Wednesday, May 6, 2026
Home Blog Page 167

Bathinda ’ਚ ਆਵਾਰਾ ਕੁੱਤਿਆਂ ਦੇ ਹਮਲੇ ਵਿੱਚ ਨਾਬਾਲਿਗ ਲੜਕੀ ਜ਼ਖ਼ਮੀ

0

Bathinda News: ਸੁਪਰੀਮ ਕੋਰਟ ਵੱਲੋਂ ਆਵਾਰਾ ਕੁੱਤਿਆਂ ਦੀ ਸਮੱਸਿਆ ਸਬੰਧੀ ਜਾਰੀ ਕੀਤੇ ਸਖ਼ਤ ਹੁਕਮਾਂ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਹਾਲਾਤਾਂ ਵਿੱਚ ਕੋਈ ਵੱਡਾ ਸੁਧਾਰ ਦਿਖਾਈ ਨਹੀਂ ਦੇ ਰਿਹਾ। ਬਠਿੰਡਾ ਦੇ ਨੇੜਲੇ ਪਿੰਡ ਭਾਗੂ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਘਰ ਦੇ ਬਾਹਰ ਖੇਡ ਰਹੀ ਇੱਕ ਨਾਬਾਲਿਗ ਲੜਕੀ ’ਤੇ ਆਵਾਰਾ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ।ਜਾਣਕਾਰੀ ਅਨੁਸਾਰ 10 ਤੋਂ ਵੱਧ ਆਵਾਰਾ ਕੁੱਤਿਆਂ ਨੇ ਲੜਕੀ ਨੂੰ ਘੇਰ ਕੇ ਹਮਲਾ ਕੀਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।

ਇਹ ਵੀ ਪੜ੍ਹੋ  ਇੱਕ ਮਹੀਨਾ ਪਹਿਲਾਂ ਜਵੈਲਰਜ ਦੀ ਦੁਕਾਨ ‘ਤੇ ਚੋਰੀ ਕਰਨ ਵਾਲੇ ਕਾਬੂ, 7 ਕਿੱਲੋ ਚਾਂਦੀ ਬਰਾਮਦ

ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਤੁਰੰਤ ਦਖ਼ਲ ਕਰਕੇ ਬੱਚੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਬੱਚੀ ਦੀ ਹਾਲਤ ਇਸ ਵੇਲੇ ਸਥਿਰ ਦੱਸੀ ਜਾ ਰਹੀ ਹੈ।ਘਟਨਾ ਤੋਂ ਬਾਅਦ ਇਲਾਕੇ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ’ਤੇ ਤੁਰੰਤ ਅਤੇ ਠੋਸ ਕਦਮ ਚੁੱਕੇ ਜਾਣ, ਤਾਂ ਜੋ ਭਵਿੱਖ ਵਿੱਚ ਅਜੇਹੀਆਂ ਦੁਖਦਾਈ ਘਟਨਾਵਾਂ ਨੂੰ ਰੋਕਿਆ ਜਾ ਸਕੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਨਸ਼ਿਆਂ ਵਿਰੁਧ ਰਾਜਪਾਲ ਦੀ ਮੁਹਿੰਮ; ਡੇਰਾ ਬਿਆਸ ਮੁਖੀ, ਸੁਖਬੀਰ ਬਾਦਲ ਤੇ ਅਸ਼ਵਨੀ ਸ਼ਰਮਾ ਦੀ ਸਮੂਲੀਅਤ ਤੋਂ ਬਾਅਦ ਪੰਜਾਬ ‘ਚ ਛਿੜੀ ਸਿਆਸੀ ਚਰਚਾ

0

Firozpur News: ਪਿਛਲੇ ਕਈ ਦਹਾਕਿਆਂ ਦੌਰਾਨ ਨਹੁੰ-ਮਾਸ ਦਾ ਰਿਸ਼ਤਾ ਨਿਭਾਉਂਦੇ ਰਹੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਮੁੜ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਗਠਜੋੜ ਦੀਆਂ ਚਰਚਾਵਾਂ ਚੱਲ ਪਈਆਂ ਹਨ। ਹਾਲਾਂਕਿ ਭਾਜਪਾ ਆਗੂਆਂ ਵੱਲੋਂ ਸਪੱਸ਼ਟ ਤੌਰ ‘ਤੇ ਇਕੱਲਿਆ ਚੋਣ ਮੈਦਾਨ ਵਿਚ ਨਿੱਤਰਣ ਦੇ ਐਲਾਨ ਕੀਤੇ ਜਾ ਰਹੇ ਹਨ ਪ੍ਰੰਤੂ ਅਕਾਲੀ ਦਲ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਚੁੱਪ ਹੈ। ਇਸ ਦੌਰਾਨ ਬੀਤੇ ਕੱਲ ਤੋਂ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਸ਼ੁਰੂ ਕੀਤੀ “ਨਸ਼ਾ ਮੁਕਤ – ਰੰਗਲਾ ਪੰਜਾਬ” ਮੁਹਿੰਮ ਵਿੱਚ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਤੇ ਭਾਜਪਾ ਦੇ ਸੂਬਾ ਕਾਰਜ਼ਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਸਮੂਲੀਅਤ ਨੇ ਮੁੜ ਇਸ ਸਬੰਧ ਵਿਚ ਚਰਚਾਵਾਂ ਛੇੜ ਦਿੱਤੀਆਂ ਹਨ। ਇਸ ਮੁੱਦੇ ਨੂੰ ਲੈ ਕੇ ਜਿੱਥੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਸਿੱਧੇ ਸਵਾਲ ਚੁੱਕੇ ਹਨ, ਉਥੇ ਪੰਜਾਬ ਦੀਆਂ ਸੱਥਾਂ ਤੱਕ ਵੀ ਇਹ ਗੱਲ ਪੁੱਜੀ ਹੈ। ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਨਾਭਾ ਜੇਲ੍ਹ ਵਿਚ ਬੰਦ ਰਹੇ ਅਕਾਲੀ ਆਗੂ ਬਿਕਰਮ ਸਿੰਘ ਮਜੀਠਿਆ ਨਾਲ ਮੁਲਾਕਾਤ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਚਰਚਾ ਵਿਚ ਆਏ ਡੇਰਾ ਬਿਆਸ ਮੁਖੀ ਦੀ ਨੇੜਤਾ ‘ਭਾਜਪਾ’ ਨਾਲ ਜਿਆਦਾ ਹੋਣ ਦੀਆਂ ਚਰਚਾਵਾਂ ਵੀ ਛਿੜੀਆਂ ਹੋਈਆਂ ਹਨ।

ਇਹ ਵੀ ਪੜ੍ਹੋ  Manprit Badal ਤੇ IAS Shergill ਸਮੇਤ BDA ਦੇ ਸੁਪਰਡੈਂਟ ਨੂੰ ਹਾਈਕੋਰਟ ਵਿਚੋਂ ਮਿਲੀ ਪੱਕੀ ਜਮਾਨਤ

ਹਾਲਾਕਿ ਬਾਬੇ ਦੇ ਨਜ਼ਦੀਕੀਆਂ ਮੁਤਾਬਕ ਉਹ ਸਿਰਫ਼ ਸਮਾਜਿਕ ਤੇ ਧਾਰਮਿਕ ਤੌਰ ‘ਤੇ ਵਿਚਰ ਰਹੇ ਹਨ ਤੇ ਸਿਆਸਤ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ। ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨਸ਼ਾ ਮੁਕਤ ਮੁਹਿੰਮ ਵਿਚ ਸ਼ਾਮਲ ਹੋਣ ਤੋਂ ਬਾਅਦ ਨਾਂ ਸਿਰਫ਼ ਰਾਜਪਾਲ ਦੀ ਸਲਾਘਾ ਕੀਤੀ ਹੈ, ਬਲਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਉੱਪਰ ਵੀ ਸਿਆਸੀ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਪੰਜਾਬ ਵਿੱਚੋਂ ਨਸ਼ਿਆਂ ਅਤੇ ਗੈਂਗਸਟਰਾਂ ਨੂੰ ਜੜ੍ਹੋਂ ਖ਼ਤਮ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਸ਼ਾ ਵਿਰੋਧੀ ਮਾਰਚ ਰਾਹੀਂ ਸ਼੍ਰੋਮਣੀ ਅਕਾਲੀ ਦਲ ਅਤੇ ਇਸਦੇ ਆਗੂ ਸੁਖਬੀਰ ਸਿੰਘ ਬਾਦਲ ਨੂੰ ਮੁੜ ਜਿਉਂਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਜੋ ਭਵਿੱਖ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਦੀ ਤਿਆਰੀ ਕੀਤੀ ਜਾ ਸਕੇ। ਜਿਸ ਬਾਰੇ ਉਨ੍ਹਾਂ ਰਾਜਪਾਲ ਨੂੰ ਪੁੱਛਿਆ ਹੈ ਕਿ ਕੀ ਇਹ ਸਮਝੌਤਾ ਐਕਸਪ੍ਰੈਸ ਚਲਾਉਣ ਦੀ ਕੋਸ਼ਿਸ਼ ਹੈ।ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਨਸ਼ਾ ਵਿਰੋਧੀ ਮੁਹਿੰਮ ਅੱਗੇ ਵੱਧ ਰਹੀ ਹੈ, ਇਹ ਸੂਬੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਰ ਰਹੀ ਸ਼ਿਰੋਮਣੀ ਅਕਾਲੀ ਦਲ ਨੂੰ ਸੀਪੀਆਰ (ਕਾਰਡੀਓਪਲਮੋਨਰੀ ਰੀਸੱਸਿਟੇਸ਼ਨ) ਦੇਣ ਵਰਗੀ ਲੱਗਦੀ ਹੈ।

ਇਹ ਵੀ ਪੜ੍ਹੋ  Punjab Police ਨੇ ਪਾਕਿ-ਆਈਐਸਆਈ ਦੀ ਹਮਾਇਤ ਪ੍ਰਾਪਤ ਅੱਤਵਾਦੀ ਸਾਜ਼ਿਸ਼ ਨੂੰ ਕੀਤਾ ਨਾਕਾਮ; ਆਰਡੀਐਕਸ ਸਮੇਤ ਇੱਕ ਕਾਬੂ

ਇਸ ਵਾਲੀ ਹੇਠ, ਸੁਖਬੀਰ ਸਿੰਘ ਬਾਦਲ ਦੇ ਰਾਜਪਾਲ ਵੱਲੋਂ ਕੱਢੇ ਮਾਰਚ ਵਿੱਚ ਸ਼ਾਮਲ ਹੋਣ ‘ਤੇ ਪ੍ਰਤੀਕਿਰਿਆ ਦਿੰਦਿਆਂ, ਵੜਿੰਗ ਨੇ ‘ਐਕਸ’ ‘ਤੇ ਲਿਖਿਆ ਹੈ ਕਿ ਉਹ ਪੰਜਾਬ ਦੇ ਮਾਣਯੋਗ ਰਾਜਪਾਲ ਸਾਹਿਬ ਨੂੰ ਨਿਮਰਤਾ ਸਹਿਤ ਸਵਾਲ ਪੁੱਛਣਾ ਚਾਹੁੰਦੇ ਹਨ ਕਿ ਨਸ਼ਾ ਵਿਰੋਧੀ ਮਾਰਚ ਅਸਲ ਵਿੱਚ ਨਸ਼ਿਆਂ ਦੇ ਖ਼ਿਲਾਫ਼ ਮੁਹਿੰਮ ਹੈ ਜਾਂ ਫਿਰ ਅਕਾਲੀ-ਭਾਜਪਾ ਗਠਜੋੜ ਲਈ ਮਾਹੌਲ ਬਣਾਉਣ ਵਾਸਤੇ ‘ਸਮਝੌਤਾ ਐਕਸਪ੍ਰੈਸ’ ਚਲਾਉਣ ਦੀ ਕੋਸ਼ਿਸ਼ ਹੈ।ਵੜਿੰਗ ਨੇ ਰਾਜਪਾਲ ਤੋਂ ਪੁੱਛਿਆ ਕਿ ਕੀ ਮਾਰਚ ਦੀ ਅਗਵਾਈ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਇਹ ਮਾਮਲਾ ਚੁੱਕਿਆ ਸੀ, ਕਿਉਂਕਿ ਸਰਹੱਦ ਦੀ ਸੁਰੱਖਿਆ ਉਸਦੇ ਅਧੀਨ ਆਉਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਬੀਐਸਐਫ ਦੀ ਹੱਦ ਸਰਹੱਦ ਤੋਂ 50 ਕਿਲੋਮੀਟਰ ਅੰਦਰ ਤੱਕ ਵਧਾਈ ਗਈ ਹੈ।ਉਨ੍ਹਾਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾਂ ਹੀ ਪੂਰੀ ਤਰ੍ਹਾਂ ਨਾਕਾਮ ਰਹੀ ਹੈ, ਤਾਂ ਫਿਰ ਸਰਹੱਦ ਪਾਰੋਂ ਆ ਰਹੀ ਨਸ਼ਿਆਂ ਦੀ ਤਸਕਰੀ ਰੋਕਣ ਲਈ ਕੇਂਦਰ ਸਰਕਾਰ ਕੀ ਕਰ ਰਹੀ ਹੈ।ਵੜਿੰਗ ਨੇ ਰਾਜਪਾਲ ਨੂੰ ਅਪੀਲ ਕੀਤੀ ਹੈ ਕਿ ਅਕਾਲੀ-ਭਾਜਪਾ ਗਠਜੋੜ ਲਈ ‘ਸਮਝੌਤਾ ਐਕਸਪ੍ਰੈਸ’ ਚਲਾਉਣ ਦੀ ਬਜਾਏ ਨਸ਼ੇ ਦੇ ਮੁੱਦੇ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਗੰਭੀਰਤਾ ਨਾਲ ਮਾਮਲਾ ਚੁੱਕਿਆ ਜਾਵੇ। ਜਿਸ ਸੰਬੰਧ ਵਿੱਚ ਉਨ੍ਹਾਂ ਨੇ ਰਾਜਪਾਲ ਅਤੇ ਸੁਖਬੀਰ ਬਾਦਲ ਦੀਆਂ ਤਸਵੀਰਾਂ ਦਾ ਜ਼ਿਕਰ ਕਰਦਿਆਂ, ਕਿਹਾ ਹੈ ਕਿ ਇਹ ਤਸਵੀਰਾਂ ਸਪੱਸ਼ਟ ਸੁਨੇਹਾ ਦੇ ਰਹੀਆਂ ਹਨ, ਜਿਸਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ Punjab Police ਦੇ DSP ਦੇ ਮੁੜ ਹੋਏ ਤਬਾਦਲੇ; ਹੁਣ ਸੰਭਾਲਣਗੇ ਖੁਫ਼ੀਆ ਵਿੰਗ, ਦੇਖੋ ਲਿਸਟ

ਇਸਤੋਂ ਇਲਾਵਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਯਾਤਰਾ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੇ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਲਗਾਤਾਰ ਯਾਤਰਾਵਾਂ ਕੱਢ ਰਹੀ ਹੈ। ਪਰ ਸਾਡੀ ਸਰਕਾਰ ਦੀ ਸਫਲਤਾ ਤੋਂ ਬੌਖਲਾ ਕੇ ਰਾਜਪਾਲ ਸਾਹਿਬ ਨੇ ਜੋ ਆਪਣੀ ਵੱਖਰੀ ਯਾਤਰਾ ਸ਼ੁਰੂ ਕੀਤੀ ਹੈ, ਉਸ ਦਾ ਤਰੀਕਾ ਅਤੇ ਉਸ ਵਿੱਚ ਸ਼ਾਮਲ ਲੋਕ ਕਈ ਗੰਭੀਰ ਸਵਾਲ ਖੜ੍ਹੇ ਕਰਦੇ ਹਨ।ਧਾਲੀਵਾਲ ਨੇ ਰਾਜਪਾਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜਿਸ ਯਾਤਰਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਆਗੂ ਅਸ਼ਵਨੀ ਸ਼ਰਮਾ ਨਾਲ ਬੈਠੇ ਹੋਣ, ਉਹ ਯਾਤਰਾ ਨਸ਼ਾ ਖ਼ਤਮ ਕਰਨ ਲਈ ਨਹੀਂ ਸਗੋਂ ਅਪਰਾਧੀਆਂ ਨੂੰ ਬਚਾਉਣ ਦੀ ਕੋਸ਼ਿਸ਼ ਜਾਪਦੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Punjab Police ਨੇ ਪਾਕਿ-ਆਈਐਸਆਈ ਦੀ ਹਮਾਇਤ ਪ੍ਰਾਪਤ ਅੱਤਵਾਦੀ ਸਾਜ਼ਿਸ਼ ਨੂੰ ਕੀਤਾ ਨਾਕਾਮ; ਆਰਡੀਐਕਸ ਸਮੇਤ ਇੱਕ ਕਾਬੂ

0

👉ਪਤਾ ਲੱਗਣ ਤੋਂ ਬਚਣ ਲਈ ਆਈਈਡੀ ਬਣਾਉਣ ਲਈ ਵਰਤੇ ਜਾਂਦੇ ਧਾਤੂ ਦੀ ਕੇਸਿੰਗ ਦੀ ਥਾਂ ‘ਤੇ ਵਰਤਿਆ ਗਿਆ ਪੀਵੀਸੀ ਪਾਈਪ: ਡੀਜੀਪੀ ਗੌਰਵ ਯਾਦਵ
👉ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ ਏਨਕ੍ਰਿਪਟਡ ਮੋਬਾਈਲ ਐਪਸ ਰਾਹੀਂ ਆਪਣੇ ਵਿਦੇਸ਼ੀ ਹੈਂਡਲਰ ਦੇ ਸੰਪਰਕ ਵਿੱਚ ਸੀ: ਏਆਈਜੀ ਐਸਐਸਓਸੀ ਸੁਖਮਿੰਦਰ ਮਾਨ
Amritsar News:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਕਾਰਵਾਈ ਕਰਦਿਆਂ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਨੇ ਇੱਕ ਮੁਲਜ਼ਮ ਨੂੰ ਆਰਡੀਐਕਸ ਅਧਾਰਤ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਸਮੇਤ ਗ੍ਰਿਫਤਾਰ ਕਰਕੇ ਪਾਕਿਸਤਾਨ ਦੀ ਆਈਐਸਆਈ -ਸਮਰਥਿਤ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਇਹ ਵੀ ਪੜ੍ਹੋ  Punjab Police ਦੇ DSP ਦੇ ਮੁੜ ਹੋਏ ਤਬਾਦਲੇ; ਹੁਣ ਸੰਭਾਲਣਗੇ ਖੁਫ਼ੀਆ ਵਿੰਗ, ਦੇਖੋ ਲਿਸਟ

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਾਹੁਲ ਕੁਮਾਰ ਉਰਫ਼ ਗੱਜੂ ਵਾਸੀ ਚਮਰੰਗ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ। ਉਹ ਅੰਮ੍ਰਿਤਸਰ ਦੇ ਇੱਕ ਸੈਲੂਨ ਵਿੱਚ ਸਹਾਇਕ ਵਜੋਂ ਕੰਮ ਕਰਦਾ ਹੈ।ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਪਾਕਿਸਤਾਨ ਸਥਿਤ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਕੰਮ ਕਰਨ ਵਾਲੇ ਇੱਕ ਵਿਦੇਸ਼ੀ ਹੈਂਡਲਰ ਦੇ ਸੰਪਰਕ ਵਿੱਚ ਸੀ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਰਾਹੁਲ ਨੇ ਆਪਣੇ ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ ‘ਤੇ ਸ਼ਹਿਰ ਦੇ ਬਾਹਰਵਾਰ ਇੱਕ ਨਿਰਧਾਰਤ ਸਥਾਨ ਤੋਂ ਖੇਪ ਪ੍ਰਾਪਤ ਕੀਤੀ ਸੀ। ਉਨ੍ਹਾਂ ਅੱਗੇ ਕਿਹਾ ਕਿ ਡਿਵਾਈਸ ਨੂੰ ਪੀਵੀਸੀ ਪਾਈਪ ਕੇਸਿੰਗ ਵਿੱਚ ਛੁਪਾਇਆ ਗਿਆ ਸੀ ਤਾਂ ਜੋ ਇਸ ਦਾ ਪਤਾ ਨਾ ਲੱਗ ਸਕੇ। ਡੀਜੀਪੀ ਨੇ ਕਿਹਾ ਕਿ ਆਈਈਡੀ ਦੀ ਡਿਲੀਵਰੀ ਦੇ ਸਰੋਤ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ  ਇੱਕ ਮਹੀਨਾ ਪਹਿਲਾਂ ਜਵੈਲਰਜ ਦੀ ਦੁਕਾਨ ‘ਤੇ ਚੋਰੀ ਕਰਨ ਵਾਲੇ ਕਾਬੂ, 7 ਕਿੱਲੋ ਚਾਂਦੀ ਬਰਾਮਦ

ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਏਆਈਜੀ ਐਸਐਸਓਸੀ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਪਾਕਿਸਤਾਨ ਤੋਂ ਆਈਈਡੀ ਵਾਲੀ ਖੇਪ ਭੇਜਣ ਬਾਰੇ ਮਿਲੀ ਭਰੋਸੇਯੋਗ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਇੱਕ ਆਪਰੇਸ਼ਨ ਚਲਾਇਆ ਅਤੇ ਸ਼ੱਕੀ ਰਾਹੁਲ ਉਰਫ਼ ਗੱਜੂ ਨੂੰ ਆਈਈਡੀ ਸਮੇਤ ਗ੍ਰਿਫ਼ਤਾਰ ਕਰ ਲਿਆ।ਏਆਈਜੀ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ 2022 ਵਿੱਚ ਆਪਣੇ ਵਿਦੇਸ਼ੀ ਹੈਂਡਲਰ ਦੇ ਪੰਜਾਬ ਦੌਰੇ ਦੌਰਾਨ ਉਸ ਦੇ ਸੰਪਰਕ ਵਿੱਚ ਆਇਆ ਸੀ ਅਤੇ ਉਹ ਏਨਕ੍ਰਿਪਟਡ ਮੋਬਾਈਲ ਐਪਸ ਰਾਹੀਂ ਇੱਕ ਦੂਜੇ ਨਾਲ ਸੰਪਰਕ ਕਰਦੇ ਸਨ। ਉਨ੍ਹਾਂ ਕਿਹਾ ਕਿ ਵਿਦੇਸ਼ੀ ਹੈਂਡਲਰ ਨੇ ਸ਼ੁਰੂ ਵਿੱਚ ਰਾਹੁਲ ਨੂੰ ਕੰਮ ਸੌਂਪਣ ਤੋਂ ਪਹਿਲਾਂ ਉਸਦੇ ਖਰਚਿਆਂ ਲਈ ਛੋਟੀਆਂ-ਛੋਟੀਆਂ ਰਕਮਾਂ ਦੇ ਕੇ ਉਸ ਨੂੰ ਜਾਲ ਵਿੱਚ ਫਸਾਇਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ। ਇਸ ਸਬੰਧੀ, ਐਫਆਈਆਰ ਨੰਬਰ 08 ਮਿਤੀ 09.02.2026 ਨੂੰ ਥਾਣਾ ਐਸਐਸਓਸੀ ਅੰਮ੍ਰਿਤਸਰ ਵਿਖੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4 ਅਤੇ 5, ਅਸਲਾ ਐਕਟ ਦੀ ਧਾਰਾ 25 ਅਤੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 111 ਅਤੇ 61 (2) ਤਹਿਤ ਦਰਜ ਕੀਤੀ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Manprit Badal ਤੇ IAS Shergill ਸਮੇਤ BDA ਦੇ ਸੁਪਰਡੈਂਟ ਨੂੰ ਹਾਈਕੋਰਟ ਵਿਚੋਂ ਮਿਲੀ ਪੱਕੀ ਜਮਾਨਤ

0

Chandigarh News: ਬਠਿੰਡਾ ਦੇ ਬਹੁਚਰਚਿਤ ਪਲਾਟ ਮਾਮਲੇ ‘ਚ ਪੰਜਾਬ ਦੇ ਸਾਬਕਾ ਵਿਤ ਮੰਤਰੀ ਤੇ ਮੌਜੂਦਾ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਸਮੇਤ ਤਤਕਾਲੀ ਬੀਡੀਏ ਦੇ ਉੱਪ ਪ੍ਰਸ਼ਾਸਕ ਬਿਕਰਮ ਸ਼ੇਰਗਿੱਲ ਅਤੇ ਸੁਪਰਡੈਂਟ ਪੰਕਜ ਕਾਲੀਆ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੱਕੀ ਜਮਾਨਤ ਦੇ ਦਿੱਤੀ ਹੈ। ਸਾਲ 2023 ਵਿਚ ਦਰਜ਼ ਇਸ ਮੁਕੱਦਮੇ ਵਿਚ ਵਿਜੀਲੈਂਸ ਵੱਲੋਂ ਮਨਪ੍ਰੀਤ ਬਾਦਲ ਸਮੇਤ ਕੁੱਲ ਅੱਠ ਜਣਿਆਂ ਨੂੰ ਨਾਮਜਦ ਕੀਤਾ ਗਿਆ ਸੀ, ਜਿਸਦੇ ਵਿਚੋਂ ਦਸਿਆ ਜਾ ਰਿਹਾ ਕਿ 5 ਪ੍ਰਾਈਵੇਟ ਵਿਅਕਤੀਆਂ ਨੁੰ ਪਹਿਲਾਂ ਹੀ ਪੱਕੀ ਜਮਾਨਤ ਮਿਲ ਚੁੱਕੀ ਹੈ।ਭਾਜਪਾ ਆਗੂ ਬਾਦਲ ਅਤੇ ਆਈਏਐਸ ਅਧਿਕਾਰੀ ਸ਼ੇਰਗਿੱਲ ਲਈ ਹਾਈਕੋਰਟ ਦਾ ਇਹ ਫੈਸਲਾ ਵੱਡੀ ਰਾਹਤ ਮੰਨਿਆ ਜਾ ਰਿਹਾ।

ਇਹ ਵੀ ਪੜ੍ਹੋ Punjab Police ਦੇ DSP ਦੇ ਮੁੜ ਹੋਏ ਤਬਾਦਲੇ; ਹੁਣ ਸੰਭਾਲਣਗੇ ਖੁਫ਼ੀਆ ਵਿੰਗ, ਦੇਖੋ ਲਿਸਟ

ਦਸਣਾ ਬਣਦਾ ਹੈ ਕਿ ਭਾਜਪਾ ਦੇ ਹੀ ਮੌਜੂਦਾ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਸ਼ਿਕਾਇਤ ਦੇ ਆਧਾਰ ‘ਤੇ ਵਿਜੀਲੈਂਸ ਬਠਿੰਡਾ ਵੱਲੋਂ ਇਹ ਪਰਚਾ ਦਰਜ਼ ਕੀਤਾ ਗਿਆ ਸੀ, ਜਿਸਦੇ ਵਿਚ ਸ਼ਿਕਾਇਤਕਰਤਾ ਨੇ ਦੋਸ਼ ਲਗਾਏ ਸਨ ਕਿ ਤਤਕਾਲੀ ਵਿਤ ਮੰਤਰੀ ਤੇ ਬਠਿੰਡਾ ਸ਼ਹਿਰੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਦੇ ਮਾਡਲ ਟਾਊਨ ਵਰਗੇ ਪਾਸ਼ ਇਲਾਕੇ ਵਿਚ ਕਰੀਬ 1000 ਗਜ਼ ਦਾ ਪਲਾਟ ਲੈਣ ਲਈ ਮਨਮਾਨੇ ਢੰਗ ਨਾਲ ਇਸਦੀ ਬੋਲੀ ਕਰਵਾਈ, ਜਿਸਦੇ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗਿਆ। ਇਸ ਮਾਮਲੇ ਵਿਚ ਵਿਜੀਲੈਂਸ ਵੱਲੋਂ ਮਨਪ੍ਰੀਤ ਬਾਦਲ ਦੀ ਗ੍ਰਿਫਤਾਰੀ ਲਈ ਵੱਡੀ ਪੱਧਰ ‘ਤੇ ਛਾਪੇਮਾਰੀ ਵੀ ਕੀਤੀ ਸੀ ਪ੍ਰੰਤੂ ਬਾਅਦ ਵਿਚ ਹਾਈਕੋਰਟ ਨੇ ਅੰਤਰਿਮ ਰਾਹਤ ਦਿੰਦਿਆਂ ਉਨ੍ਹਾਂ ਨੂੰ ਸ਼ਾਮਲ ਤਫ਼ਤੀਸ ਹੋਣ ਲਈ ਕਿਹਾ ਸੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Punjab Police ਦੇ DSP ਦੇ ਮੁੜ ਹੋਏ ਤਬਾਦਲੇ; ਹੁਣ ਸੰਭਾਲਣਗੇ ਖੁਫ਼ੀਆ ਵਿੰਗ, ਦੇਖੋ ਲਿਸਟ

0

Chandigarh News: ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਮੁੜ ਪੰਜਾਬ ਪੁਲਿਸ (punjab Police) ਦੇ DSP ਦੇ ਤਬਾਦਲੇ ਕੀਤੇ ਹਨ। ਬਦਲੇ ਗਏ ਅਧਿਕਾਰੀਆਂ ਨੂੰ ਪੰਜਾਬ ਖੁਫ਼ੀਆ ਵਿੰਗ ਵਿਚ ਭੇਜਿਆ ਗਿਆ ਹੈ। ਬਦਲੇ ਅਧਿਕਾਰੀਆਂ ਦੀ ਲਿਸਟ ਹੇਠਾਂ ਨੱਥੀ ਹੈ।

ਦਿੱਲੀ ਸਰਕਾਰ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਪਟੀਸ਼ਨ ਨੂੰ ਰੱਦ ਕਰਨ ’ਤੇ ਐਡਵੋਕੇਟ ਧਾਮੀ ਨੇ ਕੀਤਾ ਇਤਰਾਜ਼

0

Amritsar News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਲੀ ਸਰਕਾਰ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਪਟੀਸ਼ਨ ਨੂੰ ਮੁੜ ਰੱਦ ਕਰਨ ਦੇ ਫੈਸਲੇ ਦੀ ਕਰੜੀ ਨਿੰਦਾ ਕਰਦਿਆਂ ਇਸ ਨੂੰ ਸਿੱਖਾਂ ਨਾਲ ਬੇਇਨਸਾਫ਼ੀ ਕਰਾਰ ਦਿੱਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਕਈ ਵਾਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਪਟੀਸ਼ਨ ਸਜ਼ਾ ਸਮੀਖਿਆ ਬੋਰਡ ਵੱਲੋਂ ਰੱਦ ਕੀਤੀ ਗਈ ਸੀ ਅਤੇ ਹੁਣ ਭਾਜਪਾ ਦੀ ਸਰਕਾਰ ਵੀ ਉਸੇ ਰਸਤੇ ’ਤੇ ਚੱਲਦਿਆਂ ਸਿੱਖ ਭਾਵਨਾਵਾਂ ਦੇ ਵਿਰੁੱਧ ਫੈਸਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਜ਼ਾ ਸਮੀਖਿਆ ਬੋਰਡ ਵੱਲੋਂ ਕਈ ਕੈਦੀਆਂ ਦੀ ਸਜ਼ਾ ਮੁਆਫ਼ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ, ਜਦਕਿ 33 ਸਾਲ ਤੋਂ ਸਜ਼ਾ ਭੁਗਤ ਰਹੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਨੂੰ ਰੱਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ  ਇੱਕ ਮਹੀਨਾ ਪਹਿਲਾਂ ਜਵੈਲਰਜ ਦੀ ਦੁਕਾਨ ‘ਤੇ ਚੋਰੀ ਕਰਨ ਵਾਲੇ ਕਾਬੂ, 7 ਕਿੱਲੋ ਚਾਂਦੀ ਬਰਾਮਦ

ਇਹ ਮਾਨਵੀ ਅਧਿਕਾਰਾਂ ਦਾ ਉਲੰਘਣ ਹੈ, ਜਿਸ ਨਾਲ ਸਿੱਖ ਜਗਤ ਅੰਦਰ ਨਿਰਾਸ਼ਾ ਪੈਦਾ ਹੋ ਰਹੀ ਹੈ।ਐਡਵੋਕੇਟ ਧਾਮੀ ਨੇ ਕਿਹਾ ਕਿ ਭਾਜਪਾ ਇਕ ਪਾਸੇ ਸਿੱਖ ਹਤੈਸ਼ੀ ਹੋਣ ਦਾ ਦਾਅਵਾ ਕਰਦੀ ਹੈ, ਪਰ ਸਿੱਖਾਂ ਨਾਲ ਸਬੰਧਤ ਮਾਮਲਿਆਂ ਵਿਚ ਸਰਕਾਰ ਦੀ ਪਹੁੰਚ ਉਸ ਦੇ ਦੋਹਰੇ ਚਿਹਰੇ ਨੂੰ ਬਿਆਨ ਕਰਦੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਦੇਸ਼ ਲਈ ਹਮੇਸ਼ਾ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ, ਪ੍ਰੰਤੂ ਸਿੱਖਾਂ ਪ੍ਰਤੀ ਸਰਕਾਰਾਂ ਦੀ ਨਕਾਰਾਤਮਕ ਪਹੁੰਚ ਨੇ ਹਮੇਸ਼ਾ ਨਿਰਾਸ਼ਾ ਦਿੱਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਆਪਣੀ ਸਜ਼ਾ ਤੋਂ ਵਧੇਰੇ ਸਮਾਂ ਜੇਲ੍ਹ ਵਿਚ ਬਿਤਾ ਚੁੱਕੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਫੈਸਲੇ ਵਿਚ ਇਨਸਾਫ਼ ਕੀਤਾ ਜਾਵੇ ਅਤੇ ਉਨ੍ਹਾਂ ਦੀ ਤੁਰੰਤ ਰਿਹਾਈ ਕਰਨ ਦੇ ਆਦੇਸ਼ ਦਿੱਤੇ ਜਾਣ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਬਠਿੰਡਾ ਪ੍ਰੀਮੀਅਰ ਲੀਗ ਦਾ 15 ਫਰਵਰੀ ਨੂੰ ਹੋਵੇਗਾ ਸ਼ਾਨਦਾਰ ਆਗਾਜ਼

0

👉ਵਾਰਡ 48 ਅਤੇ ਵਾਰਡ 9 ਵਿਚਕਾਰ ਦਿਲਚਸਪ ਮੈਚ ਨਾਲ ਹੋਵੇਗੀ ਕ੍ਰਿਕੇਟ ਦੀ ਜੰਗ
Bathinda News: ਨਸ਼ਿਆਂ ਨੂੰ ਜੜ੍ਹੋਂ ਪੁੱਟਣ ਦੇ ਮਕਸਦ ਤਹਿਤ ਪੰਜਾਬ ਦੀ ਆਪ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਗਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ, ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਇੱਕ ਇਤਿਹਾਸਕ ਅਤੇ ਪ੍ਰੇਰਨਾਦਾਇਕ ਪਹਿਲਕਦਮੀ ਕੀਤੀ ਹੈ। ਸ਼ਹਿਰ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਇੱਕ ਸਕਾਰਾਤਮਕ ਦਿਸ਼ਾ ਦੇਣ ਲਈ ਸ਼ਾਨਦਾਰ ਬਠਿੰਡਾ ਪ੍ਰੀਮੀਅਰ ਲੀਗ ਬੀ.ਪੀ.ਐਲ. 2026 ਦਾ ਇਤਿਹਾਸਕ ਆਯੋਜਨ ਕੀਤਾ ਜਾ ਰਿਹਾ ਹੈ।ਇਸ ਇਤਿਹਾਸਕ ਕ੍ਰਿਕਟ ਲੀਗ ਦਾ ਸ਼ੁਭ ਆਰੰਭ 15 ਫਰਵਰੀ ਨੂੰ ਪੁਲਿਸ ਲਾਈਨ ਗਰਾਊਂਡ ਦੇ ਕਾਪਸ ਕਲੱਬ ਵਿਖੇ ਕੀਤਾ ਜਾਵੇਗਾ। ਬੀ.ਪੀ.ਐਲ. 2026 ਦੇ ਪਹਿਲੇ ਹੀ ਦਿਨ ਦਰਸ਼ਕਾਂ ਨੂੰ ਜ਼ਬਰਦਸਤ ਰੋਮਾਂਚ ਵੇਖਣ ਨੂੰ ਮਿਲੇਗਾ, ਜਦੋਂ ਵਾਰਡ ਨੰਬਰ 48 ਅਤੇ ਵਾਰਡ ਨੰਬਰ 9 ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ ਅਤੇ ਚੌਕਿਆਂ ਅਤੇ ਛੱਕਿਆਂ ਦੀ ਬਾਰਿਸ਼ ਨਾਲ ਮੈਦਾਨ ਗੂੰਜ ਉੱਠੇਗਾ। ਮੇਅਰ ਸ੍ਰੀ ਮਹਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਦੇ ਇਤਿਹਾਸ ਵਿੱਚ ਪਹਿਲੀ ਵਾਰ, 50 ਵਾਰਡਾਂ ਦੀਆਂ 50 ਟੀਮਾਂ ਇਸ ਪ੍ਰੀਮੀਅਰ ਲੀਗ ਵਿੱਚ ਹਿੱਸਾ ਲੈ ਰਹੀਆਂ ਹਨ।

ਇਹ ਵੀ ਪੜ੍ਹੋ  ਇੱਕ ਮਹੀਨਾ ਪਹਿਲਾਂ ਜਵੈਲਰਜ ਦੀ ਦੁਕਾਨ ‘ਤੇ ਚੋਰੀ ਕਰਨ ਵਾਲੇ ਕਾਬੂ, 7 ਕਿੱਲੋ ਚਾਂਦੀ ਬਰਾਮਦ

ਇਹ ਟੂਰਨਾਮੈਂਟ ਸ਼ਹਿਰ ਦੇ ਨੌਜਵਾਨਾਂ ਲਈ ਆਪਣੀ ਕ੍ਰਿਕਟ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਸ਼ਕਤੀਸ਼ਾਲੀ ਪਲੇਟਫਾਰਮ ਸਾਬਤ ਹੋਵੇਗਾ।ਮੇਅਰ ਨੇ ਕਿਹਾ ਕਿ ਬੀ.ਪੀ.ਐਲ. 2026 ਵਿੱਚ ਵਿਸ਼ਵ ਕੱਪ ਵਰਗਾ ਅਹਿਸਾਸ ਹੋਵੇਗਾ। ਟੂਰਨਾਮੈਂਟ ਵਿੱਚ ਕੁਆਰਟਰ ਫਾਈਨਲ, ਸੈਮੀਫਾਈਨਲ ਅਤੇ ਫਾਈਨਲ ਸਮੇਤ ਹਾਈ-ਪ੍ਰੋਫਾਈਲ ਮੈਚ ਹੋਣਗੇ, ਅਤੇ ਜੇਤੂ ਟੀਮਾਂ ਨੂੰ ਆਕਰਸ਼ਕ ਇਨਾਮ ਮਿਲਣਗੇ।ਉਨ੍ਹਾਂ ਕਿਹਾ ਕਿ 15 ਫਰਵਰੀ ਤੋਂ ਬਾਅਦ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਅੱਠ-ਅੱਠ ਮੈਚ ਖੇਡੇ ਜਾਣਗੇ। ਸਾਰੇ ਮੈਚ ਪੂਲ ਸਿਸਟਮ ਅਧੀਨ ਖੇਡੇ ਜਾਣਗੇ। ਹਰੇਕ ਪੂਲ ਵਿੱਚ ਪੰਜ ਟੀਮਾਂ ਹੋਣਗੀਆਂ ਅਤੇ ਹਰੇਕ ਟੀਮ ਆਪਣੇ ਪੂਲ ਦੀਆਂ ਦੂਜੀਆਂ ਟੀਮਾਂ ਨਾਲ ਚਾਰ-ਚਾਰ ਮੈਚ ਖੇਡੇਗੀ। ਸਾਰੇ ਮੈਚ ਬੀ.ਪੀ.ਐਲ. 20-20 ਫਾਰਮੈਟ ਵਿੱਚ ਹੋਣਗੇ।ਟੂਰਨਾਮੈਂਟ ਢਾਂਚੇ ਦਾ ਵੇਰਵਾ ਦਿੰਦੇ ਹੋਏ, ਮੇਅਰ ਸ਼੍ਰੀ ਮਹਿਤਾ ਨੇ ਦੱਸਿਆ ਕਿ 50 ਟੀਮਾਂ ਵਿੱਚੋਂ ਚੋਟੀ ਦੀਆਂ 24 ਟੀਮਾਂ ਅਗਲੇ ਦੌਰ ਵਿੱਚ ਜਾਣਗੀਆਂ। ਇਹਨਾਂ ਵਿੱਚੋਂ, ਚੋਟੀ ਦੀਆਂ ਅੱਠ ਟੀਮਾਂ ਸਿੱਧੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜਾਣਗੀਆਂ, ਜਦੋਂ ਕਿ ਬਾਕੀ 16 ਟੀਮਾਂ ਐਲੀਮੀਨੇਸ਼ਨ ਦੌਰ ਵਿੱਚ ਮੁਕਾਬਲਾ ਕਰਨਗੀਆਂ।

ਇਹ ਵੀ ਪੜ੍ਹੋ  ਕਮਲ ਭਾਬੀ ਕ+ਤ+ਲ ਕਾਂ+ਡ; ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਭਗੌੜਾ ਕਰਾਰ

ਇਸ ਤੋਂ ਬਾਅਦ, ਅੱਠ ਟੀਮਾਂ ਕੁਆਰਟਰ ਫਾਈਨਲ ਵਿੱਚ ਜਾਣਗੀਆਂ, ਚਾਰ ਸੈਮੀਫਾਈਨਲ ਵਿੱਚ ਜਾਣਗੀਆਂ ਅਤੇ ਅੰਤ ਵਿੱਚ ਦੋ ਟੀਮਾਂ ਫਾਈਨਲ ਵਿੱਚ ਜਾਣਗੀਆਂ।ਮੇਅਰ ਸ਼੍ਰੀ ਮਹਿਤਾ ਨੇ ਸਪੱਸ਼ਟ ਕੀਤਾ ਕਿ ਇਸ ਪੂਰੇ ਟੂਰਨਾਮੈਂਟ ਵਿੱਚ ਕੋਈ ਵੀ ਨਗਰ ਨਿਗਮ ਫੰਡ ਨਹੀਂ ਵਰਤਿਆ ਗਿਆ। ਬਠਿੰਡਾ ਦੇ ਕਾਰੋਬਾਰੀਆਂ ਨੇ ਸਾਰੇ 50 ਵਾਰਡਾਂ ਦੀਆਂ ਟੀਮਾਂ ਨੂੰ ਸਪਾਂਸਰ ਕੀਤਾ ਹੈ, ਜਿਨ੍ਹਾਂ ਨੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਪ੍ਰਦਰਸ਼ਨ ਕੀਤਾ ਹੈ।ਉਨ੍ਹਾਂ ਕਿਹਾ ਕਿ 15 ਫਰਵਰੀ ਤੋਂ ਬਾਅਦ, 21-22 ਫਰਵਰੀ, 28 ਫਰਵਰੀ-1 ਮਾਰਚ, 7-8 ਮਾਰਚ, 14-15 ਮਾਰਚ, 21-22 ਮਾਰਚ ਅਤੇ 28-29 ਮਾਰਚ ਨੂੰ ਮੈਚ ਖੇਡੇ ਜਾਣਗੇ, ਕੁੱਲ 100 ਮੈਚ ਹੋਣਗੇ। ਕੁਆਰਟਰ ਫਾਈਨਲ, ਸੈਮੀਫਾਈਨਲ ਅਤੇ ਫਾਈਨਲ ਦੇ ਸਥਾਨਾਂ ਅਤੇ ਵਿਸਤ੍ਰਿਤ ਸ਼ਡਿਊਲ ਦਾ ਐਲਾਨ ਸਮੇਂ-ਸਮੇਂ ‘ਤੇ ਕੀਤਾ ਜਾਵੇਗਾ। ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਬਠਿੰਡਾ ਪ੍ਰੀਮੀਅਰ ਲੀਗ ਨਾ ਸਿਰਫ਼ ਕ੍ਰਿਕਟ ਦਾ ਇੱਕ ਮੈਗਾ-ਈਵੈਂਟ ਹੋਵੇਗਾ, ਸਗੋਂ ਨਸ਼ਿਆਂ ਵਿਰੁੱਧ ਲੜਾਈ ਵਿੱਚ ਨੌਜਵਾਨਾਂ ਨੂੰ ਇੱਕ ਨਵਾਂ ਰਸਤਾ ਵੀ ਦਿਖਾਏਗਾ, ਜਿਨ੍ਹਾਂ ਨੂੰ ਬੀ.ਪੀ.ਐਲ. 20-20 ਇੱਕ ਵੱਡਾ ਕ੍ਰਿਕੇਟ ਪਲੇਟਫਾਰਮ ਪ੍ਰਦਾਨ ਕਰੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਇੱਕ ਮਹੀਨਾ ਪਹਿਲਾਂ ਜਵੈਲਰਜ ਦੀ ਦੁਕਾਨ ‘ਤੇ ਚੋਰੀ ਕਰਨ ਵਾਲੇ ਕਾਬੂ, 7 ਕਿੱਲੋ ਚਾਂਦੀ ਬਰਾਮਦ

0

Bathinda News: ਬਠਿੰਡਾ ਸ਼ਹਿਰ ਦੇ ਲਾਈਨੋਪਾਰ ਇਲਾਕੇ ਪ੍ਰਤਾਪ ਨਗਰ ਵਿਚ ਲੰਘੀ 14-15 ਜਨਵਰੀ ਨੂੰ ਪਾਰਸ ਜਵੈਲਰਜ਼ ਦੀ ਦੁਕਾਨ ਵਿਚ ਹੋਈ ਲੱਖਾਂ ਦੀ ਚੋਰੀ ਦੇ ਮਾਮਲੇ ਦਾ ਪਰਦਾਫ਼ਾਸ ਕਰਦਿਆਂ ਬਠਿੰਡਾ ਪੁਲਿਸ ਨੇ 4 ਜਣਿਆਂ ਨੂੰ ਕਾਬੂ ਕਰਕੇ ਚੋਰੀ ਹੋਈ 7 ਕਿਲੋਂ ਚਾਂਦੀ ਵੀ ਬਰਾਮਦ ਕਰ ਲਈ ਹੈ। ਮੰਗਲਵਾਰ ਨੁੰ ਮਾਮਲੇ ਦੀ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਐਸਐਸਪੀ ਡਾ ਜਯੋਤੀ ਯਾਦਵ ਨੇ ਮੀਡੀਆ ਨੂੰ ਦਸਿਆ ਕਿ ਇਸ ਸਬੰਧ ਵਿਚ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਨੇ ਮੁੱਕਦਮਾ ਨੰਬਰ 14 ਮਿਤੀ 15.01.2026 ਅ/ਧ 331(4),305 ਬੀਐਨਐਸ ਦਰਜ਼ ਕੀਤਾ ਸੀ। ਪਰਚਾ ਦਰਜ਼ ਕਰਨ ਤੋਂ ਬਾਅਦ ਇਸ ਕੇਸ ਨੂੰ ਹੱਲ ਕਰਨ ਦੇ ਲਈ ਡੀ.ਐੱਸ.ਪੀ (ਸਿਟੀ-1) ਅੰਮ੍ਰਿਤਪਾਲ ਸਿੰਘ ਭਾਟੀ ਦੀ ਅਗਵਾਈ ਵਿੱਚ ਥਾਣਾ ਕੈਨਾਲ ਕਲੋਨੀ ਅਤੇ ਸੀ.ਆਈ.ਏ ਸਟਾਫ-2 ਦੀਆਂ ਟੀਮਾਂ ਬਣਾਈਆਂ ਗਈਆਂ ਸਨ।

ਇਹ ਵੀ ਪੜ੍ਹੋ  ਕਮਲ ਭਾਬੀ ਕ+ਤ+ਲ ਕਾਂ+ਡ; ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਭਗੌੜਾ ਕਰਾਰ

ਇੰਨ੍ਹਾਂ ਟੀਮਾਂ ਵੱਲੋਂ ਟੈਕਨੀਕਲ ਸੋਰਸਾਂ, ਹਿਊਮਨ ਇੰਟੈਲੀਜੈਂਸ ਅਤੇ ਸੀ.ਸੀ.ਟੀ.ਵੀ ਕੈਮਰਿਆਂ ਦੀ ਮੱਦਦ ਨਾਲ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਜਿਲਿ੍ਆਂ ਜਿਵੇਂ ਹੁਸ਼ਿਆਰਪੁਰ, ਗੁਰਦਾਸਪੁਰ, ਜਲੰਧਰ, ਫਿਰੋਜਪੁਰ, ਜੀਂਦ ਕਰਨਾਲ, ਮੇਵਾਤ, ਰਿਵਾੜੀ ਵਿਖੇ ਤਫਤੀਸ਼ ਕਰਨ ਤੋਂ ਬਾਅਦ ਇਸ ਕੇਸ ਨੂੰ ਹੱਲ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਫ਼ੜੇ ਗਏ ਮੁਲਜਮਾਂ ਦੀ ਪਹਿਚਾਣ ਅਨਿੱਲ ਉਰਫ ਅਮਪੁੜੀ ਵਾਸੀ ਨਿਆਪੁਰਾ ਜਿਲ੍ਹਾ ਕੋਟਾ ਰਾਜਸਥਾਨ, ਗੋਵਿੰਦਾ ਅਤੇ ਓਮੀ ਉਰਫ ਟਾਈਗਰ ਵਾਸੀ ਨਵੀ ਸਬਜੀ ਮੰਡੀ ਬਾਜਾਖਾਨਾ ਰੋਡ ਬਰਨਾਲਾ ਅਤੇ ਬਿਕਰਮ ਵਰਮਾ ਵਾਸੀ ਅਹਿਮਦਗੜ੍ਹ ਦੇ ਤੌਰ ‘ਤੇ ਹੋਈ ਹੈ। ਇਹ ਦੋਸ਼ੀ ਮੇਲਿਆਂ ਦੀ ਆੜ ਲੈ ਕੇ ਵੱਖ-ਵੱਖ ਜਿਲਿ੍ਹਆਂ ਵਿੱਚ ਜਾ ਕੇ ਆਪਣੀ ਠਹਿਰ ਬਣਾਉਦੇ ਸਨ

ਇਹ ਵੀ ਪੜ੍ਹੋ  AAP MLA ਦੇ ਲੱਗੀ ਗੰਭੀਰ ਸੱਟ, ਲੱਗੇ 24 ਟੰਕੇ

ਜਿਹਨਾਂ ਵਿੱਚੋਂ ਇਹਨਾਂ ਦੀਆਂ ਔਰਤਾਂ ਮੇਲੇ ਵਿੱਚ ਗੁਬਾਰੇ ਵੇਚਣ ਦਾ ਕੰਮ ਕਰਦੀਆਂ ਅਤੇ ਵਾਰਦਾਤ ਕਰਨ ਤੋਂ ਪਹਿਲਾਂ ਇਹ ਵਿਅਕਤੀ ਗਲੀਆਂ ਵਿੱਚ ਗੁਬਾਰੇ ਵੇਚਣ ਦਾ ਕੰਮ ਕਰਦੇ ਹੋਏੇ ਰੈਕੀ ਕਰਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।ਜਦੋਂ ਮੇਲਾ ਖਤਮ ਹੋ ਜਾਂਦਾ ਸੀ ਤਾਂ ਇਹ ਉਹ ਏਰੀਆ ਛੱਡ ਕੇ ਰੇਲਗੱਡੀ ਰਾਹੀ ਅਗਲੀ ਚੋਰੀ ਦੀ ਵਾਰਦਾਤ ਲਈ ਕਿਸੇ ਹੋਰ ਏਰੀਏ ਵਿੱਚ ਲੱਗੇ ਮੇਲੇ ਤੇ ਚਲੇ ਜਾਂਦੇ ਸੀ।ਇਸ ਗੈਂਗ ਦੇ ਮੈਂਬਰਾਂ ਨੇ ਪੰਜਾਬ ਦੇ ਪਿੰਡ ਮੁਕੇਰੀਆਂ ਜਿਲ੍ਹਾ ਹੁਸ਼ਿਆਰਪੁਰ, ਜਲੰਧਰ, ਕੁਰਾਲੀ ਅਤੇ ਬਲਾਚੌਰ ਵਿਖੇ ਚੋਰੀਆਂ ਨੂੰ ਅੰਜਾਮ ਦਿੱਤਾ ਸੀ।ਉਪਰੋਕਤ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪੁੱਛਗਿੱਛ ਤੋਂ ਬਾਕੀ ਰਹਿੰਦੇ ਦੋਸ਼ੀਆਂ ਦੀ ਪਛਾਣ ਵੀ ਕੀਤੀ ਗਈ ਹੈ, ਜਿਹਨਾਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਬਿੱਟੂ ਨੇ ਕਾਂਗਰਸ-ਅਕਾਲੀ ਗਠਜੋੜ ਦੀ ਸਿਆਸਤ ਨੂੰ ਕੀਤਾ ਬੇਨਕਾਬ,ਮਾਨ ਨੇ ਸੱਤਾ ਦੇ ਭ੍ਰਿਸ਼ਟ ਗਠਜੋੜ ਨੂੰ ਤੋੜਿਆ: ਬਲਤੇਜ ਪੰਨੂ

0

Chandigarh News: ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸੋਮਵਾਰ ਨੂੰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ‘ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ‘ਤੇ ਦਹਾਕਿਆਂ ਤੋਂ ਗੁਪਤ ਸੱਤਾ-ਸਾਂਝਾਕਰਨ ਦਾ ਗਠਜੋੜ ਚਲਾਉਣ ਦਾ ਦੋਸ਼ ਲਾਇਆ, ਜਿਸ ਨੇ ਸਿਆਸੀ ਵਿਰੋਧੀ ਹੋਣ ਦਾ ਦਿਖਾਵਾ ਕਰਦਿਆਂ ਪੰਜਾਬ ਨੂੰ ਲੁੱਟਿਆ।ਪਾਰਟੀ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਨੂ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਇੱਕ ਵੀਡੀਓ ਕਲਿੱਪ ਚਲਾਈ, ਜਿਸ ਵਿੱਚ ਬਿੱਟੂ ਖੁਦ ਮੰਨ ਰਹੇ ਹਨ ਕਿ 2017 ਵਿੱਚ ਉਨ੍ਹਾਂ ਨੇ ਭਗਵੰਤ ਮਾਨ ਨੂੰ ਹਰਾਉਣ ਅਤੇ ਸੁਖਬੀਰ ਬਾਦਲ ਦੀ ਜਿੱਤ ਯਕੀਨੀ ਬਣਾਉਣ ਦੀ ਯੋਜਨਾ ਬਣਾਈ ਸੀ। ਪੰਨੂ ਨੇ ਕਿਹਾ ਕਿ ਇਹ ਕਾਂਗਰਸ ਅਤੇ ਅਕਾਲੀ ਲੀਡਰਸ਼ਿਪ ਵਿਚਾਲੇ ਨਾਪਾਕ ਗਠਜੋੜ ਨੂੰ ਬੇਨਕਾਬ ਕਰਦਾ ਹੈ।ਪੰਨੂ ਨੇ ਕਿਹਾ ਕਿ।ਇਹ ‘ਆਪ’ ਦਾ ਦੋਸ਼ ਨਹੀਂ ਹੈ। ਇਹ ਉਨ੍ਹਾਂ ਦਾ ਆਪਣਾ ਆਗੂ ਬੋਲ ਰਿਹਾ ਹੈ। ਰਵਨੀਤ ਬਿੱਟੂ ਨੇ ਖੁੱਲ੍ਹੇਆਮ ਕਬੂਲ ਕੀਤਾ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਦੇ ਆਗੂ ਬੰਦ ਕਮਰਿਆਂ ਵਿੱਚ ਮਿਲ ਕੇ ਕੰਮ ਕਰਦੇ ਸਨ, ਇਹ ਤੈਅ ਕਰਦੇ ਸਨ ਕਿ ਕੌਣ ਜਿੱਤੇਗਾ, ਕੌਣ ਹਾਰੇਗਾ ਅਤੇ ਕਿਹੜੀ ਸੀਟ ਕਿਸ ਨੂੰ ਜਾਵੇਗੀ।ਪੰਜ ਸਾਲ ਇੱਕ ਨੇ ਲੁੱਟਿਆ, ਫਿਰ ਅਗਲੇ ਪੰਜ ਸਾਲ ਦੂਜੇ ਨੇ, ‘ਆਪ’ ਤੋਂ ਪਹਿਲਾਂ ਇਹੀ ਪੰਜਾਬ ਦੀ ਸਿਆਸਤ ਸੀਪੰਨੂ ਨੇ ਦੋਸ਼ ਲਾਇਆ ਕਿ ਸਾਲਾਂ ਬੱਧੀ ਪੰਜਾਬ ਇੱਕ ‘ਫਿਕਸ ਮੈਚ’ ਮਾਡਲ ‘ਤੇ ਚੱਲਿਆ—“ਪੰਜ ਸਾਲ ਤੁਸੀਂ ਰਾਜ ਕਰੋ, ਪੰਜ ਸਾਲ ਅਸੀਂ। ਤੁਸੀਂ ਸਾਨੂੰ ਸਵਾਲ ਨਾ ਪੁੱਛੋ, ਅਸੀਂ ਤੁਹਾਨੂੰ ਨਹੀਂ ਪੁੱਛਾਂਗੇ। ਉਨ੍ਹਾਂ ਨੇ ਇੱਕ-ਦੂਜੇ ਨੂੰ ਬਚਾਇਆ। ਉਨ੍ਹਾਂ ਕਿਹਾ, “ਇਹ ਸ਼ਾਸਨ ਨਹੀਂ ਸੀ; ਇਹ ਸੰਗਠਿਤ ਸਿਆਸੀ ਭ੍ਰਿਸ਼ਟਾਚਾਰ ਸੀ।

ਇਹ ਵੀ ਪੜ੍ਹੋ  ਖਾਲਸਾ ਸਕੂਲ ਦਾ ਮਾਮਲਾ; ਖਾਲਸਾ ਦੀਵਾਨ ਦੇ ਪ੍ਰਧਾਨ ਤੇ ਸਾਬਕਾ ਕਰਨਲ ਸਮੇਤ 4 ਵਿਰੁਧ ਪਰਚਾ ਦਰਜ਼

ਪੰਨੂ ਨੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਕਾਂਗਰਸ ਅਤੇ ਅਕਾਲੀ ਆਗੂਆਂ ਵਿਚਕਾਰ ਹਲਕੇ ਪਹਿਲਾਂ ਹੀ ਤੈਅ ਕੀਤੇ ਗਏ ਸਨ- ਪਟਿਆਲਾ ਇੱਕ ਲਈ, ਲੰਬੀ ਦੂਜੇ ਲਈ, ਲਹਿਰਾਗਾਗਾ, ਸੁਨਾਮ, ਬਠਿੰਡਾ, ਸੰਗਰੂਰ, ਦੋਆਬਾ, ਮਾਝਾ, ਹਰ ਖੇਤਰ ਵਿੱਚ ਅਕਾਲੀ ਅਤੇ ਕਾਂਗਰਸੀ ਆਗੂਆਂ ਵਿਚਕਾਰ ਅੰਦਰੂਨੀ ਸੌਦੇਬਾਜ਼ੀ ਸੀ।ਉਨ੍ਹਾਂ ਅੱਗੇ ਕਿਹਾ ਕਿ।ਆਗੂ ਬਠਿੰਡਾ ਵਿੱਚ ਇੱਕ ਗੱਲ ਕਹਿੰਦੇ ਸਨ, ਸੰਗਰੂਰ ਵਿੱਚ ਦੂਜੀ, ਅਤੇ ਚੰਡੀਗੜ੍ਹ ਪਹੁੰਚਦਿਆਂ ਹੀ ਆਪਣਾ ਬਿਆਨ ਫਿਰ ਬਦਲ ਲੈਂਦੇ ਸਨ। ਉਨ੍ਹਾਂ ਨੂੰ ਇਹ ਵੀ ਯਾਦ ਨਹੀਂ ਰਹਿੰਦਾ ਸੀ ਕਿ ਉਨ੍ਹਾਂ ਨੇ ਕਿੱਥੇ ਕੀ ਕਿਹਾ ਹੈ।ਪੰਨੂ ਨੇ ਕਿਹਾ ਕਿ ਜਦੋਂ ਸੰਗਰੂਰ ਦੇ ਇੱਕ ਪਿੰਡ ਦਾ ਇੱਕ ਆਮ ਆਦਮੀ ਸਿਆਸਤ ਵਿੱਚ ਆਇਆ ਅਤੇ ਉਨ੍ਹਾਂ ਦੇ ਗਠਜੋੜ ਦਾ ਪਰਦਾਫਾਸ਼ ਕਰਨਾ ਸ਼ੁਰੂ ਕੀਤਾ, ਤਾਂ ਸਾਰਾ ਸਿਸਟਮ ਘਬਰਾ ਗਿਆ। ਉਨ੍ਹਾਂ ਨੇ 2017 ਵਿੱਚ ਭਗਵੰਤ ਮਾਨ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ, 2019 ਵਿੱਚ ਫਿਰ ਕੋਸ਼ਿਸ਼ ਕੀਤੀ। ਪਰ ਸੰਗਰੂਰ 2014 ਵਿੱਚ ਹੀ ਸੱਚਾਈ ਸਮਝ ਗਿਆ ਸੀ। ਜਦੋਂ ਮਾਨ ਸਾਹਿਬ ਸੰਗਰੂਰ ਤੋਂ ਦੋ ਵਾਰ ਜਿੱਤੇ, ਤਾਂ ਇਹ ਸੰਦੇਸ਼ ਪੂਰੇ ਪੰਜਾਬ ਵਿੱਚ ਗਿਆ ਅਤੇ 2022 ਵਿੱਚ ਲੋਕਾਂ ਨੇ ਆਪਣਾ ਫੈਸਲਾ ਸੁਣਾ ਦਿੱਤਾ।ਪੰਨੂ ਨੇ ਕਿਹਾ ਕਿ 2022 ਵਿੱਚ ਪੰਜਾਬ ਨੇ ਪੂਰੇ ਪੁਰਾਣੇ ਸਿਸਟਮ ਨੂੰ ਰੱਦ ਕਰ ਦਿੱਤਾ, ਕੈਪਟਨ ਅਮਰਿੰਦਰ ਸਿੰਘ ਹਾਰ ਗਏ, ਬਿਕਰਮ ਮਜੀਠੀਆ ਹਾਰ ਗਏ, ਪ੍ਰਕਾਸ਼ ਸਿੰਘ ਬਾਦਲ ਹਾਰ ਗਏ, ਸੁਖਬੀਰ ਬਾਦਲ ਹਾਰ ਗਏ ਅਤੇ ਨਵਜੋਤ ਸਿੱਧੂ ਹਾਰ ਗਏ। ਉਨ੍ਹਾਂ ਕਿਹਾ ਕਿ ਇਹ ਕੋਈ ਇਤਫ਼ਾਕ ਨਹੀਂ ਸੀ। ਇਹ ਭ੍ਰਿਸ਼ਟ ਪ੍ਰਣਾਲੀ ਦੇ ਡਿੱਗੇ ਹੋਏ ਥੰਮ੍ਹ ਸਨ।ਪੰਨੂ ਨੇ ਕਿਹਾ ਕਿ ਵਿਰੋਧੀ ਧਿਰ ਇਸ ਲਈ ਬੁਖਲਾਹਟ ਵਿੱਚ ਹੈ ਕਿਉਂਕਿ ਪੰਜਾਬ ਚਾਰ ਸਾਲਾਂ ਵਿੱਚ ਬਦਲ ਗਿਆ ਹੈ।

ਇਹ ਵੀ ਪੜ੍ਹੋ  ਕਮਲ ਭਾਬੀ ਕ+ਤ+ਲ ਕਾਂ+ਡ; ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਭਗੌੜਾ ਕਰਾਰ

45 ਸਾਲਾਂ ਬਾਅਦ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ, ਸੜਕ ਸੁਰੱਖਿਆ ਫੋਰਸ (ਐਸ ਐਸ ਐਫ) ਮਿੰਟਾਂ ਵਿੱਚ ਐਮਰਜੈਂਸੀ ਸਹਾਇਤਾ ਯਕੀਨੀ ਬਣਾਉਂਦੀ ਹੈ, 16 ਟੋਲ ਪਲਾਜ਼ੇ ਬੰਦ ਕੀਤੇ ਗਏ ਹਨ, ਘਰਾਂ ਨੂੰ 600 ਯੂਨਿਟ ਮੁਫ਼ਤ ਬਿਜਲੀ, 10 ਲੱਖ ਰੁਪਏ ਦਾ ਸਿਹਤ ਬੀਮਾ ਕਵਰ ਅਤੇ ਬਿਨਾਂ ਕਿਸੇ ਡਰ ਜਾਂ ਪੱਖਪਾਤ ਦੇ ਪਾਰਦਰਸ਼ੀ ਸ਼ਾਸਨ ਮਿਲ ਰਿਹਾ ਹੈ।ਉਹ ਕੰਮ ਦੀ ਗੱਲ ਨਹੀਂ ਕਰਦੇ। ਉਹ ਸਿਰਫ਼ ਇਹੀ ਕਹਿੰਦੇ ਹਨ ਕਿ ‘ਸਾਨੂੰ ਆਉਣ ਦਿਓ, ਅਸੀਂ ਭਗਵੰਤ ਮਾਨ ਨੂੰ ਗ੍ਰਿਫ਼ਤਾਰ ਕਰਾਂਗੇ’। ਪੰਨੂ ਨੇ ਸਵਾਲ ਕੀਤਾ ਕਿ ਕਿਸ ਲਈ ਗ੍ਰਿਫ਼ਤਾਰ ਕਰੋਗੇ? ਕਿਸਾਨਾਂ ਨੂੰ ਪਾਣੀ ਦੇਣ ਲਈ? ਹਾਦਸੇ ਦੇ ਪੀੜਤਾਂ ਨੂੰ ਬਚਾਉਣ ਲਈ? ਜਾਂ ਲੁੱਟ ਰੋਕਣ ਲਈ?ਪੰਨੂ ਨੇ ਕਿਹਾ ਕਿ ‘ਆਪ’ ਦੇ ਸਟੈਂਡ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਸਾਬਕਾ ਕਾਂਗਰਸੀ ਆਗੂ ਖੁਦ ਹੁਣ ਇਕਬਾਲ-ਏ-ਜੁਰਮ ਕਰ ਰਿਹਾ ਹੈ। ਰਵਨੀਤ ਬਿੱਟੂ ਅੱਜ ਕੇਂਦਰੀ ਮੰਤਰੀ ਹਨ। ਉਹ ਝੂਠ ਨਹੀਂ ਬੋਲ ਰਹੇ ਜਦੋਂ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਭਗਵੰਤ ਮਾਨ ਨੂੰ ਹਰਾਉਣ ਅਤੇ ਸੁਖਬੀਰ ਬਾਦਲ ਦੀ ਮਦਦ ਕਰਨ ਦਾ ਸੰਦੇਸ਼ ਦੇ ਕੇ ਭੇਜਿਆ ਗਿਆ ਸੀ। ਸਵਾਲ ਸਿਰਫ ਇਹ ਹੈ ਕਿ ਉਨ੍ਹਾਂ ਨੂੰ ਕਿਸ ਨੇ ਭੇਜਿਆ ਸੀ?ਅੰਤ ਵਿੱਚ ਪੰਨੂ ਨੇ ਕਿਹਾ ਕਿ ਪੰਜਾਬ ਅੱਜ ਜਾਣਦਾ ਹੈ ਕਿ ਕੌਣ ਮਿਲ ਕੇ ਖੇਡਾਂ ਖੇਡਦਾ ਸੀ ਅਤੇ ਕੌਣ ਲੋਕਾਂ ਨਾਲ ਖੜ੍ਹਾ ਸੀ। ਗੁਪਤ ਸੌਦਿਆਂ ਦਾ ਦੌਰ ਖਤਮ ਹੋ ਗਿਆ ਹੈ। ਇਮਾਨਦਾਰ ਸਿਆਸਤ ਦਾ ਦੌਰ ਸ਼ੁਰੂ ਹੋ ਗਿਆ ਹੈ, ਅਤੇ ਇਹੀ ਉਹ ਗੱਲ ਹੈ ਜੋ ਉਹ ਬਰਦਾਸ਼ਤ ਨਹੀਂ ਕਰ ਪਾ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਖਾਲਸਾ ਸਕੂਲ ਦਾ ਮਾਮਲਾ; ਖਾਲਸਾ ਦੀਵਾਨ ਦੇ ਪ੍ਰਧਾਨ ਤੇ ਸਾਬਕਾ ਕਰਨਲ ਸਮੇਤ 4 ਵਿਰੁਧ ਪਰਚਾ ਦਰਜ਼

0

Bathinda News: Khalsa School case; ਬਠਿੰਡਾ ਸ਼ਹਿਰ ‘ਚ ਸਿੱਖਾਂ ਦੀ ਪੁਰਾਤਨ ਵਿਦਿਅਕ ਸੰਸਥਾ ਮੰਨੀ ਜਾਂਦੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਬੰਧਕੀ ਕਮੇਟੀ ਤੇ ਸਟਾਫ਼ ਵਿਚਕਾਰ ਚੱਲ ਰਹੇ ਵਿਵਾਦ ਦੌਰਾਨ ਜ਼ਿਲ੍ਹਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਖਾਲਸਾ ਸਕੂਲ ਦੇ ਡੀਪੀਈ ਗੁਰਜੰਟ ਸਿੰਘ ਦੀ ਸਿਕਾਇਤ ਉੱਪਰ ਕਾਰਵਾਈ ਕਰਦਿਆਂ ਪੁਲਿਸ ਨੇ ਖਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਸਿੰਘ ਸਭਾ ਬਠਿੰਡਾ ਦੇ ਪ੍ਰਧਾਨ ਹਰਦੀਪਕ ਸਿੰਘ, ਮੈਨੇਜ਼ਰ ਜਗਜੀਤ ਸਿੰਘ ਮਾਨ(ਸਾਬਕਾ ਕਰਨਲ), ਕਰਮਜੀਤ ਸਿੰਘ ਮਾਲਕ ਕੇ.ਕੇ.ਮੈਡੀਕਲ ਸਟੋਰ ਬਠਿੰਡਾ ਅਤੇ ਸੇਵਾ ਮੁਕਤ ਅਧਿਆਪਕ ਪ੍ਰਿਤਪਾਲ ਸਿੰਘ ਵਾਸੀ ਅਜੀਤ ਰੋਡ ਬਠਿੰਡਾ ਵਿਰੁਧ ਧਾਰਾ 331(3), 305, 329(3), 62,351(2), 3(5) ਬੀਐਨਐਸ ਤਹਿਤ ਦਰਜ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ ਕਮਲ ਭਾਬੀ ਕ+ਤ+ਲ ਕਾਂ+ਡ; ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਭਗੌੜਾ ਕਰਾਰ

ਸਿਕਾਇਤਕਰਤਾ ਨੇ ਪੁਲਿਸ ਕੋਲ ਦਿੱਤੀ ਸਿਕਾਇਤ ਵਿਚ ਦੋਸ਼ ਲਗਾਇਆ ਸੀ ਕਿ ਉਕਤ ਵਿਅਕਤੀਆਂ ਨੇ ਸਕੂਲ ਦੇ ਪ੍ਰਿੰਸੀਪਲ ਦੇ ਕਮਰੇ ਦਾ ਤਾਲਾ ਤੋੜ ਦਿੱਤਾ ਅਤੇ ਸਕੂਲ ਦਾ ਕੁਝ ਰਿਕਾਰਡ ਚੋਰੀ ਕਰ ਲਿਆ। ਇਸਤੋਂ ਇਲਾਵਾ ਸਕੂਲ ਦੀਆਂ ਮਹਿਲਾ ਅਧਿਆਪਕਾਵਾਂ ਨੂੰ ਮਾੜੀ ਸ਼ਬਦਾਵਲੀ ਬੋਲੀ ਗਈ। ਦਸਣਾ ਬਣਦਾ ਹੈ ਕਿ ਸਕੂਲ ਪ੍ਰਿੰਸੀਪਲ ਜਗਤਾਰ ਸਿੰਘ ਨੂੰ ਹਟਾਉਣ ਦੇ ਲਈ ਖਾਲਸਾ ਦੀਵਾਨ ਦੀ ਪ੍ਰਬੰਧਕੀ ਕਮੇਟੀ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ। ਇਸੇ ਕੜੀ ਤਹਿਤ ਕੁੱਝ ਦਿਨ ਪਹਿਲਾਂ ਸੰਸਥਾ ਦੇ ਪ੍ਰਧਾਨ ਹਰਦੀਪਕ ਸਿੰਘ, ਸੇਵਾ ਮੁਕਤ ਕਰਨਲ ਜਗਜੀਤ ਸਿੰਘ ਮਾਨ, ਸਾਬਕਾ ਅਧਿਆਪਕ ਮਾਨ ਸਿੰਘ, ਸੰਸਥਾ ਦੇ ਮੈਂਬਰ ਕਰਮਜੀਤ ਸਿੰਘ ਆਦਿ ਵੱਲੋਂ ਪ੍ਰਿੰਸੀਪਲ ਦੇ ਕਮਰੇ ਵਿਚ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਸੀ।

ਇਹ ਵੀ ਪੜ੍ਹੋ ਨੌਕਰੀ ਕਰ ਰਹੇ ਅਧਿਆਪਕਾਂ ਉੱਪਰ ‘ਟੈੱਟ’ ਦੀ ਸ਼ਰਤ ਲਗਾਉਣ ‘ਤੇ ਵਧਿਆ ਰੋਸ਼; 10 ਨੂੰ ਬਠਿੰਡਾ ‘ਚ ਹੋਵੇਗਾ ਭਾਰੀ ਇਕੱਠ

ਉਨ੍ਹਾਂ ਦਾ ਦਾਅਵਾ ਹੈ ਕਿ ਪ੍ਰਿੰਸੀਪਲ ਜਗਤਾਰ ਸਿੰਘ ਨੂੰ ਪ੍ਰਬੰਧਕੀ ਕਮੇਟੀ ਵੱਲੋਂ ਮੁਅੱਤਲ ਕੀਤਾ ਜਾ ਚੁੱਕਿਆ ਹੈ ਪ੍ਰੰਤੂ ਉਹ ਕੁਰਸੀ ਛੱਡਣ ਲਈ ਤਿਆਰ ਨਹੀਂ ਹਨ। ਦੂਜੇ ਪਾਸੇ ਸਕੂਲ ਪ੍ਰਿੰਸੀਪਲ ਜਗਤਾਰ ਸਿੰਘ ਦਾ ਤਰਕ ਹੈ ਕਿ ਉਸਨੂੰ ਹਾਲੇ ਤੱਕ ਨਾਂ ਮੁਅੱਤਲੀ ਅਤੇ ਨਾਂ ਹੀ ਕੋਈ ਚਾਰਜ਼ਸੀਟ ਮਿਲੀ ਹੈ। ਇਸਤੋਂ ਇਲਾਵਾ ਜਿਸ ਕਮੇਟੀ ਵੱਲੋਂ ਉਸਨੂੰ ਮੁਅੱਤਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ, ਉਹ ਸਿੱਖਿਆ ਵਿਭਾਗ ਤੋਂ ਮਾਨਤਾ ਪ੍ਰਾਪਤ ਹੀ ਨਹੀਂ ਹੈ ਕਿਉਂਕਿ ਇਹ ਸਕੂਲ ਏਡਿਡ ਸਕੂਲ ਹੈ ਤੇ ਉਹ ਏਡਿਡ ਅਧਿਆਪਕ ਹਨ। ਜਿਕਰਯੋਗ ਹੈ ਕਿ ਇਸ ਮੁੱਦੇ ਨੁੰ ਲੈ ਕੇ ਪਹਿਲਾਂ ਵੀ ਕਈ ਵਾਰ ਝੜਪਾਂ ਹੋ ਚੁੱਕੀਆਂ ਹਨ, ਜਿਸ ਕਾਰਨ ਕਿਸੇ ਸਮੇਂ ਇਲਾਕੇ ਦੇ ਨਾਮਵਰ ਸਕੂਲਾਂ ਵਿਚ ਸ਼ੁਮਾਰ ਰਹੇ ਇਸ ਸਕੂਲ ਦੀ ਛਵੀ ਉੱਪਰ ਵੀ ਮਾੜਾ ਪ੍ਰਭਾਵ ਪੈ ਰਿਹਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

Our Visitor

1896392