Home Blog Page 1717

ਘੋਰ ਕਲਯੁਗ: ਪ੍ਰੇਮੀ ਨਾਲ ਮਿਲਕੇ ਮਾਂ ਨੇ 5 ਸਾਲਾਂ ਮਾਸੂਸ ਬੱਚੀ ਦਾ ਕੀਤਾ ਬੇਰਹਿਮੀ ਨਾਲ ਕਤਲ

0

ਸੋਨੀਪਤ, 20 ਅਪ੍ਰੈਲ: ਹਰਿਆਣਾ ਦੇ ਸੋਨੀਪਤ ਸ਼ਹਿਰ ਵਿਚ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਮੋਹਨ ਨਗਰ ਵਿਚ ਬੀਤੇ ਦਿਨ ਉਸ ਸਮੇਂ ਸਨਸਨੀ ਫ਼ੈਲ ਗਈ ਜਦ ਇੱਕ ਕਲਯੁਗੀ ਮਾਂ ਨੇ ਅਪਣੇ ਪ੍ਰੇਮੀ ਨਾਲ ਮਿਲਕੇ ਕਥਿਤ ਤੌਰ ‘ਤੇ ਅਪਣੀ ਪੰਜ ਸਾਲਾਂ ਮਾਸੂਮ ਬੱਚੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਦਿਆਂ ਉਸਦਾ ਕਤਲ ਕਰ ਦਿੱਤਾ। ਰੁਬੀਨਾ ਨਾਂ ਦੀ ਇਸ ਔਰਤ ਦਾ ਕਰੀਬ ਡੇਢ ਸਾਲ ਪਹਿਲਾਂ ਅਪਣੇ ਪਤੀ ਫ਼ਿਰੌਜ ਨਾਲ ਤਲਾਕ ਹੋਇਆ ਸੀ ਤੇ ਤਨਵੀਂ ਨਾਂ ਦੀ ਇਹ ਬੱਚੀ ਅਪਣੀ ਮਾਂ ਦੇ ਨਾਲ ਰਹਿ ਰਹੀ ਸੀ।

ਪਹਿਲੇ ਗੇੜ੍ਹ ’ਚ ਵੋਟ ਪਾਉਣ ਵਾਲੀ ਦੁਨੀਆਂ ਦੀ ਸੱਭ ਤੋਂ ਛੋਟੇ ਕੱਦ ਵਾਲੀ ‘ਜੋਤੀ ਅਮਗੇ’ ਮੁੜ ਚਰਚਾ ’ਚ

ਮੁਢਲੀ ਸੂਚਨਾ ਮੁਤਾਬਕ ਇਹ ਕਲਯੁਗੀ ਮਾਂ ਰੁਬੀਨਾ ਅਪਣੇ ਪਤੀ ਨਾਲੋਂ ਤਲਾਕ ਮਿਲਣ ਤੋਂ ਬਾਅਦ ਅਪਣੇ ਪ੍ਰੇਮੀ ਪੰਕਜ਼ ਦੇ ਨਾਲ ਰਹਿ ਰਹੀ ਸੀ। ਇਸ ਔਰਤ ਦੇ ਪਤੀ ਫ਼ਿਰੌਜ ਨੇ ਪੁਲਿਸ ਕੋਲ ਦਸਿਆ ਕਿ ਔਰਤ ਨੇ ਖ਼ੁਦ ਬੱਚੀ ਦੀ ਹਾਲਾਤ ਬਾਰੇ ਦਸਿਆ ਤੇ ਜਦ ਮੌਕੇ ’ਤੇ ਪੁੱਜੇ ਤਾਂ ਲੜਕੀ ਦੀ ਹਾਲਾਤ ਗੰਭੀਰ ਸੀ ਤੇ ਮੌਤ ਹੋ ਗਈ ਸੀ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਔਰਤ ਤੇ ਉਸਦਾ ਪ੍ਰੇਮੀ ਘਟਨਾ ਤੋਂ ਬਾਅਦ ਫ਼ਰਾਰ ਹੋ ਗਿਆ ਹੈ।

ਪਹਿਲੇ ਗੇੜ੍ਹ ’ਚ ਵੋਟ ਪਾਉਣ ਵਾਲੀ ਦੁਨੀਆਂ ਦੀ ਸੱਭ ਤੋਂ ਛੋਟੇ ਕੱਦ ਵਾਲੀ ‘ਜੋਤੀ ਅਮਗੇ’ ਮੁੜ ਚਰਚਾ ’ਚ

ਮੀਡੀਆ ਸਹਿਤ ਚੋਣ ਅਮਲੇ ਦੇ ਸਟਾਫ਼ ਦੀ ਬਣੀ ਰਹੀ ਖਿੱਚ ਦਾ ਕੇਂਦਰ

ਨਾਗਪੁਰ, 20 ਅਪ੍ਰੈਲ: ਦੇਸ ਭਰ ’ਚ ਅਗਲੀ ਨਵੀਂ ਸਰਕਾਰ ਦੇ ਗਠਨ ਲਈ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ੍ਹ ਲਈ ਬੀਤੇ ਕੱਲ 19 ਅਪ੍ਰੈਲ ਨੂੰ 21 ਰਾਜਾਂ ਦੇ 102 ਸੰਸਦੀ ਹਲਕਿਆਂ ਵਿੱਚ ਪਈਆਂ ਵੋਟਾਂ ਦੌਰਾਨ ਨਾਗਪੁਰ ’ਚ ਵੋਟ ਪਾਉਣ ਵਾਲੀ ‘ਜੋਤੀ ਅਮਗੇ’ ਮੁੜ ਚਰਚਾ ਵਿਚ ਹੈ। ਦੁਨੀਆਂ ਦੀ ਸਭ ਤੋਂ ਛੋਟੇ ਕੱਦ ਦੀ ਔਰਤ ਦਾ ਖਿਤਾਬ ਹਾਸਲ ਕਰਨ ਵਾਲੀ ਜੋਤੀ ਨੇ ਵੀ ਨਾਗਪੁਰ ਦੇ ਇੱਕ ਪੋਲਿੰਗ ਬੂਥ ’ਤੇ ਆਪਣੀ ਵੋਟ ਪਾ ਕੇ ਚੋਣ ਪ੍ਰਕਿਰਿਆ ਵਿੱਚ ਹਿੱਸਾ ਲਿਆ। ਇਸ ਦੌਰਾਨ ਮੀਡੀਆ ਤੇ ਚੋਣ ਅਮਲੇ ਦੇ ਸਟਾਫ਼ ਤੋਂ ਇਲਾਵਾ ਇੱਥੇ ਵੋਟ ਪਾਉਣ ਵਾਲੇ ਲੋਕਾਂ ਦੀ ਖਿੱਚ ਦਾ ਕੇਂਦਰ ਰਹੀ ਜੋਤੀ ਬੀਤੇ ਕੱਲ ਤੋਂ ਲੈ ਕੇ ਵੱਖ ਵੱਖ ਪਲੇਟਫ਼ਾਰਮਾਂ ਉਪਰ ਪੂਰੀ ਤਰ੍ਹਾਂ ਛਾਈ ਹੋਈ ਹੈ। ਇਸ ਦੌਰਾਨ ਇੱਕ ਸੈਲੀਬ੍ਰਿਟੀ ਵਾਂਗ ਵੋਟਰਾਂ, ਚੋਣ ਅਮਲੇ ਤੇ ਮੀਡੀਆ ਨੇ ਨਾ ਸਿਰਫ਼ ਉਸਦੀਆਂ ਤਸਵੀਰਾਂ ਖਿੱਚੀਆਂ, ਬਲਕਿ ਉਸਦੇ ਨਾਲ ਸੈਲਫ਼ੀਆਂ ਵੀ ਲਈਆਂ।

ਦੁਖਦਾਈਕ ਖ਼ਬਰ: ਅੱਗ ਲੱਗਣ ਕਾਰਨ ਜਿੰਦਾਂ ਸੜਿਆ ਟਰੱਕ ਡਰਾਈਵਰ

ਦੱਸਣਾ ਬਣਦਾ ਹੈ ਕਿ ਜੋਤੀ ਦਾ ਕੱਦ ਸਿਰਫ 2 ਫੁੱਟ ਯਾਨੀ 63 ਸੈਂਟੀਮੀਟਰ ਹੈ। ਕੁਦਰਤ ਦੇ ਇਸ ਕ੍ਰਿਸਮੇ ਕਾਰਨ ਉਸ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰੀਕਾਰਡ ਵਿਚ ਵੀ ਦਰਜ ਹੈ। ਨਾਗਪੁਰ ’ਚ 16 ਦਸੰਬਰ 1993 ਨੂੰ ਜਨਮ ਲੈਣ ਜੋਤੀ ਨੂੰ ਹੱਡੀਆਂ ’ਚ ਹੋਣ ਵਾਲੀ ਬਿਮਾਰੀ ਦੱਸੀ ਜਾ ਰਹੀ ਹੈ, ਜਿਸ ਕਾਰਨ ਉਸ ਦਾ ਕੱਦ ਨਹੀਂ ਵਧ ਸਕਿਆ। ਪੋÇਲੰਗ ਬੂਥ ’ਤੇ ਜੋਤੀ ਨੇ ਮੰਨਿਆ ਕਿ ਬੇਸ਼ੱਕ ਬਚਪਨ ’ਚ ਸਾਥੀਆਂ ਵੱਲੋਂ ਛੋਟੇ ਕੱਦ ਕਾਰਨ ਉਸਨੂੰ ਪ੍ਰੇਸ਼ਾਨ ਕੀਤਾ ਜਾਂਦਾ ਸੀ ਪਰ ਹੁਣ ਉਸਦੀ ਇਹ ਛੋਟਾ ਕੱਦ ਪਹਿਚਾਣ ਬਣ ਗਈ ਹੈ ਤੇ ਹਰ ਕੋਈ ਉਸਦੇ ਨਾਲ ਪਿਆਰ ਕਰਦਾ ਹੈ। ਵੱਡੀ ਗੱਲ ਇਹ ਵੀ ਹੈ ਕਿ ਇਸ ਛੋਟੇ ਕੱਦ ਕਾਰਨ ਹੀ ਉਸਨੂੰ ਐਕਟਿੰਗ ਅਤੇ ਮਾਡਲਿੰਗ ਦੀ ਆਫ਼ਰ ਮਿਲੀ ਹੈ। ਹਾਲੇ ਤੱਕ ਅਣਵਿਆਹੀ ਜੋਤੀ ਦਾ ਕਹਿਣਾ ਹੈ ਕਿ ਉਹ ਵਿਆਹ ਨਹੀਂ ਕਰਵਾਏਗੀ ਤੇ ਅਪਣੇ ਮਾਪਿਆਂ ਨਾਲ ਹੀ ਸਾਰੀ ਉਮਰ ਰਹਿਣਾ ਚਾਹੁੰਦੀ ਹੈ।

ਦੁਖਦਾਈਕ ਖ਼ਬਰ: ਅੱਗ ਲੱਗਣ ਕਾਰਨ ਜਿੰਦਾਂ ਸੜਿਆ ਟਰੱਕ ਡਰਾਈਵਰ

0

ਖੰਨਾ, 20 ਅਪ੍ਰੈਲ: ਨੇੜਲੇ ਪਿੰਡ ਬੀਜ਼ਾ ਵਿਖੇ ਸ਼ਨੀਵਾਰ ਨੂੰ ਸਵੇਰੇ ਕਰੀਬ ਸਾਢੇ ਤਿੰਨ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਪੈਟਰੋਲ ਪੰਪ ਕੋਲ ਖੜ੍ਹੇ ਟਰੱਕ ਨੂੰ ਅਚਾਨਕ ਅੱਗ ਲੱਗਣ ਕਾਰਨ ਡਰਾਈਵਰ ਦੇ ਜਿੰਦਾ ਸੜਣ ਦੀ ਸੂਚਨਾ ਮਿਲੀ ਹੈ। ਇਸ ਦੌਰਾਨ ਇੱਥੇ ਤੇਲ ਪਵਾਉਣ ਵਾਲੇ ਕੁੱਝ ਲੋਕਾਂ ਨੂੰ ਟਰੱਕ ਵਿਚ ਅੱਗ ਲੱਗੀ ਹੋਣ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਪੰਪ ਦੇ ਮੁਲਾਜਮਾਂ ਦੀ ਮੱਦਦ ਨਾਲ ਅੱਗ ਬੁਝਾਉਣ ਦੀ ਵੀ ਕੋਸ਼ਿਸ਼ ਕੀਤੀ ਪ੍ਰੰਤੂ ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਵਧ ਗਈਆਂ। ਇਹ ਵੀ ਪਤਾ ਚੱਲਿਆ ਕਿ ਇਸ ਮੌਕੇ ਟਰੱਕ ਦੇ ਕੈਬਿਨ ਦਾ ਸ਼ੀਸਾ ਭੰਨ ਕੇ ਡਰਾਈਵਰ ਨੂੰ ਵੀ ਬਾਹਰ ਕੱਢਣ ਦੀ ਕੋਸਿਸ ਕੀਤੀ ਪਰ ਉਹ ਨਿਕਲ ਨਹੀਂ ਸਕਿਆ ਤੇ ਅੱਗ ਕਾਰਨ ਕੈਬਿਨ ਵਿਚ ਹੀ ਰਾਖ਼ ਹੋ ਗਿਆ।

ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ: ਜਲੰਧਰ ਦੇ ਦੋ ਵੱਡੇ ਕਾਂਗਰਸੀਆਂ ਨੇ ਫੜਿਆ ਭਾਜਪਾ ਦਾ ਪਲ੍ਹਾਂ

ਘਟਨਾ ਦਾ ਪਤਾ ਚੱਲਦੇ ਹੀ ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਤੇ ਪੁਲਿਸ ਵੀ ਮੌਕੇ ’ਤੇ ਪੁੱਜੀ। ਕਾਫ਼ੀ ਮੁਸ਼ੱਕਤ ਦੇ ਬਾਅਦ ਅੱਗੇ ਉਪਰ ਕਾਬੂ ਪਾਇਆ ਗਿਆ ਤੇ ਡਰਾਈਵਰ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ। ਦਸਿਆ ਜਾ ਰਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਨੰਬਰ ਵਾਲੇ ਇਸ ਟਰੱਕ ਦਾ ਡਰਾਈਵਰ ਵੀ ਹਿਮਾਚਲ ਦਾ ਰਹਿਣ ਵਾਲਾ ਸੀ, ਜਿਸਦੇ ਬਾਰੇ ਜਾਣਕਾਰੀ ਟਰੱਕ ਕੰਪਨੀ ਦੇ ਮਾਲਕਾਂ ਨੂੰ ਦਿੱਤੀ ਗਈ ਹੈ। ਫ਼ਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ।

ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ: ਜਲੰਧਰ ਦੇ ਦੋ ਵੱਡੇ ਕਾਂਗਰਸੀਆਂ ਨੇ ਫੜਿਆ ਭਾਜਪਾ ਦਾ ਪਲ੍ਹਾਂ

ਜਲੰਧਰ, 20 ਅਪ੍ਰੈਲ: ਪਿਛਲੇ ਕੁੱਝ ਸਮੇਂ ਦੌਰਾਨ ਅਪਣੇ ਸਿਟਿੰਗ ਐਮ.ਪੀ ਰਵਨੀਤ ਸਿੰਘ ਬਿੱਟੂ ਤੇ ਪ੍ਰਨੀਤ ਕੌਰ ਸਹਿਤ ਹੋਰਨਾਂ ਵੱਡੇ ਆਗੂਆਂ ਦੇ ਭਾਜਪਾ ਅਤੇ ਆਪ ਵਿਚ ਸ਼ਾਮਲ ਜਾਣ ਕਾਰਨ ਸਿਆਸੀ ਝਟਕੇ ਸਹਿ ਰਹੀ ਕਾਂਗਰਸ ਪਾਰਟੀ ਨੂੰ ਪੰਜਾਬ ਵਿਚ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਜਲੰਧਰ ਤੋਂ ਮਰਹੂਮ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੋਧਰੀ ਦੀ ਪਤਨੀ ਅਤੇ ਪਿਛਲੀਆਂ ਉਪ ਚੋਣਾਂ ਵਿਚ ਕਾਂਗਰਸ ਦੀ ਉਮੀਦਵਾਰ ਰਹੀ ਕਰਮਜੀਤ ਕੌਰ ਚੋਧਰੀ ਅਤੇ ਟਕਸਾਲੀ ਕਾਂਗਰਸੀ ਮੰਨੇ ਜਾਂਦੇ ਸਾਬਕਾ ਚੇਅਰਮੈਨ ਤੇਜਿੰਦਰ ਪਾਲ ਸਿੰਘ ਬਿੱਟੂ ਭਾਜਪਾ ਵਿਚ ਸ਼ਾਮਲ ਹੋ ਗਏ ਹਨ।

ਢੀਂਡਸਾ ਸਮਰਥਕ ਦਾ ਸੰਗਰੂਰ ’ਚ ਵੱਡਾ ਇਕੱਠ ਅੱਜ, ਲੈ ਸਕਦੇ ਹਨ ਕੋਈ ਵੱਡਾ ਫੈਸਲਾ

ਚੌਧਰੀ ਪ੍ਰਵਾਰ ਇਸ ਵਾਰ ਮੁੜ ਕਾਂਗਰਸ ਪਾਰਟੀ ਦੀ ਟਿਕਟ ਮੰਗ ਰਿਹਾ ਸੀ ਪ੍ਰੰਤੂ ਪਾਰਟੀ ਨੇ ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦੇ ਦਿੱਤੀ ਸੀ, ਜਿਸ ਕਾਰਨ ਪ੍ਰਵਾਰ ਵਿਚ ਨਰਾਜ਼ਗੀ ਪਾਈ ਜਾ ਰਹੀ ਸੀ ਤੇ ਵਿਧਾਇਕ ਵਿਕਰਮ ਚੌਧਰੀ ਨੇ ਕਾਂਗਰਸ ਦੇ ਚੀਫ਼ ਵਿੱਪ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇੰਨ੍ਹਾਂ ਦੋਨਾਂ ਆਗੂਆਂ ਦੇ ਅਚਾਨਕ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਨੂੰ ਕਾਂਗਰਸ ਲਈ ਵੱਡੇ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਇਸ ਨਾਲ ਜਲੰਧਰ ਸਮੇਤ ਪੰਜਾਬ ਦੀਆਂ ਕਈ ਸੀਟਾਂ ’ਤੇ ਕਾਂਗਰਸ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ।

ਢੀਂਡਸਾ ਸਮਰਥਕ ਦਾ ਸੰਗਰੂਰ ’ਚ ਵੱਡਾ ਇਕੱਠ ਅੱਜ, ਲੈ ਸਕਦੇ ਹਨ ਕੋਈ ਵੱਡਾ ਫੈਸਲਾ

ਸੰਗਰੂਰ, 20 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਾ ਮਿਲਣ ’ਤੇ ਵਧ ਰਹੀ ਨਰਾਜ਼ਗੀ ਦੇ ਮੱਦੇਨਜ਼ਰ ਅੱਜ ਢੀਂਡਸਾ ਸਮਰਥਕ ਕੋਈ ਵੱਡਾ ਫੈਸਲਾ ਲੈ ਸਕਦੇ ਹਨ। ਪਿਛਲੇ ਦਿਨੀਂ ਚੰਡੀਗੜ੍ਹ ’ਚ ਹੋਈ ਮਿਲਣੀ ਤੋਂ ਬਾਅਦ ਸ਼ਨੀਵਾਰ ਨੂੰ ਸੰਗਰੂਰ ਵਿਚ ਵੱਡਾ ਇਕੱਠ ਰੱਖਿਆ ਗਿਆ ਹੈ। ਸੁਖਦੇਵ ਸਿੰਘ ਢੀਂਡਸਾ ਦੀ ਰਿਹਾਇਸ ’ਤੇ ਹੋ ਰਹੇ ਇਸ ਇਕੱਠ ਵਿਚ ਪੁੱਜਣ ਲਈ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਦੇ ਅਪਣੇ ਸਮਰਥਕਾਂ ਨੂੰ ਬੁਲਾਇਆ ਗਿਆ ਹੈ।

ਮੁਕੇਰੀਆ ਤੋਂ ਬਾਅਦ ਹੁਣ ਘਨੌਰ ਇਲਾਕੇ ’ਚ ਵਾਪਰੀ ਬੇਅਦਬੀ ਦੀ ਘਟਨਾ

ਹਾਲਾਂਕਿ ਢੀਂਡਸਾ ਸਮਰਥਕਾਂ ਦੀ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਤੋਂ ਥੋੜੀ ਦੇਰ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਢੀਂਡਸਾ ਦੇ ਘਰ ਪੁੱਜ ਕੇ ਸਾਂਤ ਕਰਨ ਦਾ ਯਤਨ ਕੀਤਾ ਸੀ ਪ੍ਰੰਤੂ ਉ੍ਹਨਾਂ ਦੇ ਇੰਨ੍ਹਾਂ ਯਤਨਾਂ ਨੂੰ ਕੋਈ ਬੂਰ ਨਹੀਂ ਪਿਆ ਸੀ ਤੇ ਇਹ ਮੀਟਿੰਗ 15 ਮਿੰਟਾਂ ਵਿਚ ਹੀ ਖ਼ਤਮ ਹੋ ਗਈ ਸੀ। ਜਿਸਦੇ ਚੱਲਦੇ ਪਹਿਲਾਂ ਹੀ ਵੱਡੀਆਂ ਸਿਆਸੀ ‘ਮਾਰਾਂ’ ਝੱਲ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਵੱਡਾ ਝਟਕਾ ਲੱਗਣ ਦੀਆਂ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਹਨ।

ਨੌਕਰਾਣੀ ਨੇ ਘਰ ਦੇ ਮੈਂਬਰਾਂ ਨੂੰ ਬੰਧਕ ਬਣਾ ਕੇ ਕੀਤੀ ਚੋਰੀ

ਗੌਰਤਲਬ ਹੈ ਕਿ ਸਾਲ 2000 ਵਿਚ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖਰਾ ਹੋ ਅਪਣਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾ ਲਿਆ ਸੀ। ਇਸ ਦੌਰਾਨ ਸਾਲ 2022 ਵਿਚ ਭਾਜਪਾ ਨਾਲ ਗਠਜੋੜ ਕਰਕੇ ਵਿਧਾਨ ਸਭਾ ਚੋਣਾਂ ਵੀ ਲੜੀਆਂ ਸਨ ਪ੍ਰੰਤੂ ਬੇਸ਼ੱਕ ਸਫ਼ਲਤਾ ਨਹੀਂ ਮਿਲੀ ਪ੍ਰੰਤੂ ਅਕਾਲੀ ਦਲ ਨਾਲੋਂ ਨਰਾਜ਼ ਕੁੱਝ ਹੋਰ ਆਗੂ ਜੁੜਣੇ ਜਰੂਰ ਸ਼ੁਰੂ ਹੋ ਗਏ ਸਨ। ਪਰ ਇੰਨ੍ਹਾਂ ਚੋਣਾਂ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਹੋਈ ਮੌਤ ਕਾਰਨ ਮੁੜ ਪੰਥ ਵਿਚ ਏਕੇ ਦੀ ਗੱਲ ਚੱਲੀ ਤਾਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਰਲੇਵਾਂ ਹੋ ਗਿਆ ਸੀ ਅਤੇ ਸ: ਢੀਂਡਸਾ ਨੂੰ ਅਕਾਲੀ ਦਲ ਦਾ ਸਰਪ੍ਰਸਤ ਬਣਾ ਦਿੱਤਾ ਸੀ।

ਆਪ ਉਮੀਦਵਾਰ ਕਰਮਜੀਤ ਅਨਮੋਲ ਵੱਲੋਂ ਮਾਲਵੇ ਨੂੰ ਰੇਲ ਲਿੰਕ ਰਾਹੀਂ ਚੰਡੀਗੜ੍ਹ ਨਾਲ ਜੋੜਨ ਦਾ ਵਾਅਦਾ

ਹੁਣ ਜਦ 2024 ਦੀਆਂ ਚੋਣਾਂ ਸਿਰ ’ਤੇ ਹਨ ਤਾਂ ਅਕਾਲੀ ਦਲ ਨੇ ਪਰਮਿੰਦਰ ਸਿੰਘ ਢੀਂਡਸਾ ਦੀ ਬਜਾਏ ਅਪਣੇ ਪੁਰਾਣੇ ਸਮਰਥਕ ਇਕਬਾਲ ਸਿੰਘ ਝੂੰਦਾ ਨੂੰ ਟਿਕਟ ਦੇ ਦਿੱਤੀ ਹੈ, ਜਿਸ ਕਾਰਨ ਢੀਂਡਸਾ ਪ੍ਰਵਾਰ ਸਹਿਤ ਸਮਰਥਕਾਂ ਮੁੜ ਅਕਾਲੀ ਦਲ ਨਾਲੋਂ ਮੋਹ ਭੰਗ ਹੁੰਦਾ ਦਿਖ਼ਾਈ ਦੇ ਰਿਹਾ। ਬਹਰਹਾਲ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਨਾਲ ਨਾਲ ਦਿੱਲੀ ਦੀ ਸਿਆਸਤ ਵਿਚ ਅਹਿਮ ਸਥਾਨ ਰੱਖਣ ਵਾਲੇ ਢੀਂਡਸਾ ਪ੍ਰਵਾਰ ਦੀ ਨਰਾਜ਼ਗੀ ਕਿਸ ਕਰਵਟ ਬੈਠਦੀ ਹੈ।

 

ਮੁਕੇਰੀਆ ਤੋਂ ਬਾਅਦ ਹੁਣ ਘਨੌਰ ਇਲਾਕੇ ’ਚ ਵਾਪਰੀ ਬੇਅਦਬੀ ਦੀ ਘਟਨਾ

0

ਘਨੋਰ, 20 ਅਪੈ੍ਰਲ (ਅਸ਼ੀਸ਼ ਮਿੱਤਲ): ਸਾਲ 2015 ਤੋਂ ਸ਼੍ਰੀ ਗੁਰੂਗਰੰਥ ਸਾਹਿਬ ਅਤੇ ਹਰ ਪਵਿੱਤਰ ਗਰੰਥਾਂ ਦੀ ਬੇਅਦਬੀ ਦੀਆਂ ਸ਼ੁਰੂ ਹੋਈਆਂ ਘਟਨਾਵਾਂ ਸੂਬੇ ਵਿਚ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦੋ ਦਿਨਾਂ ਵਿਚ ਪੰਜਾਬ ਦੇ ਦੋ ਵੱਖ ਵੱਖ ਥਾਵਾਂ ‘ਤੇ ਬੇਅਦਬੀ ਦੀਆਂ ਦੋ ਘਟਨਾ ਵਾਪਰ ਗਈਆਂ ਹਨ। ਬੀਤੇ ਕੱਲ ਮੁਕੇਰੀਆ ਇਲਾਕੇ ਦੇ ਪਿੰਡ ਪੋਤਾ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ, ਜਿੱਥੇ ਗੁਰੂ ਸਾਹਿਬ ਦੇ ਅੰਗਾਂ ਨੂੰ ਤਿੱਖੇ ਬਲੇਡ ਨਾਲ ਕੱਟ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਹਾਲੇ ਤੱਕ ਦੋਸ਼ੀ ਫ਼ੜੇ ਨਹੀਂ ਗਏ ਤੇ ਹੁਣ ਘਨੌਰ ਇਲਾਕੇ ਦੇ ਪਿੰਡ ਸੰਜਮਪੁਰ ਵਿਖੇ ਅਜਿਹੀ ਹੀ ਇੱਕ ਹੋਰ ਘਟਨਾ ਵਾਪਰ ਗਈ ਹੈ।

ਨੌਕਰਾਣੀ ਨੇ ਘਰ ਦੇ ਮੈਂਬਰਾਂ ਨੂੰ ਬੰਧਕ ਬਣਾ ਕੇ ਕੀਤੀ ਚੋਰੀ

ਹਲਾਂਕਿ ਇਹ ਘਟਨਾਂ ਦੋ ਦਿਨ ਪੁਰਾਣੀ ਦਸੀ ਜਾ ਰਹੀ ਹੈ। ਮੁਲਜ਼ਮ ਵੱਲੋ ਰਾਤ 2:35 ਮਿੰਟ ‘ਤੇ ਗੁਟਕਾ ਸਾਹਿਬ ਦੇ ਅੰਗ ਅਤੇ ਹਿੰਦੂ ਧਰਮ ਦੇ ਧਾਰਮਿਕ ਗ੍ਰੰਥਾਂ ਦੇ ਪਨ੍ਹੇ ਪਾੜ ਕੇ ਸੁਟੇ ਗਏ। ਇਸ ਘਟਨਾ ਨੂੰ ਅੰਜਾਮ ਦਿੰਦਿਆਂ ਪਿੰਡ ਦੇ ਹੀ ਰਹਿਣ ਵਾਲੇ ਨਰਿੰਦਰ ਸਿੰਘ ਨਾਂ ਦੇ ਨੌਜਵਾਨ ਨੇ ਗੁਟਕਾ ਸਾਹਿਬ ਤੇ ਹੋਰ ਹਿੰਦੂ ਧਾਰਮਿਕ ਗ੍ਰੰਥ ਦੇ ਅੰਗ ਪਾੜ ਕੇ ਉਨ੍ਹਾਂ ਨੂੰ ਤਿੰਨ ਜਗ੍ਹਾਵਾਂ ਉਪਰ ਖਿਲਾਰ ਦਿੱਤਾ। ਇੰਨ੍ਹਾਂ ਵਿਚ ਇੱਕ ਥਾਂ ਪਿੰਡ ਦਾ ਗੁਰਦੁਆਰਾ ਸਾਹਿਬ ਵੀ ਹੈ। ਪਿੰਡ ਵਾਸੀਆਂ ਨੂੰ ਜਿਵੇਂ ਹੀ ਇਸ ਘਟਨਾ ਦਾ ਪਤਾ ਲੱਗਿਆ ਤਾਂ ਰੋਸ਼ ਫ਼ੈਲ ਗਿਆ ਅਤੇ ਪੁਲਿਸ ਨੂੰ ਸੂਚਨਾ ਦੇਣ ਤੋਂ ਇਲਾਵਾ ਦੋਸ਼ੀ ਦੀ ਤਲਾਸ਼ ਕੀਤੀ।

ਭਗਵੰਤ ਮਾਨ ਨੇ ਭਾਰੀ ਮੀਂਹ ਤੇ ਝੱਖੜ ਦੇ ਬਾਵਜੂਦ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਇਕੱਠ ਨੂੰ ਕੀਤਾ ਸੰਬੋਧਨ

ਇਸ ਦੌਰਾਨ ਜਦੋਂ ਸੀਸੀਟੀਵੀ ਕੈਮਰੇ ਚੈਕ ਕੀਤੀ ਗਈ ਤਾਂ ਦੋਸ਼ੀ ਦੀ ਪਹਿਚਾਣ ਕੀਤੀ ਗਈ। ਉਧਰ ਪੁਲਿਸ ਨੇ ਵੀ ਮਾਮਲੇ ਨੂੰ ਗੰਭੀਰਤਾ ਨਾਲ ਲੈਦਿਆਂ ਪੁਲਿਸ ਕੇਸ ਦਰਜ਼ ਕਰਨ ਤੋਂ ਇਲਾਵਾ ਪਿੰਡ ਦੇ ਨੌਜਵਾਨ ਨਰਿੰਦਰ ਨੂੰ ਗ੍ਰਿਫਤਾਰ ਕਰ ਲਿਆ। ਪਤਾ ਲੱਗਿਆ ਹੈ ਕਿ ਕਥਿਤ ਦੋਸ਼ੀ ਮਾਨਸਿਕ ਤੌਰ ’ਤੇ ਬਿਲਕੁੱਲ ਠੀਕ ਹੈ ਤੇ ਉਸਨੇ ਇਸ ਘਟਨਾ ਨੂੰ ਅੰਜਾਮ ਕਿਉਂ ਦਿੱਤਾ, ਇਸਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਪਿੰਡ ਵਾਸੀਆਂ ਨੇ ਮੁਲਜਮ ਵਿਰੁਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ ।

 

ਨੌਕਰਾਣੀ ਨੇ ਘਰ ਦੇ ਮੈਂਬਰਾਂ ਨੂੰ ਬੰਧਕ ਬਣਾ ਕੇ ਕੀਤੀ ਚੋਰੀ

0

ਖੰਨਾ: ਖੰਨਾ ਤੋਂ ਇੱਕ ਨੌਕਰਾਨੀ ਵੱਲੋਂ ਘਰ ਵਿੱਚ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ। ਖਬਰਾਂ ਮੁਤਾਬਿਕ ਮਕਾਨ ਮਾਲਕ ਪਰਿਵਾਰ ਸਮੇਤ ਕਿਤੇ ਬਾਹਰ ਗਿਆ ਹੋਇਆ ਸੀ ਜਦੋਂ ਉਹ ਪਰਿਵਾਰ ਮੁੜ ਵਾਪਸ ਘਰ ਪਰਤਿਆ ਤਾਂ ਨੌਕਰਾਨੀ ਅਤੇ ਉਸਦੇ ਦੋ ਸਾਥੀਆਂ ਵੱਲੋਂ ਪਰਿਵਾਰ ਵਾਲਿਆਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ‌ ‘ਤੇ ਲੁੱਟ ਖੋਹ ਦੀ ਵਾਰਦਤ ਕੀਤੀ । ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਨੌਕਰਾਨੀ ਤੇ ਉਸ ਦੇ ਦੋ ਸਾਥੀਆਂ ਵੱਲੋਂ ਘਰ ਵਿੱਚ ਪਿਆ ਸੋਨਾ, ਕੁਝ ਕੈਸ਼ ਤੇ ਇੱਕ ਡਾਇਮੰਡ ਦਾ ਨੈਕਲਸ ਚੋਰੀ ਕਰ ਫਰਾਰ ਹੋ ਗਏ।

ਭਗਵੰਤ ਮਾਨ ਨੇ ਭਾਰੀ ਮੀਂਹ ਤੇ ਝੱਖੜ ਦੇ ਬਾਵਜੂਦ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਇਕੱਠ ਨੂੰ ਕੀਤਾ ਸੰਬੋਧਨ

ਇਸ ਵਾਰਦਾਤ ਦੇ ਚਸ਼ਮਦੀਦ ਦਾ ਕਹਿਣਾ ਹੈ ਕਿ ਨੌਕਰਾਨੀ ਨੂੰ 10 ਦਿਨ ਪਹਿਲਾਂ ਹੀ ਕੰਮ ਦੇ ਰੱਖਿਆ ਗਿਆ ਸੀ । ਹਾਲਾਂਕਿ ਇਸ ਚਸ਼ਮਦੀਦ ਦੀ ਪਤਨੀ ਨੂੰ ਨੌਕਰਾਨੀ ਤੇ ਪਹਿਲਾ ਹੀ ਸ਼ੱਕ ਸੀ। ਮੌਕੇ ਤੇ ਪਹੁੰਚੇ ਪੁਲਿਸ ਵੱਲੋਂ ਇਸ ਘਟਨਾ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਤਿੰਨ ਮੈਂਬਰਾਂ ਨੂੰ ਟਰੇਸ ਕਰ ਲਿਆ ਤੇ ਬਹੁਤ ਛੇਤੀ ਹੀ ਉਹ ਪੁਲਿਸ ਦੀ ਗ੍ਰਿਫਤ ਚ ਹੋਣਗੇ। ਇਸ ਪੂਰੀ ਵਾਰਦਾਤ ਵਿੱਚ ਇੱਕ ਗੱਲ ਸਾਹਮਣੇ ਆਈ ਕਿ ਪਰਿਵਾਰ ਵੱਲੋਂ ਨੌਕਰਾਣੀ ਨੂੰ ਰੱਖਣ ਤੋਂ ਪਹਿਲਾਂ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਵਾਈ ਸੀ, ਜਿਸ ਕਰਕੇ ਮੁਲਜ਼ਮਾਂ ਵੱਲੋਂ ਇੰਨੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ।

ਭਗਵੰਤ ਮਾਨ ਨੇ ਭਾਰੀ ਮੀਂਹ ਤੇ ਝੱਖੜ ਦੇ ਬਾਵਜੂਦ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਇਕੱਠ ਨੂੰ ਕੀਤਾ ਸੰਬੋਧਨ

ਸ੍ਰੀ ਫ਼ਤਿਹਗੜ੍ਹ ਸਾਹਿਬ, 19 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਆਪ’ ਦੇ ਮਿਸ਼ਨ 13-0 ਪ੍ਰੋਗਰਾਮ ਤਹਿਤ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਭਾਰੀ ਮੀਂਹ ਅਤੇ ਹਨੇਰੀ ਦੇ ਬਾਵਜੂਦ ਲੋਕਾਂ ਨੂੰ ਸੰਬੋਧਨ ਕੀਤਾ। ਪੰਡਾਲ ਵਿੱਚ ਮੌਜੂਦ ਸੀਐਮ ਭਗਵੰਤ ਮਾਨ ਅਤੇ ਪਾਰਟੀ ਦੇ ਸਾਰੇ ਵਰਕਰ ਮੀਂਹ ਵਿੱਚ ਭਿੱਜ ਗਏ।ਇਕੱਠ ਨੂੰ ਸੰਬੋਧਨ ਕਰਨ ਲਈ ਭਗਵੰਤ ਮਾਨ ਵਰਕਰਾਂ ਨਾਲ ਪੰਡਾਲ ਵਿੱਚ ਹੀ ਰੁਕੇ ਰਹੇ।ਲੋਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਹ ਕਿਸਾਨਾਂ ਦਾ ਦਰਦ ਸਮਝਦੇ ਹਨ।ਇਹ ਮੀਂਹ ਕਣਕ ਦੀ ਵਾਢੀ ਲਈ ਤਿਆਰ ਫ਼ਸਲ ਲਈ ਠੀਕ ਨਹੀਂ ਹੈ। ਮੀਂਹ ਅਤੇ ਹਨੇਰੀ ਅਤੇ ਕੁਝ ਇਲਾਕਿਆਂ ਵਿੱਚ ਗੜੇਮਾਰੀ ਫ਼ਸਲਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ।

ਆਪ ਉਮੀਦਵਾਰ ਕਰਮਜੀਤ ਅਨਮੋਲ ਵੱਲੋਂ ਮਾਲਵੇ ਨੂੰ ਰੇਲ ਲਿੰਕ ਰਾਹੀਂ ਚੰਡੀਗੜ੍ਹ ਨਾਲ ਜੋੜਨ ਦਾ ਵਾਅਦਾ

ਪਰ ਚਿੰਤਾ ਨਾ ਕਰੋ ਮੈਂ ਮੁੱਖ ਮੰਤਰੀ ਹੋਣ ਦੇ ਨਾਤੇ ਅੱਜ ਗੜੇਮਾਰੀ ਦੌਰਾਨ ਪੱਕੀਆਂ ਫ਼ਸਲਾਂ ਦਾ ਜੋ ਵੀ ਨੁਕਸਾਨ ਹੋਇਆ ਹੈ, ਮੈਂ ਤੁਹਾਡੀ ਫ਼ਸਲ ਦੇ ਇੱਕ-ਇੱਕ ਦਾਣੇ ਦੇ ਨੁਕਸਾਨ ਦੀ ਭਰਪਾਈ ਕਰਾਂਗਾ। ਮਾਨ ਨੇ ਕਿਹਾ ਕਿ ਮੈਂ ਹਰ ਤਰ੍ਹਾਂ ਦੀ ਔਖੀ ਘੜੀ ਵਿੱਚ ਹਮੇਸ਼ਾ ਲੋਕਾਂ ਦੇ ਨਾਲ ਹਾਂ।ਸਾਡੇ ਗੁਰੂਆਂ ਅਤੇ ਸ਼ਹੀਦਾਂ ਨੇ ਸਾਨੂੰ ਇੱਕ ਦੂਜੇ ਦੀ ਮਦਦ ਕਰਨ ਅਤੇ ਹਮੇਸ਼ਾ ਗ਼ਰੀਬਾਂ ਅਤੇ ਮਜ਼ਲੂਮਾਂ ਦੇ ਨਾਲ ਖੜ੍ਹੇ ਹੋਣ ਲਈ ਪ੍ਰੇਰਿਤ ਕੀਤਾ ਹੈ। ਥੋੜ੍ਹੀ ਜਿਹੀ ਬਾਰਿਸ਼ ਦੀ ਚਿੰਤਾ ਕਰਨ ਦੀ ਲੋੜ ਨਹੀਂ, ਬੱਦਲ ਭਾਵੇਂ ਕਿੰਨੇ ਵੀ ਕਾਲੇ ਹੋਣ, ਸੂਰਜ ਹਮੇਸ਼ਾ ਚਮਕਦਾ ਹੈ। ਉਨ੍ਹਾਂ ਕਿਹਾ ਕਿ ਉਹ ਹੋਰ ਨੇਤਾਵਾਂ (ਕਾਂਗਰਸ ਅਤੇ ਅਕਾਲੀ ਦਲ ਦੇ ਨੇਤਾਵਾਂ) ਵਾਂਗ ਨਹੀਂ ਹਨ ਜੋ ਸਭ ਤੋਂ ਪਹਿਲਾਂ ਆਪਣੀ ਸੁਰੱਖਿਆ ਲਈ ਭੱਜਦੇ ਹਨ।

ਕਣਕ ਦੀ ਖ਼ਰੀਦ ਦੌਰਾਨ ਕਿਸਾਨਾਂ ਨੂੰ ਮੰਡੀਆਂ ਚ ਨਾ ਆਉਣ ਦਿੱਤੀ ਜਾਵੇ ਕੋਈ ਦਿੱਕਤ : ਡਿਪਟੀ ਕਮਿਸ਼ਨਰ

ਪਰ ਮੇਰੇ ਲਈ ਜਨਤਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੀ ਪਹਿਲ ਹੈ।ਮਾਨ ਨੇ ਕਿਹਾ ਕਿ ਕੁਦਰਤ ਤੇ ਕੋਈ ਕਾਬੂ ਨਹੀਂ ਪਾ ਸਕਦਾ ਪਰ ਅਜਿਹੇ ਸਮੇਂ ਵਿੱਚ ਅਸੀਂ ਇੱਕ ਦੂਜੇ ਦੇ ਨਾਲ ਖੜੇ ਹੋ ਸਕਦੇ ਹਾਂ। ਮੀਂਹ, ਹਨੇਰੀ ਜਾਂ ਤੂਫ਼ਾਨ ਹੋਵੇ, ਭਗਵੰਤ ਮਾਨ ਤੁਹਾਡੇ ਨਾਲ ਖੜ੍ਹਾ ਰਹੇਗਾ।ਪਾਰਟੀ ਵਰਕਰ ਅਤੇ ਇਕੱਠੀ ਹੋਈ ਭੀੜ ਇਸ ਗੱਲ ਤੋਂ ਵੀ ਕਾਫ਼ੀ ਖ਼ੁਸ਼ ਸੀ ਕਿ ’ਆਪ’ ਆਗੂ ਨੇ ਭਾਰੀ ਬਾਰਿਸ਼ ਤੋਂ ਬਾਅਦ ਵੀ ਪ੍ਰੋਗਰਾਮ ਕੈਂਸਲ ਨਹੀਂ ਕੀਤਾ। ਉਨ੍ਹਾਂ ਆਮ ਲੋਕਾਂ ਲਈ ਮੌਜੂਦ ਰਹਿਣ ਅਤੇ ਹਮੇਸ਼ਾ ਸਾਡੇ ਕਿਸਾਨਾਂ ਬਾਰੇ ਸੋਚਣ ਲਈ ਵੀ ਉਨ੍ਹਾਂ ਦੀ ਸ਼ਲਾਘਾ ਕੀਤੀ।

 

 

ਆਪ ਉਮੀਦਵਾਰ ਕਰਮਜੀਤ ਅਨਮੋਲ ਵੱਲੋਂ ਮਾਲਵੇ ਨੂੰ ਰੇਲ ਲਿੰਕ ਰਾਹੀਂ ਚੰਡੀਗੜ੍ਹ ਨਾਲ ਜੋੜਨ ਦਾ ਵਾਅਦਾ

0

ਪ੍ਰਸਿੱਧ ਅਦਾਕਾਰ ਹਰਬੀ ਸੰਘਾ ਨੇ ਅਨਮੋਲ ਦੇ ਹੱਕ ਵਿਚ ਕੀਤਾ ਚੋਣ ਪ੍ਰਚਾਰ
ਬਾਘਾਪੁਰਾਣਾ/ਮੋਗਾ, 19 ਅਪ੍ਰੈਲ : ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਦਾਅਵਾ ਕੀਤਾ ਕਿ ਮੌਕਾ ਮਿਲਣ ਉੱਤੇ ਕੇਂਦਰ ਕੋਲੋਂ ਕੋਟਕਪੂਰਾ-ਮੋਗਾ ਅਤੇ ਰਾਜਪੁਰਾ-ਮੁਹਾਲੀ ਰੇਲ ਲਿੰਕ ਦੇ ਲਟਕੇ ਪ੍ਰੋਜੈਕਟਾਂ ਨੂੰ ਪੂਰਾ ਕਰਵਾਉਣਗੇ ਤਾਂ ਕਿ ਇਸ ਇਲਾਕੇ ਸਮੇਤ ਪੂਰਾ ਮਾਲਵਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨਾਲ ਸਿੱਧਾ ਜੁੜ ਸਕੇ। ਅਨਮੋਲ ਨੇ ਵਿਦੇਸ਼ਾਂ ਚ ਵੱਸਦੇ ਐਨਆਰਆਈ ਪੰਜਾਬੀਆਂ ਦੀ ਸਹੂਲਤਾਂ ਲਈ ਦਿੱਲੀ ਦੀ ਥਾਂ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਚੰਡੀਗੜ੍ਹ ਏਅਰਪੋਰਟ ਤੋਂ ਸਿੱਧੀਆਂ ਇੰਟਰਨੈਸ਼ਨਲ ਉਡਾਣਾਂ ਸ਼ੁਰੂ ਕਰਾਉਣ ਦਾ ਵੀ ਵਾਅਦਾ ਕੀਤਾ। ਕਰਮਜੀਤ ਅਨਮੋਲ ਬਾਘਾ ਪੁਰਾਣਾ ਹਲਕੇ ਦੇ ਪਿੰਡਾਂ ਚੰਦ ਨਵਾਂ, ਗੱਜਣਵਾਲਾ, ਜੈਮਲਵਾਲਾ,ਵੱਡਾ ਘਰ ਛੋਟਾ ਘਰ, ਨਾਥੇਵਾਲਾ, ਲੰਡੇ, ਸਮਾਲਸਰ, ਪੰਜਗਰਾਈਂ ਖੁਰਦ, ਠੱਠੀ ਭਾਈ, ਮੌੜ ਨੇ ਆਬਾਦ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

ਪੰਜਾਬ ’ਚ ਪਾਰਟੀ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਅੱਜ ‘ਮੈਦਾਨ’ ’ਚ ਉੱਤਰਨਗੇ ਭਗਵੰਤ ਮਾਨ

ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁੱਖਾ ਨੰਦ ਅਤੇ ਉਚੇਚੇ ਤੌਰ ਤੇ ਪਹੁੰਚੇ ਉੱਘੇ ਫ਼ਿਲਮ ਅਦਾਕਾਰਾਂ ਹਰਬੀ ਸੰਘਾ ਮੌਜੂਦ ਸਨ। ਪਿੰਡ ਛੋਟਾ ਘਰ ਵੱਡਾ ਘਰ ਚ ਲੋਕਾਂ ਨੂੰ ਸੰਬੋਧਨ ਕਰ ਰਹੇ ਕਰਮਜੀਤ ਅਨਮੋਲ ਨੇ ਕਿਹਾ ਕਿ ਰਿਵਾਇਤੀ-ਸੱਤਾਧਾਰੀ ਪਾਰਟੀਆਂ ਦੇ ਹਾਕਮਾਂ ਨੇ ਹਮੇਸ਼ਓ ਪਰਿਵਾਰਵਾਦ ਅਤੇ ਨਿੱਜੀ ਹਿੱਤਾਂ ਤਰਜੀਹ ਦਿੱਤੀ । ਜੇਕਰ ਉਨ੍ਹਾਂ ਦੀ ਨੀਅਤ ਸਹੀ ਹੁੰਦੀ ਤਾਂ ਮੋਗਾ-ਕੋਟਕਪੁਰਾ ਅਤੇ ਰਾਜਪੁਰਾ-ਮੋਹਾਲੀ ਰੇਲ ਲਿੰਕ ਪ੍ਰੋਜੈਕਟ ਕਦੋਂ ਦਾ ਪੂਰਾ ਹੋ ਜਾਣਾ ਸੀ। ਉਨਾਂ ਕਿਹ ਕਿ ਜਦੋਂ ਭਗਵੰਤ ਮਾਨ ਪਾਰਲੀਮੈਂਟ ਵਿਚ ਸਨ ਤਾਂ ਉਹਨਾਂ ਨੇ ਇਹ ਮੁੱਦਾ ਕਈ ਵਾਰ ਉਠਾਇਆ, ਪਰੰਤੂ ਉਹਨਾਂ ਤੋਂ ਬਾਅਦ ਕਿਸੇ ਨੇ ਵੀ ਇਸ ਮੁੱਦੇ ਦੀ ਪੈਰਵੀ ਨਹੀਂ ਕੀਤੀ। ਅਨਮੋਲ ਨੇ ਕਿਹਾ ਕਿ ਜੇਕਰ ਮੋਗਾ-ਕੋਟਕਪੂਰਾ ਅਤੇ ਰਾਜਪੁਰਾ- ਮੋਹਾਲੀ ਰੇਲ ਲਿੰਕ ਰਾਹੀਂ ਸਸਤੀ ਸਹੂਲਤ ਲੋਕਾਂ ਨੂੰ ਮਿਲ ਜਾਂਦੀ ਤਾਂ ਪੁਰਾਣੇ ਹਾਕਮਾਂ ਦੀਆਂ ਬੱਸਾ ਫੇਲ ਹੋ ਜਾਂਦੀਆਂ।

ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ

ਕਰਮਜੀਤ ਅਨਮੋਲ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਪਿਛਲੇ 2 ਸਾਲਾਂ ਵਿਚ ਪੰਜਾਬ ਦੀ ਭਲਾਈ ਲਈ ਕੀਤੇ ਕੰਮਾਂ ਤੋਂ ਪੰਜਾਬ ਦੀ ਜਨਤਾ ਬੇਹੱਦ ਖ਼ੁਸ਼ ਹੈ।ਬਾਘਾਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪਿਛਲੇ 2 ਸਾਲਾਂ ਵਿਚ ਜੋ ਪੰਜਾਬ ਦੀ ਜਨਤਾ ਲਈ ਵਿਕਾਸ ਪੱਖੀ ਕੰਮ ਕੀਤੇ ਹਨ। ਉੱਘੇ ਫ਼ਿਲਮ ਅਦਾਕਾਰਾਂ ਹਰਬੀ ਸੰਘਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਰਮਜੀਤ ਅਨਮੋਲ ਹਮੇਸ਼ਾ ਹੀ ਦੁਖੀ-ਦਰਦੀਆਂ ਨਾਲ ਡਟ ਕੇ ਖੜਨ ਵਾਲਾ ਇਨਸਾਨ ਹੈ, ਮੈਨੂੰ ਪੂਰਾ ਭਰੋਸਾ ਹੈ ਕਿ ਕਰਮਜੀਤ ਅਨਮੋਲ ਫ਼ਰੀਦਕੋਟ ਹਲਕੇ ਦੇ ਲੋਕਾਂ ਦੀ ਬਾਂਹ ਫੜੇਗਾ ਤੇ ਆਪਣੇ ਹਲਕੇ ਅਤੇ ਪੰਜਾਬ ਦੇ ਵਿਕਾਸ ਲਈ ਦਿਨ ਰਾਤ ਇਕ ਕਰ ਦੇਵੇਗਾ। ਇਸ ਦੌਰਾਨ ਵੱਡੀ ਗਿਣਤੀ ਵਿਚ ਅਕਾਲੀ ਆਗੂ ਤੇ ਵਰਕਰ ਆਪ ਵਿਚ ਸ਼ਾਮਲ ਹੋਏ।

 

ਸੰਗਰੂਰ ਜੇਲ੍ਹ ‘ਚ ਹੋਈ ਖੂਨੀ ਝੜਪ, 2 ਕੈਦੀਆਂ ਦੀ ਮੌ+ਤ, 2 ਪਟਿਆਲਾ ਹਸਪਤਾਲ ਰੈਫਰ

0

ਸੰਗਰੂਰ: ਸੰਗਰੂਰ ਜੇਲ੍ਹ ਵਿਚ ਦੋ ਗੁੱਟਾ ਵਿਚਾਲੇ ਖੂਨੀ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਝੜਪ ਵਿਚ 2 ਕੈਂਦੀਆਂ ਦੀ ਮੋਤ ਹੋ ਗਈ ਹੈ ‘ਤੇ 2 ਕੈਦੀ ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ। ਇਨ੍ਹਾਂ ਜ਼ਖਮੀ ਕੈਦੀਆਂ ਨੂੰ ਪਟਿਆਲਾ ਦੇ ਰਜਿੰਦਰ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਵੱਲੋਂ ਇਕ ਤੇਜ਼ ਕਟਰ ਨਾਲ ਹਮਲਾ ਕੀਤਾ ਗਿਆ ਹੈ।

ਇਸ਼ਕ ’ਚ ਅੰਨੀ ਪਤਨੀ ਨੇ ‘ਬੁਆਏਫ੍ਰੈਡ’ ਨਾਲ ਮਿਲਕੇ ਪਤੀ ਦਾ ਕੀਤਾ ਕਤਲ,ਪ੍ਰੇਮੀ ਵੀ ਸੀ ਪਤੀ ਦਾ ਜਿਗਰੀ ਯਾਰ

ਮ੍ਰਿਤਕ ਕੈਦੀਆਂ ਦੀ ਪਹਿਚਾਣ ਮਹੁੰਮਦ ਹਾਰੀਸ਼ ‘ਤੇ ਧਰਮਿੰਦਰ ਸਿੰਘ ਵਜੋ ਹੋਈ ਹੈ। ਫਿਲਹਾਲ ਪੁਲਿਸ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਪਰ ਅੱਜ ਹੋਏ ਇਸ ਹਮਲੇ ਨੇ ਇਕ ਵਾਰ ਫਿਰ ਤੋਂ ਪ੍ਰਸ਼ਾਸ਼ਨ ਦੇ ਦਾਅਵਿਆ ਦੀ ਪੋਲ ਖੋਲ੍ਹ ਦਿੱਤੀ ਹੈ।