Patiala Police ਵੱਲੋਂ ਲੁੱਟਾਖੋਹਾਂ ਕਰਨ ਵਾਲੇ ਗਿਰੋਹ ਦੇ 5 ਮੈਬਰ 10 ਪਿਸਟਲਾਂ ਸਮੇਤ ਕਾਬੂ

Date:

spot_img

Patiala News: Patiala Police ਵੱਲੋਂ ਮਾੜੇ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਐਸਐਸਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਸੀ.ਆਈ.ਏ ਪਟਿਆਲਾ ਦੀ ਟੀਮ ਵੱਲੋਂ ਲੁੱਟਾਖੋਹਾਂ ਕਰਨ ਵਾਲੇ ਗਿਰੋਹ ਦੇ ਮੈਬਰਾਂ ਨੂੰ ਭਾਰੀ ਮਾਤਰਾਂ ਅਸਲਾ ਐਮੋਨੀਸਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਵਰੁਣ ਸ਼ਰਮਾ ਨੇ ਮੀਡੀਆ ਨੂੰ ਦਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਅਰਸ਼ਦੀਪ ਸਿੰਘ ਵਾਸੀ ਨੇੜੇ 16 ਫਾਟਕ ਪਿੰਡ ਰਸੂਲਪੁਰਸੈਦਾ ਪਟਿਆਲਾ, ਜਤਿੰਦਰ ਗੁਪਤਾ ਵਾਸੀ ਗੋਪਾਲ ਕਲੋਨੀ ਪਟਿਆਲਾ,ਯਸ਼ਵੈਦ ਉਰਫ ਯੌਧਾ ਵਾਸੀ ਨੇੜੇ ਅਜੂਬਾ ਪੇਲੈਸ ਸੰਗਰੂਰ ਰੋਡ ਪਟਿਆਲਾ, ਅਭਿਸ਼ੇਕ ਵਾਸੀ ਪਿੰਡ ਸਿਹਸਰ ਤਹਿਸੀਲ ਨਰਵਾਣਾ ਜਿਲ੍ਹਾ ਜੀਂਦ ਹਰਿਆਣਾ ਅਤੇ ਅਖਿਲ ਅਹਿਮਦ ਵਾਸੀ ਰਿਸ਼ੀ ਕਲੋਨੀ ਪਟਿਆਲਾ ਵਜੋਂ ਹੋਈ ਹੈ। ਇੰਨ੍ਹਾਂ ਮੁਲਜਮਾਂ ਪਾਸੋਂ 10 ਪਿਸਟਲ ਸਮੇਤ 20 ਰੋਦ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ 👉Bathinda Police ਵੱਲੋਂ 4 ਕਿਲੋਂ ਅਫ਼ੀਮ ਸਮੇਤ ਬਦਨਾਮ ਨਸ਼ਾ ਤਸਕਰ ਰਾਜ ਮੋਦਰ ਤੇ ਬਬਲੂ ਗ੍ਰਿਫਤਾਰ

ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮਿਤੀ 14.06.2026 ਨੂੰ ਸੀ.ਆਈ.ਏ.ਪਟਿਆਲਾ ਦੀ ਪੁਲਿਸ ਪਾਰਟੀ ਥਾਣਾ ਅਰਬਨ ਅਸਟੇਟ ਦੇ ਏਰੀਆਂ ਵਿੱਚ ਪੈਟਰੋਲਿੰਗ ਕਰ ਰਹੀ ਸੀ, ਜਿਹਨਾ ਨੂੰ ਗੁਪਤ ਸੂਚਨਾ ਮਿਲੀ ਕਿ ਉਕਤ ਮੁਲਜਮ ਆਪਸ ਵਿੱਚ ਰਲਕੇ ਕਿਸੇ ਵੱਡੀ ਵਾਰਦਾਤ ਕਰਨ ਦੀ ਯੋਜਨਾ ਬਣਾ ਰਹੇ ਹਨ। ਇੰਨ੍ਹਾਂ ਦੇ ਖਿਲਾਫ ਮੁਕੱਦਮਾ ਨੰਬਰ 127 ਮਿਤੀ 14.06.2026 ਅ/ਧ 310(4), 310(5), 111, 3(5) ਬੀ.ਐਨ.ਐਸ ਅਤੇ 25/54/59 ਅਸਲਾ ਐਕਟ ਥਾਣਾ ਅਰਬਨ ਅਸਟੇਟ ਪਟਿਆਲਾ ਦਰਜ ਕਰਕੇ ਦੋਸੀਆਨ ਉਕਤਾਨ ਨੂੰ ਸਾਧੂ ਬੇਲਾ ਰੋਡ ਨੇੜੇ ਬੇਅਬਾਦ ਜਗ੍ਹਾ ਤੋ ਗ੍ਰਿਫਤਾਰ ਕੀਤਾ ਗਿਆ।

ਇਹ ਵੀ ਪੜ੍ਹੋ 👉ਨਸ਼ਾ ਤਸਕਰੀ ਦੇ ਦੋਸ਼ਾਂ ਹੇਠ Bathinda Police ਵੱਲੋਂ ਵਕੀਲ ਤੇ ਮੁਨਸ਼ੀ ਕਾਬੂ, ਜਾਂਚ ਜਾਰੀ

ਐਸ.ਐਸ.ਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸੀਆਨ ਦਾ ਅਪਰਾਧਿਕ ਪਿਛੋਕੜ ਹੈ,ਜਿਹਨਾ ਖਿਲਾਫ ਕਤਲ, ਇਰਾਦਾ ਕਤਲ, ਲੁੱਟਖੋਹ ਅਤੇ ਅਸਲਾ ਐਕਟ ਦੇ ਮੁਕੱਦਮੇ ਦਰਜ ਹਨ ਜਿਹਨਾ ਵਿੱਚ ਇਹ ਗ੍ਰਿਫਤਾਰ ਹੋਕਰ ਕਈ ਵਾਰ ਜੇਲਾਂ ਵਿੱਚ ਜਾ ਚੁੱਕੇ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜਮਾਂ ਨੇ ਇਹ ਅਸਲਾ ਉਕਤਾਨ ਗ੍ਰਿਫਤਾਰ ਕੀਤੇ ਗਏ ਦੋਸੀਆਨ ਵੱਲੋਂ ਆਪਸੀ ਗੈਗਵਾਰ ਅਤੇ ਗੁੱਟਬਾਜੀ ਦੋਰਾਨ ਵਾਰਦਾਤਾਂ ਕਰਨ ਹਿੱਤ ਅਤੇ ਆਪਣੇ ਵਿਰੋਧੀ ਧਿਰ ਦੇ ਵਿਅਕਤੀਆਂ ਜਾਨੀ ਮਾਲੀ ਨੁਕਸਾਨ ਕਰਨ ਹਿੱਤ ਮੰਗਵਾਏ ਗਏ ਸਨ। ਪਟਿਅਲਾ ਪੁਲਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਜਾ ਰਹੀ ਹੈ ਕਿ ਉਕਤਾਨ ਵਿਅਕਤੀਆਂ ਵੱਲੋਂ ਇਹ ਹਥਿਆਰਾਂ ਦੀ ਖੇਪ ਮੰਗਵਾਉਣ ਹਿੱਤ ਪੈਸਿਆ ਦਾ ਅਦਾਨ ਪ੍ਰਦਾਨ ਕਰਨ ਹਿੱਤ ਕਿਸੇ ਹਵਾਲਾ ਵਿਉਪਾਰੀ ਜਾਂ ਕਿਸੇ ਹੋਰ ਵਿੱਤੀ ਅਦਾਨ ਪ੍ਰਦਾਨ ਦੇ ਮਾਧਿਅਮ ਦੀ ਵਰਤੋ ਕੀਤੀ ਗਈ ਹੈ ਜਿਸ ਸਬੰਧੀ ਦੋਰਾਨ ਪੁਲਿਸ ਰਿਮਾਡ ਗ੍ਰਿਫਤਾਰ ਕੀਤੇ ਦੋਸੀਆਨ ਨਾਲ ਤਾਲਮੇਲ ਵਿੱਚ ਰਹੇ ਵਿਅਕਤੀਆਂ ਦੀ ਪੁੱਛਗਿੱਛ ਵੀ ਕੀਤੀ ਜਾਵੇਗੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

Mission Clean Punjab; ਮਾਨਸੂਨ ਤੋਂ ਪਹਿਲਾਂ ਮੀਂਹ ਦੇ ਪਾਣੀ ਦੀ ਸੁਚਾਰੂ ਨਿਕਾਸੀ ਯਕੀਨੀ ਬਣਾਉਣ ਲਈ ਪੰਪਿੰਗ ਸਟੇਸ਼ਨ ਤਿਆਰ

👉ਨਗਰ ਨਿਗਮ ਬਠਿੰਡਾ ਦੀਆਂ ਟੀਮਾਂ ਵੱਲੋਂ ਗਿੱਲੇ ਅਤੇ ਸੁੱਕੇ...

हरियाणा की आईटीआई में शुरू होंगे चीनी मिलों से जुड़े विशेष पाठ्यक्रम

👉मुख्य सचिव ने की समीक्षा बैठक,युवा सशक्तिकरण एवं उद्यमिता...