Home Blog Page 1715

ਮਨੀਸ਼ ਤਿਵਾੜੀ ਨੇ ਸ਼ੋਅਰੂਮ, ਬੂਥ ਮਾਲਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ

0

ਚੰਡੀਗੜ੍ਹ, 21 ਅਪਰੈਲ : ਚੰਡੀਗੜ੍ਹ ਪਾਰਲੀਮਾਨੀ ਹਲਕੇ ਤੋਂ ਇੰਡੀਆ ਗਠਜੋੜ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਦਾ ਅੱਜ ਸੈਕਟਰ-18, 19, 21 ਅਤੇ 29 ਵਿੱਚ ਲੋਕਾਂ ਅਤੇ ਵਪਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਇਸ ਦੌਰਾਨ ਤਿਵਾੜੀ ਨੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ ਲੱਕੀ ਅਤੇ ਹੋਰ ਸੀਨੀਅਰ ਆਗੂਆਂ ਸਾਬਕਾ ਮੇਅਰ ਸੁਭਾਸ਼ ਚਾਵਲਾ, ਸਾਬਕਾ ਮੇਅਰ ਰਵਿੰਦਰਪਾਲ ਸਿੰਘ ਪਾਲੀ, ਹਰਮੇਲ ਕੇਸਰੀ ਨਾਲ ਵੱਖ-ਵੱਖ ਮੁੱਦਿਆਂ ’ਤੇ ਲੋਕਾਂ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ। ਜਿੱਥੇ ਉਨ੍ਹਾਂ ਇਲਾਕਾ ਨਿਵਾਸੀਆਂ ਅਤੇ ਵਪਾਰੀਆਂ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਬਾਰੇ ਜਾਣਕਾਰੀ ਲਈ।

ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਨੂੰ ਕਿਸਾਨਾਂ ਨੇ ਘੇਰਿਆਂ, ਦਿਖ਼ਾਈਆਂ ਕਾਲੀਆਂ ਝੰਡੀਆਂ

ਤਿਵਾੜੀ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਸਾਰੇ ਮੁੱਦਿਆਂ ਦੇ ਹੱਲ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਲੋਕਾਂ ਅਤੇ ਦੁਕਾਨਦਾਰਾਂ ਤੋਂ ਮਿਲੇ ਪਿਆਰ ਅਤੇ ਸਤਿਕਾਰ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।ਡੋਰ-ਟੂ-ਡੋਰ ਪ੍ਰਚਾਰ ਦੌਰਾਨ ਗੈਰ ਰਸਮੀ ਗੱਲਬਾਤ ਕਰਦਿਆਂ, ਤਿਵਾੜੀ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਤੋਂ ਬਹੁਤ ਉਮੀਦਾਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰਨਗੇ।ਚੰਡੀਗੜ੍ਹ ਵਿੱਚ ਜਨਮੇ, ਪੱਲੇ ਅਤੇ ਪੜ੍ਹੇ-ਲਿਖੇ, ਤਿਵਾੜੀ ਨੇ ਕਿਹਾ ਕਿ ਉਹ ਸ਼ਹਿਰ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਇਥੋਂ ਦੀਆਂ ਸਮੱਸਿਆਵਾਂ ਤੋਂ ਜਾਣੂ ਹੈ।

ਵਿਜੇ ਸਾਂਪਲਾ ਦੀ ਹੋਈ ਨਰਾਜ਼ਗੀ ਦੂਰ! ਜਾਖ਼ੜ ਨੇ ਘਰ ਜਾ ਕੇ ਮਿਟਾਏ ਗਿਲੇ-ਸ਼ਿਕਵੇ

ਉਨ੍ਹਾਂ ਭਾਜਪਾ ਨੂੰ ਚੁਣੌਤੀ ਦਿੱਤੀ ਕਿ ਉਹ ਬਿਆਨਬਾਜ਼ੀ ਰਾਹੀਂ ਝੂਠ ਫੈਲਾਉਣ ਤੋਂ ਇਲਾਵਾ ਪਿਛਲੇ ਦਹਾਕੇ ਦੀ ਇੱਕ ਵੀ ਪ੍ਰਾਪਤੀ ਬਾਰੇ ਦੱਸੇ।ਇਸ ਮੌਕੇ ਹੋਰਨਾਂ ਤੋਂ ਇਲਾਵਾ, ਕੌਂਸਲਰ ਤਰੁਣਾ ਮਹਿਤਾ, ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ, ਕੈਪੀਟਲ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਰੂਬੀ, ਜਨਰਲ ਸਕੱਤਰ ਅਸ਼ੋਕ ਸਚਦੇਵਾ, ਸਤਨਾਮ ਸਿੰਘ, ਪੁਨੀਤ ਕਾਲੜਾ, ਚਰਨਜੀਤ ਸਿੰਘ ਬੱਬੂ, ਜਗਜੀਤ ਸਿੰਘ, ਸਾਹਿਬ ਸਿੰਘ, ਗੌਰਵ ਜੈਸਵਾਲ ਆਦਿ ਹਾਜ਼ਰ ਸਨ।

 

ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਨੂੰ ਕਿਸਾਨਾਂ ਨੇ ਘੇਰਿਆਂ, ਦਿਖ਼ਾਈਆਂ ਕਾਲੀਆਂ ਝੰਡੀਆਂ

0

ਖਡੁੂਰ ਸਾਹਿਬ, 20 ਅਪ੍ਰੈਲ:ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ ਕਿਸਾਨਾਂ ਦੁਆਰਾ ਲਗਾਤਾਰ ਭਾਜਪਾ ਉਮੀਦਵਾਰਾਂ ਦਾ ਵਿਰੋਧ ਜਾਰੀ ਹੈ। ਜਿਸਦੇ ਚੱਲਦੇ ਪਹਿਲਾਂ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ, ਫ਼ਰੀਦਕੋਟ ਤੋਂ ਹੰਸ ਰਾਜ ਹੰਸ, ਪਟਿਆਲਾ ਤੋਂ ਪ੍ਰਨੀਤ ਕੌਰ ਅਤੇ ਬਠਿੰਡਾ ਤੋਂ ਪਰਮਪਾਲ ਕੌਰ ਮਲੂਕਾ ਤੋਂ ਬਾਅਦ ਅੱਜ ਖਡੂਰ ਸਾਹਿਬ ਤੋਂ ਪਾਰਟੀ ਉਮੀਦਵਾਰ ਮਨਜੀਤ ਸਿੰਘ ਮੰਨਾ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਖੇਮਕਰਨ ਹਲਕੇ ਦੇ ਪਿੰਡ ਸੁਰ ਸਿੰਘ ਵਾਲਾ ਵਿਖੇ ਪੁੱਜੇ ਮੰਨਾ ਦੀ ਆਮਦ ਦਾ ਪਤਾ ਚੱਲਦਿਆਂ ਹੀ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਉਨ੍ਹਾਂ ਦੀ ਗੱਡੀ ਹੀ ਘੇਰ ਲਈ। ਹਾਲਾਂਕਿ ਇਸ ਮੌਕੇ ਵੱਡੀ ਗਿਣਤੀ ਵਿਚ ਪੁਲਿਸ ਵੀ ਮੌਜੂਦ ਸੀ ਪ੍ਰੰਤੂ ਕਿਸਾਨਾਂ ਦੇ ਰੋਹ ਸਾਹਮਣੇ ਉਨ੍ਹਾਂ ਦੀ ਇੱਕ ਨਹੀਂ ਚੱਲੀ ਤੇ ਭਾਜਪਾ ਉਮੀਦਵਾਰ ਗੱਡੀ ਦੇ ਅੰਦਰ ਹੀ ਬੈਠੇ ਰਹੇ।

ਅਸ਼ੋਕ ਪਰਾਸ਼ਰ ਪੱਪੀ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿੱਚ ਕੱਢੀ ਗਈ ਭਗਵਾਨ ਬਾਲਾ ਜੀ ਦੀ 15ਵੀ ਰੱਥ ਯਾਤਰਾ

ਉਹ ਸਮਾਗਮ ਵਾਲੀ ਥਾਂ ਵੀ ਨਾ ਪੁੱਜ ਸਕੇ। ਇਸ ਦੌਰਾਨ ਕਿਸਾਨਾਂ ਨੇ ਭਾਜਪਾ ਸਰਕਾਰ ਵਿਰੁਧ ਰੋਹ ਭਰਪੂਰ ਨਾਅਰੇਬਾਜ਼ੀ ਕਰਦਿਆਂ ਮਨਜੀਤ ਸਿੰਘ ਮੰਨਾ ਨੂੰ ਕਾਲੀਆਂ ਝੰਡੀਆਂ ਵੀ ਦਿਖ਼ਾਈਆਂ। ਪੁਲਿਸ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਭਾਜਪਾ ਉਮੀਦਵਾਰ ਨੂੰ ਇੱਥੋਂ ਸੁਰੱਖਿਅਤ ਕੱਢ ਕੇ ਵਾਪਸ ਭੇਜਿਆ। ਇਸ ਮੌਕੇ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਉਹ ਮੋਰਚੇ ਦੇ ਸੱਦੇ ਹੇਠ ਭਾਜਪਾ ਉਮੀਦਵਾਰਾਂ ਤੋਂ ਸਵਾਲ ਪੁੱਛਣਾ ਚਾਹੁੰਦੇ ਹਨ ਪ੍ਰੰਤੂ ਉਹ ਸਵਾਲਾਂ ਦੇ ਜਵਾਬ ਤੋਂ ਭੱਜ ਰਹੇ ਹਨ, ਜਿਸ ਕਾਰਨ ਰੋਸ਼ ਪ੍ਰਗਟਾਇਆ ਜਾ ਰਿਹਾ। ਗੌਰਤਲਬ ਹੈ ਕਿ ਕਿਸਾਨਾਂ ਵੱਲੋਂ ਨਾਅਰਾ ਦਿੱਤਾ ਹੈ ਕਿ ਜੇਕਰ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਤਾਂ ਉਹ ਭਾਜਪਾ ਆਗੂਆਂਨੂੰ ਪਿੰਡਾਂ ਵਿਚ ਨਹੀਂ ਵੜਣ ਦੇਣਗੇ।

ਅਸ਼ੋਕ ਪਰਾਸ਼ਰ ਪੱਪੀ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿੱਚ ਕੱਢੀ ਗਈ ਭਗਵਾਨ ਬਾਲਾ ਜੀ ਦੀ 15ਵੀ ਰੱਥ ਯਾਤਰਾ

0

ਲੁਧਿਆਣਾ, 20 ਅਪ੍ਰੈਲ: ਜ਼ਿਲ੍ਹਾ ਲੁਧਿਆਣਾ ਦੀ ਸ਼੍ਰੀ ਸੰਕਟ ਮੋਚਨ ਹਨੂੰਮਾਨ ਮਹਾ ਉਤਸਵ ਕਮੇਟੀ ਵੱਲੋ ਜ਼ਿਲ੍ਹਾ ਲੁਧਿਆਣਾ ਵਿੱਚ ਪ੍ਰਧਾਨ ਅਸ਼ੋਕ ਪਰਾਸ਼ਰ ਪੱਪੀ ਦੀ ਅਗਵਾਈ ਵਿੱਚ ਲਗਾਤਾਰ 15ਵੀ ਭਗਵਾਨ ਬਾਲਾ ਜੀ ਦੀ ਰੱਥ ਯਾਤਰਾ ਰਾਮ ਲੀਲਾ ਮੈਦਾਨ ਦਰੇਸੀ ਤੋਂ ਸ਼ੁਰੂ ਕੀਤੀ ਗਈ ਜੋ ਕਿ ਮਾਤਾ ਰਾਣੀ ਚੌਂਕ , ਘੰਟਾ ਘਰ ਚੌਂਕ, ਚੌੜਾ ਬਾਜ਼ਾਰ ਵਿੱਚ ਦੀ ਹੁੰਦੀ ਹੋਈ ਸ਼ਾਹਪੁਰ ਰੋਡ ਸੰਕਟ ਮੋਚਨ ਹਨੂੰਮਾਨ ਮੰਦਿਰ ਜਾ ਕੇ ਸੰਪਨ ਹੋਈ। ਪ੍ਰਧਾਨ ਅਸ਼ੋਕ ਪਰਾਸ਼ਰ ਪੱਪੀ ਨੇ ਇਸ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ ਭਗਵਾਨ ਬਾਲਾ ਜੀ ਦੇ ਭਗਤ ਹਨ ਅਤੇ ਲਗਾਤਾਰ ਪਿਛਲੇ 15 ਸਾਲਾਂ ਤੋਂ ਬਿਨਾਂ ਕਿਸੇ ਤੋਂ ਸੇਵਾ ਲਏ ਭਗਵਾਨ ਬਾਲਾ ਜੀ ਦੀ ਰੱਥ ਯਾਤਰਾ ਭਗਵਾਨ ਬਾਲਾ ਜੀ ਦੇ ਭਗਤਾਂ ਦੇ ਅਸ਼ੀਰਵਾਦ ਦੇ ਨਾਲ ਕੱਢ ਰਹੇ ਹਨ੍ਟ ਅਸ਼ੋਕ ਪਰਾਸ਼ਰ ਜੀ ਨੇ ਇਸ ਦੌਰਾਨ ਦੱਸਿਆ ਕਿ ਭਗਵਾਨ ਬਾਲਾ ਜੀ ਦੀ ਯਾਤਰਾ ਜਦੋ ਸਾਰੀ ਦੁਨੀਆਂ ਕੋਰੋਨਾ ਦੀ ਲਪੇਟ ਵਿੱਚ ਸੀ ਉਸ ਦੌਰਾਨ ਵੀ ਨਹੀਂ ਰੁਕੀ੍ਟ ਉਸ ਸਮੇ ਸਰਕਾਰ ਵੱਲੋਂ ਲਗਾਈਆ ਪਾਬੰਧੀਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਕੱਲੇ ਹੀ ਭਗਵਾਨ ਬਾਲਾ ਜੀ ਦਾ ਝੰਡਾ ਲੈ ਕੇ ਯਾਤਰਾ ਕੱਢੀ ਗਈ ਸੀ।

ਮੈਂਬਰ ਪਾਰਲੀਮੈਂਟ ਨਹੀਂ ਅੰਮ੍ਰਿਤਸਰ ਦਾ ਸੇਵਾਦਾਰ ਬਣਕੇ ਕੰਮ ਕਰਾਂਗਾ: ਕੁਲਦੀਪ ਸਿੰਘ ਧਾਲੀਵਾਲ

ਭਗਵਾਨ ਬਾਲਾ ਜੀ ਦੀ ਯਾਤਰਾ ਦੌਰਾਨ ਪ੍ਰਧਾਨ ਅਸ਼ੋਕ ਪਰਾਸ਼ਰ ਪੱਪੀ ਨੇ ਪਹੁੰਚੀਆਂ ਸਖਸ਼ੀਅਤਾਂ ਚੇਅਰਮੈਨ ਮਾਰਕਫੈਡ ਅਮਨਦੀਪ ਸਿੰਘ ਮੋਹੀ, ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਡਾ ਕੇ ਐਨ ਐਸ ਕੰਗ, ਪ੍ਰੋਫੈਸਰ ਤੇਜਪਾਲ ਸਿੰਘ, ਵਿਜੈ ਦਾਨਵ, ਲੁਵ ਕੁਸ਼, ਸਮੁਚੇ ਸੰਤ ਸਮਾਜ, ਵਿਕਾਸ ਪਰਾਸ਼ਰ ਕਾਕੂ, ਰਾਕੇਸ਼ ਪਰਾਸ਼ਰ, ਬਿੱਲਾ, ਸਮੇਤ ਹੋਰ ਪ੍ਰਮੁੱਖ ਸਖਸ਼ੀਅਤਾਂ ਦਾ ਸਨਮਾਨ ਕੀਤਾ। ਭਗਵਾਨ ਬਾਲਾ ਜੀ ਦੀ ਰੱਥ ਯਾਤਰਾ ਦਾ ਪ੍ਰਤਾਪ ਚੌਂਕ, ਮੀਨਾ ਬਾਜ਼ਾਰ, ਘੰਟਾ ਘਰ ਚੌਂਕ ਆਮ ਆਦਮੀ ਪਾਰਟੀ ਲੁਧਿਆਣਾ, ਚੌੜਾ ਬਾਜ਼ਾਰ, ਗਿਰਜਾ ਘਰ ਚੌਂਕ, ਸਰਾਫਾ ਬਾਜ਼ਾਰ, ਗੁੜ ਮੰਡੀ, ਘਾਹ ਮੰਡੀ ਚੌਂਕ, ਚੌੜੀ ਸੜਕ, 3 ਨੰਬਰ ਡਿਵੀਜ਼ਨ ਚੌਂਕ, ਬਬਲਾ ਜੈਨ, ਨੀਮ ਵਾਲਾ ਚੌਂਕ, ਸੁਭਾਨੀ ਬਿਲਡਿੰਗ ਚੌਂਕ, ਸ਼ਾਹਪੁਰ ਰੋਡ ਐਸੋਸੀਏਸ਼ਨ ਨੇ ਯਾਤਰਾ ਦਾ ਭਰਵਾਂ ਸਵਾਗਤ ਕੀਤਾ।

ਮੈਂਬਰ ਪਾਰਲੀਮੈਂਟ ਨਹੀਂ ਅੰਮ੍ਰਿਤਸਰ ਦਾ ਸੇਵਾਦਾਰ ਬਣਕੇ ਕੰਮ ਕਰਾਂਗਾ: ਕੁਲਦੀਪ ਸਿੰਘ ਧਾਲੀਵਾਲ

0

ਸ਼੍ਰੀ ਅੰਮ੍ਰਿਤਸਰ ਸਾਹਿਬ, 20 ਅਪ੍ਰੈਲ: ਆਮ ਆਦਮੀ ਪਾਰਟੀ ਦੇ ਲੋਕ ਸਭਾਂ ਉਮੀਦਵਾਰ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਹਲਕਾ ਪੂਰਬੀ ਤੋਂ ਵਿਧਾਇਕਾ ਮੈਡਮ ਜੀਵਨਜੋਤ ਕੌਰ ਦੀ ਅਗਵਾਈ ਵਿੱਚ ਕਰਵਾਈਆਂ ਗਈਆਂ ਨੁੱਕੜ ਮੀਟਿੰਗਾਂ ਵਿੱਚ ਲੋਕਾਂ ਨੂੰ ਸੰਬੋਧਿਤ ਕੀਤਾ। ਇਸ ਮੌਕੇ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਦੋ ਸਾਲ ਦੇ ਕਾਰਜਕਾਲ ਦੌਰਾਨ ਹਰ ਘਰ ਨੂੰ 300 ਯੂਨਿਟ ਬਿਜਲੀ ਬਿਨਾ ਕਿਸੇ ਜਾਤਿ ਭੇਦਭਾਵ ਦੇ ਮਾਫ਼ ਕੀਤੇ ਹਨ ਜਿਸਦੀ ਬਦੌਲਤ ਅੱਜ ਪੰਜਾਬ ਦੇ 95% ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। ਓਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੀ 10 ਸਾਲ ਦੀ ਨਾਕਾਮੀ ਨੂੰ ਲੁਕਾਉਣ ਲਈ ਆਪਣੀਆਂ ਵਿਰੋਧੀ ਧਿਰਾਂ ਨੂੰ ਝੂਠੇ ਕੇਸਾਂ ਵਿੱਚ ਦਬਾਉਣ ਤੇ ਲੱਗੀ ਹੈ। ਓਹਨਾਂ ਕਿਹਾ ਕਿ ਅੱਜ ਸੀ ਬੀ ਆਈ ਅਤੇ ਈ ਡੀ ਵਰਗੀਆਂ ਸਰਕਾਰੀ ਏਜੰਸੀਆਂ ਆਪਣੇ ਦਫ਼ਤਰਾਂ ਤੋਂ ਨਹੀਂ ਸਗੋਂ ਪ੍ਰਧਾਨ ਮੰਤਰੀ ਦਫਤਰ ਤੋਂ ਮਿਲ ਰਹੇ ਨਿਰਦੇਸ਼ਾਂ ਨਾਲ ਚੱਲ ਰਹੀਆਂ ਹਨ ।

ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਆਇਆ ਹਾਂ ਸਿਆਸਤ ’ਚ : ਕਰਮਜੀਤ ਅਨਮੋਲ

ਓਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਲੋਕਤੰਤਰ ਦੀ ਹੱਤਿਆ ਕਰ ਰਹੀ ਹੈ। ਪਰ ਲੋਕਤੰਤਰ ਵਿੱਚ ਲੋਕ ਮਾਲਿਕ ਹੁੰਦੇ ਹਨ। ਓਹਨਾਂ ਨੇ ਹਲਕਾ ਪੂਰਬੀ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਇਸ ਹਲਕੇ ਦੇ ਲੋਕਾਂ ਨੇ ਹੰਕਾਰ ਦੇ ਦੋ ਵੱਡੇ ਥੰਮ ਸਿੱਧੂ ਤੇ ਮਜੀਠੀਆ ਨੂੰ ਹਰਾ ਕੇ ਆਮ ਆਦਮੀ ਪਾਰਟੀ ਦੇ ਮੈਡਮ ਜੀਵਨਜੋਤ ਨੂੰ ਜਿਤਾਇਆ ਸੀ। ਓਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਪੈਰਾਸ਼ੂਟ ਉਮੀਦਵਾਰ ਕੋਲ ਅੰਮ੍ਰਿਤਸਰ ਲਈ ਕੋਈ ਵਿਜਨ ਨਹੀਂ ਹੈ ਉਹ ਸਿਰਫ ਖ਼ਾਨਾਪੂਰਤੀ ਲਈ ਇਲੈਕਸ਼ਨ ਲੜ ਰਹੇ ਹਨ। ਓਹਨਾਂ ਕਿਹਾ ਕਿ ਓਹਨਾਂ ਨੇ ਰਾਜਨੀਤੀ ਨੂੰ ਸੇਵਾ ਲਈ ਚੁਣਿਆ ਹੈ ਪਰ ਵਿਰੋਧੀਆਂ ਲਈ ਇਹ ਇਕ ਪੇਸ਼ਾ ਹੈ। ਓਹਨਾਂ ਕਿਹਾ ਕਿ ਅੰਮ੍ਰਿਤਸਰ ਨਾਲ ਹਮੇਸ਼ਾ ਭੇਦਭਾਵ ਹੋਇਆ ਹੈ ਵੱਡੇ ਪ੍ਰੋਜੈਕਟ ਅਕਾਲੀ ਰਾਜ ਵਿੱਚ ਬਾਦਲ ਬਠਿੰਡੇ ਲੈ ਗਏ ਸਨ।

ਹੁਸ਼ਿਆਰਪੁਰ ’ਚ ਹੋਈ ਚੋਣ ਰੈਲੀ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੜ ਦਿੱਤਾ 13-0 ਦਾ ਨਾਅਰਾ

ਓਹ ਅੰਮ੍ਰਿਤਸਰ ਤੋਂ ਲੋਕ ਸਭਾ ਵਿੱਚ ਪਹੁੰਚ ਕੇ ਲੋਕਾਂ ਲਈ ਅਵਾਜ਼ ਚੁੱਕਣਗੇ ਕਿਉੰਕਿ ਅੰਮ੍ਰਿਤਸਰ ਵਿੱਚ ਕਈ ਪੁੱਲ ਰੇਲਵੇ ਵਿਭਾਗ ਤੋਂ ਮਨਜੂਰੀਆਂ ਕਰਕੇ ਰੁੱਕੇ ਹੋਏ ਹਨ ਓਹਨਾਂ ਨੂੰ ਵੀ ਸਿਰੇ ਚੜ੍ਹਾਉਣਗੇ। ਕੇਂਦਰ ਸਰਕਾਰ ਤੋਂ ਅੰਮ੍ਰਿਤਸਰ ਲਈ ਪੀ ਜੀ ਆਈ ਲੈਵਲ ਦਾ ਹਸਪਤਾਲ਼ ਅਤੇ ਯੂਨੀਵਰਸਟੀ ਲੈਕੇ ਆਉਣਗੇ। ਇਸ ਮੌਕੇ ਓਹਨਾਂ ਨਾਲ ਡਾਇਰੇਕਟਰ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਸਰਬਜੋਤ ਸਿੰਘ ਧੰਜਲ,ਸੀਨੀਅਰ ਆਗੂ ਐਡਵੋਕੇਟ ਹਰਪਾਲ ਸਿੰਘ ਨਿੱਜਰ,ਪਰਸ਼ੋਤਮ ਟਾਂਗਰੀ,ਪਵਨ ਠਾਕੁਰ,ਮਨਮੋਹਨ ਸਿੰਘ, ਲਖਵਿੰਦਰ ਸਿੰਘ ਹੁੰਦਲ, ਮਲਕੀਅਤ ਮੂਧਲ, ਮਨਦੀਪ ਸਿੰਘ,ਕਰਨ ਵੇਰਕਾ,ਹਲਕਾ ਪੂਰਬੀ ਦੇ ਸਾਰੇ ਬਲਾਕ ਪ੍ਰਧਾਨ ਵਰਕਰ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਆਇਆ ਹਾਂ ਸਿਆਸਤ ’ਚ : ਕਰਮਜੀਤ ਅਨਮੋਲ

0

ਫ਼ਰੀਦਕੋਟ, 20 ਅਪ੍ਰੈਲ :- ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਦੀ ਚੋਣ ਮੁਹਿੰਮ ਦੇ ਚੱਲਦਿਆਂ ਅੱਜ ਮੋਟਰਸਾਈਕਲ ਰੈਲੀ ਕੱਢੀ ਗਈ। ਇਸ ਮੌਕੇ ਹਲਕਾ ਕੋਟਕਪੂਰਾ ਦੇ ਵਿਧਾਇਕ ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਹਿਤ ਪੰਜਾਬੀ ਕਲਾਕਾਰ ਬੀਨੂੰ ਢਿੱਲੋਂ ਆਦਿ ਵੀ ਮੌਜੂਦ ਰਹੇ। ਇਸ ਮੌਕੇ ਕਰਮਜੀਤ ਅਨਮੋਲ ਨੇ ਆਖਿਆ ਕਿ ਭਾਵੇਂ ਉਹ ਫਿਲਮੀ ਦੁਨੀਆਂ ਵਿੱਚ ਪੈਸਾ ਅਤੇ ਨਾਮ ਕਮਾ ਰਿਹਾ ਸੀ ਪਰ ਮੇਰੀ ਡਿਊਟੀ ਲੋਕ ਸਭਾ ਹਲਕਾ ਫਰੀਦਕੋਟ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਦੂਰ ਕਰਨ ਲਈ ਲੱਗੀ ਹੈ। ਉਹਨਾਂ ਦਾਅਵਾ ਕੀਤਾ ਕਿ ਕੇਂਦਰ ਵਿੱਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੇ ਸਹਿਯੋਗ ਨਾਲ ਬਣੇਗੀ ਅਤੇ ਉਹ ਜਿੱਤਣ ਤੋਂ ਬਾਅਦ ਜਿੱਥੇ ਪਾਰਲੀਮੈਂਟ ਵਿੱਚ ਇਸ ਹਲਕੇ ਦੀਆਂ ਮੁਸ਼ਕਿਲਾਂ, ਸਮੱਸਿਆਵਾਂ, ਪ੍ਰੇਸ਼ਾਨੀਆਂ ਅਤੇ ਮੰਗਾਂ ਦਾ ਵਿਸਥਾਰ ਸਹਿਤ ਜਿਕਰ ਕਰਨਗੇ, ਉੱਥੇ ਇਸ ਹਲਕੇ ਦੇ ਲੋਕਾਂ ਨੂੰ ਸੰਤੁਸ਼ਟ ਕਰਨ ਦੀ ਵੀ ਪੂਰੀ ਕੌਸ਼ਿਸ਼ ਕਰਨਗੇ। ਉਹਨਾਂ ਨਾਲ ਆਏ ਫਿਲਮੀ ਅਦਾਕਾਰ ਬੀਨੂੰ ਢਿੱਲੋਂ ਨੇ ਆਖਿਆ ਕਿ ਕਰਮਜੀਤ ਅਨਮੋਲ ਸਾਫ ਸੁਥਰੇ ਅਕਸ ਦਾ ਮਾਲਕ ਹੈ।

ਹੁਸ਼ਿਆਰਪੁਰ ’ਚ ਹੋਈ ਚੋਣ ਰੈਲੀ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੜ ਦਿੱਤਾ 13-0 ਦਾ ਨਾਅਰਾ

ਉਸ ਨੂੰ ਪੂਰੀ ਉਮੀਦ ਹੈ ਕਿ ਉਹ ਸੰਸਦ ਵਿੱਚ ਸਮੁੱਚੇ ਪੰਜਾਬ ਦੀ ਨੁਮਾਇੰਦਗੀ ਕਰੇਗਾ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਕਰਮਜੀਤ ਅਨਮੋਲ ਦੀ ਜਿੱਤ ਹੋ ਚੁੱਕੀ ਹੈ ਤੇ ਸਿਰਫ ਐਲਾਨ ਹੋਣਾ ਹੀ ਬਾਕੀ ਹੈ। ਉਹਨਾਂ ਕਿਹਾ ਕਿ ਮੋਟਰਸਾਈਕਲ ਰੈਲੀ ਰਾਹੀਂ ਪਾਰਟੀ ਦੇ ਵਲੰਟੀਅਰ ਘਰ ਘਰ ਜਾ ਕੇ ਇਹ ਸੁਨੇਹਾ ਦੇਣ ਦੀ ਕੌਸ਼ਿਸ਼ ਕਰ ਰਹੇ ਹਨ ਕਿ 75 ਸਾਲ ਬਦਲ ਬਦਲ ਕੇ ਰਾਜ ਕਰਨ ਵਾਲਿਆਂ ਦੇ ਝੂਠੇ ਅਤੇ ਗੁਮਰਾਹਕੁਨ ਲਾਰਿਆਂ, ਵਾਅਦਿਆਂ ਅਤੇ ਦਾਅਵਿਆਂ ਤੋਂ ਬਚਣ ਲਈ ਸੁਹਿਰਦਤਾ ਦੀ ਲੋੜ ਹੈ। ਵਿਧਾਇਕ ਅੰਮਿਤਪਾਲ ਸਿੰਘ ਸੁਖਾਨੰਦ ਸਮੇਤ ਇੰਜੀ. ਸੁਖਜੀਤ ਸਿੰਘ ਢਿੱਲਵਾਂ, ਸੁਖਵੰਤ ਸਿੰਘ ਪੱਕਾ, ਸੁਖਵਿੰਦਰ ਸਿੰਘ ਬੱਬੂ, ਗੁਰਮੀਤ ਸਿੰਘ ਆਰੇਵਾਲਾ, ਜਗਸੀਰ ਸਿੰਘ ਗਿੱਲ, ਮਨਦੀਪ ਸਿੰਘ ਮਿੰਟੂ ਗਿੱਲ, ਮਨਜੀਤ ਸ਼ਰਮਾ, ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਬੱਬੂ ਸਿੰਘ ਸਿੱਖਾਂਵਾਲਾ, ਭੋਲਾ ਸਿੰਘ ਟਹਿਣਾ, ਬਾਬੂ ਸਿੰਘ ਫਿੱਡੇ, ਅਰੁਣ ਚਾਵਲਾ, ਮੇਹਰ ਸਿੰਘ ਚੰਨੀ, ਸੁਖਜਿੰਦਰ ਸਿੰਘ ਤੱਖੀ ਆਦਿ ਨੇ ਦਾਅਵਾ ਕੀਤਾ ਕਿ ਮੋਗਾ ਜਿਲੇ ਦੇ ਕਸਬੇ ਅਜੀਤਵਾਲ ਤੋਂ ਸ਼ੁਰੂ ਹੋਈ ਮੋਟਰਸਾਈਕਲ ਰੈਲੀ ਦਾ ਕਾਫਲਾ ਵਧਦਾ ਗਿਆ। ਮੋਟਰਸਾਈਕਲ ਰੈਲੀ ਵਿੱਚ ਸ਼ਾਮਲ ਵਲੰਟੀਅਰਾਂ ਵਲੋਂ ਆਮ ਆਦਮੀ ਪਾਰਟੀ ਅਤੇ ’ਇਨਕਲਾਬ ਜਿੰਦਾਬਾਦ’ ਦੇ ਨਾਹਰਿਆਂ ਦੇ ਨਾਲ-ਨਾਲ ਅਰਵਿੰਦ ਕੇਜਰੀਵਾਲ ਨਾਲ ’ਧੱਕੇਸ਼ਾਹੀ’ ਅਤੇ ’ਤਾਨਾਸ਼ਾਹੀ ਬੰਦ ਕਰੋ’ ਦੇ ਵੀ ਨਾਹਰੇ ਲਾਏ ਜਾ ਰਹੇ ਸਨ।

ਹੁਸ਼ਿਆਰਪੁਰ ’ਚ ਹੋਈ ਚੋਣ ਰੈਲੀ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੜ ਦਿੱਤਾ 13-0 ਦਾ ਨਾਅਰਾ

0

ਕਿਹਾ, ਆਪ ਅਪਣੇ ਦੋ ਸਾਲਾਂ ਦੇ ਕੰਮਾਂ ਅਤੇ ਭਾਜਪਾ ਧਰਮ ਅਤੇ ਜਾਤੀ ਦੇ ਨਾਮ ’ਤੇ ਮੰਗ ਰਹੀ ਹੈ ਵੋਟ
ਹੁਸ਼ਿਆਰਪੁਰ, 20 ਅਪ੍ਰੈਲ: ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਚੱਬੇਵਾਲ (ਹੁਸ਼ਿਆਰਪੁਰ) ਵਿੱਚ ਇੱਕ ਵਿਸ਼ਾਲ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਆਪ ਵਰਕਰਾਂ ਦੇ ਸਮਰਪਣ ਅਤੇ ਆਮ ਲੋਕਾਂ ਦੇ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਪ੍ਰਤੀ ਪਿਆਰ ਨੂੰ ਸਲਾਮ ਕਰਦਿਆਂ ਮੁੜ 13-0 ਦਾ ਨਾਅਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਪ ਨੇ ਪਿਛਲੇ ਦੋ ਸਾਲਾਂ ਵਿਚ ਸੂਬੇ ’ਚ ਵੱਡੇ ਕੰਮ ਕੀਤੇ ਹਨ ਤੇ ਵਿਕਾਸ ਦਾ ਰਾਹ ਖੋਲਿਆ ਹੈ, ਜਿਸਦੇ ਆਧਾਰ ’ਤੇ ਉਹ ਵੋਟ ਮੰਗ ਰਹੀ ਹੈ ਪ੍ਰੰਤੂ ਭਾਜਪਾ ਕੇਂਦਰ ਵਿਚ 10 ਸਾਲਾਂ ਦੇ ਸਾਸਨ ਦੇ ਬਾਵਜੂਦ ਧਰਮ ਅਤੇ ਜਾਤੀ ਦੇ ਨਾਂ ’ਤੇ ਵੋਟਾਂ ਦੀ ਮੰਗ ਕਰ ਰਹੀ ਹੈ। ਮਾਨ ਨੇ ‘ਆਪ’ ਵਲੰਟੀਅਰਾਂ ਨੂੰ ਆਪਸੀ ਛੋਟੇ-ਮੋਟੇ ਗਿਲੇ-ਸ਼ਿਕਵੇ ਭੁਲਾ ਕੇ ਪੰਜਾਬ ਦੀ ਭਲਾਈ ਲਈ ਆਪ ਨੂੰ ਮੁੜ ਮਜਬੂਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਅਗਲੇ ਤਿੰਨ ਸਾਲਾਂ ਵਿਚ ਵਿਕਾਸ ਦਾ ਕੋਈ ਕੰਮ ਅਧੂਰਾ ਨਹੀਂ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ 4 ਜੂਨ ਤੋਂ ਬਾਅਦ ’ਆਪ’ ਉਮੀਦਵਾਰ ਡਾ ਰਾਜ ਕੁਮਾਰ ਚੱਬੇਵਾਲ ਲੋਕ ਸਭਾ ’ਚ ਹੁਸ਼ਿਆਰਪੁਰ ਦੀ ਆਵਾਜ਼ ਬਣਨਗੇ। ਉਨ੍ਹਾਂ ਕਿਹਾ ਕਿ ਅੱਜ ਭਾਜਪਾ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਤੋਂ ਇਸ ਕਦਰ ਡਰੀ ਹੋਈ ਹੈ ਕਿ ਉਸਨੂੰ ਜੇਲ੍ਹ ਵਿੱਚ ਡੱਕ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਪਾ ਕੇ ਉਹ ਆਮ ਆਦਮੀ ਪਾਰਟੀ ਦੀ ਆਵਾਜ਼ ਨੂੰ ਦਬਾ ਸਕਦੇ ਹਨ।

ਵਿਜੇ ਸਾਂਪਲਾ ਦੀ ਹੋਈ ਨਰਾਜ਼ਗੀ ਦੂਰ! ਜਾਖ਼ੜ ਨੇ ਘਰ ਜਾ ਕੇ ਮਿਟਾਏ ਗਿਲੇ-ਸ਼ਿਕਵੇ

ਪਰ ਉਹ ਗ਼ਲਤ ਹਨ, ‘ਆਪ’ ਇੱਕ ਦਰਿਆ ਵਾਂਗ ਹੈ ਅਤੇ ਦਰਿਆ ਨੂੰ ਰੋਕਿਆ ਜਾਂ ਕਾਬੂ ਨਹੀਂ ਕੀਤਾ ਜਾ ਸਕਦਾ, ਇਹ ਆਪਣਾ ਰਸਤਾ ਆਪ ਹੀ ਬਣਾ ਲੈਂਦੀ ਹੈ। ਸ: ਮਾਨ ਨੇ ਪੰਜਾਬ ਵਿੱਚ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਮੈਂ ਆਪਣੇ ਨੌਜਵਾਨਾਂ ਨੂੰ 43,000 ਸਰਕਾਰੀ ਨੌਕਰੀਆਂ ਦੇਣ ਤੋਂ ਬਾਅਦ ਇੱਥੇ ਖੜ੍ਹਾ ਹਾਂ, ਉਹ ਵੀ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਿਸ਼ ਦੇ ’ਆਪ’ ਉਮੀਦਵਾਰਾਂ ਨੂੰ ਵੋਟ ਪਾਓ, ਪੰਜਾਬ ਪੱਖੀ ਅਤੇ ਲੋਕ-ਪੱਖੀ ਆਅਵਾਜਾਂ ਨੂੰ ਪਾਰਲੀਮੈਂਟ ਵਿੱਚ ਭੇਜੋ। ਉਨ੍ਹਾਂ ਕਿਹਾ ਕਿ ’ਆਪ’ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ’ਚ 70,000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਪਹਿਲਾਂ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਸਰਕਾਰਾਂ ਵੱਲੋਂ ਤੰਗ ਕੀਤਾ ਜਾਂਦਾ ਸੀ, ਸਿਆਸਤਦਾਨ ਆਪਣੇ ਕਾਰੋਬਾਰਾਂ ਵਿੱਚ ਹਿੱਸੇਦਾਰੀ ਅਤੇ ਰਿਸ਼ਵਤ ਮੰਗਦੇ ਸਨ, ਪਰ ਹੁਣ ਜੋ ਵੀ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਿਹਾ ਹੈ ਅਤੇ ਪੰਜਾਬ ਦੀ ਜੀਡੀਪੀ ਵਿੱਚ ਯੋਗਦਾਨ ਪਾ ਰਿਹਾ ਹੈ, ਉਸ ਨੂੰ ਸਾਡੀ ਸਰਕਾਰ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ। ਬਾਦਲ ’ਤੇ ਚੁਟਕੀ ਲੈਂਦਿਆਂ ਮਾਨ ਨੇ ਕਿਹਾ ਕਿ ਉਹ ਪਰਿਵਾਰ ਪੱਖੀ ਹਨ, ਅਸੀਂ ਪੰਜਾਬ ਪੱਖੀ ਹਾਂ (ਉਹ ਪਰਿਵਾਰ ਵਾਲੇ ਸੀ, ਅਸੀਂ ਪੰਜਾਬ ਵਾਲੇ ਹਾਂ), ਪੂਰਾ ਪੰਜਾਬ ਮੇਰਾ ਪਰਿਵਾਰ ਹੈ, ਮੈਂ ਸਿਰਫ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਫ਼ੈਸਲੇ ਲੈਂਦਾ ਹਾਂ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਮੰਡੀਆਂ ਦਾ ਦੌਰਾ ਕਰਕੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮਾਨ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਲਈ ਗੋਇੰਦਵਾਲ ਸਾਹਿਬ ਵਿਖੇ ਬਿਜਲੀ ਘਰ ਵੀ ਖ਼ਰੀਦਿਆ ਹੈ ਅਤੇ ਇਸ ਦਾ ਨਾਂ ਗੁਰੂ ਅਮਰਦਾਸ ਜੀ ਦੇ ਨਾਂ ’ਤੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਝਾਰਖੰਡ ਵਿੱਚ ਪੰਜਾਬ ਦੀ ਕੋਲਾ ਖਾਣ ਤੋਂ ਮੁੜ ਮਾਈਨਿੰਗ ਸ਼ੁਰੂ ਕੀਤੀ ਹੈ ਅਤੇ ਹੁਣ ਪੰਜਾਬ ਵਿੱਚ 3 ਸਰਕਾਰੀ ਪਾਵਰ ਪਲਾਂਟ ਸਸਤਾ ਕੋਲਾ ਪ੍ਰਾਪਤ ਕਰ ਰਹੇ ਹਨ ਅਤੇ 90% ਘਰਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ, ਕਿਸਾਨਾਂ ਨੂੰ ਨਿਰਵਿਘਨ ਬਿਜਲੀ ਮਿਲ ਰਹੀ ਹੈ ਅਤੇ ਉਦਯੋਗਾਂ ਲਈ ਵੀ ਸਸਤੀ ਬਿਜਲੀ ਹੈ। ਇਸ ਮੌਕੇ ’ਆਪ’ ਉਮੀਦਵਾਰ ਡਾ ਰਾਜ ਕੁਮਾਰ ਚੱਬੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ’ਆਪ’ ਪਰਿਵਾਰ ਦੇ ਧੰਨਵਾਦੀ ਹਨ ਕਿ ਉਨ੍ਹਾਂ ’ਤੇ ਭਰੋਸਾ ਕਰਕੇ ਹੁਸ਼ਿਆਰਪੁਰ ਲੋਕ ਸਭਾ ਸੀਟ ਲਈ ਉਮੀਦਵਾਰੀ ਦਿੱਤੀ। ਉਨ੍ਹਾਂ ਕਿਹਾ ਕਿ ਲੋਕਾਂ ਅਤੇ ਪਾਰਟੀ ਵਰਕਰਾਂ ਵੱਲੋਂ ਮਿਲੇ ਹਾਂ-ਪੱਖੀ ਹੁੰਗਾਰੇ ਤੋਂ ਉਹ ਬਹੁਤ ਖ਼ੁਸ਼ ਹਨ।

ਇੰਦਰਾ ਗਾਂਧੀ ਦੇ ਕਾਤਲ ਬੇਅੰਤ ਸਿੰਘ ਦੇ ਪੁੱਤਰ ਨੇ ਪੰਥਕ ਧਿਰਾਂ ਕੋਲੋਂ ਫ਼ਰੀਦਕੋਟ ਲਈ ਮੰਗਿਆ ਸਾਥ

ਕੈਬਨਿਟ ਮੰਤਰੀ ਜਿੰਪਾ ਨੇ ਹੁਸ਼ਿਆਰਪੁਰ ਵਿੱਚ ਮਾਨ ਸਰਕਾਰ ਦੇ ਗਿਣਾਏ ਕੰਮ
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਆਪ ਦੇ ਕੈਬਨਿਟ ਮੰਤਰੀ ਅਤੇ ਹੁਸ਼ਿਆਰਪੁਰ ਦੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਹੁਸ਼ਿਆਰਪੁਰ ਵਿੱਚ ’ਆਪ’ ਸਰਕਾਰ ਦੇ ਕੰਮਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਨੂੰ ਮੈਡੀਕਲ ਕਾਲਜ ਦਾ ਪ੍ਰੋਜੈਕਟ ਮਿਲ ਗਿਆ ਹੈ ਅਤੇ 2026 ਤੋਂ ਦੁਆਬੇ ਦੇ ਕਿਸੇ ਵੀ ਵਿਅਕਤੀ ਨੂੰ ਐਮਬੀਬੀਐਸ ਦੀ ਡਿਗਰੀ ਲੈਣ ਲਈ ਪੰਜਾਬ ਜਾਂ ਭਾਰਤ ਨਹੀਂ ਛੱਡਣਾ ਪਵੇਗਾ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੁਸ਼ਿਆਰਪੁਰ ਦੇ ਹਸਪਤਾਲਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਕਾਫ਼ੀ ਫ਼ੰਡ ਮਿਲ ਰਹੇ ਹਨ। ਮਾਨ ਸਰਕਾਰ ਨੇ ਆਦਮਪੁਰ ਹਵਾਈ ਅੱਡੇ ਨੂੰ ਸਿੱਧੀ ਸੜਕ ਬਣਾ ਕੇ ਇਸ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਪਹਿਲ ਦੇ ਆਧਾਰ ’ਤੇ ਆਦਮਪੁਰ-ਚਿੰਤਪੁਰਨੀ ਸੜਕ ਵੀ ਬਣਾਈ ਗਈ ਹੈ। ਮਾਲ ਵਿਭਾਗ ਵੱਲੋਂ ਲਗਾਏ ਗਏ ਦੋ ਕੈਂਪਾਂ ਵਿੱਚ ਕ੍ਰਮਵਾਰ 35,000 ਅਤੇ 55,000 ਇੰਤਕਾਲ ਕਿਤੇ ਗਏ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਲਈ ਲੋਕ ਅਤੇ ਉਨ੍ਹਾਂ ਦੇ ਕੰਮ ਸਭ ਤੋਂ ਵੱਡੀ ਤਰਜੀਹ ਹਨ, ਸਾਡੀ ਲੋਕ ਪੱਖੀ ਪਹੁੰਚ ਕਾਰਨ ਸਾਨੂੰ ਲੋਕਾਂ ਦਾ ਪੂਰਾ ਸਮਰਥਨ ਹੈ। ਉਨ੍ਹਾਂ ਮੁੱਖ ਮੰਤਰੀ ਮਾਨ ਨੂੰ ਕਿਹਾ ਕਿ ਹੁਸ਼ਿਆਰਪੁਰ ਦੇ ਲੋਕ ’ਆਪ’ ਨੂੰ ਵੋਟ ਦੇਣ ਲਈ ਤਿਆਰ ਹਨ, ਚੱਬੇਵਾਲ ਨੂੰ ਵੱਡੇ ਫ਼ਰਕ ਨਾਲ ਜਿਤਾਓ ਅਤੇ 13-0 ਨਾਲ ਆਪਣਾ ਯੋਗਦਾਨ ਪਾਓ।

ਵਿਜੇ ਸਾਂਪਲਾ ਦੀ ਹੋਈ ਨਰਾਜ਼ਗੀ ਦੂਰ! ਜਾਖ਼ੜ ਨੇ ਘਰ ਜਾ ਕੇ ਮਿਟਾਏ ਗਿਲੇ-ਸ਼ਿਕਵੇ

0

ਹੁਸ਼ਿਆਰਪੁਰ, 20 ਅਪ੍ਰੈਲ : ਪਿਛਲੇ ਕਈ ਦਿਨਾਂ ਤੋਂ ਲਗਾਤਾਰ ਦੂਜੀਆਂ ਪਾਰਟੀਆਂ ਦੇ ਘਰਾਂ ’ਚ ਸੰਨਮਾਰੀ ਕਰਕੇ ਉਨ੍ਹਾਂ ਨੂੰ ਵੱਡਾ ਸਿਆਸੀ ਝਟਕਾ ਦੇਣ ਵਾਲੀ ਭਾਰਤੀ ਜਨਤਾ ਪਾਰਟੀ ਹੁਣ ਅਪਣੇ ਘਰ ਨੂੰ ਬਚਾਉਣ ਲਈ ਜੁਟ ਗਈ ਹੈ। ਇਸੇ ਕੜੀ ਤਹਿਤ ਸ਼ਨੀਵਾਰ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖ਼ੜ ਸਾਬਕਾ ਪ੍ਰਧਾਨ ਵਿਜੇ ਸਾਂਪਲਾ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਪੁੱਜ ਗਏ। ਲੰਚ ਉਪਰ ਕਰੀਬ ਢਾਈ ਘੰਟੇ ਉਨ੍ਹਾਂ ਵਿਚਕਾਰ ਚੱਲੀ ਮੀਟਿੰਗ ਤੋਂ ਬਾਅਦ ਸੁਨੀਲ ਜਾਖ਼ੜ ਨੇ ਦਾਅਵਾ ਕੀਤਾ ਕਿ ਸ਼੍ਰੀ ਸਾਂਪਲਾ ਪਾਰਟੀ ਨਾਲ ਡਟੇ ਰਹਿਣਗੇ ਤੇ ਪਾਰਟੀ ਹਾਈਕਮਾਂਡ ਉਨਾਂ ਦਾ ਸਨਮਾਨ ਕਰਦੀ ਹੈ। ਸ਼੍ਰੀ ਜਾਖੜ ਦੇ ਨਾਲ ਇਸ ਸਮੇਂ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਤੇ ਵਿਨੀਤ ਜੋਸ਼ੀ ਵੀ ਮੌਜੂਦ ਰਹੇ।

ਚੌਧਰੀ ਪ੍ਰਵਾਰ ’ਤੇ ਚੰਨੀ ਦਾ ਵੱਡਾ ਤੰਜ਼, ਕਿਹਾ ਚੌਧਰੀ ਸਾਹਿਬ ਕਾਂਗਰਸ ਦੀ ਯਾਤਰਾ ’ਚ ਨਹੀਂ ਹੁਣ ਮਰੇ ਹਨ

ਸੂਤਰਾਂ ਮੁਤਾਬਕ ਵਿਜੇ ਸਾਂਪਲਾ ਨੂੰ ਅਪੀਲ ਕੀਤੀ ਗਈ ਕਿ ਉਹ ਰੋਸ਼ਾ ਛੱਡ ਕੇ ਮੋਦੀ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਬਣਨ ਬਣਾਉਣ ਵਿਚ ਅਪਣਾ ਯੋਗਦਾਨ ਪਾਉਣ। ਹਾਲਾਂਕਿ ਸ਼੍ਰੀ ਸਾਂਪਲਾ ਦੀ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਪ੍ਰੰਤੂ ਭਾਜਪਾ ਦੇ ਉੱਚ ਸੂਤਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਪਾਰਟੀ ਲਈ ਕੰਮ ਕਰਨ ਦਾ ਵਿਸਵਾਸ ਦਿਵਾਇਆ ਹੈ। ਦਸਣਾ ਬਣਦਾ ਹੈ ਕਿ ਵਿਜੇ ਸਾਂਪਲਾ ਪਿਛਲੇ ਕੁੱਝ ਦਿਨਾਂ ਤੋਂ ਟਿਕਟ ਨਾ ਮਿਲਣ ਕਾਰਨ ਨਰਾਜ਼ ਦਿਖ਼ਾਈ ਦੇ ਰਹੇ ਹਨ। ਹਾਲਾਂਕਿ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਵੀ ਉਨ੍ਹਾਂ ਨੂੰ ਦਿੱਲੀ ਸੱਦ ਕੇ ਸਰਕਾਰ ਬਣਨ ਤੋਂ ਬਾਅਦ ਬਣਦਾ ਮਾਣ-ਸਨਮਾਣ ਦੇਣ ਦਾ ਭਰੋਸਾ ਦਿਵਾਇਆ ਸੀ ਪ੍ਰੰਤੂ ਇਸਦੇ ਬਾਵਜੂਦ ਉਨ੍ਹਾਂ ਦੀਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗਾਂ ਦੀ ਗੱਲਬਾਤ ਸਾਹਮਣੇ ਆ ਰਹੀ ਸੀ।

 

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਮੰਡੀਆਂ ਦਾ ਦੌਰਾ ਕਰਕੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

0

ਬਠਿੰਡਾ, 20 ਅਪ੍ਰੈਲ : ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵਲੋਂ ਅੱਜ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਜੇਠੂਕੇ ਤੇ ਗਿੱਲ ਕਲਾਂ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰਕੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਚ ਕਣਕ ਦੀ ਫ਼ਸਲ ਵੇਚਣ ਸਮੇਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਮੰਡੀਆਂ ਚ ਲਾਇਟਾਂ ਦਾ ਵਿਸ਼ੇਸ਼ ਪ੍ਰਬੰਧ ਕਰਨਾ ਯਕੀਨੀ ਬਣਾਇਆ ਜਾਵੇ । ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਮੰਡੀਆ ਚ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਸੁਣਿਆ ਜਿਨ੍ਹਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ।

ਹਰਿਆਣਾ ਦੇ ਮੁੱਖ ਸਕੱਤਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦੀ ਜਲਦੀ ਗਿਰਦਾਵਰੀ ਕਰਵਾਉਣ ਦੇ ਹੁਕਮ

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਰਾਤ ਦੇ ਸਮੇਂ ਕਣਕ ਦੀ ਕਟਾਈ ਨਾ ਕੀਤੀ ਜਾਵੇ ਅਤੇ ਮੰਡੀਆਂ ਚ ਸੁੱਕੀ ਫ਼ਸਲ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਖ੍ਰੀਦ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦਰਪੇਸ਼ ਨਾ ਆਵੇ। ਇਸ ਦੌਰਾਨ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਡਾ. ਰੂਪਪ੍ਰੀਤ ਕੌਰ ਨੇ ਦੱਸਿਆ ਕਿ 20 ਅਪ੍ਰੈਲ 2024 ਤੱਕ ਜ਼ਿਲ੍ਹੇ ਦੀਆਂ ਮੰਡੀਆਂ ਚ 76922.00 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਵੱਖ-ਵੱਖ ਏਜੰਸੀਆਂ ਦੁਆਰਾ ਕੀਤੀ ਗਈ ਹੈ, ਜਿਸ ਚ ਪਨਗ੍ਰੇਨ ਵੱਲੋਂ 28202 ਮੀਟ੍ਰਿਕ ਟਨ, ਮਾਰਕਫ਼ੈਡ ਵੱਲੋਂ 17898.00, ਪਨਸਪ ਵੱਲੋਂ 15270.00, ਵੇਅਰਹਾਊਸ ਵੱਲੋਂ 14747.00 ਅਤੇ ਪ੍ਰਾਈਵੇਟ ਵਪਾਰੀਆਂ ਵਲੋਂ 805 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ। ਇਸ ਮੌਕੇ ਸਹਾਇਕ ਖੁਰਾਕ ਤੇ ਸਪਲਾਈ ਕੰਟਰੋਲਰ ਹਰਸ਼ਿਤ ਮਹਿਤਾ, ਜ਼ਿਲ੍ਹਾ ਮੰਡੀ ਅਫ਼ਸਰ ਸਲੋਧ ਬਿਸ਼ਨੋਈ ਤੋਂ ਇਲਾਵਾ ਮਾਰਕਫ਼ੈਡ ਤੋਂ ਹੋਰ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਆਦਿ ਹਾਜ਼ਰ ਸਨ।

 

ਜਥੇਦਾਰ ਖੁੱਡੀਆਂ ਨੇ ਲੋਕਾਂ ਦੇ ਏਕੇ ਅੱਗੇ ਕੰਮ ਵੱਡੇ ਘਰਾਂ ਦੀਆਂ ਸਾਜਸ਼ਾਂ ਨਹੀਂ ਕਰਨਗੀਆਂ ਕੰਮ

0

ਬਠਿੰਡਾ, 20 ਅਪ੍ਰੈਲ : ਬਠਿੰਡਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਬਠਿੰਡਾ ਸ਼ਹਿਰ ਦਾ ਦੌਰਾ ਕੀਤਾ। ਉਨਾਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੇ ਮਹੱਲਿਆਂ ਵਿੱਚ ਲੋਕਾਂ ਦੇ ਭਰਵੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਰੋਧੀਆਂ ਨੇ ਬਹੁਤ ਜ਼ੋਰ ਲਾਇਆ ਕਿ ਉਹਨਾਂ ਦੇ ਵਿਧਾਇਕ ਅਤੇ ਮੰਤਰੀ ਹੁੰਦਿਆਂ ਉਹਨਾਂ ਦੀਆਂ ਕੋਈ ਗਲਤੀਆਂ ਕੱਢ ਕੇ ਬਦਨਾਮ ਕਰਨ, ਪਰ ਪਰਮਾਤਮਾ ਦੇ ਓਟ ਆਸਰੇ ਤੇ ਤੁਹਾਡੇ ਅਸ਼ੀਰਵਾਦ ਸਦਕਾ ਮੈਂ ਪਾਕ ਸਾਫ ਹੋ ਕੇ ਇਸ ਪਰਖ ਦੀ ਘੜੀ ਵਿੱਚੋਂ ਨਿਕਲਿਆ ਹਾਂ। ਜਥੇਦਾਰ ਨੇ ਕਿਹਾ ਕਿ ਵੱਡੇ ਲੋਕਾਂ ਦੀਆਂ ਵੱਡੀਆਂ ਸਾਜਿਸ਼ਾਂ ਹੁੰਦੀਆਂ ਹਨ, ਪਰ ਲੋਕਾਂ ਦੇ ਏਕੇ ਅੱਗੇ ਇਹ ਸਾਜਿਸ਼ਾਂ ਕੰਮ ਨਹੀਂ ਕਰਦੀਆਂ ਅਤੇ ਲੋਕ ਇਹਨਾਂ ਸਾਜਿਸ਼ਾਂ ਕਰਨ ਵਾਲੇ ਉਮੀਦਵਾਰਾਂ ਨੂੰ ਹਰਾ ਦੇਣਗੇ। ਉਹਨਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਆਗੂ ਸੋਚਦੇ ਸਨ ਕਿ ਜੇਕਰ ਉਹਨਾ ਦੇ ਘਰ ਬੱਚਾ ਪੈਦਾ ਹੋਵੇਗਾ ਤਾਂ ਉਹ ਵੀ ਮੰਤਰੀ ਹੀ ਬਣੂ, ਪਰ ਪੰਜਾਬ ਦੇ ਬਹਾਦਰ ਲੋਕਾਂ ਨੇ ਆਮ ਘਰਾਂ ਦੇ ਮੁੰਡਿਆਂ ਨੂੰ ਮੰਤਰੀ ਬਣਾ ਕੇ ਇਹ ਦੱਸ ਦਿੱਤਾ ਹੈ ਕਿ ਲੋਕਾਂ ਦੀ ਸ਼ਕਤੀ ਸਭ ਤੋਂ ਵੱਡੀ ਸ਼ਕਤੀ ਹੁੰਦੀ ਹੈ।

ਇੰਦਰਾ ਗਾਂਧੀ ਦੇ ਕਾਤਲ ਬੇਅੰਤ ਸਿੰਘ ਦੇ ਪੁੱਤਰ ਨੇ ਪੰਥਕ ਧਿਰਾਂ ਕੋਲੋਂ ਫ਼ਰੀਦਕੋਟ ਲਈ ਮੰਗਿਆ ਸਾਥ

ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਹੁਕਮ ਹੋਇਆ ਸੀ ਕਿ ਉਹ ਦੁਬਾਰਾ ਜਰਵਾਣਿਆਂ ਨਾਲ ਟੱਕਰ ਲੈਣ, ਜਿਸ ਤੇ ਫੁੱਲ ਚੜਾਉਦਿਆ ਉਹ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੋਟਾਂ ਪਾ ਕੇ ਪਾਰਲੀਮੈਂਟ ਭੇਜਣ, ਜਿਸ ਤੋਂ ਬਾਅਦ ਲੋਕਾਂ ਦੇ ਮੁੱਦੇ ਤੇ ਮਸਲੇ ਪਾਰਲੀਮੈਂਟ ਵਿੱਚ ਉਠਾ ਕੇ ਪਹਿਲ ਦੇ ਆਧਾਰ ਤੇ ਹੱਲ ਕਰਨੇ ਉਹਨਾਂ ਦਾ ਕੰਮ ਹੋਵੇਗਾ। ਇਸ ਮੌਕੇ ਬਠਿੰਡਾ ਸ਼ਹਿਰੀ ਦੇ ਐਮ.ਐਲ.ਏ ਜਗਰੂਪ ਸਿੰਘ ਗਿੱਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਰੀਫ ਅਤੇ ਇਮਾਨਦਾਰ ਉਮੀਦਵਾਰ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਤਾਂ ਜੋ ਉਹ ਬਠਿੰਡਾ ਲੋਕ ਸਭਾ ਹਲਕੇ ਦੀ ਆਵਾਜ਼ ਨੂੰ ਪਾਰਲੀਮੈਂਟ ਵਿੱਚ ਚੁੱਕ ਸਕਣ।

ਇੰਦਰਾ ਗਾਂਧੀ ਦੇ ਕਾਤਲ ਬੇਅੰਤ ਸਿੰਘ ਦੇ ਪੁੱਤਰ ਨੇ ਪੰਥਕ ਧਿਰਾਂ ਕੋਲੋਂ ਫ਼ਰੀਦਕੋਟ ਲਈ ਮੰਗਿਆ ਸਾਥ

0

ਬਠਿੰਡਾ, 20 ਅਪ੍ਰੈਲ: ਫਰੀਦਕੋਟ ਹਲਕੇ ਤੋਂ ਆਜ਼ਾਦ ਤੌਰ ’ਤੇ ਲੋਕ ਸਭਾ ਚੋਣ ਲੜਨ ਜਾ ਰਹੇ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਬੇਅੰਤ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਨੇ ਸਿੱਖਾਂ ਦੀ ਚੜ੍ਹਦੀ ਕਲਾਂ ਲਈ ਪੰਥਕ ਜਥੇਬੰਦੀਆਂ ਤੇ ਸਿਆਸੀ ਧਿਰਾਂ ਕੋਲੋਂ ਸਾਥ ਮੰਗਿਆ ਹੈ। ਸ਼ਨੀਵਾਰ ਨੂੰ ਬਠਿੰਡਾ ਪ੍ਰੈੱਸ ਕਲੱਬ ਵਿੱਚ ਇੱਕ ਪੱਤਰਕਾਰ ਵਾਰਤਾ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਬਜੀਤ ਸਿੰਘ ਨੇ ਕਿਹਾ ਕਿ ‘‘ ਉਨਾਂ ਦੇ ਪਿਤਾ ਬੇਅੰਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਸਤਵੰਤ ਸਿੰਘ ਵੱਲੋਂ ਦੇਸ਼ ਦੀ ਹਕੂਮਤ ਵੱਲੋਂ 1984 ਵਿੱਚ ਦਰਬਾਰ ਸਾਹਿਬ ਉਪਰ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕਰਵਾਉਣ ਕਾਰਨ ਹੀ ਪ੍ਰਧਾਨ ਮੰਤਰੀ ਨੂੰ ਕਤਲ ਕੀਤਾ ਸੀ ਤੇ ਬਦਲੇ ਵਿਚ ਪ੍ਰਧਾਨ ਮੰਤਰੀ ਦੇ ਸੁਰੱਖਿਆ ਅਮਲੇ ਨੇ ਉਨ੍ਹਾਂ ਦੇ ਪਿਤਾ ਨੂੰ ਮੌਕੇ ’ਤੇ ਹੀ ਸ਼ਹੀਦ ਕਰ ਦਿੱਤਾ ਸੀ ਅਤੇ ਪ੍ਰਵਾਰ ਦੀ ਮੁਖੀ ਤੋਂ ਬਾਅਦ ਪ੍ਰਵਾਰ ਨੂੰ ਵੀ ਭਾਰਤੀ ਹਕੂਮਤ ਦੇ ਵੱਡੇ ਤਸਦੱਦ ਦਾ ਸ਼ਿਕਾਰ ਹੋਣਾ ਪਿਆ ਸੀ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਸਿੱਖ ਕੌਮ ‘ਤੇ ਇਹ ਹਮਲੇ ਅੱਜ ਵੀ ਅਸਿੱਧੇ ਢੰਗ ਨਾਲ ਜਾਰੀ ਹਨ ਤੇ ਸਿੱਖ ਨੌਜਵਾਨਾਂ ਨੂੰ ਵੱਖ ਵੱਖ ਜੇਲ੍ਹਾਂ ਵਿੱਚ ਸੁੱਟਿਆ ਜਾ ਚੁੱਕਿਆ ਹੈ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਹਨ ਸਿੱਖਾਂ ਨੂੰ ਵੀ ਹਾਲੇ ਤੱਕ ਜੇਲ੍ਹਾਂ ਵਿੱਚ ਰੱਖਿਆ ਹੋਇਆ ਹੈ।

ਅਕਾਲੀ ਦਲ ਦੀਆਂ ਮੁਸ਼ਕਿਲਾਂ ਵਧੀਆਂ: ਢੀਂਡਸਾ ਸਮਰਥਕ ਨਹੀਂ ਕਰਨਗੇ ਪੰਜਾਬ ’ਚ ਚੋਣ ਪ੍ਰਚਾਰ

ਸਰਬਜੀਤ ਸਿੰਘ ਨੇ ਕਿਹਾ ਕਿ ਪੰਥਕ ਲੀਡਰ ਖੇਰੂ ਖੇਰੂ ਹੋ ਚੁੱਕੇ ਹਨ। ਉਨਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਅਤੇ ਹੋਰ ਹਮ ਖਿਆਲੀ ਜਥੇਬੰਦੀਆਂ ਨੂੰ ਅਪੀਲ ਕੀਤੀ ਉਹ ਆਪੋ ਆਪਣਾ ਉਮੀਦਵਾਰ ਹਟਾ ਕੇ ਮੇਰਾ ਸਾਥ ਦੇਣ ਕਿਉਂਕਿ ਮੈਂ ਬਤੌਰ ਪੰਥਕ ਉਮੀਦਵਾਰ ਚੋਣ ਲੜ ਰਿਹਾ ਹਾਂ। ਉਹਨਾਂ ਸਿੱਖ ਜਥੇਬੰਦੀਆਂ ਤੇ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਭਾਈ ਰਘਵੀਰ ਸਿੰਘ ਸਮੇਤ ਤਖਤਾਂ ਦੇ ਸਮੂਹ ਜਥੇਦਾਰਾਂ ਅਤੇ ਹਮਖਿਆਲੀ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਲੋਕ ਤਾਂਤਰਿਕ ਢੰਗ ਨਾਲ ਲੜਾਈ ਯਾਰੀ ਰੱਖਣ ਲਈ ਉਹਨਾਂ ਦਾ ਸਾਥ ਯਕੀਨੀ ਬਣਾਇਆ ਜਾਵੇ। ਇਸ ਮੌਕੇ ਉਹਨਾਂ ਨਾਲ ਗੁਰਸੇਵਕ ਸਿੰਘ ਜਵਾਹਰਕੇ ਆਦਿ ਮੌਜੂਦ ਸਨ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸੀਨੀਅਰ ਆਗੂ ਗੁਰਸੇਵਕ ਸਿੰਘ ਜਵਾਹਰਕੇ ਅਤੇ ਹੋਰ ਪੰਥਕ ਆਗੂ ਵੀ ਮੌਜੂਦ ਰਹੇ।