆਂ 7 ਸੀਟਾਂ ’ਤੇ ਕਾਂਗਰਸ ਸਭ ਤੋਂ ਅੱਗੇ ਚੱਲ ਰਹੀ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਤਿੰਨ ਉਮੀਦਵਾਰ ਅੱਗੇ ਚੱਲ ਰਹੇ ਹਨ। ਦੋ ਸੀਟਾਂ ਜਿੰਨ੍ਹਾਂ ਵਿਚ ਖਡੂਰ ਸਾਹਿਬ ਤੇ ਫ਼ਰੀਦਕੋਟ ਸੀਟ ਸ਼ਾਮਲ ਹੈ, ਤੋਂ ਕ੍ਰਮਵਾਰ ਭਾਈ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖ਼ਾਲਸਾ ਅੱਗੇ ਚੱਲ ਰਹੇ ਹਨ।

ਚੋਣ ਰੁਝਾਨ: ਬਠਿੰਡਾ ਤੋਂ ਗੁਰਮੀਤ ਖੁੱਡੀਆ,ਲੁਧਿਆਣਾ ਤੋਂ ਰਾਜਾ ਵੜਿੰਗ ਤੇ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਅੱਗੇ

ਸੂਚਨਾ ਮੁਤਾਬਕ ਕਾਂਗਰਸ ਦੇ ਲੁਧਿਆਣਾ ਤੋਂ ਰਾਜਾ ਵੜਿੰਗ, ਜਲੰਧਰ ਤੋਂ ਚਰਨਜੀਤ ਚੰਨੀ, ਗੁਰਦਾਸਪੁਰ ਤੋਂ ਸੁਖਜਿੰਦਰ ਰੰਧਾਵਾ, ਅੰਮ੍ਰਿਤਸਰ ਤੋਂ ਗੁਰਜੀਤ ਔਜਲਾ, ਫ਼ਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ, ਪਟਿਆਲਾ ਤੋਂ ਡਾ ਗਾਂਧੀ, ਫ਼ਿਰੋਜਪੁਰ ਤੋਂ ਸ਼ੇਰ ਘੁਬਾਇਆ ਸ਼ਾਮਲ ਹਨ। ਇਸੇ ਤਰ੍ਹਾਂ ਆਪ ਦੇ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆ, ਪਟਿਆਲਾ ਡਾ ਬਲਵੀਰ ਸਿੰਘ ਅਤੇ ਸੰਗਰੂਰ ਤੋਂ ਮੀਤ ਹੇਅਰ ਵੀ ਅੱਗੇ ਚੱਲ ਰਹੇ ਹਨ।

 

ਚੋਣ ਰੁਝਾਨ: ਬਠਿੰਡਾ ਤੋਂ ਗੁਰਮੀਤ ਖੁੱਡੀਆ,ਲੁਧਿਆਣਾ ਤੋਂ ਰਾਜਾ ਵੜਿੰਗ ਤੇ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਅੱਗੇ

0

ਚੰਡੀਗੜ੍ਹ,4 ਜੂਨ: ਪਿਛਲੇ ਕਈ ਮਹੀਨਿਆਂ ਤੋਂ ਦੇਸ ਦੀ ਨਵੀਂ ਸਰਕਾਰ ਲਈ ਚੱਲ ਰਹੀ ਚੋਣ ਪ੍ਰੀਕ੍ਰਿਆ ਦੇ ਤਹਿਤ ਹੁਣ ਚੋਣ ਨਤੀਜ਼ੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਸੂਬੇ ਦੀ ਹਾਟ ਸੀਟ ਮੰਨੇ ਜਾਂਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਹੈਰਾਨੀਜਨਕ ਰੁਝਾਨ ਸਾਹਮਣੇ ਆ ਰਹੇ ਹਨ। ਇੱਥੋਂ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆ ਅੱਗੇ ਚੱਲ ਰਹੇ ਹਨ ਜਦ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਪਿੱਛੇ ਹਨ। ਇਸੇ ਤਰ੍ਹਾਂ ਲੁਧਿਆਣਾ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹਿਲੇ ਰਾਊਂਡ ਵਿਚ ਆਪਣੇ ਵਿਰੋਧੀਆਂ ਤੋਂ 2089 ਵੋਟਾਂ ਨਾਲ ਲੱਗੇ ਚੱਲ ਰਹੇ ਹਨ। ਪੰਜਾਬ ਦੀ ਇੱਕ ਹੋਰ ਚਰਚਿਤ ਸੀਟ ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਵਜੋਂ ਨਿੱਤਰੇ ਭਾਈ ਅੰਮ੍ਰਿਤਪਾਲ ਸਿੰਘ ਦੂਜੇ ਉਮੀਦਵਾਰਾਂ ਨੂੰ ਪਿੱਛੇ ਛੱਡ ਗਏ ਹਨ।

ਲੋਕ ਸਭਾ ਚੋਣਾਂ: ਪੰਜਾਬ ਦੇ ਵੱਡੇ ਸਿਆਸੀ ਆਗੂਆਂ ਦਾ ‘ਭਵਿੱਖ’ ਦਾਅ ’ਤੇ!

ਇਸ ਹਲਕੇ ਤੋਂ ਕਾਂਗਰਸ ਵੱਲੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ‘ਆਪ’ ਵੱਲੋਂ ਮੌਜੂਦਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਭਾਜਪਾ ਵੱਲੋਂ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਮੀਆਂਵਿੰਡ ਤੇ ਖੱਬੇ ਪੱਖੀ ਧਿਰਾਂ ਸੀਪੀਆਈ ਵੱਲੋਂ ਗੁਰਦਿਆਲ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸੇ ਤਰ੍ਹਾਂ ਜਲੰਧਰ ਦੀ ਸੀਟ ਕਾਫੀ ਸਰਗਰਮ ਨਜ਼ਰ ਆ ਰਹੀ ਹੈ। ਸਾਹਮਣੇ ਆਏ ਸ਼ੁਰੂਆਤੀ ਰੁਝਾਨਾਂ ਵਿਚ ਕਾਂਗਰਸੀ ਆਗੂ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲੰਧਰ ਸੀਟ ਤੋਂ ਅੱਗੇ ਚੱਲ ਰਹੇ ਹਨ। ਭਾਜਪਾ ਵਲੋਂ ਉਨ੍ਹਾਂ ਦੇ ਖ਼ਿਲਾਫ਼ ਸੁਸ਼ੀਲ ਰਿੰਕੂ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਮਹਿੰਦਰ ਸਿੰਘ ਕੇ ਪੀ. ਚੋਣ ਲੜ ਰਹੇ ਹਨ। ਮੁਢਲੇ ਰੁਝਾਨਾਂ ਮੁਤਾਬਕ ਪੰਜਾਬ ਦੇ ਵਿਚ 5 ਸੀਟਾਂ ’ਤੇ ਕਾਂਗਰਸ ਅਤੇ 3 ਸੀਟਾਂ ਉਪਰ ਭਾਜਪਾ ਉਮੀਦਵਾਰ ਅੱਗੇ ਚੱਲ ਰਹੇ ਹਨ।

 

ਲੋਕ ਸਭਾ ਚੋਣਾਂ: ਪੰਜਾਬ ਦੇ ਵੱਡੇ ਸਿਆਸੀ ਆਗੂਆਂ ਦਾ ‘ਭਵਿੱਖ’ ਦਾਅ ’ਤੇ!

0

ਚੰਡੀਗੜ੍ਹ, 3 ਜੂਨ: ਲੰਘੀ 1 ਜੂਨ ਨੂੰ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਪੰਜਾਬ ਦੇ ਕਈ ਵੱਡੇ ਸਿਆਸੀ ਆਗੂਆਂ ਦਾ ਭਵਿੱਖ ਦਾਅ ’ਤੇ ਲੱਗਦਾ ਨਜ਼ਰ ਆ ਰਿਹਾ। ਇੰਨ੍ਹਾਂ ਚੋਣਾਂ ਵਿਚ ਜਿੱਥੇ ਕਾਂਗਰਸ ਪਾਰਟੀ ਵੱਲੋਂ ਆਪਣੇ ਕਈ ‘ਮਹਾਂਰਾਥੀਆਂ’ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੋਇਆ ਹੈ, ਉਥੇ ਸੱਤਾਧਾਰੀ ਆਪ ਵੱਲੋਂ ਵੀ ਪੰਜ ਮੰਤਰੀਆਂ ਸਹਿਤ 9 ਵਿਧਾਇਕਾਂ ਨੂੰ ਸਿਆਸੀ ਜੰਗ ਦੇ ਮੈਦਾਨ ਵਿਚ ਚੋਣ ਲੜਾਈ ਗਈ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਤੇ ਖ਼ਾਸ ਤੌਰ ’ਤੇ ਬਾਦਲ ਪ੍ਰਵਾਰ ਦਾ ਭਵਿੱਖ ਇੰਨ੍ਹਾਂ ਲੋਕ ਸਭਾ ਚੋਣਾਂ ਦੇ ਨਤੀਜਿਆਂ ‘ਤੇ ਟਿਕਿਆ ਹੋਇਆ ਹੈ। ਜਦੋਂ ਕਿ ਪਹਿਲੀ ਵਾਰ ਇਕੱਲਿਆਂ ਚੋਣ ਲੜ ਰਹੀ ਭਾਜਪਾ ਲਈ ਵੀ ਇਹ ਚੋਣਾਂ ਕਰੋਂ ਜਾਂ ਮਰੋਂ ਦੀ ਸਥਿਤੀ ਵਾਲੀਆਂ ਹਨ। ਹਾਲਾਂਕਿ ਇਸ ਪਾਰਟੀ ਵੱਲੋਂ ਅੱਧੀ ਦਰਜ਼ਨ ਤੋਂ ਵੱਧ ਉਮੀਦਵਾਰਾਂ ਨੂੰ ਦੂਜੀਆਂ ਪਾਰਟੀਆਂ ਤੋਂ ਲਿਆ ਗਿਆ ਹੈ। ਦਸਣਾ ਬਣਦਾ ਹੈ ਕਿ ਕਾਂਗਰਸ ਪਾਰਟੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਚੋਣ ਲੜਾਈ ਗਈ ਹੈ। ਉਨ੍ਹਾਂ ਵੱਲੋਂ ਕਾਂਗਰਸ ਛੱਡ ਕੇ ਗਏ ਰਵਨੀਤ ਬਿੱਟੂ ਨੂੰ ਸਖ਼ਤ ਟੱਕਰ ਦਿੱਤੀ ਗਈ ਹੈ। ਵੜਿੰਗ ਦੀ ਇੰਨ੍ਹਾਂ ਚੋਣਾਂ ਵਿਚ ਸਫ਼ਲਤਾ ਉਨ੍ਹਾਂ ਦੇ ਸਿਆਸੀ ਕੱਦ ਦੁੱਗਣਾ ਹੋ ਜਾਵੇਗਾ ਤੇ ਮੁੱਖ ਮੰਤਰੀ ਦੀ ਕੁਰਸੀ ਉਨ੍ਹਾਂ ਦੇ ਹੋਰ ਨੇੜੇ ਆ ਜਾਵੇਗੀ।

ਲੋਕ ਸਭਾ ਚੋਣ 2024:ਪੰਜਾਬ ‘ਚ 117 ਕੇਂਦਰਾਂ ‘ਤੇ ਹੋਵੇਗੀ ਵੋਟਾਂ ਦੀ ਗਿਣਤੀ:ਮੁੱਖ ਚੋਣ ਅਧਿਕਾਰੀ

ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਪਾਰਟੀ ਹੁਕਮਾਂ ‘ਤੇ ਕ੍ਰਮਵਾਰ ਜਲੰਧਰ ਅਤੇ ਗੁਰਦਾਸਪੁਰ ਤੋਂ ਚੋਣ ਲੜ ਰਹੇ ਹਨ। ਵੱਡੀ ਗੱਲ ਇਹ ਵੀ ਹੈ ਕਿ ਇੰਨ੍ਹਾਂ ਤਿੰਨਾਂ ਉਮੀਦਵਾਰਾਂ ਦੀ ਸਿੱਧੀ ਟੱਕਰ ਭਾਜਪਾ ਨਾਲ ਦੱਸੀ ਜਾ ਰਹੀ ਹੈ। ਚੰਨੀ ਇਸ ਜਿੱਤ ਦੇ ਨਾਲ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਅਪਣੀਆਂ ਦੋਨੋਂ ਸੀਟਾਂ ਸਹਿਤ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਦਾ ਦਾਗ ਧੋ ਸਕਦੇ ਹਨ। ਇਸੇ ਤਰ੍ਹਾਂ ਰਾਜਸਥਾਨ ਕਾਂਗਰਸ ਦੇ ਇੰਚਾਰਜ਼ ਬਣਾਏ ਸੁਖਜਿੰਦਰ ਸਿੰਘ ਰੰਧਾਵਾ ਦੀ ਜਿੱਤ ਉਨ੍ਹਾਂ ਦਾ ਕਾਂਗਰਸ ਹਾਈਕਮਾਂਡ ਵਿਚ ਸਿਆਸੀ ਕੱਦ ਇਨ੍ਹਾਂ ਵੱਡਾ ਕਰ ਸਕਦੀ ਹੈ ਕਿ ਆਉਣ ਵਾਲੇ ਸਮੇਂ ਵਿਚ ਪ੍ਰਤਾਪ ਸਿੰਘ ਕੈਰੋ ਤੋਂ ਬਾਅਦ ਮਾਝੇ ਤੋਂ ਇੱਕ ਹੋਰ ਮੁੱਖ ਮੰਤਰੀ ਪੈਦਾ ਹੋ ਸਕਦਾ ਹੈ। ਉਧਰ ਇਹ ਚੋਣਾਂ ਪਟਿਆਲਾ ਖ਼ਾਨਦਾਨ ਤੇ ਬਾਦਲ ਪ੍ਰਵਾਰ ਦਾ ਵੀ ਸਿਆਸੀ ਭਵਿੱਖ ਤੈਅ ਕਰਨਗੀਆਂ। ਕੈਪਟਨ ਅਮਰਿੰਦਰ ਸਿੰਘ ਦੇ ਪਿਛਲੀਆਂ ਚੋਣਾਂ ਅਤੇ ਉਸਤੋਂ ਪਹਿਲਾਂ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਦੇ ਬੁਰੀ ਤਰ੍ਹਾਂ ਅਸਫ਼ਲ ਹੋ ਜਾਣ ਤੋਂ ਬਾਅਦ ਹੁਣ ਉਨ੍ਹਾਂ ਦੇ ਸਮਰਥਕਾਂ ਦੀਆਂ ਨਿਗਾਹਾਂ ਪ੍ਰਨੀਤ ਕੌਰ ’ਤੇ ਟਿਕੀਆਂ ਹੋਈਆਂ ਹਨ, ਜਿੰਨ੍ਹਾਂ ਵੱਲੋਂ ਦਲ-ਬਦਲੀ ਕਰਕੇ ਭਾਜਪਾ ਵੱਲੋਂ ਚੋਣ ਲੜੀ ਜਾ ਰਹੀ ਹੈ।

ਵੋਟਾਂ ਦੀ ਗਿਣਤੀ ਦਾ ਸਮਾਂ ਨੇੜੇ ਆਉਂਦੇ ਹੀ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਵਧੀਆਂ

ਜੇਕਰ ਪ੍ਰਨੀਤ ਕੌਰ ਚੋਣ ਜਿੱਤਣ ਵਿਚ ਸਫ਼ਲ ਰਹਿੰਦੇ ਹਨ ਤਾਂ ਇਸ ਵਾਰ ਪ੍ਰਵਾਰ ਦੀ ਪੰਜਾਬ ਦੇ ਵਿਚ ਸਿਆਸੀ ਤੂਤੀ ਪਹਿਲਾਂ ਦੀ ਤਰ੍ਹਾਂ ਬੋਲਦੀ ਰਹੇਗੀ ਵਰਨਾ ਹਾਰਨ ਤੋਂ ਬਾਅਦ ਪਹਿਲਾਂ ਵਾਲਾ ਜਲਵਾ ਖ਼ਤਮ ਹੋ ਜਾਵੇਗਾ। ਇਸੇ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਦੀ ਇਸ ਜਹਾਨ ਦੀ ਰੁਸਤਗੀ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਲਈ ਇਹ ਚੋਣਾਂ ਕਿਸੇ ‘ਇਮਤਿਹਾਨ’ ਤੋਂ ਘੱਟ ਨਹੀਂ ਹਨ। ਉਂਝ ਇਹ ਦਲ ਚੰਡੀਗੜ੍ਹ ਤੋਂ ਉਮੀਦਵਾਰ ਦੇ ਭੱਜਣ ਬਾਅਦ ਪੰਜਾਬ ਦੀਆਂ 13 ਸੀਟਾਂ ’ਤੇ ਚੋਣ ਲੜ ਰਿਹਾ ਹੈ ਪ੍ਰੰਤੂ ਇਸਦੇ ਵੱਲੋਂ ਜਿਆਦਾ ਜੋਰ ਬਠਿੰਡਾ ਸੀਟ ’ਤੇ ਹੀ ਦਿੱਤਾ ਗਿਆ ਹੈ ਜਿੱਥੋਂ ਕਿ ਪਾਰਟੀ ਪ੍ਰਧਾਨ ਦੀ ਧਰਮਪਤਨੀ ਹਰਸਿਮਰਤ ਕੌਰ ਬਾਦਲ ਚੌਥੀ ਵਾਰ ਚੋਣ ਮੈਦਾਨ ਵਿਚ ਹਨ। ਜੇਕਰ ਕਿਸੇ ਹਾਲਾਤ ਵਿਚ ਇਸ ਸੀਟ ਤੋਂ ਹਰਸਿਮਰਤ ਕੌਰ ਚੋਣ ਹਾਰ ਗਈ ਤਾਂ ਨਤੀਜਿਆਂ ਦੇ ਇੱਕ ਹਫ਼ਤੇ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਵੀ ਥੋੜੇ ਸਮੇਂ ਬਾਅਦ ਮਹਾਰਾਸ਼ਟਰ ਦੀ ਸਿਵ ਸੈਨਾ ਵਾਂਗ ਹੋਣ ਜਾ ਰਹੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਦਰਜ਼ਨ ਦੇ ਕਰੀਬ ਵੱਡੇ ਆਗੂ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮੰਗਣ ਲਈ ਤਿਆਰ ਬੈਠੇ ਹਨ।

ਬਿਨਾਂ ਮੰਨਜ਼ੂਰੀ ਕਨੱਈਆ ਮਿੱਤਲ ਦਾ ਪ੍ਰੋਗਰਾਮ ਕਰਵਾਉਣ ਵਾਲੇ ਭਾਜਪਾ ਆਗੂਆਂ ਵਿਰੁੱਧ ਪਰਚਾ ਦਰਜ

ਪ੍ਰੰਤੂ ਜੇਕਰ ਬਠਿੰਡਾ ਸਹਿਤ ਇੱਕ ਅੱਧੀ ਹੋਰ ਸੀਟ ਅਕਾਲੀ ਦਲ ਜਿੱਤਣ ਵਿਚ ਸਫ਼ਲ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਬਾਦਲ ਪ੍ਰਵਾਰ ਲਈ ਪੰਜਾਬ ਦੀ ਸਿਆਸਤ ਵਿਚ ਇੱਕ ਵੱਡੀ ਉਮੀਦ ਪੈਦਾ ਹੋ ਜਾਵੇਗੀ। ਉਧਰ ਜੇਕਰ ਗੱਲ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਕੀਤੀ ਜਾਵੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਗਾਤਾਰ 13-0 ਦਾ ਨਾਅਰਾ ਦਿੱਤਾ ਜਾਂਦਾ ਰਿਹਾ ਹੈ। ਸਿਆਸੀ ਮਾਹਰਾਂ ਮੁਤਾਬਕ ਜੇਕਰ ਇਹ ਪਾਰਟੀ ਇਸਤੋਂ ਅੱਧੀਆਂ ਸੀਟਾਂ ਵੀ ਜਿੱਤਣ ਵਿਚ ਸਫ਼ਲ ਰਹਿੰਦੀ ਹੈ ਤਾਂ ਕਈ ਮਾਰਾਂ ਝੱਲ ਰਹੀ ਆਮ ਆਦਮੀ ਪਾਰਟੀ ਲਈ ਬਹੁਤ ਵੱਡੀ ਰਾਹਤ ਵਾਲੀ ਗੱਲ ਹੋਵੇਗੀ। ਪ੍ਰੰਤੂ ਜੇਕਰ ਕਿਸੇ ਕਾਰਨ ਨਤੀਜ਼ੇ ਉਲਟ ਰਹੇ ਤਾਂ ਵਿਰੋਧੀ ਪਾਰਟੀਆਂ ਖਾਸ ਤੌਰ ’ਤੇ ਭਾਜਪਾ ਵਰਗੀ ਸਿਆਸੀ ਧਿਰ ਇਸ ਵਿਚ ਹੋਰ ਭੰਨਤੋੜ ਕਰਨ ਲਈ ਹਾਵੀ ਹੋ ਜਾਵੇਗੀ। ਅਖ਼ੀਰ ਦੇ ਵਿਚ ਜੇਕਰ ਪੰਥਕ ਮੁੱਦਿਆਂ ‘ਤੇ ਚੋਣ ਲੜੇ ਭਾਈ ਅੰਮ੍ਰਿਤਪਾਲ ਸਿੰਘ , ਸਿਮਰਨਜੀਤ ਸਿੰਘ ਮਾਨ ਜਾਂ ਫ਼ਿਰ ਸਰਬਜੀਤ ਸਿੰਘ ਖ਼ਾਲਸਾ ਦੀ ਗੱਲ ਕੀਤੀ ਜਾਵੇ ਤਾਂ ਇੰਨ੍ਹਾਂ ਦੀ ਜਿੱਤ ਸਾਲ 2027 ਵਿਚ ਪੰਜਾਬ ਦੇ ਵਿਚ ਇੱਕ ਨਵੇਂ ਸਮੀਕਰਨ ਪੈਦਾ ਕਰਨ ਦੀ ਸਮਰੱਥਾ ਰੱਖਦੀ ਹੈ।

 

ਲੋਕ ਸਭਾ ਚੋਣ 2024:ਪੰਜਾਬ ‘ਚ 117 ਕੇਂਦਰਾਂ ‘ਤੇ ਹੋਵੇਗੀ ਵੋਟਾਂ ਦੀ ਗਿਣਤੀ:ਮੁੱਖ ਚੋਣ ਅਧਿਕਾਰੀ

0

ਚੰਡੀਗੜ੍ਹ, 3 ਜੂਨ:ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 4 ਜੂਨ, 2024 ਨੂੰ ਸਵੇਰੇ 8:00 ਵਜੇ ਸ਼ੁਰੂ ਹੋਵੇਗੀ ਅਤੇ ਵੱਖ-ਵੱਖ ਰਾਜਾਂ ਦੇ ਆਲ ਇੰਡੀਆ ਸਰਵਿਸਿਜ਼ ਤੇ ਸਿਵਲ ਸਰਵਿਸਿਜ਼ ਕਾਡਰ ਦੇ ਕੁੱਲ 64 ਕਾਊਂਟਿੰਗ ਅਬਜ਼ਰਵਰਾਂ ਵੱਲੋਂ ਵੋਟਾਂ ਦੀ ਗਿਣਤੀ ਦੀ ਨਿਗਰਾਨੀ ਕੀਤੀ ਜਾਵੇਗੀ। ਇਨ੍ਹਾਂ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਨਿਰਪੱਖ, ਕੁਸ਼ਲ ਅਤੇ ਪਾਰਦਰਸ਼ੀ ਢੰਗ ਨਾਲ ਵੋਟਾਂ ਦੀ ਗਿਣਤੀ ਨੂੰ ਯਕੀਨੀ ਬਣਾਇਆ ਜਾਵੇ।ਗਿਣਤੀ ਕੇਂਦਰਾਂ ਬਾਰੇ ਜਾਣਕਾਰੀ ਦਿੰਦਿਆਂ ਸਿਬਿਨ ਸੀ ਨੇ ਦੱਸਿਆ ਕਿ ਸੂਬੇ ਵਿੱਚ 27 ਵੱਖ-ਵੱਖ ਥਾਵਾਂ ‘ਤੇ 48 ਇਮਾਰਤਾਂ ਵਿੱਚ ਕੁੱਲ 117 ਗਿਣਤੀ ਕੇਂਦਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਥਾਵਾਂ ਜ਼ਿਲ੍ਹਾ ਹੈੱਡਕੁਆਰਟਰ ਉੱਤੇ ਸਥਿਤ ਹਨ,

ਵੋਟਾਂ ਦੀ ਗਿਣਤੀ ਦਾ ਸਮਾਂ ਨੇੜੇ ਆਉਂਦੇ ਹੀ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਵਧੀਆਂ

ਜਦਕਿ 7 ਥਾਵਾਂ ਜ਼ਿਲ੍ਹਾ ਹੈੱਡਕੁਆਰਟਰ ਤੋਂ ਬਾਹਰ ਅਰਥਾਤ ਅਜਨਾਲਾ, ਬਾਬਾ ਬਕਾਲਾ, ਅਬੋਹਰ, ਮਲੋਟ, ਧੂਰੀ, ਛੋਕਰਾ ਰਾਹੋਂ-ਨਵਾਂ ਸ਼ਹਿਰ ਅਤੇ ਖੂਨੀ ਮਾਜਰਾ (ਖਰੜ) ਵਿੱਚ ਸਥਿਤ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਸੰਗਰੂਰ ਅਤੇ ਨਵਾਂ ਸ਼ਹਿਰ ਵਿਖੇ ਗਿਣਤੀ ਨਹੀਂ ਕਰਵਾਈ ਜਾਵੇਗੀ।ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਗਿਣਤੀ ਕੇਂਦਰਾਂ ਵਿਖੇ ਸਟਰਾਂਗ ਰੂਮ ਵਿੱਚ ਰੱਖੀਆਂ ਗਈਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮਜ਼) ਦੀ ਸੁਰੱਖਿਆ ਨੂੰ ਵਿਸ਼ੇਸ਼ ਤਰਜੀਹ ਦਿੱਤੀ ਗਈ ਹੈ। ਇਨ੍ਹਾਂ ਸਟਰਾਂਗ ​​ਰੂਮਾਂ ਵਿਖੇ ਦੋਹਰੇ ਲਾਕ ਸਿਸਟਮ ਅਤੇ ਸੀ.ਸੀ.ਟੀ.ਵੀ. ਨਿਗਰਾਨੀ ਜ਼ਰੀਏ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਅਤੇ ਅਧਿਕਾਰਤ ਕਰਮਚਾਰੀ ਹਰੇਕ ਸਟਰਾਂਗ ਰੂਮ ਦੇ ਬਾਹਰ ਲਗਾਈਆਂ ਗਈਆਂ ਐਲ.ਈ.ਡੀ. ਸਕਰੀਨਾਂ, ਜਿਨ੍ਹਾਂ ਵਿੱਚ ਸਟਰਾਂਗ ਰੂਮ ਦੇ ਆਲੇ-ਦੁਆਲੇ ਦੀ ਲਾਈਵ ਫਟੇਜ਼ ਦੇਖੀ ਜਾ ਸਕਦੀ ਹੈ, ਰਾਹੀਂ ਸੁਰੱਖਿਆ ਦੀ ਨਿਗਰਾਨੀ ਕਰ ਸਕਦੇ ਹਨ।

ਭਾਜਪਾ ‘ਚ ਜਾਣ ਵਾਲੇ ਵਿਧਾਇਕ ਸ਼ੀਤਲ ਅੰਗਰਾਲ ਦਾ ਅਸਤੀਫਾ ਪ੍ਰਵਾਨ

ਇਸ ਤੋਂ ਇਲਾਵਾ ਇਥੇ ਆਉਣ ਵਾਲੇ ਹਰੇਕ ਵਿਅਕਤੀ ਦਾ ਰਿਕਾਰਡ ਰੱਖਣ ਲਈ ਆਨ-ਡਿਊਟੀ ਕਰਮਚਾਰੀਆਂ ਵੱਲੋਂ ਇੱਕ ਵਿਜ਼ਟਰ ਰਜਿਸਟਰ ਲਗਾਇਆ ਗਿਆ ਹੈ। ਇਸਦੇ ਨਾਲ ਹੀ ਸਾਰੇ ਪ੍ਰੋਟੋਕੋਲਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਰੋਜ਼ਾਨਾ ਆਧਾਰ ‘ਤੇ ਅਧਿਕਾਰੀਆਂ ਵੱਲੋਂ ਸਥਿਤੀ ਦਾ ਨਿਰੀਖਣ ਕੀਤਾ ਜਾ ਰਿਹਾ ਹੈ।ਗਿਣਤੀ ਕੇਂਦਰਾਂ ਦੀ ਸੁਰੱਖਿਆ ਬਾਰੇ ਗੱਲ ਕਰਦਿਆਂ ਸਿਬਿਨ ਸੀ ਨੇ ਦੱਸਿਆ ਕਿ ਇਨ੍ਹਾਂ ਕੇਂਦਰਾਂ ਦੇ ਆਲੇ-ਦੁਆਲੇ ਤਿੰਨ-ਪਰਤੀ ਸੁਰੱਖਿਆ ਪ੍ਰਣਾਲੀ ਕਾਇਮ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰਾਂ ਤੱਕ ਪਹੁੰਚ ‘ਤੇ ਸਖ਼ਤ ਪਾਬੰਦੀ ਨਾਲ ਢੁਕਵੇਂ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ ਅਤੇ ਸਿਰਫ਼ ਮਾਨਤਾ ਪ੍ਰਾਪਤ ਜਾਂ ਅਧਿਕਾਰਤ ਵਿਅਕਤੀਆਂ ਨੂੰ ਹੀ ਅੰਦਰ ਦਾਖ਼ਲ ਹੋਣ ਦੀ ਆਗਿਆ ਹੈ। ਗਿਣਤੀ ਕੇਂਦਰਾਂ ਦੀ ਵਿਆਪਕ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। ਇਸ ਦੇ ਨਾਲ ਹੀ ਚੋਣ ਪ੍ਰਕਿਰਿਆ ਦੀ ਮਰਿਆਦਾ ਨੂੰ ਬਣਾਏ ਰੱਖਣ ਲਈ ਕਿਸੇ ਵੀ ਐਮਰਜੈਂਸੀ ਜਾਂ ਘਟਨਾ ਨਾਲ ਤੁਰੰਤ ਨਜਿੱਠਣ ਲਈ ਕਿਉਕ ਰਿਸਪਾਂਸ ਟੀਮਾਂ ਤਾਇਨਾਤ ਹਨ।