Home Blog Page 1664

EX CM ਦੀਆਂ ਵਧੀਆਂ ਮੁਸ਼ਕਲਾਂ, ਚੋਣ ਕਮੀਸ਼ਨ ਸਖ਼ਤ

0

ਜਲੰਧਰ, 15 ਮਈ: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਵਿਚ ਲਗਾਤਾਰ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਚੰਨੀ ਨੇ ਇਕ ਬਿਆਨ ਵਿਚ ਪੂੰਛ ‘ਚ ਏਅਰਫੋਰਸ ਦੇ ਕਾਫਲੇ ਤੇ ਹੋਏ ਹਮਲੇ ਨੂੰ ਸਟੰਟਬਾਜ਼ੀ ਦੱਸਿਆ ਸੀ। ਹੁਣ ਚੰਨੀ ਦੇ ਇਸ ਬਿਆਨ ਨੂੰ ਲੈ ਕੇ ਚੋਣ ਕਮੀਸ਼ਨ ਸਖ਼ਤ ਹੁੰਦਾ ਨਜ਼ਰ ਆ ਰਿਹਾ ਹੈ। ਚੋਣ ਕਮੀਸ਼ਨ ਨੇ ਨੇ ਇਸ ਪੂਰੇ ਮਾਮਲੇ ਦਾ ਨੋਟਿਸ ਲਿਆ ਹੈ। ਜਲੰਧਰ ਦੇ ਡਿਪਟੀ ਕਮੀਸ਼ਨਰ ਨੇ ਇਸ ਮਾਮਲੇ ਤੇ ਪੂਰੀ ਰਿਪੋਰਟ ਚੋਣ ਕਮੀਸ਼ਨ ਨੂੰ ਭੇਜ ਦਿੱਤੀ ਹੈ। ਇਸ ਰਿਪੋਰਟ ਮੁਤਾਬਕ ਚੰਨੀ ਵੱਲੋਂ ਦਿੱਤੇ ਬਿਆਨ ਨੂੰ ਚੋਣ ਜਾਬਤਾ ਦਾ ਉਲੰਘਣ ਦੱਸਿਆ ਗਿਆ ਹੈ। ਦੱਸਣਯੋਗ ਹੈ ਕਿ ਕੁਝ ਦਿਨਾਂ ਪਹਿਲਾ ਜੰਮੂ ਦੇ ਪੂੰਛ ਵਿਚ ਏਅਰਫੋਰਸ ਦੇ ਕਾਫਲੇ ਤੇ ਅੱਤਵਾਦਿਆਂ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿਚ 1 ਜਵਾਨ ਦੀ ਮੌਤ ਹੋ ਗਈ ਸੀ ਤੇ 4 ਜਵਾਨ ਜ਼ਖਮੀ ਹੋ ਗਏ ਸੀ।

ਡੀਏਵੇ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਤੇ ਬਾਰਵੀਂ ਦੇ ਨਤੀਜਿਆਂ ਵਿੱਚ ਗੱਡੇ ਸਫ਼ਲਤਾ ਦੇ ਝੰਡੇ

ਇਸ ਪੂਰੇ ਮਾਮਲੇ ਨੂੰ ਲੈ ਕੇ ਚੰਨੀ ਨੇ ਭਾਜਪਾ ਸਰਕਾਰ ਤੇ ਟਿਪਨੀ ਕਰਦੇ ਹੋਏ ਇਕ ਬਿਆਨ ਦਿੱਤਾ ਸੀ ਕਿ ਅਕਸਰ ਚੋਣਾਂ ਵਿਚਾਲੇ ਬੀਜੇਪੀ ਵੱਲੋਂ ਅਜਿਹੇ ਸਟੰਟ ਕੀਤੇ ਜਾਂਦੇ ਹਨ। ਚੰਨੀ ਦੇ ਇਸ ਬਿਆਨ ਤੋਂ ਬਾਅਦ ਸਿਆਸਤ ਵਿਚ ਉਬਾਲ ਦੇਖਣ ਨੂੰ ਮਿਲਿਆ ਸੀ। ਬੀਜੇਪੀ ਨੇ ਚੰਨੀ ਦੇ ਇਸ ਬਿਆਨ ਨੂੰ ਲੈ ਕੇ ਕਾਂਗਰਸ ਨੂੰ ਘੇਰਦੇ ਹੋਏ ਹਾਈਕਮਾਂਡ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਪੂਰੇ ਦੇਸ਼ ਅਤੇ ਫੌਜ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਇਸ ਤੋਂ ਬਾਅਦ ਚੰਨੀ ਨੇ ਸ਼ਪਸ਼ਟੀਕਰਨ ਦਿੰਦਿਆ ਕਿਹਾ ਕਿ ਮੈਂ ਦੇਸ਼ ਦੇ ਜਵਾਨ ਦਾ ਸੰਨਮਾਨ ਕਰਦਾ ਹਾਂ। ਪਿਛਲੀ ਵਾਰ ਵੀ ਲੋਕ ਸਭਾ ਚੋਣਾ ਦੌਰਾਨ ਪੁਲਵਾਮਾ ਵਿਚ ਫੋਜ ਦੇ ਕਾਫਲੇ ‘ਤੇ ਹਮਲਾ ਹੋਇਆ ਸੀ ਜਿਸ ਵਿਚ 40 ਜਵਾਨ ਸ਼ਹੀਦ ਹੋ ਗਏ ਸੀ। ਹੁਣ ਉਸ ਹਮਲੇ ਦੀ ਮੁਲਜ਼ਮ ਭਾਰਤ ਦੀ ਗ੍ਰਿਫ਼ਤ ਤੋਂ ਦੁਰ ਹਨ।

ਡੀਏਵੇ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਤੇ ਬਾਰਵੀਂ ਦੇ ਨਤੀਜਿਆਂ ਵਿੱਚ ਗੱਡੇ ਸਫ਼ਲਤਾ ਦੇ ਝੰਡੇ

0

ਬਠਿੰਡਾ, 15 ਮਈ: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ ਦਸਵੀਂ ਅਤੇ ਬਾਰਵੀਂ ਜਮਾਤ ਦਾ ਨਤੀਜਾ ਘੋਸ਼ਿਤ ਕੀਤਾ । ਜਿਸ ਵਿੱਚ ਆਰ.ਬੀ.ਡੀ.ਏ.ਵੀ. ਸੀਨੀ.ਸਕੈਂ.ਪਬਲਿਕ ਸਕੂਲ ਦੇ ਬਾਰਵੀਂ ਜਮਾਤ ਦੇ 134 ਵਿਦਿਆਰਥੀ ਇਸ ਪ੍ਰੀਖਿਆ ਵਿੱਚ ਹਾਜਰ ਹੋਏ ਅਤੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ। ਡੀ.ਏ.ਵੀ ਦੇ 100% ਨਤੀਜੇ ਪ੍ਰਾਪਤ ਕਰਨ ਦੀ ਰਵਾਇਤ ਨੂੰ ਕਾਇਮ ਰੱਖਦੇ ਹੋਏ ਇਸ ਸਾਲ ਵੀ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਹਨ। ਬਾਰਵੀਂ ਹਿਊਮੈਂਟੀਜ ਦੀ ਰੀਆ ਨੂੰ 94.6 % ਅੰਕਾਂ ਨਾਲ ਸਕੂਲ ਦਾ ਟਾਪਰ ਐਲਾਨਿਆ ਗਿਆ। ਕ੍ਰਿਸ਼ ਮੰਗਲਾ 94.4%, ਜੀਵਿਕਾ ਨੇ 93.8%,ਵੰਸਿਕਾ ਗੁਪਤਾ ਨੇ 93%, ਪ੍ਰਿਅੰਕਾ ਤੇ ਦਲਜੀਤ ਨੇ 92%, ਗੌਰਿਕਾ 91%, ਅੰਸ਼ਿਕਾ 90.6% ਅੰਕ ਹਾਸਿਲ ਕੀਤੇ। ਬਾਰਵੀਂ ਕਾਮਰਸ ਦੇ ਅਸ਼ੀਸ਼ ਮੰਗਲਾ ਨੇ 93.6 % ਅੰਕ, ਭਾਵਨਾ ਨੇ 92.4%, ਨਿਧੀ ਨੇ 92%,ਰਾਜਵੀਰ ਕੌਰ 91.6%, ਕਮਲਦੀਪ ਕੌਰ 91.4%,ਸਨੇਹਲ ਨੇ91.4% ਅਤੇ ਦਿਵਿਆ ਨੇ 90.4%ਅੰਕ ਹਾਸਲ ਕੀਤੇ।

ਲਗਭਗ 16 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ। ਫਾਈਨ ਆਰਟਸ ਵਿਸ਼ੇ ਵਿੱਚੋਂ 100 ਵਿੱਚੋਂ 100 ਅੰਕ ਹਾਸਲ ਕੀਤੇ।ਇਸਤੋਂ ਇਲਾਵਾ ਦਸਵੀਂ ਜਮਾਤ ਵਿੱਚ ਕੁੱਲ 328 ਬੱਚੇ ਪੇਪਰ ਵਿੱਚ ਬੈਠੇ ਜਿੰਨ੍ਹਾਂ ਦਾ ਨਤੀਜਾ 100% ਰਿਹਾ। ਮੰਨਤ 97.2% ਅੰਕਾਂ ਲੈ ਕੇ ਪਹਿਲਾ,ਨਿਖਲੇਸ਼ 97% ਅੰਕ ਲੈ ਕੇ ਦੂਜਾ ਅਤੇ ਏਕਮਪ੍ਰੀਤ 96% ਨਾਲ ਤੀਜੇ ਸਥਾਨ ‘ ਤੇ ਰਹੀ। ਇਸ ਕਲਾਸ ਵਿੱਚ 54 ਬੱਚਿਆਂ ਨੇ ਦਸਵੀਂ ਵਿੱਚੋਂ 90% ਤੋਂ ਵੱਧ-ਅੰਕ ਹਾਸਲ ਕੀਤੇ। ਪੰਜਾਬੀ ਵਿੱਚੋਂ 25 ਬੱਚਿਆਂ ਨੇ 100 ਅੰਕ, ਹਿਸਾਬ ਵਿਸ਼ੇ ਵਿੱਚੋਂ 10 ਬੱਚਿਆਂ ਨੇ 100 ਅੰਕ ਅਤੇ ਸਿਹਤ ਸੰਭਾਲਵਿਸ਼ੇ ਵਿੱਚੋਂ 01 ਬੱਚੇ ਨੇ ਅਤੇ ਵਿੱਤੀ ਮਾਰਕੀਟ ਪ੍ਰਬੰਧਨ ਵਿੱਚੋਂ 01 ਬੱਚੇ ਨੇ 100 ਅੰਕ ਹਾਸਲ ਕੀਤੇ।ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਡਾ.ਅਨੁਰਾਧਾ ਭਾਟੀਆ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਉਪਰਾਲੇ ਦੀ ਵਧਾਈ ਦਿੱਤੀ।

ਗੁਰੂ ਨਾਨਕ ਦੇਵ ਸਕੂਲ ਕਮਲਾ ਨਹਿਰੂ ਨਗਰ ਦਾ ਨਤੀਜਾ ਰਿਹਾ ਸ਼ਾਨਦਾਰ

0

ਬਠਿੰਡਾ, 15 ਮਈ: ਸੀਬੀਐਸਈ ਵੱਲੋਂ ਪਿਛਲੇ ਦਿਨੀਂ ਐਲਾਨੇ ਨਤੀਜੇ ਵਿਚ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਮਲਾ ਨਹਿਰੂ ਨਗਰ ਬਠਿੰਡਾ ਦੀਆਂ ਦਸਵੀਂ ਤੇ ਬਾਰਵੀਂ ਜਮਾਤਾਂ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ । ਦਸਵੀਂ ਜਮਾਤ ਦੇ ਸਾਰੇ ਹੀ ਵਿਦਿਆਰਥੀਆਂ ਨੇ ਬਹੁਤ ਵਧੀਆ ਅੰਕ ਪ੍ਰਾਪਤ ਕੀਤੇ । ਸਕੂਲ ਵਿਦਿਆਰਥਣ ਇੰਦਰਜੀਤ ਕੌਰ ਨੇ 93%. ਅੰਕ ਆਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ । ਮਨੀ ਯਾਦਵ ਨੇ 88.2%, ਸ਼ੁਭਰੀਤ ਕੌਰ 86.2%, ਜਸਪ੍ਰੀਤ ਸਿੰਘ 85.4%, ਨਵਜੋਤ ਚੌਧਰੀ ਨੇ 88 % ਅਤੇ ਯੁਵਰਾਜ ਸ਼ਰਮਾ ਨੇ 80% ਅੰਕ ਹਾਸਲ ਕਰਕੇ ਸਕੂਲ ਦਾ ਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ । ਇਸੇ ਤਰ੍ਹਾਂ ਬਾਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਵੀ ਬੜਾ ਸ਼ਾਨਦਾਰ ਰਿਹਾ । ਬਾਰਵੀਂ ਜਮਾਤ ਦੇ ਆਰਟਸ ਗਰੁੱਪ ਦੀ ਹਰਸਿਮਰਨਪ੍ਰੀਤ ਕੌਰ ਨੇ 91.47 ਫੀਸਦੀ ਅੰਕ ਪ੍ਰਾਪਤ ਕੀਤੇ, ਕਾਮਰਸ ਗਰੁੱਪ ਦੀ ਪ੍ਰਿੰਸੀ ਗਰਗ ਨੇ 90.8% ਅੰਕ ਪ੍ਰਾਪਤ ਕੀਤੇ।

ਮੈਡੀਕਲ ਗਰੁੱਪ ਵਿੱਚੋਂ ਗੁਰਸ਼ਾਨ ਸਿੰਘ ਸੇਖੋਂ ਨੇ 94.4 ਫੀਸਦੀ ਅੰਕ ਤੇ ਮੋਨਸ ਗਰਗ ਨੇ 92-8% ਅੰਕ ਪ੍ਰਾਪਤ ਕੀਤੇ ਅਤੇ ਨਾਨ-ਮੈਡੀਕਲ ਦੇ ਵਿਦਿਆਰਥੀ ਸਭਿਆ ਨੇ 90.6% ਅੰਕ ਪ੍ਰਾਪਤ ਕੀਤੇ। ਇਸ ਤੋਂ ਇਲਾਵਾ 18 ਵਿਦਿਆਰਥੀਆਂ ਨੇ 80 ਤੋਂ ਵੱਧ ਤੇ 39 ਵਿਦਿਆਰਥੀਆਂ ਨੇ 70% ਤੋਂ ਵੱਧ ਅੰਕ ਹਾਸਲ ਕਰਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ । ਇਸ ਮੌਕੇ ਸਕੂਲ ਦੇ ਪ੍ਰਧਾਨ ਪਰਮਜੀਤ ਸਿੰਘ ਸੇਖੋਂ, ਕਰਨੈਲ ਸਿੰਘ, ਮੈਨੇਜਰ ਹਰਜਸ ਸਿੰਘ ਬਰਾੜ ਤੇ ਸਮੂਹ ਕਮੇਟੀ ਅਤੇ ਪ੍ਰਿੰਸੀਪਲ ਮੈਡਮ ਜਸਦੀਪ ਕੌਰ ਮਾਨ ਨੇ ਸਾਰੇ ਵਿਦਿਆਰਥੀਆਂ ਨੂੰ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਮੂੰਹ ਮਿੱਠਾ ਕਰਵਾਇਆ ਤੇ ਇਸ ਚੰਗੇ ਨਤੀਜੇ ਦਾ ਸਿਹਰਾ ਆਪਣੇ ਮਿਹਨਤੀ ਤੇ ਤਜਰਬੇਕਾਰ ਸਟਾਫ ਦੇ ਸਿਰ ਬੰਨ੍ਹਿਆ।

ਸਮਰਹਿੱਲ ਕਾਨਵੈਂਟ ਸਕੂਲ ਦਾ ਦਸਵੀਂ ਤੇ ਬਾਰ੍ਹਵੀਂ ਦਾ ਨਤੀਜਾ ਰਿਹਾ ਸ਼ਾਨਦਾਰ

0

ਬਠਿੰਡਾ, 15 ਮਈ: ਬੀਤੇ ਦਿਨੀ ਸੀਬੀਐਸਈ ਬੋਰਡ ਵੱਲੋਂ ਐਲਾਨੇ ਦਸਵੀਂ ਅਤੇ ਬਾਰਵੀਂ ਦੇ ਨਤੀਜਾ ਵਿੱਚ ਸਥਾਨਕ ਸ਼ਹਿਰ ਦੇ ਨਾਮਵਾਰ ਸਕੂਲ ਸਮਰਹਿੱਲ ਕਾਨਵੈਂਟ ਸਕੂਲ ਦੇ ਕਲਾਸ +2 ਅਤੇ 10ਵੀਂ ਜਮਾਤ ਦੇ ਸ਼ਾਨਦਾਰ ਨਤੀਜੇ ਆਏ ਹਨ। 10ਵੀਂ ਜਮਾਤ ਦਾ ਨਤੀਜਾ 100% ਅਤੇ 22ਵੀਂ ਜਮਾਤ ਦਾ ਨਤੀਜਾ 95% ਰਿਹਾ। ਸਕੂਲ ਦੀ MD ਮੈਡਮ ਰਮੇਸ਼ ਕੁਮਾਰੀ ਨੇ ਸਾਰੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਬੱਚਿਆਂ ਅਤੇ ਸਟਾਫ਼ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ।

ਸਕੂਲ ਪ੍ਰਿੰਸੀਪਲ ਜਗਦੀਸ਼ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ 12ਵੀਂ ਜਮਾਤ ਦੀ ਵਿਦਿਆਰਥਣ ਇਸ਼ਮੀਤ ਕੌਰ 95.4%, ਸਮਾਇਰਾ ਕਾਲੜਾ 94.6, ਅਸ਼ਵਿਨ ਬਾਂਸਲ 93.8, ਲਵੀਸ਼ ਗਰਗ 93%, ਮੁਹੰਮਦ ਆਸਿਫ 92.4, ਕ੍ਰਿਸ਼ ਗੋਇਲ 91.4, ਵੰਸ਼ਿਕਾ 90.2%, ਮੀਨਾਕਸ਼ੀ 89.8, ਆਦਿਤਿਆ ਸੇਠ 88.5, ਈਸ਼ਾਨ ਗਰਗ 87.8, ਜਸਲੀਨ ਸਿੱਧੂ 87.4, ਕੁੰਜਲ ਗਰਗ 87%, ਦਿਵਿਆਜੋਤ 85.4% ਅੰਕ ਹਾਸਲ ਕੀਤੇ । ਇਸੇ ਤਰ੍ਹਾਂ 10ਵੀਂ ਜਮਾਤ ਵਿੱਚੋਂ ਪਰਮਦੀਪ ਸਿੰਘ ਨੇ 91.8, ਉਮੀਸ਼ਾ ਮੰਡਲ ਨੇ 91.5 ਅਤੇ ਸ਼ਿਵ ਨੇ 86.6 ਫੀਸਦੀ ਅੰਕ ਪ੍ਰਾਪਤ ਕੀਤੇ ਹਨ।

ਬਾਜਵਾ ਨੇ ਅਧੂਰੇ ਵਾਅਦਿਆਂ ਲਈ ‘ਆਪ’ ਦੀ ਕੀਤੀ ਆਲੋਚਨਾ

ਫ਼ਤਹਿਗੜ੍ਹ ਸਾਹਿਬ, 15 ਮਈ: ਫਤਹਿਗੜ੍ਹ ਸਾਹਿਬ ਵਿਖੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਅਤੇ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਇਹ ਰੈਲੀ ਲੋਕ ਸਭਾ ਹਲਕਾ ਫਤਿਹਗੜ੍ਹ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ: ਅਮਰ ਸਿੰਘ ਦੇ ਹੱਕ ਵਿੱਚ ਕੀਤੀ ਗਈ ਸੀ। ਬਾਜਵਾ ਨੇ ‘ਆਪ’ ਸਰਕਾਰ ਦੀ ਕਈ ਅਧੂਰੇ ਵਾਅਦਿਆਂ ਅਤੇ ਅਸਫ਼ਲਤਾਵਾਂ ਲਈ ਤਿੱਖੀ ਆਲੋਚਨਾ ਕੀਤੀ। ‘ਆਪ’ ਵੱਲੋਂ ਕੀਤੇ ਇੱਕ ਅਹਿਮ ਵਾਅਦੇ ਦਾ ਜ਼ਿਕਰ ਕਰਦਿਆਂ ਬਾਜਵਾ ਨੇ ਕਿਹਾ, “ਆਪ ਸਰਕਾਰ ਨੇ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਮਹੀਨਾ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਇਸ ਵਚਨਬੱਧਤਾ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹੀ ਹੈ, ਜਿਸ ਨਾਲ ਬਹੁਤ ਸਾਰੀਆਂ ਔਰਤਾਂ ਨਾਲ ਧੋਖਾ ਹੋਇਆ ਹੈ। ਇਹ ਅਧੂਰਾ ਵਾਅਦਾ ਵਿਵਾਦ ਦਾ ਇੱਕ ਮਹੱਤਵਪੂਰਨ ਬਿੰਦੂ ਰਿਹਾ ਹੈ, ਜਿਸ ਨੇ ਬਹੁਤ ਸਾਰੇ ਨਾਗਰਿਕਾਂ ਦੇ ਵਿਸ਼ਵਾਸ ਅਤੇ ਉਮੀਦਾਂ ਨੂੰ ਪ੍ਰਭਾਵਿਤ ਕੀਤਾ ਹੈ ਜੋ ਇਸ ਸਹਾਇਤਾ ‘ਤੇ ਆਸਾਂ ਟਿਕਾ ਕੇ ਬੈਠੇ ਸਨ।

ਵੱਡੀ ਖ਼ਬਰ: ਚੋਣ ਕਮਿਸ਼ਨ ਨੇ ਖਰਾਬ ਫ਼ਸਲਾਂ ਦਾ 15 ਕਰੋੜ ਦਾ ਮੁਆਵਜ਼ਾ ਵੰਡਣ ਦੀ ਦਿੱਤੀ ਮੰਨਜ਼ੂਰੀ

‘ਆਪ’ ‘ਤੇ ਹੋਰ ਵਰ੍ਹਦਿਆਂ ਬਾਜਵਾ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਔਰਤਾਂ ਦੀ ਨੁਮਾਇੰਦਗੀ ਦੀ ਕਮੀ ਵੱਲ ਧਿਆਨ ਦਿਵਾਇਆ। ਉਨ੍ਹਾਂ ਕਿਹਾ, “ਇਹ ਹੈਰਾਨ ਕਰਨ ਵਾਲਾ ਅਤੇ ਨਿਰਾਸ਼ਾਜਨਕ ਹੈ ਕਿ ‘ਆਪ’ ਨੇ ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਇੱਕ ਵੀ ਮਹਿਲਾ ਉਮੀਦਵਾਰ ਨੂੰ ਟਿਕਟ ਨਹੀਂ ਦਿੱਤੀ। ਇਹ ਸਪੱਸ਼ਟ ਤੌਰ ‘ਤੇ ਲਿੰਗ ਸਮਾਨਤਾ ਅਤੇ ਔਰਤਾਂ ਦੇ ਸਸ਼ਕਤੀਕਰਨ ਪ੍ਰਤੀ ਉਨ੍ਹਾਂ ਦੀ ਅਣਦੇਖੀ ਨੂੰ ਦਰਸਾਉਂਦਾ ਹੈ।” ਇਸ ਭੁੱਲ ਨੇ ਪਾਰਟੀ ਦੀ ਸਮਾਨਤਾ ਵਾਲੀ ਅਤੇ ਪ੍ਰਤੀਨਿਧ ਰਾਜਨੀਤੀ ਪ੍ਰਤੀ ਵਚਨਬੱਧਤਾ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪੰਜਾਬ ਵਿੱਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਨੂੰ ਸੰਬੋਧਿਤ ਕਰਦੇ ਹੋਏ ਬਾਜਵਾ ਨੇ ਟਿੱਪਣੀ ਕੀਤੀ, “ਆਪ ਦੇ ਸ਼ਾਸਨ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਹੁਤ ਵਿਗੜ ਗਈ ਹੈ। ਅਪਰਾਧ ਅਤੇ ਕਾਨੂੰਨ-ਵਿਵਸਥਾ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਅਤੇ ਸਰਕਾਰ ਸੂਬੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਬਹਾਲ ਕਰਨ ਵਿੱਚ ਅਸਮਰੱਥ ਜਾਪਦੀ ਹੈ।” ਇਹ ਆਲੋਚਨਾ ਪੰਜਾਬ ਵਿੱਚ ਸੁਰੱਖਿਆ ਅਤੇ ਪ੍ਰਸ਼ਾਸਨ ਨੂੰ ਲੈ ਕੇ ਲੋਕਾਂ ਵਿੱਚ ਵਧ ਰਹੀਆਂ ਚਿੰਤਾਵਾਂ ਨੂੰ ਰੇਖਾਂਕਿਤ ਕਰਦੀ ਹੈ।

Ex CM ਦਾ ਭਰਾ ਕਾਂਗਰਸ ਵਿਚ ਹੋਇਆ ਸ਼ਾਮਲ

ਕੇਂਦਰ ਸਰਕਾਰ ਵੱਲ ਧਿਆਨ ਦਿਵਾਉਂਦੇ ਹੋਏ ਬਾਜਵਾ ਨੇ ਭਾਜਪਾ ਦੇ ਵਿਵਾਦਪੂਰਨ ਉਮੀਦਵਾਰਾਂ ਦੀ ਚੋਣ ਲਈ ਨਿੰਦਾ ਕੀਤੀ। ਰਾਸ਼ਟਰੀ ਮਹਿਲਾ ਖਿਡਾਰਨਾਂ ਨੂੰ ਸ਼ੋਸ਼ਿਤ ਕਰਨ ਲਈ ਬਦਨਾਮ ਬ੍ਰਿਜ ਭੂਸ਼ਣ ਸਿੰਘ ਦੇ ਪੁੱਤਰ ਨੂੰ ਟਿਕਟ ਦੇ ਕੇ ਬੀਜੇਪੀ ਨੇ ਨਵਾਂ ਨੀਵਾਂ ਪੱਧਰ ਛੂਹ ਲਿਆ ਹੈ। ਇੱਕ ਨਵੀਂ ਨੀਵੀਂ ਥਾਂ ਲੈ ਲਈ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਇਲਜ਼ਾਮ ਔਰਤਾਂ ਦੀ ਸੁਰੱਖਿਆ ਅਤੇ ਸਨਮਾਨ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਭਾਜਪਾ ਪ੍ਰਤੀ ਵਿਆਪਕ ਅਸੰਤੁਸ਼ਟੀ ਨੂੰ ਦਰਸਾਉਂਦਾ ਹੈ। ਆਲੋਚਨਾਵਾਂ ਤੋਂ ਇਲਾਵਾ ਬਾਜਵਾ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਚੁਣੇ ਜਾਣ ‘ਤੇ ਕਾਂਗਰਸ ਪਾਰਟੀ ਦੀਆਂ ਮੁੱਖ ਗਾਰੰਟੀਆਂ ਬਾਰੇ ਦੱਸਿਆ।

ਚੰਡੀਗੜ੍ਹ ਉਮੀਦਵਾਰ ਨੂੰ ਲੈ ਕੇ ਅਕਾਲੀ ਦਲ ਵੱਡਾ ਐਲਾਨ

ਮਹਿਲਾ ਸਸ਼ਕਤੀਕਰਨ: ਕਾਂਗਰਸ ਸਭ ਤੋਂ ਗਰੀਬ ਪਰਿਵਾਰਾਂ ਦੀਆਂ ਔਰਤਾਂ ਲਈ ਸਾਲਾਨਾ 1 ਲੱਖ ਰੁਪਏ ਦੇਣ ਦੀ ਗਰੰਟੀ ਦਿੰਦੀ ਹੈ। ਰੁਜ਼ਗਾਰ ਦੇ ਮੌਕੇ: ਕਾਂਗਰਸ ਸਰਕਾਰ ਦੇ ਪਹਿਲੇ ਸਾਲ ਦੇ ਅੰਦਰ 30 ਲੱਖ ਖਾਲੀ ਅਸਾਮੀਆਂ ਨੂੰ ਭਰਨ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਅਤੇ ਬੇਰੁਜ਼ਗਾਰੀ ਨੂੰ ਘਟਾਉਣ ਲਈ ਨੌਜਵਾਨਾਂ ਦੇ ਰੁਜ਼ਗਾਰ ਅਤੇ ਹੁਨਰ ਵਿਕਾਸ ਪ੍ਰੋਗਰਾਮਾਂ ‘ਤੇ ਧਿਆਨ ਕੇਂਦਰਤ ਕਰਨ ਲਈ ਵਚਨਬੱਧ ਹੈ।

ਖੇਤੀਬਾੜੀ ਸਮਰਥਨ: ਕਾਂਗਰਸ ਨੇ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਨੂੰ ਕਾਨੂੰਨੀ ਗਾਰੰਟੀ ਬਣਾਉਣ, ਕਿਸਾਨਾਂ ਨੂੰ ਸਿੱਧੀਆਂ ਸਬਸਿਡੀਆਂ ਪ੍ਰਦਾਨ ਕਰਨ, ਅਤੇ ਕਿਸਾਨ ਭਾਈਚਾਰੇ ਨੂੰ ਸਮਰਥਨ ਦੇਣ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਉੱਚਾ ਚੁੱਕਣ ਲਈ ਵਿੱਤੀ ਸਹਾਇਤਾ ਦੀ ਸਮੇਂ ਸਿਰ ਵੰਡ ਨੂੰ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਹੈ।

ਸਿਹਤ: ਕਾਂਗਰਸ ਸਾਰਿਆਂ ਨੂੰ ਗੁਣਵੱਤਾ ਵਾਲੀਆਂ ਮੁਫਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਰਾਜਸਥਾਨ ਮਾਡਲ ਦੇ ਅਧਾਰ ‘ਤੇ ਹਰੇਕ ਨਾਗਰਿਕ ਲਈ 25 ਲੱਖ ਰੁਪਏ ਦਾ ਸਿਹਤ ਬੀਮਾ ਕਰਨ ਦੀ ਗਾਰੰਟੀ ਦਿੰਦੀ ਹੈ

ਲਾੜੀ ਨੂੰ ਵਿਆਹੁਣ ਆ ਰਿਹਾ ਲਾੜਾ ਚੜ੍ਹਿਆ ਅੱਗ ਦੀ ਭੇਂਟ

ਬਾਜਵਾ ਦੇ ਸੰਬੋਧਨ ਨੂੰ ਇਕੱਤਰਿਤ ਇਕੱਠ ਤੋਂ ਜੋਸ਼ ਭਰਿਆ ਸਮਰਥਨ ਮਿਲਿਆ ਜਿਸਨੇ ਡਾ. ਅਮਰ ਸਿੰਘ ਅਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਹਮਾਇਤ ਦਾ ਸੰਕੇਤ ਦਿੱਤਾ। ਆਪਣੀਆਂ ਸਮਾਪਤੀ ਟਿੱਪਣੀਆਂ ਵਿੱਚ ਬਾਜਵਾ ਨੇ ਫਤਹਿਗੜ੍ਹ ਦੇ ਲੋਕਾਂ ਨੂੰ ਡਾ. ਅਮਰ ਸਿੰਘ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਅਜਿਹੀ ਸਰਕਾਰ ਦੀ ਲੋੜ ‘ਤੇ ਜ਼ੋਰ ਦਿੱਤਾ ਜੋ ਲੋਕਾਂ ਦੀ ਸੱਚਮੁੱਚ ਨੁਮਾਇੰਦਗੀ ਅਤੇ ਸੇਵਾ ਕਰਦੀ ਹੋਵੇ।

ਇਨਕਲਾਬ ਜ਼ਿੰਦਾਬਾਦ’ ਦੇ ਨਾਅਰਿਆਂ ਅਤੇ ਵੱਡੇ ਲਾਮ ਲਸ਼ਕਰ ਨਾਲ ਕਰਮਜੀਤ ਅਨਮੋਲ ਵੱਲੋਂ ਨਾਮਜ਼ਦਗੀ ਪੱਤਰ ਦਾਖਲ

0

ਕੋਟਕਪੂਰਾ ਤੋਂ ਲੈ ਕੇ ਫ਼ਰੀਦਕੋਟ ਤੱਕ ਕੱਢਿਆ ਵਿਸ਼ਾਲ ਰੋਡ ਸ਼ੋਅ

ਬੀਨੂੰ ਢਿੱਲੋਂ, ਗਿੱਪੀ ਗਰੇਵਾਲ, ਮਲਕੀਤ ਰੌਣੀ, ਭੋਲਾ ਯਮਲਾ ਸਮੇਤ ਕਈ ਸਾਥੀ ਕਲਾਕਾਰਾਂ ਨੇ ਦਿੱਤਾ ਸਾਥ

ਫ਼ਰੀਦਕੋਟ, 15 ਮਈ: ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਮੰਗਲਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੀ ਹੈ। ਪਾਰਟੀ ਨੇ ਟਕਸਾਲੀ ਆਪ ਆਗੂ ਪਿਆਰਾ ਸਿੰਘ ਬੱਧਨੀ ਨੂੰ ਕਰਮਜੀਤ ਅਨਮੋਲ ਦਾ ਕਵਰਿੰਗ ਕੈਂਡੀਡੇਟ ਬਣਾਇਆ ਹੈ। ਇਸ ਮੌਕੇ ਉਨ੍ਹਾਂ ਨਾਲ ਬਿਨੂੰ ਢਿੱਲੋਂ, ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਐਡਵੋਕੇਟ ਵਰਿੰਦਰ ਰੱਤੀਆਂ ਅਤੇ ਐਡਵੋਕੇਟ ਕਮਲਪ੍ਰੀਤ ਬਾਵਾ ਮੌਜੂਦ ਸਨ।ਡਿਪਟੀ ਕਮਿਸ਼ਨਰ ਦੇ ਦਫ਼ਤਰ ਜਾਣ ਤੋਂ ਪਹਿਲਾਂ ਕਰਮਜੀਤ ਅਨਮੋਲ ਨੇ ਦਾਣਾ ਮੰਡੀ ਕੋਟਕਪੂਰਾ ਤੋਂ ਫ਼ਰੀਦਕੋਟ ਤੱਕ ਵਿਸ਼ਾਲ ਰੋਡ ਸ਼ੋਅ ਦੀ ਅਗਵਾਈ ਕੀਤੀ। ਇਸ ਮੌਕੇ ਉਨ੍ਹਾਂ ਨਾਲ ਫ਼ਿਲਮ ਜਗਤ ਦੇ ਨਾਮਵਰ ਸਿਤਾਰੇ ਗਿੱਪੀ ਗਰੇਵਾਲ, ਬਿਨੂੰ ਢਿੱਲੋਂ, ਮਲਕੀਤ ਰੌਣੀ, ਭੋਲਾ ਯਮਲਾ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਲੋਕ ਸਭਾ ਹਲਕੇ ਦੇ ਸਾਰੇ ਵਿਧਾਇਕ ਮੌਜੂਦ ਸਨ। ਇਨਾ ਵਿਧਾਇਕਾਂ ਵਿੱਚ ਦਵਿੰਦਰਜੀਤ ਸਿੰਘ ਲਾਡੀ ਢੋਂਸ, ਮਨਜੀਤ ਸਿੰਘ ਬਿਲਾਸਪੁਰ, ਡਾ. ਅਮਨਦੀਪ ਕੌਰ ਅਰੋੜਾ, ਬਲਕਾਰ ਸਿੱਧੂ, ਅੰਮ੍ਰਿਤਪਾਲ ਸਿੰਘ ਸੁਖਾਨੰਦ,ਅਮੋਲਕ ਸਿੰਘ ਅਤੇ ਗਿੱਦੜਬਾਹਾ ਤੋਂ ਹਲਕਾ ਇੰਚਾਰਜ ਪ੍ਰਿਤਪਾਲ ਸ਼ਰਮਾ ਸ਼ਾਮਿਲ ਸਨ।ਸਾਰੇ ਵਿਧਾਇਕ ਅਤੇ ਪਾਰਟੀ ਲੀਡਰ ਆਪਣੇ-ਆਪਣੇ ਕਾਫ਼ਲਿਆਂ ਨਾਲ ਸਵੇਰੇ ਦਾਣਾ ਮੰਡੀ ਕੋਟਕਪੂਰਾ ਵਿਖੇ ਇਕੱਠੇ ਹੋਏ। ਇਸ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਰਮਜੀਤ ਅਨਮੋਲ ਨੇ ਕਿਹਾ ਕਿ ਫ਼ਰੀਦਕੋਟ ਹਲਕੇ ਦੀ ਕਾਇਆ-ਕਲਪ ਕਰਨ ਲਈ ਉਹ ਦਿਨ-ਰਾਤ ਇੱਕ ਕਰ ਦੇਣਗੇ।

ਆਪ ਨੂੰ ਹੁਲਾਰਾ: ਭਦੌੜ ਨਗਰ ਕੌਂਸਲ ਦੇ ਪ੍ਰਧਾਨ ਕੌਂਸਲਰ ਸਹਿਤ ਹੋਏ ਆਪ ਵਿੱਚ ਸ਼ਾਮਿਲ

ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਜੀ ਦੀ ਇਸ ਪਵਿੱਤਰ ਧਰਤੀ ਨੂੰ ਹਰੀ ਭਰੀ ਅਤੇ ਸਾਫ਼ ਸੁਥਰੀ ਬਣਾਉਣਾ ਪਹਿਲੀ ਤਰਜੀਹ ਹੈ।ਇਸ ਮੌਕੇ ਕਰਮਜੀਤ ਅਨਮੋਲ ਨੇ ਸਾਰੇ ਵਰਗਾਂ ਦੀ ਖ਼ੁਸ਼ਹਾਲੀ ਲਈ ਪੂਰੇ ਹਲਕੇ ਵਿੱਚ ਖੇਤੀਬਾੜੀ ‘ਤੇ ਅਧਾਰਿਤ ਫੂਡ ਪ੍ਰੋਸੈਸਿੰਗ ਇੰਡਸਟਰੀ, ਨੌਜਵਾਨਾਂ ਲਈ ਵਿਸ਼ਵ ਪੱਧਰੀ ਹੁਨਰ ਵਿਕਾਸ ਕੇਂਦਰ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਖੇਡਾਂ ਲਈ ਸਟੇਡੀਅਮ ਸਥਾਪਿਤ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਪਿੰਡਾਂ ਦੇ ਯੂਥ ਕਲੱਬਾਂ ਨੂੰ ਤਕੜਾ ਕਰਨ ਦੀ ਗੱਲ ਵੀ ਕੀਤੀ। ਉਨ੍ਹਾਂ ਤਜਵੀਜਤ ਮਾਲਵਾ ਨਹਿਰ ਦੀ ਉਸਾਰੀ ਤੇਜ਼ੀ ਨਾਲ ਕਰਾਉਣ ਦਾ ਵਾਅਦਾ ਵੀ ਫ਼ਰੀਦਕੋਟ ਹਲਕੇ ਨਾਲ ਕੀਤਾ।ਇਸ ਤੋਂ ਇਲਾਵਾ ਫ਼ਰੀਦਕੋਟ ਦੇ ਸਰਕਾਰੀ ਹਸਪਤਾਲ, ਮੈਡੀਕਲ ਕਾਲਜ ਅਤੇ ਯੂਨੀਵਰਸਿਟੀ ਨੂੰ ਪੀਜੀਆਈ ਚੰਡੀਗੜ੍ਹ ਦੇ ਬਰਾਬਰ ਲੈ ਕੇ ਜਾਣ ਦਾ ਅਹਿਦ ਵੀ ਲਿਆ। ਅਨਮੋਲ ਨੇ ਫ਼ਰੀਦਕੋਟ ਸ਼ਹਿਰ ਨੂੰ ਪੰਜਾਬ ਦਾ ਸਭ ਤੋਂ ਸੋਹਣਾ ਸ਼ਹਿਰ ਬਣਾਉਣ ਦਾ ਵਾਅਦਾ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਹੋਰਨਾ ਆਗੂਆਂ ਤੋਂ ਇਲਾਵਾ ਗੀਤਕਾਰ ਅਤੇ ਗਾਇਕ ਰਾਜ ਤਿਵਾੜੀ, ਅਦਾਕਾਰ ਬਲਕਰਨ ਬਰਾੜ , ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਖੋਸਾ,ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਬਰਾੜ,ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ,ਚੇਅਰਮੈਨ ਸੁਖਵਿੰਦਰ ਸਿੰਘ ਕੌਣੀ,ਚੇਅਰਮੈਨ ਸੁਖਜੀਤ ਸਿੰਘ ਢਿਲਵਾਂ, ਚੇਅਰਮੈਨ ਇੰਦਰਜੀਤ ਸਿੰਘ ਮਾਨ, ਬਲਜੀਤ ਸਿੰਘ ਚਾਨੀ ਮੇਅਰ ਮੋਗਾ, ਡਾਇਰੈਕਟਰ ਚਰਨਜੀਤ ਸਿੰਘ ਧਾਲੀਵਾਲ, ਚੇਅਰਮੈਨ ਦੀਪਕ ਅਰੋੜਾ ਆਦਿ ਲੀਡਰ ਹਾਜ਼ਰ ਸਨ।

ਆਪ ਨੂੰ ਹੁਲਾਰਾ: ਭਦੌੜ ਨਗਰ ਕੌਂਸਲ ਦੇ ਪ੍ਰਧਾਨ ਕੌਂਸਲਰ ਸਹਿਤ ਹੋਏ ਆਪ ਵਿੱਚ ਸ਼ਾਮਿਲ

0

ਚੰਡੀਗੜ੍ਹ, 14 ਮਈ: ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਹੁਲਾਰਾ ਮਿਲਿਆ ਹੈ। ਮੰਗਲਵਾਰ ਨੂੰ ਭਦੌੜ ਨਗਰ ਕੌਂਸਲ ਦੇ ਪ੍ਰਧਾਨ ਸਮੇਤ ਕਈ ਮੌਜੂਦਾ ਅਤੇ ਸਾਬਕਾ ਕੌਂਸਲਰ, ਬਰਨਾਲਾ ਅਤੇ ਫ਼ਰੀਦਕੋਟ ਦੇ ਕਈ ਕਾਂਗਰਸੀ ਅਤੇ ਅਕਾਲੀ ਆਗੂ ਆਪਣੀ ਪੁਰਾਣੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ ‘ਤੇ ਸਾਰੇ ਆਗੂਆਂ ਨੂੰ ਪਾਰਟੀ ‘ਚ ਸ਼ਾਮਿਲ ਕਰਵਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ |ਭਦੌੜ ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਕੁਮਾਰ ਸਾਥੀਆਂ ਸਮੇਤ ‘ਆਪ’ ‘ਚ ਹੋਏ ਸ਼ਾਮਲ, ਕਾਂਗਰਸ ਤੇ ਅਕਾਲੀ ਦਲ ਦੇ ਕਈ ਨਗਰ ਕੌਂਸਲਰ ਵੀ ਪਾਰਟੀ ‘ਚ ਸ਼ਾਮਲ ਹੋ ਗਏ।

ਭਗਵੰਤ ਮਾਨ ਨੇ ਲੁਧਿਆਣਾ ਤੋਂ ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਹੱਕ ਚ ਕੀਤਾ ਚੋਣ ਪ੍ਰਚਾਰ

ਉਨ੍ਹਾਂ ਦੇ ਨਾਲ ਆਜ਼ਾਦ ਕੌਂਸਲਰ ਅਸ਼ੋਕ ਰਾਮ (ਮੀਤ ਪ੍ਰਧਾਨ ਨਗਰ ਕੌਂਸਲ) ਗੁਰਪਾਲ ਸਿੰਘ (ਆਜ਼ਾਦ ਕੌਂਸਲਰ), ਬਲਵੀਰ ਸਿੰਘ ਠੰਡੂ (ਆਜ਼ਾਦ ਕੌਂਸਲਰ) ਨਾਹਰ ਸਿੰਘ ਔਲਖ (ਕਾਂਗਰਸੀ ਕੌਂਸਲਰ), ਸੁਖਚਰਨ ਸਿੰਘ (ਕਾਂਗਰਸੀ ਕੌਂਸਲਰ) ਵਕੀਲ ਸਿੰਘ (ਕਾਂਗਰਸੀ ਕੌਂਸਲਰ) ਅਮਰਜੀਤ ਸਿੰਘ (ਅਕਾਲੀ ਕੌਂਸਲਰ) ਅਤੇ ਸਾਬਕਾ ਕੌਂਸਲਰ ਗੁਰਜੰਟ ਸਿੰਘ ਜੰਟਾ ਵੀ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।ਇਸੇ ਤਰ੍ਹਾਂ ਫ਼ਰੀਦਕੋਟ ਵਿੱਚ ਰਾਜਾ ਵੜਿੰਗ ਦੇ ਨਜ਼ਦੀਕੀ ਰਿਸ਼ਤੇਦਾਰ ਅਰਸ਼ ਸੱਚਰ ਸਾਥੀਆਂ ਸਮੇਤ ਕਾਂਗਰਸ ਛੱਡ ਕੇ ‘ਆਪ’ ਵਿੱਚ ਹੋਏ ਸ਼ਾਮਲ ਹੋ ਗਏ ।

ਭਗਵੰਤ ਮਾਨ ਨੇ ਲੁਧਿਆਣਾ ਤੋਂ ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਹੱਕ ਚ ਕੀਤਾ ਚੋਣ ਪ੍ਰਚਾਰ

0

ਲੁਧਿਆਣਾ, 15 ਮਈ: ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਜੋਧਾਂ ‘ਚ ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਕਿਹਾ ਕਿ ਉਹ ਲੋਕਾਂ ਦੇ ਉਤਸ਼ਾਹ ਨੂੰ ਦੇਖ ਕੇ ਦੱਸ ਸਕਦੇ ਹਨ ਕਿ ਪੰਜਾਬ ਦੇ ਲੋਕ ‘ਆਪ’ ਨੂੰ ਇੱਕ ਹੋਰ ਇਤਿਹਾਸਕ ਫ਼ਤਵਾ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ 1 ਜੂਨ ਨੂੰ ਵੋਟਿੰਗ ਮਸ਼ੀਨ ਦੀ ਆਵਾਜ਼ ਪੰਜਾਬ ਵਿੱਚ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੀ ਆਖ਼ਰੀ ਚੀਕ ਵਾਂਗ ਹੋਵੇਗੀ।ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਇਸ ਸਮੇਂ ਵੀ ਉਨ੍ਹਾਂ ਦਾ ਰੋਡ ਸ਼ੋਅ ਲੋਕਾਂ ਨਾਲ ਭਰਿਆ ਹੋਇਆ ਹੈ, ਇਸ ਪਿਆਰ ਦਾ ਕਰਜ਼ਾ ਉਹ ਕਦੇ ਵੀ ਨਹੀਂ ਚੁਕਾ ਸਕਦੇ। ਦੂਜੇ ਪਾਸੇ ਲੋਕ ਦੂਜੇ ਸਿਆਸਤਦਾਨਾਂ ਨਾਲ ਹੱਥ ਮਿਲਾਉਣ ਤੋਂ ਬਾਅਦ ਆਪਣੀਆਂ ਉਂਗਲਾਂ ਗਿਣਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਤੁਹਾਡੇ ਵਰਗੇ ਹਾਂ, ਅਸੀਂ ਪਿੰਡਾਂ ਅਤੇ ਸਰਕਾਰੀ ਸਕੂਲਾਂ ਵਿਚੋਂ ਪੜ੍ਹ ਕੇ ਆਏ ਹਾਂ।

ਪੰਜਾਬ ਵਿੱਚ ਕੁੱਲ 598 ਨਾਮਜ਼ਦਗੀ ਪੱਤਰ ਦਾਖਲ : ਸਿਬਿਨ ਸੀ

ਮੈਂ ਤੁਹਾਡੇ ਦਰਦ ਅਤੇ ਤੁਹਾਡੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ਼ ਦੋ ਸਾਲਾਂ ‘ਚ 43000 ਸਰਕਾਰੀ ਨੌਕਰੀਆਂ ਦਿੱਤੀਆਂ, ਤੁਹਾਡੇ ਧੀ-ਪੁੱਤਰ ਬਿਨਾਂ ਰਿਸ਼ਵਤ ਜਾਂ ਸਿਫ਼ਾਰਿਸ਼ ਤੋਂ ਐਸਡੀਓ, ਪਟਵਾਰੀ ਤੇ ਅਫ਼ਸਰ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਤੁਹਾਡੇ ਕਾਰੋਬਾਰ ਵਿੱਚ ਹਿੱਸਾ ਮੰਗਦੇ ਸਨ, ਮੈਂ ਸਿਰਫ਼ 3 ਕਰੋੜ ਪੰਜਾਬੀਆਂ ਦਾ ਦਰਦ ਸਾਂਝਾ ਕਰਨਾ ਚਾਹੁੰਦਾ ਹਾਂ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ‘ਚ ਲੋਕਾਂ ਨੇ ’25 ਮਈ, ਭਾਜਪਾ ਗਈ’ ਅਤੇ ‘ਭਾਜਪਾ ਦਾ ਬੁਰਾ ਹਾਲ, ਬਾਹਰ ਆ ਗਿਆ ਕੇਜਰੀਵਾਲ’ ਦੇ ਨਾਅਰੇ ਲਗਾਏ ਹਨ। ਉਨ੍ਹਾਂ ਕਿਹਾ ਕਿ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ 16 ਮਈ ਨੂੰ ਪੰਜਾਬ ਆਉਣਗੇ ਅਤੇ ਇੱਥੇ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ। ਉਹ ਪਹਿਲਾਂ ਅੰਮ੍ਰਿਤਸਰ ਜਾ ਕੇ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਰ ਮੱਥਾ ਟੇਕਣਗੇ, ਫਿਰ ਉੱਥੇ ਮੇਰੇ ਨਾਲ ਰੋਡ ਸ਼ੋਅ ਕਰਨਗੇ।

ਬਠਿੰਡਾ ਲੋਕ ਸਭਾ ਸੀਟ ‘ਤੇ 40 ਉਮੀਦਵਾਰ ਮੈਦਾਨ ਵਿੱਚ ਨਿੱਤਰੇ

ਮਾਨ ਨੇ ਵਿਅੰਗ ਕਰਦਿਆਂ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਦਾ ਗੱਠਜੋੜ ਕੱਛੂ ਅਤੇ ਚੂਹੇ ਦੀ ਦੋਸਤੀ ਹੈ, ਉਨ੍ਹਾਂ ਕਿਹਾ ਕਿ ਇਹ ਦੋਵੇਂ ਇੱਕ ਦੂਜੇ ਨਾਲ ਲੜ ਕੇ ਖ਼ਤਮ ਹੋ ਜਾਣਗੇ। ਉਨ੍ਹਾਂ ਕਿਹਾ ਕਿ ਅੱਜ ਸੁਖਬੀਰ ਬਾਦਲ ਕਹਿ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ, ਕੁਝ ਹਫ਼ਤੇ ਪਹਿਲਾਂ ਉਹ ਭਾਜਪਾ ਤੋਂ ਗੱਠਜੋੜ ਦੀ ਭੀਖ ਮੰਗ ਰਹੇ ਸੀ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾ ਬੋਲਦਿਆਂ ਕਿਹਾ ਕਿ ਮੁਗ਼ਲ ਸਾਮਰਾਜ ਵੇਲੇ ਉਨ੍ਹਾਂ ਦਾ ਪਰਿਵਾਰ ਮੁਗ਼ਲਾਂ ਦੇ ਨਾਲ ਸਨ, ਅੰਗਰੇਜ਼ਾਂ ਦੇ ਵੇਲੇ ਉਹ ਅੰਗਰੇਜ਼ਾਂ ਦੇ ਨਾਲ ਸਨ, ਅਤੇ ਅਕਾਲੀ ਦਲ ਅਤੇ ਕਾਂਗਰਸ ਤੋਂ ਬਾਅਦ ਹੁਣ ਕੈਪਟਨ ਭਾਜਪਾ ‘ਚ ਹਨ ਕਿਉਂਕਿ ਦੇਸ਼ ਵਿੱਚ ਭਾਜਪਾ ਦੀ ਸਰਕਾਰ ਹੈ। ਜੋ ਵੀ ਪਾਰਟੀ ਸੱਤਾ ਵਿੱਚ ਹੁੰਦੀ ਹੈ ਉਹ ਉਸਦੇ ਨਾਲ ਹੁੰਦੇ ਹਨ। ਮਾਨ ਨੇ ਰਵਨੀਤ ਬਿੱਟੂ ਨੂੰ ਵੀ ਘੇਰਦਿਆਂ ਕਿਹਾ ਕਿ ਉਨ੍ਹਾਂ ਵਰਗੇ ਆਗੂ ਬਿਨਾਂ ਸਟੈਂਡ ਦੇ ਹਨ। ਉਹ ਗਲਤ ਤਰੀਕੇ ਨਾਲ ਸਰਕਾਰੀ ਘਰ ‘ਚ ਰਹਿ ਰਹੇ ਸੀ ਅਤੇ ਅਸੀਂ ਉਨ੍ਹਾਂ ਤੋਂ 1 ਕਰੋੜ 84 ਲੱਖ ਰੁਪਏ ਵਸੂਲ ਲਏ ਹਨ, ਹੁਣ ਉਹ ਭਾਜਪਾ ਦਫ਼ਤਰ ‘ਚ ਸੌਂ ਰਹੇ ਹਨ। ਇਹਨਾਂ ਆਗੂਆਂ ਅਤੇ ਇਹਨਾਂ ਦੇ ਨਾਟਕਾਂ ਦੇ ਪਿੱਛੇ ਮੁੜ ਨਾ ਫਸਣਾ। ਉਹ ਪੰਜਾਬ ਨੂੰ ਲੁੱਟਣ ਲਈ ਹੀ ਆਏ ਹਨ।ਲੁਧਿਆਣਾ ਤੋਂ ਆਪ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਜੋਧਾਂ ਦੇ ਲੋਕਾਂ ਵਿੱਚ ਪਹੁੰਚਣ ਲਈ ਸੀਐਮ ਮਾਨ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਉਨ੍ਹਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਤਾਂ ਜੋ ਉਹ ਮਿਲਕੇ ਸੀਐਮ ਮਾਨ ਨੂੰ ਇਹ ਸੀਟ ਭਾਰੀ ਵੋਟਾਂ ਨਾਲ ਜਿੱਤ ਕੇ ਦੇ ਸਕਣ।

ਪੰਜਾਬ ਵਿੱਚ ਕੁੱਲ 598 ਨਾਮਜ਼ਦਗੀ ਪੱਤਰ ਦਾਖਲ : ਸਿਬਿਨ ਸੀ

0

ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ 226 ਪੱਤਰ ਜਮ੍ਹਾਂ ਹੋਏ

15 ਮਈ ਨੂੰ ਹੋਵੇਗੀ ਨਾਮਜ਼ਦਗੀ ਪੱਤਰਾਂ ਦੀ ਪੜਤਾਲ: ਮੁੱਖ ਚੋਣ ਅਧਿਕਾਰੀ

17 ਮਈ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ

ਚੰਡੀਗੜ੍ਹ, 15 ਮਈ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਲੋਕ ਸਭਾ ਚੋਣਾਂ-2024 ਲਈ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ 13 ਲੋਕ ਸਭਾ ਸੀਟਾਂ ਲਈ 226 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਤਰ੍ਹਾਂ 7 ਮਈ ਤੋਂ 14 ਮਈ ਤੱਕ ਸੂਬੇ ਵਿੱਚ ਕੁੱਲ 598 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਦੱਸਣਯੋਗ ਹੈ ਕਿ ਗੁਰਦਾਸਪੁਰ ਤੋਂ 15 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ, ਜਿਨ੍ਹਾਂ ਵਿੱਚ ਜ਼ਿਆਦਾ ਆਜ਼ਾਦ ਹਨ। ਅੰਮ੍ਰਿਤਸਰ ਤੋਂ 18 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਇਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਇਮਾਨ ਸਿੰਘ ਮਾਨ ਦਾ ਨਾਂ ਸ਼ਾਮਲ ਹੈ।

ਵੱਡੀ ਖ਼ਬਰ: ਚੋਣ ਕਮਿਸ਼ਨ ਨੇ ਖਰਾਬ ਫ਼ਸਲਾਂ ਦਾ 15 ਕਰੋੜ ਦਾ ਮੁਆਵਜ਼ਾ ਵੰਡਣ ਦੀ ਦਿੱਤੀ ਮੰਨਜ਼ੂਰੀ

ਖਡੂਰ ਸਾਹਿਬ ਤੋਂ 15 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹਰਪਾਲ ਸਿੰਘ ਦਾ ਨਾਂ ਸ਼ਾਮਲ ਹੈ। ਜਲੰਧਰ ਤੋਂ 18 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਰਬਜੀਤ ਸਿੰਘ ਦਾ ਨਾਂ ਸ਼ਾਮਲ ਹੈ। ਹੁਸ਼ਿਆਰਪੁਰ ਤੋਂ 10 ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਜਸਵੰਤ ਸਿੰਘ ਦਾ ਨਾਂ ਸ਼ਾਮਲ ਹੈ। ਆਨੰਦਪੁਰ ਸਾਹਿਬ ਤੋਂ 23 ਅਤੇ ਲੁਧਿਆਣਾ ਤੋਂ 31 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ, ਜਿਨ੍ਹਾਂ ਵਿੱਚ ਜ਼ਿਆਦਾ ਆਜ਼ਾਦ ਹਨ।

Ex CM ਦਾ ਭਰਾ ਕਾਂਗਰਸ ਵਿਚ ਹੋਇਆ ਸ਼ਾਮਲ

ਫਤਿਹਗੜ੍ਹ ਸਾਹਿਬ ਤੋਂ 17 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਇਨ੍ਹਾਂ ਵਿੱਚ ਕਾਂਗਰਸ ਦੇ ਅਮਰ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਗੇਜਾ ਰਾਮ ਦਾ ਨਾਂ ਸ਼ਾਮਲ ਹੈ। ਫਰੀਦਕੋਟ ਤੋਂ 16 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਇਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ ਕਰਮਜੀਤ ਸਿੰਘ ਅਨਮੋਲ ਦਾ ਨਾਂ ਸ਼ਾਮਲ ਹੈ। ਫਿਰੋਜ਼ਪੁਰ ਤੋਂ 19 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਬਠਿੰਡਾ ਤੋਂ 17, ਸੰਗਰੂਰ ਤੋਂ 15 ਅਤੇ ਪਟਿਆਲਾ ਤੋਂ 12 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ, ਜਿਨ੍ਹਾਂ ਵਿੱਚ ਜ਼ਿਆਦਾ ਆਜ਼ਾਦ ਹਨ। ਸਿਬਿਨ ਸੀ ਨੇ ਦੱਸਿਆ ਕਿ 15 ਮਈ ਨੂੰ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 17 ਮਈ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ।

ਬਠਿੰਡਾ ਲੋਕ ਸਭਾ ਸੀਟ ‘ਤੇ 40 ਉਮੀਦਵਾਰ ਮੈਦਾਨ ਵਿੱਚ ਨਿੱਤਰੇ

0

ਅਖੀਰਲੇ ਦਿਨ 17 ਨਾਮਜ਼ਦਗੀ ਪੱਤਰ ਹੋਏ ਦਾਖਲ
ਪੜਤਾਲ 15 ਮਈ ਨੂੰ ਅਤੇ ਵਾਪਸੀ 17 ਮਈ ਤੱਕ
ਬਠਿੰਡਾ, 15 ਮਈ : ਸੂਬੇ ਦੀ ਸਭ ਤੋਂ ਹਾਟ ਸੀਟ ਮੰਨੀ ਜਾਂਦੀ ਬਠਿੰਡਾ ਲੋਕ ਸਭਾ ਹਲਕੇ ਲਈ ਕੁੱਲ 40 ਮੈਦਾਨ ਉਮੀਦਵਾਰ ਮੈਦਾਨ ਵਿੱਚ ਨਿਤਰੇ ਹਨ। ਹਾਲਾਂਕਿ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ, ਸ਼੍ਰੋਮਣੀ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ, ਕਾਂਗਰਸ ਦੇ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਭਾਜਪਾ ਦੇ ਪਰਮਪਾਲ ਕੌਰ ਮਲੂਕਾ ਵਿੱਚ ਹੀ ਰਹਿਣ ਦੀ ਸੰਭਾਵਨਾ ਹੈ ਪਰੰਤੂ ਇਸਦੇ ਇਲਾਵਾ ਬਾਕੀ ਉਮੀਦਵਾਰ ਵੀ ਵੋਟਰਾਂ ਤੋਂ ਹਿਮਾਇਤ ਮਿਲਣ ਲਈ ਕਾਫੀ ਆਸਵੰਦ ਹਨ। ਇਸ ਹਲਕੇ ਤੋਂ ਲੱਖਾ ਸਿਧਾਣਾ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਚੋਣ ਲੜ ਰਹੇ ਹਨ।

ਵੱਡੀ ਖ਼ਬਰ: ਚੋਣ ਕਮਿਸ਼ਨ ਨੇ ਖਰਾਬ ਫ਼ਸਲਾਂ ਦਾ 15 ਕਰੋੜ ਦਾ ਮੁਆਵਜ਼ਾ ਵੰਡਣ ਦੀ ਦਿੱਤੀ ਮੰਨਜ਼ੂਰੀ

ਮੰਗਲਵਾਰ ਨੂੰ ਚੋਣ ਨਾਮਜਾਦੀਆਂ ਦਾ ਕੰਮ ਖਤਮ ਹੋਣ ਤੋਂ ਬਾਅਦ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਨੇ ਦੱਸਿਆ ਕਿ 1 ਜੂਨ 2024 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਲੋਕ ਸਭਾ ਹਲਕਾ ਬਠਿੰਡਾ-11 ਤੋਂ ਨਾਮਜ਼ਦਗੀ ਪੱਤਰ ਭਰਨ ਦੇ ਆਖਰੀ ਦਿਨ 17 ਨਾਮਜ਼ਦਗੀ ਪੱਤਰ ਦਾਖਲ ਹੋਏ। ਹੁਣ ਤੱਕ ਬਠਿੰਡਾ ਲੋਕ ਸਭਾ ਹਲਕੇ ਲਈ ਕੁੱਲ 40 ਨਾਮਜ਼ਦਗੀਆਂ ਦਾਖ਼ਲ ਹੋ ਚੁੱਕੀਆਂ ਹਨ।ਜ਼ਿਲ੍ਹਾ ਚੋਣ ਅਫਸਰ ਨੇ ਹੋਰ ਦੱਸਿਆ ਕਿ ਦਾਖਲ ਹੋਏ ਨਾਮਜ਼ਦਗੀ ਪੱਤਰਾਂ ਦੀ ਪੜਤਾਲ 15 ਮਈ ਨੂੰ ਕੀਤੀ ਜਾਵੇਗੀ ਅਤੇ 17 ਮਈ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ 1 ਜੂਨ (ਸ਼ਨੀਵਾਰ) ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ ਦਾ ਨਤੀਜਾ 4 ਜੂਨ ਐਲਾਨਿਆ ਜਾਵੇਗਾ।