Home Blog Page 1641

Cong ‘ਚ ਸ਼ਾਮਲ ਹੋਏ Ex MLA Simarjeet Singh Bains ਨੂੰ ਮਿਲੀ ਜਾਨੋ ਮਾਰਨ ਦੀ ਧਮਕੀ

0

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਲੁਧਿਆਣਾ, 31 ਮਈ: ਪਿਛਲੇ ਦਿਨੀ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ Ex MLA Simarjeet Singh Bains ਨੂੰ ਜਾਨੋ ਮਾਰਨ ਲਈ ਧਮਕੀ ਮਿਲੀ ਹੈ। ਇਸ ਸਬੰਧ ਦੇ ਵਿੱਚ ਸੋਸ਼ਲ ਮੀਡੀਆ ਉੱਪਰ ਪੋਸਟ ਤੋਂ ਇਲਾਵਾ ਬਹਿਸ ਦੇ ਨਿੱਜੀ ਮਸੰਜਰ ਉੱਪਰ ਵੀ ਇਹ ਧਮਕੀ ਭਰੀ ਪੋਸਟ ਭੇਜੀ ਗਈ ਹੈ ਫਿਲਹਾਲ ਬੈਂਸ ਦੀ ਸ਼ਿਕਾਇਤ ਤੋਂ ਬਾਅਦ ਲੁਧਿਆਣਾ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਮਰਜੀਤ ਸਿੰਘ ਬੈਂਸ ਦੇ ਵੱਲੋਂ ਇਸ ਧਮਕੀ ਦੀ ਜਾਣਕਾਰੀ ਇੱਕ ਸਕਰੀਨ ਸਾਟ ਰਾਹੀਂ ਆਪਣੀ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ ਹੈ। ਜਿਸ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਨੂੰ ਮਿਲੀ ਧਮਕੀ ਦੇ ਵਿੱਚ ਲਿਖਿਆ ਗਿਆ ਹੈ ਕਿ ” ਵੱਡਾ ਲੀਡਰ ਬਣੀ ਜਾਨਾ ਦਿਨੋ ਦਿਨ ਵਾਲਾ ਈ ਸਿਰ ਚੜੀ ਜਾ ਰਿਹਾ ਥੋੜਾ ਸ਼ਾਂਤੀ ਨਾਲ ਚੱਲ ਨਹੀਂ ਤਾਂ ਪੱਕਾ ਸ਼ਾਂਤ ਕਰ ਦਵਾਂਗੇ। ਸਮਝ ਕਰ ਲੈ ਅਜੇ ਵੀ ਵੇਲਾ ਹੈ ਨਹੀਂ ਤਾਂ ਤੇਰੀ ਲਾਸ਼ ਦੀ ਪਛਾਣ ਵੀ ਨਹੀਂ ਕਰਨੀ ਕਿਸੇ ਨੇ” । ਬੈਂਸ ਮੁਤਾਬਕ ਇਸ ਤਰੀਕੇ ਦੇ ਮੈਸੇਜ ਉਹਨਾਂ ਨੂੰ ਟੈਕਸਟ ਮੈਸੇਜ ਵੀ ਆਏ ਹਨ।

‘ਆਪ’ ਵਿਧਾਇਕਾ ਦੇ ਪਤੀ ਦਾ ਦਿਲ ਦਾ ਦੌਰਾ ਪੈਣ ਕਰਕੇ ਮੌਤ

ਮੈਸੇੰਜਰ ਉੱਤੇ ਵੀ ਸੇਮ ਮੈਸੇਜ ਆਇਆ ਹੈ। ਇਹ ਧਮਕੀ ਭਰਿਆ ਮੈਸੇਜ ਇੱਕ ਆਈਡੀ ਰਾਹੀਂ ਬੱਬਰ ਹੈਰੀ ਦੇ ਵੱਲੋਂ ਲਿਖਿਆ ਗਿਆ ਹੈ। ਸਿਮਰਜੀਤ ਸਿੰਘ ਬੈਂਸ ਨੇ ਆਪਣੇ ਵੱਲੋਂ ਇਹ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਕਿ ਜਲਦ ਤੋਂ ਜਲਦ ਇਹਨਾਂ ਧਮਕੀ ਭੇਜਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਦੱਸਣਾ ਬਣਦਾ ਹੈ ਕਿ ਸਿਮਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਲੁਧਿਆਣਾ ਦੀ ਸਿਆਸਤ ਦੇ ਵਿੱਚ ਵੱਡਾ ਨਾਮ ਹਨ ਅਤੇ ਪਿਛਲੇ ਦਿਨੀ ਹੀ ਦੋਨੋਂ ਭਰਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ। ਜਿਸ ਤੋਂ ਬਾਅਦ ਉਹਨਾਂ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜੋਰਾਂ ਸ਼ੋਰਾਂ ਦੇ ਨਾਲ ਮਦਦ ਕੀਤੀ ਜਾ ਰਹੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਆਪਣੀ ਕਾਂਗਰਸ ਵਿੱਚ ਸ਼ਮੂਲੀਅਤ ਤੋਂ ਬਾਅਦ ਸਿਮਰਜੀਤ ਬੈਂਸ ਦੇ ਵੱਲੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨਾਲ ਆਪਣੀ ਹੋਈ ਗੱਲਬਾਤ ਦੀ ਇੱਕ ਆਡੀਓ ਵੀ ਜਾਰੀ ਕੀਤੀ ਸੀ ਜਿਹੜੀ ਕਾਫੀ ਵਿਵਾਦਾਂ ਦੇ ਵਿੱਚ ਰਹੀ ਸੀ।

‘ਆਪ’ ਵਿਧਾਇਕਾ ਦੇ ਪਤੀ ਦਾ ਦਿਲ ਦਾ ਦੌਰਾ ਪੈਣ ਕਰਕੇ ਮੌਤ

0

ਜਲੰਧਰ, 31 ਮਈ: ਜਲੰਧਰ ਦੇ ਹਲਕਾ ਨਕੌਦਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਦੇ ਪਤੀ ਸ਼ਰਨਜੀਤ ਮਾਨ ਦੇ ਦਿਹਾਂਤ ਹੋਣ ਦੀ ਦੁੱਖਦਾਇਕ ਖਬਰ ਸਾਹਮਣੇ ਆਈ ਹੈ। ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ।

Big News ਬਹਿਬਲਕਲਾਂ ਗੋਲੀਕਾਂਡ ਕੇਸ ਪੰਜਾਬ ਤੋਂ ਬਾਹਰ ਹੋਇਆ ਟਰਾਂਸਫਰ

ਮਿਲੀ ਜਾਣਕਾਰੀ ਅਨੁਸਾਰ ਸ਼ਰਨਜੀਤ ਸਿੰਘ ਆਪਣੇ ਘਰ ਹੀ ਸਨ, ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਦਿਹਾਂਤ ਦੀ ਖ਼ਬਰ ਮਿਲਦਿਆਂ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਸਮੇਤ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਪਈ। ਅੱਜ ਸ਼ਾਮ 5 ਵਜੇ ਨਕੋਦਰ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

Big News ਬਹਿਬਲਕਲਾਂ ਗੋਲੀਕਾਂਡ ਕੇਸ ਪੰਜਾਬ ਤੋਂ ਬਾਹਰ ਹੋਇਆ ਟਰਾਂਸਫਰ

0

ਫਰੀਦਕੋਟ, 31 ਮਈ: ਬਹਿਬਲਕਲਾਂ ਗੋਲੀਕਾਂਡ ਮਾਮਲੇ ਨਾਲ ਜੂੜੀ ਬਹੁਤ ਹੀ ਅਹਿਮ ਖ਼ਬਰ ਸਾਹਮਣੇ ਆਈ ਹੈ। ਬਹਿਬਲਕਲਾਂ ਗੋਲੀਕਾਂਡ ਕੇਸ ਹੁਣ ਫਰੀਦਕੋਟ ਤੋਂ ਟਰਾਂਸਫਰ ਕਰ ਦਿੱਤਾ ਗਿਆ ਹੈ। ਹੁਣ ਇਹ ਕੇਸ ਚੰਡੀਗੜ੍ਹ ਵਿਚ ਚੱਲੇਗਾ। ਹਾਈਕੋਰਟ ਨੇ ਟਰਾਇਲ ਕੇਸ ਫਰੀਦਕੋਟ ਤੋਂ ਚੰਡੀਗੜ੍ਹ ਟਰਾਂਸਫਰ ਕਰ ਦਿੱਤਾ ਹੈ। ਰਿਟਾਇਰਡ SSP ਚਰਨਜੀਤ ਸ਼ਰਮਾ ਨੇ ਇਹ ਕੇਸ ਪੰਜਾਬ ਤੋਂ ਬਾਹਰ ਟਾਂਸਫਰ ਕਰਨ ਦੀ ਮੰਗ ਕੀਤੀ ਸੀ।

ਬਠਿੰਡਾ ਲੋਕ ਸਭਾ ਸੀਟ: ਕੁੰਡੀਆਂ ਦੇ ਸਿੰਗ ਫ਼ਸ ਗਏ, ਨਿੱਤਰੂ ਵੜੇਵੇਂ ਖ਼ਾਣੀ!

ਦੱਸ ਦਈਏ ਕਿ 2015 ‘ਚ ਬੇਅਦਬੀ ਦੀ ਘਟਨਾਂ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਸ ਦੇ ਰੋਸ਼ ‘ਚ ਬਹਿਬਲਕਲਾਂ ਵਿਚ ਵੱਡੇ ਪੱਧਰ ‘ਤੇ ਮੋਰਚਾ ਲੱਗਾਇਆ ਗਿਆ ਸੀ। ਪਰ ਇਸ ਮੋਰਚੇ ਵਿਚ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਵਿਚ ਦੋ ਸਿੱਖਾਂ ਦੀ ਮੌਤ ਹੋ ਗਈ ਸੀ। ਉਸ ਵੇਲੇ ਦੀ ਪੰਜਾਬ ‘ਚ ਅਕਾਲੀ ਸਰਕਾਰ ‘ਤੇ ਵੱਡੇ ਦੋਸ਼ ਲੱਗੇ ਸਨ। ਇਸ ਮਾਮਲੇ ਵਿਚ ਇਕ SIT ਦਾ ਗੱਠਨ ਕੀਤਾ ਗਿਆ ਸੀ। ਜਿਸ ਦੀ ਜਾਂਚ ਹੱਲੇ ਵੀ ਲਗਾਤਾਰ ਜਾਰੀ ਹੈ।

ਬਠਿੰਡਾ ਲੋਕ ਸਭਾ ਸੀਟ: ਕੁੰਡੀਆਂ ਦੇ ਸਿੰਗ ਫ਼ਸ ਗਏ, ਨਿੱਤਰੂ ਵੜੇਵੇਂ ਖ਼ਾਣੀ!

0

ਬਠਿੰਡਾ, 31 ਮਈ: ਸੂਬੇ ਦੀ ਬਹੁ ਚਰਚਿਤ ਲੋਕ ਸਭਾ ਸੀਟ ਮੰਨੀਂ ਜਾਂਦੀ ਬਠਿੰਡਾ ਦੇ ਵਿਚ ਇਸ ਵਾਰ ਸਖ਼ਤ ਮੁਕਾਬਲਾ ਹੁੰਦਾ ਦਿਖ਼ਾਈ ਦੇ ਰਿਹਾ ਹੈ। ਪੰਜ ਵੱਡੇ ਉਮੀਦਵਾਰਾਂ ਦੀ ਮੌਜੂਦਗੀ ਨੇ ਇਸ ਹਲਕੇ ਵਿਚ ਮੁਕਾਬਲਾ ਹੋਰ ਵੀ ਰੌਚਕ ਬਣਾ ਦਿੱਤਾ ਹੈ। ਹਾਲਾਂਕਿ ਹੁਣ ਤੱਕ ਚੱਲੇ ਚੋਣ ਪ੍ਰਚਾਰ ਮੁਤਾਬਕ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ, ਮੌਜੂਦਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਤੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਵਿਚਕਾਰ ਫ਼ਸਵੀਂ ਟੱਕਰ ਦਿਖ਼ਾਈ ਦੇ ਰਹੀ ਹੈ ਪ੍ਰੰਤੂ ਸ਼ਹਿਰੀ ਵੋਟਾਂ ’ਚ ਮੋਦੀ ਦੇ ਪ੍ਰਤੀ ਭਾਰੀ ਉਤਸ਼ਾਹ ਅਤੇ ਡੇਰਾ ‘ਫੈਕਟਰ’ ਦੇ ਚੱਲਦੇ ਪਰਮਪਾਲ ਕੌਰ ਮਲੂਕਾ ਵੀ ਮੁਕਾਬਲੇ ਵਿਚ ਆਉਂਦੀ ਦਿਖ਼ਾਈ ਦੇ ਰਹੀ ਹੈ। ਅਸਿੱਧੇ ਢੰਗ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਤਰੀਫ਼ ਵਾਲੀ ਵੀਡੀਓ ਜਾਰੀ ਕਰਕੇ ਭਾਜਪਾ ਉਮੀਦਵਾਰ ਦੇ ‘ਸਹੁਰਾ’ ਸਿਕੰਦਰ ਸਿੰਘ ਮਲੂਕਾ ਨੇ ਵੀ ਅਪਣੇ ਸਮਰਥਕਾਂ ਨੂੰ ਇੱਕ ਤਰ੍ਹਾਂ ਨਾਲ ਇਸ਼ਾਰਾ ਕਰ ਦਿੱਤਾ ਹੈ, ਜਿਸ ਨਾਲ ਪਰਮਪਾਲ ਦੇ ਸਮਰਥਕ ਹੋਰ ਉਤਸ਼ਾਹਤ ਨਜ਼ਰ ਆ ਰਹੇ ਹਨ। ਉਂਝ ਵੀ ਪਹਿਲੀ ਵਾਰ ਚੋਣਾਂ ਲੜਣ ਦੇ ਬਾਵਜੂਦ ਪੂਰੀ ਤਰ੍ਹਾਂ ਉਤਸ਼ਾਹਤ ਤੇ ਊੁਰਜ਼ਾਵਾਨ ਦਿਖ਼ਾਈ ਦੇ ਰਹੀ ਪਰਮਪਾਲ ਕੌਰ ਮਲੂਕਾ ਨੇ ਇਸ ਇੱਕ ਮਹੀਨੇ ਦੇ ਦੌਰਾਨ ਵੋਟਰਾਂ ਨੂੰ ਅਪਣੇ ਚੇਹਰੇ ’ਤੇ ਕਿਤੇ ਵੀ ਸ਼ਿਕਨ ਜਾਂ ਥਕਾਵਟ ਮਹਿਸੂਸ ਨਹੀਂ ਹੋਣ ਦਿੱਤੀ ਤੇ ਉਨ੍ਹਾਂ ਦਾ ਖ਼ੁਸਮਿਜ਼ਾਜ ਸੁਭਾਅ ਵੋਟਰਾਂ ਨੂੰ ਅਪੀਲ ਕਰ ਰਿਹਾ ਹੈ।

ਸਾਬਕਾ ਪ੍ਰਧਾਨ ਮੰਤਰੀ ਦਾ “ਪੋਤਾ” ਸੈਕਸ ਸਕੈਂਡਲ ‘ਚ ਗ੍ਰਿਫ਼ਤਾਰ

ਇਸੇ ਤਰ੍ਹਾਂ ਪੰਜਵੇਂ ਉਮੀਦਵਾਰ ਲੱਖਾ ਸਿਧਾਣਾ ਨੂੰ ਬੇਸ਼ੱਕ ਕੁੱਝ ਦਿਨ ਪਹਿਲਾਂ ਤਕ ਹਰ ਕੋਈ ‘ਹਲਕੇ’ ਵਿਚ ਲੈ ਰਿਹਾ ਸੀ ਪ੍ਰੰਤੂ ਜਿਊਂ-ਜਿਊਂ ਪੰਥਕ ਸੀਟ ਖਡੂਰ ਸਾਹਿਬ ਵਿਖੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਠਿੰਡਾ ਦੀ ਗੁਆਂਢੀ ਸੀਟ ਫ਼ਰੀਦਕੋਟ ’ਤੇ ਅਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਦਾ ਦਬਦਬਾ ਵਧਿਆ, ਉਸਦੇ ਨਾਲ ਲੱਖੇ ਨੂੰ ਵੀ ਬਠਿੰਡਾ ਵਿਚ ਬੜਤ ਮਿਲਦੀ ਦਿਖਾਈ ਦੇ ਰਹੀ ਹੈ। ਵੱਡੀ ਗੱਲ ਇਹ ਵੀ ਹੈ ਕਿ ਲੱਖੇ ਸਿਧਾਣੇ ਦੇ ਹੱਕ ਵਿਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਚੋਣ ਪ੍ਰਚਾਰ ਕਰਕੇ ਗਏ ਹਨ, ਉਥੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਤੇ ਭਰਾ ਨੇ ਵੀ ਅਪਣੀ ਭਰਵੀਂ ਹਾਜ਼ਰੀ ਲਗਵਾਈ ਹੈ। ਜਿਸਦਾ ਫ਼ਾਈਦਾ ਲੱਖਾ ਸਿਧਾਣਾ ਨੂੰ ਹੁੰਦਾ ਸਪੱਸ਼ਟ ਦਿਖ਼ਾਈ ਦੇ ਰਿਹਾ ਹੈ। ਹੁਣ ਜੇਕਰ ਬਾਕੀ ਤਿੰਨਾਂ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਅਪਣੀ ਸਾਫ਼ ਸੁਥਰੀ ਛਵੀਂ, ਇਮਾਨਦਾਰੀ ਤੇ ਨਰਮਾਈ ਤੋਂ ਇਲਾਵਾ ਪੰਜਾਬ ਸਰਕਾਰ ਵਿਚ ਪ੍ਰਭਾਵਸ਼ਾਲੀ ਵਜ਼ੀਰ ਅਤੇ ਭਗਵੰਤ ਮਾਨ ਵੱਲੋਂ ਉਨ੍ਹਾਂ ਨੂੰ ਜਿਤਾਉਣ ਲਈ ਲਗਾਈ ਸਿਰਧੜ ਦੀ ਬਾਜੀ ਗੁਰਮੀਤ ਸਿੰਘ ਖੁੱਡੀਆ ਦੇ ਹੱਕ ਵਿਚ ਜਾਂਦੀ ਦਿਖ਼ਾਈ ਦੇ ਰਹੀ ਹੈ। ਹਾਲਾਂਕਿ ਬਠਿੰਡਾ ਲੋਕ ਸਭਾ ਹਲਕੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਕਈ ਵਿਧਾਇਕਾਂ ਨਾਲ ਵੋਟਰਾਂ ਦੀ ਨਰਾਜ਼ਗੀ ਤੇ ‘ਥੋਕ’ ਵਿਚ ਲਗਾਏ ਚੇਅਰਮੈਨਾਂ ਤੇ ਡਾਇਰਕੈਟਰਾਂ ਵਿਚੋਂ ਕੁੱਝ ਇੱਕ ਵੱਲੋਂ ਗਤੀਸ਼ੀਲ ਨਾ ਹੋਣ ਦਾ ਖਮਿਆਜ਼ਾ ਖੁਦ ਖੁੱਡੀਆ ਨੂੰ ਭੁਗਤਣਾ ਪੈ ਰਿਹਾ ਹੈ।

ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ‘ਟਰੰਪ’ ਦੋਸ਼ੀ ਕਰਾਰ

ਪ੍ਰੰਤੂ ਜੇਕਰ ਇਸ ਪਾਰਟੀ ਦੀ ਓਵਰਆਲ ਗੱਲ ਕੀਤੀ ਜਾਵੇ ਤਾਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇੰਨ੍ਹਾਂ 9 ਹਲਕਿਆਂ ਦੇ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ 6 ਲੱਖ 86 ਹਜ਼ਾਰ 652 ਵੋਟਾਂ ਪਈਆਂ ਸਨ। ਜੇਕਰ ਇਹ ਵੀ ਮੰਨ ਲਿਆ ਜਾਵੇ ਕਿ ਇਸਦੇ ਵਿਚੋਂ ਥੋੜੀ ਬਹੁਤੀ ਵੋਟ ਨਰਾਜ਼ਗੀ ਕਾਰਨ ਦੂਰ ਹੋ ਚੁੱਕੀ ਹੈ ਤਾਂ ਵੀ ਇੱਕ ਵੱਡਾ ਵੋਟ ਹਾਲੇ ਵੀ ਆਪ ਦੇ ਕੋਲ ਹੈ। ਇਸਤੋਂ ਇਲਾਵਾ ਮੌਜੂਦਾ ਸਮੇਂ ਆਪ ਉਮੀਦਵਾਰ ਨੂੰ ਪੰਜਾਬ ਦੇ ਵਿਚ ਅਪਣੀ ਸਰਕਾਰ ਹੋਣ ਦਾ ਫ਼ਾਈਦਾ ਵੀ ਮਿਲ ਰਿਹਾ ਹੈ ਤੇ ਸਭ ਤੋਂ ਵੱਡੀ ਗੱਲ ਹਾਲੇ ਪੌਣੇ ਤਿੰਨ ਸਾਲ ਦਾ ਸਮਾਂ ਇਸ ਸਰਕਾਰ ਦਾ ਬਾਕੀ ਪਿਆ ਹੈ, ਜਿਸ ਕਾਰਨ ਆਮ ਲੋਕਾਂ ਦਾ ਜਿਆਦਾਤਰ ਕੰਮਾਂ ਦਾ ਵਾਹ-ਵਾਸਤਾ ਪੰਜਾਬ ਸਰਕਾਰ ਦੇ ਨਾਲ ਹੀ ਹੋਣ ਕਾਰਨ ਇਸ ਪਾਰਟੀ ਦੇ ਆਗੂ ਆਪਣੀ ਜਿੱਤ ਪ੍ਰਤੀ ਪੂਰੀ ਤਰ੍ਹਾਂ ਆਸਵਾਦ ਹਨ। ਉਧਰ ਸਖ਼ਤ ਮੁਕਾਬਲੇ ਵਿਚ ਆਉਂਦੀ ਦਿਖ਼ਾਈ ਦੇ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਗੱਲ ਕੀਤੀ ਜਾਵੇ ਤਾਂ ਪਹਿਲੀ ਵਾਰ ਭਾਜਪਾ ਨਾਲੋਂ ਅਲੱਗ ਹੋ ਕੇ ਚੋਣ ਲੜ ਰਹੀ ਹੈ, ਜਿਸਦਾ ਨੁਕਸਾਨ ਸ਼ਹਿਰੀ ਖੇਤਰਾਂ ਦੇ ਵਿਚ ਹੋ ਸਕਦਾ ਹੈ। ਇਸਤੋਂ ਇਲਾਵਾ ਮੌਜੂਦਾ ਸਮੇਂ ਪੂਰੇ ਲੋਕ ਸਭਾ ਹਲਕੇ ਵਿਚ ਪੈਂਦੇ ਕਿਸੇ ਵੀ ਵਿਧਾਨ ਸਭਾ ਹਲਕੇ ਵਿਚ ਪਾਰਟੀ ਕੋਲ ਕੋਈ ਵੀ ਕ੍ਰਿਸ਼ਮਾਈ ਆਗੂ ਨਹੀਂ ਬਚਿਆ ਹੈ। ਹਾਲਾਂਕਿ ਸਰਦੂਲਗੜ੍ਹ ਹਲਕੇ ਵਿਚ ਪਾਰਟੀ ਦੇ ਥੰਮ ਵਜੋਂ ਜਾਣੇ ਜਾਂਦੇ ਬਲਵਿੰਦਰ ਸਿੰਘ ਭੂੰਦੜ ਸਰਗਰਮ ਹਨ ਪ੍ਰੰਤੂ ਬਜੁਰਗ ਹੋਣ ਕਾਰਨ ਪਹਿਲਾਂ ਵਾਲੀ ਗੱਲ ਨਹੀਂ ਦਿਖ਼ਾਈ ਦੇ ਰਹੀ।

ਪੰਜਾਬ ਦੇ ਵਿਚ ਚੋਣ ਪ੍ਰਚਾਰ ਹੋਇਆ ਬੰਦ, ਵੋਟਾਂ 1 ਜੂਨ ਨੂੰ, ਸਿਆਸੀ ਆਗੂਆਂ ਨੇ ਮਾਰਿਆਂ ਆਖ਼ਰੀ ਹੰਭਲਾ

ਜਦ ਕਿ ਬੀਬੀ ਬਾਦਲ ਲਈ ਹਰ ਵਾਰ ਸੰਕਟ ਮੋਚਨ ਦੇ ਤੌਰ ‘ਤੇ ਕੰਮ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਵੀ ਹੁਣ ਇਸ ਦੁਨੀਆ ਵਿਚ ਨਹੀਂ ਰਹੇ ਹਨ। ਇਸੇ ਤਰ੍ਹਾਂ ਮਾਝਾ ਜੈਲ ਦੇ ਜਰਨੈਲ ਮੰਨੇ ਜਾਦੇ ਦਿਆਲ ਸਿੰਘ ਕੋਲਿਆਵਾਲੀ ਦੀ ਘਾਟ ਪਾਰਟੀ ਉਮੀਦਵਾਰ ਨੂੂੰ ਰੜਕ ਰਹੀ ਹੋਵੇਗੀ। ਬਠਿੰਡਾ ਸ਼ਹਿਰੀ ਤੋਂ ਸਰੂਪ ਚੰਦ ਸਿੰਗਲਾ, ਮੋੜ ਤੇ ਮਾਨਸਾ ਵਿਚ ਚੰਗਾ ਪ੍ਰਭਾਵ ਰੱਖਣ ਵਾਲੇ ਸੁਖਬੀਰ ਬਾਦਲ ਦੇ ਜਮਾਤੀ ਜਗਦੀਪ ਸਿੰਘ ਨਕਈ, ਸਾਬਕਾ ਵਿਧਾਇਕ ਪ੍ਰੇਮ ਮਿੱਤਲ ਭਾਜਪਾ ਵਿਚ ਚਲੇ ਗਏ ਹਨ। ਬਠਿੰਡਾ ਦਿਹਾਤੀ ਤੋਂ ਦਰਸ਼ਨ ਸਿੰਘ ਕੋਟਫੱਤਾ ਆਪ ਵਿਚ ਸ਼ਾਮਲ ਹੋ ਚੁੱਕੇ ਹਨ। ਜੀਤਮਹਿੰਦਰ ਸਿੰਘ ਸਿੱਧੂ ਖ਼ੁਦ ਕਾਂਗਰਸ ਦੇ ਉਮੀਦਵਾਰ ਬਣੇ ਹੋਏ ਹਨ ਤੇ ਸਿਕੰਦਰ ਸਿੰਘ ਮਲੂਕਾ ਵੀ ਚੋਣ ਮੁਹਿੰਮ ਤੋਂ ਪਾਸੇ ਹਨ ਅਤੇ ਉਨ੍ਹਾਂ ਦੀ ਨੂੰਹ ਭਾਜਪਾ ਤੋਂ ਚੋਣ ਲੜ ਰਹੀ ਹੈ। ਜੇਕਰ ਉਪਰੋਕਤ ਹਾਲਾਤਾਂ ਨੂੰ ਦੇਖਿਆ ਜਾਵੇ ਤਾਂ ਅਕਾਲੀ ਉਮੀਦਵਾਰ ਦੀ ਹਾਲਾਤ ਪਤਲੀ ਜਾਪਦੀ ਹੈ ਪ੍ਰੰਤੂ ਅਸਲੀਅਤ ਦੇ ਵਿਚ ਅਕਾਲੀ ਦਲ ਦਾ ਜਿਆਦਾਤਰ ਕੇਡਰ ਹਰਸਿਮਰਤ ਬਾਦਲ ਨਾਲ ਖੜਾ ਦਿਖ਼ਾਈ ਦਿੰਦਾ ਹੈ। ਇਸੇ ਤਰ੍ਹਾਂ ਏਮਜ਼ ਸਹਿਤ ਹੋਰ ਵਿਕਾਸ ਕੰਮ ਵੀ ਅਕਾਲੀ ਉਮੀਦਵਾਰ ਦੀ ਚੌਣ ਮੁਹਿੰਮ ਨੂੰ ਆਪਣੇ ਆਪ ਆਮ ਲੋਕਾਂ ਵਿਚ ਲੈ ਕੇ ਜਾ ਰਹੇ ਹਨ, ਜਿਸ ਕਾਰਨ ਕਈ ਦਿੱਕਤਾਂ ਦੇ ਬਾਵਜੂਦ ਹਰਸਿਮਰਤ ਕੌਰ ਬਾਦਲ ਦੀ ਸਥਿਤੀ ਮਜਬੂਤ ਬਣੀ ਹੋਈ ਹੈ। ਜੇਕਰ ਗੱਲ ਸਾਲ 2019 ਵਿਚ ਪਈਆਂ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ ਹਰਸਿਮਰਤ ਕੌਰ ਬਾਦਲ ਨੂੰ 4 ਲੱਖ 92 ਹਜ਼ਾਰ 824 ਵੋਟਾਂ ਮਿਲੀਆਂ ਸਨ ਅਤੇ ਸਾਲ 2014 ਦੇ ਵਿਚ 5 ਲੱਖ 14 ਹਜ਼ਾਰ 727 ਵੋਟਾਂ ਮਿਲੀਆਂ ਸਨ।

ਭਗਵੰਤ ਮਾਨ ਦਾ ਐਲਾਨ: ਇੱਕ ਵੀ ਰਾਸ਼ਨ ਕਾਰਡ ਨਹੀਂ ਹੋਵੇਗਾ ਰੱਦ, ਬਲਕਿ ਹੋਰ ਵੀ ਨਵੇਂ ਰਾਸ਼ਨ ਕਾਰਡ ਬਣਨਗੇ

ਜੇਕਰ ਇਹ ਵੀ ਮੰਨ ਲਿਆ ਜਾਵੇ ਕਿ ਦੂਜੇ ਆਗੂਆਂ ਦੇ ਅਕਾਲੀ ਦਲ ਛੱਡਣ ਕਾਰਨ ਕੁੱਝ ਵੋਟਾਂ ਟੁੱਟ ਵੀ ਗਈਆਂ ਹੋਣਗੀਆਂ, ਇਸਦੇ ਬਾਵਜੂਦ ਅਕਾਲੀ ਦਲ ਬਾਦਲ ਕੋਲ ਹਾਲੇ ਵੀ ਇਸ ਹਲਕੇ ਵਿਚ ਵੱਡਾ ਵੋਟ ਬੈਂਕ ਹੈ। ਇਸਤੋਂ ਬਾਅਦ ਜੇਕਰ ਕਾਂਗਰਸ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦੀ ਗੱਲ ਕੀਤੀ ਜਾਵੇ ਤਾਂ ਨਾਂਹ ਪੱਖੀ ਗੱਲ ਇਹ ਜਾਂਦੀ ਹੈ ਕਿ ਉਨ੍ਹਾਂ ਵੱਲੋਂ ਕਈ ਵਾਰ ਦਲ-ਬਦਲੀਆਂ ਕਰਨ ਦੇ ਚੱਲਦੇ ਵੋਟਰਾਂ ਵਿਚ ਇਸਦਾ ਨਾਂਹ ਪੱਖੀ ਅਸਰ ਪਿਆ ਹੈ। ਇਸਤੋਂ ਇਲਾਵਾ ਬਠਿੰਡਾ ਵਰਗੀ ਵਕਾਰੀ ਸੀਟ ਉਪਰ ਇਕੱਲੇ ਪ੍ਰਤਾਪ ਸਿੰਘ ਬਾਜਵਾ ਨੂੰ ਛੱਡ ਦਿੱਲੀ ਜਾਂ ਦੂਜੇ ਸੂਬਿਆਂ ਤੋਂ ਕੋਈ ਵੀ ਵੱਡਾ ਕਾਂਗਰਸ ਦਾ ਆਗੂ ਉਨ੍ਹਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਾ ਦਿਖ਼ਾਈ ਨਹੀਂ ਦਿੱਤਾ, ਜਿਸ ਕਾਰਨ ਉਹ ਇਕੱਲੇ ਹੀ ਅਪਣੀ ਚੋਣ ਮੁਹਿੰਮ ਨੂੰ ਸੰਭਾਲ ਰਹੇ ਹਨ। ਪ੍ਰੰਤੂ ਇਸਦੇ ਬਾਵਜੂਦ ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਪੂਰੇ ਲੋਕ ਸਭਾ ਹਲਕੇ ਅੰਦਰ ਕਾਂਗਰਸ ਪਾਰਟੀ ਇੱਕ ਮਾਲਾ ਵਿਚ ਪੁਰੋਈ ਦਿਖ਼ਾਈ ਦੇ ਰਹੀ ਹੈ। ਛੋਟੇ ਤੋਂ ਛੋਟਾ ਵਰਕਰ ਤੇ ਵੱਡੇ ਤੋਂ ਵੱਡਾ ਲੀਡਰ ਵੀ ਜੀਤਮਹਿੰਦਰ ਦੇ ਹੱਕ ਵਿਚ ਵੋਟਾਂ ਮੰਗ ਰਿਹਾ। ਕਿਸਾਨੀਂ ਸੰਘਰਸ਼ ਦਾ ਫ਼ਾਈਦਾ ਵੀ ਕਾਂਗਰਸ ਨੂੰ ਹੋ ਸਕਦਾ ਹੈ। ਉਂਝ ਵੀ ਗੱਲ ਪਹਿਲਾਂ ਹੋ ਚੁੱਕੀਆਂ ਦੋ ਲੋਕ ਸਭਾ ਚੋਣਾਂ ਦੀ ਕੀਤੀ ਜਾਵੇ ਤਾਂ ਸਾਲ 2019 ਵਿਚ ਕਾਂਗਰਸ ਨੂੰ ਇਸ ਹਲਕੇ ਤੋਂ 4 ਲੱਖ 71 ਹਜ਼ਾਰ 52 ਅਤੇ ਸਾਲ 2014 ਵਿਚ 4 ਲੱਖ 95 ਹਜ਼ਾਰ 332 ਵੋਟਾਂ ਮਿਲੀਆਂ ਸਨ। ਜਿਸਤੋਂ ਸਾਫ਼ ਜ਼ਾਹਰ ਹੈ ਕਿ ਕਾਂਗਰਸ ਦਾ ਇਸ ਹਲਕੇ ਵਿਚ ਇੱਕ ਵੱਡਾ ਵੋਟ ਬੈਂਕ ਬਰਕਰਾਰ ਹੈ, ਜਿਸਦਾ ਜੀਤਮਹਿੰਦਰ ਸਿੰਘ ਨੂੰ ਲਾਹਾ ਮਿਲਣਾ ਯਕੀਨੀ ਮੰਨਿਆ ਜਾ ਰਿਹਾ।

 

ਸਾਬਕਾ ਪ੍ਰਧਾਨ ਮੰਤਰੀ ਦਾ “ਪੋਤਾ” ਸੈਕਸ ਸਕੈਂਡਲ ‘ਚ ਗ੍ਰਿਫ਼ਤਾਰ

ਬੈਂਗਲੋਰ, 31 ਮਈ: ਜੇਡੀਐਸ ਦੇ ਸਰਪ੍ਰਸਤ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੇ ਪੋਤੇ ਪ੍ਰਜਵਲ ਰੇਵੰਨਾ ਨੂੰ ਬੀਤੀ ਰਾਤ SIT ਨੇ ਬੈਂਗਲੋਰ ਦੇ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਗ੍ਰਿਫ਼ਤਾਰ  ਕਰ ਲਿਆ ਹੈ। ਪ੍ਰਜਵਲ ਰੇਵੰਨਾ ‘ਤੇ ਘਰ ਦੇ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਇਲਜ਼ਾਮ ਲੱਗਿਆ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪੈਨ ਡਰਾਈਵ ਵਿਚੋਂ 3000 ਤੋਂ ਵੱਧ ਅਸ਼ਲੀਲ ਵੀਡੀਓ ਵਾਇਰਲ ਹੋਏ। ਫਿਲਹਾਲ ਜੇਡੀਐਸ ਨੇ ਪ੍ਰਜਵਲ ਰੇਵੰਨਾ ਨੂੰ ਪਾਰਟੀ ਤੋਂ ਸਸਪੈਂਡ ਕੀਤਾ ਹੋਇਆ ਹੈ। ਬੀਤੀ ਰਾਤ ਰੇਵੰਨਾ ਜਰਮਨੀ ਤੋਂ ਵਾਪਿਸ ਭਾਰਤ ਪਰਤਿਆ ਸੀ। ਜਿਸ ਤੋਂ ਬਾਅਦ ਉਸ ਨੂੰ ਪੁੱਛਗਿੱਛ ਲਈ CID ਦਫਤਰ ਲਿਜਾਇਆ ਗਿਆ।

ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ‘ਟਰੰਪ’ ਦੋਸ਼ੀ ਕਰਾਰ

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸਥਾਨਕ ਅਦਾਲਤ ਨੇ ਉਨ੍ਹਾਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਸੀ। ਦੱਸ ਦਈਏ ਕਿ ਪ੍ਰਜਵਲ ਰੇਵੰਨਾ ਆਪਣੇ ਹਲਕੇ ‘ਚ ਲੋਕ ਸਭਾ ਚੋਣਾਂ ਲਈ ਵੋਟ ਪਾਉਣ ਤੋਂ ਇਕ ਦਿਨ ਬਾਅਦ 27 ਅਪ੍ਰੈਲ ਨੂੰ ਵਿਦੇਸ਼ ਚਲੇ ਗਏ ਸਨ। ਉੱਥੇ ਹੀ ਗ੍ਰਿਫਤਾਰੀ ਤੋਂ 24 ਘੰਟਿਆਂ ਦੇ ਅੰਦਰ ਐਸਆਈਟੀ ਪ੍ਰਜਵਲ ਰੇਵੰਨਾ ਨੂੰ ਅਦਾਲਤ ਵਿੱਚ ਪੇਸ਼ ਕਰੇਗੀ ਅਤੇ ਰਿਮਾਂਡ ਦੀ ਮੰਗ ਕਰੇਗੀ। ਇਸ ਤੋਂ ਪਹਿਲਾਂ ਕਰਨਾਟਕ ਸਰਕਾਰ ਨੇ ਵੀਰਵਾਰ ਨੂੰ ਕਿਹਾ ਸੀ ਕਿ ਜੇਕਰ ਪ੍ਰਜਵਲ ਰੇਵੰਨਾ ਦੇਸ਼ ਨਹੀਂ ਪਰਤਿਆ ਤਾਂ ਉਸ ਦਾ ਪਾਸਪੋਰਟ ਰੱਦ ਕਰਨ ਵਰਗੀ ਕਾਰਵਾਈ ਕੀਤੀ ਜਾਵੇਗੀ।

ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ‘ਟਰੰਪ’ ਦੋਸ਼ੀ ਕਰਾਰ

ਨਿਊਯਾਰਕ, 31 ਮਈ: ਆਪਣੇ ਕਾਰਜਕਾਲ ਦੌਰਾਨ ਵੀ ਆਪਣੀਆਂ ਨੀਤੀਆਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਰਹੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਥਾਨਕ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਵੱਲੋਂ ਇਹ ਫੈਸਲਾ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇੱਕ ਪੋਰਨ ਸਟਾਰ ਨਾਲ ਆਪਣੇ ਸਬੰਧਾਂ ਨੂੰ ਛੁਪਾਉਣ ਲਈ ਪੈਸੇ ਦਾ ਭੁਗਤਾਨ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਉਸ ਦੇ ਮੁਕੱਦਮੇ ਵਿੱਚ ਸਾਰੇ 34 ਗੰਭੀਰ ਦੋਸ਼ਾਂ ਲਈ ਦੋਸ਼ੀ ਪਾਇਆ ਹੈ। ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਟਰੰਪ ਦਾ ਪੋਰਨ ਸਟਾਰ ਸਟੋਰਮੀ ਡੇਨੀਅਲਸ ਨਾਲ ਸਬੰਧ ਸਨ।

ਪੰਜਾਬ ਦੇ ਵਿਚ ਚੋਣ ਪ੍ਰਚਾਰ ਹੋਇਆ ਬੰਦ, ਵੋਟਾਂ 1 ਜੂਨ ਨੂੰ, ਸਿਆਸੀ ਆਗੂਆਂ ਨੇ ਮਾਰਿਆਂ ਆਖ਼ਰੀ ਹੰਭਲਾ

ਇਸ ਸਬੰਧ ਨੂੰ ਛੁਪਾਉਣ ਲਈ ਟਰੰਪ ਨੇ 2016 ਵਿਚ ਡੇਨੀਅਲਸ ਨੂੰ ਚੁੱਪ ਕਰਵਾਉਣ ਲਈ ਕਈ ਡਾਲਰ ਮੋਟੀ ਰਕਮ ਦਿੱਤੀ ਸੀ। ਇਸ ਤੋਂ ਇਲਾਵਾ ਟਰੰਪ ਨੇ ਆਪਣੇ ਬਿਜ਼ਨੇਸ ਦੇ ਪੈਸੇ ਵਿਚ ਹੇਰਾ-ਫੇਰੀ ਕਰਨ ਦੇ ਦੋਸ਼ ਪਾਏ ਗਏ ਹਨ। ਹਲਾਂਕਿ ਅਦਾਲਤ ਦਾ ਇਹ ਫੈਸਲਾਂ ਆਉਣ ਤੋਂ ਬਾਅਦ ਟਰੰਪ ਨਾਰਾਜ਼ ਨਜ਼ਰ ਆ ਰਹੇ ਹਨ। ਪਰ ਹੁਣ ਜਲਦ ਹੀ ਅਦਾਲਤ ਵੱਲੋਂ ਟਰੰਪ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ।

ਪੰਜਾਬ ਦੇ ਵਿਚ ਚੋਣ ਪ੍ਰਚਾਰ ਹੋਇਆ ਬੰਦ, ਵੋਟਾਂ 1 ਜੂਨ ਨੂੰ, ਸਿਆਸੀ ਆਗੂਆਂ ਨੇ ਮਾਰਿਆਂ ਆਖ਼ਰੀ ਹੰਭਲਾ

0

ਬਾਹਰਲੇ ਹਲਕੇ ਦੇ ਵੋਟਰ ਨੂੰ ਛੱਡਣਾ ਹੋਵੇਗਾ ਹਲਕਾ, 2 ਜੂਨ ਤੱਕ ਡਰਾਈ ਡੇ ਘੋਸ਼ਿਤ
ਚੰਡੀਗੜ੍ਹ, 30 ਮਈ: ਪੰਜਾਬ ਦੇ ਵਿੱਚ ਆਖ਼ਰੀ ਗੇੜ ਤਹਿਤ ਹੋ ਰਹੀਆਂ ਲੋਕ ਸਭਾ ਚੋਣਾਂ ਲਈ ਵੀਰਵਾਰ ਨੂੰ ਸ਼ਾਮ 6 ਵਜੇਂ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਹੁਣ ਕੋਈ ਵੀ ਉਮੀਦਵਾਰ ਚੋਣ ਰੈਲੀਆਂ, ਨੁੱਕੜ ਮੀਟਿੰਗਾਂ, ਰੋਡ ਸੋਅ ਆਦਿ ਨਹੀਂ ਕਰ ਸਕੇਗਾ। ਅੱਜ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਸਮੂਹ ਸਿਆਸੀ ਧਿਰਾਂ ਵੱਲੋਂ ਆਪੋ-ਅਪਣੇ ਉਮੀਦਵਾਰਾਂ ਦੇ ਹੱਕ ਵਿਚ ਹੰਭਲੇ ਮਾਰੇ ਗਏ। ਪ੍ਰਧਾਨ ਮੰਤਰੀ ਤੋਂ ਲੈ ਕੇ ਰਾਹੁਲ ਗਾਂਧੀ ਅਤੇ ਹੋਰਨਾਂ ਵੱਡੇ ਲੀਡਰਾਂ ਵੱਲੋਂ ਚੋਣ ਰੈਲੀਆਂ ਤੇ ਰੋਡ ਸ਼ੋਅ ਕੀਤੇ ਗਏ। ਹੁਣ ਵੋਟਾਂ 1 ਜੂਨ ਨੂੰ ਪੈਣਗੀਆਂ। ਇਸਤੋਂ ਇਲਾਵਾ ਚੋਣ ਪ੍ਰਚਾਰ ਖ਼ਤਮ ਹੁੰਦੇ ਹੀ ਚੋਣ ਅਧਿਕਾਰੀਆਂ ਨੇ ਲੋਕ ਸਭਾ ਹਲਕਿਆਂ ਵਿਚ ਬਾਹਰਲੇ ਵੋਟਰਾਂ ਨੂੰ ਤੁਰੰਤ ਹਲਕੇ ਵਿਚੋਂ ਚਲੇ ਜਾਣ ਦੇ ਆਦੇਸ਼ ਦਿੱਤੇ ਹਨ। ਅਜਿਹਾ ਨਾ ਕਰਨ ਵਾਲਿਆਂ ਵਿਰੁਧ ਪਰਚਾ ਦਰਜ਼ ਕੀਤਾ ਜਾਵੇਗਾ। ਇਸੇ ਤਰ੍ਹਾਂ ਹਰੇਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਆਪੋ-ਅਪਣੇ ਜ਼ਿਲ੍ਹੇ ’ਚ 30 ਮਈ 2024 ਨੂੰ ਸ਼ਾਮ 6 ਵਜੇ ਤੋਂ ਲੈ ਕੇ ਮਿਤੀ 01 ਜੂਨ 2024 ਨੂੰ (ਵੋਟਾਂ ਵਾਲੇ ਦਿਨ) ਸ਼ਾਮ 6 ਵਜ਼ੇ ਤੱਕ ਅਤੇ ਮਿਤੀ 4 ਜੂਨ 2024 ਨੂੰ (ਵੋਟਾਂ ਦੀ ਗਿਣਤੀ ਵਾਲੇ ਦਿਨ ਡਰਾਈ ਡੇਅ ਘੋਸ਼ਿਤ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਗੁਰਦੁਆਰਾ ਸਾਹਿਬ ਅੰਦਰ ਮਹਿਲਾ ਵੱਲੋਂ ਕੀਤੀ ਗਈ ਬੇਅਦਬੀ

ਹੁਕਮ ਮੁਤਾਬਿਕ ਸ਼ਰਾਬ ਦੇ ਠੇਕੇ (ਦੇਸੀ ਤੇ ਅੰਗਰੇਜ਼ੀ) ਬੰਦ ਕਰਨ ਤੇ ਵਿਅਕਤੀਆਂ ਦੁਆਰਾ ਸ਼ਰਾਬ ਸਟੋਰ ਕਰਨ ’ਤੇ ਰੋਕ ਲਗਾਈ ਗਈ ਹੈ। ਹੁਕਮ ਹੋਟਲਾਂ ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ਆਦਿ ਜਿੱਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਇਜ਼ਾਜਤ ਹੈ, ’ਤੇ ਵੀ ਪੂਰਨ ਤੌਰ ਤੇ ਲਾਗੂ ਹੋਣਗੇ। ਇਸਤੋਂ ਇਂਲਾਵਾ ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਕ ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਦੇ ਘੇਰੇ ਅੰਦਰ ਕਿਸੇ ਵੀ ਵਿਅਕਤੀ ਵਲੋਂ ਚੋਣ ਪ੍ਰਚਾਰ ਨਾਲ ਸਬੰਧਤ ਪੋਸਟਰ/ਬੈਨਰ ਲਗਾਉਣ ’ਤੇ ਮਨਾਹੀ ਹੋਵੇਗੀ। ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਦੇ ਘੇਰੇ ਲਾਊਡ ਸਪੀਕਰ/ਮੈਗਾਫੋਨ ਦੀ ਵਰਤੋਂ ਕਰਨ, ਸ਼ੋਰ-ਸ਼ਰਾਬਾ ਅਤੇ ਹੁੱਲੜਬਾਜ਼ੀ ਆਦਿ ਕਰਨ ’ਤੇ ਮਨਾਹੀ ਹੋਵੇਗੀ। ਹੁਕਮ ਅਨੁਸਾਰ ਪੋਲਿੰਗ ਸਟੇਸ਼ਨਾਂ ਦੇ 200 ਮੀਟਰ ਦੇ ਘੇਰੇ ਅੰਦਰ ਕੋਈ ਵੀ ਪ੍ਰਾਈਵੇਟ ਵਹੀਕਲ ਲਿਜਾਣ ਅਤੇ ਚੋਣ ਬੂਥ ਜਾਂ ਟੈਂਟ ਆਦਿ ਲਗਾਉਣ ’ਤੇ ਮਨਾਹੀ ਹੋਵੇਗੀ। ਵੋਟਾਂ ਵਾਲੇ ਦਿਨ ਲਈ ਪਹਿਲਾਂ ਹੀ ਮੁੱਖ ਚੋਣ ਅਧਿਕਾਰੀ ਵੱਲੋਂ ਸਮੂਹ ਸਰਕਾਰੀ ਦਫਤਰਾਂ/ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਿਦਿਅਕ ਅਦਾਰਿਆਂ ’ਚ 1 ਜੂਨ 2024 ਨੂੰ ਪੇਡ ਛੁੱਟੀ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ।

ਗੁਰਦੁਆਰਾ ਸਾਹਿਬ ਅੰਦਰ ਮਹਿਲਾ ਵੱਲੋਂ ਕੀਤੀ ਗਈ ਬੇਅਦਬੀ

0

ਸਮਰਾਲਾ, 30 ਮਈ: ਪੰਜਾਬ ਵਿਚ ਲਗਾਤਾਰ ਬੇਅਦਬੀ ਦਾ ਸਿਲਸਿਲਾ ਵੱਧਦਾ ਜਾ ਰਿਹਾ ਹੈ। ਹੁਣ ਇਕ ਵਾਰ ਫਿਰ ਤੋਂ ਪੰਜਾਬ ਵਿਚ ਬੇਅਦਬੀ ਦੀ ਮੰਦਬਾਗੀ ਖ਼ਬਰ ਸਾਹਮਣੇ ਆਈ ਹੈ। ਸਮਰਾਲਾ ਦੇ ਪਿੰਡ ਢਿਲਵਾਂ ਦੇ ਗੁਰਦੁਆਰਾ ਸਾਹਿਬ ‘ਚ ਇਕ ਔਰਤ ਵੱਲੋਂ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਹੈ। ਦੱਸ ਦਈਏ ਇਹ ਸਾਰੀ ਘਟਨਾਂ ਇਕ ਸੀ.ਸੀ.ਟੀ.ਵੀ ਵਿਚ ਕੈਦ ਹੋ ਜਾਂਦੀ ਹੈ। CCTV ਵਿਚ ਸਾਫ ਤੌਰ ‘ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਔਰਤ ਜਿਸ ਦਾ ਨਾਂਅ ਜਸਵੰਤ ਕੌਰ ਦੱਸਿਆ ਜਾ ਰਿਹਾ ਹੈ ।

ਕੇਜ਼ਰੀਵਾਲ ਦੀ ਜਮਾਨਤ ’ਚ ਵਾਧੇ ਦੀ ਅਪੀਲ ’ਤੇ ਸੁਣਵਾਈ 1 ਜੂਨ ਨੂੰ ਹੋਵੇਗੀ

ਉਹ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਸ਼ੋਭਿਤ ਸਥਾਨ ‘ਤੇ ਬੈਠਦੀ ਹੈ ਅਤੇ ਪਾਵਨ ਸਰੂਪ ਦੇ ਅੰਗਾਂ ਨਾਲ ਛੇੜਛਾੜ ਕਰਦੀ ਹੈ ਫਿਰ ਉਹ ਪਵਿੱਤਰ ਸਰੂਪ ਨੂੰ ਇੱਕ ਪਾਸੇ ਇਕੱਠਾ ਕਰਦੀ ਹੈ। ਜਦੋਂ ਹੋਰ ਸੰਗਤਾਂ ਆ ਕੇ ਮੱਥਾ ਟੇਕਦੀਆਂ ਹਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਾਲ ਛੇੜਛਾੜ ਦਾ ਖੁਲਾਸਾ ਹੁੰਦਾ ਹੈ। ਜਦੋਂ ਇਹ ਸਾਰੀ ਘਟਨਾਂ ਦਾ ਪੱਤਾ ਚੱਲਦਾ ਹੈ ਤਾਂ ਮੌਕੇ ‘ਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚਦੇ ਹਨ ਅਤੇ ਪੁਲਿਸ ਨੂੰ ਵੀ ਇਸ ਦੀ ਸੂਚਨਾਂ ਦਿੱਤੀ ਜਾਂਦੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਉਕਤ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਕੇਜ਼ਰੀਵਾਲ ਦੀ ਜਮਾਨਤ ’ਚ ਵਾਧੇ ਦੀ ਅਪੀਲ ’ਤੇ ਸੁਣਵਾਈ 1 ਜੂਨ ਨੂੰ ਹੋਵੇਗੀ

ਨਵੀਂ ਦਿੱਲੀ, 30 ਮਈ: ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅਪਣੀ ਜਮਾਨਤ ਵਿਚ ਇੱਕ ਹਫ਼ਤੇ ਦੇ ਵਾਧੇ ਲਈ ਹੁਣ ਰਾਊਜ਼ ਐਵੇਨਿਊ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੈ। ਇਸ ਪਿਟੀਸ਼ਨ ਵਿਚ ਉਨ੍ਹਾਂ ਆਪਣੀ ਸਿਹਤ ਦਾ ਹਵਾਲਾ ਦਿੰਦਿਆਂ ਕੁਝ ਜ਼ਰੂਰੀ ਟੈਸਟ ਕਰਵਾਉਣ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਹੈ। ਈਡੀ ਵੱਲੋਂ ਪੇਸ਼ ਹੋਏ ਏਐਸਜੀ ਐਸਵੀ ਰਾਜੂ ਨੇ ਕੇਜ਼ਰੀਵਾਲ ਦੀ ਇਸ ਅਰਜੀ ਦਾ ਸਖ਼ਤ ਵਿਰੋਧ ਕੀਤਾ ਹੈ।

ਮੁੱਖ ਚੋਣ ਅਧਿਕਾਰੀ ਵੱਲੋਂ ਡੀ.ਸੀਜ਼ ਅਤੇ ਐਸਐਸਪੀਜ਼ ਨੂੰ ਚੋਣਾਂ ਤੋਂ ਪਹਿਲਾਂ ਦੇ 48 ਘੰਟਿਆਂ ਦੌਰਾਨ ਨਿਗਰਾਨੀ ਵਧਾਉਣ ਦੇ ਨਿਰਦੇਸ਼

ਉਨ੍ਹਾਂ ਅਦਾਲਤ ਵਿਚ ਦਾਅਵਾ ਕੀਤਾ ਹੈ ਕਿ ‘‘ ਇਹ ਅਰਜੀ ਅਖੀਰ ’ਤੇ ਲਗਾਈ ਗਈ ਹੈ ਜਦੋਂਕਿ ਉਨ੍ਹਾਂ ਨੂੰ ਦੇਖ ਕੇ ਅਜਿਹਾ ਨਹੀਂ ਲੱਗਦਾ ਕਿ ਉਹ ਬੀਮਾਰ ਹਨ। ’’ ਈਡੀ ਦੇ ਵਕੀਲ ਨੇ ਜਵਾਬ ਲਈ ਸਮਾਂ ਮੰਗਿਆ ਹੈ। ਜਿਸਤੋਂ ਬਾਅਦ ਅਦਾਲਤ ਨੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 1 ਜੂਨ ਨੂੰ ਦੁਪਹਿਰ 2 ਵਜੇ ’ਤੇ ਰੱਖ ਦਿੱਤੀ ਹੈ। ਦਸਣਾ ਬਣਦਾ ਹੈ ਕਿ ਸੁਪਰੀਮ ਕੋਰਟ ਵੱਲੋਂ ਚੋਣਾਂ ਵਿਚ ਪ੍ਰਚਾਰ ਕਰਨ ਲਈ ਕੇਜ਼ਰੀਵਾਲੀ ਨੂੰ 2 ਜੂਨ ਤੱਕ ਅੰਤਰਿਮ ਜਮਾਨਤ ਦਿੱਤੀ ਹੈ ਤੇ 2 ਜੂਨ ਨੂੰ ਸ਼੍ਰੀ ਕੇਜ਼ਰੀਵਾਲ ਨੇ ਮੁੜ ਜੇਲ੍ਹ ਵਿਚ ਸਰੰਡਰ ਕਰਨਾ ਹੈ।

 

ਬਠਿੰਡਾ ਸੀਟ: ਸਪੈਸ਼ਲ ਜਨਰਲ, ਪੁਲਿਸ ਤੇ ਖਰਚਾ ਅਬਜ਼ਰਵਰਾਂ ਨਾਲ ਕੀਤੀ ਮੀਟਿੰਗ

0

ਬਠਿੰਡਾ, 30 ਮਈ : ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਚੋਣ ਕਮਿਸ਼ਨ ਵਲੋਂ ਨਿਯੁਕਤ ਕੀਤੇ ਸਪੈਸ਼ਲ ਜਨਰਲ ਅਬਜ਼ਰਵਰ ਸ਼੍ਰੀ ਰਾਮ ਮੋਹਨ ਮਿਸ਼ਰਾ, ਖਰਚਾ ਨਿਗਰਾਨ ਸ਼੍ਰੀ ਅਖਲੇਸ਼ ਕੁਮਾਰ ਯਾਦਵ, ਮੈਡਮ ਨੰਦਨੀ ਆਰ ਨਾਇਰ, ਜਨਰਲ ਨਿਗਰਾਨ ਡਾ. ਐਸ ਪ੍ਰਭਾਕਰ ਅਤੇ ਪੁਲਿਸ ਨਿਗਰਾਨ ਬੀ. ਸ਼ੰਕਰ ਜੈਸਵਾਲ ਹੋਰਾਂ ਨੂੰ ਸਮੁੱਚੀ ਚੋਣ ਪ੍ਰਕਿਰਿਆਂ ਸਬੰਧੀ ਜਾਣੂ ਕਰਵਾਉਂਦਿਆਂ ਮੀਟਿੰਗ ਦੌਰਾਨ ਸਾਂਝੀ ਕੀਤੀ।ਮੀਟਿੰਗ ਮੌਕੇ ਮੌਜੂਦ ਅਬਜ਼ਰਵਰਾਂ ਨੇ ਲੋਕ ਸਭਾ ਹਲਕੇ ਅੰਦਰ ਪੈਂਦੇ 9 ਵਿਧਾਨ ਸਭਾ ਹਲਕਿਆਂ ਦੀ ਹੁਣ ਤੱਕ ਦੀ ਸਮੁੱਚੀ ਚੋਣ ਗਤੀਵਿਧੀਆਂ ’ਤੇ ਤਸੱਲੀ ਪ੍ਰਗਟਾਉਂਦਿਆਂ ਉਮੀਦ ਜਤਾਈ ਕਿ ਚੋਣ ਕਾਰਜਾਂ ’ਚ ਜੁਟਿਆ ਚੋਣ ਅਮਲਾ ਚੋਣਾਂ ਨੂੰ ਸਫਲਤਾਪੂਰਵਕ ਢੰਗ ਨਾਲ ਨੇਪਰੇ ਚੜਾਉਣ ਲਈ ਆਪਣੀਆਂ ਸੇਵਾਵਾਂ ਨੂੰ ਬਾਖੂਬੀ ਨਿਭਾਉਣਗੇ।

ਮੁੱਖ ਚੋਣ ਅਧਿਕਾਰੀ ਵੱਲੋਂ ਡੀ.ਸੀਜ਼ ਅਤੇ ਐਸਐਸਪੀਜ਼ ਨੂੰ ਚੋਣਾਂ ਤੋਂ ਪਹਿਲਾਂ ਦੇ 48 ਘੰਟਿਆਂ ਦੌਰਾਨ ਨਿਗਰਾਨੀ ਵਧਾਉਣ ਦੇ ਨਿਰਦੇਸ਼

ਉਨ੍ਹਾਂ ਇਹ ਵੀ ਕਿਹਾ ਕਿ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਇਆ ਜਾਵੇ।ਇਸ ਦੌਰਾਨ ਜ਼ਿਲ੍ਹਾ ਚੋਣ ਅਫਸਰ ਜਸਪ੍ਰੀਤ ਸਿੰਘ ਨੇ ਲੋਕ ਸਭਾ ਚੋਣਾਂ ਸਬੰਧੀ ਜ਼ਿਲ੍ਹੇ ਅੰਦਰ ਕੀਤੇ ਜਾ ਰਹੇ ਸਮੁੱਚੇ ਕਾਰਜਾਂ, ਪੋਲਿੰਗ ਵਾਲੇ ਦਿਨ ਕੀਤੇ ਜਾਣ ਵਾਲੇ ਪ੍ਰਬੰਧਾਂ, ਈਵੀਐਮ ਤੇ ਵੀਵੀਪੈਟ ਮਸ਼ੀਨਾਂ, ਪੋਲਿੰਗ ਸਟੇਸ਼ਨਾਂ, ਪੋਲਿੰਗ ਤੇ ਕਾਊਟਿੰਗ ਸਟਾਫ, ਰੈਂਡਮਾਈਜੇਸ਼ਨ, ਸਟਰਾਂਗ ਰੂਮਾਂ, ਹੁਣ ਤੱਕ ਜ਼ਬਤ ਕੀਤੀਆਂ ਗਈਆਂ ਗੈਰ ਕਾਨੂੰਨੀ ਵਸਤਾਂ ਤੋਂ ਇਲਾਵਾ ਜ਼ਿਲ੍ਹੇ ਅੰਦਰ ਤਾਇਨਾਤ ਕੀਤੇ ਮਾਈਕਰੋ ਅਬਜ਼ਰਬਰਾਂ ਆਦਿ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।

‘ਯੂਥ ਚਲਿਆ ਬੂਥ’ ਦੇ ਸੁਨੇਹੇ ਨਾਲ ਜਾਗਰੂਕਤਾ ਵਾਕਥਾਨ ਦਾ ਆਯੋਜਨ

ਇਸ ਦੌਰਾਨ ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਚੋਣ ਜਾਬਤਾ ਲੱਗਣ ਉਪਰੰਤ 29 ਮਈ 2024 ਸ਼ਾਮ ਤੱਕ ਜ਼ਿਲ੍ਹੇ ਅੰਦਰ ਵੱਖ-ਵੱਖ ਤਰ੍ਹਾਂ ਦੀਆਂ ਚੋਣਾਂ ਨਾਲ ਸਬੰਧਤ 774 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿੰਨ੍ਹਾਂ ਵਿੱਚੋਂ 771 ਸ਼ਿਕਾਇਤਾਂ ਦਾ ਨਿਪਟਾਰਾ ਵੀ ਕੀਤਾ ਜਾ ਚੁੱਕਾ ਹੈ, ਜਦ ਕਿ 3 ਬਕਾਇਆ ਸ਼ਿਕਾਇਤਾਂ ਕਾਰਵਾਈ ਅਧੀਨ ਹਨ।ਇਸ ਮੌਕੇ ਆਰਓ-ਕਮ-ਡਿਪਟੀ ਕਮਿਸ਼ਨਰ ਮਾਨਸਾ ਪਰਮਵੀਰ ਸਿੰਘ, ਐਸਐਸਪੀ ਬਠਿੰਡਾ ਦੀਪਕ ਪਾਰੀਕ ਅਤੇ ਐਸਐਸਪੀ ਮਾਨਸਾ ਡਾ. ਨਾਨਕ ਸਿੰਘ ਵਲੋਂ ਵੀ ਚੋਣਾਂ ਦੇ ਮੱਦੇਨਜ਼ਰ ਕੀਤੇ ਗਏ ਪ੍ਰਬੰਧਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।