Home Blog Page 1714

ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਆਪਣੀ ਵਿਧਾਇਕੀ ਤੋਂ ਦੇਣ ਅਸਤੀਫ਼ਾ: ਪ੍ਰਗਟ ਸਿੰਘ

0

ਜਲੰਧਰ: ਪੰਜਾਬ ਦੇ ਜਲੰਧਰ ਤੋਂ ਸਾਬਕਾ ਸਾਸੰਦ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਚੌਧਰੀ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਜਲੰਧਰ ਸ਼ਹਿਰ ‘ਚ ਸਿਆਸਤ ਗਰਮਾਉਂਦੀ ਨਜ਼ਰ ਆ ਰਹੀ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਜਲੰਧਰ ਛਾਉਣੀ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਚੌਧਰੀ ਪਰਿਵਾਰ ਦੇ ਤਿੱਖੇ ਨਿਸ਼ਾਨੇ ਸਾਧੇ ਨੇ। ਉਨ੍ਹਾਂ ਕਿਹਾ ਕਿ ਮਰਦਾ ਵਾਲੀ ਗੱਲ ਤਾਂ ਹੁੰਦੀ ਹੈ ਜਦੋ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਆਪਣੀ ਵਿਧਾਇਕੀ ਤੋਂ ਅਸਤੀਫ਼ਾ ਦੇ ਕੇ ਬੀਜੇਪੀ ਵੱਲੋਂ ਚੋਣ ਲੜਣ।

ਸ੍ਰੀ ਮੁਕਤਸਰ ਸਾਹਿਬ ਮਥਾ ਟੇਕਣ ਆਈ ਕੁੜੀ ਨਾਲ ਹੋਇਆ ਸਮੂਹਿਕ ਬਲਾਤਕਾਰ

ਇਸ ਨਾਲ ਉਨ੍ਹਾਂ ਨੂੰ ਪਤਾ ਚੱਲ ਜਾਵੇਗਾ ਕਿ ਕਿਸਦੀ ਜ਼ਮਾਨਤ ਜ਼ਬਤ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬਿਕਰਮਜੀਤ ਚੌਧਰੀ ਨੇ ਆਪਣਾ ਪੂਰਾ ਪਰਿਵਾਰ ਭਾਜਪਾ ਵਿਚ ਤੋਰ ਦਿੱਤਾ ਹੈ ‘ਤੇ ਆਪ ਖੁਦ ਕਾਂਗਰਸ ਦੇ ਵਿਧਇਕ ਹਨ। ਪ੍ਰਗਟ ਸਿੰਘ ਨੇ ਅੱਗੇ ਕਿਹਾ ਕਿ ਬਿਕਰਮਜੀਤ ਸਿੰਘ ਚੌਧਰੀ ਨੂੰ ਸਕਿਉਰਟੀ ਅਤੇ ਸਰਕਾਰੀ ਘਰ ਮਿਲਿਆ ਹੋਇਆ ਹੈ ‘ਤੇ ਉਹਨਾਂ ਦੀ ਰਾਜਨੀਤੀ ਇਥੇ ਤੱਕ ਹੀ ਸੀਮਿਤ ਹੈ। ਉਹ ਜਨਤਾ ਤੋਂ ਵੱਧ ਆਪਣੀ ਪੋਸਟ ਨੂੰ ਪਿਆਰ ਕਰਦਾ ਹੈ।

ਨਕੋਦਰ ਮੱਥਾ ਟੇਕਣ ਆਈ ਕੁੜੀ ਨਾਲ ਹੋਇਆ ਸਮੂਹਿਕ ਬਲਾਤਕਾਰ

0

ਜਲੰਧਰ: ਜਲੰਧਰ ਜ਼ਿਲ੍ਹੇ ਦੇ ਨਕੋਦਰ ਤੋਂ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਕਤਸਰ ਸਾਹਿਬ ਤੋਂ ਮੱਥਾ ਟੇਕਣ ਆਈ 16 ਸਾਲਾ ਕੁੜੀ ਨਾਲ 8 ਲੋਕਾਂ ਨੇ ਬਲਾਤਕਾਰ ਕੀਤਾ। ਇਹ ਘਟਨਾਂ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨਾਬਾਲਗ ਸ੍ਰੀ ਮੁਕਤਸਰ ਸਾਹਿਬ ਤੋਂ ਨਕੋਦਰ ਵਿਖੇ ਮੱਥਾ ਟੇਕਣ ਆਈ ਸੀ। ਜਦੋਂ ਉਹ ਸ਼ਾਮ ਨੂੰ ਰਹਿਣ ਲਈ ਕਮਰਾ ਲੱਭ ਰਹੀ ਸੀ ਤਾਂ ਕੁਝ ਲੋਕ ਉਸ ਨੂੰ ਖਾਲੀ ਥਾਂ ‘ਤੇ ਲੈ ਗਏ ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਪੁਲਸ ਨੂੰ ਇਸ ਦੀ ਸੂਚਨਾ ਇੰਤਜ਼ਾਰ ਕੰਟਰੋਲ ਰੂਮ ‘ਤੇ ਮਿਲੀ, ਜਿਸ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।

ਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆ

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਦੇਹਾਤ ਪੁਲੀਸ ਦੀ ਐਸਪੀ ਜਸਰੂਪ ਕੌਰ ਨੇ ਦੱਸਿਆ ਕਿ ਕੰਟਰੋਲ ਰੂਮ ‘ਤੇ ਇਕ ਨਾਬਾਲਗ ਦਾ ਫ਼ੋਨ ਆਇਆ ਜਿਸ ਨੇ ਦੱਸਿਆ ਕਿ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਹੈ। ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰਕੇ ਸਾਰੇ 8 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ। ਐਸਪੀ ਨੇ ਕਿਹਾ ਕਿ ਵਿਗਿਆਨਕ ਤਰੀਕੇ ਨਾਲ ਜਾਂਚ ਕਰਕੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਹਰ ਕਿਸੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ।

ਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆ

0
ਚੰਡੀਗੜ੍ਹ, 21 ਅਪਰੈਲ:ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਸੂਬੇ ਵਿੱਚ ਚੱਲ ਰਹੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਬੇਮੌਸਮੀ ਮੌਸਮ ਨਾਲ ਹੋਏ ਖਰਾਬ ਹੋਈ ਫਸਲ ਦਾ ਜਾਇਜ਼ਾ ਲੈਣ ਲਈ ਅੱਜ ਸਮੂਹ ਡਿਪਟੀ ਕਮਿਸ਼ਨਰਾਂ ਨਾਲ ਹੰਗਾਮੀ ਮੀਟਿੰਗ ਕੀਤੀ। ਮੀਟਿੰਗ ਵਿੱਚ ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤਾ ਕਿ ਉਹ ਹਰ ਹਾਲਤ ਵਿੱਚ ਯਕੀਨੀ ਬਣਾਉਣ ਕਿ ਕਿਸਾਨਾਂ ਵੱਲੋਂ ਮੰਡੀ ਵਿੱਚ ਲਿਆਂਦੀ ਗਈ ਫਸਲ ਦੀ ਫੌਰੀ ਤੌਰ ਉਤੇ ਖਰੀਦ ਹੋਵੇ। ਇਸ ਦੇ ਨਾਲ ਹੀ 48 ਘੰਟੇ ਦੇ ਅੰਦਰ-ਅੰਦਰ ਖਰੀਦੀ ਫਸਲ ਦੀ ਅਦਾਇਗੀ ਕਿਸਾਨ ਦੇ ਖਾਤੇ ਵਿੱਚ ਯਕੀਨੀ ਬਣਾਈ ਜਾਵੇ।
ਸ੍ਰੀ ਵਰਮਾ ਨੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤਾ ਕਿ ਉਹ ਹਰ ਰੋਜ਼ ਆਪਣੇ ਜਿਲ੍ਹੇ ਦੀ ਖਰੀਦ ਏਜੰਸੀਆਂ ਨਾਲ ਮੀਟਿੰਗ ਕਰਨ ਜਿਸ ਵਿੱਚ ਉਹ ਜਿਲ੍ਹੇ ਦੀ ਹਰ ਮੰਡੀ ਦੇ ਵਿੱਚ ਹੋ ਰਹੀ ਖਰੀਦ ਦੀ ਸਮੀਖਿਆ ਕਰਨ। ਸ੍ਰੀ ਵਰਮਾ ਨੇ ਡਿਪਟੀ ਕਮਿਸ਼ਨਰਾਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਉਹ ਨਿੱਜੀ ਤੌਰ ਤੇ ਮੰਡੀਆਂ ਦਾ ਦੌਰਾ ਕਰਨ। ਸ੍ਰੀ ਵਰਮਾ ਨੇ ਡਿਪਟੀ ਕਮਿਸ਼ਨਰਾਂ ਨੂੰ ਇਹ ਵੀ ਆਦੇਸ਼ ਦਿੱਤਾ ਕਿ ਉਹ ਬੇਮੌਸਮੀ ਬਾਰਿਸ਼ ਨਾਲ ਹੋਏ ਕਿਸਾਨਾਂ ਦੇ ਨੁਕਸਾਨ ਸਬੰਧੀ ਸਰਕਾਰ ਨੂੰ ਫੌਰੀ ਤੌਰ ਉਤੇ ਰਿਪੋਰਟ ਭੇਜਣ। ਜਿਸ ਕਿਸੇ ਪਿੰਡ ਵਿੱਚ ਵੀ ਬੇਮੌਸਮੀ ਬਾਰਿਸ਼ ਕਾਰਨ ਫਸਲ ਦਾ ਨੁਕਸਾਨ ਹੋਇਆ ਹੈ, ਉਸ ਪਿੰਡ ਦਾ ਡਿਪਟੀ ਕਮਿਸ਼ਨਰ ਜਾਂ ਐਸ.ਡੀ.ਐਮ. ਵੱਲੋਂ ਨਿੱਜੀ ਤੌਰ ਉਤੇ ਦੌਰਾ ਕੀਤਾ ਜਾਵੇ।
ਸ੍ਰੀ ਵਰਮਾ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਸੀਜ਼ਨ ਵਿੱਚ ਮੰਡੀਆਂ ਵਿੱਚ ਕੁੱਲ 132 ਲੱਖ ਮੀਟਿਰਕ ਟਨ ਕਣਕ ਦੀ ਆਮਦ ਦੀ ਸੰਭਾਵਨਾ ਹੈ। ਇਸ ਵਿੱਚੋਂ ਹੁਣ ਤੱਕ ਮੰਡੀਆਂ ਵਿੱਚ 17.14 ਲੱਖ ਮੀਟਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ। ਰਾਜ ਦੀਆਂ ਖਰੀਦ ਏਜੰਸੀਆਂ ਵੱਲੋਂ ਇਸ ਵਿੱਚੋਂ 13.23 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਕਰ ਲਈ ਗਈ ਹੈ। ਸ੍ਰੀ ਵਰਮਾ ਨੇ ਅੱਗੇ ਦੱਸਿਆ ਕਿ ਨਿਯਮਾਂ ਅਨੁਸਾਰ ਖਰੀਦੀ ਕਣਕ ਦੀ ਕਿਸਾਨ ਨੂੰ 48 ਘੰਟੇ ਦੇ ਅੰਦਰ ਅਦਾਇਗੀ ਕੀਤੀ ਜਾਣੀ ਹੁੰਦੀ ਹੈ।ਇਸ ਅਨੁਸਾਰ ਹੁਣ ਤੱਕ ਕਿਸਾਨਾਂ ਨੂੰ 752 ਕਰੋੜ ਰੁਪਏ ਦੀ ਅਦਾਇਗੀ ਕਰਨੀ ਬਣਦੀ ਸੀ। ਇਸ ਦੇ ਮੁਕਾਬਲੇ ਹੁਣ ਤੱਕ ਕਿਸਾਨਾਂ ਨੂੰ 898 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਭਾਵ ਕਈ ਕਿਸਾਨਾਂ ਨੂੰ 48 ਘੰਟੇ ਤੋਂ ਵੀ ਪਹਿਲਾਂ ਅਦਾਇਗੀ ਕੀਤੀ ਗਈ ਹੈ।
ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤਾ ਕਿ ਉਹ ਖਰੀਦੀ ਫਸਲ ਦੀ ਲਿਫਟਿੰਗ ਵੱਲ ਵਿਸ਼ੇਸ਼ ਧਿਆਨ ਦੇਣ। ਉਨ੍ਹਾਂ ਅੱਗੇ ਦੱਸਿਆ ਕਿ ਰਾਜ ਸਰਕਾਰ ਐਫ.ਸੀ.ਆਈ. ਨਾਲ ਨਿਰੰਤਰ ਤਾਲਮੇਲ ਕਰਕੇ ਰੋਜ਼ਾਨਾ ਸਪੈਸ਼ਲ ਗੱਡੀਆਂ ਲਗਵਾ ਰਹੀ ਹੈ। ਉਨ੍ਹਾਂ ਕਿਹਾ ਕਿ 20 ਅਪਰੈਲ ਤੱਕ ਸਪੈਸ਼ਲ ਗੱਡੀਆਂ ਰਾਹੀਂ 61 ਹਜ਼ਾਰ ਮੀਟਰਿਕ ਟਨ ਕਣਕ ਭੇਜੀ ਜਾ ਚੁੱਕੀ ਹੈ ਅਤੇ ਅੱਜ 21 ਅਪਰੈਲ ਨੂੰ 9 ਸਪੈਸ਼ਲ ਗੱਡੀਆਂ ਰਾਹੀਂ 24 ਹਜ਼ਾਰ ਮੀਟਰਿਕ ਟਨ ਹੋਰ ਕਣਕ ਭੇਜੀ ਜਾ ਰਹੀ ਹੈ ਜਿਸ ਨਾਲ ਕੁੱਲ ਮਿਲਾ ਕੇ 85 ਹਜ਼ਾਰ ਮੀਟਰਿਕ ਟਨ ਕਣਕ ਭੇਜ ਦਿੱਤੀ ਜਾਵੇਗੀ। ਭਲਕੇ 22 ਅਪਰੈਲ ਨੂੰ 26 ਸਪੈਸ਼ਲ ਗੱਡੀਆਂ ਲੱਗਣਗੀਆਂ।
ਸ੍ਰੀ ਵਰਮਾ ਨੇ ਕਿਹਾ ਕਿ ਸਰਕਾਰ ਵਚਨਬੱਧ ਹੈ ਕਿ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਫਸਲ ਦੀ ਫੌਰੀ ਤੌਰ ਉਤੇ ਖਰੀਦ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ 48 ਘੰਟੇ ਦੇ ਅੰਦਰ-ਅੰਦਰ ਅਦਾਇਗੀ ਕੀਤੀ ਜਾਵੇਗੀ। ਜੇ ਕਿਸੇ ਕਿਸਾਨ ਭਰਾ ਨੂੰ ਕਿਤੇ ਵੀ ਖਰੀਦ ਜਾਂ ਅਦਾਇਗੀ ਵਿੱਚ ਦਿੱਕਤ ਆ ਰਹੀ ਹੈ ਤਾਂ ਉਹ ਸਰਕਾਰ ਦੇ ਟੋਲ ਫਰੀ ਨੰਬਰ 1100 ਉਤੇ ਸੂਚਨਾ ਦੇ ਸਕਦੇ ਹਨ। ਕਿਸਾਨ ਭਰਾਵਾਂ ਵੱਲੋਂ ਦਿੱਤੇ ਸੂਚਨਾ ਉਤੇ ਫੌਰੀ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਖੁਰਾਕ ਤੇ ਸਿਵਲ ਸਪਲਾਈ ਵਿਕਾਸ ਗਰਗ, ਖਰੀਦ ਏਜੰਸੀਆਂ ਮਾਰਕਫੈਡ, ਪਨਸਪ, ਪਨਗ੍ਰੇਨ, ਵੇਅਰ ਹਾਊਸਕਾਰਪੋਰੇਸ਼ਨ ਦੇ ਐਮ.ਡੀਜ਼, ਪੰਜਾਬ ਮੰਡੀਕਰਨ ਬੋਰਡ ਦੇ ਸਕੱਤਰ, ਐਫ.ਸੀ.ਆਈ. ਦੇ ਜਨਰਲ ਮੈਨੇਜਰ ਅਤੇ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰ ਵੀਡਿਓ ਕਾਨਫਰੰਸ ਰਾਹੀਂ ਹਾਜ਼ਰ ਹੋਏ।

ਸਿਵਲ ਸਰਜਨ ਦੀ ਅਗਵਾਈ ਹੇਠ ਪ੍ਰਾਈਵੇਟ ਹਸਪਤਾਲਾਂ ਨਾਲ ਹੋਈ ਮਹੱਤਵਪੂਰਨ ਮੀਟਿੰਗ

0

ਬਠਿੰਡਾ, 21 ਅਪਰੈਲ (ਸੁਖਜਿੰਦਰ ਮਾਨ) : ਸਿਵਲ ਸਰਜਨ ਡਾਕਟਰ ਤੇਜਵੰਤ ਸਿੰਘ ਢਿੱਲੋ ਦੀ ਪ੍ਰਧਾਨਗੀ ਹੇਠ ਜਿਲ੍ਹੇ ਦੇ ਪ੍ਰਾਈਵੇਟ ਹਸਪਤਾਲਾਂ ਨਾਲ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਪ੍ਰਾਈਵੇਟ ਹਸਪਤਾਲਾਂ ਦੇ ਮੁੱਖ ਪ੍ਰਸ਼ਾਸਕ ਅਤੇ ਉਨਾਂ ਦੇ ਅਧੀਨ ਕੰਮ ਕਰ ਰਹੇ ਕੰਪਿਊਟਰ ਆਪਰੇਟਰ/ ਡਾਟਾ ਐਂਟਰੀ ਆਪਰੇਟਰ ਸ਼ਾਮਿਲ ਹੋਏ। ਮੀਟਿੰਗ ਦਾ ਮੁੱਖ ਏਜੰਡਾ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਅਧੀਨ ਸਮੂਹ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰ ਅਤੇ ਉਨਾਂ ਅਧੀਨ ਕੰਮ ਕਰ ਰਹੇ ਕੰਪਿਊਟਰ ਆਪਰੇਟਰਾਂ ਨੂੰ ਸੰਸਥਾ ਦੀ ਇੱਕ ਹੈਲਥ ਫੈਸਿਲਿਟੀ ਰਜਿਸਟਰੀ)ਆਈਡੀ ਬਣਾਉਣ ਸਬੰਧੀ ਅਤੇ ਇਸ ਦੇ ਫਾਇਦਿਆਂ ਸਬੰਧੀ ਵਿਸਥਾਰ ਰੂਪ ਵਿੱਚ ਦੱਸਿਆ ਗਿਆ ਤੇ ਨਾਲ ਹੀ ਆਮ ਪਬਲਿਕ ਦੀਆਂ ਆਭਾ ਆਈ ਡੀ (ਆਯਸ਼ਮਾਨ ਭਾਰਤ ਹੈਲਥ ਅਕਾਊਂਟ) ਬਣਾਉਣ ਅਤੇ ਇਸ ਦੇ ਫਾਇਦਿਆਂ ਬਾਰੇ ਦੱਸਿਆ ਗਿਆ।

ਕਾਂਗਰਸ ਵੱਲੋਂ ਉਮੀਦਵਾਰਾਂ ਦੀ ਦੂਜੀ ਲਿਸਟ ਫ਼ਾਈਨਲ, ਦਿੱਲੀ ’ਚ ਹੋਈ ਮੀਟਿੰਗ

ਇਸ ਮੀਟਿੰਗ ਵਿੱਚ ਸੰਦੀਪ ਗਰੋਵਰ ਐਚ ਐਮ ਆਈ ਐਸ ਕੋਆਰਡੀਨੇਟਰ ਅਤੇ ਸ੍ਰੀਮਤੀ ਸਰਿਤਾ ਸਿੰਗਲਾ ਜਿਲਾ ਮੋਨੀਟਰਿੰਗ ਵੈਲੂਏਸ਼ਨ ਅਫਸਰ ਨੇ ਦੱਸਿਆ ਕਿ ਏ ਬੀ ਡੀ ਐਮ ਦਾ ਮੁੱਖ ਮੰਤਵ ਸਿਹਤ ਸੈਕਟਰ ਨੂੰ ਡਿਜੀਟਲ ਬਣਾਉਣਾ ਹੈ ਅਤੇ ਹਰੇਕ ਪ੍ਰਾਈਵੇਟ ਅਤੇ ਪਬਲਿਕ ਹਸਪਤਾਲ ਨੂੰ ਇੱਕ ਹੈਲਥ ECO ਸਿਸਟਮ ਦੇ ਅੰਦਰ ਲੈ ਕੇ ਆਉਣਾ ਹੈ। ਇਸ ਤਰ੍ਹਾਂ ਦੀਆਂ ਆਈ ਡੀ ਬਣਾਉਣ ਨਾਲ ਹਰ ਨਾਗਰਿਕ ਨੂੰ ਸਿਹਤ ਸਹੂਲਤਾਂ ਵਧੀਆ ਅਤੇ ਸੌਖੇ ਤਰੀਕੇ ਨਾਲ (ਬਗੈਰ ਲਾਈਨਾਂ ਵਿੱਚ ਲੱਗੇ) ਮਿਲ ਸਕਣਗੀਆਂ ਅਤੇ ਨਾਲ ਹੀ ਹਰ ਨਾਗਰਿਕ ਏ ਬੀ ਡੀ ਐਮ ਪੋਰਟਲ ਰਾਹੀਂ ਵੱਖ-ਵੱਖ ਹਸਪਤਾਲਾਂ ਵਿੱਚ ਉਪਲਬਧ ਸੁਵਿਧਾਵਾਂ ਦੀ ਜਾਣਕਾਰੀ ਆਸਾਨੀ ਨਾਲ ਪ੍ਰਾਪਤ ਕਰ ਸਕਦਾ ਹੈ। ਨਰਿੰਦਰ ਕੁਮਾਰ ਜਿਲਾ ਬੀਸੀਸੀ ਕੋਆਰਡੀਨੇਟਰ ਨੇ ਆਏ ਹੋਏ ਪ੍ਰਾਈਵੇਟ ਹਸਪਤਾਲਾਂ ਦੇ ਮੁੱਖ ਪ੍ਰਸ਼ਾਸਕ ਅਤੇ ਡਾਟਾ ਐਂਟਰੀ ਆਪਰੇਟਰਾਂ ਨੂੰ ਇਸ ਸਬੰਧੀ ਵੱਧ ਤੋਂ ਵੱਧ ਪ੍ਰਚਾਰ ਅਤੇ ਪ੍ਰਸਾਰ ਕਰਨ ਸੰਬੰਧੀ ਜਾਗਰੂਕ ਕੀਤਾ।

 

ਕਾਂਗਰਸ ਵੱਲੋਂ ਉਮੀਦਵਾਰਾਂ ਦੀ ਦੂਜੀ ਲਿਸਟ ਫ਼ਾਈਨਲ, ਦਿੱਲੀ ’ਚ ਹੋਈ ਮੀਟਿੰਗ

0

ਚੰਡੀਗੜ੍ਹ, 21 ਅਪਰੈਲ : ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿਚ ਬਾਕੀ ਰਹਿੰਦੇ 7 ਉਮੀਦਵਾਰਾਂ ਦੇ ਨਾਂ ਜਲਦੀ ਹੀ ਜਾਰੀ ਕੀਤੇ ਜਾ ਰਹੇ ਹਨ। ਇਸ ਸਬੰਧ ਵਿਚ ਅੱਜ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰਜਨ ਖ਼ੜਗੇ ਅਤੇ ਸ਼੍ਰੀਮਤੀ ਸੋਨੀਆ ਗਾਂਧੀ ਦੀ ਅਗਵਾਈ ਹੇਠ ਉਮੀਦਵਾਰਾਂ ਦੀ ਚੋਣ ਸਬੰਧੀ ਕਾਂਗਰਸ ਦੀ ਚੋਣ ਕਮੇਟੀ ਦੀ ਮੀਟਿੰਗ ਹੋ ਚੁੱਕੀ ਹੈ। ਇਸ ਮੀਟਿੰਗ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ਼ ਦੇਵੇਂਦਰ ਯਾਦਵ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਸ਼ਾਮਲ ਰਹੇ। ਪਾਰਟੀ ਦੇ ਉੱਚ ਸੂਤਰਾਂ ਮੁਤਾਬਕ ਮੀਟਿੰਗ ਦੇ ਵਿਚ ਇੱਕ-ਦੋ ਸੀਟਾਂ ਨੂੰ ਛੱਡ ਬਾਕੀ ਸਾਰੇ ਨਾਂ ਫ਼ਾਈਨਲ ਹੋ ਚੁੱਕੇ ਹਨ ਤੇ ਇਹ ਲਿਸਟ ਅੱਜ ਸ਼ਾਮ ਜਾਂ ਭਲਕ ਤੱਕ ਜਾਰੀ ਹੋ ਸਕਦੀ ਹੈ।

ਆਪ ਵਿਧਾਇਕ ਦਾ ਬਿਆਨ: ਸਾਬਕਾ ਉੱਪ ਮੁੱਖ ਮੰਤਰੀ ਨੇ ਚਣ ਕਮਿਸ਼ਨ ਨੂੰ ਲਿਖਿਆ ਪੱਤਰ

ਦਸਣਾ ਬਣਦਾ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਦੀਆਂ ਕੁੱਲ 14 ਸੀਟਾਂ ਹਨ ਤੇ ਇੰਨ੍ਹਾਂ ਵਿਚੋਂ 7 ਉਪਰ ਪਾਰਟੀ ਅਪਣੇ ਨਾਂ ਐਲਾਨ ਚੁੱਕੀ ਹੈ। ਇੰਨ੍ਹਾਂ ਵਿਚ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਿਟਿੰਗ ਐਮ.ਪੀ ਮਨੀਸ਼ ਤਿਵਾੜੀ ਨੂੰ ਚੰਡੀਗੜ੍ਹ ਭੇਜਿਆ ਗਿਆ ਹੈ। ਇਸਤੋਂ ਇਲਾਵਾ ਪਟਿਆਲਾ ਤੋਂ ਡਾ ਧਰਮਵੀਰ ਗਾਂਧੀ, ਸੰਗਰੂਰ ਤੋਂ ਸੁਖਪਾਲ ਸਿੰਘ ਖ਼ਹਿਰਾ, ਬਠਿੰਡਾ ਤੋਂ ਜੀਤਮਹਿੰਦਰ ਸਿੰਘ ਸਿੱਧੂ, ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ, ਫ਼ਤਿਹਗੜ੍ਹ ਸਾਹਿਬ ਤੋਂ ਡਾ ਅਮਰ ਸਿੰਘ ਅਤੇ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਬਣਾਇਆ ਹੈ।

ਮਨੀਸ਼ ਤਿਵਾੜੀ ਨੇ ਸ਼ੋਅਰੂਮ, ਬੂਥ ਮਾਲਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ

ਹੁਣ ਮਿਲੀ ਸੂਚਨਾ ਮੁਤਾਬਕ ਖਡੂਰ ਸਾਹਿਬ ਤੋਂ ਸਿਟਿੰਗ ਐਮ.ਪੀ ਜਸਬੀਰ ਸਿੰਘ ਡਿੰਪਾ ਦੇ ਪਿੱਛੇ ਹਟ ਜਾਣ ਕਾਰਨ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਅਤੇ ਸੁਲਤਾਨਪੁਰ ਲੋਧੀ ਤੋਂ ਅਜਾਦ ਵਿਧਾਇਕ ਰਾਣਾ ਇੰਤਰਪ੍ਰਤਾਪ ਸਿੰਘ ਦਾ ਨਾਂ ਤੈਅ ਦਸਿਆ ਜਾ ਰਿਹਾ। ਇਸੇ ਤਰ੍ਹਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਅਤੇ ਅੰਗਦ ਸਿੰਘ ਸੈਣੀ ਦੇ ਵਿਚੋਂ ਕਿਸੇ ਨੂੰ ਟਿਕਟ ਮਿਲੇਗੀ। ਜਦੋਂਕਿ ਗੁਰਦਾਸਪੁਰ ਤੋਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਾਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਨਾਂ ਉਪਰ ਚਰਚਾ ਹੋਈ ਹੈ। ਇਸਤੋਂ ਇਲਾਵਾ ਲੁਧਿਆਣਾ ਤੋਂ ਪ੍ਰਗਟ ਸਿੰਘ ਜਾਂ ਸਾਬਕਾ ਮੰਤਰੀ ਭਾਰਤ ਭੂਸਣ ਆਸ਼ੂ ਵਿਚੋਂ ਕਿਸੇ ਇੱਕ ਨੂੰ ਟਿਕਟ ਮਿਲ ਸਕਦੀ ਹੈ।

 

ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੀ ਤਿੰਨ ਗੁਰਗੇ ਗ੍ਰਿਫ਼ਤਾਰ

0

ਜਲੰਧਰ: ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੀ ਤਿੰਨ ਗੁਰਗੀਆਂ ਨੂੰ ਜਲੰਧਰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਹੋਏ 3 ਮੁਲਜ਼ਮਾਂ ਵਿਚੋ 2 ਮੁਲਜ਼ਮ ਅੰਮ੍ਰਿਤਸਰ ਰਾਜਦੀਪ ਕਤਲਕਾਂਡ ਵਿਚ ਸ਼ਾਮਲ ਸਨ। ਇਨ੍ਹਾਂ ਗ੍ਰਿਫ਼ਤਾਰ ਹੋਏ ਮੁਲਜ਼ਮਾਂ ਕੋਲੋ ਨਿਜਾਇਜ਼ ਹਥਿਆਰ ਬਰਾਮਦ ਹੋਏ ਹਨ। ਇਸ ਖ਼ਬਰ ਦੀ ਜਾਣਕਾਰੀ ਖੁਦ ਪੰਜਾਬ ਦੇ DGP ਗੌਰਵ ਯਾਦਵ ਵੱਲੋਂ ਕੀਤੀ ਗਈ ਹੈ।

ਉਨ੍ਹਾਂ ਸ਼ੋਸ਼ਲ ਮੀਡੀਆ ‘ਤੇ ਲਿਖਿਆ ਕਿ “ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ 3 ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ। ਅੰਮ੍ਰਿਤਸਰ ਦੇ “ਰਾਜਦੀਪ ਕਤਲ ਕਾਂਡ” ਵਿੱਚ ਇਹ 2 ਦੋਸ਼ੀ ਸ਼ਾਮਲ ਸਨ। ਇਨ੍ਹਾਂ ਮੁਲਜ਼ਮਾਂ ਕੋਲੋ 3 ਗੈਰ-ਕਾਨੂੰਨੀ ਹਥਿਆਰ ਬਰਾਮਦ ਹੋਏ ਹਨ ਜੋ ਵਿਰੋਧੀ ਗੈਂਗ ਦੇ ਮੈਂਬਰਾਂ ਨੂੰ ਖਤਮ ਕਰਨ ਲਈ ਖਰੀਦੇ ਸਨ। ਪੰਜਾਬ ਪੁਲਿਸ ਸੰਗਠਿਤ ਅਪਰਾਧ ਦੇ ਖਾਤਮੇ ਅਤੇ ਰਾਜ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।”

PRTC ਬੱਸ ਅਤੇ ਟੀਪਰ ਵਿਚਾਲੇ ਭਿਆਨਕ ਟੱਕਰ

0

ਪਟਿਆਲਾ: ਪਟਿਆਲਾ ਵਿਚ PRTC ਬੱਸ ਅਤੇ ਟੀਪਰ ਵਿਚਾਲੇ ਟੱਕਰ ਹੋਣ ਨਾਲ ਭਿਆਨਕ ਹਾਦਸਾ ਵਾਪਰਿਆ ਹੈ। ਇਹ ਹਾਦਸਾ ਪਟਿਆਲਾ ਦੇ ਦੇਵੀਗੜ੍ਹ ਰੋਡ ਜੋੜੀਆ ਸੜਕ ਉਤੇ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਡਰਾਇਵਰ ਅਤੇ ਕਡੰਕਟਰ ਸਮੇਤ 17 ਲੋਕ ਇਸ ਹਾਦਸੇ ਵਿਚ ਜ਼ਖਮੀ ਹੋਏ ਹਨ। ਫਿਲਹਾਲ ਜ਼ਖਮੀਆਂ ਦਾ ਪਟਿਆਲਾ ਦੇ ਰਜਿੰਦਰਾ ਵਿਖੇ ਇਲਾਜ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਇਹ ਬੱਸ ਕੈਥਲ ਵੱਲ ਨੂੰ ਜਾ ਰਹੀ ਸੀ ‘ਤੇਅੱਗੇ ਜਾ ਰਹੇ ਟੀਪਰ ਨੇ ਅਚਾਨਕ ਬਰੇਕ ਲਗਾ ਦਿੱਤੀ ਜਿਸ ਨਾਲ ਬੱਸ ਦਾ ਐਕਸੀਡੈਂਟ ਹੋ ਗਿਆ।

ਆਪ ਵਿਧਾਇਕ ਦਾ ਬਿਆਨ: ਸਾਬਕਾ ਉੱਪ ਮੁੱਖ ਮੰਤਰੀ ਨੇ ਚਣ ਕਮਿਸ਼ਨ ਨੂੰ ਲਿਖਿਆ ਪੱਤਰ

0

ਗੁਰਦਾਸਪੁਰ, 21 ਅਪ੍ਰੈਲ: ਪਿਛਲੇ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਉੱਤਰੀ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਵੱਲੋ ਪਾਰਟੀ ਉਮੀਦਵਾਰ ਅਪਣੇ ਹਲਕੇ ’ਚ ਸ਼ਰੇਆਮ ਨਸ਼ਾ ਵਿਕਣ ਦੇ ਲਗਾਏ ਦੋਸ਼ਾਂ ਦੀ ਵਾਈਰਲ ਹੋ ਰਹੀ ਵੀਡੀਓ ਦਾ ਮਾਮਲਾ ਹੁਣ ਹੋਰ ਗਰਮਾ ਗਿਆ ਹੈ। ਇਸ ਮਮਲੇ ਨੂੰ ਗੰਭੀਰਤਾ ਨਾਲ ਲੈਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਚੋਣ ਕਮਿਸ਼ਨ ਨੂੰ ਇੱਕ ਪੱਤਰ ਲਿਖ ਕੇ ਉੱਚ ਪੱਧਰੀ ਜਾਂਚ ਕਰਵਾਉਣ ਅਤੇ ਸਖਤ ਕਾਰਵਾਈ ਦੀ ਮੰਗਕੀਤੀ ਹੈ। ਸ: ਰੰਧਾਵਾ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਸਰਕਾਰ ਖੁਦ ਹੀ ਨਸ਼ੇ ਦੇ ਵਪਾਰ ਚ ਲਿਪਤ ਹੋ ਚੁੱਕੀ ਹੈ ਅਤੇ ਪੰਜਾਬ ਨੂੰ ਇਨਸਾਫ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ। ਅਪਣੇ ਪੱਤਰ ਦੇ ਨਾਲ ਸ: ਰੰਧਾਵਾ ਨੇ ਆਪ ਵਿਧਾਇਕ ਦੀ ਵਾਈਰਲ ਹੋ ਰਹੀ ਵੀਡੀਓ ਵੀ ਭੇਜੀ ਦੱਸੀ ਜਾ ਰਹੀ ਹੈ।

ਐਸ.ਐਮ.ਓ ਦੀ ਕੁੱਟਮਾਰ ਦਾ ਮਾਮਲਾ: ਡਾਕਟਰਾਂ ਨੇ ਓਪੀਡੀ ਸਹਿਤ ਹੋਰ ਸੇਵਾਵਾਂ ਨੂੰ ਕੀਤਾ ਮੁਅੱਤਲ

 

 

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਅਕਾਦਮਿਕਤਾ ਦੇ ਖੇਤਰ ਵਿੱਚ ਸੈਮੀਨਾਰ ਦਾ ਆਯੋਜਨ

0

ਤਲਵੰਡੀ ਸਾਬੋ, 21 ਅਪ੍ਰੈਲ : ਖੋਜਾਰਥੀਆਂ ਵੱਲੋਂ ਹੋ ਰਹੀਆਂ ਨਵੀਆਂ ਕਾਢਾਂ ਅਤੇ ਰਜਿਸਟਰਡ ਹੋ ਰਹੇ ਪੈਟੈਂਟਾਂ ਧਾਰਕ ਦੇ ਅਧਿਕਾਰਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਉਪ ਕੁਲਪਤੀ ਪ੍ਰੋ.(ਡਾ) ਐਸ.ਕੇ.ਬਾਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਵਿਕਾਸ ਸੈੱਲ (ਐਚ.ਆਰ.ਡੀ.ਸੀ) ਵੱਲੋਂ “ਬੌਧਿਕ ਸੰਪਤੀ ਅਧਿਕਾਰ”ਤੇ “ਪੇਟੈਂਟ ਸਪੈਸੀਫਿਕੇਸ਼ਨ ਡਰਾਫਟ”ਵਿਸ਼ੇ ‘ਤੇ ਡਾ. ਸੁਨੀਲ ਨਾਗਪਾਲ, ਕੋਆਰਡੀਨੇਟਰ, ਐਚ.ਆਰ.ਡੀ.ਸੀ ਦੀ ਦੇਖ-ਰੇਖ ਹੇਠ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਦੇ ਪਹਿਲੇ ਸੈਸ਼ਨ ਵਿੱਚ ਮੁੱਖ ਵਕਤਾ ਡਾ. ਬਲਵਿੰਦਰ ਸਿੰਘ ਸੂਚ, ਪ੍ਰੋਫੈਸਰ ਤੇ ਮੁੱਖੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਬੌਧਿਕ ਸੰਪਦਾ ਅਧਿਕਾਰ

ਐਸ.ਐਮ.ਓ ਦੀ ਕੁੱਟਮਾਰ ਦਾ ਮਾਮਲਾ: ਡਾਕਟਰਾਂ ਨੇ ਓਪੀਡੀ ਸਹਿਤ ਹੋਰ ਸੇਵਾਵਾਂ ਨੂੰ ਕੀਤਾ ਮੁਅੱਤਲ

ਅਕਾਦਮਿਕਤਾ ਅਤੇ ਖੋਜ ਦੇ ਖੇਤਰ ਵਿੱਚ ਨਵੀਨ ਰਚਨਾਵਾਂ ਦੀ ਰੱਖਿਆ ਲਈ ਖੋਜਾਰਥੀ ਦਾ ਮਹੱਤਵਪੂਰਨ ਅਧਿਕਾਰ ਹੈ। ਦੂਜੇ ਸੈਸ਼ਨ ਦੇ ਮੁੱਖ ਵਕਤਾ ਡਾ. ਪ੍ਰੀਤੀ ਖੇਤਰਪਾਲ, ਸਹਾਇਕ ਪ੍ਰੋਫੈਸਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਨੇ ਖੋਜਾਰਥੀਆਂ ਨੂੰ ਆਪਣੀ ਕਾਢ ਲਈ ਪੇਟੈਂਟ ਖਰੜਾ ਤਿਆਰ ਕਰਨ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਚਿਤ ਪੇਟੈਂਟ ਖਰੜਾ ਖੋਜਾਰਥੀ ਦੇ ਹੱਕਾਂ ਨੂੰ ਕਾਨੂੰਨੀ ਅਧਿਕਾਰ ਹਾਸਿਲ ਕਰਨ ਵਿੱਚ ਮਦਦ ਕਰਦਾ ਹੈ। ਉਨ੍ਹਾਂ ਖੋਜਾਰਥੀਆਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਸਪਸ਼ਟ ਤੇ ਸਟੀਕ ਪੇਟੈਂਟ ਡਰਾਫਟ ਖੋਜਾਰਥੀ ਨੂੰ ਪੇਟੈਂਟ ਹਾਸਿਲ ਕਰਨ ਵਿੱਚ ਸਹਾਈ ਹੁੰਦਾ ਹੈ ਤੇ ਉਸ ਦੀ ਨਕਲ ਨੂੰ ਵੀ ਰੋਕਦਾ ਹੈ।

 

ਐਸ.ਐਮ.ਓ ਦੀ ਕੁੱਟਮਾਰ ਦਾ ਮਾਮਲਾ: ਡਾਕਟਰਾਂ ਨੇ ਓਪੀਡੀ ਸਹਿਤ ਹੋਰ ਸੇਵਾਵਾਂ ਨੂੰ ਕੀਤਾ ਮੁਅੱਤਲ

0

ਚੰਡੀਗੜ੍ਹ, 21 ਅਪ੍ਰੈਲ: ਪਿਛਲੇ ਦਿਨੀਂ ਈ.ਐੱਸ.ਆਈ. ਹਸਪਤਾਲ ਹੁਸ਼ਿਆਰਪੁਰ ਦੇ ਐਸ.ਐਮ.ਓ. ਡਾਕਟਰ ਸੁਨੀਲ ਭਗਤ ਦੀ ਮਰੀਜ਼ ਦੇ ਨਾਲ ਅਟੈਂਡਟਾਂ ਵੱਲੋਂ ਕਥਿਤ ਕੁੱਟਮਾਰ ਦਾ ਮਾਮਲਾ ਗਰਮਾ ਗਿਆ ਹੈ। ਇੱਕ ਸੀਨੀਅਰ ਡਾਕਟਰ ਦੀ ਹੋਈ ਕੁੱਟਮਾਰ ਕਾਰਨ ਪੂਰੇ ਪੰਜਾਬ ਦੇ ਡਾਕਟਰਾਂ ਵਿਚ ਗੁੱਸੇ ਦੀ ਲਹਿਰ ਫੈਲ ਗਈ ਹੈ। ਇਸ ਮੰਦਭਾਗੀ ਘਟਨਾ ਤੋਂ ਬਾਅਦ ਪੀ.ਸੀ.ਐੱਮ.ਐੱਸ.ਏ. ਪੰਜਾਬ ਨੇ ਭਲਕੇ 22 ਅਪ੍ਰੈਲ (ਸੋਮਵਾਰ) ਨੂੰ ਰਾਜ ਭਰ ਦੇ ਸਾਰੇ ਜਨਤਕ ਸਿਹਤ ਸੰਭਾਲ ਕੇਂਦਰਾਂ ’ਤੇ ਰਾਜ-ਵਿਆਪੀ ਹੜਤਾਲ ਦਾ ਐਲਾਨ ਕੀਤਾ ਹੈ।

ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਨੂੰ ਕਿਸਾਨਾਂ ਨੇ ਘੇਰਿਆਂ, ਦਿਖ਼ਾਈਆਂ ਕਾਲੀਆਂ ਝੰਡੀਆਂ

ਇਸ ਦੌਰਾਨ ਓਪੀਡੀ ਸੇਵਾਵਾਂ, ਇਲੈਕਟਿਵ ਓਪਰੇਸ਼ਨ, ਜਨਰਲ ਮੈਡੀਕਲ ਫਿੱਟਨੈੱਸ (ਹਥਿਆਰ ਲਾਇਸੈਂਸ/ਡਰਾਈਵਿੰਗ ਲਾਇਸੈਂਸ/ਡੋਪ ਟੈਸਟਾਂ), ਮੀਟਿੰਗਾਂ/ਵੀਡਿਉ ਕਾਨਫਰੰਸ/ਪੁੱਛਗਿੱਛ/ਰੋਜ਼ਾਨਾ ਦਫ਼ਤਰੀ ਕੰਮ ਅਤੇ ਵੀਆਈਪੀ ਡਿਊਟੀਆਂ ਮੁਅੱਤਲ ਰੱਖਣ ਦਾ ਫੈਸਲਾ ਲਿਆ ਗਿਆ ਹੈ ਜਦੋਂਕਿ ਐਮਰਜੈਂਸੀ ਸੇਵਾਵਾਂ, ਪੋਸਟਮਾਰਟਮ ਅਤੇ ਕੈਦੀਆਂ ਦੀ ਡਾਕਟਰੀ ਜਾਂਚ ਨਿਰਵਿਘਨ ਜਾਰੀ ਰੱਖੀਆ ਜਾਣਗੀਆਂ।

ਅਕਾਲੀ ਦਲ ਦੀਆਂ ਮੁਸ਼ਕਿਲਾਂ ਵਧੀਆਂ: ਢੀਂਡਸਾ ਸਮਰਥਕ ਨਹੀਂ ਕਰਨਗੇ ਪੰਜਾਬ ’ਚ ਚੋਣ ਪ੍ਰਚਾਰ

ਇਸਤੋਂ ਇਲਾਵਾ ਇਸ ਮਾਮਲੇ ਨੂੰ ਲੈ ਕੇ ਹੁਸ਼ਿਆਰਪੁਰ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਕੇ ਅਗਲੀ ਰਣਨੀਤੀ ਦਾ ਐਲਾਨ ਕੀਤੀ ਜਾਵੇਗੀ।ਐਸੋਸੀਏਸ਼ਨ ਨੇ ਮੰਗ ਕੀਤੀ ਕਿ ਸਰਕਾਰ ਰਾਜ ਦੇ ਸਾਰੇ ਜਨਤਕ ਸਿਹਤ ਕੇਂਦਰਾਂ ’ਤੇ ਸੁਰੱਖਿਆ ਦੇ ਢੁਕਵੇਂ ਪ੍ਰਬੰਧਾਂ ਦਾ ਇੰਤਜ਼ਾਮ ਕੀਤੇ ਜਾਣ, ਅਜਿਹਾ ਨਾ ਕਰਨ ’ਤੇ ਪੀ.ਸੀ.ਐੱਮ.ਐੱਸ.ਏ. ਆਦਰਸ਼ ਚੋਣ ਜ਼ਾਬਤੇ ਤੋਂ ਬਾਅਦ, ਸਖ਼ਤ ਕਾਰਵਾਈ ਦਾ ਰਾਹ ਅਪਣਾਉਣ ਲਈ ਮਜ਼ਬੂਰ ਹੋਵੇਗੀ।