Home Blog Page 1705

ਜਮਹੂਰੀ ਅਧਿਕਾਰ ਸਭਾ ਜਿਲ੍ਹਾ ਇਕਾਈ ਬਠਿੰਡਾ ਦਾ ਚੋਣ ਇਜਲਾਸ ਮੁਕੰਮਲ

0

ਬਠਿੰਡਾ , 22 ਅਪ੍ਰੈਲ: ਜਮਹੂਰੀ ਅਧਿਕਾਰ ਸਭਾ ਜਿਲ੍ਹਾ ਇਕਾਈ ਬਠਿੰਡਾ ਦਾ ਚੋਣ ਇਜਲਾਸ ਸੂਬਾ ਸਕੱਤਰੇਤ ਮੈਂਬਰ ਤਰਸੇਮ ਲਾਲ ਗੋਇਲ ਦੀ ਅਗਵਾਈ ਤੇ ਨਿਗਰਾਨੀ ਵਿੱਚ ਸਥਾਨਕ ਟੀਚਰਜ਼ ਹੋਮ ਵਿਖੇ ਕੀਤਾ ਗਿਆ। ਇਨਕਲਾਬੀ ਗੀਤ ਪੇਸ਼ ਕਰਨ ਪਿੱਛੋਂ ਵਿਛੜੇ ਹੋਏ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ । ਜ਼ਿਲ੍ਹਾ ਪ੍ਰਧਾਨ ਬੱਗਾ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਅਜਲਾਸ ਦੀ ਬਕਾਇਦਾ ਸ਼ੁਰੂਆਤ ਹੋਈ ਤੇ ਅੰਤ ਵਿੱਚ ਨਵੀਂ ਟੀਮ ਦੀ ਚੋਣ ਕੀਤੀ, ਜਿਸ ਵਿੱਚ ਪ੍ਰਿੰ ਬੱਗਾ ਸਿੰਘ ਨੂੰ ਜਿਲ੍ਹਾ ਪ੍ਰਧਾਨ,ਸੁਦੀਪ ਸਿੰਘ ਨੂੰ ਸਕੱਤਰ, ਡਾ ਅਜੀਤਪਾਲ ਸਿੰਘ ਨੂੰ ਪ੍ਰੈਸ ਸਕੱਤਰ, ਪ੍ਰਿੰ ਰਣਜੀਤ ਸਿੰਘ ਨੂੰ ਮੀਤ ਪ੍ਰਧਾਨ,ਅਵਤਾਰ ਸਿੰਘ ਰਾਮਪੁਰਾ ਨੂੰ ਸਹਾਇਕ ਸਕੱਤਰ ਤੇ ਸੰਤੋਖ ਸਿੰਘ ਮਲ੍ਹਣ ਨੂੰ ਖਜਾਨਚੀ ਚੁਣਿਆ ਗਿਆ।

ਅਕਾਲੀ ਦਲ ਨੇ ਕੀਤਾ ਉਮੀਦਵਾਰਾਂ ਦਾ ਐਲਾਨ, ਬਠਿੰਡਾ ਤੋਂ ਹਰਸਿਮਰਤ ਕੌਰ ਲੜਣਗੇ ਚੋਣ

ਇਸ ਤੋਂ ਇਲਾਵਾ 15 ਮੈਂਬਰੀ ਜਿਲ੍ਹਾ ਕਾਰਜਕਾਰਨੀ, 7 ਸਪੈਸ਼ਲ ਇਨਵਾਇਟੀ ਅਤੇ ਸੂਬਾ ਇਜਲਾਸ ਲਈ 20 ਡੇਲੀਗੇਟਾਂ ਦੀ ਚੋਣ ਕੀਤੀ ਗਈ। ਇਜਲਾਸ ਵਿੱਚ ਸਕੱਤਰ ਸਦੀਪ ਸਿੰਘ ਵੱਲੋਂ ਦੋ ਸਾਲਾਂ ਦੀ ਰਿਵਿਊ ਰਿਪੋਰਟ ਤੇ ਸੰਤੋਖ ਸਿੰਘ ਵੱਲੋਂ ਵਿਤ ਰਿਪੋਰਟ ਪੇਸ਼ ਕੀਤੀ ਗਈ ਜਿਹਨਾਂ ਨੂੰ ਭਰਵੀਂ ਬਹਿਸ ਹੋਣ ਪਿੱਛੋਂ ਪਾਸ ਕੀਤਾ ਗਿਆ। ਰੀਵੀਊ ਰਿਪੋਰਟ ਵਿੱਚ ਮੌਜੂਦਾ ਸਥਿਤੀ,ਦਰਪੇਸ਼ ਚੁਣੌਤੀਆਂ ਅਤੇ ਭਵਿੱਖੀ ਕਾਰਜਾਂ ਦਾ ਜ਼ਿਕਰ ਕੀਤਾ ਗਿਆ। ਪ੍ਰੈੱਸ ਸਕੱਤਰ ਡਾ ਅਜੀਤਪਾਲ ਸਿੰਘ ਵੱਲੋਂ ਪੜ੍ਹੇ ਤੇ ਪਾਸ ਕਰਵਾਏ ਗਏ।

 

ਅਕਾਲੀ ਦਲ ਨੇ ਕੀਤਾ ਉਮੀਦਵਾਰਾਂ ਦਾ ਐਲਾਨ, ਬਠਿੰਡਾ ਤੋਂ ਹਰਸਿਮਰਤ ਕੌਰ ਲੜਣਗੇ ਚੋਣ

0

ਚੰਡੀਗੜ੍ਹ, 22 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ ਦੇ ਵਿੱਚ ਬਾਦਲਾਂ ਦਾ ਘਰ ਮੰਨੇ ਜਾਣ ਵਾਲੇ ਬਠਿੰਡਾ ਲੋਕ ਸਭਾ ਹਲਕੇ ਤੋਂ ਮੁੜ ਚੌਥੀ ਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਚੋਣ ਉਮੀਦਵਾਰ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਜਲੰਧਰ ਤੋਂ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇਪੀ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਸੁਖਪਾਲ ਸਿੰਘ ਖਹਿਰਾ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ‘ਤੇ ਲਗਾਏ ਗੰਭੀਰ ਇੰਲਜ਼ਾਮ

ਇਸੇ ਤਰ੍ਹਾਂ ਹੁਸ਼ਿਆਰਪੁਰ ਤੋਂ ਸਾਬਕਾ ਮੰਤਰੀ ਸੋਹਨ ਸਿੰਘ ਠੰਡਲ ਅਤੇ ਫਿਰੋਜ਼ਪੁਰ ਤੋਂ ਮਰਹੂਮ ਸਾਬਕਾ ਐਮਪੀ ਜੋਰਾ ਸਿੰਘ ਮਾਨ ਦੇ ਪੁੱਤਰ ਨਰਦੇਵ ਸਿੰਘ ਬੋਬੀ ਮਾਨ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ ਚੰਡੀਗੜ੍ਹ ਤੋਂ ਹਰਦੇਵ ਸਿੰਘ ਸੈਣੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ। ਇਸ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਅਤੇ ਭਾਜਪਾ ਵੱਲੋਂ ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਰਹਿ ਗਿਆ ਹੈ ਜਦੋਂ ਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਆਪਣੇ 13 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।

ਸੁਖਪਾਲ ਸਿੰਘ ਖਹਿਰਾ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ‘ਤੇ ਲਗਾਏ ਗੰਭੀਰ ਇੰਲਜ਼ਾਮ

0

ਸੁਨਾਮ: ਲੋਕ ਸਭਾ ਚੋਣਾ ਦੌਰਾਨ ਚੋਣ ਪ੍ਰਚਾਰ ਕਰ ਰਹੇ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਅੱਜ ਸੁਨਾਮ ਪਹੁੰਚੇ। ਇਥੇ ਉਨ੍ਹਾਂ ਵੱਲੋਂ ਵਰਕਰ ਮਿਲਣੀ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ‘ਤੇ ਗੰਭੀਰ ਇੰਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਸ਼ਾਮਿਲ ਇਕ ਮੁਜ਼ਲਮ ਮੀਤ ਹੇਅਰ ਦੇ ਵਿਆਹ ਵਿਚ ਸ਼ਾਮਲ ਸੀ ‘ਤੁ ਹੁਣ ਉਹੀ ਮੁਲਜ਼ਮ ਮੀਤ ਹੇਅਰ ਦੇ ਚੋਣ ਪ੍ਰਚਾਰ ਦੌਰਾਨ ਨਜ਼ਰ ਆ ਰਿਹਾ।

ਭਾਜਪਾ ਲੋਕ ਸਭਾ ਉਮੀਦਵਾਰ ਹੰਸ ਰਾਜ ਹੰਸ (Hans Raj Hans) ਨਹੀ ਦੇ ਸਕੇ ਕਿਸਾਨਾਂ ਦੇ ਸਵਾਲਾਂ ਦਾ ਜਵਾਬ, ਕਿਸਾਨਾਂ ਨੇ ਕੀਤਾ ਸਖ਼ਤ ਵਿਰੋਧ

ਖਹਿਰਾ ਵੱਲੋਂ ਬਕਾਇਦਾ ਕੁਝ ਫੋਟੋਆਂ ਵੀ ਸਾਂਝੀਆਂ ਕੀਤੀਆਂ ਗਈਆ। ਉਨ੍ਹਾਂ ਅੱਗੇ ਕਿਹਾ ਕਿ ਸੀ.ਐਮ ਭਗਵੰਤ ਮਾਨ ਦੇ ਮੀਡੀਆ ਸਲਾਹਾਕਾਰ ਬਲਤੇਜ ਪੰਨੂੰ ਨੇ ਇਕ ਦਿਨ ਪਹਿਲਾ ਮੂਸੇਵਾਲਾ ਦੇ ਸਕਿਉਰਟੀ ਘਟਾਉਣ ਦੀ ਰਿਪੋਰਟ ਜਨਤੱਕ ਕੀਤੀ ‘ਤੇ ਅਗਲੇ ਹੀ ਦਿਨ ਸਿੱਧੂ ਮੂਸੇਵਾਲਾ ‘ਤੇ ਹਮਲਾ ਹੋ ਗਿਆ। ਇਸ ਤੋਂ ਇਲਾਵਾ ਖਹਿਰਾ ਨੇ ਅਕਾਲੀ ਦਲ ਨੂੰ ਵੀ ਆੜੇ ਹੱਥੀ ਲੈਂਦੇ ਹੋਏ ਤਿੱਖੇ ਨਿਸ਼ਾਨੇ ਸਾਧੇ ਹਨ।

ਭਾਜਪਾ ਲੋਕ ਸਭਾ ਉਮੀਦਵਾਰ ਹੰਸ ਰਾਜ ਹੰਸ (Hans Raj Hans) ਨਹੀ ਦੇ ਸਕੇ ਕਿਸਾਨਾਂ ਦੇ ਸਵਾਲਾਂ ਦਾ ਜਵਾਬ, ਕਿਸਾਨਾਂ ਨੇ ਕੀਤਾ ਸਖ਼ਤ ਵਿਰੋਧ

0

ਗਿੱਦੜਬਾਹਾ: ਲੋਕ ਸਭਾ ਚੋਣਾਂ ਦੌਰਾਨ ਬੀਜੇਪੀ ਉਮੀਦਵਾਰਾਂ ਨੂੰ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਜੇਪੀ ਉਮੀਦਵਾਰ ਜਿੱਥੇ ਵੀ ਚੋਣ ਪ੍ਰਚਾਰ ਕਰਨ ਜਾਂਦੇ ਨੇ, ਕਿਸਾਨ ਉਨ੍ਹਾਂ ਨੂੰ ਉਥੇ ਹੀ ਘੇਰ ਲੈਂਦੇ ਨੇ। ਅੱਜ ਗਿੱਦੜਬਾਹਾ ਦੇ ਪਿੰਡ ਬੁੱਟਰ ਸ਼ਰੀਹ ਵਿਚ ਬੀਜੇਪੀ ਉਮੀਦਵਾਰ ਹੰਸ ਰਾਜ ਹੰਸ (Hans Raj Hans) ਨੂੰ ਮੁੜ ਤੋਂ ਕਿਸਾਨਾਂ ਨੇ ਘੇਰਦੇ ਹੋਏ ਤਿਖੇ ਸਵਾਲ ਪੁੱਛੇ। ਜੱਦੋ ਹੰਸ ਰਾਜ ਹੰਸ ਕਿਸਾਨਾਂ ਦੇ ਸਵਾਲਾਂ ਦਾ ਸਹੀ ਜਵਾਬ ਨਹੀਂ ਦੇ ਸਕੇ ਤਾਂ ਉਨ੍ਹਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਨਸ਼ੇ ਦੀ ਹਾਲਾਤ ‘ਚ ਮੂੰਡੇ ਨੇ ਕੁੜੀ ਦੇ ਵੱਡੇ ਹੱਥ

ਤੁਹਾਨੂੰ ਦੱਸ ਦਈਏ ਕਿ ਕਿਸਾਨ ਜਥੇਬੰਦਿਆਂ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕਾਲ ਦਿੱਤੀ ਗਈ ਸੀ ਕਿ ਕੋਈ ਵੀ ਭਾਜਪਾ ਆਗੂ ਜੇਕਰ ਪਿੰਡਾ ਵਿਚ ਪ੍ਰਚਾਰ ਕਰਨ ਆਉਂਦਾ ਹੈ ਤਾਂ ਉਨ੍ਹਾਂ ਨੂੰ ਘੇਰ ਕੇ ਸਵਾਲ ਪੁੱਛੇ ਜਾਣ। ਦੱਸ ਦੇਈਏ ਕਿ ਹੰਸ ਰਾਜ ਹੰਸ ਫਰੀਦਕੋਟ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਹਨ। ਕਿਸਾਨ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਨੇ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਸੀ, ਉਸੇ ਤਰ੍ਹਾਂ ਅਸੀਂ ਵੀ ਭਾਜਪਾ ਉਮੀਦਵਾਰਾਂ ਨੂੰ ਆਪਣੇ ਇਲਾਕੇ ਵਿੱਚ ਜਾਣ ਤੋਂ ਰੋਕਾਂਗੇ।

ਨਸ਼ੇ ਦੀ ਹਾਲਾਤ ‘ਚ ਮੂੰਡੇ ਨੇ ਕੁੜੀ ਦੇ ਵੱਡੇ ਹੱਥ

ਹਿਮਾਚਲ ਪ੍ਰਦੇਸ਼: ਨਸ਼ੇ ਦੀ ਹਾਲਾਤ ਵਿਚ ਮੂੰਡੇ ਨੇ ਕੁੜੀ ‘ਤੇ ਦਾਤਾਰ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਹਿਮਾਚਲ ਦੇ ਪਾਲਮਪੂਰ ਦਾ ਦੱਸਿਆ ਜਾ ਰਿਹਾ। ਦਰਅਸਲ ਸ਼ੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਿਹਾ ਜਿਸ ਵਿਚ ਨਸ਼ੇ ਦੀ ਹਾਲਾਤ ਵਿਚ ਲੜਕੇ ਵੱਲੋਂ ਲੜਕੀ ਉਤੇ ਦਾਤਾਰ ਨਾਲ ਕਈ ਵਾਰ ਹਮਲਾ ਕਰਦਾ ਦੇਖਿਆ ਗਿਆ ਹੈ। ਵੀਡੀਓ ਵਿਚ ਕੁੜੀ ਗੋਡੀਆ ਭਾਰ ਬੈਠ ਹੋਈ ਹੈ ‘ਤੇ ਉਹ ਲੜਕੇ ਨੂੰ ਨਾ ਮਾਰਨ ਲਈ ਗਿੜਗੀੜਾ ਰਹੀ ਹੈ। ਲੜਕੇ ਵੱਲੋਂ ਦਾਤਾਰ ਨਾਲ ਇਨ੍ਹੀ ਜ਼ੋਰ ਨਾਲ ਵਾਰ ਕੀਤਾ ਗਿਆ ਕੀ ਲੜਕੀ ਦੇ ਹੱਥਾਂ ਦੇ ਅੰਦਰਲੀਆਂ ਹੱਡੀਆਂ ਵੀ ਦਿੱਖਣ ਲੱਗ ਗਈਆਂ। ਹਲਾਂਕਿ ਨੇੜੇ ਖੜ੍ਹੀ ਭੀੜ ਵੱਲੋਂ ਲੜਕੇ ਤੇ ਕਾਬੂ ਪਾ ਲਿਆ ‘ਤੇ ਜ਼ਖਮੀ ਹੋਈ ਕੁੜੀ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਜਿਸ ਕਰਕੇ ਲੜਕੀ ਜਾਣ ਬੱਚ ਗਈ।

ਦਿੱਲੀ ਦੀ ਮੇਅਰ ਸ਼ੈਲੀ ਓਬਰਾਏ (Shelley Oberoi) ਨੇ ਗਾਜ਼ੀਪੁਰ ਲੈਂਡਫਿਲ ਸਾਈਟ ‘ਚ ਅੱਗ ਲੱਗਣ ਦੇ ਬੀਜੇਪੀ ਨਾਲ ਜੋੜੇ ਤਾਰ

ਨਵੀਂ ਦਿੱਲੀ: ਬੀਤੀ ਦਿਨ ਦਿੱਲੀ ਦੇ ਗਾਜ਼ੀਪੁਰ ਲੈਂਡਫਿਲ ਸਾਈਟ ‘ਚ ਭਿਆਨਕ ਅੱਗ ਲੱਗ ਗਈ ਸੀ ਅਤੇ ਇਸ ਅੱਗ ਦੀ ਤਪੀਸ਼ ਨਾਲ ਦਿੱਲੀ ਦੇ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ। ਇਹ ਅੱਗ ਪਿਛਲੇ 12 ਘੰਟਿਆਂ ਤੋਂ ਹੁਣ ਤੱਕ ਲਗਾਤਾਰ ਜਾਰੀ ਹੈ। ਹਲਾਂਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ। ਉੈ ਹੀ ਦੂਜੇ ਪਾਸੇ ਦਿੱਲੀ ਦੀ ਮੇਅਰ ਸ਼ੈਲੀ ਓਬਰਾਏ (Shelley Oberoi) ਨੇ ਕਿਹਾ ਕਿ, ‘ਕੱਲ੍ਹ ਮੈਂ ਦਿੱਲੀ ‘ਚ ਨਹੀਂ ਸੀ ਪਰ ਜਿਵੇਂ ਹੀ ਮੈਨੂੰ ਅੱਗ ਲੱਗਣ ਦਾ ਪਤਾ ਲੱਗਾ ਤਾਂ ਮੈਂ ਸਾਰੇ ਅਧਿਕਾਰੀਆਂ ਨੂੰ ਸਥਿਤੀ ਦਾ ਜਾਇਜ਼ਾ ਲੈਣ ਅਤੇ ਅੱਗ ‘ਤੇ ਕਾਬੂ ਪਾਉਣ ਦੇ ਨਿਰਦੇਸ਼ ਦਿੱਤੇ |

ਵਿਕਰਮਜੀਤ ਚੌਧਰੀ ਤੋਂ ਬਾਅਦ ਸੁਖਵਿੰਦਰ ਡੈਨੀ (Sukhwinder Singh Danny) ਨੇ ਵੀ ਚੰਨੀ ਖਿਲਾਫ ਖੋਲਿਆ ਮੋਰਚਾ

ਸਥਿਤੀ ਪਹਿਲਾਂ ਹੀ ਕਾਬੂ ਵਿੱਚ ਹੈ, ਅਸੀਂ ਅੱਗ ‘ਤੇ ਕਾਬੂ ਪਾਉਣ ਤੋਂ ਬਾਅਦ ਜਾਂਚ ਕਰਾਂਗੇ… ਜੇਕਰ ਭਾਜਪਾ ਅਜਿਹਾ ਕਰ ਰਹੀ ਹੈ ਤਾਂ ਇਹ ਬਹੁਤ ਨਿੰਦਣਯੋਗ ਹੈ। ਅੱਗ ਲੱਗਣ ਕਰਕੇ ਗਾਜ਼ੀਪੁਰ ਦੇ ਨੇੜਲੇ ਇਲਾਕਿਆਂ ਦਾ ਮੌਸਮ ਗਰਮ ਅਤੇ ਖੁਸ਼ਕ ਦੱਸਿਆ ਜਾ ਰਿਹਾ ਹੈ। ਕੂੜੇ ਦੇ ਢੇਰਾਂ ਤੋਂ ਨਿਕਲ ਰਹੇ ਧੂੰਏਂ ਕਾਰਨ ਆਸ-ਪਾਸ ਦੀਆਂ ਕਲੋਨੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਅੱਖਾਂ ਵਿੱਚ ਜਲਨ ਅਤੇ ਸਾਹ ਲੈਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵਿਕਰਮਜੀਤ ਚੌਧਰੀ ਤੋਂ ਬਾਅਦ ਸੁਖਵਿੰਦਰ ਡੈਨੀ (Sukhwinder Singh Danny) ਨੇ ਵੀ ਚੰਨੀ ਖਿਲਾਫ ਖੋਲਿਆ ਮੋਰਚਾ

0

ਫਰੀਦਕੋਟ ਤੋਂ ਚੋਣ ਲੜਣ ਦੀ ਦਾਅਵੇਦਾਰੀ ਵੀ ਲਈ ਵਾਪਸ

ਫਰੀਦਕੋਟ, 22 ਅਪ੍ਰੈਲ: ਪੰਜਾਬ ਕਾਂਗਰਸ ਵਿੱਚ ਟਿਕਟਾਂ ਦੀ ਵੰਡ ਦੌਰਾਨ ਚੱਲ ਰਹੀ ਕਸ਼ਮਕਸ਼ ਹਾਲੇ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਪਿਛਲੇ ਦਿਨਾਂ ਦੇ ਵਿੱਚ ਸਿਟਿੰਗ ਐਮਪੀ ਰਵਨੀਤ ਸਿੰਘ ਬਿੱਟੂ ਤੇ ਪਰਨੀਤ ਕੌਰ ਸਹਿਤ ਕਈ ਹੋਰ ਵੱਡੇ ਆਗੂ ਤੇ ਟਿਕਟ ਦੇ ਦਾਅਵੇਦਾਰਾਂ ਵੱਲੋਂ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਦੇ ਬਾਅਦ ਵੀ ਬਾਗੀ ਸੁਰਾਂ ਉਠਦੀਆਂ ਦਿਖਾਈ ਦੇ ਰਹੀਆਂ ਹਨ। ਕਾਂਗਰਸ ਪਾਰਟੀ ਵੱਲੋਂ ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦਿੱਤੀ ਗਈ ਹੈ। ਜਿਸ ਦੇ ਕਾਰਨ ਇਥੋਂ ਟਿਕਟ ਦੀ ਇੱਕ ਹੋਰ ਦਾਵੇਦਾਰ ਮਰਹੂਮ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਮੂਲੀਅਤ ਕਰ ਲਈ ਸੀ।

ਪੰਜਾਬ ਦੇ ਵਿੱਚ ਅੱਜ ਹੋਵੇਗੀ ਇੱਕ ਹੋਰ ਵੱਡੀ ਦਲ ਬਦਲੀ, ਕਾਂਗਰਸ ਨੂੰ ਲੱਗ ਸਕਦਾ ਝਟਕਾ!

ਇਸ ਤੋਂ ਇਲਾਵਾ ਉਹਨਾਂ ਦਾ ਪੁੱਤਰ ਤੇ ਫਿਲੋਰ ਹਲਕੇ ਤੋਂ ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਵੀ ਲਗਾਤਾਰ ਚਰਨਜੀਤ ਸਿੰਘ ਚੰਨੀ ਉੱਪਰ ਨਿਸ਼ਾਨੇ ਲਾ ਰਿਹਾ ਹੈ। ਇਸ ਤੋਂ ਬਾਅਦ ਹੁਣ ਫਰੀਦਕੋਟ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਤੇ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਡੈਨੀ (Sukhwinder Singh Danny) ਨੇ ਵੀ ਸਾਬਕਾ ਮੁੱਖ ਮੰਤਰੀ ਖਿਲਾਫ ਮੋਰਚਾ ਖੋਲ ਦਿੱਤਾ ਹੈ। ਉਹਨਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਪਾਈ ਇਕ ਪੋਸਟ ਵਿੱਚ ਚੰਨੀ ਉੱਪਰ ਗੰਭੀਰ ਦੋਸ਼ ਲਾਉਂਦਿਆਂ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਸਭ ਤੋਂ ਵੱਡੀ ਦਲਿਤ ਆਬਾਦੀ ਮਜਬੀ ਸਿੱਖ ਤੇ ਵਾਲਮੀਕੀ ਸਮਾਜ ਦੇ ਨਾਲ ਵਿਤਕਰੇ ਦਾ ਦੋਸ਼ ਲਾਇਆ ਹੈ। ਜਿਸ ਦੇ ਚਲਦੇ ਉਹਨਾਂ ਫਰੀਦਕੋਟ ਤੋਂ ਟਿਕਟ ਦੇ ਲਈ ਜਤਾਈ ਦਾਵੇਦਾਰੀ ਨੂੰ ਵੀ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਹੈ।

ਪੰਜਾਬ ਦੇ ਵਿੱਚ ਅੱਜ ਹੋਵੇਗੀ ਇੱਕ ਹੋਰ ਵੱਡੀ ਦਲ ਬਦਲੀ, ਕਾਂਗਰਸ ਨੂੰ ਲੱਗ ਸਕਦਾ ਝਟਕਾ!

0

ਚੰਡੀਗੜ੍ਹ, 21 ਅਪ੍ਰੈਲ: ਜਿੱਥੇ ਇੱਕ ਪਾਸੇ ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ਵਿੱਚ ਸਿਆਸਤ ਗਰਮਾਈ ਹੋਈ ਹੈ ਉੱਥੇ ਹੀ ਦੂਜੇ ਪਾਸੇ ਵੱਖ-ਵੱਖ ਪਾਰਟੀ ਆਗੂਆਂ ਵੱਲੋਂ ਪਾਰਟੀਆਂ ਬਦਲਣ ਦਾ ਵੀ ਦੌਰ ਜਾਰੀ ਹੈ। ਜੇਕਰ ਗੱਲ ਕਰੀ ਜਾਵੇ ਪੰਜਾਬ ਦੀ ਸਿਆਸਤ ਦੀ ਤਾਂ ਇੱਕ ਵੱਡੀ ਖਬਰ ਮੁਤਾਬਕ ਦੁਆਬੇ ਤੋਂ ਇੱਕ ਵੱਡੇ ਕਾਂਗਰਸੀ ਆਗੂ ਅੱਜ ਅਕਾਲੀ ਦਲ ਵਿੱਚ ਸ਼ਾਮਿਲ ਹੋ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਕਾਂਗਰਸੀ ਆਗੂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਜਾ ਸਕਦਾ ਹੈ ਤੇ ਇਸ ਆਗੂ ਨੂੰ ਹੀ ਅਕਾਲੀ ਦਲ ਜਲੰਧਰ ਤੋਂ ਆਪਣਾ ਉਮੀਦਵਾਰ ਐਲਾਨ ਸਕਦਾ ਹੈ।

ਕਿਸਾਨ ਅੱਜ ਕਰਨਗੇ ਤਿੱਖੇ ਐਕਸ਼ਨ ਦਾ ਐਲਾਨ,ਜੀਂਦ ਨੇੜੇ ਮੀਟਿੰਗ ਰੱਖੀ

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਜਲੰਧਰ ਤੋਂ ਕਾਂਗਰਸ ਦੇ ਸਾਬਕਾ ਸੰਸਦ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਭਾਜਪਾ ਵਿੱਚ ਸ਼ਾਮਿਲ ਹੋ ਗਏ ਸੀ। ਇਸ ਤੋਂ ਇਲਾਵਾ ਇੱਕ ਹੋਰ ਕਾਂਗਰਸੀ ਤੇਜਿੰਦਰ ਸਿੰਘ ਬਿੱਟੂ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ ਸੀ। ਜਲੰਧਰ ਸੀਟ ਨੂੰ ਲੈ ਕੇ ਕਾਂਗਰਸ ਪਾਰਟੀ ਵਿੱਚ ਮਾਹੌਲ ਗਰਮਾਇਆ ਹੋਇਆ। ਹਾਲਾਂਕਿ ਕਾਂਗਰਸ ਨੇ ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਪਰ ਕਾਂਗਰਸੀ ਵਿਧਾਇਕ ਬਿਕਰਮ ਸਿੰਘ ਚੌਧਰੀ ਵੱਲੋਂ ਇਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਉਥੇ ਹੀ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਤੋਂ ਪਵਨ ਟੀਨੂ ਨੂੰ ਜਲੰਧਰ ਤੋਂ ਟਿਕਟ ਦਿੱਤੀ ਹੈ ਭਾਜਪਾ ਨੇ ਮੌਜੂਦਾ ਸੰਸਦ ਸੁਸ਼ੀਲ ਕੁਮਾਰ ਰਿੰਕੂ ਨੂੰ ਜਲੰਧਰ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ।

ਕਿਸਾਨ ਅੱਜ ਕਰਨਗੇ ਤਿੱਖੇ ਐਕਸ਼ਨ ਦਾ ਐਲਾਨ,ਜੀਂਦ ਨੇੜੇ ਮੀਟਿੰਗ ਰੱਖੀ

ਸ਼ੰਭੂ,22 ਅਪ੍ਰੈਲ: ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਕਿਸਾਨਾਂ ਦੀ ਰਿਹਾਈ ਲਈ ਪਿਛਲੀ 17 ਅਪ੍ਰੈਲ ਤੋਂ ਸ਼ੰਭੂ ਰੇਲਵੇ ਟਰੈਕ ‘ਤੇ ਧਰਨਾ ਲਗਾਈ ਬੈਠੇ ਕਿਸਾਨਾਂ ਵੱਲੋਂ ਅੱਜ ਵੱਡੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਇਸ ਸਬੰਧ ਦੇ ਵਿੱਚ ਜੀਂਦ ਦੇ ਨੇੜੇ ਖਟਕੜ ਟੋਲ ਪਲਾਜ਼ਾ ਕੋਲ ਮੀਟਿੰਗ ਸੱਦੀ ਗਈ ਹੈ ‘ਤੇ ਇਸ ਮੀਟਿੰਗ ਨੂੰ ਮਹਾ ਪੰਚਾਇਤ ਦਾ ਨਾਮ ਦਿੱਤਾ ਗਿਆ। ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਹਰਿਆਣਾ ਸਰਕਾਰ ਜਾਣ ਬੁਝ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ ਜਿਸ ਦੇ ਚਲਦੇ ਹੁਣ ਸਖਤ ਸੰਘਰਸ਼ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। ਗੌਰਤਲਬ ਹੈ ਕਿ ਕਿਸਾਨੀ ਅੰਦੋਲਨ ਦੌਰਾਨ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਮੁੜ ਦਿੱਲੀ ਚੱਲੋ ਦਾ ਸੱਦਾ ਦਿੱਤਾ ਗਿਆ ਸੀ। ਪ੍ਰੰਤੂ ਹਰਿਆਣਾ ਸਰਕਾਰ ਨੇ ਸ਼ੰਭੂ ਤੇ ਖਨੌਰੀ ਸਹਿਤ ਪੰਜਾਬ ਅਤੇ ਹਰਿਆਣਾ ਦੇ ਹੋਰਨਾਂ ਬਾਰਡਰਾਂ ਉੱਪਰ ਕੰਧਾਂ ਕੱਢ ਕੇ ਕਿਸਾਨਾਂ ਨੂੰ ਜਬਰੀ ਰੋਕ ਦਿੱਤਾ ਸੀ। ਇਸ ਦੌਰਾਨ ਹੋਏ ਸੰਘਰਸ਼ ਦੇ ਵਿੱਚ ਨੌਜਵਾਨ ਕਿਸਾਨ ਸ਼ੁਭਕਰਨ ਸਹਿਤ ਕਈਆਂ ਹੋਰਨਾਂ ਦੀ ਵੀ ਮੌਤ ਹੋ ਗਈ ਸੀ।

ਬਠਿੰਡਾ ਦੇ ਭਾਗੂ ਰੋਡ ’ਤੇ ਗੱਡੀਆਂ ਭੰਨਣ ਵਾਲੇ ਦੋ ਕਾਬੂ, ਕਈ ਫ਼ਰਾਰ

ਜਿਸ ਦੇ ਚੱਲਦੇ ਸ਼ੰਭੂ ਅਤੇ ਖਨੌਰੀ ਬਾਰਡਰ ਉੱਪਰ ਹਾਲੇ ਵੀ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਇਸ ਦੌਰਾਨ ਹਰਿਆਣਾ ਪੁਲਿਸ ਵੱਲੋਂ ਕੁਝ ਕਿਸਾਨਾਂ ਨਵਦੀਪ ਸਿੰਘ ਜਲਵੇੜਾ, ਗੁਰਕੀਰਤ ਸਿੰਘ ਤੇ ਅਨੀਸ਼ ਕੱਕੜ ਆਦਿ ਨੂੰ ਗ੍ਰਿਫਤਾਰ ਕਰਨ ਨੂੰ ਲੈ ਕੇ ਵੀ ਕਿਸਾਨਾਂ ਵਿੱਚ ਰੋਸ਼ ਹੋਰ ਵਧ ਗਿਆ ਹੈ। ਇੰਨਾਂ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਮੋਰਚੇ ਵੱਲੋਂ 17 ਅਪ੍ਰੈਲ ਤੋਂ ਸ਼ੰਭੂ ਰੇਲਵੇ ਟਰੈਕ ਨੂੰ ਜਾਮ ਕੀਤਾ ਹੋਇਆ ਹੈ ਜਿਸ ਕਾਰਨ ਦਰਜਨਾਂ ਰੇਲ ਗੱਡੀਆਂ ਪ੍ਰਭਾਵਿਤ ਹੋ ਰਹੀਆਂ ਹਨ ਅਤੇ ਕਈਆਂ ਦੇ ਰੂਟ ਬਦਲਣੇ ਪੈ ਰਹੇ ਹਨ। ਜਦਕਿ ਦਰਜਨਾਂ ਦੀਆਂ ਸੇਵਾਵਾਂ ਬੰਦ ਕੀਤੀਆਂ ਹੋਈਆਂ ਹਨ। ਪ੍ਰੰਤੂ ਇਸ ਦੇ ਬਾਵਜੂਦ ਗ੍ਰਿਫਤਾਰ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ, ਜਿਸ ਦੇ ਚਲਦੇ ਅੱਜ ਅਗਲੇ ਤਿੱਖੇ ਸੰਘਰਸ਼ ਦੀ ਰੂਪਰੇਖਾ ਉਲੀਕਣ ਦੇ ਲਈ ਇਹ ਮੀਟਿੰਗ ਸੱਦੀ ਗਈ ਹੈ।

ਬਠਿੰਡਾ ਦੇ ਭਾਗੂ ਰੋਡ ’ਤੇ ਗੱਡੀਆਂ ਭੰਨਣ ਵਾਲੇ ਦੋ ਕਾਬੂ, ਕਈ ਫ਼ਰਾਰ

0

ਬਠਿੰਡਾ, 21 ਅਪ੍ਰੈਲ: ਬੀਤੀ ਅੱਧੀ ਰਾਤ ਸਥਾਨਕ ਸ਼ਹਿਰ ਦੇ ਭਾਗੂ ਰੋਡ ਇਲਾਕੇ ਦੀ ਗਲੀ ’ਚ ਖੜੀਆਂ ਕਾਰਾਂ ਦੇ ਸੀਸੇ ਭੰਨਣ ਦੀ ਘਟਨਾ ਦਾ ਪਰਦਾਫ਼ਾਸ ਕਰਦਿਆਂ ਸਿਵਲ ਲਾਈਨ ਪੁਲਿਸ ਨੇ ਦੋ ਜਣਿਆਂ ਨੂੰ ਕਾਬੂ ਕਰ ਲਿਆ ਹੈ, ਜਦੋਂਕਿ ਕੁੱਝ ਫ਼ਰਾਰ ਹਨ। ਇਹ ਸਾਰੇ ਜਣੇ ਸਥਾਨਕ ਧੋਬੀਆਣਾ ਬਸਤੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਘਟਨਾ ਦਾ ਪਤਾ ਲੱਗਦਿਆਂ ਹੀ ਭਾਗੂ ਰੋਡ ਵਾਸੀ ਜਸਵਿੰਦਰ ਸਿੰਘ ਦੀ ਸਿਕਾਇਤ ਉਪਰ ਅਗਿਆਤ ਵਿਅਕਤੀਆਂ ਵਿਰੂਧ ਧਾਰਾ 427,506, 148,149 ਆਈ.ਪੀ. ਸੀ ਤਹਿਤ ਕੇਸ ਦਰਜ਼ ਕਰ ਲਿਆ ਗਿਆ ਸੀ। ਮੁਢਲੀ ਪੜਤਾਲ ਮੁਤਾਬਕ ਇਹ ਘਟਨਾ ਛੋਟੀ ਉਮਰ ਦੇ ਮੁੰਡਿਆਂ ਵਿਚਕਾਰ ਇੱਕ ਦੀਵਾਨ ‘ਤੇ ਹੋਈ ਆਪਸੀ ਲੜਾਈ ਤੇ ਉਸਤੋਂ ਬਾਅਦ ਇਹ ਘਟਨਾ ਵਾਪਰੀ ਦੱਸੀ ਜਾ ਰਹੀ ਹੈ।

ਸੀਆਈਏ-1 ਵੱਲੋਂ ਭਾਰੀ ਮਾਤਰਾ ’ਚ ਹੈਰੋਇਨ ਸਹਿਤ ਚਾਰ ਜਣੇ ਕਾਬੂ

ਸੂਚਨਾ ਮੁਤਾਬਕ ਧੋਬੀਆਣਾ ਬਸਤੀ ਦੇ ਰਹਿਣ ਵਾਲੇ ਇੱਕ ਦਰਜ਼ਨ ਦੇ ਕਰੀਬ ਨੌਜਵਾਨ ਭਾਗੂ ਰੋਡ ਇੱਕ ਦੀਵਾਨ ਵਿਚ ਆਏ ਹੋਏ ਸਨ। ਇਸ ਦੌਰਾਨ ਉਨ੍ਹਾਂ ਦੀ ਉਥੇ ਕੁੱਝ ਹੋਰ ਮੁੰਡਿਆਂ ਨਾਲ ਬਹਿਸਬਾਜ਼ੀ ਹੋ ਗਈ ਤੇ ਉਨ੍ਹਾਂ ਨੇ ਇੰਨਾਂ ਮੁੰਡਿਆਂ ਵਿਚ ਕੁੱਝ ਨੂੰ ਕੁੱਟ ਦਿੱਤਾ। ਜਿਸਤੋਂ ਬਾਅਦ ਇਹ ਸਾਰੇ ਜਣੇ ਬਾਹਰ ਆ ਗਏ ਅਤੇ ਊਥੇ ਗਲੀ ਵਿਚ ਖੜੀਆਂ ਕਾਰਾਂ ਦੇ ਸੀਸੇ ਭੰਨ ਦਿੱਤਾ। ਪੁਲਿਸ ਵੱਲੋਂ ਕਾਬੁੂ ਕੀਤੇ ਮੁੰਡਿਆਂ ਨੇ ਮੰਨਿਆਂ ਹੈ ਕਿ ਉ੍ਹਨਾਂ ਨੂੰਲੱਗਿਆ ਕਿ ਇਹ ਕਾਰਾਂ ਉਹਨਾਂ ਮੁੰਡਿਆਂ ਦੀਆਂ ਹਨ, ਜਿੰਨ੍ਹਾਂ ਨਾਲ ਉਨ੍ਹਾਂ ਦੀ ਲੜਾਈ ਹੋਈ ਸੀ। ਅਸਲ ਦੇ ਵਿਚ ਇਹ ਕਾਰਾਂ ਇਸ ਗਲੀ ਵਿਚ ਰਹਿਣ ਵਾਲੇ ਲੋਕਾਂ ਦੀਆਂ ਸਨ।

ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੀ ਤਿੰਨ ਗੁਰਗੇ ਗ੍ਰਿਫ਼ਤਾਰ

ਪ੍ਰੰਤੂ ਜਦ ਉਨ੍ਹਾਂ ਨੂੰ ਸਵੇਰੇ ਪਤਾ ਲੱਗਿਆ ਕਿ ਗਲੀ ਵਿਚ ਖੜੀਆਂ ਅੱਧੀ ਦਰਜ਼ਨ ਤੋਂ ਵੱਧ ਕਾਰਾਂ ਦੇ ਸੀਸੇ ਟੁੱਟੇ ਪਏ ਹਨ ਤਾਂ ਰੌਲਾ ਪੈ ਗਿਆ। ਕਾਰਾਂ ਭੰਨਣ ਦੀ ਇਹ ਘਟਨਾ ਘਰਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਵੀ ਕੈਦ ਹੋ ਗਈ ਸੀ, ਜਿਸਦੇ ਵਿਚੋਂ ਇੰਨ੍ਹਾਂ ਕਾਰਾਂ ਭੰਨਣ ਵਾਲੇ ਮੁੰਡਿਆਂ ਦੀ ਪਹਿਚਾਣ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਮੰਨਿਆ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਜਿਆਦਾਤਰ ਮੁੰਡੇ ਨਾਬਾਲਿਗ ਹੀ ਹਨ। ਫ਼ਿਲਹਾਲ ਇਸ ਮਾਮਲੇ ਦੀ ਪੁਲਿਸ ਵੱਲੋਂ ਹੋਰ ਡੂੰਘੀ ਜਾਂਚ ਕੀਤੀ ਜਾ ਰਹੀ ਹੈ।