Home Blog Page 1720

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜ਼ੇ: ਨੇਹੀਆਂਵਾਲਾ ਸਰਕਾਰੀ ਸਕੂਲ ਦੇ ਹਿੱਸੇ ਆਈਆਂ ਜਿਲ੍ਹੇ ਦੀਆਂ ਪਹਿਲੀਆਂ ਦੋ ਪੁਜੀਸ਼ਨਾਂ

0

ਦਸਵੀਂ ਨਤੀਜਿਆਂ ’ਚ ਜ਼ਸਪ੍ਰੀਤ ਕੌਰ ਨੇ ਪੰਜਾਬ ਦੀ ਮੈਰਿਟ ਵਿਚ ਸੱਤਵਾਂ ਅਤੇ ਹਰਮਨਪ੍ਰੀਤ ਕੌਰ ਨੇ ਤੇਰਵਾਂ ਰੈਂਕ ਹਾਸਲ ਕਰਕੇ ਸਫਲਤਾ ਦੇ ਝੰਡੇ ਗੱਡੇ
ਬਠਿੰਡਾ, 18 ਅਪ੍ਰੈਲ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਹਾਈ ਸਕੂਲ ਨੇਹੀਆਂਵਾਲਾ ਦੀਆਂ ਦੋ ਵਿਦਿਆਰਥਣਾਂ ਨੇ ਪੰਜਾਬ ਮੈਰਿਟ ਵਿਚ ਥਾਂ ਬਣਾਉਂਦਿਆਂ ਜ਼ਿਲ੍ਹੇ ਵਿਚ ਪਹਿਲੀ ਅਤੇ ਦੂਜੀ ਥਾਂ ਹਾਸਲ ਕੀਤੀ ਹੈ। ਸਕੂਲ ਦੀ ਵਿਦਿਆਰਥਣ ਜ਼ਸਪ੍ਰੀਤ ਕੌਰ ਨੇ ਪੰਜਾਬ ਦੀ ਮੈਰਿਟ ਵਿਚ ਸੱਤਵਾਂ ਅਤੇ ਹਰਮਨਪ੍ਰੀਤ ਕੌਰ ਨੇ ਤੇਰਵਾਂ ਰੈਂਕ ਹਾਸਲ ਕੀਤਾ ਹੈ। ਜਸਪ੍ਰੀਤ ਕੌਰ ਨੂੰ 650 ਅੰਕਾਂ ਵਿੱਚੋਂ 639 (98.31 ਫੀਸਦੀ) ਅੰਕ ਅਤੇ ਹਰਮਨਪ੍ਰੀਤ ਕੌਰ ਨੇ 633 ਅੰਕ (97.38 ਫੀਸਦੀ) ਹਾਸਲ ਕੀਤੇ ਹਨ।

ਬਠਿੰਡਾ ਦੀ ਟਰੈਫਿਕ ਪੁਲਿਸ ਨੇ ‘ਸੇਫ ਸਕੂਲ ਵਾਹਨ ਪਾਲਿਸੀ’ ਤਹਿਤ ਸਕੂਲੀ ਬੱਸਾਂ ਦੀ ਕੀਤੀ ਚੈਕਿੰਗ

ਸਕੂਲ ਮੁਖੀ ਹਰਪ੍ਰੀਤ ਸਿੰਘ ਸਹਿਤ ਪੂਰੇ ਸਟਾਫ਼ ਨੇ ਅਪਣੀਆਂ ਇੰਨ੍ਹਾਂ ਹੌਣਹਾਰ ਵਿਦਿਆਰਥਣਾਂ ਦਾ ਮੂੰਹ ਮਿੱਠਾਂ ਕਰਵਾਉਦਿਆਂ ਉਨ੍ਹਾਂ ਦੀ ਪ੍ਰਾਪਤੀ ’ਤੇ ਮਾਣ ਕਰਦਿਆਂ ਕਿਹਾ ਕਿ ਸ਼ੁਰੂ ਤੋਂ ਹੀ ਮਿਹਨਤੀ ਇੰਨ੍ਹਾਂ ਵਿਦਿਆਰਥਣਾਂ ਨੇ ਸਕੂਲ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਨਾਮ ਵੀ ਰੌਸ਼ਨ ਕੀਤਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਵਿਦਿਆਰਥਣ ਜਸਪ੍ਰੀਤ ਕੌਰ ਨੇ ਆਪਣੀ ਪੜਾਈ ਪੂਰੀ ਕਰਕੇ ਆਰਮੀ ਅਫਸਰ ਬਣਨ ਦੀ ਇੱਛਾ ਪ੍ਰਗਟਾਈ ਜਦੋਂ ਕਿ ਦੂਸਰੀ ਵਿਦਿਆਰਥਣ ਹਰਮਨਪ੍ਰੀਤ ਕੌਰ ਚਾਰਟਡ ਅਕਾਊਂਟੈਂਟ ਬਣਨਾ ਚਾਹੁੰਦੀ ਹੈ।

ਪੰਜਾਬ ਸਕੂਲ ਸਿਖਿਆ ਬੋਰਡ ਨੇ ਦਸਵੀਂ ਦੇ ਐਲਾਨੇ ਨਤੀਜੇ

ਦੋਹਾਂ ਵਿਦਿਆਰਥਣਾਂ ਨੇ ਆਪਣੀ ਸ਼ਾਨਦਾਰ ਸਫਲਤਾ ਦਾ ਸਿਹਰਾ ਸਕੂਲ ਅਧਿਆਪਕਾਂ ਦੀ ਸਖ਼ਤ ਮਿਹਨਤ ਨੂੰ ਦਿੱਤਾ। ਦਸਵੀਂ ਜਮਾਤ ਦੀ ਇੰਚਾਰਜ ਸ਼੍ਰੀਮਤੀ ਬਲਜਿੰਦਰ ਕੌਰ ਮਹਿਮੀ ਨੇ ਦੱਸਿਆ ਕਿ ਵਿਦਿਆਰਥਣ ਜਸਪ੍ਰੀਤ ਕੌਰ ਨੇ ਇਸ ਤੋਂ ਪਹਿਲਾ ਪੰਜਾਬ ਸਰਕਾਰ ਵੱਲੋਂ ਮਾਈ ਭਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਇਸਟੀਚਿਊਟ ਦੀ ਮੁਕਾਬਲਾ ਪ੍ਰੀਖਿਆ ਵੀ ਪਾਸ ਕੀਤੀ ਗਈ ਸੀ ਜੋ ਕਿ ਪੰਜਾਬ ਪੱਧਰ ਤੇ ਵੱਡੀ ਪ੍ਰਾਪਤੀ ਹੈ।

 

ਚੋਣ ਜਾਬਤਾ ਦੀ ਪਾਲਣਾ ਨੂੰ ਲੈ ਕੇ ਸੋਸ਼ਲ ਮੀਡੀਆ ਦੀ ਰਹੇਗੀ ਵਿਸ਼ੇਸ਼ ਨਿਗਰਾਨੀ:ਮੁੱਖ ਚੋਣ ਅਧਿਕਾਰੀ

0

ਸੋਸ਼ਲ ਮੀਡੀਆ ਰਾਹੀਂ ਚੋਣ ਜਾਬਤਾ ਦਾ ਉਲੰਘਣ ਕਰਨ ਵਾਲਿਆਂ ਦੇ ਖਿਲਾਫ ਹੋਵੇਗੀ ਸਖਤ ਕਾਰਵਾਈ
ਚੰਡੀਗੜ੍ਹ, 18 ਅਪ੍ਰੈਲ: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਸਭਾ ਆਮ ਚੋਣ ਨੂੰ ਸੂਬੇ ਵਿਚ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਸਪੰਨ ਕਰਵਾਉਣ ਨੂੰ ਲੈ ਕੇ ਹਰਿਆਣਾ ਦੇ ਸਾਰੇ ਜਿਲਿ੍ਹਆਂ ਤੇ ਮੁੱਖ ਚੋਣ ਦਫਤਰ ਦਾ ਪ੍ਰਸਾਸ਼ਨ ਪੂਰੀ ਤਰ੍ਹਾ ਨਾਲ ਗੰਭੀਰ ਹੈ। ਚੋਣ ਜਾਬਤਾ ਦੀ ਪਾਲਣਾ ਨੁੰ ਲੈ ਕੇ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਸਾਈਬਰ ਸੈਲ ਸਮੇਤ ਵੱਖ-ਵੱਖ ਟੀਮਾਂ ਵੱਲੋਂ ਸੋਸ਼ਲ ਮੀਡੀਆ ’ਤੇ ਵੀ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ। ਸੋਸ਼ਲ ਮੀਡੀਆ ਰਾਹੀਂ ਪ੍ਰਸਾਰਿਤ ਇਸ਼ਤਿਹਾਰਾਂ ਦਾ ਖਰਚਾ ਵੀ ਸਬੰਧਿਤ ਉਮੀਦਵਾਰ ਜਾਂ ਪਾਰਟੀ ਦੇ ਖਾਤੇ ਵਿਚ ਜੋੜਿਆ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਚੋਣ ਜਾਬਤਾ ਦੌਰਾਨ ਕੋਈ ਵੀ ਉਮੀਦਵਾਰ ਤੇ ਪਾਰਟੀ ਸਿੱਧੇ ਜਾਂ ਅਸਿੱਧੇ ਰੂਪ ਨਾਲ ਗਮਰਾਹ ਚੋਣ ਸਮੱਗਰੀ ਦੇ ਪ੍ਰਸਾਰਣ ਨਹੀਂ ਕਰ ਸਕਦੇ।

ਲੋਕ ਸਭਾ ਚੋਣਾਂ:ਜ਼ਿਲ੍ਹਾ ਸਵੀਪ ਕੋਰ ਕਮੇਟੀ ਦੀ ਮੀਟਿੰਗ ਆਯੋਜਿਤ

ਚੋਣ ਜਾਬਤਾ ਦੀ ਉਲੰਘਣਾ ਨਹੀਂ ਹੋਣ ਦਿੱਤੀ ਜਾਵੇਗੀ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਨ੍ਹਾਂ ਦੇ ਖਿਲਾਫ ਨਿਯਮ ਅਨੁਸਾਰ ਕਾਰਵਾਹੀ ਅਮਲ ਵਿਚ ਲਿਆਈ ਜਾਵੇਗੀ। ਚੋਣ ਜਾਬਤਾ ਦੀ ਪਾਲਣਾ ਨੂੰ ਲੈ ਕੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇੰਨ੍ਹਾਂ ਟੀਮਾਂ ਵੱਲੋਂ ਸਖਤ ਨਿਗਰਾਨੀ ਕੀਤੀ ਜਾ ਰਹੀ ਹੈ। ਟੀਮਾਂ ਦੀ ਯੂਟਿਯੂਬ, ਇੰਸਟਾਗ੍ਰਾਮ, ਫੇਸਬੁੱਕ ਤੇ ਵਾਟਸਐਪ ਗਰੁੱਪ ਆਦਿ ਸੋਸ਼ਲ ਮੀਡੀਆ ’ਤੇ ਵੀ ਪੈਨੀ ਨਜਰ ਹੈ। ਉਨ੍ਹਾਂ ਨੇ ਦਸਿਆ ਕਿ ਚੋਣ ਦੌਰਾਨ ਅਖਬਾਰ, ਟੈਲੀਵਿਜਨ ਤੇ ਰੇਡਿਓ ਦੀ ਤਰ੍ਹਾ ਸੋਸ਼ਲ ਮੀਡੀਆ ’ਤੇ ਵੀ ਚੋਣ ਦੌਰਾਨ ਪ੍ਰਚਾਰ ਕੀਤਾ ਜਾਂਦਾ ਹੈ , ਜਿਸ ’ਤੇ ਰਕਮ ਖਰਚ ਹੁੰਦੀ ਹੈ। ਇਹ ਖਰਚ ਸਬੰਧਿਤ ਉਮੀਦਵਾਰ ਜਾਂ ਪਾਰਟੀ ਦੇ ਖਾਤੇ ਵਿਚ ਜੋੜਿਆ ਜਾਂਦਾ ਹੈ। ਉਨ੍ਹਾਂ ਨੇ ਦਸਿਆ ਕਿ ਚੋਣ ਦੌਰਾਨ ਸੋਸ਼ਲ ਮੀਡੀਆ ਦੀ ਨਿਗਰਾਨੀ ਵੀ ਬਹੁਤ ਜਰੂਰੀ ਹੈ।

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

ਸੋਸ਼ਲ ਮੀਡੀਆ ’ਤੇ ਵੀ ਕਈ ਵਾਰ ਚੋਣ ਦੌਰਾਨ ਯੂ-ਟਿਯੂਬ ਵੀਡੀਓ ਪਲੇਟਫਾਰਮ ਆਦਿ ’ਤੇ ਉਮੀਦਵਾਰ ਤੇ ਪਾਰਟੀ ਚੋਣ ਦਾ ਪ੍ਰਚਾਰ ਕਰਦੇ ਹਨ। ਨਿਗਰਾਨੀ ਟੀਮ ਨੁੰ ਜੇਕਰ ਅਜਿਹੇ ਵੀਡੀਓ ਮਿਲਦੇ ਹਨ ਜੋ ਆਪਣੀ ਖਬਰਾਂ ਨਾਲ ਕਿਸੇ ਉਮੀਦਵਾਰ ਜਾਂ ਰਾਜਨੀਤਿਕ ਪਾਰਟੀ ਦਾ ਇਕਤਰਫਾ ਜਿੱਤ ਦਾ ਦਾਵਾ ਜਾਂ ਸਮਰਥਨ ਕਰਦੇ ਹੋਣ ਜਾਂ ਜਾਤੀ, ਧਰਮ ਵਿਸ਼ੇਸ਼ ਦੇ ਪੱਖ ਵਿਚ ਜਾਂ ਕੋਈ ਗੁਮਰਾਹ ਸਮੱਗਰੀ ਦਰਸ਼ਾਉਂਦੇ ਹੋਣ, ਚੋਣ ਜਾਬਤਾ ਦਾ ਉਲੰਘਣ ਕਰਦੇ ਹੋਣ ਤਾਂ ਉਸ ਸਥਿਤੀ ਵਿਚ ਸਬੰਧਿਤ ਯੂ-ਟਿਯੂਬ ਚੈਨਲ ਚਲਾਉਣ ਵਾਲੇ ਦੇ ਖਿਲਾਫ ਆਈਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਅਖਬਾਰ ਜਾਂ ਚੈਨਲ ’ਤੇ ਕੋਈ ਵੀ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਉਣ ਤੋਂ ਪਹਿਲਾਂ ਐਮਸੀਐਮਸੀ ਕਮੇਟੀ ਰਾਹੀਂ ਮੰਜੂਰੀ ਲੈਣੀ ਜਰੂਰੀ ਹੈ ਉਸੀ ਤਰ੍ਹਾ ਨਾਲ ਸੋਸ਼ਲ ਮੀਡੀਆ ’ਤੇ ਦਿੱਤੇ ਜਾਣ ਵਾਲੇ ਇਸ਼ਤਿਹਾਰ ਜਾਂ ਹੋਰ ਪ੍ਰਸਾਰ ਸਮੱਗਰੀ ਪਾਉਣ ਲਈ ਵੀ ਪ੍ਰਸਾਸ਼ਨ ਦੀ ਮੰਜੂਰੀ ਜਰੂਰੀ ਹੈ।

 

ਲੋਕ ਸਭਾ ਚੋਣਾਂ:ਜ਼ਿਲ੍ਹਾ ਸਵੀਪ ਕੋਰ ਕਮੇਟੀ ਦੀ ਮੀਟਿੰਗ ਆਯੋਜਿਤ

0

ਬਠਿੰਡਾ,18 ਅਪ੍ਰੈਲ : ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਦੇ ਦਿਸਾ-ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਨੋਡਲ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ. ਮਨਦੀਪ ਕੌਰ ਵੱਲੋਂ ਜ਼ਿਲ੍ਹਾ ਸਵੀਪ ਕੋਰ ਕਮੇਟੀ ਨਾਲ ਜ਼ਿਲ੍ਹੇ ਅੰਦਰ ਕੀਤੀਆਂ ਜਾ ਰਹੀਆਂ ਸਵੀਪ ਗਤੀਵਿਧੀਆਂ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਮੀਟਿੰਗ ਆਯੋਜਿਤ ਕੀਤੀ ਗਈ।

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

ਇਸ ਮੌਕੇ ਡਾ. ਮਨਦੀਪ ਕੌਰ ਨੇ ਸਵੀਪ ਮੈਂਬਰਾਂ ਨੂੰ ਨਿਰਦੇਸ਼ ਦਿੱਤੇ ਕਿ ਸਵੀਪ ਗਤੀਵਿਧੀਆਂ ਰਾਹੀਂ ਜ਼ਿਲ੍ਹੇ ਭਰ ਚ ਵੋਟਰਾਂ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਤੋਂ ਇਲਾਵਾ ਚੋਣਾਂ ਸਬੰਧੀ ਮੁਹੱਈਆ ਕਰਵਾਈ ਜਾ ਰਹੀ ਜਾਣਕਾਰੀ ਦੇ ਕੰਮ ਵਿਚ ਹੋਰ ਤੇਜ਼ੀ ਲਿਆਂਦੀ ਜਾਵੇ ਤਾਂ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵੱਧ ਤੋਂ ਵੱਧ ਬਿਨਾ ਕਿਸੇ ਡਰ, ਭੈਅ ਤੋਂ ਇਲਾਵਾ ਨਿਰਪੱਖ ਹੋ ਕੇ ਵਰਤੋਂ ਕਰ ਸਕਣ।ਇਸ ਮੌਕੇ ਜ਼ਿਲ੍ਹਾ ਸਵੀਪ ਕੋਰ ਕਮੇਟੀ ਦੇ ਵੱਖ-ਵੱਖ ਮੈਂਬਰ ਹਾਜ਼ਰ ਸਨ।

 

ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਗੈਮਬੇਲਾ ਯੂਨੀਵਰਸਿਟੀ ਇਥੋਪੀਆ ਵਿਚਕਾਰ ਹੋਇਆ ਦੁਵੱਲਾ ਸਮਝੌਤਾ

0

ਤਲਵੰਡੀ ਸਾਬੋ, 18 ਅਪ੍ਰੈਲ : ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਲਗਾਤਾਰ ਵੱਡੀਆਂ ਪੁਲਾਘਾਂ ਪੁੱਟ ਰਹੀ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਸਿੱਖਿਆ ਦੇ ਖੇਤਰ ਵਿੱਚ ਨਵੇਂ ਦਸਹਿੱਦੇ ਸਥਾਪਿਤ ਕਰਨ ਅਤੇ ਖੋਜ ਕਾਰਜਾਂ ਵਿੱਚ ਤੇਜੀ ਲਿਆਉਣ ਲਈ ਗੈਮਬੇਲਾ ਯੂਨੀਵਰਸਿਟੀ, ਇਥੋਪੀਆ ਨਾਲ ਸਮਝੋਤਾ ਸਹੀਵੱਧ ਕੀਤਾ ਹੈ। ਅੱਜ ਇੱਥੇ ਯੂਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਦੀ ਪ੍ਰੇਰਣਾ ਸਦਕਾ ਹੋਏ ਇਸ ਸਮਝੋਤੇ ਉਪਰ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਅਤੇ ਗੈਮਬੇਲਾ ਯੂਨੀਵਰਸਿਟੀ ਦੇ ਪ੍ਰੈਸੀਡੈਂਟ ਰੀਬਾ ਇਟੀਚਾ ਤੁਜੂਬਾ ਦੀ ਹਾਜ਼ਰੀ ਵਿਚ ਗੁੁਰੂ ਕਾਸੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਅਤੇ ਗੈਮਬੇਲਾ ਯੂਨੀਵਰਸਿਟੀ ਦੇ ਵਾਈਸ ਪ੍ਰੈਸੀਡੈਂਟ ਅਕਾਦਮਿਕ ਮਾਮਲੇ ਪਾਲ ਬੋਥ ਡੋਲ ਵੱਲੋਂ ਦੁਵੱਲਾ ਸਮਝੌਤਾ ਉਪਰ ਹਸਤਾਖਰਿਤ ਕੀਤਾ ਗਿਆ। ਇਸ ਮੌਕੇ ਆਪਣੇ ਵਧਾਈ ਸੰਦੇਸ਼ ਵਿੱਚ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਸਮਝੌਤੇ ਨਾਲ ਜੀ.ਕੇ.ਯੂ. ਵੱਲੋਂ ਵਿਦਿਆਰਥੀ ਨੂੰ ਖੋਜ ਕਾਰਜਾਂ ਵਿੱਚ ਵਿਸ਼ਵ ਪੱਧਰੀ ਸੁਵਿਧਾਵਾਂ ਉਪਲਬਧ ਕਰਵਾਉਣ ਦੀ ਲੜੀ ਨੂੰ ਹੋਰ ਹੁੰਗਾਰਾ ਮਿਲੇਗਾ।

ਕਈ ਦਿਨਾਂ ਦੀ ‘ਚੁੱਪੀ’ ਤੋਂ ਬਾਅਦ ਨਵਜੋਤ ਸਿੱਧੂ ਨੇ ਸਮਰਥਕਾਂ ਨਾਲ ਪਟਿਆਲਾ ’ਚ ਕੀਤੀ ਮੀਟਿੰਗ

ਉਪ ਕੁਲਪਤੀ ਡਾ. ਬਾਵਾ ਨੇ ਦੱਸਿਆ ਕਿ ਹੁਣ ਦੋਹੇਂ ਧਿਰਾਂ ਦੇ ਫੈਕਲਟੀ ਮੈਂਬਰ, ਖੋਜਾਰਥੀ ਤੇ ਵਿਦਿਆਰਥੀ ਬੌਧਿਕ ਗਿਆਨ ਦੇ ਆਦਾਨ-ਪ੍ਰਦਾਨ ਅਤੇ ਖੋਜ ਕਾਰਜਾਂ ਲਈ ਸਾਂਝੇ ਤੌਰ ’ਤੇ ਆਨ ਲਾਈਨ, ਆਫ਼ ਲਾਈਨ, ਲੈਕਚਰ, ਵਰਕਸ਼ਾਪ, ਟਰੇਨਿੰਗ ਪ੍ਰੋਗਰਾਮ ,ਮੀਟਿੰਗਾਂ ਆਦਿ ਦਾ ਆਯੋਜਨ ਕਰਨਗੇ ਅਤੇ ਦੋਹੇਂ ਅਦਾਰਿਆਂ ਵੱਲੋਂ ਫੰਡਿੰਗ ਏਜੰਸੀ ਨੂੰ ਸਾਂਝੇ ਤੌਰ ‘ਤੇ ਪ੍ਰੋਜੈਕਟ ਵੀ ਜਮਾਂ ਕਰਵਾਏ ਜਾਣਗੇ।ਡਾ. ਡੋਲ ਨੇ ਦੱਸਿਆ ਕਿ ਸਿੱਖਿਆ ਦੇ ਖੇਤਰ ਵਿੱਚ ਆ ਰਹੇ ਬਦਲਾਵਾਂ ਅਤੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਫੈਕਲਟੀ ਮੈਂਬਰ, ਖੋਜਾਰਥੀ ਅਤੇ ਵਿਦਿਆਰਥੀ ਵੱਖ-ਵੱਖ ਯੂਨੀਵਰਸਿਟੀਆਂ ਦਾ ਵਿਦਿਅਕ ਦੌਰਾ ਵੀ ਕਰਨਗੇ।ਧੰਨਵਾਦੀ ਭਾਸ਼ਣ ਵਿੱਚ ਡਾ. ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਖੋਜ ਕਾਰਜਾਂ, ਪ੍ਰੋਜੈਕਟਾਂ ਦੀਆਂ ਯੋਜਨਾਵਾਂ ਅਤੇ ਪ੍ਰਬੰਧਨ ਲਈ ਦੋਹੇਂ ਧਿਰਾਂ ਦੁਵੱਲੇ ਸਹਿਯੋਗ ਦਾ ਆਦਾਨ-ਪ੍ਰਦਾਨ ਕਰਨਗੀਆਂ।

 

ਕਈ ਦਿਨਾਂ ਦੀ ‘ਚੁੱਪੀ’ ਤੋਂ ਬਾਅਦ ਨਵਜੋਤ ਸਿੱਧੂ ਨੇ ਸਮਰਥਕਾਂ ਨਾਲ ਪਟਿਆਲਾ ’ਚ ਕੀਤੀ ਮੀਟਿੰਗ

0

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹੁਣ ਕਾਂਗਰਸੀ ਉਮੀਦਵਾਰ ਸਿੱਧੂ ਤੋਂ ਰੈਲੀਆਂ ਦੀ ਮੰਗ ਕਰਨ ਲੱਗੇ
ਪਟਿਆਲਾ, 18 ਅਪ੍ਰੈਲ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਚਰਚਿਤ ਸਿਆਸੀ ਆਗੂ ਨਵਜੋਤ ਸਿੰਘ ਸਿੱਧੂਨੇ ਅੱਜ ਅਚਾਨਕ ਸਮਰਥਕਾਂ ਨਾਲ ਮੀਟਿੰਗ ਕਰਕੇ ਮੁੜ ਸਿਆਸੀ ਹਲਕਿਆਂ ‘ਚ ਹਲਚਲ ਪੈਦਾ ਕਰ ਦਿੱਤੀ ਹੈ। ਦੁਪਿਹਰ ਦੇ ਖਾਣੇ ’ਤੇ ਅਪਣੀ ਪਟਿਆਲਾ ਸਥਿਤ ਰਿਹਾਇਸ਼ ਉਪਰ ਡੇਢ ਦਰਜ਼ਨ ਦੇ ਕਰੀਬ ਪੰਜਾਬ ਦੇ ਕਾਂਗਰਸੀ ਆਗੂਆਂ ਨਾਲ ਕੀਤੀ ਮੀਟਿੰਗ ਬਾਰੇ ਕਿਸੇ ਵੀ ਆਗੂ ਨੇ ਖੁੱਲ ਕੇ ਗੱਲ ਨਹੀਂ ਕੀਤੀ ਪ੍ਰੰਤੂ ਇੱਕ ਗੱਲ ਜਰੂਰ ਸਾਫ਼ ਕੀਤੀ ਹੈ ਕਿ ਫ਼ਿਲਹਾਲ ਸਿੱਧੂ ਸਮਰਥਕਾਂ ਵੱਲੋਂ ‘ਤੇਲ ਦੇਖੋ ਤੇ ਤੇਲ ਦੀ ਧਾਰ ਦੇਖੋ’ ਵਾਲੀ ਨੀਤੀ ’ਤੇ ਚੱਲਣ ਦਾ ਫੈਸਲਾ ਲਿਆ ਗਿਆ ਹੈ। ਸੂਚਨਾ ਮੁਤਾਬਕ ਮੀਟਿੰਗ ਵਿਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਸਮੇਰ ਸਿੰਘ ਦੂਲੋ ਤੋਂ ਇਲਾਵਾ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ, ਹਰਵਿੰਦਰ ਸਿੰਘ ਲਾਡੀ, ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਨਿਰਮਲ ਸੁਤਰਾਣਾ, ਸ਼ੈਰੀ ਰਿਆੜ ਆਦਿ ਹਾਜ਼ਰ ਸਨ।

ਭਾਜਪਾ ਦੇ ਚੋਣ ਪੋਸਟਰਾਂ ’ਚ ਬੇਅੰਤ ਸਿੰਘ ਦੀ ਫ਼ੋਟੋ, ਕਾਂਗਰਸ ਪ੍ਰਧਾਨ ਤੇ ਭਾਜਪਾ ਉਮੀਦਵਾਰ ’ਚ ਸਿਆਸੀ ਤਕਰਾਰ

ਮੀਟਿੰਗ ਦੌਰਾਨ ਇਸ ਗੱਲ ਦੇ ਵੀ ਖ਼ੁਲਾਸੇ ਹੋਏ ਹਨ ਕਿ ਹੁਣ ਤੱਕ ਐਲਾਨੇਂ ਅੱਧੀ ਦਰਜ਼ਨ ਉਮੀਦਵਾਰਾਂ ਵਿਚੋਂ ਕਈਆਂ ਦੇ ਲਗਾਤਾਰ ਨਵਜੋਤ ਸਿੰਘ ਸਿੱਧੂ ਨੂੰ ਅਪਣੇ ਹਲਕੇ ਵਿਚ ਚੱਕਰ ਲਗਾਉਣ ਲਈ ਸੰਪਰਕ ਕੀਤਾ ਜਾ ਰਿਹਾ। ਪ੍ਰੰਤੂ ਸਿੱਧੂ ਸਮਰਥਕ ਹਾਲੇ ਸਿਆਸੀ ਚੋਣ ਰੈਲੀਆਂ ਜਾਂ ਮੀਟਿੰਗ ਵਿਚ ਅਪਣੇ ‘ਬੋਸ’ ਦੀ ਭਾਗੀਦਾਰੀ ਲਈ ਸਹਿਮਤ ਨਹੀਂ ਹਨ ਕਿਉਂਕਿ ਉਨ੍ਹਾਂ ਦਾ ਤਰਕ ਹੈ ਕਿ ਡੇਢ ਮਹੀਨਾ ਪਹਿਲਾਂ ਤੱਕ ਜਦ ਸਿੱਧੂ ਵੱਲੋਂ ਪੰਜਾਬ ਦੇ ਵਿਚ ਰੈਲੀਆਂ ਦਾ ਅਮਲ ਸ਼ੁਰੂ ਕੀਤਾ ਗਿਆ ਸੀ ਤਾਂ ਉਸ ਸਮੇਂ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨੇ ਇੰਨ੍ਹਾਂ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਦੱਸਦੇ ਹੋਏ ਬੰਦ ਕਰਵਾਉਣ ਲਈ ਪੂਰਾ ਜੋਰ ਲਗਾ ਦਿੱਤਾ ਸੀ। ਇਹੀਂ ਨਹੀਂ, ਇੰਨ੍ਹਾਂ ਰੈਲੀਆਂ ਕਾਰਨ ਬਹੁਤ ਸਾਰੇ ਸਿੱਧੂ ਸਮਰਥਕਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵੀ ਦਿਖ਼ਾ ਦਿੱਤਾ ਸੀ।

ਢੀਂਢਸਾ ਪ੍ਰਵਾਰ ਦੇ ਤਿੱਖੇ ਤੇਵਰਾਂ ਨੂੰ ਸੁਖਬੀਰ ਬਾਦਲ ਵੱਲੋਂ ਮੁਲਾਕਾਤ ਕਰਕੇ ਸ਼ਾਂਤ ਕਰਨ ਦਾ ਯਤਨ

ਮੀਟਿੰਗ ਵਿਚ ਹਾਜ਼ਰ ਕੁੱਝ ਆਗੂਆਂ ਨੇ ਅਪਣਾ ਨਾਮ ਨਾਂ ਛਾਪਣ ਦੀ ਸ਼ਰਤ ’ਤੇ ਦਸਿਆ ਕਿ ਪੰਜਾਬ ਦੇ ਆਗੂ ਹੁਣ ਇੰਨਾਂ ਕੱਢੇ ਹੋਏ ਆਗੂਆਂ ਨੂੰ ਬਹਾਲ ਕਰਨ ਦਾ ਭਰੋਸਾ ਦੇ ਰਹੀ ਹੈ ਪ੍ਰੰਤੂ ਫੈਸਲਾ ਲਿਆ ਗਿਆ ਹੈ ਕਿ ਬਹਾਲੀ ਦੀ ਪ੍ਰਕ੍ਰਿਆ ਵੀ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਜਾਂ ਫ਼ਿਰ ਕੌਮੀ ਪ੍ਰਧਾਨ ਮਲਿਕਾਰਜਨ ਖੜਗੇ ਦੀ ਸਮੂਲੀਅਤ ਵਾਲੀ ਮੀਟਿੰਗ ਵਿਚ ਹੀ ਸਵੀਕਾਰ ਕੀਤੀ ਜਾ ਸਕਦੀ ਹੈ। ਦਸਣਾ ਬਣਦਾ ਹੈ ਕਿ ਨਵਜੋਤ ਸਿੰਘ ਸਿੱਧੂ ਜੋਕਿ ਖੁਦ ਉੱਘੇ ਸਾਬਕਾ ਕ੍ਰਿਕਟਰ ਹਨ, ਸਰਗਰਮ ਸਿਆਸੀ ਤੋਂ ਪਾਸੇ ਹਟ ਕੇ ਆਈ.ਪੀ.ਐਲ ਲਈ ਕ੍ਰਿਕਟ ਦੀ ਕੁਮੈਟਰੀ ਕਰ ਰਹੇ ਹਨ। ਜਿਸਦੇ ਚੱਲਦੇ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਨੂੰ ਹੁਣ ਤੱਕ ਐਲਾਨੀ ਕਿਸੇ ਵੀ ਸੂਬੇ ਦੀ ਲਿਸਟ ਵਿਚ ਸਟਾਰ ਪ੍ਰਚਾਰਕ ਨਹੀਂ ਬਣਾਇਆ ਹੈ। ਉਨ੍ਹਾਂ ਦੇ ਸਮਰਥਕਾਂ ਦੀ ਵੀ ਪੰਜਾਬ ਵਿਚ ਚੌਖੀ ਗਿਣਤੀ ਹੈ ਤੇ ਅਜਿਹੇ ਹਾਲਾਤ ਵਿਚ ਜਦ ਪੰਜਾਬ ਵਿਚ ਪਹਿਲੀ ਵਾਰ ਬਹੁਕੌਣੀ ਮੁਕਾਬਲੇ ਹੋ ਰਹੇ ਹਨ ਅਤੇ ਕਾਂਗਰਸੀ ਉਮੀਦਵਾਰਾਂ ਨੂੰ ਇੱਕ-ਇੱਕ ਵੋਟ ਦੀ ਜਰੂਰਤ ਹੈ ਤਾਂ ਨਵਜੋਤ ਸਿੰਘ ਸਿੱਧੂ ਦੀ ਕਮੀ ਖਲਕਦੀ ਦਿਖ਼ਾਈ ਦੇਣ ਲੱਗੀ ਹੈ।

 

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

0

ਲੋਕ ਸਭਾ ਚੋਣਾਂ 2024 ਨਾਲ ਜੁੜੇ ਸਵਾਲਾਂ ਦੇ ਦੇਣਗੇ ਜਵਾਬ
ਚੰਡੀਗੜ੍ਹ, 18 ਅਪ੍ਰੈਲ :ਲੋਕ ਸਭਾ ਚੋਣਾਂ-2024 ਦੇ ਸਬੰਧ ਵਿੱਚ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਨਿਵੇਕਲੀ ਪਹਿਲਕਦਮੀ ਕਰਦਿਆਂ 19 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸਵੇਰੇ 11:00 ਤੋਂ 11:30 ਵਜੇ ਤੱਕ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਉੱਤੇ ਲਾਈਵ ਹੋ ਕੇ ਲੋਕਾਂ/ਵੋਟਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। ਇਸ ਲਾਈਵ ਪ੍ਰੋਗਰਾਮ ਦਾ ਨਾਮ ‘ਟਾਕ ਟੂ ਯੂਅਰ ਸੀਈਓ ਪੰਜਾਬ’ ਰੱਖਿਆ ਗਿਆ ਹੈ। ਇਸ ਬਾਬਤ ਜਾਣਕਾਰੀ ਦਿੰਦਿਆ ਸਿਬਿਨ ਸੀ ਨੇ ਦੱਸਿਆ ਕਿ ‘ਇਸ ਵਾਰ 70 ਪਾਰ’ ਦੇ ਟੀਚੇ ਨੂੰ ਹਾਸਲ ਕਰਨ ਲਈ ਅਤੇ ਲੋਕਾਂ ਨੂੰ ਵੋਟ ਪਾਉਣ ਸਬੰਧੀ ਜਾਗਰੂਕ ਕਰਨ ਵਾਸਤੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਾ ਰਹੇ ਹਨ।

Big News: ਢਾਈ ਸਾਲਾਂ ਮਾਸੂਮ ਬੱਚੀ ਦੀ ਕਾ+ਤਲ ਨੂੰ ਪੰਜਾਬ ਦੀ ਇਸ ਅਦਾਲਤ ਨੇ ਸੁਣਾਈ ਫ਼ਾਂਸੀ ਦੀ ਸਜ਼ਾ

ਫੇਸਬੁੱਕ ਲਾਈਵ ਤੋਂ ਪਹਿਲਾਂ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ ਇਕ ਨਿਯਮਤ ਪੋਡਕਾਸਟ ਦੀ ਸ਼ੁਰੂਆਤ ਵੀ ਕੀਤੀ ਗਈ ਹੈ ਜਿਸ ਵਿੱਚ ਚੋਣ ਪ੍ਰਕਿਰਿਆਵਾਂ ਦੇ ਮੁੱਖ ਪਹਿਲੂਆਂ, ਜਿਵੇਂ ਕਿ ਵੋਟਰ ਰਜਿਸਟ੍ਰੇਸ਼ਨ, ਵੋਟਿੰਗ ਪ੍ਰਕਿਰਿਆਵਾਂ ਅਤੇ ਨਾਗਰਿਕਾਂ ਦੀ ਵੋਟਿੰਗ ਵਿੱਚ ਭਾਗੀਦਾਰੀ ਦੀ ਮਹੱਤਤਾ ਉੱਤੇ ਚਾਨਣਾ ਪਾਇਆ ਜਾਂਦਾ ਹੈ ਤਾਂ ਜੋ ਵੋਟਰ ਜਾਗਰੂਕਤਾ ਅਤੇ ਲੋਕਾਂ ਦੀ ਸ਼ਮੂਲੀਅਤ ਨੂੰ ਵਧਾਇਆ ਜਾ ਸਕੇ। ਸਿਬਿਨ ਸੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਫੇਸਬੁੱਕ ਉੱਤੇ @TheCeoPunjab ਦੇ ਅਧਿਕਾਰਤ ਪੇਜ ‘ਤੇ ਲਾਈਵ ਹੋ ਕੇ 19 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸਵੇਰੇ 11:00 ਵਜੇ ਤੋਂ 11:30 ਵਜੇ ਤੱਕ ਲੋਕ ਸਭਾ ਚੋਣਾਂ ਨਾਲ ਜੁੜੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਵਿਅਕਤੀ ਇਸ ਅੱਧੇ ਘੰਟੇ ਦੇ ਲਾਈਵ ਸੈਸ਼ਨ ਦੌਰਾਨ ਉਨ੍ਹਾਂ ਨੂੰ ਕੂਮੈਂਟ ਕਰਕੇ ਸਵਾਲ ਪੁੱਛਣ ਤੋਂ ਇਲਾਵਾ ਆਪਣੀਆਂ ਸ਼ਿਕਾਇਤਾਂ ਅਤੇ ਸੁਝਾਅ ਵੀ ਦੇ ਸਕਦਾ ਹੈ।

ਪੰਜਾਬ ਸਕੂਲ ਸਿਖਿਆ ਬੋਰਡ ਨੇ ਦਸਵੀਂ ਦੇ ਐਲਾਨੇ ਨਤੀਜੇ

ਸਵਾਲ ਜਾਂ ਸੁਝਾਅ ਲਾਈਵ ਦੌਰਾਨ ਵੀ ਪੁੱਛੇ ਜਾ ਸਕਦੇ ਹਨ ਜਾਂ ਸਵੇਰੇ 11 ਵਜੇ ਤੋਂ ਪਹਿਲਾਂ ਫੇਸਬੁੱਕ, ਇੰਸਟਾਗ੍ਰਾਮ ਜਾਂ ਐਕਸ ਉੱਤੇ ਵੀ ਭੇਜੇ ਜਾ ਸਕਦੇ ਹਨ।ਮੁੱਖ ਚੋਣ ਅਧਿਕਾਰੀ ਨੇ ਅੱਗੇ ਦੱਸਿਆ ਕਿ ਇਸ ਲਾਈਵ ਦਾ ਮਕਸਦ ਚੋਣਾਂ ਬਾਰੇ ਲੋਕਾਂ ਦੇ ਸ਼ੰਕਿਆਂ ਨੂੰ ਦੂਰ ਕਰਨਾ ਅਤੇ ਉਨ੍ਹਾਂ ਨੂੰ ਵੋਟਿੰਗ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਨਾ ਹੈ। ਸਿਬਿਨ ਸੀ ਨੇ ਕਿਹਾ ਉਨ੍ਹਾਂ ਦੇ ਦਫ਼ਤਰ ਵੱਲੋਂ ਪਹਿਲਾਂ ਹੀ ਸੋਸ਼ਲ ਮੀਡੀਆ ਹੈਂਡਲਾਂ (ਫੇਸਬੁੱਕ, ਇੰਸਟਾਗ੍ਰਾਮ, ਐਕਸ ਅਤੇ ਯੂਟਿਊਬ) ਉੱਤੇ ਲੋਕ ਸਭਾ ਚੋਣਾਂ 2024 ਨਾਲ ਸਬੰਧਤ ਹਦਾਇਤਾਂ ਅਤੇ ਵੇਰਵਿਆਂ ਨੂੰ ਲਗਾਤਾਰ ਅੱਪਡੇਟ ਕੀਤਾ ਜਾਂਦਾ ਹੈ ਅਤੇ ਹਾਲ ਵਿੱਚ ਹੀ ਉਨ੍ਹਾਂ ਦੇ ਦਫ਼ਤਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸਰਗਰਮ ਭੂਮਿਕਾ ਨਿਭਾਉਣ ਲਈ ਦੇਸ਼ ਭਰ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ।

 

ਬਠਿੰਡਾ ਦੀ ਟਰੈਫਿਕ ਪੁਲਿਸ ਨੇ ‘ਸੇਫ ਸਕੂਲ ਵਾਹਨ ਪਾਲਿਸੀ’ ਤਹਿਤ ਸਕੂਲੀ ਬੱਸਾਂ ਦੀ ਕੀਤੀ ਚੈਕਿੰਗ

0

ਬਠਿੰਡਾ, 18 ਅਪ੍ਰੈਲ: ਪੰਜਾਬ ਦੇ ਵਿਚ ‘ਸੇਫ ਸਕੂਲ ਵਾਹਨ ਪਾਲਿਸੀ’ ਅਧੀਨ ਸਕੂਲੀ ਬੱਸਾਂ ਅਤੇ ਵੈਨਾਂ ਦੀ ਚੈਕਿੰਗ ਦੀ ਵਿੱਢੀ ਵਿਸ਼ੇਸ ਮੁਹਿੰਮ ਤਹਿਤ ਅੱਜ ਬਠਿੰਡਾ ਦੀ ਟਰੈਫ਼ਿਕ ਪੁਲਿਸ ਵੱਲੋਂ ਐਸਐਸਪੀ ਦੀਪਕ ਪਾਰੀਕ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀਐਸਪੀ ਟਰੈਫ਼ਿਕ ਪਰਵੇਸ਼ ਚੋਪੜਾ ਦੀ ਅਗਵਾਈ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਦਰਜ਼ਨਾਂ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ। ਬਠਿੰਡਾ ਸ਼ਹਿਰ ਵਿਚ ਸੈਂਟ ਜੌਸਫ ਕਾਨਵੈਂਟ ਸਕੂਲ ਬਠਿੰਡਾ,ਸੈਂਟ ਜੇਵੀਅਰ ਕਾਨਵੈਂਟ ਸਕੂਲ ਬਠਿੰਡਾ, ਦਿੱਲੀ ਪਬਲਿਕ ਸਕੂਲ ਬਠਿੰਡਾ ਆਦਿ ਵਿੱਚ ਜਾ ਕੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ ਇਸ ਦੌਰਾਨ ਟੀਮਾਂ ਵੱਲੋਂ ਅਧੂਰੇ ਦਸਤਾਵੇਜ ਵਾਲੀਆਂ 26 ਸਕੂਲ ਬੱਸਾਂ ਦੇ ਚਲਾਣ ਕੀਤੇ ਗਏ 2 ਬੱਸਾਂ ਨੂੰ ਬੰਦ ਕੀਤਾ ਗਿਆ।

Big News: ਢਾਈ ਸਾਲਾਂ ਮਾਸੂਮ ਬੱਚੀ ਦੀ ਕਾ+ਤਲ ਨੂੰ ਪੰਜਾਬ ਦੀ ਇਸ ਅਦਾਲਤ ਨੇ ਸੁਣਾਈ ਫ਼ਾਂਸੀ ਦੀ ਸਜ਼ਾ

ਡੀਐਸਪੀ ਪਰਵੇਸ਼ ਚੋਪੜਾ ਨੇ ਅੱਗੇ ਦੱਸਿਆ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਬਹੁਤ ਲਾਜਮੀ ਹੈ।ਇਸ ਲਈ ਵੈਨ/ਬੱਸ ਵਿੱਚ ਮੁੱਢਲੀਆ ਸਹੂਲਤਾਂ ਜਿਵੇਂ ਕਿ ਫਸਟ ਏਡ ਬਾਕਸ, ਅੱਗ ਬੁਝਾਊ ਯੰਤਰ, ਸੀ.ਸੀ.ਟੀ.ਵੀ ਕੈਮਰਾ, ਆਦਿ ਹੋਣਾ ਚਾਹੀਦਾ ਹੈ।ਇਸ ਤੋਂ ਇਲਾਵਾ ਸਰਕਾਰੀ ਨੰਬਰ ਪਲੇਟ , ਫਿਟਨੈਸ ਸਰਟੀਫਿਕੇਟ, ਹੈਲਪਰ, ਸਪੀਡ ਗਵਰਨਰ ਆਦਿ ਸਹੂਲਤਾਂ ਹੋਣੀਆਂ ਲਾਜਮੀ ਹਨ।ਉਹਨਾ ਕਿਹਾ ਕਿ ਬੱਚਿਆਂ ਦੇ ਮਾਪੇ ਵੀ ਸਕੂਲ ਵੈਨਾਂ/ਬੱਸਾਂ ਅੰਦਰ ਇਹਨਾਂ ਸਹੂਲਤਾਂ ਦੀ ਨਜ਼ਰਸਾਨੀ ਕਰਨ ਅਤੇ ਕਿਸੇ ਪ੍ਰਕਾਰ ਦੀ ਕਮੀ ਹੋਣ ਤੇ ਸਬੰਧਿਤ ਸਕੂਲ ਦੇ ਧਿਆਨ ਵਿੱਚ ਲਿਆਉਣ।

ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ ਕੀਤੇ ਸੂਟਰ ਨੂੰ ਸਾਥੀ ਮੁੜ ਹ+ਥਿਆਰਾਂ ਦੀ ਨੌਕ ’ਤੇ ਛੁਡਾ ਕੇ ਹੋਏ ਫ਼ਰਾਰ

ਉਹਨਾਂ ਕਿਹਾ ਕਿ ਜਿਲ੍ਹਾ ਬਠਿੰਡਾ ਦੇ ਹਰ ਇੱਕ ਸਕੂਲ ਨੂੰ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਜੇਕਰ ਕੋਈ ਇਹਨਾਂ ਨਿਯਮਾਂ ਦੀ ਪਾਲਣਾਂ ਨਹੀ ਕਰਦਾ ਤਾਂ ਉਸ ਸਕੂਲ ਦੇ ਪ੍ਰਬੰਧਕਾਂ ਨੂੰ ਜੁਰਮਾਨਾ ਕੀਤਾ ਜਾਵੇਗਾ ਅਤੇ ਵਾਹਨਾਂ ਨੂੰ ਜਬਤ ਕੀਤਾ ਜਾਵੇਗਾ। ਡੀਐਸਪੀ ਨੇ ਸਕੂਲੀ ਵਾਹਨਾਂ ਦੇ ਡਰਾਈਵਰਾਂ ਨੂੰ ਇਹ ਗੱਲ ਸਪਸ਼ਟ ਕੀਤੀ ਕਿ ਸੇਫ ਵਾਹਨ ਪਾਲਿਸੀ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਵਾਹਨਾਂ ਨੂੰ ਬਖਸ਼ਿਆਂ ਨਹੀ ਜਾਵੇਗਾ ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਇੰਸਪੈਕਟਰ ਗੁਰਦੀਪ ਸਿੰਘ ਇੰਚਾਰਜ ਟਰੈਫਿਕ ਬਠਿੰਡਾ, ਸਹਾਇਕ ਇੰਚਾਰਜ ਸਬ ਇੰਸਪੈਕਟਰ ਅਮਰੀਕ ਸਿੰਘ ਅਤੇ ਟਰੈਫਿਕ ਪੁਲਿਸ ਦੇ ਮੁਲਾਜਮ ਮੌਜੂਦ ਸਨ।

 

ਪੰਜਾਬ ਸਕੂਲ ਸਿਖਿਆ ਬੋਰਡ ਨੇ ਦਸਵੀਂ ਦੇ ਐਲਾਨੇ ਨਤੀਜੇ

0

ਚੰਡੀਗੜ੍ਹ: ਪੰਜਾਬ ਸਕੂਲ ਸਿਖਿਆ ਬੋਰਡ ਨੇ ਅੱਜ ਦਸਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਵਾਰ ਦਸਵੀਂ ਦਾ ਨਤੀਜਾ 97.24 ਫੀਸਦੀ ਰਿਹਾ। ਲੁਧਿਆਣਾ ਦੀ ਅਦਿਤੀ ਨੇ 100 ਫੀਸਦੀ ਅੰਕ ਹਾਸਲ ਕਰਕੇ ਪੂਰੇ ਜ਼ਿਲ੍ਹਿਆਂ ਵਿਚ ਟਾਪ ਕੀਤਾ ਹੈ। ਦੂਜੇ ਨੰਬਰ ਉਤੇ ਲੁਧਿਆਣਾ ਦੀ ਹੀ ਅਲੀਸ਼ਾ ਨੇ 99.23 ਅੰਕ ਹਾਸਲ ਕੀਤੇ ਹਨ। ਇਹ ਦੋਵੇ ਕੁੜੀਆਂ ਇਕ ਹੀ ਸਕੂਲ ਵਿਚ ਪੜ੍ਹਦੀਆਂ ਹਨ। ਉਥੇ ਹੀ ਜੇਕਰ ਗੱਲ ਕੀਤੀ ਜਾਵੇ ਤੀਜੇ ਨੰਬਰ ਦੀ ਤਾਂ ਬਾਬਾ ਬਕਾਲਾ ਤੋਂ ਕਰਮਨਪ੍ਰੀਤ ਕੌਰ ਨੇ 99.23 ਫੀਸਦੀ ਅੰਕ ਪ੍ਰਾਪਤ ਕੀਤੇ ਹਨ।

Big News: ਢਾਈ ਸਾਲਾਂ ਮਾਸੂਮ ਬੱਚੀ ਦੀ ਕਾ+ਤਲ ਨੂੰ ਪੰਜਾਬ ਦੀ ਇਸ ਅਦਾਲਤ ਨੇ ਸੁਣਾਈ ਫ਼ਾਂਸੀ ਦੀ ਸਜ਼ਾ

0

ਲੁਧਿਆਣਾ, 18 ਅਪ੍ਰੈਲ: ਕਰੀਬ ਢਾਈ ਸਾਲ ਪਹਿਲਾਂ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ’ਚ ਪੂਰੇ ਪੰਜਾਬ ਵਿਚ ਚਰਚਾ ਦਾ ਮੁੱਦਾ ਬਣੇ ਇੱਕ ਢਾਈ ਸਾਲਾਂ ਮਾਸੂਮ ਬੱਚੀ ਦੇ ਕਤਲ ਮਾਮਲੇ ਵਿਚ ਅੱਜ ਸਥਾਨਕ ਸੈਸਨ ਅਦਾਲਤ ਨੇ ਮਹੱਤਵਪੂਰਨ ਫ਼ੈਸਲਾ ਸੁਣਾਉਂਦਿਆਂ ਬੱਚੀ ਦੀ ਮਹਿਲਾ ਕਾਤਲ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਹੈ। ਕਾਤਲ ਮ੍ਰਿਤਕ ਬੱਚੀ ਦੀ ਗੁਆਂਢਣ ਹੈ, ਜਿਸਨੇ ਮਾਪਿਆਂ ਨਾਲ ਰੰਜਿਸ਼ ਦੇ ਚੱਲਦੀ ਇਸ ਬੱਚੀ ਨੂੰ ਅੱਧਮਰੀ ਕਰਕੇ ਧਰਤੀ ਵਿਚ ਟੋਆ ਪੁੱਟ ਕੇ ਦੱਬ ਦਿੱਤਾ ਸੀ। ਅਦਾਲਤ ਵੱਲੋਂ ਇਹ ਫੈਸਲਾ ਸੁਣਾਏ ਜਾਣ ’ਤੇ ਮਰਹੂਮ ਬੱਚੀ ਦੇ ਮਾਪਿਆਂ ਨੇ ਜੱਜ ਅਤੇ ਵਕੀਲ ਦਾ ਧੰਨਵਾਦ ਕਰਦਿਆਂ ਕਿਹਾ ਕਿ ‘‘ ਬੇਸ਼ੱਕ ਉਨ੍ਹਾਂ ਦੀ ਦਿਲਰੌਜ ਵਾਪਸ ਨਹੀਂ ਆ ਸਕਦੀ ਪਰ ਇਸ ਫੈਸਲੇ ਨਾਲ ਉਸ ਮਾਸੂਮ ਦੀ ਆਤਮਾ ਨੂੰ ਸ਼ਾਂਤੀ ਜਰੂਰ ਮਿਲੇਗੀ। ’’

ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ ਕੀਤੇ ਸੂਟਰ ਨੂੰ ਸਾਥੀ ਮੁੜ ਹ+ਥਿਆਰਾਂ ਦੀ ਨੌਕ ’ਤੇ ਛੁਡਾ ਕੇ ਹੋਏ ਫ਼ਰਾਰ

ਦਸਣਾ ਬਣਦਾ ਹੈ ਕਿ ਢਾਈ ਸਾਲਾਂ ਦਿਲਰੌਜ ਦੇ ਗੁਆਂਢ ਵਿਚ ਰਹਿਣ ਵਾਲੀ ਨੀਲਮਾ ਨਾਂ ਦੀ ਔਰਤ ਅਕਸਰ ਹੀ ਗੁਆਂਢੀਆਂ ਤੇ ਮੁਹੱਲੇ ਵਿਚ ਲੜਦੀ-ਝਗੜਦੀ ਰਹਿੰਦੀ ਸੀ। ਇਸ ਤਰ੍ਹਾਂ ਦੇ ਹੀ ਕਿਸੇ ਨਿੱਕੇ ਝਗੜੇ ਕਾਰਨ ਉਸਨੇ ਦਿਲਰੌਜ ਦੇ ਮਾਪਿਆਂ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਉਸਨੂੰ ਅਪਣੇ ਘਰ ਲੈਕੇ ਗਈ ਤੇ ਉਥੇ ਕੁੱਟਮਾਰ ਕਰਨ ਤੋਂ ਬਾਅਦ ਅਪਣੇ ਘਰ ਵਿਚ ਟੋਆ ਪੁੱਟ ਕੇ ਨੱਪ ਦਿੱਤਾ। ਬੱਚੀ ਦੇ ਗਾਇਬ ਹੋਣ ਤੋਂ ਬਾਅਦ ਉਸਦੇ ਮਾਪਿਆਂ ਨੇ ਖੋਜ ਕੀਤੀ ਤੇ ਪੁਲਿਸ ਜਾਂਚ ਦੌਰਾਨ ਇੱਕ ਸੀਸੀਟੀਵੀ ਫ਼ੁਟੇਜ ਵਿਚ ਨੀਲਮਾ ਨੂੰ ਇੱਕ ਥਾਂ ਬੱਚੀ ਨੂੰ ਅਪਣੇ ਨਾਲ ਲਿਜਾਂਦਿਆਂ ਦੇਖਿਆ। ਸ਼ੱਕ ਤੋਂ ਬਾਅਦ ਜਦ ਜਾਂਚ ਕੀਤੀ ਤਾਂ ਉਸਨੇ ਅਪਣਾ ਜੁਰਮ ਕਬੂਲ ਲਿਆ ਤੇ ਬੱਚੀ ਦੀ ਲਾਸ਼ ਨੂੰ ਟੋਏ ਵਿਚ ਕੱਢਿਆ ਗਿਆ। ਕਿਹਾ ਜਾ ਰਿਹਾ ਹੈ ਕਿ ਕਾਤਲ ਨੀਲਮਾ ਦਾ ਪਤੀ ਨਾਲ ਤਲਾਕ ਹੋ ਗਿਆ ਸੀ ਤੇ ਉਹ ਖ਼ੁਦ ਵੀ ਦੋ ਬੱਚਿਆਂ ਦੀ ਮਾਂ ਹੈ।

 

ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ ਕੀਤੇ ਸੂਟਰ ਨੂੰ ਸਾਥੀ ਮੁੜ ਹ+ਥਿਆਰਾਂ ਦੀ ਨੌਕ ’ਤੇ ਛੁਡਾ ਕੇ ਹੋਏ ਫ਼ਰਾਰ

0

ਪੁਲਿਸ ਸੁਰੱਖਿਆ ਹੇਠ ਸਿਵਲ ਹਸਪਤਾਲ ’ਚ ਕਰਵਾ ਰਿਹਾ ਸੀ ਇਲਾਜ਼
ਤਰਨਤਾਰਨ, 18 ਅਪ੍ਰੈਲ: ਬੀਤੀ ਰਾਤ ਸਥਾਨਕ ਸਿਵਲ ਹਸਪਤਾਲ ਵਿਚ ਪੁਲਿਸ ਸੁਰੱਖਿਆ ਹੇਠ ਇਲਾਜ਼ ਕਰਵਾ ਰਹੇ ਇੱਕ ਚਰਚਿਤ ਗੈਂਗਸਟਰ ਨੂੰ ਉਸਦੇ ਸਾਥੀਆਂ ਵੱਲੋਂ ਹਥਿਆਰਾਂ ਦੀ ਨੌਕ ’ਤੇ ਭਜਾ ਕੇ ਲਿਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦੀ ਨੱਕ ’ਚ ਦਮ ਕਰਕੇ ਰੱਖਣ ਵਾਲਾ ਇਹ ਚਰਚਿਤ ਚਰਨਜੀਤ ਉਰਫ਼ ਰਾਜੂ ਸੂਟਰ ਦਸੰਬਰ 2023 ਵਿਚ ਝੁਬਾਲ ਇਲਾਕੇ ਵਿਚੋਂ ਇੱਕ ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ ਕੀਤਾ ਗਿਆ ਸੀ ਤੇ ਉਸਦੇ ਲੱਤ ਵਿਚ ਗੋਲੀ ਲੱਗੀ ਸੀ।

ਮੁਕਤਸਰ ’ਚ ਦੋ ਅਪਰੇਸ਼ਨਾਂ ਦੇ ਬਾਅਦ ਵੀ ਪੱਥਰੀ ਪੇਟ ’ਚ, ਬਜੁਰਗ ਦੀ ਹੋਈ ਮੌਤ

ਹੁਣ ਇਹ ਸੂਟਰ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਵਿਚ ਬੰਦ ਸੀ, ਜਿੱਥੇ ਪੇਟ ਵਿਚ ਦਰਦ ਕਾਰਨ ਉਸਨੂੰ 15 ਅਪ੍ਰੈਲ ਤੋਂ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ਼ ਲਈ ਲਿਆਂਦਾ ਹੋਇਆ ਸੀ। ਇਸ ਦੌਰਾਨ ਇਸਦੀ ਨਿਗਰਾਨੀ ਲਈ ਦੋ ਪੁਲਿਸ ਮੁਲਾਜਮ ਵੀ ਤੈਨਾਤ ਸਨ। ਘਟਨਾ ਤੋਂ ਬਾਅਦ ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਢਲੀ ਸੂਚਨਾ ਮੁਤਾਬਕ ਬੀਤੀ ਰਾਤ ਕਰੀਬ ਦੋ-ਢਾਈ ਵਜੇਂ ਰਾਜੂ ਸੂਟਰ ਦੇ ਦੋ-ਤਿੰਨ ਸਾਥੀ ਹਥਿਆਰਾਂ ਸਹਿਤ ਵਾਰਡ ਵਿਚ ਆਏ, ਜਿਥੇ ਤੈਨਾਤ ਪੁਲਿਸ ਮੁਲਾਜਮਾ ਨੂੰ ਹਥਿਆਰ ਦਿਖ਼ਾ ਕੇ ਉਸਨੂੰ ਛੂਡਵਾ ਕੇ ਮੋਟਰਸਾਈਕਲ ਉਪਰ ਫ਼ਰਾਰ ਹੋ ਗਏ।

ਭੁੱਚੋਂ ਮੰਡੀ’ਚਗੁੰਡਾਗਰਦੀ ਦਾ ਨੰਗਾ ਨਾਚ: MLA ਦੀ ਹਾਜ਼ਰੀ ’ਚ ਪੁਲਿਸ ਚੌਕੀ ਸਾਹਮਣੇ ਕੱਢੇ ਹਵਾਈ ਫ਼ਾਈਰ

ਰਾਜੂ ਸ਼ੂਟਰ ਉਪਰ ਬੈਂਕ ਲੁੱਟ ਸਹਿਤ ਹੋਰ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਇਲਜ਼ਾਮ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਇਸਦੇ ਵਿਰੁਧ ਕਰੀਬ ਦਸ ਪਰਚੇ ਦਰਜ਼ ਸਨ। ਪੁਲਿਸ ਅਧਿਕਾਰੀਆਂ ਨੇ ਸੂਟਰ ਦੀ ਨਿਗਰਾਨੀ ’ਚ ਸੁਰੱਖਿਆ ਖਾਮੀਆਂ ਦੀ ਗੱਲ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਫ਼ਿਲਹਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜੂ ਸੂਟਰ ਨੂੰ ਭਜਾਉਣ ਵਾਲੇ ਇੱਕ ਸਾਥੀ ਦੀ ਪਹਿਚਾਣ ਕਰ ਲਈ ਗਈ ਹੈ ਤੇ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।