Home Blog Page 1667

ਪੀਆਰਟੀਸੀ ਕਾਮਿਆਂ ਵੱਲੋਂ 16 ਮਈ ਨੂੰ ਖੰਡੂਰ ਸਾਹਿਬ ਹਲਕੇ ‘ਚ ਰੋਸ ਰੈਲੀ ਕਰਨ ਦਾ ਐਲਾਨ

ਬਠਿੰਡਾ, 13 ਮਈ: ਅੱਜ ਪੰਜਾਬ ਰੋਡਵੇਜ਼ ਪਨਬਸ/ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਵਲੋਂ 27 ਡਿੱਪੂਆਂ ਦੇ ਗੇਟਾਂ ’ਤੇ ਰੈਲੀਆ ਕਰਕੇ ਸਰਕਾਰ ਵਿਰੁਧ ਰੋਸ਼ ਪ੍ਰਗਟਾਇਆ ਗਿਆ। ਇਸ ਦੌਰਾਨ ਬਠਿੰਡਾ ’ਚ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ ਨੇ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਵੱਲੋਂ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਹਾਸਿਲ ਕੀਤੀ ਸੀ ਪ੍ਰੰਤੂ ਪੰਜਾਬ ਦੇ ਲੋਕਾਂ ਨੇ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ। ਮੁਲਾਜਮ ਆਗੂਆਂ ਨੇ ਕਿਹਾ ਕਿ ਆਪ ਨੇ ਪੰਜਾਬ ਦੇ ਸਮੂਹ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਸੀ ਪ੍ਰੰਤੂ ਹਾਲੇ ਤੱਕ ਇਸਨੂੰ ਪੂਰਾ ਨਹੀਂ ਕੀਤਾ ਗਿਆ।

ਕੇਸ ਵਿੱਚੋਂ ਨਾਂ ਕੱਢਣ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਥਾਣੇਦਾਰ ਵਿਜੀਲੈਂਸ ਵੱਲੋਂ ਕਾਬੂ

ਇਸੇ ਤਰ੍ਹਾਂ ਟ੍ਰਾਂਸਪੋਰਟ ਮੰਤਰੀ ਵੱਲੋਂ ਪਨਬਸ ਪੀ ਆਰ ਟੀ ਸੀ ਦੇ ਮੁਲਾਜ਼ਮਾਂ ਨੂੰ ਪੱਕੇ ਕਰਨ, ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ ਠੇਕੇਦਾਰ ਵਿਚੋਲੀਆਂ ਨੂੰ ਬਾਹਰ ਕੱਢਣ ਅਤੇ ਡਿਊਟੀ ਤੋਂ ਸਸਪੈਂਡ ਮੁਲਾਜ਼ਮਾਂ ਨੂੰ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਪਰ ਇਸਨੂੰ ਵੀ ਪੂਰਾ ਨਹੀਂ ਕੀਤਾ। ਜਿਸਦੇ ਚੱਲਦੇ ਪਹਿਲਾਂ ਤੋਂ ਹੀ ਲਏ ਫੈਸਲੇ ਅਨੁਸਾਰ 16 ਤਰੀਕ ਨੂੰ ਲੋਕ ਸਭਾ ਹਲਕੇ ਖੰਡੂਰ ਸਾਹਿਬ ਵਿੱਚ ਟਰਾਂਸਪੋਰਟ ਵਿਭਾਗ ਦੇ ਮੁਲਜਮਾਂ ਵਲੋਂ ਲੰਮਾ ਰੋਸ ਝੰਡਾ ਮਾਰਚ ਕਰਦੇ ਹੋਏ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਏਗਾ। ਇਸ ਮੌਕੇ ਡੀਪੂ ਪ੍ਰਧਾਨ ਕੁਲਦੀਪ ਸਿੰਘ ਬਾਦਲ ,ਜਨਰਲ ਸਕੱਤਰ ਹਰਤਾਰ ਸ਼ਰਮਾ, ਕੈਸ਼ੀਅਰ ਕੁਲਵਿੰਦਰ ਸਿੰਘ , ਮੀਤ ਪ੍ਰਧਾਨ ਗੁਰਦੀਪ ਸਿੰਘ ਝੁਨੀਰ , ਸਹਾਇਕ ਸੈਕਟਰੀ ਬਲਕਾਰ ਸਿੰਘ ਵਰਕਸ਼ਾਪ, ਚਰਨਜੀਤ ਸਿੰਘ ਚੰਨਾ, ਕੁਲਦੀਪ ਸਿੰਘ ਮੁੱਖ ਸਾਲਾਹਕਾਰ ਆਦਿ ਨੇ ਵੀ ਸੰਬੋਧਨ ਕੀਤਾ।

ਕੇਸ ਵਿੱਚੋਂ ਨਾਂ ਕੱਢਣ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਥਾਣੇਦਾਰ ਵਿਜੀਲੈਂਸ ਵੱਲੋਂ ਕਾਬੂ

0

ਜਲੰਧਰ, 13 ਮਈ : ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਜ਼ਿਲ੍ਹਾ ਜਲੰਧਰ ਦੇ ਥਾਣਾ ਫਿਲੌਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਹਰਭਜਨ ਲਾਲ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਨੂੰ ਸ਼ਿੰਦੂ ਵਾਸੀ ਪਿੰਡ ਨੰਗਲ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਦੀ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਸ਼ਕਤੀ ਪ੍ਰਦਰਸ਼ਨ ਤੋਂ ਬਾਅਦ ਭਾਜਪਾ ਉਮੀਦਵਾਰ ਨੇ ਦਾਖਲ ਕੀਤੇ ਕਾਗਜ

ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਸਦੇ ਲੜਕੇ ਖਿਲ਼ਾਫ਼ ਦਰਜ ਪੁਲਿਸ ਕੇਸ ਦੀ ਜਾਂਚ ਦੌਰਾਨ ਕੇਸ ਵਿੱਚੋਂ ਨਾਮ ਕੱਢਣ ਬਦਲੇ ਉਕਤ ਏ.ਐਸ.ਆਈ. ਨੇ ਉਸ ਕੋਲੋਂ ਇੱਕ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਪਰ ਸੌਦਾ 50,000 ਰੁਪਏ ਵਿੱਚ ਤੈਅ ਹੋਇਆ ਹੈ। ਉਸਨੇ ਅੱਗੇ ਦੱਸਿਆ ਕਿ ਇਸ ਸਬੰਧੀ ਮੁਲਜ਼ਮ ਪਹਿਲਾਂ ਹੀ 10,000 ਰੁਪਏ ਲੈ ਚੁੱਕਾ ਹੈ।ਇਸ ਦੌਰਾਨ ਵਿਜੀਲੈਂਸ ਨੇ ਸ਼ਿਕਾਇਤਕਰਤਾ ਕੋਲੋਂ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 10,000 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਮੁਲਜ਼ਮ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੱਧੂ ਨੇ ਲੰਬੀ ਹਲਕੇ ’ਚ ਤੁਫ਼ਾਨੀ ਚੋਣ ਦੌਰਾ

0

ਕਿਹਾ, ਇਸ ਵਾਰ ਵੋਟਰਾਂ ਬਾਦਲਾਂ ਦੇ ਘੁਮੰਡ ਦੇ ਨਾਲ-ਨਾਲ ਝਾੜੂ ਦਾ ਵੀ ਤੀਲਾ-ਤੀਲਾ ਕਰ ਦੇਣਗੇ
ਲੰਬੀ, 13 ਮਈ: ਬਠਿੰਡਾ ਲੋਕ ਸਭਾ ਹਲਕੇ ਵਿਚ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਵੱਲੋਂ ਸੋਮਵਾਰ ਨੂੰ ਲੰਬੀ ਵਿਧਾਨ ਸਭਾ ਹਲਕੇ ਦੇ ਇੱਕ ਦਰਜ਼ਨ ਪਿੰਡਾਂ ਦਾ ਤੁਫ਼ਾਨੀ ਚੋਣ ਦੌਰਾ ਕਰਦਿਆਂ ਐਲਾਨ ਕੀਤਾ ਕਿ ਇਸ ਵਾਰ ਹਲਕੇ ਦੇ ਵੋਟਰ ਬਾਦਲਾਂ ਦੇ ਘੁਮੰਡ ਦੇ ਨਾਲ ਝਾੜੂ ਦਾ ਵੀ ਤੀਲਾ-ਤੀਲਾ ਕਰ ਦੇਣਗੇ। ਲੰਬੀ ਦੇ ਪਿੰਡਾਂ ਛਾਪਿਆਵਲੀ, ਕੋਲਿਆਵਾਲੀ, ਬਲੋਚਖੇੜਾ, ਮਾਹਣੀ ਖੇੜਾ, ਡੱਬਵਾਲੀ ਢਾਬ, ਗੁਰੂਸਰ ਜੋਧਾ, ਪੱਕੀ ਟਿੱਬੀ, ਕੱਟਿਆਵਾਲੀ, ਸਰਾਵਾਂ ਬੋਦਲਾ, ਰਾਣੀਆਲਾ, ਪੰਨੀਆਲਾ, ਆਲਮਵਾਲਾ, ਭਗਵਾਨਪੁਰਾ, ਮਾਹੂਆਣਾ, ਲੰਬੀ ਤੇ ਖਿਊਵਾਲੀ ਆਦਿ ਪਿੰਡਾਂ ’ਚ ਚੋਣ ਮੁਹਿੰਮ ਭਖਾਉਂਦਿਆਂ ਵੋਟਰਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਲੰਬੀ ਹਲਕੇ ਦੇ ਵੋਟਰਾਂ ਨੇ ਵੀ ਕਾਂਗਰਸ ਪਾਰਟੀ ਨਾਲ ਡਟ ਕੇ ਖ਼ੜਣ ਦਾ ਭਰੋਸਾ ਦਿਵਾਉਂਦਿਆਂ ਜੀਤਮਹਿੰਦਰ ਸਿੰਘ ਸਿੱਧੂ ਦਾ ਥਾਂ-ਥਾਂ ਭਰਵਾਂ ਸਵਾਗਤ ਕੀਤਾ। ਅਪਣੇ ਭਾਸ਼ਣ ਵਿਚ ਕਾਂਗਰਸੀ ਉਮੀਦਵਾਰ ਸ: ਸਿੱਧੂ ਨੇ ਦੋਸ਼ ਲਗਾਇਆ ਕਿ ‘‘ ਲੋਕਤੰਤਰੀ ਪ੍ਰਣਾਲੀ ਵਿਚ ਅੱਜ ਵੀ ਬਾਦਲ ਪ੍ਰਵਾਰ ਲੰਬੀ ਹਲਕੇ ਨੂੰ ਅਪਣੀ ਜੰਗੀਰ ਸਮਝ ਰਿਹਾ।

ਸ਼ਕਤੀ ਪ੍ਰਦਰਸ਼ਨ ਤੋਂ ਬਾਅਦ ਭਾਜਪਾ ਉਮੀਦਵਾਰ ਨੇ ਦਾਖਲ ਕੀਤੇ ਕਾਗਜ

’’ ਉਨ੍ਹਾਂ ਕਿਹਾ ਕਿ ਅਪਣੇ ਨਿੱਜੀ ਵਿਕਾਸ ਨੂੰ ਇਹ ਪ੍ਰਵਾਰ ਪੂਰੇ ਬਠਿੰਡੇ ਦਾ ਵਿਕਾਸ ਦੱਸ ਰਿਹਾ। ਝਾੜੂ ਪਾਰਟੀ ’ਤੇ ਤਿੱਖੇ ਨਿਸ਼ਾਨੇ ਵਿੰਨਦਿਆਂ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੁਟਕੀ ਵਿਚ ਕਿਸਾਨਾਂ ਨੂੰ ਸਾਰੀਆਂ ਫ਼ਸਲਾਂ ‘ਤੇ ਐਮ.ਐਸ.ਪੀ ਦੇਣ ਅਤੇ ਤਿੰਨ ਮਹੀਨਿਆਂ ‘ਚ ਨਸ਼ਾ ਬੰਦ ਕਰਨ ਵਾਲੀ ਇਹ ਪਾਰਟੀ ਸਭ ਤੋਂ ਮਾੜੀ ਨਿਕਲੀ ਹੈ, ਜਿੰਨ੍ਹਾਂ ਵੋਟਰਾਂ ਨੂੰ ਬਦਲਾਅ ਦੇ ਨਾਅਰੇ ਹੇਠ ਠੱਗ ਲਿਆ। ਇਸ ਦੌਰਾਨ ਇਸ ਹਲਕੇ ਦੇਵੱਖ ਵੱਖ ਪਿੰਡਾਂ ਨਾਲ ਸਬੰਧਤ ਦਰਜ਼ਨਾਂ ਵਰਕਰਾਂ ਵੱਲੋਂ ਕਾਂਗਰਸ ਪਾਰਟੀ ਵਿਚ ਸਮੂਲੀਅਤ ਕੀਤੀ ਗਈ। ਹਲਕੇ ਦੇ ਵੱਡੇ ਪਿੰਡ ਕਿੱਲਿਆਵਾਲੀ ਵਿਖੇ ਇੱਕ ਸਮਾਗਮ ਦੌਰਾਨ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਇੰਨ੍ਹਾਂ ਵਰਕਰਾਂ ਨੂੰ ਜੀ ਆਇਆ ਕਹਿੰਦਿਆਂ ਪਾਰਟੀ ਦਾ ਚਿੰਨ ਭੇਂਟ ਕਰਦਿਆਂ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਜਗਪਾਲ ਸਿੰਘ ਅਬੁਲਖੁਰਾਣਾ, ਫ਼ਤਿਹ ਸਿੰਘ ਬਾਦਲ ਤੇ ਹੋਰ ਆਗੂ ਹਾਜ਼ਰ ਰਹੇ।

ਸ਼ਕਤੀ ਪ੍ਰਦਰਸ਼ਨ ਤੋਂ ਬਾਅਦ ਭਾਜਪਾ ਉਮੀਦਵਾਰ ਨੇ ਦਾਖਲ ਕੀਤੇ ਕਾਗਜ

0

ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸਿਹਤ ਸਮੁੱਚੀ ਲੀਡਰਸ਼ਿਪ ਰਹੀ ਹਾਜ਼ਰ

ਬਠਿੰਡਾ, 13 ਮਈ: ਬਠਿੰਡਾ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਤੇ ਸਾਬਕਾ ਆਈਏਐਸ ਪਰਮਪਾਲ ਕੌਰ ਮਲੂਕਾ ਵੱਲੋਂ ਅੱਜ ਆਪਣੇ ਨਾਮਜਦਗੀ ਕਾਗਜ ਦਾਖਲ ਕੀਤੇ ਗਏ। ਇਸ ਦੌਰਾਨ ਕਵਰਿੰਗ ਉਮੀਦਵਾਰ ਵਜੋਂ ਉਹਨਾਂ ਦੇ ਪਤੀ ਤੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਕਾਗਜ਼ ਭਰੇ। ਨਾਮਜਦਗੀਆਂ ਤੋਂ ਪਹਿਲਾਂ ਭਾਜਪਾ ਵੱਲੋਂ ਸਥਾਨਕ ਸ਼ਹਿਰ ਦੇ ਪਾਵਰ ਹਾਊਸ ਰੋਡ ਉਪਰ ਇੱਕ ਵੱਡੀ ਰੈਲੀ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਦੇ ਇਨਚਾਰਜ ਵਿਜੇ ਰੁਪਾਨੀ ਸਹਿਤ ਸਮੁੱਚੀ ਲੀਡਰਸ਼ਿਪ ਹਾਜ਼ਰ ਰਹੀ। ਇਸ ਰੈਲੀ ਤੋਂ ਬਾਅਦ ਜ਼ਿਲ੍ਹਾ ਚੋਣ ਅਫਸਰ ਦੇ ਦਫਤਰ ਤੱਕ ਵੱਡਾ ਰੋਡ ਸ਼ੋਅ ਕਰਕੇ ਭਾਜਪਾ ਵੱਲੋਂ ਆਪਣੀ ਤਾਕਤ ਦਾ ਮੁਜਾਹਰਾ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਵਿਜੇ ਰੁਪਾਨੀ ਅਤੇ ਹੋਰ ਲੀਡਰਸ਼ਿਪ ਨੇ ਦਾਅਵਾ ਕੀਤਾ ਕਿ ਭਾਜਪਾ ਪੰਜਾਬ ਦੇ ਵਿੱਚ ਵੱਡੀ ਸਫਲਤਾ ਪ੍ਰਾਪਤ ਕਰਨ ਜਾ ਰਹੀ ਹੈ।

ਹਰਸਿਮਰਤ ਦਾ ਇਸ ਵਾਰ ਸੰਸਦ ਦੀਆਂ ਪੌੜੀਆਂ ਚੜ੍ਹਨਾ ਮੁਸ਼ਕਿਲ: ਗੁਰਮੀਤ ਸਿੰਘ ਖੁੱਡੀਆਂ

ਉਹਨਾਂ ਇਸ ਮੌਕੇ ਦੂਜੀਆਂ ਸਿਆਸੀ ਧਰਾਂ ਤੇ ਨਿਸ਼ਾਨੇ ਵੀ ਲਗਾਏ ਵਿੰਨੇ ਅਤੇ ਨਾਲ ਹੀ ਪਰਮਪਾਲ ਕੌਰ ਮਲੂਕਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ । ਇਸ ਮੌਕੇ ਭਾਜਪਾ ਉਮੀਦਵਾਰ ਪਰਮਪਾਲ ਕੌਰ ਨੇ ਵੀ ਆਪਣੇ ਭਾਸ਼ਣ ਦੇ ਵਿੱਚ ਪੰਜਾਬ ਦੇ ਵਿੱਚ ਤੇ ਖਾਸਕਰ ਬਠਿੰਡਾ ਚ ਵਿਕਾਸ ਦੇ ਲਈ ਭਾਜਪਾ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਹੁਣ ਤੱਕ ਜੋ ਵੀ ਬਠਿੰਡੇ ਇਲਾਕੇ ਦਾ ਵਿਕਾਸ ਹੋਇਆਲ ਉਹ ਕੇਂਦਰ ਦੀ ਮੋਦੀ ਸਰਕਾਰ ਦੀ ਦੇਣ ਹੈ। ਇਸ ਮੌਕੇ ਭਾਜਪਾ ਦੇ ਸੂਬਾ ਆਗੂ ਹਰਜੀਤ ਸਿੰਘ ਗਰੇਵਾਲ, ਜਨਰਲ ਸਕੱਤਰ ਦਿਆਲ ਸੋਢੀ, ਮੀਤ ਪ੍ਰਧਾਨ ਜਗਦੀਪ ਸਿੰਘ ਨਕਈ, ਜ਼ਿਲਾ ਪ੍ਰਧਾਨ ਸਰੂਪ ਚੰਦ ਸਿੰਗਲਾ,ਮੀਡੀਆ ਇੰਚਾਰਜ ਸੁਨੀਲ ਸਿੰਗਲਾ, ਸਾਬਕਾ ਚੇਅਰਮੈਨ ਮੋਹਨ ਲਾਲ ਗਰਗ , ਸੀਨੀਅਰ ਆਗੂ ਰਾਜ ਨੰਬਰਦਾਰ, ਵਿਨੋਦ ਬਿੰਟਾ, ਰਾਕੇਸ਼ ਜੈਨ ਸਤੀਸ਼ ਅਸੀਜਾ, ਅਸ਼ੋਕ ਬਲਿਆਂਵਾਲੀ, ਵਿਜੇ ਸਿੰਗਲਾ, ਰਾਜੇਸ਼ ਨੋਨੀ, ਉਮੇਸ਼ ਸ਼ਰਮਾ, ਨਰਿੰਦਰ ਮਿੱਤਲ ਸਹਿਤ ਵੱਡੀ ਗਿਣਤੀ ਵਿੱਚ ਭਾਜਪਾ ਲੀਡਰਸ਼ਿਪ ਹਾਜ਼ਰ ਰਹੀ।

ਹਰਸਿਮਰਤ ਦਾ ਇਸ ਵਾਰ ਸੰਸਦ ਦੀਆਂ ਪੌੜੀਆਂ ਚੜ੍ਹਨਾ ਮੁਸ਼ਕਿਲ: ਗੁਰਮੀਤ ਸਿੰਘ ਖੁੱਡੀਆਂ

0

ਕੀਤਾ ਦਾਅਵਾ: ਅਕਾਲੀ, ਭਾਜਪਾ ਤੇ ਕਾਂਗਰਸ ਦੀਆਂ ਨੀਤੀਆਂ ਇੱਕੋ ਜਿਹੀਆਂ
ਬਠਿੰਡਾ, 13 ਮਈ: ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦਾਅਵਾ ਕੀਤਾ ਹੈ ਕਿ ਹਰਸਿਮਰਤ ਕੌਰ ਬਾਦਲ ਇਸ ਵਾਰ ਸੰਸਦ ਦੀਆਂ ਪੌੜੀਆਂ ਨਹੀਂ ਚੜ੍ਹ ਸਕਣਗੇ। ਉਨ੍ਹਾਂ ਕਿਹਾ ਕਿ ਤਿੰਨ ਵਾਰ ਬਠਿੰਡੇ ਤੋਂ ਜਿੱਤ ਕੇ ਕੇਂਦਰ ’ਚ ਮੰਤਰੀ ਰਹੀ ਇਹ ਬੀਬੀ ਬਠਿੰਡਾ ਦੇ ਏਮਸ ਨੂੰ ਅਕਸਰ ਹੀ ਆਪਣੀ ਵੱਡੀ ਪ੍ਰਾਪਤੀ ਬਿਆਨਦੇ ਹਨ, ਪਰ ਹਕੀਕਤ ਇਹ ਹੈ ਕਿ ਅਜਿਹੇ ਸਿਹਤ ਅਦਾਰੇ ਦੇਸ਼ ਦੇ ਹੋਰ ਰਾਜਾਂ ’ਚ ਵੀ ਬਣੇ ਕਿਉਂਕਿ ਇਹ ਕੇਂਦਰ ਸਰਕਾਰ ਦੀ ਨੀਤੀ ਦਾ ਇੱਕ ਹਿੱਸਾ ਸੀ। ਹਲਕੇ ਦੇ ਪਿੰਡਾਂ ’ਚ ਲੋਕ ਮਿਲਣੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਖੁੱਡੀਆਂ ਨੇ ਅੱਗੇ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਜਦੋਂ ਅਕਾਲੀ ਦਲ ਦਾ ਪੰਜਾਬ ’ਚ ਦਸ ਸਾਲ ਰਾਜ ਰਿਹਾ, ਉਦੋਂ ਹੀ ਕੇਂਦਰ ’ਚ ਵੀ ਇਸ ਦੀ ਭਾਜਪਾ ਨਾਲ ਭਾਈਵਾਲੀ ਸੀ ਪਰ ਆਨੰਦਪੁਰ ਦੇ ਮਤੇ ’ਤੇ ਮੋਰਚੇ ਲਾਉਣ ਵਾਲਾ ਅਕਾਲੀ ਦਲ ਉਦੋਂ ਦਸ ਸਾਲ ਚੁੱਪ ਕਰਕੇ ਕਿਉਂ ਬੈਠਾ ਰਿਹਾ?

ਰਾਜਾ ਵੜਿੰਗ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ, ਸਿੱਧੂ ਮੂੁਸੇਵਾਲਾ ਨੂੰ ਇਨਸਾਫ਼ ਦਿਵਾਉਣ ਦੀ ਚੂੱਕੀ ਸਹੁੰ

ਉਨ੍ਹਾਂ ਕਿਹਾ ਕਿ ਆਨੰਦਪੁਰ ਦੇ ਮਤੇ ’ਚ ਚੰਡੀਗੜ੍ਹ ਪੰਜਾਬ ਨੂੰ ਦੇਣ, ਰਿਪੇਅਰੀਅਨ ਕਾਨੂੰਨ ਮੁਤਾਬਿਕ ਦਰਿਆਈ ਪਾਣੀਆਂ ’ਤੇ ਪੰਜਾਬ ਦਾ ਹੱਕ ਹੋਣ ਸਮੇਤ ਫ਼ੈਡਰਲ ਸਿਸਟਮ ਦੀ ਅਕਾਲੀ ਦਲ ਵਕਾਲਤ ਉਦੋਂ ਹੀ ਕਰਦਾ ਹੈ, ਜਦੋਂ ਉਹ ਸੱਤਾ ਤੋਂ ਬਾਹਰ ਹੁੰਦਾ ਹੈ ਪਰ ਸੱਤਾ ’ਚ ਆਉਂਦਿਆਂ ਹੀ ਅਕਾਲੀਆਂ ਦੇ ਇਨ੍ਹਾਂ ਮਸਲਿਆਂ ’ਤੇ ਮੂੰਹ ਵਿੱਚ ਘੁੰਗਣੀਆਂ ਕਿਉਂ ਪੈ ਜਾਂਦੀਆਂ ਹਨ? ਸ੍ਰੀ ਖੁੱਡੀਆਂ ਨੇ ਕਿਹਾ ਕਿ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਦੀਆਂ ਨੀਤੀਆਂ ’ਚ ਸਿਰਫ 19-21 ਦਾ ਹੀ ਫ਼ਰਕ ਹੈ ਅਤੇ ਇਨ੍ਹਾਂ ਸਭ ਦਾ ਇੱਕ ਨੁਕਾਤੀ ਪ੍ਰੋਗਰਾਮ ਆਮ ਆਦਮੀ ਪਾਰਟੀ ’ਤੇ ਝੂਠੇ ਦੋਸ਼ ਲਾ ਕੇ ਬਦਨਾਮ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਇੱਕ ਵਾਰ ਫਿਰ ਵਿਧਾਨ ਸਭਾ ਦੀਆਂ ਚੋਣਾਂ ਦੀ ਤਰਜ਼ ’ਤੇ ਇਨ੍ਹਾਂ ਚੋਣਾਂ ਵਿੱਚ ਆਪਣਾ ਫੈਸਲਾ ਮੁੜ ਦੁਹਰਾਉਣ ਜਾ ਰਹੇ ਹਨ। ਉਨ੍ਹਾਂ ਲੋਕਾਂ ਵਿਸ਼ਵਾਸ਼ ਦੁਆਇਆ ਕਿ ਕੇਂਦਰ ’ਚ ਬਣਨ ਜਾ ਰਹੀ ‘ਇੰਡੀਆ’ ਗੱਠਜੋੜ ਦੀ ਸਰਕਾਰ ਕੋਲੋਂ ਉਹ ਬਠਿੰਡਾ ਹਲਕੇ ਲਈ ਵਿਸ਼ੇਸ਼ ਸਹੂਲਤਾਂ ਵਾਲੇ ਪੈਕੇਜ ਲੈ ਕੇ ਆਉਣਗੇ।

ਰਾਜਾ ਵੜਿੰਗ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ, ਸਿੱਧੂ ਮੂੁਸੇਵਾਲਾ ਨੂੰ ਇਨਸਾਫ਼ ਦਿਵਾਉਣ ਦੀ ਚੂੱਕੀ ਸਹੁੰ

0

ਲੁਧਿਆਣਾ ਦੀ ਸਮੁੱਚੀ ਲੀਡਰਸ਼ਿਪ ਸਹਿਤ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵਿਸੇਸ ਤੌਰ ’ਤੇ ਪੁੱਜੇ
ਲੁਧਿਆਣਾ, 13 ਮਈ: ਆਪਣੀ ਚੋਣ ਯਾਤਰਾ ਵਿੱਚ ਇੱਕ ਅਹਿਮ ਕਦਮ ਅੱਗੇ ਵਧਾਉਂਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਲੁਧਿਆਣਾ ਸੰਸਦੀ ਸੀਟ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਦੌਰਾਨ ਪਾਰਟੀ ਦੀਆਂ ਸ਼ਹਿਰੀ ਅਤੇ ਦਿਹਾਤੀ ਇਕਾਈਆਂ ਦੇ ਜ਼ਿਲ੍ਹਾ ਪ੍ਰਧਾਨਾਂ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੀ ਵਿਸੇਸ ਤੌਰ ‘ਤੇ ਸ਼ਾਮਲ ਸਨ।ਵਰਨਣਯੋਗ ਹੈ ਕਿ ਰਾਜਾ ਵੜਿੰਗ ਨੇ ਮਰਹੂਮ ਪੰਜਾਬੀ ਕਵੀ ਡਾ. ਸੁਰਜੀਤ ਪਾਤਰ, ਜਿਨ੍ਹਾਂ ਦਾ ਹਾਲ ਹੀ ਵਿੱਚ ਦਿਹਾਂਤ ਹੋ ਗਿਆ ਸੀ, ਪ੍ਰਤੀ ਡੂੰਘੇ ਸਤਿਕਾਰ ਦਾ ਇਜ਼ਹਾਰ ਕਰਦਿਆਂ ਆਪਣਾ ਤੈਅ ਰੋਡ ਸ਼ੋਅ ਅਤੇ ਸ਼ਕਤੀ ਪਰਦਰਸ਼ਨ ਰੈਲੀ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਸੀ।

ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ, ਕੀਤਾ ਦਾਅਵਾ ਭਾਜਪਾ ਅਗਲੀ ਸਰਕਾਰ ਨਹੀਂ ਬਣਾ ਸਕੇਗੀ

ਇਸ ਮੌਕੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੜਿੰਗ ਨੇ ਪੰਜਾਬ ਵਿੱਚੋਂ ਗੁੰਡਾਗਰਦੀ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ‘‘ਸਿੱਧੂ ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ ਸਿਰਫ਼ ਇੱਕ ਦੁਖਾਂਤ ਨਹੀਂ ਹੈ, ਇਹ ਪੰਜਾਬ ਨੂੰ ਇਸ ਸਰਾਪ ਅਤੇ ਅਪਰਾਧ ਤੋਂ ਮੁਕਤ ਕਰਨ ਦੀ ਫੌਰੀ ਲੋੜ ਦੀ ਦੁਖਦਾਈ ਯਾਦ ਦਿਵਾਉਂਦਾ ਹੈ। ਜੇਕਰ ਮੈਂ ਸੰਸਦ ਮੈਂਬਰ ਚੁਣਿਆ ਗਿਆ, ਤਾਂ ਮੂਸੇਵਾਲਾ ਦੇ ਕੇਸ ਨੂੰ, ਇਨਸਾਫ਼ ਦਿਵਾਉਣ ਲਈ ਮਸ਼ਾਲ ਵਜੋਂ ਚੁੱਕਣ ਦੀ ਕਸਮ ਖਾਂਦਾ ਹਾਂ। ਕਾਂਗਰਸ ਦੇ ਬੈਨਰ ਹੇਠ, ਅਸੀਂ ਗੁੰਡਾਗਰਦੀ ਨੂੰ ਖਤਮ ਕਰਨ ਲਈ ਅਣਥੱਕ ਮਿਹਨਤ ਕਰਾਂਗੇ, ਤਾਂ ਜੋ ਹਰ ਨਾਗਰਿਕ ਬਿਨਾਂ ਕਿਸੇ ਡਰ ਦੇ ਜੀਵਨ ਬਤੀਤ ਕਰੇ।’’ਨਾਮਜ਼ਦਗੀ ਭਰਨ ਤੋਂ ਬਾਅਦ ਰਾਜਾ ਵੜਿੰਗ ਨੇ ਲੁਧਿਆਣਾ ਦੇ ਫਿਰੋਜ਼ਪੁਰ ਰੋਡ ’ਤੇ ਕਾਂਗਰਸ ਦੇ ਚੋਣ ਦਫ਼ਤਰ ਦਾ ਉਦਘਾਟਨ ਵੀ ਕੀਤਾ, ਜਿਸ ਨਾਲ ਜ਼ਮੀਨੀ ਪੱਧਰ ’ਤੇ ਲਾਮਬੰਦੀ ਅਤੇ ਭਾਈਚਾਰਕ ਸਾਂਝ ਮਜ਼ਬੂਤ ਹੋਈ ਹੈ।

ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ, ਕੀਤਾ ਦਾਅਵਾ ਭਾਜਪਾ ਅਗਲੀ ਸਰਕਾਰ ਨਹੀਂ ਬਣਾ ਸਕੇਗੀ

0

ਬਠਿੰਡਾ, 13 ਮਈ: ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਹਾਜ਼ਰੀ ਵਿਚ ਇਸ ਹਲਕੇ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਸੁਖਬੀਰ ਸਿੰਘ ਬਾਦਲ ਨੇ ਬੀਬੀ ਬਾਦਲ ਦੇ ਕਵਰਿੰਗ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।ਇਸ ਤੋਂ ਪਹਿਲਾਂ ਬਠਿੰਡਾ ਤੋਂ ਅਕਾਲੀ ਦਲ ਦੇ ਉਮੀਦਵਾਰ ਨੇ ਸੁਖਬੀਰ ਸਿੰਘ ਬਾਦਲ ਅਤੇ ਬੱਚਿਆਂ-ਆਨੰਤਬੀਰ ਸਿੰਘ, ਗੁਰਲੀਨ ਕੌਰ ਤੇ ਹਰਲੀਨ ਕੌਰ ਦੇ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਨਤਮਸਤਕ ਹੋ ਕੇ ਅਕਾਲ ਪੁਰਖ ਦਾ ਆਸ਼ੀਰਵਾਦ ਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਾਰ-ਵਾਰ ਵੋਟਿੰਗ ਦੇ ਗੇੜ ਨੇ ਸਪਸ਼ਟ ਕੀਤਾ ਹੈ ਕਿ ਭਾਜਪਾ ਅਗਲੀ ਸਰਕਾਰ ਨਹੀਂ ਬਣਾ ਰਹੀ।

ਸਿਲਵਰ ਓਕਸ ਸਕੂਲ ਬੀਬੀਵਾਲਾ ਦੇ ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖ੍ਰਿਆ ਵਿਚ ਹਾਸਲ ਕੀਤੇ ਚੰਗੇ ਅੰਕ

ਉਹਨਾਂ ਕਿਹਾ ਕਿ ਉੱਤਰੀ ਭਾਰਤ ਵਿਚ ਭਾਜਪਾ ਹਾਰ ਰਹੀ ਹੈ ਤੇ ਮਹਾਰਾਸ਼ਟਰ ਤੇ ਬਿਹਾਰ ਵਿਚ ਇਸਦਾ ਮੁਕੰਮਲ ਸਫਾਇਆ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਤੋਂ ਸਪਸ਼ਟ ਹੋ ਰਿਹਾ ਹੈ ਕਿ ਪਾਰਟੀ ਵਿਚ ਘਬਰਾਹਟ ਹੈ। ਉਹ ਇਕ ਵਿਸ਼ੇਸ਼ ਭਾਈਚਾਰੇ ’ਤੇ ਹਮਲੇ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ’ਮੰਗਲਸੂਤਰ’ ਲੈ ਕੇ ਹੋਰਨਾਂ ਨੂੰ ਦੇ ਦਿੱਤੇ ਜਾਣਗੇ। ਉਹਨਾਂ ਕਿਹਾ ਕਿ 70 ਸਾਲਾਂ ਵਿਚ ਅਜਿਹਾ ਕਦੇ ਨਹੀਂ ਹੋਇਆ ਤੇ ਨਾ ਹੋਵੇਗਾ। ਉਹਨਾਂ ਕਿਹਾ ਕਿ ਨਵੇਂ ਹਾਲਾਤ ਵਿਚ ਖੇਤਰੀ ਪਾਰਟੀਆਂ ਮਜ਼ਬੂਤ ਹੋ ਕੇ ਨਿਤਰਣਗੀਆਂ।ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਅਮਿਤਸ਼ਾਹ ਦੇ ਪੈਰਾਂ ਵਿਚ ਡਿੱਗ ਚੁੱਕੇ ਹਨ ਤਾਂ ਜੋ ਪੰਜਾਬ ਸ਼ਰਾਬ ਘੁਟਾਲੇ ਵਿਚ ਗ੍ਰਿਫਤਾਰੀ ਤੋਂ ਬਚਿਆ ਜਾ ਸਕੇ।

ਸਿਲਵਰ ਓਕਸ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ

ਉਹਨਾਂ ਕਿਹਾ ਕਿ ਦੋਵਾਂ ਦੀ ਰਲਗੱਢ ਇਸ ਤੋਂ ਵੀ ਵੇਖੀ ਜਾ ਸਕਦੀ ਹੈ ਕਿ ਆਪ ਸਰਕਾਰ ਨੇ ਭਾਜਪਾ ਉਮੀਦਵਾਰ ਪਰਮਪਾਲ ਕੌਰ ਦੇ ਅਸਤੀਫੇ ਬਾਰੇ ਯੂ ਟਰਨ ਲੈ ਲਿਆ ਹੈ ਅਤੇ ਮੁੱਖ ਮੰਤਰੀ ਦੇ ਵਿਰੋਧ ਦੇ ਇਕ ਦਿਨ ਬਾਅਦ ਹੀ ਅਸਤੀਫਾ ਪ੍ਰਵਾਨ ਕਰ ਲਿਆ ਹੈ।ਇਸ ਮੌਕੇ ਬੀਬੀ ਬਾਦਲ ਨੇ ਅਕਾਲ ਪੁਰਖ਼ ਦਾ ਸ਼ੁਕਰਾਨਾ ਕੀਤਾ ਤੇ ਪਾਰਟੀ ਅਤੇ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਦੀ ਸੇਵਾ ਦਾ ਮੌਕਾ ਦਿੱਤਾ। ਮੈਨੂੰ ਮਾਣ ਹੈ ਕਿ ਮੈਂ ਤਾਨਾਸ਼ਾਹੀ ਰਵੱਈਏ ਦੇ ਬਾਵਜੂਦ ਸੰਸਦ ਵਿਚ ਪੰਜਾਬ ਦੀ ਆਵਾਜ਼ ਬੁਲੰਦ ਕੀਤੀ ਤੇ ਮੈਂ ਆਪਣੀ ਯੋਗਤਾ ਅਨੁਸਾਰ ਇਸ ਹਲਕੇ ਦੇ ਲੋਕਾਂ ਦੀ ਸੇਵਾ ਕਰਦੀ ਰਹਾਂਗੀ। ਇਸ ਮੌਕੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ, ਬਲਵਿੰਦਰ ਸਿੰਘ ਭੂੰਦੜ ਸਹਿਤ ਸਮੁੱਚੀ ਲੀਡਰਸ਼ਿਪ ਹਾਜ਼ਰ ਰਹੀ।

ਸਿਲਵਰ ਓਕਸ ਸਕੂਲ ਬੀਬੀਵਾਲਾ ਦੇ ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖ੍ਰਿਆ ਵਿਚ ਹਾਸਲ ਕੀਤੇ ਚੰਗੇ ਅੰਕ

0

ਬਠਿੰਡਾ, 13 ਮਈ: ਸੀਬੀਐਸਈ ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜ਼ੇ ਵਿਚ ਸਿਲਵਰ ਓਕਸ ਸਕੂਲ ਬੀਬੀਵਾਲਾ ਰੋਡ ਦੇ ਸਾਰੇ ਵਿਦਿਆਰਥੀਆਂ ਨੇ ਇਸ ਵਾਰ ਦੀ ਬੋਰਡ ਪਰੀਖਿਆ ਵਿੱਚੋਂ ਚੰਗੇ ਅੰਕ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਵਾਰ ਦੀ ਬੋਰਡ ਦੀ ਪਰੀਖਿਆ ਵਿੱਚ ਸਿਲਵਰ ਓਕਸ ਸਕੂਲ ਦੇ 126 ਵਿਦਿਆਰਥੀ ਬੈਠੇ ਸਨ, ਜਿਨ੍ਹਾਂ ਵਿੱਚੋਂ 62 ਵਿਦਿਆਰਥੀਆਂ ਨੇ 90 ਫ਼ੀਸਦੀ ਅੰਕਾਂ ਤੋਂ ਵੱਧ ਅੰਕ ਹਾਸਿਲ ਕੀਤੇ। ਯਾਇਸ਼ਾ ਨੇ 98.4 ਅੰਕ ਹਾਸਿਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਸਿਲਵਰ ਓਕਸ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ

ਅਮਾਨਤ ਦੰਦੀਵਾਲ ਨੇ 98 ਫ਼ੀਸਦੀ ਅੰਕਾਂ ਨਾਲ ਦੂਜਾ ਸਥਾਨ ਅਤੇ 02 ਵਿਦਿਆਰਥੀਆਂ ਪ੍ਰਭਜੋਤ ਕੌਰ ਅਤੇ ਸਵਰੀਨ ਚਹਿਲ ਨੇ 97.8 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ। ਸਕੂਲ ਦੇ ਡਾਇਰੈਕਟਰ ਮੈਡਮ ਮਾਲਵਿੰਦਰ ਕੌਰ ਸਿੱਧੂ ਅਤੇ ਪ੍ਰਿੰਸੀਪਲ ਮੈਡਮ ਨੀਲਮ ਵਰਮਾ ਜੀ ਨੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦੇ ਹੋਏ ਵਧਾਈ ਦਿੱਤੀ ।

ਸਿਲਵਰ ਓਕਸ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ

0

ਬਠਿੰਡਾ, 13 ਮਈ: ਸੋਮਵਾਰ ਨੂੰ ਸੀ.ਬੀ.ਐਸ.ਈ. ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿਚ ਸਥਾਨਕ ਸਿਲਵਰ ਓਕਸ ਸਕੂਲ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਹਾਸਲ ਕਰਕੇ ਅਧਿਆਪਕਾਂ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਸ਼ਲਾਘਾਯੋਗ 100% ਨਤੀਜੇ ਦੇ ਨਾਲ ਸਖ਼ਤ ਮਿਹਨਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਿਲਵਰ ਓਕਸ ਸਕੂਲ, ਸੈਸ਼ਨ 2023-24 ਵਿੱਚ ਵਿਸ਼ਾਲੀ (97.4%), ਨਿਸ਼ਾਂਤਦੀਪ ਕੌਰ (96%) ਅਤੇ ਸਾਨਿਆ ਜੈਨ (93.2%) ਪ੍ਰਭਨੂਰ ਕੌਰ (91%) ਮਾਨਵ ਇੰਸਾ(91%) ਹਰਕੀਰਤ ਕੌਰ (91%) ਹਰਸ਼ਮਨ ਔਲਖ (90.4%) ਟਾਪਰ ਰਹੇ। ਵਿਸ਼ਾਲੀ ਗੁਰਪਿੰਦਰ ਸਿੰਘ ਮਾਨ ਅਤੇ ਹੁਸਨਪ੍ਰੀਤ ਨੇ ਪੰਜਾਬੀ ਵਿਸ਼ੇ ਵਿੱਚੋਂ (100/100) ਅਤੇ ਮਾਨਵ ਇੰਸਾ ਨੇ ਗਣਿਤ ਵਿਸ਼ੇ ਵਿੱਚੋਂ (100/100) ਅੰਕ ਹਾਸਲ ਕਰਕੇ ਵੱਖਰੀ ਮਿਸਾਲ ਕਾਇਮ ਕੀਤੀ ਹੈ।

ਏਮਜ਼ ਬਠਿੰਡਾ ਵਿਖੇ‘ਸਾਡੀਆਂ ਨਰਸਾਂ, ਸਾਡਾ ਭਵਿੱਖ: ਦੇਖਭਾਲ ਦੀ ਆਰਥਿਕ ਸ਼ਕਤੀ’ਵਿਸ਼ੇ’ਤੇ ਆਯੋਜਿਤ

ਸਿਲਵਰ ਓਕਸ ਸਕੂਲਜ਼ ਦੇ ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ ਅਤੇ ਪ੍ਰਿੰਸੀਪਲ ਸ਼੍ਰੀਮਤੀ ਨੀਤੂ ਅਰੋੜਾ (ਸਿਲਵਰ ਓਕਸ ਸੀਨੀਅਰ ਸੈਕੰਡਰੀ ਸਕੂਲ, ਸੁਸ਼ਾਂਤ ਸਿਟੀ-99) ਨੇ ਉਨ੍ਹਾਂ ਨੂੰ ਤਹਿ ਦਿਲੋਂ ਵਧਾਈ ਦਿੱਤੀ। ਇਸ ਸਾਲ ਬੋਰਡ ਦੀ ਪ੍ਰੀਖਿਆ ਦੇਣ ਵਾਲੇ 45 ਵਿਦਿਆਰਥੀਆਂ ਵਿੱਚੋਂ, 14 ਵਿਦਿਆਰਥੀਆਂ ਨੇ 85% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।

ਏਮਜ਼ ਬਠਿੰਡਾ ਵਿਖੇ‘ਸਾਡੀਆਂ ਨਰਸਾਂ, ਸਾਡਾ ਭਵਿੱਖ: ਦੇਖਭਾਲ ਦੀ ਆਰਥਿਕ ਸ਼ਕਤੀ’ਵਿਸ਼ੇ’ਤੇ ਆਯੋਜਿਤ

0

ਬਠਿੰਡਾ, 13 ਮਈ: ਅੰਤਰਰਾਸ਼ਟਰੀ ਨਰਸ ਦਿਵਸ ਮੌਕੇ ਸਥਾਨਕ ਏਮਜ਼ ਦੇ ਨਰਸਿੰਗ ਵਿਭਾਗ ਦੁਆਰਾ ‘‘ਸਾਡੀਆਂ ਨਰਸਾਂ, ਸਾਡਾ ਭਵਿੱਖ: ਦੇਖਭਾਲ ਦੀ ਆਰਥਿਕ ਸ਼ਕਤੀ’’ ਵਿਸ਼ੇ ’ਤੇ ਆਯੋਜਿਤ ਕੀਤਾ ਗਿਆ। ਇਸ ਦੌਰਾਨ ਏਮਜ਼ ਬਠਿੰਡਾ ਵਿਖੇ ਪੂਰੇ ਹਫ਼ਤੇ ਦੌਰਾਨ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਿੰਪੋਜ਼ੀਅਮ, ਪੋਸਟਰ ਅਤੇ ਸਟੋਨ ਪੇਂਟਿੰਗ ਮੁਕਾਬਲਾ, ਕੁਇਜ਼ ਮੁਕਾਬਲਾ, ਬਹਿਸ, ਮਰੀਜ਼ਾਂ ਦੀ ਦੇਖਭਾਲ ਦੀਆਂ ਗਤੀਵਿਧੀਆਂ, ਰੰਗੋਲੀ ਮੁਕਾਬਲਾ, ਸੱਭਿਆਚਾਰਕ ਸ਼ਾਮ ਅਤੇ ਕਈ ਖੇਡ ਗਤੀਵਿਧੀਆਂ ਜਿਵੇਂ ਕਿ ਵਾਲੀਬਾਲ, ਕ੍ਰਿਕਟ, ਬੈਡਮਿੰਟਨ, ਕਬੱਡੀ, ਖੋ-ਖੋ, ਦੌੜ (100 ਅਤੇ 200 ਮੀਟਰ), ਕੈਰਮ, ਸ਼ਤਰੰਜ, ਟੇਬਲ ਟੈਨਿਸ, ਮਿਊਜ਼ੀਕਲ ਚੇਅਰ ਅਤੇ ਰੱਸਾਕਸ਼ੀ ਸ਼ਾਮਲ ਸਨ। ਇਸ ਸਮਾਗਮ ਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਪ੍ਰੋ (ਡਾ.) ਦਿਨੇਸ਼ ਕੁਮਾਰ ਸਿੰਘ ਕਾਰਜਕਾਰੀ ਨਿਰਦੇਸ਼ਕ ਅਤੇ ਸੀਈਓ ਏਮਜ਼ ਬਠਿੰਡਾ ਨੇ ਕੀਤੀ।

ਕੁਲਵੰਤ ਸਿੰਘ ਨੇ ਮੋਹਾਲੀ ਦੇ ਵਿਕਾਸ ਵਿਚ ਠੱਲ ਪਾਈ ਹੈ: ਜੀਤੀ ਸਿੱਧੂ

ਇਸ ਪ੍ਰੋਗਰਾਮ ਦੇ ਮੁੱਖ ਬੁਲਾਰੇ ਡਾ: ਸੰਧਿਆ ਗੁਪਤਾ ਸਿਹਤ ਸਲਾਹਕਾਰ ਏਮਜ਼ ਨਵੀਂ ਦਿੱਲੀ ਸਨ। ਇਕੱਠ ਨੂੰ ਸੰਬੋਧਨ ਕਰਦਿਆਂ ਡਾ: ਸੰਧਿਆ ਗੁਪਤਾ ਨੇ ਨਰਸਿੰਗ ਕਿੱਤੇ ਦੀ ਮਹੱਤਤਾ, ਵਿੱਤੀ ਰੁਕਾਵਟਾਂ ਦੀਆਂ ਚੁਣੌਤੀਆਂ, ਨਰਸਾਂ ਦੇ ਯੋਗਦਾਨ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ’ਤੇ ਜ਼ੋਰ ਦਿੱਤਾ। ਡਾ ਕਮਲੇਸ਼ ਕੇ ਸ਼ਰਮਾ, ਪ੍ਰੋਫੈਸਰ ਕਮ ਪ੍ਰਿੰਸੀਪਲ ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ ਐਂਡ ਰਿਸਰਚ (ਆਈ.ਐਨ.ਈ.ਆਰ.) ਏਮਜ਼ ਬਠਿੰਡਾ ਨੇ ਸਵਾਗਤੀ ਭਾਸ਼ਣ ਦਿੱਤਾ।ਸ੍ਰੀ ਅਤੁਲ ਸ਼ਰਮਾ ਨੇ ਹਫ਼ਤੇ ਭਰ ਦੀਆਂ ਗਤੀਵਿਧੀਆਂ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਪ੍ਰੋ. (ਡਾ.) ਅਖਿਲੇਸ਼ ਪਾਠਕ ਡੀਨ ਅਤੇ ਡਾ. ਰਾਜੀਵ ਕੁਮਾਰ ਮੈਡੀਕਲ ਸੁਪਰਡੈਂਟ ਏਮਜ਼ ਬਠਿੰਡਾ ਨੇ ਅੰਤਰਰਾਸ਼ਟਰੀ ਨਰਸਾਂ ਨੂੰ ਵਧਾਈ ਦਿੱਤੀ। ਦਿਨ ਦੇ ਸਮਾਗਮਾਂ ਦੀ ਸਮਾਪਤੀ ਮਨੋਰੰਜਨ ਨਾਲ ਭਰਪੂਰ ਸੱਭਿਆਚਾਰਕ ਸਮਾਗਮ ਨਾਲ ਹੋਈ।