Talwandi Sabo News: Guru Kashi University ਦੇ ਰੇਖੀ ਸੈਂਟਰ ਆਫ਼ ਐਕਸੀਲੈਂਸ ਫਾਰ ਦੀ ਸਾਇੰਸ ਆਫ਼ ਹੈਪੀਨੈਸ ਵੱਲੋਂ ਫੈਕਲਟੀ ਆਫ਼ ਐਜੂਕੇਸ਼ਨ ਦੇ ਸਹਿਯੋਗ ਨਾਲ ਆਤਮ-ਹੱਤਿਆ ਰੋਕਥਾਮ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਡਾ. ਜਿਤੇਂਦਰ ਅਨੇਜਾ, ਐਡੀਸ਼ਨਲ ਪ੍ਰੋਫੈਸਰ, ਡਿਪਾਰਟਮੈਂਟ ਆਫ਼ ਸਾਈਕਿਆਟਰੀ,ਏਮਜ਼, ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਜਦ ਕਿ ਡਾ. ਜਾਵੇਦ ਅਹਿਮਦ ਖਾਨ, ਡੀਨਅਕਾਦਮਿਕ, ਨੇ ਆਤਮ ਬਲ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਦੇ ਨੁਕਤੇ ਸਾਂਝੇ ਕੀਤੇ। ਸੈਮੀਨਾਰ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਅਤੇ ਫੈਕਲਟੀ ਆਫ਼ ਲਾਅ ਦੇ ਲਗਭਗ 150 ਵਿਦਿਆਰਥੀ ਹਾਜ਼ਰ ਹੋਏ।
ਇਹ ਵੀ ਪੜ੍ਹੋ Punjab Police ਨੂੰ ਮਿਲੀ ਇੱਕ ਹੋਰ ਵੱਡੀ ਸਫ਼ਲਤਾ; ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਕੈਨੇਡਾ ਤੋਂ ਡਿਪੋਰਟ
ਸੈਮੀਨਾਰ ਦੇ ਮੁੱਖ ਬੁਲਾਰੇ ਡਾ. ਅਨੇਜਾ ਨੇ ਵਿਦਿਆਰਥੀਆਂ ਨਾਲ ਆਤਮ-ਹੱਤਿਆ ਦੀ ਰੋਕਥਾਮ ਲਈ ਭਾਵਨਾਤਮਕ ਤੰਦਰੁਸਤੀ, ਤਣਾਅ ਪ੍ਰਬੰਧਨ, ਹਮਦਰਦੀ ਅਤੇ ਸਮੇਂ ਸਿਰ ਪੇਸ਼ੇਵਰ ਮਦਦ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਤਣਾਅ-ਗ੍ਰਸਤ ਪ੍ਰਾਣੀ ਨੂੰ ਹਮਦਰਦੀ, ਪਿਆਰ ਅਤੇ ਹੌਂਸਲਾ ਅਫ਼ਜਾਈ ਦੀ ਲੋੜ ਹੁੰਦੀ ਹੈ, ਜੇਕਰ ਇਹ ਸਭ ਸਮੇਂ ਸਿਰ ਸੰਬੰਧਤ ਵਿਅਕਤੀ ਨੂੰ ਮਿਲ ਜਾਵੇ ਤਾਂ ਉਹ ਆਪਣੀ ਆਤਮ-ਹੱਤਿਆ ਦੇ ਵਿਚਾਰ ਨੂੰ ਬਦਲ ਸਕਦਾ ਹੈ। ਇਸ ਲਈ ਤਣਾਅ-ਗ੍ਰਸਤ ਪ੍ਰਾਣੀ ਨੂੰ ਇਕੱਲਾ ਛੱਡਣ ਦੀ ਬਜਾਏ ਉਸ ਨਾਲ ਮਿਲਵਰਤਣ ਅਤੇ ਪਿਆਰ ਨਾਲ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ ਵੱਡੀ ਖ਼ਬਰ; ਬਾਦਲਾਂ ਨੂੰ ਘਰ ਵਿਚ ਵੱਡਾ ਝਟਕਾ, ਸੁਖਬੀਰ ਬਾਦਲ ਦਾ ਸਕਾ ਚਾਚਾ ਤੇ ਭਰਾ ਭਾਜਪਾ ‘ਚ ਹੋਏ ਸ਼ਾਮਲ
ਇਸ ਮੌਕੇ ਡਾ. ਖਾਨ ਨੇ ਕਿਹਾ ਕਿ ਆਤਮ-ਹੱਤਿਆ ਦੀ ਰੋਕਥਾਮ ਵਿੱਚ ਮਾਂ-ਬਾਪ, ਦੋਸਤਾਂ ਅਤੇ ਸੰਬੰਧੀਆਂ ਦਾ ਸਹਿਯੋਗ ਅਤੇ ਜਾਗਰੂਕ ਹੋਣਾ ਜ਼ਰੂਰੀ ਹੈ। ਡਾ. ਖਾਨਅਨੁਸਾਰ ਮਾਂ-ਬਾਪ ਨੂੰ ਆਪਣੇ ਬੱਚਿਆਂ ਦੇ ਵਿੱਚ ਆ ਰਹੇ ਵਿਵਹਾਰ ਪਰਿਵਰਤਨ ਦੀ ਨਿਗਰਾਨੀ ਕਰਨੀ ਚਾਹੀਦੀ ਹੈ। ਜੇਕਰ ਬੱਚਾ ਜ਼ਿਆਦਾ ਦੇਰ ਇਕੱਲਾ ਅਤੇ ਅਲਗ-ਅਲਗ ਰਹਿੰਦਾ ਹੈ, ਤਾਂ ਮਾਂ-ਬਾਪ ਨੂੰ ਆਪਣੇ ਬੱਚੇ ਨਾਲ ਖੁੱਲੇ ਦਿਲ ਨਾਲ ਵਿਚਾਰ-ਚਰਚਾ ਕਰਨੀ ਚਾਹੀਦੀ ਹੈ, ਤਾਂ ਜੋ ਬੱਚਾ ਆਪਣੇ ਦਿਲ ਦੀ ਗੱਲ ਸਾਂਝੀ ਕਰਕੇ ਮਨ ਹਲਕਾ ਕਰ ਸਕੇ। ਉਹਨਾਂ ਵਿਦਿਆਰਥੀਆਂ ਨਾਲ ਆਪਣੇ ਤਜ਼ਰਬੇ ਅਤੇ ਕਈ ਕੇਸ ਸਟਡੀਜ਼ ਵੀ ਸਾਂਝੀਆਂ ਕੀਤੀਆਂ।ਸੈਮੀਨਾਰ ਦਾ ਸੰਚਾਲਨ ਡਾ. ਸੁਖਜੋਤ ਕੌਰ, ਡਾ. ਬਿਲਾਲ ਅਹਿਮਦ ਅਤੇ ਦੀਪਕ ਸਿੰਘ ਵੱਲੋਂ ਬਾਖੂਬੀ ਕੀਤਾ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




