Home Blog Page 1706

ਪੰਜਾਬ-ਹਰਿਆਣਾ ਦੇ ਇੰਟਰ ਸਟੇਟ ਬਾਰਡਰਾਂ ’ਤੇ ਵਹੀਕਲਾਂ ਦੀ ਕੀਤੀ ਚੈੱਕਿੰਗ

0

ਬਠਿੰਡਾ, 25 ਅਪ੍ਰੈਲ(ਮਨਦੀਪ ਸਿੰਘ ): ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਦੇ ਦਿਸਾ-ਨਿਰਦੇਸ਼ਾ ਅਨੁਸਾਰ ਉੱਡਣ ਦਸਤੇ (ਐਫ.ਐਸ.ਟੀ.) ਟੀਮ ਤਲਵੰਡੀ ਸਾਬੋ ਵੱਲੋਂ ਪੰਜਾਬ-ਹਰਿਆਣਾ ਦੇ ਇੰਟਰ ਸਟੇਟ ਬਾਰਡਰ ਉਪਰ ਨਾਕੇ ਲਗਾ ਕੇ ਹਰ ਤਰ੍ਹਾਂ ਦੇ ਵਹੀਕਲਾਂ ਦੀ ਚੈੱਕਿੰਗ ਕੀਤੀ ਗਈ। ਇਸ ਦੌਰਾਨ ਚੋਣਕਾਰ ਰਜਿਸਟਰੇਸ਼ਨ ਅਫਸਰ 94 ਤਲਵੰਡੀ ਸਾਬੋ ਹਰਜਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗਠਿਤ ਕੀਤੀਆਂ ਟੀਮਾਂ ਵਲੋਂ 24 ਘੰਟੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀਆਂ ਗੈਰ ਕਾਨੂੰਨੀ ਵਸਤੂਆਂ ਨੂੰ ਜ਼ਬਤ ਕੀਤਾ ਜਾ ਸਕੇ।ੲਸ ਮੌਕੇ ਹਰਜਿੰਦਰ ਸਿੰਘ ਜੱਸਲ ਨੇ ਕਿਹਾ ਕਿ ਉਹ ਲੋਕਾਂ ਦਾ ਲੋਕਤੰਤਰ ਵਿੱਚ ਵਿਸ਼ਵਾਸ਼ ਬਣਾਈ ਰੱਖਣ ਦੇ ਮੱਦੇਨਜਰ ਉੱਡਣ ਦਸਤੇ ਟੀਮਾਂ ਵੱਲੋਂ ਨਿਰੰਤਰ ਉਪਰਾਲੇ ਜਾਰੀ ਰਹਿਣਗੇ। ਇਸ ਮੌਕੇ ਐਫ.ਐਸ.ਟੀ. ਟੀਮ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਂਇੰਦੇ ਆਦਿ ਹਾਜਰ ਸਨ।

ਲੋਕ ਸਭਾ ਚੋਣਾਂ ਲਈ ਬਸਪਾ ਨੇ ਫਤਿਹਗੜ੍ਹ ਸਾਹਿਬ ‘ਤੇ ਬਠਿੰਡਾ ਤੋਂ ਐਲਾਨੇ ਉਮੀਦਵਾਰ

 

ਲੋਕ ਸਭਾ ਚੋਣਾਂ ਲਈ ਬਸਪਾ ਨੇ ਫਤਿਹਗੜ੍ਹ ਸਾਹਿਬ ‘ਤੇ ਬਠਿੰਡਾ ਤੋਂ ਐਲਾਨੇ ਉਮੀਦਵਾਰ

0

ਚੰਡੀਗੜ੍ਹ: ਪੰਜਾਬ ਵਿਚ ਬਸਪਾ ਨੇ ਲੋਕ ਸਭਾ ਚੋਣਾਂ 2024 ਲਈ ਦੋ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਬਸਪਾ ਨੇ ਲੋਕ ਸਭਾ ਫਤਿਹਗੜ੍ਹ ਸਾਹਿਬ ਤੋ ਕੁਲਵੰਤ ਸਿੰਘ ਮਹਿਤੋਂ ਅਤੇ ਬਠਿੰਡਾ ਤੋਂ ਲਖਵੀਰ ਸਿੰਘ ਨਿੱਕਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਇਸ ਤੋਂ ਪਹਿਲਾ ਬਹੁਜਨ ਸਮਾਜ ਪਾਰਟੀ ਆਪਣੇ 7 ਉਮੀਦਵਾਰਾਂ ਦਾ ਐਲਾਨ ਪਹਿਲਾ ਹੀ ਕਰ ਚੁੱਕੀ ਹੈ।

IAF Aircraft Crashes: ਭਾਰਤੀ ਹਵਾਈ ਸੈਨਾ ਦਾ ਜਹਾਜ਼ ਜੈਸਲਮੇਰ ‘ਚ ਹਾਦਸਾਗ੍ਰਸਤ

ਜਿਸ ਵਿਚ ਹੁਸ਼ਿਆਰਪੁਰ ਤੋਂ  ਰਕੇਸ਼ ਕੁਮਾਰ ਸੁਮਨ,  ਫਿਰੋਜ਼ਪੁਰ ਤੋਂ ਸੁਰਿੰਦਰ ਕੰਬੋਜ, ਸੰਗਰੂਰ ਤੋਂ ਡਾਕਟਰ ਮੱਖਣ ਸਿੰਘ, ਪਟਿਆਲਾ ਤੋਂ ਜਗਜੀਤ ਸਿੰਘ ਛੜਬੜ, ਜਲੰਧਰ ਤੋਂ ਬਲਵਿੰਦਰ ਕੁਮਾਰ, ਫਰੀਦਕੋਟ ਤੋਂ ਗੁਰਬਖਸ਼ ਸਿੰਘ ਚੌਹਾਨ ਅਤੇ ਗੁਰਦਾਸਪੁਰ ਤੋਂ ਇੰਜੀਨੀਅਰ ਰਾਜ ਕੁਮਾਰ ਜਨੋਤਰਾ ਪ੍ਰਮੁੱਖ ਹਨ।

 

 

 

IAF Aircraft Crashes: ਭਾਰਤੀ ਹਵਾਈ ਸੈਨਾ ਦਾ ਜਹਾਜ਼ ਜੈਸਲਮੇਰ ‘ਚ ਹਾਦਸਾਗ੍ਰਸਤ

IAF Aircraft Crashes:  ਭਾਰਤੀ ਹਵਾਈ ਸੈਨਾ ਦਾ ਇੱਕ ਰਿਮੋਟ ਪਾਇਲਟ ਜਹਾਜ਼ ਜੈਸਲਮੇਰ ਜ਼ਿਲ੍ਹੇ ਦੇ ਪਿਥਲਾ ਪਿੰਡ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾਂ ਦੀ ਜਾਣਕਾਰੀ ਖੁਦ ਭਾਰਤੀ ਹਵਾਈ ਸੈਨਾ ਨੇ ਆਪਣੇ ਸ਼ੋਸ਼ਲ ਮੀਡੀਆ ਐਕਸ ‘ਤੇ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ “ਭਾਰਤੀ ਹਵਾਈ ਸੈਨਾ ਦਾ ਇੱਕ ਰਿਮੋਟਲੀ ਪਾਇਲਟ ਏਅਰਕ੍ਰਾਫਟ ਅੱਜ ਜੈਸਲਮੇਰ ਨੇੜੇ ਇੱਕ ਰੁਟੀਨ ਟਰੇਨਿੰਗ ਸਰਟੀ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਕਿਸੇ ਵੀ ਕਰਮਚਾਰੀ ਜਾਂ ਸੰਪਤੀ ਨੂੰ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ ‘ਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਰੀ ਦਾ ਗਠਨ ਕੀਤਾ ਗਿਆ ਹੈ।”

ਦਿਲਬਾਗ ਸਿੰਘ ਹੀਰ ਸਹਿਤ ਤਿੰਨ ਖੇਤੀਬਾੜੀ ਅਫ਼ਸਰ ਬਣੇ ਸੰਯੁਕਤ ਡਾਇਰੈਕਟਰ

0

ਚੰਡੀਗੜ੍ਹ, 25 ਅਪ੍ਰੈਲ: ਖੇਤੀਬਾੜੀ ਵਿਭਾਗ ਵਿਚ ਲੰਮੇ ਸਮੇਂ ਤੋਂ ਬਤੌਰ ਮੁੱਖ ਖੇਤੀਬਾੜੀ ਅਫ਼ਸਰ ਅਤੇ ਡਿਪਟੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਤਿੰਨ ਅਧਿਕਾਰੀਆਂ ਨੂੰ ਤਰੱਕੀ ਕਮੇਟੀ ਦੀ ਮੰਨਜੂਰੀ ਤੋਂ ਬਾਅਦ ਬਤੌਰ ਸੰਯੁਕਤ ਡਾਇਰੈਕਟਰ ਪਦ-ਉਨਤ ਕੀਤਾ ਗਿਆ ਹੈ। ਬੇਸ਼ੱਕ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਵਿਚ ਇੰਨ੍ਹਾਂ ਅਧਿਕਾਰੀਆਂ ਨੂੰ ਤਰੱਕੀ ਦੇਣ ਦੀ ਸਿਫ਼ਾਰਿਸ਼ 15 ਮਾਰਚ 2024 ਨੂੰ ਹੀ ਕਰ ਦਿੱਤੀ ਸੀ ਪ੍ਰੰਤੂ ਚੋਣ ਜਾਬਤਾ ਲੱਗਣ ਕਾਰਨ ਇਹ ਫੈਸਲਾ ਲਾਗੂ ਹੋਣ ਤੋਂ ਰੁਕ ਗਿਆ ਸੀ।

ਲੋਕ ਸਭਾ ਚੋਣਾਂ: ਬਠਿੰਡਾ ’ਚ ਅਕਾਲੀ Vs ਅਕਾਲੀ ਤੇ ਜਲੰਧਰ ਕਾਂਗਰਸ Vs ਕਾਂਗਰਸ ਮੁਕਾਬਲਾ

ਹੁਣ ਇਸ ਫੈਸਲੇ ਨੂੰ ਚੋਣ ਕਮਿਸ਼ਨ ਤੋਂ ਮੰਨਜੂਰੀ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਤਰੱਕੀ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਹੁਕਮਾਂ ਤਹਿਤ ਜਤਿੰਦਰ ਸਿੰਘ, ਦਿਲਬਾਗ ਸਿੰਘ ਹੀਰ ਅਤੇ ਰਜਿੰਦਰ ਕੁਮਾਰ ਨੂੰ ਸੰਯੁਕਤ ਡਾਇਰੈਕਟਰ ਖੇਤੀਬਾੜੀ ਵਿਭਾਗ ਦੇ ਪ੍ਰਬੰਧਕੀ ਕਾਡਰ ਵਿਚ ਪਦਉਨਤ ਕਰ ਦਿੱਤਾ ਗਿਆ ਹੈ। ਉਧਰ ਲੰਮਾ ਸਮਾਂ ਬਠਿੰਡਾ ਤੇ ਮਾਨਸਾ ਵਿਚ ਸੇਵਾਵਾਂ ਨਿਭਾਉਣ ਵਾਲੇ ਦਿਲਬਾਗ ਸਿੰਘ ਹੀਰ ਨੂੰ ਤਰੱਕੀ ਮਿਲਣ ’ਤੇ ਮਨਿਸਟਰੀਅਲ ਯੂਨੀਅਨ ਦੇ ਜ਼ਿਲ੍ਹਾ ਆਗੂ ਅਤੇ ਖੇਤੀਬਾੜੀ ਵਿਭਾਗ ਦੇ ਸੁਪਰਡੈਂਟ ਰਾਜ਼ਵੀਰ ਸਿੰਘ ਮਾਨ ਤੇ ਹੋਰਨਾਂ ਨੇ ਵਧਾਈ ਦਿੱਤੀ ਹੈ।

 

YouTuber Manish Kashyap: ਮਸ਼ਹੂਰ ਯੂਟਿਊਬਰ ਮਨੀਸ਼ ਕਸ਼ਯਪ ਦੀ ਭਾਜਪਾ ‘ਚ ਐਂਟਰੀ

YouTuber Manish Kashyap: ਲੋਕ ਸਭਾ ਚੋਣਾ ਤੋਂ ਪਹਿਲਾ ਮਸ਼ਹੂਰ ਚਹਿਰੀਆਂ ਵੱਲੋਂ ਬੀਜੇਪੀ ‘ਚ ਸ਼ਾਮਲ ਹੋਣ ਦਾ ਦੌਰ ਜਾਰੀ ਹੈ। ਹੁਣ ਬਿਹਾਰ ਦੇ ਮਸ਼ਹੂਰ ਯੂਟਿਊਬਰ ਮਨੀਸ਼ ਕਸ਼ਯਪ ਨੇ ਭਾਜਪਾ ਦਾ ਪਲ਼੍ਹਾਂ ਫੜ੍ਹ ਲਿਆ ਹੈ। ਕਸ਼ਯਪ ਨੇ ਭਾਜਪਾ ਦੇ ਦਿੱਲੀ ਹੈਡਕੁਆਟਰ ਵਿਖੇ ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਭੋਜਪੁਰੀ ਅਦਾਕਾਰ ਮਨੋਜ ਤਿਵਾਰੀ ਅਤੇ ਆਪਣੇ ਮਾਂ-ਬਾਪ ਦੀ ਮੌਜੂਦਗੀ ਵਿਚ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਮਨੀਸ਼ ਕਸ਼ਯਾਰ ਨੇ ਪਹਿਲਾਂ ਪੱਛਮੀ ਚੰਪਾਰਨ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਸੀ। ਹਾਲਾਂਕਿ ਹੁਣ ਉਨ੍ਹਾਂ ਵੱਲੋਂ ਹੁਣ ਚੋਣ ਨਾ ਲੜਨ ਦਾ ਐਲਾਨ ਕੀਤਾ ਗਿਆ ਹੈ।

ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ, ਯੂਟਿਊਬਰ ਮਨੀਸ਼ ਕਸ਼ਯਪ ਦਾ ਕਹਿਣਾ ਹੈ ਕਿ, “…ਉਹ ਕੱਲ੍ਹ ਮਨੋਜ ਤਿਵਾਰੀ ਦੇ ਨਾਲ ਬਿਹਾਰ ਤੋਂ ਆਏ ਸੀ।’ਤੇ ਉਹ ਤਿਵਾਰੀ ਦੇ ਬਦੌਲਤ ਹੀ ਜੇਲ੍ਹ ਤੋਂ ਰਿਹਾਅ ਹੋ ਸਕੇ। ਉਨ੍ਹਾਂ ਅੱਗੇ ਕਿਹਾ ਕਿ ਉਹਨਾਂ ਦੀ ਜ਼ਿੰਦਗੀ ਦੇ ਬੁਰੇ ਦਿਨ ਖ਼ਤਮ ਹੋ ਗਏ ਹਨ। ਹੁਣ ਉਹ ਭਾਜਪਾ ਵਿੱਚ ਸ਼ਾਮਲ ਹੋ ਕੇ ਲਾਲੂ ਪਰਿਵਾਰ ਨੇ ਕੋ ਬਿਹਾਰ ਨੂੰ ਲੁੱਟਿਆ ਹੈ ਉਸ ਖਿਲਾਫ਼ ਉਹ ਆਵਾਜ਼ ਚੁੱਕਣਗੇ। ਉਨ੍ਹਾਂ ਅੱਗੇ ਕਿਹਾ ਕਿ ਸਨਾਤਨ ਨੂੰ ਬਦਨਾਮ ਕਰਨ ਵਾਲਿਆਂ ਅਤੇ ਰਾਸ਼ਟਰਵਾਦ ਦੇ ਖਿਲਾਫ ਮੇਰੀ ਲੜਾਈ ਜਾਰੀ ਰਹੇਗੀ।

ਕਰਮਜੀਤ ਅਨਮੋਲ ਨੇ ਸਬਜ਼ੀ ਮੰਡੀ ਕੋਟਕਪੂਰਾ ’ਚ ਆੜ੍ਹਤੀਆਂ, ਸਬਜ਼ੀ ਕਾਸ਼ਤਕਾਰਾਂ ਅਤੇ ਰੇਹੜੀ ਫੜ੍ਹੀ ਵਾਲਿਆਂ ਤੋਂ ਮੰਗੀਆਂ ਵੋਟਾਂ

0

ਕੋਟਕਪੂਰਾ, 25 ਅਪ੍ਰੈਲ: ਲੋਕ ਸਭਾ ਹਲਕਾ ਫਰੀਦਕੋਟ ਤੋਂ ਆਪ ਉਮੀਦਵਾਰ ਕਰਮਜੀਤ ਅਨਮੋਲ ਨੇ ਅੱਜ ਸਵੇਰੇ ਸਾਢੇ ਛੇ ਵਜੇ ਸਬਜ਼ੀ ਮੰਡੀ ਕੋਟਕਪੂਰਾ ਪੁੱਜਕੇ ਸਬਜ਼ੀ ਕਾਸ਼ਤਕਾਰਾਂ, ਆੜ੍ਹਤੀਆ, ਰੇਹੜੀ ਫੜ੍ਹੀ ਮਾਲਕਾਂ ਨੂੰ ਮਿਲਕੇ ਆਪ ਸਰਕਾਰ ਦੀ ਦੋ ਸਾਲ ਦੀ ਕਾਰਗੁਜ਼ਾਰੀ ਦੇ ਅਧਾਰ ਤੇ ਵੋਟ ਦੀ ਮੰਗ ਕੀਤੀ। ਇਸ ਮੌਕੇ ਓਹਨਾਂ ਨਾਲ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਚੇਅਰਮੈਨ ਮਾਰਕੀਟ ਕਮੇਟੀ ਗੁਰਮੀਤ ਸਿੰਘ, ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ, ਪੀ ਆਰ ਓ ਮਨਪ੍ਰੀਤ ਸਿੰਘ ਧਾਲੀਵਾਲ ਅਤੇ ਆਪ ਪਾਰਟੀ ਦੇ ਹੋਰ ਅਹੁਦੇਦਾਰ ਅਤੇ ਵਰਕਰ ਵੀ ਹਾਜ਼ਰ ਸਨ। ਇਸ ਮੌਕੇ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਰਮਜੀਤ ਅਨਮੋਲ ਨੇ ਕਿਹਾ ਕਿ ਕੇਂਦਰ ਵਿੱਚ ’ਆਪ’ ਸਰਕਾਰ ਆਉਣ ’ਤੇ ਮੋਦੀ ਵੱਲੋਂ ਰੋਕੇ ਗਏ ਫੰਡ ਅਤੇ ਸਹੂਲਤਾ ਦੇਸ਼ ਵਾਸੀਆ ਨੂੰ ਦਿੱਤੀਆ ਜਾਣਗੀਆਂ।

ਲੋਕ ਸਭਾ ਚੋਣਾਂ: ਬਠਿੰਡਾ ’ਚ ਅਕਾਲੀ Vs ਅਕਾਲੀ ਤੇ ਜਲੰਧਰ ਕਾਂਗਰਸ Vs ਕਾਂਗਰਸ ਮੁਕਾਬਲਾ

ਇਸ ਤੋਂ ਇਲਾਵਾ ਉਨ੍ਹਾ ਕਿਹਾ ਕਿ ਇਸ ਤੋਂ ਪਹਿਲਾਂ ਦੀਆਂ ਕੇਂਦਰ ਸਰਕਾਰਾਂ ਅਤੇ ਵੱਖ-ਵੱਖ ਪਾਰਟੀਆ ਦੇ ਜਿੱਤ ਕੇ ਗਏ ਮੈਂਬਰ ਪਾਰਲੀਮੈਂਟਾਂ ਨੇ ਕਦੀ ਵੀ ਲੋਕ ਸਭਾ ਵਿੱਚ ਲੋਕ ਹਿੱਤ ਲਈ ਮੁੱਦਾ ਨਹੀ ਉਠਾਇਆ ਪਰ ਹੁਣ ਕੇਂਦਰ ਵਿੱਚ ’ਆਪ’ ਦੇ ਸਹਿਯੋਗ ਨਾਲ ਸਰਕਾਰ ਬਣਨ ਤੇ ਖ਼ੁਦ ਲੋਕ ਮਸਲੇ ਹੱਲ ਕੀਤੇ ਜਾਣਗੇ। ਇਸ ਮੌਕੇ ਸੋਨੂੰ ਬਤਰਾ, ਨਰਿੰਦਰ ਰਾਠੌੜ, ਰਾਜ ਕੁਮਾਰ ਅਗਰਵਾਲ, ਮਨਜੀਤ ਸ਼ਰਮਾ,ਅਮਨ ਮਨਚੰਦਾ, ਭਗਤ ਕਾਲੀ,ਮਿੰਟੂ ਗਿੱਲ, ਬੂਟਾ ਸਿੰਘ,ਸੁਖਦੇਵ ਸਿੰਘ ਪਦਮ, ਪਵਨ, ਪਿੰਕੀ, ਵਿਜੇ, ਰਾਜੂ ਰਵੇਲ, ਅਸ਼ੋਕ ਡਾਬਰਾ, ਰਮਨ ਰਵੇਲ, ਪੱਪੂ ਘਾਰੂ, ਸਿਮਰਨ ਸਿੰਘ, ਸਤਿੰਦਰ ਸਿੰਘ, ਮਨਜੀਤ ਸਿੰਘ ਔਲਖ, ਬਸੰਤ ਸਿੰਘ ਮਾਨ ਆਦਿ ਹਾਜ਼ਰ ਸਨ।

 

 

ਲੋਕ ਸਭਾ ਚੋਣਾਂ: ਬਠਿੰਡਾ ’ਚ ਅਕਾਲੀ Vs ਅਕਾਲੀ ਤੇ ਜਲੰਧਰ ਕਾਂਗਰਸ Vs ਕਾਂਗਰਸ ਮੁਕਾਬਲਾ

0

ਬਠਿੰਡਾ/ਜਲੰਧਰ, 25 ਅਪ੍ਰੈਲ: ਸੂਬੇ ’ਚ ਆਗਾਮੀ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਕੀਤੀ ਦਲ-ਬਦਲੀ ਨੇ ਇਸ ਵਾਰ ਵੋਟਰਾਂ ਨੂੰ ਵੀ ‘ਚੱਕਰਾਂ’ ਵਿਚ ਪਾ ਦਿੱਤਾ ਹੈ। ਇੰਨ੍ਹਾਂ ਚੋਣਾਂ ਵਿਚ ਜਿਸ ਤਰ੍ਹਾਂ ਸਿਆਸੀ ਆਗੂਆਂ ਨੇ ਇੱਕ ਪਾਰਟੀ ਵਿਚੋਂ ਦੂਜੀ ਪਾਰਟੀ ਵਿਚ ਛਾਲਾਂ ਮਾਰੀਆਂ ਹਨ, ਉਸਦੇ ਨਾਲ ਕਈ ਥਾਂ ਮੁਕਾਬਲਾ ਇੱਕੋਂ ਹੀ ਪਾਰਟੀ ਦੇ ਮੌਜੂਦਾ ਤੇ ਸਾਬਕਾ ਉਮੀਦਵਾਰਾਂ ਵਿਚ ਹੁੰਦਾ ਜਾਪ ਰਿਹਾ ਹੈ। ਇਸਦੀ ਸਭ ਤੋਂ ਵੱਡੀ ਉਦਾਹਰਨ ਸੂਬੇ ਦੀ ਸਭ ਤੋਂ ਹਾਟ ਸੀਟ ਮੰਨੀ ਜਾਣ ਵਾਲੇ ਬਠਿੰਡਾ ਲੋਕ ਸਭਾ ਹਲਕਾ ਅਤੇ ਜਲੰਧਰ ਵਿਚ ਦੇਖਣ ਨੂੰ ਮਿਲ ਰਹੀ ਹੈ। ਬਠਿੰਡਾ ਦੇ ਵਿਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੜ ਚੌਥੀ ਵਾਰ ਹਰਸਿਮਰਤ ਕੌਰ ਬਾਦਲ ਚੋਣ ਮੈਦਾਨ ਵਿਚ ਹੈ।

EC issues notice to BJP and Congress: ਚੋਣ ਕਮੀਸ਼ਨ ਨੇ ਭਾਜਪਾ ‘ਤੇ ਕਾਂਗਰਸ ਨੂੰ ਜਾਰੀ ਕੀਤਾ ਨੋਟਿਸ

ਉਥੇ ਉਨ੍ਹਾਂ ਦੇ ਮੁਕਾਬਲੇ ਕਾਂਗਰਸ ਪਾਰਟੀ ਵੱਲੋਂ ਕੁੱਝ ਹੀ ਮਹੀਨੇ ਪਹਿਲਾਂ ਹੀ ਅਕਾਲੀ ਦਲ ਛੱਡ ਕੇ ਆਏ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੂੰ ਟਿਕਟ ਦਿੱਤੀ ਹੈ। ਸ: ਸਿੱਧੂੁ ਦੀ ਸਾਲ 1997 ਤੋਂ ਸਿਆਸਤ ਸ਼ੁਰੂ ਕਰਨ ਤੋਂ ਬਾਅਦ ਚੌਥੀ ਵਾਰ ‘ਦਲ-ਬਦਲੀ’ ਹੈ। ਇਸੇ ਤਰ੍ਹਾਂ ਭਾਜਪਾ ਵੱਲੋਂ ਚੋਣ ਮੈਦਾਨ ਵਿਚ ਲਿਆਂਦੇ ਨਵੇਂ ਚਿਹਰੇ ਪਰਮਪਾਲ ਕੌਰ ਮਲੂਕਾ ਬੇਸ਼ੱਕ ਇਹ ਦਾਅਵਾ ਕਰਦੇ ਥੱਕਦੇ ਨਜ਼ਰ ਨਹੀਂ ਆ ਰਹੇ ਕਿ ਉਹ ਨੌਕਰੀ ਛੱਡ ਕੇ ਸਿੱਧੇ ਭਾਜਪਾ ਵਿਚ ਸ਼ਾਮਲ ਹੋਏ ਹਨ ਪ੍ਰੰਤੂ ਸਿਆਸਤ ਦਾ ‘ੳ-ਅ’ ਜਾਣਨ ਵਾਲੇ ਵੀ ਇਹ ਜਾਣਦੇ ਹਨ ਕਿ ਭਾਜਪਾ ਨੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸਿਆਸੀ ‘ਡੈਂਟ’ ਬਣਾਉਣ ਦੇ ਇਰਾਦੇ ਨਾਲ ਸਿਰਫ਼ ਤੇ ਸਿਰਫ਼ ਧੜੱਲੇਦਾਰ ਅਕਾਲੀ ਲੀਡਰ ਸਿਕੰਦਰ ਸਿੰਘ ਮਲੂਕਾ ਦੀ ‘ਨੂੰਹ’ ਹੋਣ ਕਾਰਨ ਟਿਕਟ ਦਿੱਤੀ ਹੈ,

Uttar Pardesh News: 6000 ਰੁਪਏ ਭੁਗਤਾਨ ਨਾ ਦੇਣ ਕਰਕੇ ਹਸਪਤਾਲ ਮਾਲਕ ਨੇ ਨਵ ਜਨਮੇ ਬੱਚੇ ਨੂੰ ਬੇਚਿਆ

ਕਿਉਂਕਿ ਭਾਜਪਾ ਦੀ ਯੋਜਨਾ ਤਹਿਤ ਹੁਣ ਨਾ ਸਿਰਫ਼ ਪਰਮਪਾਲ ਕੌਰ ਮਲੂਕਾ ਦੇ ਅਕਾਲੀ ਲੀਡਰ ਪਤੀ ਅਪਣੀ ਸਿਆਸੀ ਵਫ਼ਾਦਾਰੀ ਬਦਲ ਕੇ ਭਾਜਪਾ ਵਿਚ ਸਮੂਲੀਅਤ ਕਰ ਗਏ ਹਨ, ਬਲਕਿ ਸਿਕੰਦਰ ਸਿੰਘ ਮਲੂਕਾ ਦੇ ਲਈ ਵੀ ਸਿਆਸੀ ਤੌਰ ’ਤੇ ਹੁਣ ਕੋਈ ਰਾਹ ਬਚਦਾ ਦਿਖ਼ਾਈ ਨਹੀਂ ਦੇ ਰਿਹਾ। ਇਸੇ ਤਰ੍ਹਾਂ ਜੇਕਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਦੇ ਸਿਆਸੀ ਪਿਛੋਕੜ ਦੀ ਗੱਲਬਾਤ ਕੀਤੀ ਜਾਵੇ ਤਾਂ ਉਹ ਸਿੱਧੇ ਤੌਰ ‘ਤੇ ਕਦੇ ਵੀ ਅਕਾਲੀ ਦਲ ਦਾ ਹਿੱਸਾ ਨਹੀਂ ਰਹੇ ਪ੍ਰੰਤੂ ਉਹ ਅੱਜ ਵੀ ਅਪਣੀ ਥਾਂ ਅਪਣੇ ਸਵਰਗਵਾਸੀ ਪਿਤਾ ਜਥੇਦਾਰ ਜਗਦੇਵ ਸਿੰਘ ਖੁੱਡੀਆ ਦੇ ‘ਨਾਮ’ ਨੂੰ ਵਰਤਦੇ ਆ ਰਹੇ ਹਨ, ਜਿਹੜੇ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੇ ਐਮ.ਪੀ ਤੇ ਅਕਾਲੀ ਸਰਕਾਰ ਦੌਰਾਨ ਮੰਡੀਕਰਨ ਬੋਰਡ ਦੇ ਚੇਅਰਮੈਨ ਵੀ ਰਹੇ ਸਨ।

Big Breking: Ex CM ਚੰਨੀ ਨੂੰ ਅੱਖਾਂ ਦਿਖ਼ਾਉਣ ਵਾਲਾ ਕਾਂਗਰਸੀ MLA ਪਾਰਟੀ ’ਚੋਂ ਮੁਅੱਤਲ

ਉਧਰ ਦੂਜੇ ਪਾਸੇ ਜੇਕਰ ਜਲੰਧਰ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸਭ ਤੋਂ ਹੈਰਾਨੀਜਨਕ ਤੇ ਵੱਡੀਆਂ ਦਲ-ਬਦਲੀਆਂ ਹੋਈਆਂ ਹਨ। ਕਰੀਬ ਇੱਕ ਸਾਲ ਪਹਿਲਾਂ ਕਾਂਗਰਸ ਛੱਡ ਕੇ ਆਪ ਦੀ ਟਿਕਟ ‘ਤੇ ਐਮ.ਪੀ ਦੀ ਜਿਮਨੀ ਚੋਣ ਜਿੱਤਣ ਵਾਲੇ ਸ਼ੁਸੀਲ ਰਿੰਕੂ ਹੁਣ ਆਪ ਦੀ ਟਿਕਟ ਛੱਡ ਕੇ ਭਾਜਪਾ ਵੱਲੋਂ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਰਹੇ ਮਹਿੰਦਰ ਸਿੰਘ ਕੇ.ਪੀ ਹੁਣ ਕਾਂਗਰਸ ਦਾ ‘ਹੱਥ’ ਛੱਡ ਅਕਾਲੀ ਦਲ ਦੀ ‘ਤੱਕੜੀ’ ਵਿਚ ਤੁਲ ਗਏ ਹਨ। ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸ਼ਾਮਲ ਕਰਦਿਆਂ ਸਾਰ ਹੀ ਜਲੰਧਰ ਹਲਕੇ ਤੋ ਉਮੀਦਵਾਰ ਐਲਾਨ ਦਿੱਤਾ ਹੈ।

ਡਿਬਰੂਗੜ੍ਹ ਜੇਲ੍ਹ ’ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਲੜਣਗੇ ਚੋਣ, ਵਕੀਲ ਨੇ ਕੀਤਾ ਖ਼ੁਲਾਸਾ

ਜਦੋਂਕਿ ਕਾਂਗਰਸ ਪਾਰਟੀ ਵੱਲੋਂ ਇੱਥੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਲੜਾਈ ਜਾ ਰਹੀ ਹੈ, ਜਿੰਨ੍ਹਾਂ ਨੂੰ ਟਿਕਟ ਮਿਲਣ ਕਾਰਨ ਇੱਕ ਹੋਰ ਚੌਧਰੀ ਪ੍ਰਵਾਰ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ।ੳੁੰਝ ਆਪ ਵੱਲੋਂ ਮੁੜ ਇੱਥੋਂ ਦਲ-ਬਦਲੂ ਉਮੀਦਵਾਰ ਪਵਨ ਟੀਨੂੰ ਅਕਾਲੀ ਦਲ ਵਿਚੋਂ ਲਿਆ ਕੇ ਅਪਣੇ ‘ਝਾੜੂ’ ਦੇ ਚੋਣ ਨਿਸ਼ਾਨ ’ਤੇ ਚੋਣ ਲੜਾਈ ਜਾ ਰਹੀ ਹੈ। ਹਾਲਾਂਕਿ ਇਹ ਸਾਰੇ ਸਿਆਸੀ ਆਗੂ ਅਪਣੀ ਪਾਰਟੀਆਂ ਵਿਚ ‘ਦਮ’ ਘੁੱਟਣ ਤੇ ਨਵੀਂਆਂ ਪਾਰਟੀਆਂ ਦੇ ਗੁਣ-ਗਾਣ ਕਰਦੇ ਨਜ਼ਰ ਆ ਰਹੇ ਹਨ ਪ੍ਰੰਤੂ ਇਸ ਵਾਰ ਵੋਟਰ ਪਾਤਸ਼ਾਹ ਇੰਨ੍ਹਾਂ ਦਲ-ਬਦਲੀਆਂ ਨੂੰ ਕਿੰਨਾਂ ਕੁ ਸਵੀਕਾਰ ਕਰਦਾ ਹੈ, ਇਹ ਆਉਣ ਵਾਲੇ 4 ਜੂਨ ਨੂੰ ਸਾਹਮਣੇ ਆਵੇਗਾ।

 

EC issues notice to BJP and Congress: ਚੋਣ ਕਮੀਸ਼ਨ ਨੇ ਭਾਜਪਾ ‘ਤੇ ਕਾਂਗਰਸ ਨੂੰ ਜਾਰੀ ਕੀਤਾ ਨੋਟਿਸ

EC issues notice to BJP and Congress: ਚੋਣ ਕਮਿਸ਼ਨ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੁਆਰਾ ਕਥਿਤ ਚੋਣ ਜ਼ਾਬਤੇ ਦੀ ਉਲੰਘਣਾ ਦਾ ਨੋਟਿਸ ਲਿਆ ਹੈ। ਦੋਵਾਂ ਪਾਰਟੀਆਂ ਨੇ ਧਰਮ, ਜਾਤ, ਭਾਈਚਾਰੇ ਜਾਂ ਭਾਸ਼ਾ ਦੇ ਅਧਾਰ ‘ਤੇ ਨਫ਼ਰਤ ਅਤੇ ਵੰਡ ਪੈਦਾ ਕਰਨ ਦੇ ਦੋਸ਼ ਲਗਾਏ ਸਨ। ਚੋਣ ਕਮਿਸ਼ਨ ਨੇ ਪੀ.ਐਮ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਤੋਂ 29 ਅਪ੍ਰੈਲ ਸਵੇਰੇ 11 ਵਜੇ ਤੱਕ ਜਵਾਬ ਮੰਗਿਆ ਹੈ। ਚੋਣ ਕਮੀਸ਼ਨ ਨੇ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 77 ਦੀ ਵਰਤੋਂ ਕਰਦੇ ਹੋਏ ਪਾਰਟੀ ਪ੍ਰਧਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

Uttar Pardesh News: 6000 ਰੁਪਏ ਭੁਗਤਾਨ ਨਾ ਦੇਣ ਕਰਕੇ ਹਸਪਤਾਲ ਮਾਲਕ ਨੇ ਨਵ ਜਨਮੇ ਬੱਚੇ ਨੂੰ ਬੇਚਿਆ

Uttar Pardesh News: owner of the hospital sold the newborn baby for non-payment of 6000 rupees: ਉੱਤਰ ਪ੍ਰਦੇਸ਼ ਤੋਂ ਮਨੁੱਖਤਾ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਪਤੀ-ਪਤਨੀ ਵੱਲੋਂ ਹਸਪਤਾਲ ਦੇ ਬਿੱਲ ਦਾ 6000 ਰੁਪਏ ਦਾ ਭੁਗਤਾਨ ਨਾ ਦੇਣ ਕਰਕੇ ਉਨ੍ਹਾਂ ਦਾ ਬੱਚਾ ਵੇਚ ਦਿੱਤਾ ਗਿਆ। ਇਹ ਘਟਨਾਂ ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਦੀ ਦੱਸੀ ਜਾ ਰਹੀ ਹੈ। ਇਹ ਸਾਰਾ ਕਾਰਾ ਹਸਪਤਾਲ ਦੇ ਮਾਲਕ ਵੱਲੋਂ ਕੀਤਾ ਗਿਆ ਹੈ। ਉਸਨੇ ਮਹਿਜ ਢਾਈ ਲੱਖ ਵਿਚ ਬੱਚੇ ਨੂੰ ਗਵਾਲੀੲਰ ਦੇ ਇਕ ਸੁਨੀਆਰੇ ਨੂੰ ਦੇ ਦਿੱਤਾ। ਦੱਸਣਯੋਗ ਹੈ ਕਿ ਪੀੜਤ ਪਤਨੀ ਨੇ 18 ਅਪ੍ਰੈਲ ਵਾਲੇ ਦਿਨ ਬੱਚੇ ਨੂੰ ਜਨਮ ਦਿੱਤਾ ਸੀ। ਪਰ ਬੱਚੇ ਦੀ ਅਚਾਨਕ ਸਿਹਤ ਵਿਗੜਣ ਕਰਕੇ ਉਸ ਨੂੰ ਨਿਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿਥੇ ਇਲਾਜ ਦੌਰਾਨ ਖਰਚਾ 16 ਹਜ਼ਾਰ ਪਹੁੰਚ ਗਿਆ। ਪੀੜਤ ਪਰਿਵਾਰ ਨੇ ਜਦੋ ਬੱਚੇ ਨੂੰ ਹਸਪਤਾਲ ਤੋਂ ਛੁੱਟੀ ਕਰਵਾਈ ਤਾਂ ਬਿੱਲ ਦੇਖ ਉਨ੍ਹਾਂ ਦੇ ਹੋਸ਼ ਉੜ ਗਏ।

PRTC Bus Accident at Abohar: ਬੱਸ ‘ਤੇ ਟਰਾਲੇ ਵਿਚਾਲੇ ਟੱਕਰ, ਬੱਸ 4 ਫੁੱਟ ਦੀ ਉਚਾਈ ਤੋਂ ਡਿੱਗੀ

ਪਰਿਵਾਰ ਨੇ ਪਹਿਲਾ ਹਸਪਤਾਲ ਵਿਚ 2000 ਰੁਪਏ ਜਮ੍ਹਾਂ ਕਰਵਾਏ ਸੀ ‘ਤੇ ਉਨ੍ਹਾਂ ਕੋਲ ਕੁਲ ਰੱਕਮ 10000 ਸੀ। ਪੀੜਤ ਪਤੀ ਨੇ ਹਸਪਤਾਲ ਵਾਲਿਆ ਨੂੰ ਬਹੁਤ ਬੇਨਤੀ ਕੀਤੀ ਕੀ ਉਹ ਬਾਕਿ ਦੇ 6000 ਰੁਪਏ ਕੁਝ ਦਿਨਾਂ ਵਿਚ ਜਮ੍ਹਾਂ ਕਰਵਾ ਦੇਵੇਗਾਂ। ਪਰ ਹਸਪਤਾਲ ਮਾਲਕ ਨੇ ਉਸ ਦੀ ਇਕ ਨਾ ਸੁਣੀ ‘ਤੇ ਬੱਚੇ ਨੂੰ ਢਾਈ ਲੱਖ ਵਿਚ ਗਵਾਲੀੲਰ ਦੇ ਇਕ ਸੁਨੀਆਰੇ ਨੂੰ ਦੇ ਦਿੱਤਾ ‘ਤੇ ਪਤੀ-ਪਤਨੀ ਨੂੰ ਇਕ ਥੈਲੀ ਵਿਚ 50000 ਰੁਪਏ ਦਿੰਦੇ ਹੋਏ ਕਿਹਾ ਕਿ ਹਿਸਾਬ ਪੂਰਾ ਹੋ ਗਿਆ। ਪਰ ਪਤੀ-ਪਤਨੀ ਨੂੰ ਇਹ ਗੱਲ ਰਾਸ ਨਹੀਂ ਆਈ ‘ਤੇ ਉਨ੍ਹਾਂ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੇ ਦਿੱਤੀ ਗਈ ‘ਤੇ ਪੁਲਿਸ ਨੇ ਮੌਕੇ ਤੇ ਐਕਸ਼ਨ ਲੈਂਦੇ ਹੋਏ ਗਵਾਲੀੲਰ ਦੇ ਸੁਨੀਆਰੇ ਨੂੰ ਗ੍ਰਿਫ਼ਤਾਰ ਕਰ ਲਿਆ। ਹੁਣ ਪੁਲਿਸ ਵੱਲੋਂ ਹਸਪਤਾਲ ਮਾਲਕ ਖਿਲਾਫ਼ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

PRTC Bus Accident at Abohar: ਬੱਸ ‘ਤੇ ਟਰਾਲੇ ਵਿਚਾਲੇ ਟੱਕਰ, ਬੱਸ 4 ਫੁੱਟ ਦੀ ਉਚਾਈ ਤੋਂ ਡਿੱਗੀ

0

PRTC Bus Accident at Abohar: ਅੱਜ ਤੜਕੇ ਸਵੇਰੇ ਹੀ ਪੀਆਰਟੀਸੀ ਬੱਸ ‘ਤੇ ਟਰਾਲੇ ਵਿਚਾਲੇ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਟਰੈਕਟਰ ਟਰਾਲੀ ਦੇ ਤਿੰਨ ਟੁਕੜੇ ਹੋ ਗਏ। ਇਸ ਘਟਨਾ ਵਿੱਚ ਬੱਸ ਦੇ ਕੰਡਕਟਰ ਅਤੇ ਡਰਾਈਵਰ ਦੋਵੇਂ ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਿਕ ਬੱਸ ਡਰਾਈਵਰ ਦਾ ਕਹਿਣਾ ਹੈ ਕਿ ਜਦੋ ਬੱਸ ਸਵੇਰੇ ਤੜਕੇ ਅਬੋਹਰ ਤੋਂ ਮਲੋਟ ਵੱਲ ਜਾ ਰਹੀ ਸੀ ਤਾਂ ਅਚਾਨਕ ਉਸਦੀ ਬੱਸ ਦੀ ਲਾਈਟਾਂ ਬੰਦ ਹੋ ਗਈਆਂ ਤੇ ਅੱਗੇ ਆ ਰਹੀ ਟਰਾਲੀ ਡਰਾਈਵਰ ਨੂੰ ਨਹੀਂ ਦਿਖੀ ਤੇ ਦੋਹਾਂ ਵਿਚਾਲੇ ਟੱਕਰ ਹੋ ਗਈ।

Big Breking: Ex CM ਚੰਨੀ ਨੂੰ ਅੱਖਾਂ ਦਿਖ਼ਾਉਣ ਵਾਲਾ ਕਾਂਗਰਸੀ MLA ਪਾਰਟੀ ’ਚੋਂ ਮੁਅੱਤਲ

ਟੱਕਰ ਇਨ੍ਹੀ ਭਿਆਨਕ ਸੀ ਕਿ ਟਰੈਕਟਰ ਟਰਾਲੀ ਨਾਲ ਟੱਕਰਾਅ ਕੇ ਬੱਸ ਪੁੱਲ ਦੀ ਸਾਈਡ ਰਲਿੰਗ ਤੋੜਦੇ ਹੋਏ 4 ਫੁੱਟ ਹੇਠਾਂ ਡਿੱਗ ਕੇ ਪੱਲਟ ਗਈ। ਫਿਲਹਾਲ ਇਸ ਹਾਦਸੇ ਵਿੱਚ ਜ਼ਖਮੀ ਹੋਏ ਦੋ ਵਿਅਕਤੀਆਂ ਫਿਲਹਾਲ ਇਸ ਹਾਦਸੇ ਵਿੱਚ ਜ਼ਖਮੀਆਂ ਵਿੱਚੋਂ ਦੋ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਨਾਂ ਨੂੰ ਮੈਡੀਕਲ ਸੈਂਟਰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।

PRTC Bus Accident at Abohar