Home Blog Page 1668

ਦੁਬਈ ਵਿਖੇ ਸ਼ਾਨਦਾਰ ਪ੍ਰਦਰਸ਼ਨ ਨਾਲ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਐਥਲੀਟ ਟਿਵੰਕਲ ਚੌਧਰੀ ਏਸ਼ੀਆ ਦੀ ਦੂਜੇ ਨੰਬਰ ਦੀ ਖਿਡਾਰਣ ਬਣੀ

0

ਤਲਵੰਡੀ ਸਾਬੋ, 8 ਮਈ: ਦੁਬਈ ਵਰਲਡ ਕਾਂਟਿਨੇਂਟਲ ਟੂਰ ਯੂ.ਏ.ਈ. ਵਿਖੇ ਹੋਏ ਮੁਕਾਬਲੇ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੀ ਐਥਲੀਟ ਟਿਵੰਕਲ ਚੌਧਰੀ ਨੇ 800 ਮੀਟਰ ਦੀ ਦੌੜ ਵਿੱਚ 02:03:11 ਮਿੰਟ ਵਿੱਚ ਪੂਰੀ ਕਰਕੇ 5ਵਾਂ ਸਥਾਨ ਹਾਸਿਲ ਕੀਤਾ। ਬੇਸ਼ਕ ਟਿੰਵਕਲ ਇਸ ਦੌੜ ਵਿੱਚ ਕੋਈ ਤਗਮਾ ਹਾਸਿਲ ਨਹੀਂ ਕਰ ਸਕੀ,ਪਰ ਇਸ ਰਿਕਾਰਡ ਦੌੜ ਨਾਲ ਉਸਨੇ ਆਪਣੀ ਏਸ਼ਿਆਈ ਰੈਂਕਿੰਗ ਵਿੱਚ ਕਾਫੀ ਸੁਧਾਰ ਕੀਤਾ, ਜਿਸ ਸਦਕਾ ਹੁਣ ਉਹ 800 ਮੀਟਰ ਦੀ ਦੌੜ ਵਿੱਚ ਏਸ਼ੀਆ ਦੀ ਦੂਜੇ ਨੰਬਰ ਦੀ ਖਿਡਾਰਨ ਬਣ ਗਈ ਹੈ।ਇਸ ਸ਼ਾਨਾਮੱਤੀ ਪ੍ਰਾਪਤੀ ‘ਤੇ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਟਿਵੰਕਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਪੰਜਾਬ ਦੀਆਂ ਖਿਰਾਡਨਾਂ ਨੇ ਅੰਤਰ-ਰਾਸ਼ਟਰੀ ਪੱਧਰ ‘ਤੇ ਪ੍ਰਾਪਤੀਆਂ ਹਾਸਿਲ ਕਰਕੇ ਇਲਾਕੇ ਅਤੇ ‘ਵਰਸਿਟੀ ਦਾ ਨਾਂ ਰੌਸ਼ਨ ਕਰ ਰਹੀਆਂ ਹਨ।

ਡੀਏਵੀ ਸਕੂਲ ਦੇ ਵਿੱਚ ਮਾਂ ਦਿਵਸ ਦਾ ਕੀਤਾ ਗਿਆ ਆਯੋਜਨ

ਸੰਯੁਕਤ ਅਰਬ ਅਮੀਰਾਤ ਵਿਖੇ ਹੋਏ ਇਸ ਮੁਕਾਬਲੇ ਬਾਰੇ ਜਾਣਕਾਰੀ ਦਿੰਦਿਆਂ ਡਾ. ਬਲਵਿੰਦਰ ਕੁਮਾਰ ਸ਼ਰਮਾ ਨਿਰਦੇਸ਼ਕ ਖੇਡਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਜਰਮਨੀ, ਫਰਾਂਸ, ਯੂ.ਐੱਸ.ਏ, ਸਾਇਪਰਸ ਆਦਿ ਦੇਸ਼ਾਂ ਦੇ ਕਈ ਨਾਮਵਰ ਖਿਡਾਰੀਆਂ ਨੇ ਹਿੱਸਾ ਲਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦੌੜ ਨਾਲ ਬਹਰੀਨ ਦੀ ਖਿਡਾਰਨ ਨੇਰੀਲ 1181 ਅੰਕਾਂ ਨਾਲ ਏਸ਼ੀਆ ਵਿੱਚ ਪਹਿਲੇ, ਟਿਵੰਕਲ ਚੌਧਰੀ 1107 ਅੰਕਾਂ ਨਾਲ ਦੂਜੇ ਅਤੇ ਜਾਪਾਨ ਦੀ ਰਿਨ ਕੂਬੋ 1099 ਅੰਕਾਂ ਨਾਲ ਤੀਜੇ ਸਥਾਨ ‘ਤੇ ਪਹੁੰਚ ਗਈ ਹੈ। ਉਨ੍ਹਾਂ ਇਸ ਮੌਕੇ ‘ਵਰਸਿਟੀ ਦੇ ਕੋਚ ਨਰਿੰਦਰ ਗਿੱਲ, ਸਰਬਜੀਤ ਸਿੰਘ ਹੈਪੀ ਤੇ ਉਨ੍ਹਾਂ ਦੀ ਸਮੂਹ ਟੀਮ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਉੱਚੀਆਂ ਮੰਜ਼ਿਲਾਂ ਹਾਸਿਲ ਕਰਨ ਲਈ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ।

ਡੀਏਵੀ ਸਕੂਲ ਦੇ ਵਿੱਚ ਮਾਂ ਦਿਵਸ ਦਾ ਕੀਤਾ ਗਿਆ ਆਯੋਜਨ

0

ਬਠਿੰਡਾ, 8 ਮਈ: ਸਥਾਨਕ ਆਰ.ਬੀ.ਡੀ.ਏ.ਵੀ. ਦੇ ਕਿੰਡਰਗਾਰਟਨ ਬਲਾਕ ਵਿੱਚ ਮਾਂ ਦਿਵਸ ਦਾ ਜਸ਼ਨ ਪ੍ਰਿੰਸੀਪਲ ਡਾ. ਅਨੁਰਾਧਾ ਭਾਟੀਆ ਅਤੇ ਕੇ.ਜੀ. ਬਲਾਕ ਕੋਆਰਡੀਨੇਟਰ ਸ੍ਰੀਮਤੀ ਸਰਲਾ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਅਨੁਰਾਧਾ ਭਾਟੀਆ ਅਤੇ ਮੁੱਖ ਮਹਿਮਾਨ ਰਵਨੀਤ ਕੌਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ।ਪ੍ਰੋਗਰਾਮ ਦਾ ਸੰਚਾਲਨ ਸ੍ਰੀਮਤੀ ਅੰਜੂ ਲਖਨਪਾਲ ਅਤੇ ਸ੍ਰੀਮਤੀ ਪੂਨਮ ਚਾਵਲਾ ਨੇ ਕੀਤਾ।

ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਨਰਮੇਂ ਦੀ ਬਿਜਾਈ ਦਾ ਕੀਤਾ ਨਿਰੀਖਣ

ਇਸ ਮੌਕੇ ‘ਤੇ “ਡਾਂਸਿੰਗ”, “ਸਿੰਗਿੰਗ” ਅਤੇ “ਕੂਕਿੰਗ ਵਿਦਾਇਟ ਫਾਇਰ” ਵਰਗੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।ਇਸ ਮੌਕੇ ਕਲਾਸ 2 ਦੇ ਵਿਦਿਆਰਥੀਆਂ ਨੇ ਇੱਕ ਗਰੁੱਪ ਗੀਤ, ਰੋਲ ਪਲੇਅ ਅਤੇ ਕਲਾਸ 1 ਦੇ ਵਿਦਿਆਰਥੀਆਂ ਨੇ ਡਾਂਸ ਪੇਸ਼ ਕੀਤਾ। ਮੁੱਖ ਮਹਿਮਾਨ ਨੇ ਸਾਰੀਆਂ ਮਾਵਾਂ ਨੂੰ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ਲਈ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਸ਼੍ਰੀਮਤੀ ਨਵਜੋਤ ਨੂੰ ਸੁਪਰ ਮੋਮ ਦੇ ਖਿਤਾਬ ਨਾਲ ਨਿਵਾਜਿਆ ਗਿਆ। ਸ੍ਰੀਮਤੀ ਸਰਲਾ ਸ਼ਰਮਾ ਨੇ ਕਿੰਡਰਗਾਰਟਨ ਬਲਾਕ ਦੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਮਾਗਮ ਦੀ ਸਫਲਤਾ ਦਾ ਸਿਹਰਾ ਟੀਮ ਦੇ ਯਤਨਾਂ ਨੂੰ ਦਿੱਤਾ।

ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਨਰਮੇਂ ਦੀ ਬਿਜਾਈ ਦਾ ਕੀਤਾ ਨਿਰੀਖਣ

0

ਸ੍ਰੀ ਮੁਕਤਸਰ ਸਾਹਿਬ,8 ਮਈ: ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ) ਧਰਮਪਾਲ ਮੌਰੀਆ ਵੱਲੋਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਬਲਾਕ ਗਿੱਦੜਬਾਹਾ ਦੇ ਪਿੰਡ ਮੱਲਣ ਵਿਖੇ ਨਰਮੇ ਦੀ ਫਸਲ ਦੀ ਬਿਜਾਈ ਸਬੰਧੀ ਨਿਰੀਖਣ ਕਰਨ ਲਈ ਦੌਰਾ ਕੀਤਾ ਗਿਆ।ਇਸ ਪਿੰਡ ਵਿਖੇ ਕਿਸਾਨ ਸ਼੍ਰੀ ਜਸਵਿੰਦਰ ਸਿੰਘ ਪੁੱਤਰ ਸ਼੍ਰੀ ਇਕਬਾਲ ਸਿੰਘ ਨੇ ਖੇਤੀਬਾੜੀ ਅਧਿਕਾਰੀਆਂ /ਕਰਮਚਾਰੀਆਂ ਤੋਂ ਪ੍ਰੇਰਿਤ ਹੋ ਕੇ ਇੱਕ ਏਕੜ ਵਿੱਚ ਨਰਮੇਂ ਦੀ ਬਿਜਾਈ ਦਾ ਨਾਅਰਾ ਮਾਰਿਆ ਜਿਸ ਦੇ ਫਲਸਰੂਪ ਅੱਜ ਮੌਕੇ ਤੇ ਕਿਸਾਨ ਦੇ ਖੇਤ ਵਿੱਚ ਪਹੁੰਚ ਕੇ ਨੁਮੈਟਿਕ ਪਲਾਂਟਰ ਮਸ਼ੀਨ ਨਾਲ ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ) ਜੀ ਦੀ ਅਗਵਾਈ ਵਿੱਚ ਨਰਮੇਂ ਦੀ ਫਸਲ ਦੀ ਬਿਜਾਈ ਕੀਤੀ ਗਈ।

Harnam Singh Khalsa News: ਦਮਦਮੀ ਟਕਸਾਲ ਦੇ ਮੁਖੀ ਵੱਲੋਂ ਸਿੱਖਾਂ ਨੂੰ 5-5 ਬੱਚੇ ਪੈਦਾ ਕਰਨ ਦੀ ਅਪੀਲ

ਇਸ ਮੌਕੇ ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ) ਵੱਲੋਂ ਕਿਸਾਨਾਂ ਨੂੰ ਜਾਣਕਾਰੀ ਦਿੰਦਆਂ ਦੱਸਿਆਂ ਗਿਆ ਕਿ ਬੀ.ਟੀ ਨਰਮੇ ਦੀ ਫਸਲ ਦੀ ਬਿਜਾਈ ਸਮੇਂ ਕਤਾਰ ਤੋ ਕਤਾਰ ਦਾ ਫਾਸਲਾ 67.5 ਸੈਟੀਮੀਟਰ ਰੱਖਿਆ ਜਾਵੇ ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 75 ਸੈਟੀਮੀਟਰ ਰੱਖਿਆ ਜਾਵੇ। ਇਸ ਮੌਕੇ ਸ਼੍ਰੀ ਰਾਜੇਂਦਰ ਕੁਮਾਰ ਸਹਾਇਕ ਖੇਤੀਬਾੜੀ ਇੰਜ:ਗੇ੍ਰਡ-2, ਅਤੇ ਸ਼੍ਰੀ ਬਲਜਿੰਦਰ ਸਿੰਘ ਜੂਨੀਅਰ ਤਕਨੀਸ਼ੀਅਨ ਵੱਲੋਂ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਗਈ।

Harnam Singh Khalsa News: ਦਮਦਮੀ ਟਕਸਾਲ ਦੇ ਮੁਖੀ ਵੱਲੋਂ ਸਿੱਖਾਂ ਨੂੰ 5-5 ਬੱਚੇ ਪੈਦਾ ਕਰਨ ਦੀ ਅਪੀਲ

0

Harnam Singh Khalsa News: ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਇਸ ਵੇਲੇ ਆਪਣੇ ਬਿਆਨਾਂ ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ। ਉਹਨਾਂ ਨੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਵਿੱਚ 5-5 ਬੱਚੇ ਪੈਦਾ ਕਰਨ। ਉਹਨਾਂ ਨੇ ਪੰਜਾਬ ਦੀ ਆਬਾਦੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ 52 ਫੀਸਦੀ ਸਿੱਖਾਂ ਦੀ ਆਬਾਦੀ ਹੈ ਤੇ ਬਾਕੀ ਬਾਹਰਲੇ ਪੰਜਾਬ ਵਿੱਚ ਰਹਿੰਦੇ ਹਨ। ਉਹਨਾਂ ਅੱਗੇ ਕਿਹਾ ਕਿ ਜੇਕਰ ਪੰਜਾਬ ਵਿੱਚ ਇਸੇ ਤਰ੍ਹਾਂ ਸਿੱਖ ਬੱਚਿਆਂ ਦੀ ਆਬਾਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਬਾਹਰਲੇ ਲੋਕੀ ਸਿੱਖ ਬੱਚਿਆਂ ਨੂੰ ਕੁੱਟਿਆ ਕਰਨਗੇ।

ਸਾਬਕਾ ਵਿਧਾਇਕ ਜੱਸੀ ਖੰਗੂੜਾ ਮੁੜ ਕਾਂਗਰਸ ‘ਚ ਸ਼ਾਮਲ

ਟਕਸਾਲ ਮੁੱਖੀ ਨੇ ਅੱਗੇ ਕਿਹਾ ਕਿ ਹਰ ਇੱਕ ਪਰਿਵਾਰ ਪੰਜ ਬੱਚੇ ਪੈਦਾ ਕਰੋ ਜੇਕਰ ਉਹ ਬੱਚੇ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ ਤਾਂ ਉਹਨਾਂ ਦੀ ਬੱਚਿਆਂ ਦੀ ਦੇਖਭਾਲ ਮੈਂ ਕਰਾਂਗਾ। ਉਹਨਾਂ ਕਿਹਾ ਕਿ ਪਰਿਵਾਰ ਵਿੱਚ ਪੰਜ ਬੱਚੇ ਪੈਦਾ ਕਰੋ ਜਿਸ ਵਿੱਚ ਇੱਕ ਬੱਚਾ ਦਮਦਮੀ ਟਕਸਾਲ ਨੂੰ ਦੇਵੋ, ਇੱਕ ਬੱਚਾ ਕਾਰ ਸੇਵਾ ਵਿੱਚ ਜਾਵੇ, ਇੱਕ ਬੱਚਾ ਹੋਰ ਕਿਤੇ ਪੰਥ ਦੀ ਸੇਵਾ ਕਰੇ ਤੇ ਇੱਕ ਬੱਚਾ ਜਾਂ ਦੋ ਬੱਚਾ ਘਰ ਵਿੱਚ ਰੱਖੋ। ਉਹਨਾਂ ਕਿਹਾ ਕਿ ਮੈਂ ਇਹਨਾਂ ਬੱਚਿਆਂ ਦੇ ਪੜ੍ਹਾਈ ਦਾ ਖਰਚਾ ਵੀ ਖੁਦ ਕਰਾਂਗਾ ਤੇ ਗੁਰੂ ਘਰ ਦੇ ਨਾਲ ਜੋੜ ਕੇ ਵੀ ਰੱਖਾਂਗਾ।

ਸਾਬਕਾ ਵਿਧਾਇਕ ਜੱਸੀ ਖੰਗੂੜਾ ਮੁੜ ਕਾਂਗਰਸ ‘ਚ ਸ਼ਾਮਲ

0

ਚੰਡੀਗੜ੍ਹ, 8 ਮਈ: ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਬਲ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ। ਕਾਂਗਰਸ ਦੇ ਸਾਬਕਾ ਵਿਧਾਇਕ ਰਹੇ ਜੱਸੀ ਖੰਗੂੜਾ ਨੇ ਮੁੜ ਤੋਂ ਕਾਂਗਰਸ ਪਾਰਟੀ ਵਿੱਚ ਵਾਪਸੀ ਕਰ ਲਈ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਦੀ ਮੌਜੂਦਗੀ ਵਿੱਚ ਜੱਸੀ ਖੰਗੂੜਾ ਮੁੜ ਕਾਂਗਰਸ ਸ਼ਾਮਿਲ ਹੋ ਗਏ ਹਨ। ਜੱਸੀ ਖਗੂੜਾ ਕਿਲਾ ਰਾਏਪੁਰ ਤੋਂ ਵਿਧਾਇਕ ਰਹਿ ਚੁੱਕੇ ਹਨ।

Big News: ਹੁਸ਼ਿਆਰਪੁਰ ਬਸਪਾ ਉਮੀਦਵਾਰ ਨੇ ਟਿਕਟ ਸਮੇਤ ਛੱਡੀ ਪਾਰਟੀ, ‘ਆਪ’ ‘ਚ ਸ਼ਾਮਲ

ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਜੱਸੀ ਖੰਗੂੜਾ ਨੇ ਕਿਹਾ ਕਿ ਉਹਨਾਂ ਨੂੰ ਟਿਕਟ ਦਾ ਕੋਈ ਲਾਲਚ ਨਹੀਂ ਹੈ ਤੇ ਉਹ ਐਤਕੀ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਜਿਤਾਉਣ ਲਈ ਪੂਰਾ ਸਮਰਥਨ ਦੇਣਗੇ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਸਬੀਰ ਸਿੰਘ ਖੰਗੂੜਾ ਉਰਫ ਜੱਸੀ ਖੰਗੂੜਾ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਏ ਸੀ। ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਚ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀ

Big News: ਹੁਸ਼ਿਆਰਪੁਰ ਬਸਪਾ ਉਮੀਦਵਾਰ ਨੇ ਟਿਕਟ ਸਮੇਤ ਛੱਡੀ ਪਾਰਟੀ, ‘ਆਪ’ ‘ਚ ਸ਼ਾਮਲ

ਚੰਡੀਗੜ੍ਹ, 8 ਮਈ: ਪੰਜਾਬ ਦੀ ਸਿਆਸਤ ਵਿਚ ਵੱਡਾ ਫੇਰਬੱਦਲ ਦੇਖਣ ਨੂੰ ਮਿਲਿਆ ਹੈ। ਬਹੁਜਨ ਸਮਾਜ ਪਾਰਟੀ ਦੇ ਹੁਸ਼ਿਆਰਪੁਰ ਤੋਂ ਉਮੀਦਵਾਰ ਰਾਕੇਸ਼ ਸੋਮਨ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਤੁਹਾਨੂੰ ਦੱਸ ਦਈਏ ਕਿ ਰਾਕੇਸ਼ ਸੋਮਨ ਨੂੰ ਕੁਝ ਦਿਨ ਪਹਿਲਾ ਹੀ ਬਹੁਜਨ ਸਮਾਜ ਪਾਰਟੀ ਨੇ ਹੋਸ਼ਿਆਰਪੁਰ ਤੋਂ ਟਿਕਟ ਦਿੱਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਰਾਕੇਸ਼ ਸੋਮਨ ਨੂੰ ‘ਆਪ’ ਪਾਰਟੀ ਵਿਚ ਸ਼ਾਮਲ ਕਰਵਾਇਆ ਗਿਆ ਹੈ।

ਮੋਬਾਈਲ ਟੁੱਟਣ ਦੇ ਡਰੋਂ 10 ਸਾਲਾਂ ਬੱਚੇ ਨੇ ਲਿਆ ਫਾਹਾ

ਰਾਕੇਸ਼ ਸੋਮਨ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਵਿਚ ਕੋਈ ਪੁੱਛਗਿੱਛ ਨਹੀਂ ਸੀ ‘ਤੇ ਉਹ ਇਨ੍ਹੇ ਸਮਰਥ ਨਹੀਂ ਸੀ ਕੇ ਉਹ ਲੋਕ ਸਭਾ ਕੈਪੇਂਨ ਦਾ ਖਰਚਾ ਚੁੱਕ ਸਕਣ। ਹੁਣ ਆਮ ਆਦਮੀ ਪਾਰਟੀ ਨੂੰ ਹੁਸ਼ਿਆਰਪੁਰ ਵਿਚ ਵੱਡਾ ਬੱਲ ਮਿਲ ਸਕਦਾ ਹੈ। ਹੁਸ਼ਿਆਰਪੁਰ ਸੀਟ ਤੋਂ ਆਮ ਆਦਮੀ ਪਾਰਟੀ ਨੇ ਰਾਜ ਕੁਮਾਰ ਚੱਬੇਵਾਲ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।

ਮੋਬਾਈਲ ਟੁੱਟਣ ਦੇ ਡਰੋਂ 10 ਸਾਲਾਂ ਬੱਚੇ ਨੇ ਲਿਆ ਫਾਹਾ

0

ਗੁਰੂਹਰਸਹਾਏ, 8 ਮਈ: ਗੁਰੂ ਹਰਸਹਾਏ ਤੋ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਇਕ ਦੱਸ ਸਾਲਾਂ ਬੱਚੇ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਗਈ ਹੈ। ਪਤਾ ਚੱਲਿਆ ਹੈ ਕਿ ਨਜ਼ਦੀਕੀ ਪਿੰਡ ਵਿਰਕ ਖੁਰਦ ਕਰਕਾਈ ਵਿਚ ਬੀਤੇ ਐਤਵਾਰ ਨੂੰ ਪਿੰਡ ਦੇ ਲੋਕਾਂ ਨੂੰ ਇੱਕ ਬੱਚੇ ਦੀ ਲਾਸ਼ ਲਟਕਦੀ ਮਿਲੀ ਸੀ। ਪਿੰਡ ਵਾਲਿਆਂ ਮੁਤਾਬਕ ਇਹ ਲਾਸ਼ ਵਾਟਰ ਵਰਕਸ ਦੀ ਇਮਾਰਤ ਦੀ ਪਾਈਪ ‘ਤੇ ਲਟਕੀ ਹੋਈ ਮਿਲੀ ਸੀ।

ਡਾ.ਬਲਬੀਰ ਸਿੰਘ ਤੇ ਮੀਤ ਹੇਅਰ ਦੇ ਹੱਕ ‘ਚ ਲੋਕਾਂ ਨੂੰ ਸੰਬੋਧਨ ਕਰਨਗੇ CM ਮਾਨ

ਜਦੋਂ ਪਿੰਡ ਵਾਸੀਆਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਮੌਕੇ ‘ਤੇ ਪਹੁੰਚੀ ਪੁਲਿਸ ਨੂੰ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ‌ ਚੌਥੀ ਜਮਾਤ ਵਿੱਚ ਪੜ੍ਹਦੇ ਇਸ ਦਸ ਸਾਲਾਂ ਬੱਚੇ ਦੇ ਹੱਥੋਂ ਡਿੱਗ ਕੇ ਮੋਬਾਈਲ ਫੋਨ ਟੁੱਟ ਗਿਆ ਸੀ। ਬੱਚੇ ਨੂੰ ਡਰ ਸੀ ਕਿ ਮੋਬਾਈਲ ਫੋਨ ਟੁੱਟਣ ਕਰਕੇ ਉਸਨੂੰ ਘਰਦਿਆਂ ਤੋਂ ਡਾਂਟ ਪਵੇਗੀ। ਜਿਸਦੇ ਚਲਦੇ ਉਸਨੇ ਡਰਦੇ ਹੋਏ ਪਾਈਪ ਲਾਈਨ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਫਿਲਹਾਲ ਪੁਲਿਸ ਨੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।

ਡਾ.ਬਲਬੀਰ ਸਿੰਘ ਤੇ ਮੀਤ ਹੇਅਰ ਦੇ ਹੱਕ ‘ਚ ਲੋਕਾਂ ਨੂੰ ਸੰਬੋਧਨ ਕਰਨਗੇ CM ਮਾਨ

0

ਚੰਡੀਗੜ੍ਹ, 8 ਮਈ: ਲੋਕ ਸਭਾ ਚੋਣਾਂ ਤੋਂ ਪਹਿਲਾਂ CM ਮਾਨ ਵੱਲੋਂ ਆਪਣੇ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਲਗਾਤਾਰ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨ ਜਿੱਥੇ CM ਮਾਨ ਨੇ ਬਠਿੰਡਾ ਅਤੇ ਫਾਜ਼ਿਲਕਾਂ ਵਿੱਚ ਚੋਣ ਪ੍ਰਚਾਰ ਕੀਤਾ ਸੀ। ਉੱਥੇ ਹੀ ਹੁਣ ਅੱਜ CM ਮਾਨ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਅਤੇ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਅੱਜ ਜਨ ਸਭਾ ਨੂੰ ਸੰਬੋਧਿਤ ਕਰਦੇ ਨਜ਼ਰ ਆਉਣਗੇ। ਡਾਕਟਰ ਬਲਬੀਰ ਸਿੰਘ ਦੇ ਹੱਕ ਵਿੱਚ ਦੁਪਹਿਰ 2 ਵਜੇ CM ਮਾਨ ਸਮਾਣਾ ਪਹੁੰਚਣਗੇ ਤੇ ਮੀਤ ਹੇਅਰ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਮਲੇਰਕੋਟਲਾ ਦੇ ਬਸ ਸਟੈਂਡ ਵਿੱਚ ਪ੍ਰੋਗਰਾਮ ਉਲੀਕਿਆ ਗਿਆ ਹੈ।

ਕੈਨੇਡੀਅਨ PM ਜਸਟਿਨ ਟਰੂਡੋ ‘ਤੇ ਤਤਕਾਲੀ ਰੱਖਿਆ ਮੰਤਰੀ ਤੇ ਬਣਾਇਆ ਗਿਆ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਦਾ ਦਬਾਅ

ਦੱਸ ਦਈਏ ਕਿ ਸੂਤਰਾਂ ਮੁਤਾਬਿਕ ਚਰਚਾ ਇਹ ਵੀ ਹੈ ਕਿ ਜਲਦ ਹੀ ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਲੋਕ ਸਭਾ ਉਮੀਦਵਾਰਾਂ ਤੇ ਹੱਕ ਵਿੱਚ ਪ੍ਰਚਾਰ ਕਰਦੇ ਹੋਏ ਨਜ਼ਰ ਆਉਣਗੇ। ਹਾਲਾਂਕਿ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋ ਪਾਈ ਹੈ ਕਿ ਉਹ ਕਦੋਂ ਪੰਜਾਬ ਆਉਣਗੇ। ਪਰ ਸੂਤਰਾਂ ਦਾ ਕਹਿਣਾ ਕਿ ਉਹ ਜਲਦ ਹੀ ਲੋਕ ਸਭਾ ਪ੍ਰਚਾਰ ਕਰਨ ਲਈ ਪੰਜਾਬ ਪਹੁੰਚਣਗੇ। ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਲਈ ਇਹ ਚੋਣ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਚੋਣ ਸੀ ਐਮ ਭਗਵੰਤ ਮਾਨ ਦੇ ਚਿਹਰੇ ਤੇ ਹੀ ਲੜੀ ਜਾ ਰਹੀ ਹੈ।

ਕੈਨੇਡੀਅਨ PM ਤੇ ਰੱਖਿਆ ਮੰਤਰੀ ‘ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਬਣਾਇਆ ਗਿਆ ਸੀ ਦਬਾਅ!

ਨਵੀਂ ਦਿੱਲੀ, 8 ਮਈ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ 2018 ਵਿੱਚ ਪੰਜਾਬ ਤੇ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੁਲਾਕਾਤ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਦੱਸ ਦਈਏ ਕਿ ਇੱਕ ਕੈਨੇਡੀਅਨ ਅਖਬਾਰ ਦਾ ‘ਗਲੋਬ ਐਂਡ ਮੇਲ’ ਨੇ ਵੱਡਾ ਦਾਅਵਾ ਕੀਤਾ ਹੈ ਕਿ ਜਸਟਿਨ ਟਰੂਡੋ ਅਤੇ ਤਤਕਾਲੀ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਜਦੋਂ 2018 ਵਿੱਚ ਅੰਮ੍ਰਿਤਸਰ ਜਾ ਰਹੇ ਸਨ ਤੱਦ ਉਹਨਾਂ ਨੂੰ ਕਿਹਾ ਗਿਆ ਸੀ ਕਿ ਜੇਕਰ ਉਹ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਮਿਲਣਗੇ ਤਾਂ ਉਹਨਾਂ ਦੇ ਜਹਾਜ ਨੂੰ ਲੈਂਡ ਨਹੀਂ ਹੋਣ ਦਿੱਤਾ ਜਾਵੇਗਾ। ਅਖ਼ਬਾਰ ਮੁਤਾਬਕ PM ਟਰੂਡੋ ਅਤੇ ਤਤਕਾਲੀ ਰੱਖਿਆ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਮਿਲਣਾ ਚਾਹੁੰਦੇ ਸੀ। ਪਰ ਉਨ੍ਹਾਂ ‘ਤੇ ਦਬਾਅ ਬਣਾਇਆ ਗਿਆ ਕਿ ਜੇਕਰ ਉਹ ਮੁਲਾਕਾਤ ਨਹੀਂ ਕਰਦੇ ਤਾਂ ਉਹ ਪੰਜਾਬ ਛੱਡ ਹੋਰ ਭਾਰਤ ਦੇ ਸੂਬਿਆਂ ਵਿਚ ਜਾ ਸਕਦੇ ਹਨ।

ਸੁਖਪਾਲ ਖਹਿਰਾ ਤੇ ਡਾ ਗਾਂਧੀ ਅੱਜ ਭਰਨਗੇ ਨਾਮਜ਼ਦਗੀ

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਟਰੂਡੋ ਅਤੇ ਤਤਕਾਲੀ ਰੱਖਿਆ ਮੰਤਰੀ ਹਰਜੀਤ ਸੱਜਣ ਨੂੰ ਇੱਕ ਡੋਜੀਅਰ ਸੌਂਪਿਆ ਸੀ ਜਿਸ ਵਿੱਚ ਲਗਭਗ 10 ਸਿੱਖ ਵੱਖਵਾਦੀਆਂ ਦੇ ਨਾਂ ਸਨ। ਇਹਨਾਂ ਸਿੱਖਾਂ ਦੀਆਂ ਗੱਤੀਵਿਧੀਆਂ ਨੂੰ ਭਾਰਤ ਸਰਕਾਰ ਰੋਕਣਾ ਚਾਹੁੰਦੀ ਹੈ। ਇਹ ਦਸਤਾਵੇਜ਼ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਵੱਲੋਂ ਸਿੱਖ ਵੱਖਵਾਦੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਕੈਨੇਡਾ ਦੇ ਦਬਾਵ ਬਣਾਉਣ ਲਈ ਸਾਲਾਂ ਤੋਂ ਚੱਲੀ ਆ ਰਹੀ ਕੋਸ਼ਿਸ਼ ਦਾ ਹਿੱਸਾ ਸੀ। ਪਿਛਲੇ ਸਾਲ ਜੂਨ ਚ ਅੱਤਵਾਦੀ ਨਿੱਜਰ ਦੇ ਮਾਰੇ ਜਾਣ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਮਤਭੇਦ ਵੱਧ ਗਏ ਸਨ।

ਸੁਖਪਾਲ ਖਹਿਰਾ ਤੇ ਡਾ ਗਾਂਧੀ ਅੱਜ ਭਰਨਗੇ ਨਾਮਜ਼ਦਗੀ

0

ਚੰਡੀਗੜ੍ਹ, 8 ਮਈ: ਪੰਜਾਬ ‘ਚ 1 ਜੂਨ ਨੂੰ ਹੋਣ ਜਾ ਰਹੀ ਲੋਕ ਸਭਾ ਚੋਣਾਂ ਨੂੰ ਲੈ ਕੇ ਨਾਮਜ਼ਾਦਗੀਆਂ ਭਰਨ ਦਾ ਦੌਰ ਜਾਰੀ ਹੈ। ਦੱਸ ਦਈਏ ਕਿ ਇਹ ਨਾਮਜ਼ਾਦਗੀਆਂ 7 ਮਈ ਤੋਂ ਭਰਨੀਆਂ ਸ਼ੁਰੂ ਹੋ ਗਈਆਂ ਹਨ। ਅੱਜ ਯਾਨੀ 8 ਜੂਨ ਨੂੰ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਅਤੇ ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸ ਨੂੰ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨਾਮਜ਼‌‌ਦਗੀ ਫਾਰਮ ਭਰਨਗੇ। ਦੱਸ ਦਈਏ ਕਿ ਬੀਤੇ ਦਿਨ ਕਿਸੇ ਵੱਡੇ ਚਹਿਰੇ ਵੱਲੋਂ ਨਾਮਜ਼ਾਦਗੀ ਫਾਰਮ ਨਹੀਂ ਭਰਿਆ ਗਿਆ ਪਰ ਅੱਜ ਡਾਕਟਰ ਧਰਮਵੀਰ ਗਾਂਧੀ ‘ਤੇ ਸੁਖਪਾਲ ਖਹਿਰਾ ਵੱਲੋਂ ਨਾਮਜ਼ਾਦਗੀ ਫਾਰਮ ਭਰਿਆ ਜਾਵੇਗਾ।

ਹਰਿਆਣਾ ‘ਚ ਭਾਜਪਾ ਸਰਕਾਰ ਖ਼ਤਰੇ ਵਿਚ, 3 ਆਜ਼ਾਦ ਵਿਧਾਇਕਾਂ ਨੇ ਵਾਪਸ ਲਿਆ ਸਮਰਥਨ

ਇਸ ਤੋਂ ਇਲਾਵਾ ਹੋਰ ਕਾਂਗਰਸ ਦੇ ਉਮੀਦਵਾਰ ਖਡੂਰ ਸਾਹਿਬ ਤੋਂ ਕੁਲਬੀਰ ਜ਼ੀਰਾ 9 ਮਈ ਨੂੰ, ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ 10 ਮਈ ਨੂੰ ,ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ 10 ਮਈ ਨੂੰ, ਡਾਕਟਰ ਅਮਰ ਸਿੰਘ ਫਤਿਹਗੜ੍ਹ ਸਾਹਿਬ ਤੋਂ 10 ਮਈ ਨੂੰ, ਜੀਤ ਮਹਿੰਦਰ ਸਿੰਘ ਸਿੱਧੂ ਬਠਿੰਡਾ 10 ਮਈ ਨੂੰ, ਅਮਰਜੀਤ ਕੌਰ ਸਾਹੂਕੇ ਫਰੀਦਕੋਟ ਤੋਂ 10 ਮਈ ਨੂੰ, ਯਾਮਨੀ ਗੋਮਰ ਹੁਸ਼ਿਆਰਪੁਰ ਸੀਟ ਤੋਂ 10 ਮਈ ਨੂੰ, ਗੁਰਜੀਤ ਔਜਲਾ ਅੰਮ੍ਰਿਤਸਰ ਸੀਟ ਤੋਂ 11 ਮਈ ਨੂੰ ਵਿਜੇ ਇੰਦਰਾ ਸਿੰਗਲਾ ਅਨੰਦਪੁਰ ਸਾਹਿਬ ਤੋਂ 13 ਮਈ ਨੂੰ ਨਾਮਜ਼ਾਦਗੀਆਂ ਭਰਨਗੇ।