Home Blog Page 1719

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਵਾਤਾਵਰਣ ਜਾਗਰੂਕਤਾ ਪ੍ਰੋਜੈਕਟ ਤਹਿਤ ਪੋਸਟਰ ਮੇਕਿੰਗ ਤੇ ਇੰਸਟਾਲੇਸ਼ਨ ਮੁਕਾਬਲੇ ਆਯੋਜਿਤ

0

ਤਲਵੰਡੀ ਸਾਬੋ, 18 ਅਪ੍ਰੈਲ : ਭਾਰਤ ਸਰਕਾਰ ਦੇ “ਮਿਸ਼ਨ ਲਾਇਫ”ਤਹਿਤ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਗੁਰੂ ਕਾਸ਼ੀ ਯੂਨੀਵਰਸਿਟੀ ਨੂੰ ਮਿਲੇ ਪ੍ਰੋਜੈਕਟ ਤਹਿਤ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਦੀ ਦੇਖ ਰੇਖ ਹੇਠ ਫੈਕਲਟੀ ਆਫ਼ ਵਿਜ਼ੂਅਲ ਐਂਡ ਪਰਫੋਰਮਿੰਗ ਆਰਟਸ ਵੱਲੋਂ ਪੋਸਟਰ ਮੇਕਿੰਗ ਤੇ ਇੰਸਟਾਲੇਸ਼ਨ ਮੁਕਾਬਲੇ ਕਰਵਾਏ ਗਏ।ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਕੰਵਲਜੀਤ ਕੌਰ, ਮੁੱਖ ਆਯੋਜਿਕਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਵਾਤਾਵਰਣ ਹਰਾ ਭਰਾ ਤੇ ਸਾਫ਼ ਸੁਥਰਾ ਬਣਾਈ ਰੱਖਣ ਅਤੇ ਜੈਵਿਕ ਖੇਤੀ ਪ੍ਰਤੀ ਪ੍ਰੋਤਸਾਹਿਤ ਕਰਨ ਲਈ ਮੁਕਾਬਲੇ ਕਰਵਾਏ ਗਏ।

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਇੰਡਸਟਰੀਅਲ ਟੂਰ

ਜਿਸ ਵਿੱਚ ਲਗਭਗ 40 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਵਿਦਿਆਰਥੀਆਂ ਵੱਲੋਂ ਕੁਦਰਤੀ ਸੁੰਦਰਤਾ ਨੂੰ ਪੇਸ਼ ਕਰਦੇ ਪੋਸਟਰ ਦਰਸ਼ਕਾਂ ਦੇ ਮਨ ਨੂੰ ਮੋਹ ਰਹੇ ਸਨ। ਵਿਦਿਆਰਥੀਆਂ ਵੱਲੋਂ ਬਣਾਏ ਗਏ ਜੈਵਿਕ ਖਾਦ ਉਤਪਾਦਨ ਦੇ ਮਾਡਲ ਲਾਜਵਾਬ ਕਲਾਕਾਰੀ ਦਾ ਨਮੂਨਾ ਸਨ।ਇਸ ਮੌਕੇ ਮਾਹਿਰਾਂ ਵੱਲੋਂ ਵਿਦਿਆਰਥੀਆਂ ਨੂੰ ਜੈਵਿਕ ਖੇਤੀ ਤਿਆਰ ਕਰਨ ਦੇ ਵੱਖ-ਵੱਖ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪਾਣੀ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ ਗਿਆ।

 

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਇੰਡਸਟਰੀਅਲ ਟੂਰ

0

ਤਲਵੰਡੀ ਸਾਬੋ, 18 ਅਪ੍ਰੈਲ : ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਉਦਯੋਗਾਂ ਦੀ ਕਾਰਜ ਪ੍ਰਣਾਲੀ ਤੋਂ ਜਾਣੂ ਕਰਵਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਇੰਜੀਨਿਅਰਿੰਗ ਐਂਡ ਟੈਕਨਾਲੋਜੀ ਦੇ 40 ਵਿਦਿਆਰਥੀਆਂ ਨੇ ਡਾ. ਹਰਸਿਮਰਨ ਦੀ ਦੇਖ-ਰੇਖ ਹੇਠ ਪੈਨਕਾਰਬੋ ਗਰੀਨ ਫਿਉਲ ਪ੍ਰਾਈਵੇਟ ਲਿਮਿਟੇਡ ਦੇ ਬਾਇਓ ਇਥਨਾਲ ਪਲਾਂਟ ਦਾ ਦੌਰਾ ਕੀਤਾ।ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਿਤ ਟੁਟੇਜਾ, ਡੀਨ ਨੇ ਦੱਸਿਆ ਕਿ ਊਰਜਾ ਦੇ ਖੇਤਰ ਵਿੱਚ ਆ ਰਹੇ ਬਦਲਾਵਾਂ ਅਤੇ ਵਿਸ਼ਵੀ ਪੱਧਰ ‘ਤੇ ਵਾਤਾਵਰਣ ਨੂੰ ਰਵਾਇਤੀ ਊਰਜਾ ਸ੍ਰੋਤਾਂ ਦੁਆਰਾ ਹੋ ਰਹੇ ਪ੍ਰਦੂਸ਼ਣ ਤੋਂ ਰੋਕਣ ਲਈ ਨਵੀਆਂ ਕਾਢਾਂ ਹੋ ਰਹੀਆਂ ਹਨ।

ਰਿਹਾਈਆਂ ਦਾ ਮਸਲਾ: ਤੀਜ਼ੇ ਦਿਨ ਵੀ ਕਿਸਾਨਾਂ ਵੱਲੋਂ ਸ਼ੰਭੂ ਰੇਲਵੇ ਲਾਈਨ ‘ਤੇ ਧਰਨਾ ਜਾਰੀ

ਇਸ ਖੇਤਰ ਵਿੱਚ ਨਵੀਆਂ ਖੋਜਾਂ ਨੂੰ ਪ੍ਰੋਤਸਾਹਿਤ ਕਰਨ ਲਈ ਜੀ.ਕੇ.ਯੂ. ਦੇ ਵਿਦਿਆਰਥੀਆਂ ਨੇ ਇਥਨਾਲ ਪਲਾਂਟ ਦਾ ਦੌਰਾ ਕੀਤਾ। ਇਸ ਮੌਕੇ ਜਸਵਿੰਦਰ ਸਿੰਘ ਗਰੇਵਾਲ, ਵਾਈਸ ਪ੍ਰੈਸੀਡੈਂਟ, ਪੈਨਕਾਰਬੋ ਗਰੀਨ ਫਿਉਲ ਪ੍ਰਾਈਵੇਟ ਲਿਮਿਟੇਡ ਨੇ ਵਿਦਿਆਰਥੀਆਂ ਨੂੰ ਗਰੀਨ ਊਰਜਾ ਦੇ ਉਤਪਾਦਨ ਵਿੱਚ ਆ ਰਹੀਆਂ ਚੁਣੌਤੀਆਂ ਤੇ ਉਨਾਂ ਦੇ ਸਮਾਧਾਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਸ ਖੇਤਰ ਵਿੱਚ ਉਪਲਬਧ ਰੁਜ਼ਗਾਰ ਦੇ ਮੌਕਿਆਂ ਬਾਰੇ ਵੀ ਚਾਨਣਾ ਪਾਇਆ। ਵਿਦਿਆਰਥੀਆਂ ਨੇ ਇਸ ਦੌਰੇ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਟੂਰ ਨਾਲ ਵਾਤਾਵਰਣ ਪੱਖੀ ਊਰਜਾ ਉਤਪਾਦਨ ਦੇ ਸਰੋਤ ਪੈਦਾ ਕਰਨ ਲਈ ਜਾਗਰੂਕਤਾ ਆਵੇਗੀ।

 

GST ਵਿਭਾਗ ਨੇ ਨਾਕਾਬੰਦੀ ਦੌਰਾਨ ਜ਼ਬਤ ਕੀਤਾ 3 ਕਰੋੜ 82 ਲੱਖ ਦਾ ਸੋਨਾ

0

ਜਲੰਧਰ: ਲੋਕ ਸਭਾ ਚੋਣਾ ਕਰਕੇ ਪੁਲਿਸ ਵੱਲੋਂ ਲਗਾਤਾਰ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ। ਹੁਣ ਇਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿਥੇ GST ਵਿਭਾਗ ਨੂੰ ਨਾਕਾਬੰਦੀ ਦੌਰਾਨ ਵੱਡੀ ਕਾਮਯਾਬੀ ਹੱਥ ਲੱਗੀ ਹੈ। GST ਵਿਭਾਗ ਵਲੋਂ 5 ਕਿਲੋਂ ਸੋਨੇ ਨੂੰ ਜ਼ਬਤ ਕੀਤਾ ਗਿਆ ਹੈ। ਜਾਣਕਾਰਾੀ ਮੁਤਾਬਕ GST ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ‘ਤੇ ਉਨ੍ਹਾਂ ਵੱਲੋਂ ਨਾਕਾਬੰਦੀ ਕੀਤੀ ਗਈ।

ਰਿਹਾਈਆਂ ਦਾ ਮਸਲਾ: ਤੀਜ਼ੇ ਦਿਨ ਵੀ ਕਿਸਾਨਾਂ ਵੱਲੋਂ ਸ਼ੰਭੂ ਰੇਲਵੇ ਲਾਈਨ ‘ਤੇ ਧਰਨਾ ਜਾਰੀ

ਇਸ ਨਾਕਾਬੰਦੀ ਦੌਰਾਨ ਜਦੋ ਇਕ WAGONAR ਗੱਡੀ ਰੋਕੀ ਗਈ ਤਾਂ ਉਸ ਵਿਚੋ ਪੰਜ ਕਿਲੋ ਸੋਨਾ ਬਰਾਮਦ ਹੋਇਆ। ਇਸ ਜ਼ਬਤ ਕੀਤੇ ਸੋਨੇ ਦੀ ਕੀਮਤ 3 ਕਰੋੜ 82 ਲੱਖ ਦੱਸੀ ਜਾ ਰਹੀ ਹੈ। ਮੁਢਲੀ ਜਾਣਕਾਰੀ ਮੁਤਾਬਕ GST ਵਿਭਾਗ ਨੇ ਜਿਹੜਾ ਸੋਨਾ ਜ਼ਬਤ ਕੀਤਾ ਹੈ ਉਹ ਲੁਧਿਆਣਾ ਦੇ ਕਿਸੇ ਜਵੈਲਰ ਦਾ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਇਸ ਸੋਨੇ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਹ ਸੋਨਾ ਅਸਲੀ ਹੈ ਜਾਂ ਨਕਲੀ।

ਰਿਹਾਈਆਂ ਦਾ ਮਸਲਾ: ਤੀਜ਼ੇ ਦਿਨ ਵੀ ਕਿਸਾਨਾਂ ਵੱਲੋਂ ਸ਼ੰਭੂ ਰੇਲਵੇ ਲਾਈਨ ‘ਤੇ ਧਰਨਾ ਜਾਰੀ

ਸ਼ੰਭੂ, 19 ਅਪ੍ਰੈਲ: ਹਰਿਆਣਾ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਗ੍ਰਿਫਤਾਰ ਕੀਤੇ ਗਈ ਕਿਸਾਨਾਂ ਨੂੰ ਰਿਹਾਅ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ(ਗੈਰ ਰਾਜਨੀਤਕ) ਵੱਲੋਂ 17 ਅਪ੍ਰੈਲ ਤੋਂ ਸ਼ੰਭੂ ਰੇਲਵੇ ਟਰੈਕ ਉੱਪਰ ਦਿੱਤਾ ਜਾ ਰਿਹਾ ਧਰਨਾ ਅੱਜ ਤੀਜ਼ੇ ਦਿਨ ਵਿਚ ਸ਼ਾਮਲ ਹੋ ਗਿਆ। ਇਸ ਧਰਨੇ ਕਾਰਨ ਪੰਜ ਦਰਜ਼ਨ ਤੋਂ ਵੱਧ ਮਹੱਤਵਪੂਰਨ ਰੇਲ ਗੱਡੀਆਂ ਨੂੰ ਮੁਅੱਤਲ ਕੀਤਾ ਗਿਆ ਹੈ ਤੇ ਕਈਆਂ ਦੇ ਰੂਟ ਨੂੰ ਤਬਦੀਲ ਕੀਤਾ ਗਿਆ। ਉਂਝ ਮਸਲੇ ਦੇ ਹੱਲ ਲਈ ਸਰਕਾਰ ਦੇ ਨੁਮਾਇੰਦਿਆਂ ਅਤੇ ਕਿਸਾਨ ਆਗੂਆਂ ਵਿਚਕਾਰ ਗੈਰ ਰਸਮੀ ਗੱਲਬਾਤ ਜਾਰੀ ਹੈ ਪ੍ਰੰਤੂ ਹਾਲੇ ਤੱਕ ਨਤੀਜ਼ਾ ਸਾਹਮਣੇ ਨਹੀਂ ਆਇਆ ਹੈ। ਇਸ ਰੇਲਵੇ ਟਰੈਕ ਉਪਰ ਵੱਡੀ ਗਿਣਤੀ ਵਿਚ ਕਿਸਾਨ ਪੁੱਜੇ ਹੋਏ ਹਨ ਤੇ ਪੁਲਿਸ ਬਲ ਵੀ ਭਾਰੀ ਤਾਦਾਦ ਵਿਚ ਤੈਨਾਤ ਕੀਤਾ ਹੋਇਆ ਹੈ।

ਦੇਸ਼ ’ਚ ਪਹਿਲੇ ਗੇੜ੍ਹ ਦੇ ਲਈ ਪੋਲੰਗ ਸ਼ੁਰੂ, 102 ਸੀਟਾਂ ਲਈ 21 ਸੂਬਿਆਂ ਵਿਚ ਪੈ ਰਹੀਆਂ ਹਨ ਵੋਟਾਂ

ਉਧਰ ਹਰਿਆਣਾ ਦੇ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਣੀ ਨੇ ਵੀ ਐਲਾਨ ਕੀਤਾ ਹੈਕਿ ਮੋਰਚੇ ਵੱਲੋਂ ਦੱਸੀ ਗਿਣਤੀ ਤੋਂ ਇਲਾਵਾ ਹੋਰ ਬਹੁਤ ਸਾਰੇ ਕਿਸਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਹੋਇਆ ਹੈ, ਜਿੰਨ੍ਹਾਂ ਦੀ ਰਿਹਾਈ ਲਈ ਮੋਰਚਾ ਖ਼ੋਲਿਆ ਜਾਵੇਗਾ। ਗੌਰਤਲਬ ਹੈ ਕਿ ਇਸਤੋਂ ਪਹਿਲਾਂ ਕਿਸਾਨਾਂ ਵੱਲੋਂ ਇੰਨ੍ਹਾਂ ਮੰਗਾਂ ਨੂੰ ਲੈ ਕੇ 9 ਅਪ੍ਰੈਲ ਨੂੰ ਰੇਲ ਰੋਕੂ ਪ੍ਰੋਗਰਾਮ ਦਾ ਐਲਾਨ ਕੀਤਾ ਸੀ ਪ੍ਰੰਤੂ ਸਰਕਾਰ ਨੇ ਮੀਟਿੰਗ ਦਾ ਭਰੋਸਾ ਦੇਣ ਕਾਰਨ ਇਸਨੂੰ ਟਾਲ ਦਿੱਤਾ ਸੀ। 10 ਫ਼ਰਵਰੀ ਨੂੰ ਕਿਸਾਨ ਆਗੂਆਂ ਤੇ ਸਰਕਾਰ ਦੇ ਨੁਮਾਇੰਦਿਆਂ ਵਿਚਕਾਰ ਮੀਟਿੰਗ ਹੋਈ ਤਾਂ ਸਰਕਾਰ ਨੇ 16 ਅਪ੍ਰੈਲ ਤੱਕ ਹਿਰਾਸਤ ’ਚ ਲਏ ਕਿਸਾਨਾਂ ਨੂੰ ਰਿਹਾਅ ਕਰਨ ਦਾ ਭਰੋਸਾ ਦਿੱਤਾ ਸੀ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਐਲਾਨ ਕੀਤਾ ਹੈ ਕਿ ਸਰਕਾਰ ਕਿਸਾਨਾਂ ਦੇ ਸਬਰ ਨੂੰ ਨਾ ਪਰਖੇ ਤੇ ਜੇਕਰ ਜਲਦ ਹੀ ਕਿਸਾਨਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਹੋਰਨਾਂ ਰੇਲਵੇ ਟਰੈਕਾਂ ਨੂੰ ਵੀ ਜਾਮ ਕੀਤਾ ਜਾ ਸਕਦਾ ਹੈ।

 

ਦੇਸ਼ ’ਚ ਪਹਿਲੇ ਗੇੜ੍ਹ ਦੇ ਲਈ ਪੋਲੰਗ ਸ਼ੁਰੂ, 102 ਸੀਟਾਂ ਲਈ 21 ਸੂਬਿਆਂ ਵਿਚ ਪੈ ਰਹੀਆਂ ਹਨ ਵੋਟਾਂ

8 ਕੇਂਦਰੀ ਮੰਤਰੀਆਂ ਸਹਿਤ ਕੁੱਲ 1625 ਉਮੀਦਵਾਰ ਅਜ਼ਮਾ ਰਹੇ ਹਨ ਅਪਣੀ ਕਿਸਮਤ
ਨਵੀਂ ਦਿੱਲੀ, 19 ਅਪ੍ਰੈਲ: ਦੇਸ ’ਚ ਲੋਕਤੰਤਰ ਦੇ ਸਭ ਤੋਂ ਵੱਡੇ ‘ਮੇਲੇ’ ਦੇ ਰੂਪ ਵਿਚ ਜਾਣੀਆਂ ਜਾਂਦੀਆਂ ਲੋਕ ਸਭਾ ਚੋਣਾਂ ਲਈ ਵੋਟਾਂ ਦਾ ਅਗਾਜ਼ ਅੱਜ ਤੋਂ ਸ਼ੁਰੂ ਹੋ ਗਿਆ ਹੈ। ਪਹਿਲੇ ਗੇੜ੍ਹ ਤਹਿਤ ਸ਼ੁੱਕਰਵਾਰ ਨੂੰ ਦੇਸ ਭਰ ਦੇ 21 ਸੂਬਿਆਂ ਵਿਚ 102 ਸੀਟਾਂ ਲਈ ਸਵੇਰੇ 8 ਵਜੇ ਵੋਟਾਂ ਪੈ ਰਹੀਆਂ ਹਨ। ਇੰਨ੍ਹਾਂ ਚੋਣਾਂ ਵਿਚ ਕੇਂਦਰ ਦੇ ਅੱਠ ਮੰਤਰੀਆਂ ਸਹਿਤ ਕੁੱਲ 1625 ਉਮੀਦਵਾਰ ਅਪਣੀ ਕਿਸਮਤ ਅਜ਼ਮਾ ਰਹੇ ਹਨ। ਇੰਨ੍ਹਾਂ ਵਿਚ ਨਿਤਨ ਗਡਗਰੀ ਦਾ ਨਾਂ ਸਭ ਤੋਂ ਵੱਡਾ ਹੈ, ਜੋਕਿ ਆਰਐਸਐਸ ਦਾ ਗੜ੍ਹ ਮੰਨੇ ਜਾਣ ਵਾਲੇ ਨਾਗਪੁਰ ਤੋਂ ਤੀਜ਼ੀ ਵਾਰ ਚੋਣ ਲੜ ਰਹੇ ਹਨ।

ਪੰਜਾਬ ’ਚ ਪਾਰਟੀ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਅੱਜ ‘ਮੈਦਾਨ’ ’ਚ ਉੱਤਰਨਗੇ ਭਗਵੰਤ ਮਾਨ

ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਇਸ ਗੇੜ੍ਹ ’ਚ ਤਾਮਿਲਨਾਡੂ ਅਤੇ ਉੱਤਰਾਖੰਡ ਅਜਿਹਾ ਸੂਬਾ ਹੈ, ਜਿੱਥੇ ਸਾਰੀਆਂ ਸੀਟਾਂ ਲਈ ਵੋਟਾਂ ਪੈਣਗੀਆਂ। ਤਾਮਿਲਨਾਡੂ ਵਿਚ ਲੋਕ ਸਭਾ ਦੀਆਂ 39 ਅਤੇ ਉੱਤਰਾਖੰਡ ਵਿਚ 5 ਸੀਟਾਂ ਹਨ। ਇਸੇ ਤਰ੍ਹਾਂ ਦੀਆਂ 12 ਅਤੇ ਉਤਰ ਪ੍ਰੇਦਸ਼ ਦੀਆਂ 8 ਸੀਟਾਂ ਲਈ ਪਹਿਲੇ ਗੇੜ੍ਹ ਵਿਚ ਵੋਟਾਂ ਪੈ ਰਹੀਆਂ ਹਨ। ਇਸ ਗੇੜ੍ਹ ਦੇ ਵਿਚ ਵੋਟਾਂ ਪਾਉਣ ਵਾਲੇ ਵੋਟਰਾਂ ਦੀ ਕੁੱਲ ਗਿਣਤੀ 16.36 ਕਰੋੜ ਹੈ। ਇੰਨ੍ਹਾਂ ਚੋਣਾਂ ’ਚ ਵੋਟਰਾਂ ਨੂੰ ਅਪਣੀ ਵੋਟ ਦਾ ਇਸਤੇਮਾਲ ਕਰਨ ਲਈ ਚੋਣ ਕਮਿਸ਼ਨ ਵੱਲੋਂ 1 ਲੱਖ 87 ਹਜ਼ਾਰ ਪੋਲੰਗ ਬੁੂਥ ਬਣਾਏ ਗਏ ਹਨ।

 

ਪੰਜਾਬ ’ਚ ਪਾਰਟੀ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਅੱਜ ‘ਮੈਦਾਨ’ ’ਚ ਉੱਤਰਨਗੇ ਭਗਵੰਤ ਮਾਨ

0

ਫ਼ਤਿਹਗੜ੍ਹ ਸਾਹਿਬ ’ਚ ਚੋਣ ਰੈਲੀ ਤੇ ਰਾਜਪੁਰਾ ’ਚ ਕਰਨਗੇ ਰੋਡ ਸੋਅ
ਚੰਡੀਗੜ੍ਹ, 19 ਅਪ੍ਰੈਲ: ਆਗਾਮੀ 1 ਜੂਨ ਨੂੰ ਪੰਜਾਬ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਹੁਣ ਪਾਰਟੀ ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਖੁਦ ਚੋਣ ਮੈਦਾਨ ਵਿਚ ਉਤਰ ਆਏ ਹਨ। ਬੀਤੇ ਕੱਲ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਦੇ ਉਮੀਦਵਾਰਾਂ ਨਾਲ ਆਗੂਆਂ ਦੀ ਹਾਜ਼ਰੀ ’ਚ ਚੋਣ ਰਣਨੀਤੀ ਬਣਾਉਣ ਤੋਂ ਬਾਅਦ ਹੁਣ ਉਹ ਅੱਜ ਤੋਂ ਫ਼ੀਲਡ ਵਿਚ ਜਾਣਗੇ। ਪਹਿਲੇ ਦਿਨ ਦੇ ਉਲੀਕੇ ਪ੍ਰੋਗਰਾਮ ਤਹਿਤ ਮੁੱਖ ਮੰਤਰੀ ਬਾਅਦ ਦੁਪਿਹਰ 4 ਵਜੇਂ ਫ਼ਤਿਹਗੜ੍ਹ ਸਾਹਿਬ ’ਚ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਵਿਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨਗੇ।

ਭਗਵੰਤ ਮਾਨ ਨੇ ਪੰਜਾਬ ਚ ਆਪ ਉਮੀਦਵਾਰਾਂ ਦੀ ਵਿੱਡੀ ਚੋਣ ਮੁਹਿੰਮ

ਇਸਤੋਂ ਬਾਅਦ ਉਹ ਸ਼ਾਮ 5 ਵਜੇਂ ਪਟਿਆਲਾ ਤੋਂ ਉਮੀਦਵਾਰ ਡਾ ਬਲਵੀਰ ਸਿੰਘ ਦੇ ਹੱਕ ’ਚ ਰਾਜਪੁਰਾ ਸ਼ਹਿਰ ਵਿਚ ਵੱਡਾ ਰੋਡ ਸੋਅ ਕਰਨਗੇ। ਦਸਣਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਸੂਬੇ ਦੀਆਂ ਸਾਰੀਆਂ ਸੀਟਾਂ ਉਪਰ ਉਮੀਦਵਾਰ ਉਤਰਾਨ ਵਾਲੀ ਪਾਰਟੀ ਬਣ ਗਈ ਹੈ ਜਦੋਂਕਿ ਕਾਂਗਰਸ ਤੇ ਅਕਾਲੀਆਂ ਨੇ ਹਾਲੇ 6-6 ਅਤੇ ਭਾਜਪਾ ਨੇ 7 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਅਰਵਿੰਦ ਕੇਜ਼ਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਤੋਂ ਇਲਾਵਾ ਪੂਰੇ ਦੇਸ ’ਚ ਆਪ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਦਾ ਜਿੰਮਾ ਭਗਵੰਤ ਮਾਨ ਦੇ ਮੋਢਿਆ ਉਪਰ ਪਿਆ ਹੈ ਤੇ ਇਸਦੇ ਲਈ ਉਹ ਆਸਾਮ, ਗੁਜਰਾਤ ਤੇ ਹੋਰਨਾਂ ਸੂਬਿਆਂ ਵਿਚ ਪਹਿਲੇ ਗੇੜ੍ਹ ਦੀਆਂ ਚੋਣ ਲਈ ਚੱਕਰ ਲਗਾ ਆਏ ਹਨ।

 

ਭਗਵੰਤ ਮਾਨ ਨੇ ਪੰਜਾਬ ਚ ਆਪ ਉਮੀਦਵਾਰਾਂ ਦੀ ਵਿੱਡੀ ਚੋਣ ਮੁਹਿੰਮ

0

ਕਿਹਾ, 2024 ਦੀਆਂ ਚੋਣਾਂ ਲੋਕਤੰਤਰ ਨੂੰ ਬਚਾਉਣ ਦੀ ਲੜਾਈ

ਮੁਹਾਲੀ, 18 ਅਪ੍ਰੈਲ: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਪਾਰਟੀ ਉਮੀਦਵਾਰਾਂ ਦੀ ਚੋਣ ਮੁਹਿੰਮ
ਵਿੱਢਦਿਆਂ ਐਲਾਨ ਕੀਤਾ ਕਿ 2024 ਦੀਆਂ ਚੋਣਾਂ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ। ‘ਆਪ’ ਦਾ ਮਿਸ਼ਨ 13-0′ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਨੇ ਆਪਣੇ ਉਮੀਦਵਾਰਾਂ ਨੂੰ ਸਾਰੇ ਪਾਰਟੀ ਵਰਕਰਾਂ ਅਤੇ ਮੀਡੀਆ ਵਾਲਿਆਂ ਨਾਲ ਜਾਣੂ ਕਰਵਾਉਣ ਲਈ ਇਸ ਸਮਾਗਮ ਦਾ ਆਯੋਜਨ ਕੀਤਾ ਹੈ। ‘ਆਪ’ ਦੇ ਉਮੀਦਵਾਰ ਵੰਸ਼ਵਾਦੀ ਸਿਆਸਤਦਾਨ ਨਹੀਂ ਹਨ, ਉਹ ਆਮ ਪਿਛੋਕੜ ਤੋਂ ਆਉਂਦੇ ਹਨ, ਆਮ ਪਰਿਵਾਰਾਂ ਤੋਂ ਆਉਣ ਵਾਲੇ ਲੋਕ ਹੀ ਸੰਸਦ ਵਿਚ ਆਮ ਲੋਕਾਂ ਦੀ ਆਵਾਜ਼ ਬਣਦੇ ਹਨ। ਮਾਨ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਜਾਂ ਹਾਰਨ ਦੀ ਨਹੀਂ, ਇਹ ਤਾਨਾਸ਼ਾਹੀ ਦੇ ਵਿਰੁੱਧ ਲੜਾਈ ਹੈ, ਇਹ ਸਾਡੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ। ਸਾਡਾ ਦੇਸ਼ ਅੱਜ ਇੱਕ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਸਾਡੇ ਕੋਲ ਇੱਕ ਤਾਨਾਸ਼ਾਹ ਸੱਤਾ ਵਿੱਚ ਹੈ ਜੋ ਸਿਰਫ ਆਪਣੇ ਬਾਰੇ ਹੀ ਸੋਚਦਾ ਅਤੇ ਆਪਣੇ ਬਾਰੇ ਹੀ ਗੱਲ ਕਰਦਾ ਹੈ, ਉਹ ਵਿਰੋਧੀ ਆਗੂਆਂ ਨੂੰ ਜੇਲ੍ਹ ਵਿੱਚ ਡੱਕ ਰਿਹਾ ਹੈ।

ਕਿਸਾਨਾਂ ’ਤੇ ਲਾਠੀਚਾਰਜ਼: ਜਥੇਬੰਦੀਆਂ ਨੇ ਐਸ.ਐਸ.ਪੀ ਕੋਲ ਜਤਾਇਆ ਰੋਸ਼

ਭਗਵੰਤ ਮਾਨ ਨੇ ਕਿਹਾ ਕਿ ਜਦੋਂ ਤਾਨਾਸ਼ਾਹੀ, ਬੇਇਨਸਾਫ਼ੀ ਅਤੇ ਜ਼ੁਲਮ ਦਾ ਬੋਲਬਾਲਾ ਹੁੰਦਾ ਹੈ ਤਾਂ ਪ੍ਰਮਾਤਮਾ ਸਾਨੂੰ ਇਨ੍ਹਾਂ ਸਾਰੀਆਂ ਬੁਰਾਈਆਂ ਤੋਂ ਮੁਕਤ ਕਰਨ ਲਈ ਆਪਣਾ ‘ਝਾੜੂ’ ਵਰਤਦਾ ਹੈ। ਮੈਂ ਹੁਣੇ ਗੁਜਰਾਤ ਤੋਂ ਵਾਪਿਸ ਆਇਆ ਹਾਂ, ਇਸ ਤੋਂ ਪਹਿਲਾਂ ਮੈਂ ਅਸਾਮ ਅਤੇ ਕੁਰੂਕਸ਼ੇਤਰ ਵਿਖੇ ਗਿਆ ਸੀ। ਹਰ ਥਾਂ ਲੋਕ ਇੱਕ ਹੀ ਗੱਲ ਕਹਿ ਰਹੇ ਹਨ, ਕਿ ਭਾਜਪਾ ਸਰਕਾਰ ਅਤੇ ਨਰਿੰਦਰ ਮੋਦੀ ਸਿਰਫ ਤੇ ਸਿਰਫ ਅਰਵਿੰਦ ਕੇਜਰੀਵਾਲ ਅਤੇ ‘ਆਪ’ ਤੋਂ ਡਰਦੇ ਹਨ। ਇਸ ਲਈ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਹੈ ਤਾਂਕਿ ਉਹ ਚੌਣਾਂ ਵਿਚ ਪ੍ਰਚਾਰ ਨਾ ਕਰ ਸਕਣ । ਲੋਕ ਕਹਿ ਰਹੇ ਹਨ ਕਿ ਭਾਜਪਾ ਦੇ ਇਨ੍ਹਾਂ ਜ਼ੁਲਮਾਂ ਦਾ ਜਵਾਬ ਉਹ ਆਪਣੀਆਂ ਵੋਟਾਂ ਰਾਹੀਂ ਦੇਣਗੇ- ‘ਜੇਲ੍ਹ ਦਾ ਬਦਲਾ ਵੋਟ’ ਅਤੇ ‘ਜ਼ੁਲਮ ਦਾ ਜਵਾਬ ਵੋਟ ਨਾਲ’। ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਿਰਫ਼ ਇੱਕ ਵਿਅਕਤੀ ਹੀ ਨਹੀਂ, ਸਗੋਂ ਉਹ ਇੱਕ ਵਿਚਾਰ ਹਨ, ਉਹ ਅਰਵਿੰਦ ਕੇਜਰੀਵਾਲ ਦੇ ਸ਼ਰੀਰ ਨੂੰ ਜੇਲ੍ਹ ਵਿੱਚ ਸੁੱਟ ਸਕਦੇ ਹਨ, ਪਰ ਉਹ ਉਨ੍ਹਾਂ ਦੀ ਸੋਚ ਨੂੰ ਕਿਵੇਂ ਰੋਕਣਗੇ?

ਕਿਸਾਨੀ ਮੰਗਾਂ ਨੂੰ ਲੈ ਕੇ ਧਰਨਾ ਜਾਰੀ: ਬੀਬੀਆਂ ਨੇ ਸੰਭਾਲਿਆਂ ਮੌਰਚਾ

ਮਾਨ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੇ ਹਰ ਸਿਪਾਹੀ ਦੀ ਜ਼ਿੰਮੇਵਾਰੀ ਹੈ ਕਿ ਉਹ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਸ਼ੁਰੂ ਕੀਤੀ ਕੰਮ ਦੀ,ਪਾਰਦਰਸ਼ੀ ਅਤੇ ਇਮਾਨਦਾਰੀ ਵਾਲੀ ਰਾਜਨੀਤੀ ਦੀ ਰਾਖੀ ਕਰਨ ਅਤੇ ਉਸ ਨੂੰ ਅੱਗੇ ਵਧਾਉਣ। ਅਰਵਿੰਦ ਕੇਜਰੀਵਾਲ ਨੇ ਇਸ ਪਾਰਟੀ ਨੂੰ ਰਾਮਲੀਲਾ ਮੈਦਾਨ ਤੋਂ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਅੰਦੋਲਨ ਕਰਕੇ ਬਣਾਇਆ, ਸਿਰਫ ਦਸ ਸਾਲਾਂ ਵਿੱਚ ਹੀ ਆਮ ਆਦਮੀ ਪਾਰਟੀ ਇਕ ਰਾਸ਼ਟਰੀ ਪਾਰਟੀ ਬਣ ਗਈ। ਸਾਡੇ ਵਰਗੀ ਕੋਈ ਹੋਰ ਸਿਆਸੀ ਪਾਰਟੀ ਕਦੇ ਐਨੀ ਤੇਜੀ ਨਾਲ ਅੱਗੇ ਨਹੀਂ ਵਧੀ। ਦੋ ਰਾਜਾਂ ਵਿੱਚ ਸਾਡੀ ਸਰਕਾਰ ਹੈ, ਸਾਡੇ 10 ਰਾਜ ਸਭਾ ਮੈਂਬਰ ਹਨ, ਸਾਡੇ ਗੁਜਰਾਤ ਵਿੱਚ 5 ਵਿਧਾਇਕ ਹਨ, ਗੋਆ ਵਿੱਚ 2 ਵਿਧਾਇਕ ਹਨ, ਸਾਡੇ ਕੋਲ ਚੰਡੀਗੜ੍ਹ ਵਿੱਚ ‘ਆਪ’ ਦਾ ਮੇਅਰ ਹੈ, ਮੱਧ ਪ੍ਰਦੇਸ਼ ਦੇ ਸੰਗਰੌਲੀ ਵਿੱਚ ਸਾਡਾ ਇੱਕ ਮਿਉਂਸਪਲ ਕੌਂਸਲਰ ਹੈ ਅਤੇ ਦਿੱਲੀ ਵਿੱਚ ਸਾਡਾ ਭਾਰੀ ਬਹੁਮਤ ਹੈ। ਭਾਜਪਾ ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾ ਅਤੇ ਸਾਡੀ ਦੇਸ਼ ਭਗਤੀ ਅਤੇ ਇਮਾਨਦਾਰ ਰਾਜਨੀਤੀ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਭਾਜਪਾ ਤੋਂ ਇਹ ਸਭ ਇਸ ਲਈ ਹਜ਼ਮ ਨਹੀਂ ਹੋ ਰਿਹਾ, ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਜਿੱਥੇ ਵੀ ‘ਆਪ’ ਜਾਂਦੀ ਹੈ, ਅਸੀਂ ਉੱਥੇ ਭਾਜਪਾ ਨੂੰ ਖਤਮ ਕਰ ਦਿੰਦੇ ਹਾਂ। ਅਰਵਿੰਦ ਕੇਜਰੀਵਾਲ ਜਿੱਥੇ ਵੀ ਜਾਂਦੇ ਹਨ, ਉੱਥੇ ਭ੍ਰਿਸ਼ਟਾਚਾਰ ਦੀ ਰਾਜਨੀਤੀ ਨੂੰ ਖਤਮ ਕਰ ਦਿੰਦੇ ਹਨ ਅਤੇ ਲੋਕ ਪੱਖੀ ਸਰਕਾਰ ਬਣਾਉਂਦੇ ਹਨ। ਪਰ ਉਹ (ਭਾਜਪਾ) ਨਹੀਂ ਜਾਣਦੇ ਕਿ ਉਹ ਸਾਨੂੰ ਨਾ ਤਾਂ ਰੋਕ ਸਕਦੇ ਹਨ ਅਤੇ ਨਾ ਹੀ ਜਾਂ ਸਾਨੂੰ ਡਰਾ ਸਕਦੇ।

ਬਠਿੰਡਾ ’ਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਖ਼ੁਸਬਾਜ਼ ਜਟਾਣਾ ਨੇ ਕੀਤਾ ਸ਼ਕਤੀ ਪ੍ਰਦਰਸ਼ਨ

ਮਾਨ ਨੇ ਕਿਹਾ ਕਿ ਇੱਥੇ ਕੋਈ ਵੀ ਕਿਸੇ ਮੰਤਰੀ ਜਾਂ ਮੁੱਖ ਮੰਤਰੀ ਦਾ ਪੁੱਤਰ ਨਹੀਂ ਹੈ, ਸਾਡੇ ਸਾਰੇ ਵਿਧਾਇਕ, ਮੰਤਰੀ ਅਤੇ ਲੋਕ ਸਭਾ ਉਮੀਦਵਾਰ ਆਮ ਪਰਿਵਾਰਾਂ ਵਿਚੋਂ ਆਉਂਦੇ ਹਨ। ਮਾਨ ਨੇ ਕਿਹਾ ਕਿ ਉਨ੍ਹਾਂ (ਰਵਾਇਤੀ ਸਿਆਸਤਦਾਨਾਂ) ਨੂੰ ਤਾਂ ਇਹ ਵੀ ਸਮੱਸਿਆ ਹੈ ਕਿ ਅਰਵਿੰਦ ਕੇਜਰੀਵਾਲ ਨੇ ਆਮ ਲੋਕਾਂ ਨੂੰ ਪਲੇਟਫਾਰਮ ਅਤੇ ਮੌਕਾ ਦਿੱਤਾ, ਆਮ ਲੋਕ ਵਿਧਾਇਕ ਅਤੇ ਮੰਤਰੀ ਚੁਣੇ ਗਏ ਅਤੇ ਹੁਣ ਉਹ ਸਿਆਸੀ ਗੰਦਗੀ ਸਾਫ਼ ਕਰ ਰਹੇ ਹਨ।ਮਾਨ ਨੇ ਕਿਹਾ ਕਿ ਉਹ ਹਰ ਹਲਕੇ ਵਿੱਚ 3-4 ਵਾਰ ਜਾਣਗੇ, ਪਰ ਸਿਰਫ਼ ਮੈਨੂੰ ਹੀ ਵੋਟ ਨਾ ਦਿਓ, ਆਪਣੇ ਲਈ, ਆਪਣੇ ਹੱਕਾਂ ਲਈ, ਆਪਣੇ ਬੱਚਿਆਂ ਦੇ ਬੇਹਤਰ ਭਵਿੱਖ ਲਈ, ਸਾਡੇ ਸੰਵਿਧਾਨ ਲਈ, ਲੋਕਤੰਤਰ ਨੂੰ ਬਚਾਉਣ ਲਈ, ਤਾਨਾਸ਼ਾਹੀ ਨੂੰ ਖਤਮ ਕਰਨ ਲਈ ਵੋਟ ਦਿਓ। ਮਾਨ ਨੇ ਅੱਗੇ ਕਿਹਾ, ਮੈਂ ਪੰਜਾਬ ਦੇ ਸਾਰੇ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਮੁਕਾਬਲਾ ਕਰਨ ਲਈ ਕਾਫੀ ਹਾਂ, ਸਾਡੇ ਕੋਲ ਉਨ੍ਹਾਂ ਵਰਗੇ ਪੈਸੇ ਨਹੀਂ ਹਨ, ਪਰ ਜਦੋਂ ਮਿਹਨਤ ਅਤੇ ਲਗਨ ਦੀ ਗੱਲ ਆਉਂਦੀ ਹੈ ਤਾਂ ਉਹ ਸਾਨੂੰ ਹਰਾ ਨਹੀਂ ਸਕਦੇ। ਮਾਨ ਨੇ ਇਹ ਵੀ ਕਿਹਾ ਕਿ ਜੇਕਰ ਦੂਸਰੀਆਂ ਪਾਰਟੀਆਂ ਨੇ ਪੈਸੇ ਦੀ ਪੇਸ਼ਕਸ਼ ਕੀਤੀ ਤਾਂ ਲੈ ਲਿਓ, ਇਹ ਤੁਹਾਡਾ ਹੀ ਪੈਸਾ ਹਨ ਜੋ ਇਹਨਾਂ ਨੇ ਦਹਾਕਿਆਂ ਤੋਂ ਲੁੱਟਿਆ ਹੈ, ਪਰ ਵੋਟ ਆਮ ਆਦਮੀ ਪਾਰਟੀ ਨੂੰ ਹੀ ਦਿਓ। ਮਾਨ ਨੇ ਕਿਹਾ ਕਿ ਸਾਡੇ ਕੋਲ ਤਾਕਤ ਨਹੀਂ ਹੈ ਅਤੇ ਅਸੀਂ ਨਫਰਤ ਦੀ ਰਾਜਨੀਤੀ ਨਹੀਂ ਕਰਦੇ, ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ, ਅਸੀਂ ਤੁਹਾਡੇ ਮੁੱਦਿਆਂ ਨੂੰ ਹੱਲ ਕਰਦੇ ਹਾਂ। ਉਨ੍ਹਾਂ ਕਿਹਾ ਕਿ ਲੋਕ ਸਾਨੂੰ ਅਤੇ ‘ਆਪ’ ਨੂੰ ਪਿਆਰ ਕਰਦੇ ਹਨ, ਲੋਕ ਹਰ ਜਗ੍ਹਾ ਐਨੇ ਗਰਮਜੋਸ਼ੀ ਅਤੇ ਉਤਸ਼ਾਹ ਨਾਲ ਸਵਾਗਤ ਕਰਦੇ ਹਨ ਕਿ ਉਹ ਥੱਕਦੇ ਨਹੀਂ। ਇਸ ਲਈ ਉਹ (ਭਾਜਪਾ) ਸਾਨੂੰ ਕਿਸੇ ਵੀ ਤਰ੍ਹਾਂ ਰੋਕ ਨਹੀਂ ਸਕਦੇ ਅਤੇ ਨਾ ਹੀ ਡਰਾ ਸਕਦੇ ਹਨ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜ਼ੇ: ਨੇਹੀਆਂਵਾਲਾ ਸਰਕਾਰੀ ਸਕੂਲ ਦੇ ਹਿੱਸੇ ਆਈਆਂ ਜਿਲ੍ਹੇ ਦੀਆਂ ਪਹਿਲੀਆਂ ਦੋ ਪੁਜੀਸ਼ਨਾਂ

ਮਾਨ ਨੇ ਕਿਹਾ ਕਿ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਹੈ, ਉਨ੍ਹਾਂ ਨੇ ਸਾਡੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ, ਹੁਣ ਸਾਡੇ ਕਿਸਾਨ ਉਨਾਂ ਨੂੰ ਪਿੰਡਾਂ ਵਿੱਚ ਨਹੀਂ ਜਾਣ ਦੇ ਰਹੇ। ਇਨ੍ਹਾਂ ਰਵਾਇਤੀ ਸਿਆਸਤਦਾਨਾਂ ਨੇ ਕਦੇ ਵੀ ਆਮ ਲੋਕਾਂ ਦਾ ਪੱਖ ਨਹੀਂ ਲਿਆ। ਅੱਜ ਜੋ ਵੀ ਉਹ ਭੁਗਤ ਰਹੇ ਹਨ, ਉਹ ਉਨ੍ਹਾਂ ਦੇ ਲੋਕ ਵਿਰੋਧੀ ਫੈਸਲਿਆਂ ਅਤੇ ਕੰਮਾਂ ਦਾ ਨਤੀਜਾ ਹੈ। ਪੰਜਾਬ ਨੂੰ ਲੁੱਟ ਕੇ ਉਹ ਹੋਰ ਅਮੀਰ ਤੋਂ ਅਮੀਰ ਹੁੰਦੇ ਗਏ ਅਤੇ ਪੰਜਾਬ ਨੂੰ ਵਿੱਤੀ ਸੰਕਟ ਵਿੱਚ ਛੱਡ ਦਿੱਤਾ। ਉਹ ਹਰ ਧੰਦੇ ਵਿੱਚ ਹਿੱਸਾ ਲੈਂਦੇ ਸਨ, ਉਹ ਜ਼ਮੀਨਾਂ ਉੱਤੇ ਗੈਰ-ਕਾਨੂੰਨੀ ਢੰਗ ਨਾਲ ਕਬਜਾ ਕਰਦੇ ਸਨ। ਪਰ ਅਸੀਂ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਦੇ ਲੋਕਾਂ ਲਈ ਹੀ ਕੰਮ ਕੀਤਾ ਹੈ। ਮੈਂ ਕੋਈ ਜ਼ਮੀਨ ਨਹੀਂ ਖਰੀਦੀ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ ਦੇਣ ਲਈ ਥਰਮਲ ਪਾਵਰ ਪਲਾਂਟ ਖਰੀਦਿਆ। ਟਰਾਂਸਪੋਰਟ ਕੰਪਨੀ, ਰੇਤ ਦੀਆਂ ਖੱਡਾਂ ਜਾਂ ਢਾਬਿਆਂ ਵਿੱਚ ਮੇਰਾ ਕੋਈ ਹਿੱਸਾ ਨਹੀਂ ਹੈ ਪਰ ਮੈਂ ਲੋਕਾਂ ਦੀਆਂ ਮੁਸ਼ਕਲਾਂ ਅਤੇ ਦੁੱਖਾਂ ਨੂੰ ਉਹਨਾਂ ਨਾਲ ਸਾਂਝਾ ਕਰਦਾ ਹਾਂ। ਮਾਨ ਨੇ ਕਿਹਾ ਕਿ ਹੁਣ ਸਮਾਂ ਬਦਲ ਗਿਆ ਹੈ। ਕੱਲ੍ਹ ਗੁਜਰਾਤ ਦੇ ਭਰੂਚ ਵਿੱਚ ‘ਆਪ’ ਉਮੀਦਵਾਰ ਦੇ ਹੱਕ ਵਿੱਚ ਲੋਕਾਂ ਦੀ ਸੁਨਾਮੀ ਵੇਖਣ ਨੂੰ ਮਿਲੀ ਸੀ। ਅੱਜ ਹਰ ਕੋਈ ‘ਆਪ’ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ, ਅਸੀਂ ਪੰਜਾਬ ‘ਚ ਸਾਰੀਆਂ ਸੀਟਾਂ ‘ਤੇ ਚੋਣ ਲੜ ਰਹੇ ਹਾਂ, ਅਤੇ 13-0 ਨਾਲ ਜਿੱਤਾਂਗੇ। ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿਚ ਸਮੂਹ ਵਲੰਟੀਅਰਾਂ ਨੂੰ ਕਿਹਾ ਕਿ ਉਹ ਚੋਣਾਂ ਵਿੱਚ ਤਨਦੇਹੀ ਨਾਲ ਕੰਮ ਕਰਨ ਅਤੇ ਉਨ੍ਹਾਂ ਦੇ ਜੋ ਵੀ ਛੋਟੇ-ਮੋਟੇ ਮਸਲੇ ਹਨ, ਉਨ੍ਹਾਂ ਨੂੰ ਚੋਣਾਂ ਤੋਂ ਬਾਅਦ ਪਰਿਵਾਰ ਦੀ ਤਰ੍ਹਾਂ ਮਿਲਜੁਲ ਕੇ ਹੱਲ ਕਰ ਲਵਾਂਗੇ, ਪਹਿਲਾਂ ਸਾਨੂੰ ਆਪਣੇ ਲੋਕਤੰਤਰ ਨੂੰ ਬਚਾਉਣ ਲਈ ਇੱਕਜੁਟ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਸੋਚਦੇ ਹਨ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਕੇ ਉਹ ਆਮ ਆਦਮੀ ਪਾਰਟੀ ਨੂੰ ਰੋਕ ਦੇਣਗੇ, ਪਰੰਤੂ ਉਹ ਅਜਿਹਾ ਗ਼ਲਤ ਸੋਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਹਨਾਂ ਚੋਣਾਂ ਵਿਚ ਭਾਰੀ ਵੋਟਾਂ ਨਾਲ ਇਕ ਵੱਡੀ ਅਤੇ ਇੱਕ ਤਰਫ਼ਾਂ ਜਿੱਤ ਹਾਸਿਲ ਕਰੇਗੀ।

ਚੋਣ ਜਾਬਤਾ ਦੀ ਪਾਲਣਾ ਨੂੰ ਲੈ ਕੇ ਸੋਸ਼ਲ ਮੀਡੀਆ ਦੀ ਰਹੇਗੀ ਵਿਸ਼ੇਸ਼ ਨਿਗਰਾਨੀ:ਮੁੱਖ ਚੋਣ ਅਧਿਕਾਰੀ

ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਰਵਾਇਤੀ ਪਾਰਟੀਆਂ ਆਪਣੇ ਚੋਣ ਮੈਨੀਫੈਸਟੋ ਅਤੇ ਸੰਕਲਪ ਪੱਤਰ ਜਾਰੀ ਕਰਦੀਆਂ ਸਨ, ਪਰੰਤੂ ਹੁਣ ਉਹ ਅਰਵਿੰਦ ਕੇਜਰੀਵਾਲ ਦੀ ਨਕਲ ਕਰਦਿਆਂ ਗਾਰੰਟੀ ਸ਼ਬਦ ਦਾ ਵੀ ਇਸਤੇਮਾਲ ਕਰ ਰਹੇ ਹਨ, ਪਰੰਤੂ ਉਹ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ, ਹੁਣ ਦੇਸ਼ ਦੀ ਜਨਤਾ ਚੰਗੀ ਤਰ੍ਹਾਂ ਜਾਣਦੀ ਹੈ ਕਿ ਭਾਜਪਾ ਇਕ ਜੁਮਲਾ ਪਾਰਟੀ ਹੈ ਅਤੇ ਅਰਵਿੰਦ ਕੇਜਰੀਵਾਲ ਦੀ ਗਾਰੰਟੀ ਹੀ ਪੂਰੀਆਂ ਹੁੰਦੀਆਂ ਹਨ। ਮਾਨ ਨੇ ਕਿਹਾ, ‘ਮੈਂ ਪਾਰਲੀਮੈਂਟ ਵਿਚ ਵੀ ਕਹਿੰਦਾ ਸੀ ਕਿ, “15 ਲਾਖ ਕੀ ਰਕਮ ਲਿਖਤਾ ਹੂੰ ਤੋ ਸਿਆਹੀ ਸੂਖ ਜਾਤੀ ਹੈ, ਕਾਲੇ ਧਨ ਕੀ ਬਾਤ ਕਰਤਾ ਹੂੰ ਤੋ ਕਲਮ ਰੁਕ ਜਾਤੀ ਹੈ, ਹਰ ਬਾਤ ਹੀ ਜੁਮਲਾ ਨਿਕਲੀ, ਅਬ ਤੋ ਸ਼ੱਕ ਹੈ ਕੀ ਚਾਏ ਵੀ ਬਨਾਨੀ ਆਤੀ ਹੈ ?”

ਲੋਕ ਸਭਾ ਚੋਣਾਂ:ਜ਼ਿਲ੍ਹਾ ਸਵੀਪ ਕੋਰ ਕਮੇਟੀ ਦੀ ਮੀਟਿੰਗ ਆਯੋਜਿਤ

ਭਗਵੰਤ ਮਾਨ ਨੇ ਕਿਹਾ ਕਿ ਚੋਣਾਂ ਦੇ ਸਮੇਂ ਸਿਲੰਡਰ ਵਰਗੀਆਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਸਸਤਾ ਕਰਕੇ ਉਹ ਲੋਕਾਂ ਨੂੰ ਧੋਖਾ ਨਾ ਦੇਣ। ਉਹ (ਮੋਦੀ ਸਰਕਾਰ) ਸਿਖ਼ਰਾਂ ‘ਤੇ ਪਹੁੰਚੀ ਮਹਿੰਗਾਈ ਅਤੇ ਬੇਰੁਜ਼ਗਾਰੀ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਨੂੰ (ਪੰਜਾਬ ਦੀ ਜਨਤਾ) ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦੇ ਰਹੀ ਹੈ, 90% ਘਰਾਂ ਦਾ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ, ਅਸੀਂ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾਇਆ ਹੈ ਅਤੇ ਤੁਹਾਡੇ ਬੱਚੇ ਮੁਫ਼ਤ ਸਿੱਖਿਆ ਪ੍ਰਾਪਤ ਕਰ ਰਹੇ ਹਨ। ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਮਿਲ ਰਹੀਆਂ ਹਨ, ਪੰਜਾਬ ਵਿਚ ਹੁਣ ਤੱਕ 800 ਤੋਂ ਵੱਧ ਮੁਹੱਲਾ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ। ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 1 ਜੂਨ ਨੂੰ ਪੰਜਾਬ ਵਿੱਚ ਚੋਣਾਂ ਵਾਲੇ ਦਿਨ ਫਿਰ ਤੋਂ ‘ਝਾੜੂ’ ਦਾ ਬਟਨ ਦਬਾ ਕੇ ਆਪਣੇ ਉਮੀਦਵਾਰ ਨੂੰ ਪਾਰਲੀਮੈਂਟ ਵਿੱਚ ਭੇਜੋ। ਮਾਨ ਨੇ ਕਿਹਾ, “ਪੰਜਾਬ ਨੇ ਹਮੇਸ਼ਾ ਹੀ ਜ਼ੁਲਮ, ਤਾਨਾਸ਼ਾਹੀ ਅਤੇ ਨਾਇਨਸਾਫ਼ੀ ਵਿਰੁੱਧ ਲੜਾਈਆਂ ਦੀ ਅਗਵਾਈ ਕੀਤੀ ਹੈ, ਇਸ ਵਾਰ ਰਿਕਾਰਡ ਬਣਾਉਂਦੇ ਹੋਏ, ‘ਆਪ’ ਨੂੰ 13-0 ਨਾਲ ਵੱਡੀ ਜਿੱਤ ਦਿਵਾਓ”।

ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਗੈਮਬੇਲਾ ਯੂਨੀਵਰਸਿਟੀ ਇਥੋਪੀਆ ਵਿਚਕਾਰ ਹੋਇਆ ਦੁਵੱਲਾ ਸਮਝੌਤਾ

ਭਗਵੰਤ ਮਾਨ ਨੇ ਕਿਹਾ ਕਿ ਇਹ ਦੇਸ਼ ਇੱਥੋਂ ਦੇ ਲੋਕਾਂ ਦਾ ਹੈ,ਇਸ ਦੀ ਆਜ਼ਾਦੀ ਲਈ ਸਾਡੇ ਪੁਰਖਿਆਂ ਨੇ ਲੱਖਾਂ ਕੁਰਬਾਨੀਆਂ ਦਿੱਤੀਆਂ, ਇਹ ਕਿਸੇ ਦੀ ਵੀ ਨਿੱਜੀ ਜਾਇਦਾਦ ਨਹੀਂ ਹੈ। ਭਾਜਪਾ ਵਾਲੇ ਕੌਣ ਹੁੰਦੇ ਹਨ, ਜੋ ਸਾਡੇ ਕਿਸਾਨਾਂ ਨੂੰ ਸਾਡੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਨਹੀਂ ਆਉਣ ਦਿੰਦੇ, ਭਾਜਪਾ ਵਾਲੇ ਕੌਣ ਹੁੰਦੇ ਹਨ, ਜੋ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਲਾਲਾ ਲਾਜਪਤ ਰਾਏ ਦੀਆਂ ਫ਼ੋਟੋਆਂ ਵਾਲੀ ਪੰਜਾਬ ਦੀ ਝਾਕੀਂ ਨੂੰ ਰੱਦ ਕਰਨ ? ਇਸ ਲਈ ਇਸ ਵਾਰ ਦੀਆਂ ਚੋਣਾਂ ਵਿਚ ਸਾਡੇ ਲੋਕਤੰਤਰ ਨੂੰ ਤਬਾਹ ਕਰਨ ਦੀ ਉਨ੍ਹਾਂ (ਭਾਜਪਾ) ਦੀ ਹਰ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਇਸ ਨਫ਼ਰਤ ਦੀ ਰਾਜਨੀਤੀ ਦਾ ਆਪਣੀਆਂ ਵੋਟਾਂ ਨਾਲ ਬਦਲ ਦਿਓ।

ਕਿਸਾਨਾਂ ’ਤੇ ਲਾਠੀਚਾਰਜ਼: ਜਥੇਬੰਦੀਆਂ ਨੇ ਐਸ.ਐਸ.ਪੀ ਕੋਲ ਜਤਾਇਆ ਰੋਸ਼

ਬਠਿੰਡਾ, 18 ਅਪ੍ਰੈਲ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਮੋਗਾ ਜ਼ਿਲ੍ਹੇ ਵਿੱਚ ਭਾਜਪਾ ਆਗੂਆਂ ਦਾ ਵਿਰੋਧ ਕਰ ਰਹੇ ਕਿਸਾਨਾਂ ’ਤੇ ਲਾਠੀ ਚਾਰਜ ਕਰ ਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਸਖਤ ਨਿਖੇਧੀ ਕਰਦਿਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਮੰਗ ਕੀਤੀ ਕਿ ਮਾਹੌਲ ਵਿਗਾੜਨ ਵਾਲੇ ਭਾਜਪਾ ਆਗੂਆਂ ਜਾਂ ਜਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਬਠਿੰਡਾ ਜਿਲੇ ਵਿੱਚ ਵੀ ਬੀਤੇ ਕੱਲ ਭਾਜਪਾ ਉਮੀਦਵਾਰ ਦੇ ਵਿਰੋਧ ਦੌਰਾਨ ਕੱਲ ਮੌੜ ਮੰਡੀ ਤੇ ਇਸ ਤੋਂ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨਾਲ ਤਣਾਅ ਵਾਲਾ ਮਾਹੌਲ ਬਣ ਰਿਹਾ ਹੈ,

ਕਿਸਾਨੀ ਮੰਗਾਂ ਨੂੰ ਲੈ ਕੇ ਧਰਨਾ ਜਾਰੀ: ਬੀਬੀਆਂ ਨੇ ਸੰਭਾਲਿਆਂ ਮੌਰਚਾ

ਇਸ ਨੂੰ ਦੇਖਦਿਆਂ ਐਸ ਐਸ ਪੀ ਬਠਿੰਡਾ ਨਾਲ ਕਿਸਾਨਾਂ ਆਗੂਆਂ ਵੱਲੋਂ ਮੀਟਿੰਗ ਕੀਤੀ ਗਈ। ਜਸ ਵਿੱਚ ਜਿਲ੍ਹੇ ਦੇ ਐਸਪੀਜ਼ ਅਤੇ ਡੀਐਸਪੀਜ਼ ਵੀ ਸਾਮਲ ਸਨ ਅਤੇ ਕਿਸਾਨਾਂ ਦੀ ਤਰਫੋਂ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਟੀਮ ਅਤੇ ਗੁਰਦੀਪ ਸਿੰਘ ਰਾਮਪੁਰਾ ਦੀ ਅਗਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਆਗੂ ਸ਼ਾਮਲ ਸਨ। ਮੀਟਿੰਗ ਦੌਰਾਨ ਐਸਐਸਪੀ ਨੇ ਵਿਸ਼ਵਾਸ਼ ਦਵਾਇਆ ਕਿ ਅੱਗੇ ਤੋਂ ਅਜਿਹਾ ਤਣਾਅ ਵਾਲਾ ਮਾਹੌਲ ਨਹੀਂ ਬਣਨ ਦਿੱਤਾ ਜਾਵੇਗਾ ਜਿਸ ਦੀ ਪੁਲਿਸ ਅਧਿਕਾਰੀਆਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕਿਸਾਨਾਂ ਨਾਲ ਕਿਸੇ ਤਰ੍ਹਾਂ ਦਾ ਟਕਰਾ ਨਾ ਬਣੇ।

 

ਕਿਸਾਨੀ ਮੰਗਾਂ ਨੂੰ ਲੈ ਕੇ ਧਰਨਾ ਜਾਰੀ: ਬੀਬੀਆਂ ਨੇ ਸੰਭਾਲਿਆਂ ਮੌਰਚਾ

ਬਠਿੰਡਾ, 18 ਅਪ੍ਰੈਲ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਚੱਲ ਰਹੇ ਮੋਰਚੇ ਵਿੱਚ ਅੱਜ ਔਰਤਾਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਈਆਂ ਅਤੇ ਅੱਜ ਦੀ ਸਟੇਜ ਦੀ ਕਾਰਵਾਈ ਵੀ ਔਰਤਾਂ ਵੱਲੋਂ ਚਲਾਈ ਗਈ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਕਰਮਜੀਤ ਕੌਰ ਲਹਿਰਾਖਾਨਾ ਅਤੇ ਮਾਲਣ ਕੌਰ ਕੋਠਾ ਗੁਰੂ ਨੇ ਕਿਹਾ ਕਿ ਕਿਸਾਨ ਹਾੜੀ ਦੀ ਵਾਢੀ ਅਤੇ ਤੂੜੀ ਤੰਦ ਸਾਂਭਣ ਲੱਗੇ ਹੋਏ ਇਸ ਕਰਕੇ ਮੋਰਚੇ ਵਿੱਚ ਔਰਤਾਂ ਦੀ ਸ਼ਮੂਲੀਅਤ ਵਧਾਈ ਜਾਵੇਗੀ।

ਬਠਿੰਡਾ ’ਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਖ਼ੁਸਬਾਜ਼ ਜਟਾਣਾ ਨੇ ਕੀਤਾ ਸ਼ਕਤੀ ਪ੍ਰਦਰਸ਼ਨ

ਉਹਨਾਂ ਕਿਹਾ ਕਿ ਮੋਰਚੇ ਦੀਆਂ ਮੰਗਾਂ ਗੈਸ ਪਾਈਪ ਲਾਈਨ, ਗੜੇ ਮਾਰੀ ਤੇ ਚੱਕਰਵਾਤੀ ਤੂਫਾਨ ਕਾਰਨ ਹੋਏ ਨੁਕਸਾਨ ਅਤੇ ਭਿਆਨਕ ਬਿਮਾਰੀ ਕਾਰਨ ਨੁਕਸਾਨੇ ਪਸ਼ੂਆਂ ਦੇ ਮੁਆਵਜੇ ਸਬੰਧੀ, ਟੇਲਾਂ ਤੇ ਪਾਣੀ ਦੀ ਸਮੱਸਿਆ ,ਭਾਰਤ ਮਾਲਾ ਸੜਕ ਦਾ ਪੂਰਾ ਮੁਆਵਜ਼ਾ ਆਦਿ ਮੰਗਾਂ ਦੇ ਹੱਲ ਸਬੰਧੀ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦਾ ਦਮ ਪਰਖਿਆ ਜਾ ਰਿਹਾ ਹੈ ਕਿ ਅੱਕ ਥੱਕ ਕੇ ਕਿਸਾਨ ਨਮੋਸ਼ ਹੋ ਕੇ ਘਰ ਨੂੰ ਵਾਪਸ ਚਲੇ ਜਾਣਗੇ ਪਰ ਹੁਣ ਮੋਰਚੇ ਦੀ ਜਿੱਤ ਤੱਕ ਔਰਤਾਂ ਵੱਲੋਂ ਲਗਾਤਾਰ ਯੋਗਦਾਨ ਪਾਇਆ ਜਾਵੇਗਾ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜ਼ੇ: ਨੇਹੀਆਂਵਾਲਾ ਸਰਕਾਰੀ ਸਕੂਲ ਦੇ ਹਿੱਸੇ ਆਈਆਂ ਜਿਲ੍ਹੇ ਦੀਆਂ ਪਹਿਲੀਆਂ ਦੋ ਪੁਜੀਸ਼ਨਾਂ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ 25 ਅਪ੍ਰੈਲ ਨੂੰ ਮੋਰਚੇ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ ਅਤੇ ਦਿਨ ਰਾਤ ਦਾ ਮੋਰਚਾ ਲਗਾਤਾਰ ਜਾਰੀ ਰਹੇਗਾ। ਸਟੇਜ ਦੀ ਕਾਰਵਾਈ ਪਰਮਜੀਤ ਕੌਰ ਪਿੱਥੋ ਨੇ ਨਿਭਾਈ।ਅੱਜ ਦੇ ਇਕੱਠ ਨੂੰ ਹਰਪ੍ਰੀਤ ਕੌਰ ਜੇਠੂਕੇ, ਸੁਖਜੀਤ ਕੌਰ ਚੱਕ ਫਤਿਹ ਸਿੰਘ ਵਾਲਾ, ਪਾਲ ਕੌਰ ਘੁੰਮਣ ਨੇ ਵੀ ਸੰਬੋਧਨ ਕੀਤਾ।

Big News: ਢਾਈ ਸਾਲਾਂ ਮਾਸੂਮ ਬੱਚੀ ਦੀ ਕਾ+ਤਲ ਨੂੰ ਪੰਜਾਬ ਦੀ ਇਸ ਅਦਾਲਤ ਨੇ ਸੁਣਾਈ ਫ਼ਾਂਸੀ ਦੀ ਸਜ਼ਾ

ਅੱਜ ਹਰਜਿੰਦਰ ਸਿੰਘ ਬੱਗੀ, ਬਸੰਤ ਸਿੰਘ ਕੋਠਾ ਗੁਰੂ, ਜਸਵੀਰ ਸਿੰਘ ਬੁਰਜ ਸੇਮਾ,ਨਛੱਤਰ ਸਿੰਘ ਢੱਡੇ, ਜਗਦੇਵ ਸਿੰਘ ਜੋਗੇਵਾਲਾ, ਸੁਖਦੇਵ ਸਿੰਘ ਰਾਮਪੁਰਾ, ਗੁਰਪਾਲ ਸਿੰਘ ਦਿਓਣ, ਕੁਲਵੰਤ ਸ਼ਰਮਾ ਰਾਏ ਕੇ ਕਲਾਂ, ਅਜੈ ਪਾਲ ਸਿੰਘ ਘੁੱਦਾ ਹਰਪ੍ਰੀਤ ਸਿੰਘ ਚੱਠੇਵਾਲਾ, ਰਾਜਵਿੰਦਰ ਸਿੰਘ ਰਾਮ ਨਗਰ ਅਤੇ ਹੋਰ ਬਲਾਕ ਦੇ ਆਗੂ ਵੀ ਸਨ। ਗਾਇਕ ਹਰਬੰਸ ਸਿੰਘ ਘਣੀਆ ਨੇ ਲੋਕ ਪੱਖੀ ਗੀਤ ਪੇਸ਼ ਕੀਤੇ।

 

ਬਠਿੰਡਾ ’ਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਖ਼ੁਸਬਾਜ਼ ਜਟਾਣਾ ਨੇ ਕੀਤਾ ਸ਼ਕਤੀ ਪ੍ਰਦਰਸ਼ਨ

0

ਬਠਿੰਡਾ, 18 ਅਪ੍ਰੈਲ: ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰਨ ਤੋਂ ਬਾਅਦ ਕਾਂਗਰਸ ’ਚ ਉੱਠੀਆਂ ਬਾਗੀ ਸੁਰਾਂ ਖ਼ਤਮ ਹੋਣ ਦੀ ਬਜ਼ਾਏ ਵਧਦੀਆਂ ਦਿਖ਼ਾਈ ਦੇ ਰਹੀਆਂ ਹਨ। ਸੰਗਰੂਰ ਅਤੇ ਪਟਿਆਲਾ ਤੋਂ ਬਾਅਦ ਹੁਣ ਬਠਿੰਡਾ ਵਿਚ ਵੀ ਇਸਦਾ ਸੇਕ ਲੱਗਣਾ ਸ਼ੁਰੂ ਹੋ ਗਿਆ ਹੈ। ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਤੇ ਹਲਕਾ ਤਲਵੰਡੀ ਸਾਬੋ ਦੇ ਹਲਕਾ ਇੰਚਾਰਜ਼ ਖ਼ੁਸਬਾਜ ਸਿੰਘ ਜਟਾਣਾ ਵੱਲੋਂ ਅੱਜ ਅਪਣੀ ਬਠਿੰਡਾ ਸਥਿਤ ਰਿਹਾਇਸ ’ਤੇ ਸਮਰਥਕਾਂ ਦਾ ਵੱਡਾ ਇਕੱਠ ਕੀਤਾ ਗਿਆ। ਇਸ ਇਕੱਠ ਵਿਚ ਜਟਾਣਾ ਤੋਂ ਇਲਾਵਾ ਉਨ੍ਹਾਂ ਦੇ ਸਮਰਥਕਾਂ ਵੱਲੋਅਸਿੱਧੇ ਢੰਗ ਨਾਲ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਪਾਰਟੀ ਦੀ ਟਿਕਟ ਮਿਲਣ ’ਤੇ ਨਰਾਜ਼ਗੀ ਦਿਖਾਉਂਦਿਆਂ ਕਾਂਗਰਸ ਹਾਈਕਮਾਂਡ ਕੋਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਟਿਕਟ ਦੀ ਮੁੜ ਨਜ਼ਰਸਾਰੀ ਦੀ ਮੰਗ ਕਰਦਿਆਂ ਆਉਣ ਵਾਲੇ ਦਿਨਾਂ ‘ਚ ਵੱਡਾ ਫੈਸਲਾ ਲੈਣ ਦਾ ਵੀ ਐਲਾਨ ਕੀਤਾ।

ਕਈ ਦਿਨਾਂ ਦੀ ‘ਚੁੱਪੀ’ ਤੋਂ ਬਾਅਦ ਨਵਜੋਤ ਸਿੱਧੂ ਨੇ ਸਮਰਥਕਾਂ ਨਾਲ ਪਟਿਆਲਾ ’ਚ ਕੀਤੀ ਮੀਟਿੰਗ

ਇਸ ਇਕੱਠ ਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਟਾਣਾ ਨੇ ਦਸਿਆ ਕਿ ਵਰਕਰਾਂ ਵਿਚ ਨਰਾਜ਼ਗੀ ਪਾਈ ਜਾ ਰਹੀ ਸੀ ਤੇ ਇਸ ਸਬੰਧ ਵਿਚ ਹੀ ਸਾਰਿਆਂ ਨੂੰ ਸੁਣਨ ਦੇ ਲਈ ਅੱਜ ਇੱਥੇ ਇਕੱਠੇ ਹੋਏ ਸਨ। ਉ੍ਹਨਾਂ ਦਸਿਆ ਕਿ ਇਸ ਇਕੱਠ ਵਿਚ ਹਲਕਾ ਤਲਵੰਡੀ ਸਾਬੋ ਦੇ ਬਲਾਕ ਪ੍ਰਧਾਨ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ, ਵੱਡੀ ਗਿਣਤੀ ਵਿਚ ਮੌਜੂਦ ਸਰਪੰਚਾਂ, ਪੰਚਾਂ ਅਤੇ ਕੌਂਸਲਰਾਂ ਸਹਿਤ ਕਾਂਗਰਸ ਦੇ ਅਹੁੱਦੇਦਾਰ ਪੁੱਜੇ ਹੋਏ ਸਨ। ਸੂਚਨਾ ਮੁਤਾਬਕ ਇੰਨ੍ਹਾਂ ਅਹੁੱਦੇਦਾਰਾਂ ਨੇ ਖ਼ੁਸਬਾਜ ਸਿੰਘ ਜਟਾਣਾ ਨਾਲ ਖੜਣ ਦਾ ਐਲਾਨ ਕੀਤਾ ਹੈ। ਇਸ ਮੌਕੇ ਜਿਆਦਾਤਰ ਬੁਲਾਰਿਆਂ ਨੇ ਪਾਰਟੀ ਹਾਈਕਮਾਂਡ ਤੇ ਖ਼ਾਸਕਰ ਵਿਰੌਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਦੋਸ਼ ਲਗਾਇਆ ਕਿ ਦਹਾਕਿਆਂ ਤੋਂ ਔਖੇ-ਸੌਖੇ ਸਮੇਂ ਵਿਚ ਪਾਰਟੀ ਨਾਲ ਖੜਣ ਵਾਲੇ ਆਗੂਆਂ ਤੇ ਵਰਕਰਾਂ ਨੂੰ ਨਰਾਸ਼ ਕੀਤਾ ਜਾ ਰਿਹਾ।

ਭਾਜਪਾ ਦੇ ਚੋਣ ਪੋਸਟਰਾਂ ’ਚ ਬੇਅੰਤ ਸਿੰਘ ਦੀ ਫ਼ੋਟੋ, ਕਾਂਗਰਸ ਪ੍ਰਧਾਨ ਤੇ ਭਾਜਪਾ ਉਮੀਦਵਾਰ ’ਚ ਸਿਆਸੀ ਤਕਰਾਰ

ਇਸ ਮੌਕੇ ਆਪਣੇ ਭਾਸ਼ਣ ਵਿਚ ਜ਼ਿਲ੍ਹਾ ਪ੍ਰਧਾਨ ਖ਼ੁਸਬਾਜ ਸਿੰਘ ਜਟਾਣਾ ਨੇ ਵੀ ਪਾਰਟੀ ਦੇ ਫੈਸਲੇ ’ਤੇ ਨਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਟਿਕਟਾਂ ਦੀ ਵੰਡ ਸਮੇਂ ਜ਼ਿਲ੍ਹੇ ਦੇ ਅਹੁੱਦੇਦਾਰਾਂ ਤੋਂ ਵੀ ਪੁਛਿਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਪਾਰਟੀ ਨਾਲ ਖੜਾ ਹੈ ਪ੍ਰੰਤੂ ਜਦ ਵਰਕਰਾਂ ਨੂੰ ਦਬਾਉਣ ਵਾਲੇ ਆਗੂਆਂ ਨੂੰ ਮੁੜ ਉਨ੍ਹਾਂ ਦੇ ਸਿਰ ’ਤੇ ਬਿਠਾ ਦਿੱਤਾ ਜਾਵੇ ਤਾਂ ਇਸਦਾ ਖਮਿਆਜ਼ਾ ਜਰੂਰ ਭੁਗਤਣਾ ਪੈਂਦਾ ਹੈਕਿਉਂਕਿ ਵਰਕਰ ਹੀ ਪਾਰਟੀ ਦੀ ਰੀੜ ਦੀ ਹੱਡੀ ਹੁੰਦਾ ਹੈ। ਜਟਾਣਾ ਨੇ ਐਲਾਨ ਕੀਤਾ ਕਿ ਜੇਕਰ ਹਾਈਕਮਾਂਡ ਨੇ ਗੱਲ ਨਾ ਸੁਣੀ ਤਾਂ ਉਹ ਆਉਣ ਵਾਲੇ ਦਿਨਾਂ ਵਿਚ ਪਾਰਟੀ ਵਰਕਰਾਂ ਦੀ ਰਾਏ ਨਾਲ ਅਗਲਾ ਫੈਸਲਾ ਲੈਣਗੇ। ਦਸਣਾ ਬਣਦਾ ਹੈ ਕਿ ਟਿਕਟ ਮਿਲਣ ਤੋਂ ਬਾਅਦ ਕਾਂਗਰਸ ਦਫ਼ਤਰ ਪੁੱਜੇ ਜੀਤਮਹਿੰਦਰ ਸਿੰਘ ਸਿੱਧੂ ਨੇ ਪੱਤਰਕਾਰਾਂ ਵੱਲੋਂ ਖ਼ੁਸਬਾਜ ਸਿੰਘ ਜਟਾਣਾ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਕਿਸੇ ਤਰ੍ਹਾਂ ਦਾ ਕੋਈ ਗਿਲਾ-ਸ਼ਿਕਵਾ ਨਾ ਹੋਣ ਦਾਅ ਦਾਅਵਾ ਕਰਦਿਆਂ ਕਿਹਾ ਸੀ ਕਿ ਉਹ ਉਸਦੀ ਚੋਣ ਮੁਹਿੰਮ ਵਿਚ ਮੂਹਰੇ ਹੋ ਕੇ ਕੰਮ ਕਰਨਗੇ ਅਤੇ ਤਲਵੰਡੀ ਸਾਬੋ ਤੋਂ ਵੱਡੀ ਜਿੱਤ ਪ੍ਰਾਪਤ ਕਰਨਗੇ।