Home Blog Page 1640

ਪੰਜਾਬ ’ਚ 1 ਵਜੇ ਤੱਕ 37.80 ਫੀਸਦੀ ਹੋਈ ਪੋਲਿੰਗ ਗ

0

ਚੰਡੀਗੜ੍ਹ, 1 ਜੂਨ– ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ‘ਤੇ ਵੋਟਿੰਗ ਜਾਰੀ ਹੈ। ਚੋਣ ਕਮਿਸ਼ਨ ਅਨੁਸਾਰ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ 37.80 ਫੀਸਦ ਵੋਟਿੰਗ ਹੋਈ ਹੈ। ਚੋਣ ਕਮਿਸ਼ਨ ਵੱਲੋਂ ਮਹੀਆ ਕਿਰਾਏ ਅੰਕੜਾ ਮੁਤਾਬਕ ਸਭ ਤੋਂ ਵੱਧ ਵੋਟਿੰਗ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ 41.17 ਫੀਸ ਦੀ ਹੋਈ ਹੈ। ਜਦੋਂ ਕਿ ਸਭ ਤੋਂ ਘੱਟ ਸ਼੍ਰੀ ਅੰਮ੍ਰਿਤਸਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ 32.18 ਫੀਸ ਦੀ ਵੋਟਿੰਗ ਹੋਈ ਹੈ।

CM ਮਾਨ ਸਣੇ ਵੱਖ-ਵੱਖ ਉਮੀਦਵਾਰਾਂ ਨੇ ਪਾਈ ਵੋਟ

ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਭਿਆਨਕ ਗਰਮੀ ਦੇ ਚਲਦੇ ਵੋਟਰਾਂ ਦਾ ਵੋਟ ਪਾਉਣ ਦਾ ਰੁਝਾਨ ਸਵੇਰੇ ਸਵੇਰੇ ਦੇਖਿਆ ਗਿਆ।ਪਰੰਤੂ ਜਿਉਂ ਜਿਉਂ ਗਰਮੀ ਦਾ ਪ੍ਰਕੋਪ ਵਧਿਆ ਵੋਟਰਾਂ ਦੇ ਵਿੱਚ ਉਤਸ਼ਾਹ ਘਟਦਾ ਨਜ਼ਰ ਆਇਆ ਭਾਰੀ ਗਰਮੀ ਤੇ ਚੱਲਦੇ ਹੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਵਿੱਚ ਵੋਟਾਂ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਦਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਚੋਣ ਕਮਿਸ਼ਨ ਵੱਲੋਂ ਗਰਮੀ ਦੇ ਪ੍ਰਕੋਪ ਨੂੰ ਦੇਖਦਿਆਂ ਪੋਲਿੰਗ ਬੂਥਾਂ ਉੱਪਰ ਠੰਡੇ ਮਿੱਠੇ ਸ਼ਰਬਤ ਦਾ ਇੰਤਜ਼ਾਮ ਕੀਤਾ ਹੋਇਆ। ਇਸ ਤੋਂ ਇਲਾਵਾ ਹੋਰ ਵੀ ਸਹੂਲਤਾਂ ਮੁਹਈਆ ਕਰਾਈਆਂ ਜਾ ਰਹੀਆਂ ਹਨ।

 

ਫਰੀਦਕੋਟ ‘ਚ ਮਹਿਲਾ BLO ਨਾਲ ਦੁਰਵਿਵਹਾਰ, ਹਾਲਤ ਵਿਗੜੀ

0

ਫਰੀਦਕੋਟ, 1 ਜੂਨ:- ਪੰਜਾਬ ਵਿਚ ਸਵੇਰੇ 7 ਵਜੇ ਤੋਂ ਲਗਾਤਾਰ ਵੋਟਾਂ ਪੈਣ ਦਾ ਸਿਲਸਿਲਾ ਲਗਾਤਾਰ ਜ਼ਾਰੀ ਹੈ।ਅੱਤ ਦੀ ਗਰਮੀ ਦੌਰਾਨ ਵੀ ਲੋਕਾਂ ਵਿਚ ਵੋਟ ਪਾਉਣ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਵਿਚਕਾਰ ਫਰੀਦਕੋਟ ‘ਚ ਚੱਲ ਰਹੀਆਂ ਵੋਟਾਂ ਦੌਰਾਨ ਫਰੀਦਕੋਟ ਦੇ ਸੁਸਾਇਟੀ ਨਗਰ ਵਿਚ ਬੂਥ ਨੰਬਰ 105 ਤੇ ਤੈਨਾਤ ਮਹਿਲਾ BLO ਨਾਲ ਦੁਰਵਿਵਹਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

BSP ਉਮੀਦਵਾਰ ਸੁਰਿੰਦਰ ਕੰਬੋਜ ਨੇ ਚੋਣ ਕਮੀਸ਼ਨ ਨਿਯਮਾਂ ਦੀ ਕੀਤੀ ਉਲੰਘਨਾ, ਵੋਟ ਪਾਉਂਦੇ ਹੋਏ ਬਣਾਈ ਵੀਡੀਓ

ਮਹਿਲਾ ਕਰਮਚਾਰੀ ਵਲੋਂ ਸੱਤਾਧਾਰੀ ਪਾਰਟੀ ਦੇ ਸਮਰਥਕ ‘ਤੇ ਦੁਰਵਿਵਹਾਰ ਕਰਨ ਦੇ ਦੋਸ਼ ਲਗਾਏ ਹਨ। ਜਿਸ ਤੋਂ ਬਾਅਦ ਪੀੜਤ ਮਹਿਲਾ ਦੀ ਸਿਹਤ ਵਿਗੜ ਗਈ। ਪੀੜਤ ਨੂੰ ਇਲਾਜ ਲਈ ਫਰੀਦਕੋਟ ਦੇ  GSS ਮੈਡੀਕਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

 

ਟਰਾਂਸਫਾਰਮਰ ‘ਚ ਲੱਗੀ ਭਿਆਨਕ ਅੱਗ, ਲੋਕਾਂ ‘ਚ ਫੈਲੀ ਦਹਿਸ਼ਤ

ਨੈਸ਼ਨਲ:- ਕਨੋਜ਼ ਦੇ ਵਿੱਚ ਦਿਲ ਦਿਹਲਾ ਦੇਣ ਵਾਲੀ ਘਟਨਾ ਵਪਰੀ ਹੈ। ਮਾਰਕਿਟ ‘ਚ ਸਥਿਤ ਟਰਾਂਸਫਾਰਮਰ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਐ। ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਜੱਦ ਰਾਵਣ ਦੇ ਪੁੱਤਲੇ ਵਾਂਗ ਟਰਾਂਸਫਾਰਮਰ ‘ਚ ਪਟਾਕੇ ਪੈਣੇ ਸ਼ੁਰੂ ਹੋਏ ਤਾਂ ਲੋਕਾਂ ਦੇ ਦਿਲ ਕੰਬ ਉਠੇ। ਹਾਂਲਾਕਿ ਮਾਰਕਿਟ ‘ਚ ਸਥਿਤ ਕਿਸੇ ਵੀ ਦੁਕਾਨ ਨੂੰ ਕੋਈ ਨੁਕਸਾਨ ਨਹੀਂ ਹੋਇਆ। ਤੇ ਨਾ ਹੀ ਕਿਸੇ ਦਾ ਜਾਨੀ ਨੁਕਸਾਨ ਹੋਇਆ। ਉਥੇ ਹੀ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਵਲੋਂ ਅੱਗ ‘ਤੇ ਕਾਬੂ ਪਾ ਲਿਆ ਗਿਆ।

Big News ਬਹਿਬਲਕਲਾਂ ਗੋਲੀਕਾਂਡ ਕੇਸ ਪੰਜਾਬ ਤੋਂ ਬਾਹਰ ਹੋਇਆ ਟਰਾਂਸਫਰ

ਦੱਸ ਦਈਏ ਕਿ ਤੇਜ਼ ਗਰਮੀ ਹੋਣ ਕਾਰਨ ਟਰਾਂਸਫਰਮਰਾਂ ‘ਚ ਬਲਾਸਟ ਹੋ ਰਹੇ ਹਨ। ਅਤੇ ਬਿਜਲੀ ਵਿਭਾਗ ਵਲੋਂ ਵੱਖ-ਵੱਖ ਥਾਵਾਂ ‘ਤੇ ਟਰਾਂਸਫਾਰਮਰਾਂ ਤੇ ਪਾਣੀ ਪਾ ਕੇ ਠੰਡਾ ਵੀ ਕੀਤਾ ਜਾ ਰਿਹਾ ਹੈ।

 

BSP ਉਮੀਦਵਾਰ ਸੁਰਿੰਦਰ ਕੰਬੋਜ ਵਿਰੁੱਧ ਹੋਈ FIR ਦਰਜ਼

ਫ਼ਿਰੋਜ਼ਪੁਰ :-ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਬਸਪਾ ਦੀ ਟਿਕਟ ‘ਤੇ ਚੋਣ ਲੜ ਰਹੇ ਉਮੀਦਵਾਰ ਸੁਰਿੰਦਰ ਸਿੰਘ ਕੰਬੋਜ ਵਿਰੁੱਧ ਪੁਲਿਸ ਨੇ ਪਰਚਾ ਦਰਜ਼ ਕੀਤਾ ਹੈ। ਉਨ੍ਹਾਂ ਵਿਰੁੱਧ ਇਹ ਕਾਰਵਾਈ ਚੋਣ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਹੇਠ ਕੀਤੀ ਹੈ। ਥਾਣਾ ਗੁਰੁਹਰਸਹਾਏ ਵਿਖੇ 171 ਐਫ ਆਈ.ਪੀ.ਸੀ, 126 ਅਤੇ 132 ਆਰ.ਪੀ ਐਕਟ 1951 ਤਹਿਤ ਮੁਕੱਦਮਾ ਨੰ: 98 ਮਿਤੀ 01-06-2024 ਦਰਜ ਕੀਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਇਸ ਹਲਕੇ ਅਧੀਨ ਆਉਂਦੇ ਪਿੰਡ ਜੀਵਾਂ ਅਰਾਈ ਵਿਖੇ ਵੋਟ ਪਾਉਣ ਸਮੇਂ ਬਸਪਾ ਉਮੀਦਵਾਰ ਨੇ ਈਵੀਐਮ ਮਸ਼ੀਨ ਦੀ ਵੀਡੀਓ ਬਣਾਉਣ ਅਤੇ ਉਸ ਨੂੰ ਜਨਤਕ ਕਰ ਦਿੱਤਾ ਹੈ।

ਪੰਜਾਬ ਦੇ ਵਿਚ ਚੋਣ ਪ੍ਰਚਾਰ ਹੋਇਆ ਬੰਦ, ਵੋਟਾਂ 1 ਜੂਨ ਨੂੰ, ਸਿਆਸੀ ਆਗੂਆਂ ਨੇ ਮਾਰਿਆਂ ਆਖ਼ਰੀ ਹੰਭਲਾ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਰਿਟਰਨਿੰਗ ਅਫਸਰ-ਕਮ- ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਸੋਸ਼ਲ ਮੀਡੀਆ ‘ਤੇ ਇਸ ਮਾਮਲੇ ਦੇ ਨਸ਼ਰ ਹੋਣ ਤੋਂ ਬਾਅਦ ਤੁਰੰਤ ਐਕਸ਼ਨ ਲੈ ਕੇ ਸੁਰਿੰਦਰ ਸਿੰਘ ਕੰਬੋਜ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਵਾਇਆ। ਜ਼ਿਕਰਯੋਗ ਹੈ ਕਿ ਸੁਰਿੰਦਰ ਸਿੰਘ ਕੰਬੋਜ ਹਲਕਾ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਦੇ ਪਿਤਾ ਹਨ ਪ੍ਰੰਤੂ ਉਹਨਾਂ ਦਾ ਆਪਣੇ ਪੁੱਤਰ ਦੇ ਨਾਲ ਸਿਆਸੀ ਤੌਰ ‘ਤੇ ਕੋਈ ਵਾਹ ਵਾਸਤਾ ਨਹੀਂ ਹੈ

CM ਮਾਨ ਸਣੇ ਵੱਖ-ਵੱਖ ਉਮੀਦਵਾਰਾਂ ਨੇ ਪਾਈ ਵੋਟ

0

ਪੰਜਾਬ :- ਲੋਕ ਸਭਾ ਚੋਣਾਂ 2024 ਤਹਿਤ ਅੱਜ ਪੰਜਾਬ ਦੀਆਂ 13 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਲੋਕ ਸਭਾ ਚੋਣਾਂ ਲਈ ਝਖੜੇ ਹੋਏ ਉਮੀਦਵਾਰਾਂ ਵਲੋਂ ਵੋਟਾਂ ਪਾਈਆਂ ਜਾ ਰਹੀ ਹਨ। ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਵੋਟ ਪਾਉਣ ਪਹੁੰਚੇ। ਮੁੱਖ ਮੰਤਰੀ ਵਲੋਂ ਸੰਗਰੂਰ ਦੇ ਪਿੰਡ ਮੰਗਵਾਲ ਦੇ ਪੋਲਿੰਗ ਬੂਥ ‘ਤੇ ਵੋਟ ਪਾਈ ਗਈ ਹੈ। ਫਿਰੋਜ਼ਪੁਰ ਹਲਕੇ ਦੇ ਅਧੀਨ ਆਉਂਦੇ ਹਲਕਾ ਸ੍ਰੀ ਮੁਕਤਸਰ ਸਾਹਿਬ ਵਿਚ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਰਿਵਾਰ ਸਮੇਤ ਬੂਥ ਨੰਬਰ 118 ‘ਤੇ ਵੋਟ ਪਾਈ।

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਰਮਨਦੀਪ ਕੌਰ ਤੇ ਡਾ. ਬਲਜਿੰਦਰ ਸਿੰਘ ਦੀ ਕਿਤਾਬ “ਮੈਨੁਅਲ ਫੰਡਾਮੈਂਟਲਸ ਆਫ਼ ਪਲਾਂਟ ਬ੍ਰੀਡਿੰਗ”ਰੀਲੀਜ਼

ਪੰਜਾਬ ਵਿਚ ਲੋਕ ਸਭਾ ਚੋਣਾਂ ਪੈਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ। ਵੋਟਿੰਗ ਸ਼ੁਰੂ ਹਣ ਸਾਰ ਹੀ ਤਾਂ ਪੋਲੰਿਗ ਬੂਥਾਂ ‘ਤੇ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਅੱਤ ਦੀ ਗਰਮੀ ਹੋਣ ਦੇ ਬਾਵਜੂਦ ਵੀ ਚੋਣਾਂ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚਾੜ੍ਹਣ ਲਈ ਚੋਣ ਕਮਿਸ਼ਨ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

4 ਜੂਨ ਨੂੰ ਸਿਨੇਮਾਘਰਾਂ ‘ਚ ਲਾਈਵ ਦਿਖਾਏ ਜਾਣਗੇ ਚੋਣ ਨਤੀਜੇ

ਨੈਸ਼ਨਲ ਡੈਸਕ- ਅੱਜ 7ਵੇਂ ਪੜਾਅ ਦੀ ਵੋਟਿੰਗ ਤੋਂ ਬਾਅਦ ਲੋਕ ਸਭਾ ਚੋਣਾਂ ਖਤਮ ਹੋ ਜਾਣਗੀਆਂ।ਅਤੇ ਇਨ੍ਹਾਂ ਚੋਣਾਂ ਤੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। 4 ਜੂਨ ਨੂੰ ਸਪੱਸ਼ਟ ਹੋ ਜਾਵੇਗਾ ਕਿ ਲੋਕਾਂ ਨੇ ਕਿਸ ਲੀਡਰ ਨੂੰ ਚੁਣਿਆ ਹੈ ਅਤੇ ਕਿਹੜੀ ਪਾਰਟੀ ਦੀ ਸਰਕਾਰ ਬਣੇਗੀ। ਸੂਤਰਾਂ ਮੁਤਾਬਕ 4 ਜੂਨ ਨੂੰ ਮਹਾਰਾਸ਼ਟਰ ਦੇ ਵੱਖ-ਵੱਖ ਸ਼ਹਿਰਾਂ ਦੇ ਸਿਨੇਮਾਘਰਾਂ ’ਚ ਲੋਕਾਂ ਨੂੰ ਲਾਈਵ ਨਤੀਜੇ ਦਿਖਾਏ ਜਾਣਗੇ।ਅਤੇ 4 ਜੂਨ ਨੂੰ ਲੋਕ ਵੋਟਾਂ ਦੀ ਗਿਣਤੀ ਨੂੰ ਲਾਈਵ ਦੇਖ ਸਕਣਗੇ। ਮੁੰਬਈ ਅਤੇ ਮਹਾਰਾਸ਼ਟਰ ਦੇ ਹੋਰ ਹਿੱਸਿਆਂ ਵਿਚ ਬਹੁਤ ਸਾਰੇ ਸਿਨੇਮਾਘਰਾਂ ਵਿਚ ਲੋਕ ਸਭਾ ਚੋਣ ਨਤੀਜਿਆਂ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਲਾਈਵ ਦਿਖਾਇਆ ਜਾਵੇਗਾ, ਜਿਸ ਨਾਲ ਲੋਕਾਂ ਨੂੰ ਦੇਸ਼ ਵਿਚ ਚੱਲ ਰਹੇ ਸਿਆਸੀ ਮਾਹੌਲ ਨੂੰ ਦੇਖਣ ਦਾ ਮੌਕਾ ਮਿਲੇਗਾ।

ਪੰਜਾਬ ’ਚ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀ

ਇਕ ਮੀਡੀਆ ਰਿਪੋਰਟ ’ਚ ਸੂਤਰਾਂ ਦੇ ਹਵਾਲੇ ਅਨੁਸਾਰ ਮਹਾਰਾਸ਼ਟਰ ਦੇ ਹਰ ਮੂਵੀਮੈਕਸ ਥੀਏਟਰ ’ਚ ਨਤੀਜੇ ਦਿਖਾਏ ਜਾਣਗੇ। ਟਿਕਟ ਦੀ ਕੀਮਤ 99 ਰੁਪਏ ਹੋਵੇਗੀ। ਟਿਕਟਾਂ ਦੀ ਬੁਕਿੰਗ ਬੁੱਕ ਮਾਈ ਸ਼ੋਅ, ਪੇਅ. ਟੀ. ਐੱਮ. ਦੇ ਨਾਲ-ਨਾਲ ਮੂਵੀਮੈਕਸ ਦੀ ਵੈੱਬਸਾਈਟ ਸਮੇਤ ਸਾਰੇ ਬੁਕਿੰਗ ਪਲੇਟਫਾਰਮਾਂ ’ਤੇ ਉਪਲੱਬਧ ਹੋਣਗੀਆਂ। ਤੁਹਾਨੂੰ ਦੱਸ ਦੇਈਏ ਕਿ 1 ਜੂਨ ਨੂੰ ਆਖਰੀ ਵੋਟਾਂ ਪੈਣ ਤੋਂ ਤੁਰੰਤ ਬਾਅਦ ਵੱਖ-ਵੱਖ ਏਜੰਸੀਆਂ ਸੰਭਾਵਿਤ ਜੇਤੂਆਂ ਦੀ ਭਵਿੱਖਬਾਣੀ ਕਰਦਿਆਂ ਐਗਜ਼ਿਟ ਪੋਲ ਨੰਬਰ ਜਾਰੀ ਕਰਨਾ ਸ਼ੁਰੂ ਕਰ ਦੇਣਗੀਆਂ।ਅਤੇ 4 ਜੂਨ ਨੂੰ ਭਾਰਤੀ ਚੋਣ ਕਮਿਸ਼ਨ ਅੰਤਿਮ ਨਤੀਜੇ ਐਲਾਨ ਕਰੇਗਾ।

ਆਖਰੀ ਪੜਾਅ ਲਈ ਵੋਟਾਂ ਅੱਜ ਹੋਈਆਂ ਸ਼ੁਰੂ, ਮੁੱਖ ਮੰਤਰੀ ਮਾਨ, ਸਣੇ ਹੋਰ ਮੁਕਾਬਲੇਬਾਜ਼ਾ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ

0

ਲੋਕ ਸਭਾ ਚੋਣਾਂ ਦੇ 7ਵੇਂ ਪੜਾਅ ਚ ਇਕ ਜੂਨ ਨੂੰ 8 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 57 ਸੀਟਾਂ ਤੇ ਵੋਟਿੰਗ ਹੋਣੀ ਸ਼ੁਰੂ ਹੋ ਚੁਕੀ ਹੈ। ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੀਆਂ ਸੀਟਾਂ ਲਈ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਵੋਟਿੰਗ ਚਾਲੂ ਰਹੇਗੀ। ਅੱਜ 1 ਜੂਨ ਨੂੰ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੀਆਂ ਵੋਟਾਂ ਪੈ ਰਹੀਆਂ ਹਨ। ਅਤੇ ਉੱਥੇ ਹੀ ਲੀਡਰਾਂ ਦੇ ਦਿਲ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ।

ਅੱਧੀ ਰਾਤ ਵੜਿੰਗ ਨੇ ਪੁਲਿਸ ਅਧਿਕਾਰੀਆਂ ਸਮੇਤ ਮੈਰਿਜ ਪੈਲੇਸ ‘ਤੇ ਮਾਰਿਆ ਛਾਪਾ

ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ 7ਵੇਂ ਪੜਾਅ ਚ ਇਕ ਜੂਨ ਨੂੰ 8 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 57 ਸੀਟਾਂ ਤੇ ਵੋਟਿੰਗ ਹੋ ਰਹੀ ਹੈ। ਸ਼ਨੀਵਾਰ ਨੂੰ ਹੋਣ ਵਾਲੀ ਵੋਟਿੰਗ ਚ ਕੁੱਲ 904 ਉਮੀਦਵਾਰ ਮੈਦਾਨ ਚ ਹਨ। ਕੁੱਲ ਉਮੀਦਵਾਰਾਂ ਚੋਂ 328 ਪੰਜਾਬ ਤੋਂ, 144 ਉੱਤਰ ਪ੍ਰਦੇਸ਼ ਤੋਂ, 134 ਬਿਹਾਰ ਤੋਂ, 66 ਓਡੀਸ਼ਾ ਤੋਂ, 52 ਝਾਰਖੰਡ ਤੋਂ, 37 ਹਿਮਾਚਲ ਪ੍ਰਦੇਸ਼ ਅਤੇ 4 ਚੰਡੀਗੜ੍ਹ ਤੋਂ ਹਨ। 7ਵੇਂ ਅਤੇ ਆਖ਼ਰੀ ਪੜਾਅ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਦਾਕਾਰਾ ਕੰਗਨਾ ਰਨੌਤ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਅਨੁਰਾਗ ਠਾਕੁਰ, ਮਨੀਸ਼ ਤਿਵਾੜੀ, ਹਰਸਿਮਰਤ ਕੌਰ ਬਾਦਲ, ਅਭਿਸ਼ੇਕ ਬੈਨਰਜੀ, ਅਫਜ਼ਾਲ ਅੰਸਾਰੀ, ਰਵੀਸ਼ੰਕਰ ਪ੍ਰਸਾਦ, ਪਵਨ ਸਿੰਘ, ਰਵੀ ਕਿਸ਼ਨ, ਮੀਸਾ ਭਾਰਤੀ ਆਦਿ ਸਮੇਤ ਕਈ ਹਸਤੀਆਂ ਦੀ ਕਿਸਮਤ ਦਾ ਫ਼ੈਸਲਾ ਇਸੇ ਪੜਾਅ ਚ ਈ.ਵੀ.ਐੱਮ. ਚ ਕੈਦ ਹੋਵੇਗਾ।

ਅੱਧੀ ਰਾਤ ਵੜਿੰਗ ਨੇ ਪੁਲਿਸ ਅਧਿਕਾਰੀਆਂ ਸਮੇਤ ਮੈਰਿਜ ਪੈਲੇਸ ‘ਤੇ ਮਾਰਿਆ ਛਾਪਾ

0

ਲੁਧਿਆਣਾ, 1 ਜੂਨ: ਬੀਤੀ ਰਾਤ ਲੁਧਿਆਣਾ ਵਿੱਚ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ। ਇਹ ਹੰਗਾਮਾ ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕੀਤਾ ਗਿਆ। ਦੱਸ ਦਈਏ ਕਿ ਪੂਰਾ ਮਾਮਲਾ ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਸਥਿਤ ਮੈਰਿਜ ਪੈਲੇਸ ਨਾਲ ਜੁੜਿਆ ਹੋਇਆ ਹੈ। ਵੜਿੰਗ ਨੂੰ ਭਣਕ ਲੱਗੀ ਸੀ ਕਿ ਇਸ ਪੈਲਸ ਵਿੱਚ 2000 ਤੋਂ ਵੱਧ ਸ਼ਰਾਬ ਦੀਆਂ ਪੇਟੀਆਂ ਸਟਾਕ ਕੀਤੀਆਂ ਗਈਆਂ ਹਨ। ਜਿਸ ਤੋਂ ਬਾਅਦ ਰਾਜਾ ਵੜਿੰਗ ਖੁਦ ਅਤੇ ਨਾਲ ਕਾਂਗਰਸ ਦੇ ਸੀਨੀਅਰ ਨੇਤਾ ਭਾਰਤ ਭੂਸ਼ਨ ਆਸ਼ੂ ਮੈਰਿਜ ਪੈਲੇਸ ਦੇ ਬਾਹਰ ਪਹੁੰਚ ਜਾਂਦੇ ਹਨ। ਤੇ ਉਹਨਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਵੀ ਦਿੱਤੀ ਜਾਂਦੀ। ਸੂਚਨਾ ਮਿਲਣ ਦੇ ਉਪਰਾਂਤ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਜਾਂਦੇ ਹਨ ਤੇ ਪੁਲਿਸ ਵੱਲੋਂ ਇਸਦੀ ਸੂਚਨਾ ਆਬਕਾਰੀ ਵਿਭਾਗ ਨੂੰ ਵੀ ਦੇ ਦਿੱਤੀ ਜਾਂਦੀ।

ਕਿਸਾਨਾਂ ਨੇ ਪੁੱਟਿਆ ਭਾਜਪਾ ਉਮੀਦਵਾਰ ਦਾ ਪੋਲਿੰਗ ਵਾਲਾ ਟੈਂਟ

ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਤੇ ਕਾਂਗਰਸੀ ਵਰਕਰ ਜਦੋਂ ਗੇਟ ਦੇ ਸਾਹਮਣੇ ਖੜੇ ਹੁੰਦੇ ਹਨ ਤਾਂ ਕਾਫੀ ਸਮੇਂ ਤੱਕ ਪੈਲਸ ਦਾ ਗੇਟ ਨਹੀਂ ਖੋਲਿਆ ਜਾਂਦਾ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਖੁਦ ਹੀ ਪੈਲੇਸ ਦਾ ਗੇਟ ਟੱਪ ਕੇ ਅੰਦਰ ਦਾਖਲ ਹੋ ਜਾਂਦੇ ਹਨ। ਜਦੋਂ ਸ਼ੁਰੂਆਤੀ ਜਾਂਚ ਕੀਤੀ ਜਾਂਦੀ ਹੈ ਤਾਂ 50 ਤੋਂ ਵੱਧ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਜਾਂਦੀਆਂ ਹਨ। ਇਹ ਸ਼ਰਾਬ ਦੀ ਪੇਟੀਆਂ ਕਾਫੀ ਮਹਿੰਗੇ ਸ਼ਰਾਬ ਦੀ ਦੱਸੀ ਜਾ ਰਹੀ ਹੈ। ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਤੇ ਵੱਡਾ ਦੋਸ਼ ਲਗਾਉਂਦੇ ਹੋਏ ਇਸ ਵਿੱਚ ਪੁਲਿਸ ਦੀ ਵੀ ਮਿਲੀਭੁਗਤ ਕਰਾਰ ਦਿੱਤੀ ਹੈ। ਵੜਿੰਗ ਵੱਲੋਂ ਜਦੋਂ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਸ਼ਰਾਬ ਦੀਆਂ ਪੇਟੀਆਂ ਬਰਾਮਦ ਕਰਕੇ ਕੇਸ ਦਰਜ ਕਰ ਲਿਆ ਹੈ। ਵੜਿੰਗ ਨੇ ਦੱਸਿਆ ਕਿ ਪੁਲਿਸ ਸ਼ਰਾਬ ਦੀ ਜਾਂਚ ਕੀਤੇ ਬਿਨਾਂ ਕਿਵੇਂ ਮਾਮਲਾ ਦਰਜ ਕਰ ਸਕਦੀ ਹੈ।

ਵੋਟਰਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਮਾਰਕਫੈੱਡ ਲਗਾਏਗੀ ਠੰਢੇ-ਮਿੱਠੇ ਸਰਬਤ ਦੀਆਂ ਛਬੀਲਾਂ

ਇਸ ਤੋਂ ਬਾਅਦ ਰਾਜਾ ਵੜਿੰਗ ਵੱਲੋਂ ਲੁਧਿਆਣਾ ਦੇ ਡੀਸੀ ਸਾਕਸ਼ੀ ਸਾਹਨੀ ਨੂੰ ਫੋਨ ਕੀਤਾ ਜਾਂਦਾ ਹੈ ਤੇ ਸਾਰੀ ਘਟਨਾ ਬਾਰੇ ਜਾਨੂ ਵੀ ਕਰਵਾਇਆ ਜਾਂਦਾ ਹੈ। ਵੜਿੰਗ ਨੇ ਕਿਹਾ ਕਿ ਉਕਤ ਮਾਮਲੇ ਵਿੱਚ ਪੁਲਿਸ ਮੈਨੇਜਰ ਖਿਲਾਫ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ। ਪਰ ਮਾਮਲੇ ਵਿੱਚ ਕੇਸ ਪੈਲਸ ਮਾਲਕ ਖਿਲਾਫ ਹੋਣਾ ਚਾਹੀਦਾ ਹੈ। ਵੜਿੰਗ ਨੇ ਸਾਫ ਤੌਰ ਤੇ ਕਿਹਾ ਜੇਕਰ ਕੇਸ ਮੈਰਿਜ ਪੈਲਸ ਦੇ ਮਾਲਕ ਖਿਲਾਫ ਨਹੀਂ ਹੁੰਦਾ ਤਾਂ ਉਹ ਰਾਤ ਤੋਂ ਹੀ ਇਸ ਪੈਲਸ ਦੇ ਬਾਹਰ ਆਪਣੇ ਵਰਕਰਾਂ ਸਮੇਤ ਧਰਨੇ ਉੱਤੇ ਬੈਠ ਜਾਣਗੇ।

ਕਿਸਾਨਾਂ ਨੇ ਪੁੱਟਿਆ ਭਾਜਪਾ ਉਮੀਦਵਾਰ ਦਾ ਪੋਲਿੰਗ ਵਾਲਾ ਟੈਂਟ

0

ਫਰੀਦਕੋਟ, 1 ਜੂਨ: ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਭਾਜਪਾ ਪ੍ਰਤੀ ਕਿਸਾਨਾਂ ਚ ਪਨਪਿਆ ਗੁੱਸਾ ਹਾਲੇ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਹਾਲਾਂਕਿ ਚੋਣ ਪ੍ਰਚਾਰ ਖਤਮ ਹੋ ਚੁੱਕਿਆ ਹੈ ਪਰੰਤੂ ਇਸਦੇ ਬਾਵਜੂਦ ਕਿਸਾਨਾਂ ਵੱਲੋਂ ਭਾਜਪਾ ਦਾ ਵਿਰੋਧ ਜਾਰੀ ਹੈ। ਇਸੇ ਤਰ੍ਹਾਂ ਦੀ ਵਾਪਰੀ ਇਕ ਘਟਨਾ ਦੇ ਵਿੱਚ ਬੀਤੀ ਸ਼ਾਮ ਫਰੀਦਕੋਟ ਲੋਕ ਸਭਾ ਹਲਕੇ ਨਾਲ ਸੰਬੰਧਿਤ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਇੱਕ ਪਿੰਡ ਦੇ ਵਿੱਚ ਲੱਗਿਆ ਹੋਇਆ ਪੋਲਿੰਗ ਬੂਥ ਕਿਰਤੀ ਕਿਸਾਨ ਯੂਨੀਅਨ ਦੇ ਨੌਜਵਾਨ ਭਾਰਤ ਸਭਾ ਦੇ ਆਗੂਆਂ ਵੱਲੋਂ ਪੁੱਟਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਹ ਮਾਮਲਾ ਪੁਲਿਸ ਕੋਲ ਵੀ ਪੁੱਜ ਚੁੱਕਿਆ ਹੈ ਤੇ ਪੁਲਿਸ ਵੱਲੋਂ ਇਸ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਹੰਸਰਾਜ ਦੇ ਸਮਰਥਕਾਂ ਵੱਲੋਂ ਪਿੰਡ ਕਿੰਗਰਾ ਦੇ ਵਿੱਚ ਅੱਜ ਵੋਟਿੰਗ ਦੇ ਲਈ ਇਹ ਪੋਲਿੰਗ ਬੂਥ ਲਗਾਇਆ ਗਿਆ ਸੀ ਤਾਂ ਕਿ ਭਾਜਪਾ ਉਮੀਦਵਾਰ ਨੂੰ ਵੋਟ ਪਾਉਣ ਵਾਲੇ ਵੋਟਰਾਂ ਦੀ ਸਹਾਇਤਾ ਕੀਤੀ ਜਾ ਸਕੇ ਅਤੇ ਭਾਜਪਾ ਸਮਰਥਕ ਇਸ ਪੋਲਿੰਗ ਬੂਥ ਦੇ ਵਿੱਚ ਬੈਠ ਸਕਣ।

ਵੋਟਰਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਮਾਰਕਫੈੱਡ ਲਗਾਏਗੀ ਠੰਢੇ-ਮਿੱਠੇ ਸਰਬਤ ਦੀਆਂ ਛਬੀਲਾਂ

ਨੌਜਵਾਨ ਭਾਰਤ ਸਭਾ ਦੇ ਆਗੂ ਨੌਨਿਹਾਲ ਸਿੰਘ ਤੇ ਕਿਸਾਨ ਆਗੂ ਰਜਿੰਦਰ ਸਿੰਘ ਕਿੰਗਰਾ ਨੇ ਕਿਹਾ ਕਿ ਫਰੀਦਕੋਟ ਵਿੱਚ ਭਾਜਪਾ ਉਮੀਦਵਾਰ ਦਾ ਹਰ ਬੂਥ ਦੇ ਵਿਰੋਧ ਕੀਤਾ ਜਾਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਜੋ ਕਿਸਾਨਾਂ ਨਾਲ ਹਰਿਆਣਾ ਦੇ ਬਾਡਰਾਂ ‘ਤੇ ਤਸ਼ਦਦ ਕੀਤਾ ਗਿਆ ਸੀ, ਉਸ ਦੇ ਰੋਸ਼ ਵੱਜੋ ਉਨ੍ਹਾਂ ਵੱਲੋਂ ਲਗਾਤਾਰ ਭਾਜਪਾ ਦਾ ਵਿਰੋਧ ਜਾਰੀ ਹੈ। ਇਹ ਵਿਰੋਧ ਚੋਣਾ ਤੋਂ ਬਾਅਦ ਵੀ ਲਗਾਤਾਰ ਜਾਰੀ ਰਹੇਗਾ। ਨੌਨਿਹਾਲ ਸਿੰਘ ਨੇ ਕਿਹਾ ਕਿ ਭਾਜਪਾ ਨੇ ਪਿੰਡ ਦੇ ਵਸਨੀਕ ਦੀ ਨਿਜੀ ਜਾਇਦਾਦ ਚ ਟੈਂਟ ਲਾਇਆ ਸੀ ਜੋ ਗੈਰ ਕਾਨੂੰਨੀ ਹੈ। ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇੱਥੇ ਦੱਸਣਾ ਬਣਦਾ ਹੈ ਕਿ ਦਿੱਲੀ ਨਾ ਜਾਣ ਦੇਣ ਦੇ ਰੋਸ ਵਜੋਂ ਕਿਸਾਨਾਂ ਵੱਲੋਂ ਇਹਨਾਂ ਚੋਣਾਂ ਦੇ ਵਿੱਚ ਲਗਾਤਾਰ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ ਗਿਆ ਤੇ ਉਹਨਾਂ ਦੇ ਪਿੰਡਾਂ ਵਿੱਚ ਵੜਣ ‘ਤੇ ਤਿੱਖੇ ਸਵਾਲ ਕੀਤੇ ਗਏ ਅਤੇ ਨਾਅਰੇਬਾਜ਼ੀ ਵੀ ਕੀਤੀ ਜਾਂਦੀ ਰਹੀ। ਕਈ ਥਾਂ ਸਥਿਤੀ ਟਕਰਾਓ ਵਾਲੀ ਵੀ ਬਣੀ ਰਹੀ ਸੀ।

ਵੋਟਰਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਮਾਰਕਫੈੱਡ ਲਗਾਏਗੀ ਠੰਢੇ-ਮਿੱਠੇ ਸਰਬਤ ਦੀਆਂ ਛਬੀਲਾਂ

0

ਚੰਡੀਗੜ੍ਹ, 31 ਮਈ:ਵੋਟਰਾਂ ਦੀ ਸੌਖ ਅਤੇ ਸਹੂਲਤ ਨੂੰ ਯਕੀਨੀ ਬਣਾਉਣ ਅਤੇ ਗਰਮੀ ਦੇ ਕਹਿਰ ਤੋਂ ਰਾਹਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇੱਕ ਵਿਲੱਖਣ ਪਹਿਲਕਦਮੀ ਕਰਦਿਆਂ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਸ੍ਰੀ ਸਿਬਿਨ ਸੀ ਵੱਲੋਂ ਮਾਰਕਫੈਡ ਰਾਹੀਂ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਦੇ ਮੱਦੇਨਜ਼ਰ ਪੰਜਾਬ ਭਰ ਦੇ ਸਾਰੇ 24,451 ਪੋਲਿੰਗ ਸਟੇਸ਼ਨਾਂ ’ਤੇ ਗੁਲਾਬ ਸ਼ਰਬਤ ਦੀ ਵੰਡ ਕਰਨ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।ਇਸ ਪਹਿਲਕਦਮੀ ਦਾ ਉਦੇਸ਼ ਵੋਟਰਾਂ ਨੂੰ ਇਸ ਕੜਾਕੇ ਦੀ ਗਰਮੀ ਵਿੱਚ ਰਾਹਤ ਦੇਣ ਲਈ ਇਹ ਪੀਣ ਵਾਲਾ ਪਦਾਰਥ ਪ੍ਰਦਾਨ ਕਰਨਾ ਹੈ ਤਾਂ ਜੋ ਵੋਟਰ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਦੇ ਹੋਏ ਗਰਮੀ ਤੋਂ ਬਚ ਸਕਣ।

ਪੰਜਾਬ ’ਚ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀ

ਮੌਕੇ ’ਤੇ ਤਿਆਰ ਕੀਤੇ ਜਾਣ ਵਾਲੇ ਇਸ ਗੁਲਾਬ ਸ਼ਰਬਤ ਦੀ ਪੇਸ਼ਕਸ਼ ਕਰਕੇ, ਮਾਰਕਫੈੱਡ ਸਹਿਕਾਰੀ ਲਹਿਰ ਰਾਹੀਂ ’ਮੇਕ ਇਨ ਪੰਜਾਬ’ ਉਤਪਾਦਾਂ ਦੀ ਅਮੀਰ ਪਰੰਪਰਾ ਨੂੰ ਵੀ ਉਤਸ਼ਾਹਿਤ ਕਰ ਰਿਹਾ ਹੈ।ਮਾਰਕਫੈੱਡ ਦੇ ਐਮ.ਡੀ. ਸ੍ਰੀ ਗਿਰੀਸ਼ ਦਿਆਲਨ ਨੇ ਕਿਹਾ ਕਿ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਸਾਨੂੰ ਇਸ ਲੋਕਤੰਤਰੀ ਪ੍ਰਕਿਰਿਆ ਦੌਰਾਨ ਵੋਟਰਾਂ ਨੂੰ ਹਾਈਡਰੇਟਿਡ ਰੱਖਣ ਅਤੇ ਆਰਾਮ ਪਹੁੰਚਾਉਣ ਦਾ ਮੌਕਾ ਮਿਲਿਆ ਹੈ। ਸਾਡਾ ਗੁਲਾਬ ਸ਼ਰਬਤ ਪੰਜਾਬ ਦੇ ਸਹਿਕਾਰੀ ਖੇਤਰ ਦੀ ਗੁਣਵੱਤਾ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ।ਉਨ੍ਹਾਂ ਅੱਗੇ ਕਿਹਾ ਕਿ ਸੂਬੇ ਭਰ ਦੇ ਸਾਰੇ ਜ਼ਿਲਿ੍ਹਆਂ ਅਤੇ ਪੋਲਿੰਗ ਸਟੇਸ਼ਨਾਂ ’ਤੇ ਗੁਲਾਬ ਸ਼ਰਬਤ ਦੀ ਵੰਡ ਕੀਤੀ ਜਾਵੇਗੀ ।