Home Blog Page 1638

ਸਪਤ ਸ਼ਕਤੀ ਕਮਾਨ ਵੱਲੋਂ ਪਚਮੜੀ ਵਿੱਚ ਐਡਵੈਂਚਰ ਕੈਂਪ ਦੀ ਸਮਾਪਤੀ

ਜੈਪੁਰ, 3 ਜੂਨ : ਪਚਮੜੀ ਵਿਖੇ 26 ਮਈ ਤੋਂ 02 ਜੂਨ 2024 ਤੱਕ ਸਪਤ ਸ਼ਕਤੀ ਕਮਾਂਡ ਦੁਆਰਾ ਰੱਖਿਆ ਕਰਮਚਾਰੀਆਂ ਦੇ ਬੱਚਿਆਂ ਲਈ ਭਾਰਤ ਸਕਾਊਟਸ ਅਤੇ ਗਾਈਡ ਦੁਆਰਾ ਚਲਾਏ ਜਾ ਰਹੇ ਰਾਸ਼ਟਰੀ ਸਾਹਸ ਸੰਸਥਾ ਦੇ ਸਹਿਯੋਗ ਨਾਲ ‘‘ਸਮਰ ਐਡਵੈਂਚਰ ਕੈਂਪ 2024’’ ਲਗਾਇਆ ਗਿਆ। ਇਸ ਕੈਂਪ ਦਾ ਉਦੇਸ਼ ਸਰਵਪੱਖੀ ਸ਼ਖ਼ਸੀਅਤ ਵਿਕਾਸ ਲਈ ਬੱਚਿਆਂ ਵਿੱਚ ਹਿੰਮਤ ਅਤੇ ਆਤਮ-ਵਿਸ਼ਵਾਸ ਦੀ ਭਾਵਨਾ ਪੈਦਾ ਕਰਨਾ ਸੀ। ਸਮਰ ਕੈਂਪ ਨੇ ਵਿਅਕਤੀਗਤ ਵਿਕਾਸ, ਲੀਡਰਸ਼ਿਪ ਹੁਨਰ ਨੂੰ ਵਧਾਉਣਾ, ਟੀਮ ਬਣਾਉਣ, ਸੰਚਾਰ ਅਤੇ ਸਮਾਜਿਕ ਹੁਨਰਾਂ ’ਤੇ ਧਿਆਨ ਕੇਂਦਰਿਤ ਕੀਤਾ।

ਭਾਜਪਾ ‘ਚ ਜਾਣ ਵਾਲੇ ਵਿਧਾਇਕ ਸ਼ੀਤਲ ਅੰਗਰਾਲ ਦਾ ਅਸਤੀਫਾ ਪ੍ਰਵਾਨ

ਇਸ ਕੈਂਪ ਵਿੱਚ ਸਪਤ ਸ਼ਕਤੀ ਕਮਾਨ ਦੇ ਕੁੱਲ 147 ਲੜਕੇ-ਲੜਕੀਆਂ ਨੇ ਭਾਗ ਲਿਆ। ਬੱਚਿਆਂ ਨੇ ਰੌਕ ਕਲਾਈਬਿੰਗ, ਟਰੈਕਿੰਗ, ਬੋਟਿੰਗ, ਜ਼ਿਪ ਲਾਈਨਿੰਗ, ਅਬਸਟੈਕਲ ਕਰਾਸਿੰਗ, ਏਅਰ ਰਾਈਫਲ ਸ਼ੂਟਿੰਗ ਅਤੇ ਜ਼ੋਰਬਿੰਗ ਵਰਗੀਆਂ ਸਾਹਸੀ ਗਤੀਵਿਧੀਆਂ ਵਿੱਚ ਜੋਸ਼ ਅਤੇ ਜੋਸ਼ ਨਾਲ ਭਾਗ ਲਿਆ। ਸਮਰ ਕੈਂਪ ਵਿੱਚ ਨੌਜਵਾਨਕਮਿਊਨਿਟੀ ਜੀਵਨ ਦੇ ਮਹੱਤਵ ਅਤੇ ਮੌਜ-ਮਸਤੀ ਕਰਦੇ ਹੋਏ ਕਿਰਤ ਦੀ ਸ਼ਾਨ ਬਾਰੇ ਜਾਣਨ ਦਾ ਇੱਕ ਵਿਲੱਖਣ ਮੌਕਾ। ਬੱਚਿਆਂ ਨੇ ਜਟਾਸ਼ੰਕਰ ਮੰਦਿਰ, ਬੇਫਾਲ, ਰਿੱਛਗੜ੍ਹ ਅਤੇ ਸਨਸੈਟ ਪੁਆਇੰਟ ਦੀ ਟ੍ਰੈਕਿੰਗ ਦੌਰਾਨ ਪਚਮੜੀ ਬਾਇਓਸਫੀਅਰ ਰਿਜ਼ਰਵ ਬਾਰੇ ਸਿੱਖਿਆ।

ਆਮ ਲੋਕਾਂ ਨੂੰ ਮਹਿੰਗਾਈ ਦੀ ਵੱਡੀ ਮਾਰ , ਦੁੱਧ ਦੇ ਰੇਟਾਂ ਵਿੱਚ ਹੋਇਆ ਵਾਧਾ

ਏਈਸੀ ਸੈਂਟਰ ਦੇ ਦੌਰੇ ਦੌਰਾਨ, ਬੱਚਿਆਂ ਨੂੰ ਕੇਂਦਰ ਦੇ ਪਾਈਪਬੈਂਡ ਦੁਆਰਾ ਸ਼ਾਨਦਾਰ ਪ੍ਰਦਰਸ਼ਨ ਤੋਂ ਇਲਾਵਾ, ਕਾਰਟੋਗ੍ਰਾਫੀ ਅਤੇ ਅਤਿ-ਆਧੁਨਿਕ ਭਾਸ਼ਾ ਪ੍ਰਯੋਗਸ਼ਾਲਾਵਾਂ ਵਿੱਚ ਵਰਤੀਆਂ ਜਾਂਦੀਆਂ ਆਧੁਨਿਕ ਤਕਨਾਲੋਜੀਆਂ ਬਾਰੇ ਇੱਕ ਸਮਝ ਦਿੱਤੀ ਗਈ।ਕੈਂਪ ਫਾਇਰ ਦੌਰਾਨ ਬੱਚਿਆਂ ਨੇ ਗਾਇਨ, ਡਾਂਸ, ਗਰੁੱਪ ਗੇਮਜ਼, ਡਰਾਮਾ ਆਦਿ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਰੋਮਾਂਚਕ ਸੱਤ ਦਿਨਾਂ ਦੀਆਂ ਗਤੀਵਿਧੀਆਂ ਨੇ ਬੱਚਿਆਂ ਨੂੰ ਆਪਣੇ ਆਪ ਨੂੰ ਪ੍ਰਗਟ ਕਰਨ, ਕੁਦਰਤ ਨਾਲ ਇੱਕ ਹੋਣ, ਉਨ੍ਹਾਂ ਦੀ ਸਿਰਜਣਾਤਮਕਤਾ ਨੂੰ ਖੋਜਣ ਅਤੇ ਸਾਹਸ ਦੀ ਭਾਵਨਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਕੈਂਪ ਨੇ ਬੱਚਿਆਂ ਨੂੰ ਸਾਹਸ ਦੇ ਨਾਲ ਨਵੇਂ ਤਜ਼ਰਬੇ ਦਿੱਤੇ।

 

ਭਾਜਪਾ ‘ਚ ਜਾਣ ਵਾਲੇ ਵਿਧਾਇਕ ਸ਼ੀਤਲ ਅੰਗਰਾਲ ਦਾ ਅਸਤੀਫਾ ਪ੍ਰਵਾਨ

0
ਕੱਲ ਹੀ ਅਸਤੀਫਾ ਵਾਪਸ ਲੈਣ ਲਈ ਦਿੱਤੀ ਸੀ ਅਰਜੀ 
ਚੰਡੀਗੜ੍ਹ, 3 ਜੂਨ: ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗਰਾਲ ਦਾ ਅਸਤੀਫਾ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਪ੍ਰਵਾਨ ਕਰ ਲਿਆ ਹੈ। ਹਾਲਾਂਕਿ ਸ਼੍ਰੀ ਅੰਗਰਾਲ ਨੇ ਬੀਤੇ ਕੱਲ ਹੀ ਸਪੀਕਰ ਨੂੰ ਇੱਕ ਪੱਤਰ ਭੇਜ ਕੇ ਆਪਣਾ ਅਸਤੀਫਾ ਵਾਪਸ ਲੈਣ ਦੀ ਅਰਜੀ ਦਿੱਤੀ ਸੀ। ਪ੍ਰੰਤੂ ਹੁਣ ਉਹਨਾਂ ਦਾ ਅਸਤੀਫਾ ਪ੍ਰਵਾਨ ਹੋਣ ਦੇ ਨਾਲ ਪੰਜਾਬ ਦੇ ਵਿੱਚ ਇੱਕ ਹੋਰ ਜਿਮਨੀ ਚੋਣ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ।
ਦੱਸਣਾ ਬਣਦਾ ਹੈ ਕਿ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਅੱਜ ਨਿੱਜੀ ਤੌਰ ‘ਤੇ ਸ਼ੀਤਲ ਅੰਗਰਾਲ ਨੂੰ ਆਪਣੇ ਦਫਤਰ ਬੁਲਾਇਆ ਹੋਇਆ ਸੀ। ਜਿੱਥੇ ਅੰਗਰਾਲ ਨੇ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਸੀ ਕਿ ਜੇਕਰ ਉਸ ਦੇ ਨਾਲ ਕਿਸੇ ਤਰ੍ਹਾਂ ਦਾ ਧੱਕਾ ਹੋਇਆ ਤਾਂ ਉਹ ਹਾਈਕੋਰਟ ਅਤੇ ਸੁਪਰੀਮ ਕੋਰਟ ਤੱਕ ਜਾਣਗੇ। ਉਹਨਾਂ ਆਪਣਾ ਅਸਤੀਫਾ ਵਾਪਸ ਲੈਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਦਾਅਵਾ ਕੀਤਾ ਸੀ ਕਿ ਉਹਨਾਂ ਨੂੰ ਕਿਸੇ ਪਾਰਟੀ ਨੇ ਨਹੀਂ, ਬਲਕਿ ਜਲੰਧਰ ਪੱਛਮੀ ਦੇ ਲੋਕਾਂ ਨੇ ਵਿਧਾਇਕ ਚੁਣਿਆ ਸੀ ਤੇ ਉਹ ਅਗਲੇ ਸਮੇਂ ਤੱਕ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ।
ਜ਼ਿਕਰਯੋਗ ਹੈ ਕਿ ਸ਼ੀਤਲ ਅੰਗਰਾਲ ਜਲੰਧਰ ਤੋਂ ਆਪ ਦੇ ਮੌਜੂਦਾ ਐਮਪੀ ਅਤੇ ਉਮੀਦਵਾਰ ਐਲਾਨੇ ਗਏ ਸੁਸ਼ੀਲ ਰਿੰਕੂ ਦੇ ਨਾਲ ਹੀ ਭਾਜਪਾ ਵਿੱਚ ਸ਼ਾਮਿਲ ਹੋਏ ਸਨ। ਰਿੰਕੂ ਨੂੰ ਬਾਅਦ ਦੇ ਵਿੱਚ ਭਾਜਪਾ ਨੇ ਜਲੰਧਰ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ ਅਤੇ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਵਨ ਕੁਮਾਰ ਟੀਨੂ ਨੂੰ ਪਾਰਟੀ ਸ਼ਾਮਿਲ ਕਰਕੇ ਟਿਕਟ ਦੇ ਦਿੱਤੀ ਸੀ। ਹੁਣ ਭਲਕੇ ਇਹਨਾਂ ਚੋਣਾਂ ਦਾ ਨਤੀਜਾ ਜਨਤਾ ਦੇ ਸਾਹਮਣੇ ਆਉਣਾ ਹੈ। ਪ੍ਰੰਤੂ ਉਸ ਤੋਂ ਪਹਿਲਾਂ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਸ਼ੀਤਲ ਅੰਗਰਾਲ ਦਾ ਅਸਤੀਫਾ ਪ੍ਰਵਾਨ ਕਰਕੇ ਭਾਜਪਾ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬੀਤੇ ਕੱਲ ਹੀ ਸ਼ੀਤਲ ਅੰਗਰਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ‘ਮੋਦੀ ਕਾ ਪਰਿਵਾਰ’ ਹਟਾ ਦਿੱਤਾ ਸੀ ਜਿਸ ਕਾਰਨ ਉਹਨਾਂ ਦੇ ਬੀਜੇਪੀ ਛੱਡਣ ਵੀ ਚਰਚਾਵਾਂ ਵੀ ਚਲੀਆਂ ਸਨ।

ਆਮ ਲੋਕਾਂ ਨੂੰ ਮਹਿੰਗਾਈ ਦੀ ਵੱਡੀ ਮਾਰ , ਦੁੱਧ ਦੇ ਰੇਟਾਂ ਵਿੱਚ ਹੋਇਆ ਵਾਧਾ

0

ਚੰਡੀਗੜ੍ਹ, 3 ਜੂਨ: ਪਹਿਲਾਂ ਹੀ ਮਹਿੰਗਾਈ ਦੇ ਨਾਲ ਜੂਝ ਰਹੇ ਆਮ ਲੋਕਾਂ ਨੂੰ ਹੁਣ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਵੱਡਾ ਝਟਕਾ ਲੱਗਿਆ ਹੈ। ਹਿੰਦੁਸਤਾਨ ਵਿੱਚ ਦੁੱਧ ਦੀ ਸਪਲਾਈ ਕਰਨ ਵਾਲੀ ਇੱਕ ਵੱਡੀ ਕੰਪਨੀ ਨੇ ਦੁੱਧ ਦੇ ਰੇਟਾਂ ਵਿੱਚ ਵਾਧਾ ਕਰ ਦਿੱਤਾ ਹੈ। ਕੰਪਨੀ ਵੱਲੋਂ ਪ੍ਰਤੀ ਕਿਲੋ ਦੇ ਵਿੱਚ ਦੋ ਰੁਪਏ ਦੇ ਹਿਸਾਬ ਨਾਲ ਰੇਟ ਵਧਾਏ ਗਏ ਹਨ।

ਬਦਮਾਸ਼ਾਂ ਵੱਲੋਂ ਪਲਵਲ ਤੋਂ ਮੌਜੂਦਾ ਭਾਜਪਾ ਵਿਧਾਇਕ ਦੇ ਘਰ’ਤੇ ਫ਼ਾਈਰਿੰਗ

ਕੰਪਨੀ ਨਾਲ ਜੁੜੇ ਵਿਕਰੇਤਾਵਾਂ ਮੁਤਾਬਕ ਗਰਮੀ ਦੇ ਵਿੱਚ ਦੁੱਧ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ, ਜਿਸਦੇ ਕਾਰਨ ਦੁੱਧ ਦੇ ਰੇਟਾਂ ਵਿੱਚ ਇਹ ਵਾਧਾ ਕੀਤਾ ਗਿਆ ਹੈ। ਮਿਲੀ ਸੂਚਨਾ ਮੁਤਾਬਕ ਕੰਪਨੀ ਨੇ ਆਪਣੇ ਅਮੂਲ ਗੋਲਡ ਦੁੱਧ ਦੀ ਕੀਮਤ 64 ਤੋ ਵਧਾ ਕੇ 66 ਰੁਪਏ ਕਰ ਦਿੱਤੀ ਹੈ। ਇਸੇ ਤਰ੍ਹਾਂ ਟੀ ਵਾਲੇ ਦੁੱਧ ਨੂੰ 62 ਤੋਂ ਵਧਾ ਕੇ 64 ਰੁਪਏ ਕਰ ਦਿੱਤਾ ਹੈ।

ਪੰਜਾਬ ਦੀ ਇਕ ਹੋਰ ਕੈਬਨਿਟ ਮੰਤਰੀ ਇਸ ਮਹੀਨੇ ਵਿਆਹ ਦੇ ਬੰਧਨ ‘ਚ ਬੱਝਣਗੇ

ਹਾਲਾਂਕਿ ਪਸ਼ੂ ਪਾਲਕਾਂ ਦੇ ਵੱਲੋਂ ਲਗਾਤਾਰ ਦੇ ਰੇਟਾਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਉਹਨਾਂ ਦਾ ਮੰਨਣਾ ਸੀ ਕਿ ਲਾਗਤ ਖਰਚੇ ਵਧਣ ਦੇ ਨਾਲ ਦੁੱਧ ਦੀਆਂ ਕੀਮਤਾਂ ਬਰਾਬਰ ਨਹੀਂ ਆ ਰਹੀਆਂ। ਕੰਪਨੀ ਨਾਲ ਜੁੜੇ ਲੋਕਾਂ ਨੇ ਵੀ ਦਾਅਵਾ ਕੀਤਾ ਹੈ ਕਿ ਫਰਵਰੀ 2023 ਤੋਂ ਬਾਅਦ ਦੁੱਧ ਦੇ ਰੇਟਾਂ ਵਿੱਚ ਕੀਤਾ ਗਿਆ ਇਹ ਪਹਿਲਾ ਵਾਧਾ ਹੈ।

 

ਪ੍ਰੋਫਾਇਲ ਤੋਂ ‘ਮੋਦੀ ਦਾ ਪ੍ਰਵਾਰ’ ਹਟਾਉਣ ਤੋਂ ਬਾਅਦ ਰਿੰਕੂ ਨਾਲ ਦਿਖੇ ਸ਼ੀਤਲ ਅੰਗੁਰਾਲ, ਦਸਿਆ ਭਰਾ

0

ਜਲੰਧਰ, 2 ਜੂਨ: ਆਪਣੇ ਫੈਸਲਿਆਂ ਨੂੰ ਲੈ ਕੇ ਹਮੇਸ਼ਾ ਚਰਚਾ ਵਿਚ ਰਹਿਣ ਵਾਲੇ ਜਲੰਧਰ ਪੱਛਮੀ ਦੇ ਵਿਧਾਇਕ ਵਿਧਾਇਕ ਸ਼ੀਤਲ ਅੰਗੁਰਾਲ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਉਂਟ ਤੋਂ ਭਾਜਪਾ ਵਾਲੀ ਤਸਵੀਰ ਤੇ ‘ਮੋਦੀ ਦਾ ਪ੍ਰਵਾਰ’ ਹਟਾਉਣ ਆਪਣੀ ਵਿਧਾਇਕੀ ਤੋਂ ਅਸਤੀਫ਼ਾ ਵਾਪਸ ਲੈਣ ਤੋਂ ਬਾਅਦ ਹੁਣ ਉਹ ਸੁਸੀਲ ਰਿੰਕੂ ਨਾਲ ਦਿਖ਼ਾਈ ਦਿੱਤੇ ਹਨ।

ਬਦਮਾਸ਼ਾਂ ਵੱਲੋਂ ਪਲਵਲ ਤੋਂ ਮੌਜੂਦਾ ਭਾਜਪਾ ਵਿਧਾਇਕ ਦੇ ਘਰ’ਤੇ ਫ਼ਾਈਰਿੰਗ

ਖੁਦ ਸੁਸ਼ੀਲ ਰਿੰਕੂ ਵੱਲੋਂ ਉਹਨਾਂ ਦੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਜਾਰੀ ਕੀਤੀ ਗਈ ਹੈ, ਜਿਸ ਵਿੱਚ ਉਹ ਆਪਣੀ ਜਿੱਤ ਦਾ ਦਾਅਵਾ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਨਾਲ ਵਿਧਾਇਕ ਸ਼ੀਤਲ ਅੰਗਰਾਲ ਵੀ ਨਾਲ ਮੌਜੂਦ ਹਨ। ਇਸ ਵੀਡੀਓ ਵਿਚ ਰਿੰਕੂ ਆਪਣੇ ਵਿਰੋਧੀਆ ’ਤੇ ਤਿੱਖੇ ਤੰਜ ਕਸਦੇ ਹੋਏ ਨਜ਼ਰ ਆ ਰਹੇ ਹਨ। ਇਸਤੋਂ ਇਲਾਵਾ ਅੰਗਰਾਲ ਨੇ ਸੁਸੀਲ ਰਿੰਕੂ ਦੇ ਨਾਲ ਆਪਣੀ ਫ਼ੋਟੋ ਸੇਅਰ ਕਰਕੇ ਲਿਖਿਆ ਹੈ ਕਿ ‘ਇੱਕ ਵਧੀਆ ਦੋਸਤ ਤੇ ਇੱਕ ਵਧੀਆਂ ਭਰਾ। ’

ਬਦਮਾਸ਼ਾਂ ਵੱਲੋਂ ਪਲਵਲ ਤੋਂ ਮੌਜੂਦਾ ਭਾਜਪਾ ਵਿਧਾਇਕ ਦੇ ਘਰ’ਤੇ ਫ਼ਾਈਰਿੰਗ

0

ਚੰਡੀਗੜ੍ਹ, 2 ਜੂਨ: ਹਰਿਆਣਾ ਦੇ ਪਲਵਲ ਤੋਂ ਮੌਜੂਦਾ ਵਿਧਾਇਕ ਦੇ ਘਰ ਉੱਪਰ ਕੁੱਝ ਨੌਜਵਾਨਾਂ ਵੱਲੋਂ ਸਰੇਆਮ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਕਾਰਨ ਪੂਰੇ ਸੂੁਬੇ ਵਿਚ ਨਿੰਦਾ ਕੀਤੀ ਜਾਂਦੀ ਹੈ। ਪੁਲਿਸ ਵੱਲੋਂ ਪਰਚਾ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲੇ ਤੱਕ ਇਸ ਗੱਲ ਪਿਛੇ ਪਤਾ ਨਹੀਂ ਲੱਗਿਆ ਕਿ ਫ਼ਾਈਰਿੰਗ ਕਿਉਂ ਕੀਤੀ ਗਈ ਤੇ ਇਸਦੇ ਪਿੱਛੇ ਰੰਜਿਸ਼ ਕੀ ਹੈ ਤੇ ਫ਼ਾਈਰਿੰਗ ਕਰਨ ਵਾਲੇ ਕੌਣ ਹਨ।

 

ਸੋਭਾ ਸਿੰਘ ਸੋਸਾਇਟੀ ਵੱਲੋਂ ਗਰਮੀ ਦੀਆਂ ਛੁੱਟੀਆਂ ਮੌਕੇ ਬੱਚਿਆਂ ਲਈ ਸੱਤ ਰੋਜਾ ਮੁਫਤ ਆਰਟ ਕੈਂਪ ਸ਼ੁਰੂ

ਬਠਿੰਡਾ, 2 ਜੂਨ(ਮਨਦੀਪ ਸਿੰਘ ): ਕਲਾ ਦੇ ਖੇਤਰ ਵਿੱਚ ਲੱਗੀ ਹੋਈ ਬਠਿੰਡਾ ਦੀ ਸਿਰਮੌਰ ਸੰਸਥਾ ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ (ਰਜਿ.) ਬਠਿੰਡਾ ਵੱਲੋਂ ਵਿਦਿਆਰਥੀਆਂ ਲਈ ਸੱਤ ਰੋਜਾ ਆਰਟ ਕੈਂਪ ਦਾ ਆਯੋਜਨ ਬਠਿੰਡਾ ਦੇ ਫੌਜੀ ਚੌਕ ਵਿਖੇ ਸਥਿਤ ਟੀਚਰਜ਼ ਹੋਮ ਸੰਸਥਾ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਹ ਕੈਂਪ ਸਾਹਿਤ ਜਗਤ ਦੇ ਮਸ਼ਹੂਰ ਕਵੀ ਅਤੇ ਸ਼ਾਇਰ ਪਦਮ ਸ਼੍ਰੀ ਸਵ. ਡਾ. ਸੁਰਜੀਤ ਪਾਤਰ ਹੋਰਾਂ ਦੀ ਯਾਦ ਨੂੰ ਸਮਰਪਿਤ ਹੋਵੇਗਾ।

ਪੰਜਾਬ ਦੀ ਇਕ ਹੋਰ ਕੈਬਨਿਟ ਮੰਤਰੀ ਇਸ ਮਹੀਨੇ ਵਿਆਹ ਦੇ ਬੰਧਨ ‘ਚ ਬੱਝਣਗੇ

ਇਸ ਪੂਰੇ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਪ੍ਰਧਾਨ ਡਾਕਟਰ ਅਮਰੀਕ ਸਿੰਘ ਅਤੇ ਜਨਰਲ ਸਕੱਤਰ ਗੁਰਪ੍ਰੀਤ ਆਰਟਿਸਟ ਬਠਿੰਡਾ ਨੇ ਦਸਿਆ ਕਿ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਕਲਾ ਦੇ ਹਰੇਕ ਪੱਖ ਬਾਰੇ, ਵੱਖ ਵੱਖ ਤਰ੍ਹਾਂ ਦੇ ਆਕਾਰਾਂ ਅਤੇ ਕਲਾਕ੍ਰਿਤੀਆਂ ਬਣਾਉਣਾ, ਉਹਨਾਂ ਨੂੰ ਪੈਨਸਲ ਸ਼ੇਡਿੰਗ ਅਤੇ ਰੰਗਾਂ ਦੀ ਮਦਦ ਨਾਲ ਹੋਰ ਸੁੰਦਰ ਬਣਾਉਣਾ, ਮਾਡਰਨ ਆਰਟ ਸਬੰਧੀ ਜਾਣਕਾਰੀ, ਵਾਟਰ ਕਲਰ ਦੇ ਪ੍ਰਯੋਗ ਸਬੰਧੀ ਜਾਣਕਾਰੀ, ਮਨੁੱਖੀ ਸਰੀਰਕ ਬਣਤਰ, ਆਕਾਰ ਅਤੇ ਮਨੁੱਖੀ ਚਿਹਰੇ ਦੀ ਡਰਾਇੰਗ ਸਬੰਧੀ ਜਾਣਕਾਰੀ, ਪੋਰਟਰੇਟ ਡਰਾਇੰਗ ਅਤੇ ਲੈਂਡਸਕੇਪ ਪੇਂਟਿੰਗ, ਚਿੱਤਰਕਲਾ ਵਿੱਚ ਲਾਈਟ ਐਂਡ ਸ਼ੇਡ ਦੀ ਮਹੱਤਤਾ ਆਦਿ ਬਾਰੇ ਭਰਪੂਰ ਜਾਣਕਾਰੀ ਦਿੱਤੀ ਜਾਵੇਗੀ।

ਚਾਹ ਬਣਾਉੰਦੇ ਘਰ ‘ਚ ਫੱਟਿਆ ਸਲੰਡਰ, ਪਤੀ-ਪਤਨੀ ਸਮੇਤ ਗੁਆਂਡੀ ਦੀ ਮੌ.ਤ

ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਖਾਸ ਪ੍ਰਬੰਧ ਸ਼ਹਿਰ ਦੇ ਕੁਝ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਇਸ ਪੂਰੇ ਪ੍ਰਬੰਧ ਵਿੱਚ ਸਰਪ੍ਰਸਤ ਅਮਰਜੀਤ ਸਿੰਘ ਪੇਂਟਰ, ਸੁਰੇਸ਼ ਮੰਗਲਾ, ਹਰਦਰਸ਼ਨ ਸਿੰਘ ਸੋਹਲ, ਬਲਰਾਜ ਬਰਾੜ ਮਾਨਸਾ, ਯਸ਼ਪਾਲ ਜੈਤੋ, ਕੇਵਲ ਕ੍ਰਿਸ਼ਨ, ਬਸੰਤ ਸਿੰਘ, ਭਾਵਨਾ ਗਰਗ , ਮਿਥਨ ਮੰਡਲ, ਗੁਰਜੀਤ ਪਲਾਹਾ, ਵਿਜੇ ਭੂਦੇਵ, ਸੰਦੀਪ ਸ਼ੇਰਗਿਲ, ਸੁਰਿੰਦਰ ਸਿੰਘ, ਟੇਕ ਚੰਦ, ਭਜਨ ਲਾਲ, ਅਮਿਤ, ਪਰਮਿੰਦਰ ਪੈਰੀ, ਰਿਤੇਸ਼ ਕੁਮਾਰ, ਨਿਸ਼ਾ ਗਰਗ, ਸੁਖਰਾਜ ਕੌਰ, ਆਦਿ ਦੀ ਮੌਜੂਦਗੀ ਰਹੇਗੀ।

 

ਲੋਕ ਸਭਾ ਚੋਣਾਂ:ਹਰਿਆਣਾ ’ਚ ਗਿਣਤੀ ਏਜੰਟਾਂ ਦੀ ਹੋਵੇਗੀ ਪੁਲਿਸ ਤਸਦੀਕ:ਮੁੱਖ ਚੋਣ ਅਧਿਕਾਰੀ

0

ਜਿਲ੍ਹਾ ਚੋਣ ਅਧਿਕਾਰੀ ਪੁਲਿਸ ਸੁਪਰਡੈਂਟਾਂ ਨਾਲ ਕਰਨ ਤਾਲਮੇਲ-ਅਨੁਰਾਗ ਅਗਰਵਾਲ
ਚੰਡੀਗੜ੍ਹ, 2 ਜੂਨ: ਲੰਘੀ 25 ਮਈ ਨੂੰ ਹਰਿਆਣਾ ਵਿਚ ਲੋਕ ਸਭਾ ਦੀਆਂ 10 ਸੀਟਾਂ ਲਈ ਹੋਈ ਵੋਟਿੰਗ ਦੀ ਗਿਣਤੀ ਹੁਣ 4 ਜੂਨ ਨੁੰ ਹੋਣ ਜਾ ਰਹੀ ਹੈ। ਇਸ ਦੌਰਾਨ ਵਖ ਵਖ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਵੱਲੋਂ ਗਿਣਤੀ ਕੇਂਦਰਾਂ ਵਿਚ ਬਿਠਾਏ ਜਾਣ ਵਾਲੇ ਗਿਣਤੀ ਏਜੰਟਾਂ ਦੀ ਚੋਣ ਕਮਿਸ਼ਨ ਵੱਲੋਂ ਪੁਲਿਸ ਵੈਰੀਫ਼ਿਕੇਸ਼ਨ ਕਰਵਾਈ ਜਾਵੇਗੀ। ਇਸ ਸਬੰਧ ਵਿਚ ਸੂਬੇ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਇੱਕ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕਰਨ ਤੋਂ ਬਾਅਦ ਦਸਿਆ ਕਿ ‘‘ ਗਿਣਤੀ ਏਜੰਟਾਂ ਦੀ ਪੁਲਿਸ ਤਸਦੀਕ ਲਈ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀਆਂ ਨੂੰ ਪੁਲਿਸ ਸੁਪਰਡੈਂਟਾਂ ਨਾਲ ਤਾਲਮੇਲ ਕਰਨ ਲਈ ਹਿਦਾਇਤਾਂ ਦਿੱਤੀਆਂ ਗਈਆਂ ਹਨ। ’’

ਪੰਜਾਬ ਦੀ ਇਕ ਹੋਰ ਕੈਬਨਿਟ ਮੰਤਰੀ ਇਸ ਮਹੀਨੇ ਵਿਆਹ ਦੇ ਬੰਧਨ ‘ਚ ਬੱਝਣਗੇ

ਉਨ੍ਹਾਂ ਨੇ ਸਪਸ਼ਟ ਕੀਤਾ ਕਿ ਰਾਜ ਵਿਚ ਲੋਕ ਸਭਾ ਦੇ ਚੋਣ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਹੋਏ ਹਨ ਅਤੇ 2004 ਦੇ ਬਾਅਦ ਇਹ ਪਹਿਲਾ ਮੌਕਾ ਸੀ ਕਿ ਕਿਸੇ ਵੀ ਪੋਲਿੰਗ ਬੂਥ ’ਤੇ ਮੁੜ ਚੋਣ ਕਰਨ ਦੀ ਜਰੂਰਤ ਨਹੀਂ ਪਈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਗਿਣਤੀ ਦੇ ਦਿਨ ਵੀ ਸਾਰੇ ਨਾਗਰਿਕਾਂ ਤੇ ਡਿਊਟੀ ’ਤੇ ਲੱਗੇ ਕਰਮਚਾਰੀਆਂ ਤੇ ਸੁਰੱਖਿਆ ਕਰਮਚਾਰੀਆਂ ਦਾ ਇਸੀ ਤਰ੍ਹਾ ਦਾ ਸਹਿਯੋਗ ਮਿਲੇਗਾ ਅਤੇ ਇਹ ਚੋਣ ਕਮਿਸ਼ਨ ਦੀ ਨਿਰਪੱਖ ਪਾਰਦਰਸ਼ੀ ਢੰਗ ਨਾਲ ਚੋਣ ਕਰਵਾਉਣ ਦੇ ਟੀਚੇ ਨੁੰ ਸਫਲ ਬਣਾਏਗਾ। ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਚੋਣ ਕਮਿਸ਼ਨ ਵੱਲੋਂ ਚੋਣ ਨਤੀਜੇ ਸਬੰਧੀ ਹੈਲਪਲਾਇਨ ਐਪ ਵੀ ਜਾਰੀ ਕੀਤਾ ਹੈ ਜਿਸ ’ਤੇ ਕੋਈ ਵੀ ਨਾਗਰਿਕ ਆਪਣੇ ਮੋਬਾਇਲ ’ਤੇ ਇਸ ਨੂੰ ਅਪਲੋਡ ਕਰ ਪੂਰੇ ਦੇਸ਼ ਦੇ ਚੋਣ ਨਤੀਜਿਆਂ ਦੀ ਜਾਣਕਾਰੀ ਹਾਸਲ ਕਰ ਸਕਦਾ ਹੈ।

 

ਪੰਜਾਬ ਦੀ ਇਕ ਹੋਰ ਕੈਬਨਿਟ ਮੰਤਰੀ ਇਸ ਮਹੀਨੇ ਵਿਆਹ ਦੇ ਬੰਧਨ ‘ਚ ਬੱਝਣਗੇ

0

ਚੰਡੀਗੜ੍ਹ, 2 ਜੂਨ: ਪੰਜਾਬ ਸਰਕਾਰ ਦੀ ਵਜ਼ਾਰਤ ‘ਚ ਮੌਜੂਦ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਵਿਆਹ ਇਸ ਹੀ ਮਹੀਨੇ ਦੀ 16 ਜੂਨ ਨੂੰ ਹੋਣ ਜਾ ਰਿਹਾ ਹੈ। ਵਿਆਹ ਦੀਆਂ ਸਾਰੀਆਂ ਰਸਮਾਂ ਜ਼ੀਰਕਪੂਰ ਵਿਚ ਹੋਣਗੀਆਂ। ਗਗਨ ਮਾਨ ਦਾ ਹੋਣ ਵਾਲਾ ਲਾੜਾ ਪੇਸ਼ੇ ਵਜੋਂ ਵਕੀਲ ਦੱਸਿਆ ਜਾ ਰਿਹਾ ਜੋ ਕਿ ਮਲੋਟ ਦਾ ਰਹਿਣ ਵਾਲਾ ਹੈ।

ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਲੋਕ ਸਭਾ ਉਮੀਦਵਾਰਾਂ ਨੂੰ ਖਾਸ ਸੁਨੇਹਾ

ਅਨਮੋਲ ਗਗਨ ਮਾਨ ਖਰੜ ਤੋਂ ਵਿਧਾਨ ਸਭਾ ਹਲਕਾ ਦੇ ਵਿਧਾਇਕ ਹਨ। ਇਸ ਤੋਂ ਪਹਿਲਾ ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਮੀਤ ਹੇਅਰ ਦੇ ਵਿਆਹ ਵੀ ਸਰਕਾਰ ਵਿਚ ਮੰਤਰੀ ਬਣਨ ਦੇ ਬਾਅਦ ਹੀ ਹੋਏ ਹਨ। ਇਸਤੋਂ ਇਲਾਵਾ ਆਪ ਦੀ ਟਿਕਟ ‘ਤੇ ਚੋਣ ਜਿੱਤ ਕੇ ਆਏ ਕਈ ਵਿਧਾਇਕਾਂ ਦੇ ਵੀ ਸੂਬੇ ਵਿਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਹੋਏ ਹਨ। ਇੱਥੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਵਿਆਹ ਦੇ ਬੰਧਨ ਵਿੱਚ ਬੱਝੇ ਹਨ।

 

ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਲੋਕ ਸਭਾ ਉਮੀਦਵਾਰਾਂ ਨੂੰ ਖਾਸ ਸੁਨੇਹਾ

0

ਅੰਮ੍ਰਿਤਸਰ, 2 ਜੂਨ (ਅਸ਼ੀਸ਼ ਮਿੱਤਲ): ਬੀਤੇ ਦਿਨ ਪੰਜਾਬ ਸਮੇਤ 7 ਰਾਜਾਂ ‘ਚ ਲੋਕ ਸਭਾ ਚੋਣਾ ਮੁਕੰਮਲ ਹੋ ਚੁੱਕੀਆਂ ਹਨ। ਹੁਣ 4 ਜੂਨ ਨੂੰ ਲੋਕ ਸਭਾ ਚੋਣਾ ਦੇ ਨਤੀਜੇ ਘੋਸ਼ਿਤ ਹੋਣਗੇ। ਲੋਕ ਸਭਾ ਚੋਣਾ ਦੇ ਨਤੀਜਿਆਂ ਤੋਂ ਪਹਿਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਇਕ ਖਾਸ ਅਪੀਲ ਕੀਤੀ ਗਈ ਹੈ।

ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ, ਵਿਧਾਇਕ ਨੇ ਅਸਤੀਫਾ ਵਾਪਸ ਲਿਆ

ਜਥੇਦਾਰ ਦਾ ਕਹਿਣਾ ਹੈ ਕਿ 4 ਜੂਨ ਨੂੰ ਚੋਣਾਂ ਦੇ ਨਤੀਜਿਆਂ ਮਗਰੋਂ ਜਿੱਤਣ ਵਾਲੇ ਉਮੀਦਵਾਰ ਢੋਲ-ਢਮੱਕੇ ਨਾਲ ਜਸ਼ਨ ਨਾ ਮਨਾਉਣ ਸਗੋਂ ਜੇਤੂ ਉਮੀਦਵਾਰ ਗੁਰੂ ਘਰ ਨਤਮਸਤਕ ਹੋ ਕੇ ਸ਼ੁਕਰਾਨਾ ਕਰਨ। ਅਜਿਹਾ ਉਨ੍ਹਾਂ ਇਸ ਲਈ ਕਿਹਾ ਕਿਉਂਕਿ 4 ਜੂਨ ਨੂੰ ਘੱਲੂਘਾਰਾ ਦਿਵਸ ਹੈ। ਇਸੇ ਦੇ ਮੱਦੇਨਜ਼ਰ ਉਮੀਦਵਾਰਾਂ ਨੂੰ ਜਥੇਦਾਰ ਨੇ ਸੁਨੇਹਾ ਲਾਇਆ ਹੈ।

 

ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ, ਵਿਧਾਇਕ ਨੇ ਅਸਤੀਫਾ ਵਾਪਸ ਲਿਆ

0

ਚੋਣਾਂ ਤੋਂ ਪਹਿਲਾਂ ਆਪ ਛੱਡ ਹੋਇਆ ਸੀ ਭਾਜਪਾ ਵਿੱਚ ਸ਼ਾਮਲ

ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ‘ਮੋਦੀ ਦਾ ਪ੍ਰਵਾਰ’ ਵੀ ਹਟਾਇਆ

ਜਲੰਧਰ, 2 ਜੂਨ: ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਆਪ ਦੇ ਸਿਟਿੰਗ ਐਮਪੀ ਸੁਸ਼ੀਲ ਰਿੰਕੂ ਦੇ ਨਾਲ ਵਿਧਾਇਕੀ ਤੋਂ ਅਸਤੀਫ਼ਾ ਦੇਣ ਵਾਲੇ ਸ਼ੀਤਲ ਅੰਗਰਾਲ ਨੇ ਵੋਟਾਂ ਤੋਂ ਦੂਜੇ ਦਿਨ ਹੀ ਆਪਣਾ ਅਸਤੀਫਾ ਵਾਪਸ ਲੈਣ ਦੀ ਅਰਜ਼ੀ ਦਿੱਤੀ ਹੈ। ਵੱਡੀ ਗੱਲ ਇਹ ਵੀ ਹੈ ਕਿ ਅੰਗਰਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ‘ ਮੋਦੀ ਕਾ ਪ੍ਰਵਾਰ ‘ ਵੀ ਹਟਾ ਦਿੱਤਾ ਹੈ, ਜਿਸ ਕਾਰਨ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਪਈਆਂ ਹਨ। ਹੁਣ ਉਸ ਪ੍ਰੋਫਾਈਲ ਫੋਟੋ ‘ਤੇ ਉਨ੍ਹਾਂ ਵੱਲੋਂ ਆਪਣੇ ਪਰਿਵਾਰ ਦੀ ਫੋਟੋ ਲਗਾਈ ਗਈ ਹੈ।ਇਹ ਵੀ ਪਤਾ ਲੱਗਿਆ ਹੈ ਕਿ ਇਸ ਅਸਤੀਫੇ ਦੇ ਸਬੰਧੀ ਵਿਧਾਨ ਸਭਾ ਦੇ ਸਪੀਕਰ ਵੱਲੋਂ ਸ਼ੀਤਲ ਅੰਗਰਾਲ ਨੂੰ ਭਲਕੇ 3 ਜੂਨ ਨੂੰ ਆਪਣੇ ਦਫਤਰ ਬੁਲਾਇਆ ਹੋਇਆ ਸੀ।

ਅਰਵਿੰਦ ਕੇਜਰੀਵਾਲ ਅੱਜ ਤਿਹਾੜ ਜੇਲ ‘ਚ ਕਰਨਗੇ ਸਰੰਡਰ

ਪਰੰਤੂ ਉਹਨਾਂ ਇੱਕ ਦਿਨ ਪਹਿਲਾਂ ਹੀ ਆਪਣਾ ਅਸਤੀਫਾ ਵਾਪਸ ਲੈਣ ਲਈ ਅਰਜ਼ੀ ਭੇਜ ਦਿੱਤੀ ਹੈ।ਅੰਗਰਾਲ ਜਲੰਧਰ ਪੱਛਮੀ ਤੋਂ ਆਪ ਦੀ ਟਿਕਟ ‘ਤੇ ਵਿਧਾਇਕ ਚੁਣੇ ਗਏ ਸਨ। ਸ਼ੀਤਲ ਅੰਗੁਰਾਲ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਫਿਲਹਾਲ ਕਿਸੇ ਵੀ ਪਾਰਟੀ ‘ਚ ਸ਼ਾਮਲ ਨਹੀਂ ਹੋਣਗੇ। ਉਹ ਫਿਲਹਾਲ MLA ਬਣ ਕੇ ਹੀ ਲੋਕਾਂ ਦੀ ਸੇਵਾ ਕਰਨਗੇ। ਦੱਸ ਦਈਏ ਕਿ ਸ਼ੀਤਲ ਅੰਗੁਰਤਲ 27 ਮਾਰਚ ਨੂੰ ਜਲੰਧਰ ਤੋਂ MP ਸ਼ੁਸ਼ੀਲ ਕੁਮਾਰ ਰਿੰਕੂ ਨਾਲ ਬੀਜੇਪੀ ‘ਚ ਸ਼ਾਮਲ ਹੋਏ ਸੀ। ਉਨ੍ਹਾਂ ਨੇ 2022 ਵਿਚ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾ ਲੜੀਆਂ ਸਨ।