Home Blog Page 1736

ਹਾਈਕੋਰਟ ਦੇ ਫੈਸਲੇ ਨੂੰ ਕੇਜਰੀਵਾਲ ਨੇ ਦਿੱਤੀ ਚੁਣੌਤੀ, ਕੀਤਾ ਸੁਪਰੀਮ ਕੋਰਟ ਦਾ ਰੁੱਖ

ਨਵੀਂ ਦਿੱਲੀ, 10 ਅਪ੍ਰੈਲ: ਆਪਣੀ ਗ੍ਰਿਫਤਾਰੀ ਦੇ ਵਿਰੁੱਧ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਾਇਰ ਕੀਤੀ ਪਟੀਸ਼ਨ ਨੂੰ ਹਾਈਕੋਰਟ ਵੱਲੋਂ ਰੱਦ ਕਰਨ ਤੋਂ ਬਾਅਦ ਹੁਣ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਦਾ ਫੈਸਲਾ ਕੀਤਾ ਹੈ। ਕੇਜਰੀਵਾਲ ਦੀ ਟੀਮ ਦੱਸਿਆ ਕਿ ਹਾਈਕੋਰਟ ਦੇ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਜਾ ਰਹੀ ਹੈ। ਜਿਸਦੇ ਵਿੱਚ ਪਹਿਲਾ ਦੀ ਤਰ੍ਹਾਂ 21 ਮਾਰਚ ਨੂੰ ਈਡੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਗਿਰਫਤਾਰ ਕਰਨ ਅਤੇ ਉਸ ਤੋਂ ਬਾਅਦ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਅਦਾਲਤ ਦੇ ਫੈਸਲੇ ਨੂੰ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ।

Big News: ਸਾਬਕਾ ਅਕਾਲੀ ਮੰਤਰੀ ਦਾ ਪੁੱਤਰ ਔਰਤ ਅਤੇ ਚਿੱਟੇ ਸਹਿਤ ਗ੍ਰਿਫਤਾਰ

ਜਿਕਰਯੋਗ ਹੈ ਕਿ ਪਾਰਟੀ ਦੇ ਹੋਰ ਆਗੂਆਂ ਤੋਂ ਬਾਅਦ ਈਡੀ ਨੇ ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਈ ਵਾਰ ਸੰਮਨ ਕੱਢੇ ਸਨ ਪਰੰਤੂ ਉਹਨਾਂ ਇਹਨਾਂ ਸੰਮਨਾਂ ਨੂੰ ਗੈਰ ਕਾਨੂੰਨੀ ਕਰਾਰ ਦਿੰਦਿਆਂ ਇੰਨਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਮਾਮਲਾ ਅਦਾਲਤ ਵਿੱਚ ਵੀ ਪੁੱਜਿਆ ਪਰੰਤੂ ਅਦਾਲਤ ਵਿੱਚੋਂ ਵੀ ਕੋਈ ਰਾਹਤ ਨਾ ਮਿਲਣ ਕਾਰਨ 21 ਮਾਰਚ ਦੀ ਦੇਰ ਸ਼ਾਮ ਨੂੰ ਈਡੀ ਨੇ ਸ੍ਰੀ ਕੇਜਰੀਵਾਲ ਨੂੰ ਗਿਰਫਤਾਰ ਕਰ ਲਿਆ ਸੀ। ਉਸ ਤੋਂ ਬਾਅਦ ਅਦਾਲਤ ਵੱਲੋਂ ਦੋ ਵਾਰ ਈਡੀ ਕੋਲ ਪੁਲਿਸ ਰਿਮਾਂਡ ‘ਤੇ ਭੇਜਣ ਤੋਂ ਬਾਅਦ ਹੁਣ ਦਿੱਲੀ ਦੀ ਤਿਹਾੜ ਜੇਲ ਵਿੱਚ ਭੇਜਿਆ ਹੋਇਆ ਹੈ।

Big News: ਸਾਬਕਾ ਅਕਾਲੀ ਮੰਤਰੀ ਦਾ ਪੁੱਤਰ ਔਰਤ ਅਤੇ ਚਿੱਟੇ ਸਹਿਤ ਗ੍ਰਿਫਤਾਰ

ਸ਼ਿਮਲਾ, 10 ਅਪ੍ਰੈਲ: ਪੰਜਾਬ ਦੇ ਗਵਾਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਇਕ ਹੋਟਲ ਵਿੱਚੋਂ ਪੰਜਾਬ ਨਾਲ ਸੰਬੰਧਿਤ ਇੱਕ ਸਾਬਕਾ ਅਕਾਲੀ ਮੰਤਰੀ ਦਾ ਪੁੱਤਰ ਭਾਰੀ ਮਾਤਰਾ ‘ਚ ਚਿੱਟੇ ਅਤੇ ਇੱਕ ਲੜਕੀ ਸਹਿਤ ਹਿਮਾਚਲ ਪ੍ਰਦੇਸ਼ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਉਕਤ ਸਾਬਕਾ ਮੰਤਰੀ ਦੇ ਪੁੱਤਰ ਦੇ ਨਾਲ ਤਿੰਨ ਹੋਰ ਦੋਸਤ ਵੀ ਦੱਸੇ ਜਾ ਰਹੇ ਹਨ, ਜੋ ਕਿ ਇੱਕ ਹੋਟਲ ਵਿੱਚ ਠਹਿਰੇ ਹੋਏ ਸਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਮਲਾ ਦੇ ਇੱਕ ਹੋਟਲ ਦੇ ਵਿੱਚੋਂ ਚਾਰ ਲੜਕੇ ਅਤੇ ਇੱਕ ਨੌਜਵਾਨ ਲੜਕੀ ਨੂੰ ਗਿਰਫਤਾਰ ਕੀਤਾ ਗਿਆ ਹੈ, ਜਿਨਾਂ ਦੇ ਕੋਲੋਂ 42 ਗਰਾਮ ਚਿੱਟਾ ਬਰਾਮਦ ਹੋਇਆ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੂਚਨਾ ਮੁਤਾਬਕ ਕਥਿਤ ਮੁਜਰਮ ਪ੍ਰਕਾਸ਼ ਸਿੰਘ ਪੰਜਾਬ ਦੇ ਨਾਲ ਸੰਬੰਧਿਤ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਪੁੱਤਰ ਦਸਿਆ ਜਾ ਰਿਹਾ ਹੈ।

MP ਸੰਜੇ ਸਿੰਘ ਨੇ ਭਗਵੰਤ ਮਾਨ ਨੂੰ ਬੇਟੀ ਦੀਆਂ ਦਿੱਤੀਆਂ ਵਧਾਈਆਂ

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਖੁਦ ਸੁੱਚਾ ਸਿੰਘ ਲੰਗਾਹ ਵੀ ਸਾਲ 2017 ਵਿੱਚ ਉਸ ਸਮੇਂ ਵਿਵਾਦਾਂ ਵਿੱਚ ਆ ਗਏ ਸਨ ਜਦੋਂ ਉਹਨਾਂ ਦੀ ਇੱਕ ਔਰਤ ਨਾਲ ਅਸ਼ਲੀਲ ਵੀਡੀਓ ਵਾਇਰਲ ਹੋ ਗਈ ਸੀ। ਇਸ ਮਾਮਲੇ ਦੇ ਵਿੱਚ ਉਹਨਾਂ ਵਿਰੁੱਧ ਵੀ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ ਅਤੇ ਨਾਲ ਹੀ ਸੁੱਚਾ ਸਿੰਘ ਲੰਗਾਹ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਮੈਂਬਰ ਹੋਣ ਕਾਰਨ ਉਹਨਾਂ ਨੂੰ ਪੰਥ ਤੋਂ ਛੇਕ ਵੀ ਦਿੱਤਾ ਗਿਆ ਸੀ। ਕੁਝ ਸਮਾਂ ਪਹਿਲਾਂ ਸ੍ਰੀ ਲੰਗਾਹ ਵੱਲੋਂ ਅਕਾਲ ਤਖਤ ਸਾਹਿਬ ਸਾਹਮਣੇ ਪੇਸ਼ ਹੋ ਕੇ ਭੁੱਲ ਬਖਸ਼ਾਈ ਗਈ ਸੀ ਪਰ ਹੁਣ ਉਹਨਾਂ ਦੇ ਪੁੱਤਰ ਦੀ ਇਹ ਕਰਤੂਤ ਸਾਹਮਣੇ ਆਉਣ ਕਾਰਨ ਉਹ ਮੁੜ ਚਰਚਾ ਵਿੱਚ ਆ ਗਏ ਹਨ।

MP ਸੰਜੇ ਸਿੰਘ ਨੇ ਭਗਵੰਤ ਮਾਨ ਨੂੰ ਬੇਟੀ ਦੀਆਂ ਦਿੱਤੀਆਂ ਵਧਾਈਆਂ

0

ਚੰਡੀਗੜ੍ਹ, 10 ਅਪ੍ਰੈਲ: ਕਥਿਤ ਸ਼ਰਾਬ ਘੁਟਾਲੇ ਵਿੱਚ ਜਮਾਨਤ ‘ਤੇ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ ਲੰਮੇ ਸਮੇਂ ਤੋਂ ਬਾਅਦ ਪੰਜਾਬ ਪੁੱਜੇ ਰਾਜਸਭਾ ਮੈਂਬਰ ਸੰਜੇ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘਰ ਪੁੱਜ ਕੇ ਬੇਟੀ ਨਿਆਮਤ ਕੌਰ ਮਾਨ ਦੇ ਜਨਮ ਦੀਆਂ ਵਧਾਈਆਂ ਦਿੱਤੀਆਂ ਹਨ। ਪਰਿਵਾਰ ਸਮੇਤ ਪੁੱਜੇ ਸੰਜੇ ਸਿੰਘ ਦਾ ਭਗਵੰਤ ਮਾਨ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਦੋਨੋਂ ਆਗੂ ਇੱਕ ਦੂਜੇ ਨੂੰ ਜੱਫੀ ਪਾ ਕੇ ਮਿਲੇ ਅਤੇ ਦੋਨਾਂ ਹੀ ਪਰਿਵਾਰਾਂ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ। ਇਸੇ ਦੌਰਾਨ ਸੰਜੇ ਸਿੰਘ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਰਾਜਸੀ ਹਾਲਤ ਅਤੇ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਚੱਲ ਰਹੀਆਂ ਸਿਆਸੀ ਗਤੀਵਿਧੀਆਂ ਤੇ ਲੰਮੀ ਚਰਚਾ ਕੀਤੀ।

ਅਕਾਲੀ ਦਲ ਤੇ ਭਾਜਪਾ ਨੂੰ ਵੱਡਾ ਝਟਕਾ, ਮੋਗਾ ਵਿੱਚ ’ਆਪ’ ਹੋਈ ਮਜ਼ਬੂਤ

ਜ਼ਿਕਰ ਕਰਨਾ ਬਣਦਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗਿਰਫਤਾਰੀ ਤੋਂ ਬਾਅਦ ਭਗਵੰਤ ਮਾਨ ਹੀ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਡੇ ਸਟਾਰ ਲੀਡਰ ਹਨ ਜਿਨਾਂ ਉੱਪਰ ਹੁਣ ਪੰਜਾਬ ਦੇ ਨਾਲ ਨਾਲ ਦੂਜੇ ਸੂਬਿਆਂ ਦੇ ਵਿੱਚ ਵੀ ਪਾਰਟੀ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਸੰਭਾਲਣ ਦਾ ਜ਼ਿੰਮਾ ਆਇਆ ਹੋਇਆ ਹੈ। ਪਾਰਟੀ ਆਗੂਆਂ ਨੇ ਦੱਸਿਆ ਕਿ ਦੋਨੇ ਲੀਡਰਾਂ ਨੇ ਪਾਰਟੀ ਦੀ ਚੋਣ ਰਣਨੀਤੀ ਬਾਰੇ ਚਰਚਾ ਕਰਦਿਆਂ ਇਹਨਾਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਸਫਲਤਾ ਦੀ ਵੱਡੀ ਆਸ ਪ੍ਰਗਟਾਈ ਹੈ। ਇਸ ਮੌਕੇ ਡਾਕਟਰ ਸੰਦੀਪ ਪਾਠਕ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ

ਮੋਢਿਆ ਦੇ ਦਰਦ ਦਾ ਬਿਨਾਂ ਦਰਦ ਤੋਂ ਪੱਕਾ ਇਲਾਜ: 98140-76877

0

ਮੋਢੀਆ ਦੇ ਦਰਦ ਤੋਂ ਦੁਖੀ ਮਰੀਜ਼ਾ ਦਾ ਹੁਣ ਦੁੱਖ ਹੁਣ ਮਿੰਟਾਂ ‘ਚ ਹੋਵੇਗਾ ਛੂੰ ਮੰਤਰ, ਬਹਾਦੁਰ ਸਿੰਘ ਬਿੱਟੂ ਜੋ ਬਿਨ੍ਹਾਂ ਐਕਸ-ਰੇ, MRI ਤੋਂ ਬਿਨ੍ਹਾਂ ਹੀ ਇਲਜਾ ਕਰਦਾ ਹੈ। ਇਥੇ ਮਰੀਜ਼ ਨੂੰ ਕਿਸੇ ਵੀ ਕੀਸਮ ਦੀ ਦਵਾਈ ਨਹੀਂ ਦਿੱਤੀ ਜਾਂਦੀ, ਬੱਸ ਹੱਥਾਂ ਦੇ ਨਾਲ ਹੀ ਸ਼ਰੀਰ ਵਿਚ ਹੋ ਰਹੇ ਦਰਦ ਮਿਲ ਜਾਂਦਾਂ ਮਿੰਟਾਂ ‘ਚ ਛੁੱਟਕਾਰਾ। ਜੇਕਰ ਤੁਸੀ ਵੀ ਚਾਹੁੰਦੇ ਹੋ ਬਹਾਦੁਰ ਬਿੱਟੂ ਤੋਂ ਇਲਾਜ ਕਰਵਾਉਣਾ ਦਾ ਇਕ ਵਾਰਾ ਇਸ ਨੰਬਰ ਜ਼ਰੂ੍ਰ ਕਰੋ ਸੰਪਰਕ: 9814076877

1,15,000 ਰੁਪਏ ਦੀ ਰਿਸ਼ਵਤ ਲੈਣ ਵਾਲਾ ਮੁੱਖ ਮੁਨਸ਼ੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

0

ਲੁਧਿਆਣਾ, 9 ਅਪ੍ਰੈਲ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਮੰਗਲਵਾਰ ਨੂੰ ਥਾਣਾ ਜਮਾਲਪੁਰ, ਕਮਿਸ਼ਨਰੇਟ ਲੁਧਿਆਣਾ ਅਧੀਨ ਪੈਂਦੀ ਪੁਲਿਸ ਚੌਕੀ ਰਾਮਗੜ੍ਹ ਵਿਖੇ ਮੁੱਖ ਮੁਨਸ਼ੀ ਵਜੋਂ ਤਾਇਨਾਤ ਹੌਲਦਾਰ ਸੁਖਦੇਵ ਸਿੰਘ ਨੂੰ ਦੋ ਕਿਸ਼ਤਾਂ ਵਿੱਚ 1,15,000 ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਉਪਰੋਕਤ ਪੁਲਿਸ ਮੁਲਾਜ਼ਮ ਵਿਰੁਧ ਜਨਕਪੁਰੀ ਲੁਧਿਆਣਾ ਸ਼ਹਿਰ ਦੇ ਵਸਨੀਕ ਕਪਿਲ ਓਬਰਾਏ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਸਿਕਾਇਤ ਦਰਜ ਕਰਵਾਈ ਗਈ ਸੀ।

ਸਰਕਾਰੀ ਕਾਲਜ਼ ’ਚ ਵਿਦਿਆਰਥਣ ਨਾਲ ਗੈਂਗਰੇਪ, ਦੋ ਨੌਜਵਾਨ ਕਾਬੂ, ਤੀਜ਼ੇ ਦੀ ਭਾਲ ਜਾਰੀ

ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਹੌਲਦਾਰ ਸੁਖਦੇਵ ਸਿੰਘ ਨੇ ਹੋਰ ਪੁਲਿਸ ਮੁਲਾਜ਼ਮਾਂ ਨਾਲ ਮਿਲ ਕੇ ਸ਼ਿਕਾਇਤਕਰਤਾ ਦੇ ਚਾਚਾ ਸਕਰੈਪ ਡੀਲਰ ਕੈਲਾਸ਼ ਗਰਗ ਨੂੰ ਪੁਲਿਸ ਚੌਕੀ ਰਾਮਗੜ੍ਹ ਵਿਖੇ ਲਿਆਂਦਾ ਅਤੇ ਚੋਰੀ ਦਾ ਸਕਰੈਪ ਸਮਾਨ ਖਰੀਦਣ ਦੇ ਬਹਾਨੇ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਉਸ ਦੇ ਲੜਕੇ ਦੀਪਕ ਗਰਗ ਤੋਂ 65,000 ਅਤੇ 50,000 ਰੁਪਏ ਦੀਆਂ ਦੋ ਕਿਸ਼ਤਾਂ ਵਿੱਚ 1,15,000 ਰੁਪਏ ਦੀ ਰਿਸ਼ਵਤ ਦੀ ਰਕਮ ਜ਼ਬਰਦਸਤੀ ਲੈ ਲਈ ਅਤੇ ਇਸ ਤੋਂ ਬਾਅਦ ਸਕਰੈਪ ਡੀਲਰ ਕੈਲਾਸ਼ ਗਰਗ ਨੂੰ ਬਿਨਾ ਕਿਸੇ ਕਾਨੂੰਨੀ ਕਾਰਵਾਈ ਕੀਤਿਆਂ ਛੱਡ ਦਿੱਤਾ।

ਬਹੁ-ਕਰੋੜੀ ਨੇਚਰ ਹਾਈਟਸ ਇਨਫਰਾ ਘੁਟਾਲਾ: 9 ਸਾਲਾਂ ਤੋਂ ਫਰਾਰ ਨੀਰਜ ਅਰੋੜਾ ਨੂੰ ਉਤਰਾਖੰਡ ਤੋਂ ਕੀਤਾ ਗ੍ਰਿਫਤਾਰ

ਉਨ੍ਹਾਂ ਅੱਗੇ ਖੁਲਾਸਾ ਕੀਤਾ ਕਿ ਉਪਲਬਧ ਬਿਆਨਾ ਅਤੇ ਰਿਕਾਰਡਿੰਗਾਂ ਅਨੁਸਾਰ ਉਕਤ ਹੌਲਦਾਰ ਸੁਖਦੇਵ ਸਿੰਘ ਨੇ ਵੀ ਸੋਬੂ ਵਿਰੁੱਧ ਕਾਨੂੰਨੀ ਕਾਰਵਾਈ ਨਾ ਕਰਨ ਦੇ ਬਹਾਨੇ ਰਿਹਾਲ ਤੋਂ 5 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ, ਜਿਸ ਨੇ ਡੀਲਰ ਕੈਲਾਸ਼ ਗਰਗ ਨੂੰ ਚੋਰੀ ਦਾ ਚੂਰਾ ਵੇਚ ਕੇ 2,82,000 ਰੁਪਏ ਲਏ ਸਨ।ਅਗਲੇਰੀ ਜਾਂਚ ਦੌਰਾਨ ਪੁਲਿਸ ਚੌਕੀ ਰਾਮਗੜ੍ਹ ਦੇ ਇੰਚਾਰਜ ਏ.ਐਸ.ਆਈ. ਬਰਿੰਦਰਜੀਤ ਸਿੰਘ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਮੁਲਜ਼ਮ ਸੁਖਦੇਵ ਸਿੰਘ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

 

ਅਕਾਲੀ ਦਲ ਤੇ ਭਾਜਪਾ ਨੂੰ ਵੱਡਾ ਝਟਕਾ, ਮੋਗਾ ਵਿੱਚ ’ਆਪ’ ਹੋਈ ਮਜ਼ਬੂਤ

0

ਅਕਾਲੀ ਦਲ ਦੇ ਮੋਗਾ ਤੋਂ ਜਿਲ੍ਹਾ ਪ੍ਰਧਾਨ (ਸ਼ਹਿਰੀ) ਪ੍ਰੇਮ ਚੰਦ ਆਪਣੇ ਕੇਡਰ ਸਮੇਤ ਆਪ ਚ ਸ਼ਾਮਲ
ਚੰਡੀਗੜ੍ਹ, 9 ਅਪ੍ਰੈਲ: ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਦਿੱਤਾ, ਜਦੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋਵੇਂ ਪਾਰਟੀਆਂ ਦੇ ਕਈ ਨੇਤਾ ’ਆਪ’ ਵਿੱਚ ਸ਼ਾਮਲ ਹੋ ਗਏ। ਮੋਗਾ ਤੋਂ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਆਪਣੇ ਕੇਡਰ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।

ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦੀ ਰਣਨੀਤੀ ਨੂੰ ਲੈਕੇ ਕੀਤੀ ਅਹਿਮ ਮੀਟਿੰਗ

ਉਹ ਮੋਗਾ ਵਿੱਚ 6 ਵਾਰ ਨਗਰ ਕੌਂਸਲਰ ਅਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਰਹਿ ਚੁੱਕੇ ਹਨ। ਉਨ੍ਹਾਂ ਦੇ ਨਾਲ ਸੰਜੀਵ ਕੁਮਾਰ ਨਰੂਲਾ (ਜਨਰਲ ਸੈਕਤਰ ਪੰਜਾਬ, ਅਕਾਲੀ ਦਲ), ਜਲੌਰ ਸਿੰਘ ਗਿੱਲ (ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਮੋਗਾ ਅਕਾਲੀ ਦਲ), ਰਾਜਵੀਰ ਸਿੰਘ ਅਰੋੜਾ (ਮੀਤ ਪ੍ਰਧਾਨ ਜ਼ਿਲ੍ਹਾ ਮੋਗਾ ਅਕਾਲੀ ਦਲ), ਮਨੋਹਰ ਲਾਲ (ਮੀਤ ਪ੍ਰਧਾਨ ਮੋਗਾ ਅਕਾਲੀ ਦਲ) ਅਤੇ ਕਮਲਦੀਪ ਬਹਿਲ (ਅਕਾਲੀ ਦਲ) ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।

ਅਰਵਿੰਦ ਕੇਜਰੀਵਾਲ ਖਿਲਾਫ ਆਬਕਾਰੀ ਨੀਤੀ ਦਾ ਮਾਮਲਾ ਅਜ਼ਾਦੀ ਤੋਂ ਬਾਅਦ ਸਭ ਤੋਂ ਵੱਡੀ ਸਿਆਸੀ ਸਾਜ਼ਿਸ਼ : ਸੰਜੇ ਸਿੰਘ

ਸੂਬੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਹਲਕਾ ਇੰਚਾਰਜ ਬਾਘਾਪੁਰਾਣਾ ਅਤੇ ਭਾਜਪਾ ਪੰਜਾਬ ਦੇ ਸੂਬਾ ਕਾਰਜਕਾਰਨੀ ਮੈਂਬਰ ਗੁਰਮਿੰਦਰਜੀਤ ਸਿੰਘ ਬਬਲੂ ਵੀ ਆਪ ਵਿੱਚ ਸ਼ਾਮਲ ਹੋ ਗਏ। ’ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਨੇ ਸਮੂਹ ਆਗੂਆਂ ਦਾ ਆਮ ਆਦਮੀ ਪਾਰਟੀ ’ਚ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਲੋਕ ਸਭਾ ਹਲਕਾ ਫ਼ਰੀਦਕੋਟ ’ਚ ਪਾਰਟੀ ਹੋਰ ਮਜ਼ਬੂਤ ਹੋਵੇਗੀ ਇਸ ਮੌਕੇ ਮੋਗਾ ਤੋਂ ਵਿਧਾਇਕ ਡਾ.ਅਮਨਦੀਪ ਕੌਰ ਅਰੋੜਾ ਅਤੇ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵੀ ਹਾਜ਼ਰ ਸਨ।

 

ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦੀ ਰਣਨੀਤੀ ਨੂੰ ਲੈਕੇ ਕੀਤੀ ਅਹਿਮ ਮੀਟਿੰਗ

0

ਚੰਡੀਗੜ੍ਹ, 9 ਅਪ੍ਰੈਲ: ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀ ਰਣਨੀਤੀ ’ਤੇ ਚਰਚਾ ਕਰਨ ਲਈ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਕੀਤੀ। ਮੀਟਿੰਗ ਵਿੱਚ ‘ਆਪ’ ਦੇ ਕੌਮੀ ਸਕੱਤਰ ਡਾਕਟਰ ਸੰਦੀਪ ਪਾਠਕ, ਰਾਜ ਸਭਾ ਮੈਂਬਰ ਸੰਜੇ ਸਿੰਘ, ‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ, ਕੈਬਨਿਟ ਮੰਤਰੀ ਅਤੇ ‘ਆਪ’ ਦੇ ਸਾਰੇ ਵਿਧਾਇਕ ਹਾਜ਼ਰ ਸਨ।ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ‘ਆਪ’ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੀਟਿੰਗ ਵਿੱਚ ਸਾਰੇ ਸੀਨੀਅਰ ਆਗੂਆਂ ਨੇ ਮੀਟਿੰਗ ਵਿੱਚ ਆਪਣਾ ਮੰਤਰ ਸਾਂਝਾ ਕੀਤਾ ਅਤੇ ਦੱਸਿਆ ਕਿ ਅਸੀਂ ਪੰਜਾਬ ਦੀਆਂ ਸਾਰੀਆਂ 13 ਸੀਟਾਂ ਕਿਵੇਂ ਜਿੱਤਣ ਜਾ ਰਹੇ ਹਾਂ।

ਅਰਵਿੰਦ ਕੇਜਰੀਵਾਲ ਖਿਲਾਫ ਆਬਕਾਰੀ ਨੀਤੀ ਦਾ ਮਾਮਲਾ ਅਜ਼ਾਦੀ ਤੋਂ ਬਾਅਦ ਸਭ ਤੋਂ ਵੱਡੀ ਸਿਆਸੀ ਸਾਜ਼ਿਸ਼ : ਸੰਜੇ ਸਿੰਘ

ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਨੀਤੀਆਂ, ਫੈਸਲਿਆਂ ਅਤੇ ਕੰਮਾਂ ਨੂੰ ਪੰਜਾਬ ਦੇ ਹਰ ਘਰ ਵਿੱਚ ਪਹੁੰਚਾਉਣ ਦੀ ਗੱਲ ਕੀਤੀ ਹੈ। ਇਸ ਦੇ ਨਾਲ ਹੀ ਅਸੀਂ ਲੋਕਾਂ ਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਭਾਜਪਾ ਸਾਡੇ ਦੇਸ਼ ਵਿੱਚ ਲੋਕਤੰਤਰ ਦਾ ਘਾਣ ਕਰਨ ਲਈ ਈਡੀ ਅਤੇ ਸੀਬੀਆਈ ਦੀ ਦੁਰਵਰਤੋਂ ਕਰ ਰਹੀ ਹੈ। ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਿਰਫ਼ 2 ਸਾਲਾਂ ਵਿੱਚ ਪੰਜਾਬ ਵਿੱਚ ਚਾਰ ਵੱਡੀਆਂ ਗਾਰੰਟੀਆਂ ਪੂਰੀਆਂ ਕੀਤੀਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਜੋਂ ਸਾਡਾ ਦੋ ਸਾਲਾਂ ਦਾ ਰਿਪੋਰਟ ਕਾਰਡ ਪ੍ਰਭਾਵਸ਼ਾਲੀ ਹੈ ਅਤੇ ਅੱਜ ਸਾਡੀ ਪਾਰਟੀ ਦੇ ਪ੍ਰਮੁੱਖ ਆਗੂਆਂ ਨੇ ਸਾਂਝਾ ਕੀਤਾ ਕਿ ਕਿਵੇਂ ਅਸੀਂ ਆਪਣੇ ਸਾਰੇ ਕੰਮਾਂ, ਪ੍ਰਾਪਤੀਆਂ ਅਤੇ ਪੰਜਾਬ ਪੱਖੀ ਫੈਸਲਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਜਾ ਰਹੇ ਹਾਂ।

ਮਲਵਿੰਦਰ ਕੰਗ ਨੇ ਆਪਣੇ ਸਮਰਥਕਾਂ ਸਮੇਤ ਗੁਰਦੁਆਰਾ ਸ੍ਰੀ ਸੋਹਾਣਾ ਸਾਹਿਬ ਵਿਖੇ ਮੱਥਾ ਟੇਕ ਕੇ ਚੋਣ ਮੁਹਿੰਮ ਦੀ ਕੀਤੀ ਸ਼ੁਰੂਆਤ

‘ਆਪ’ ਆਗੂ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਹੀ ਉਨ੍ਹਾਂ ਆਗੂਆਂ ਦਾ ਵਿਰੋਧ ਕੀਤਾ ਹੈ ਜਿਨ੍ਹਾਂ ਨੇ ਪੰਜਾਬ ਨਾਲ ਧੋਖਾ ਕੀਤਾ ਹੈ। ਸਾਰੀ ਦੁਨੀਆਂ ਜਾਣਦੀ ਹੈ ਕਿ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਸਭ ਤੋਂ ਪਹਿਲਾਂ ਪੰਜਾਬ ਤੋਂ ਹੀ ਸ਼ੁਰੂ ਹੋਇਆ। ਬੀਜੇਪੀ ਅਤੇ ਅਕਾਲੀ ਦਲ ਨੇ ਤਿੰਨ ਕਾਲੇ ਕਾਨੂੰਨ ਲਿਆਂਦੇ ਅਤੇ ਦੇਸ਼ ਦੇ ਕਿਸਾਨਾਂ ਨੇ ਇਹਨਾਂ ਖਿਲਾਫ ਲੜਾਈ ਲੜੀ ਅਤੇ ਜਿੱਤੀ। ਲੋਕ ਜਾਣਦੇ ਹਨ ਕਿ ਕਿਸਾਨਾਂ ਦੇ ਧਰਨੇ ਦੌਰਾਨ 750 ਦੇ ਕਰੀਬ ਕਿਸਾਨ ਸ਼ਹੀਦ ਹੋਏ ਸਨ ਅਤੇ ਦੂਜੀ ਵਾਰ ਕਿਸਾਨ ਆਪਣੇ ਹੱਕਾਂ ਲਈ ਇਕੱਠੇ ਹੋਏ ਤਾਂ ਭਾਜਪਾ ਸਰਕਾਰ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ।

 

ਅਰਵਿੰਦ ਕੇਜਰੀਵਾਲ ਖਿਲਾਫ ਆਬਕਾਰੀ ਨੀਤੀ ਦਾ ਮਾਮਲਾ ਅਜ਼ਾਦੀ ਤੋਂ ਬਾਅਦ ਸਭ ਤੋਂ ਵੱਡੀ ਸਿਆਸੀ ਸਾਜ਼ਿਸ਼ : ਸੰਜੇ ਸਿੰਘ

0

ਚੰਡੀਗੜ੍ਹ, 9 ਅਪ੍ਰੈਲ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਦੋਸ਼ ਲਗਾÇਆ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਆਪ ਆਗੂਆਂ ਖ਼ਿਲਾਫ਼ ਆਬਕਾਰੀ ਨੀਤੀ ਕੇਸ ਆਜ਼ਾਦੀ ਤੋਂ ਬਾਅਦ ਦੀ ਸਭ ਤੋਂ ਵੱਡੀ ਸਿਆਸੀ ਸਾਜ਼ਿਸ਼ ਹੈ। ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਇਸ ਮਾਮਲੇ ਦਾ ਮਕਸਦ ਦਿੱਲੀ ਅਤੇ ਪੰਜਾਬ ਵਿੱਚ ਬਹੁਮਤ ਵਾਲੀਆਂ ਆਮ ਆਦਮੀ ਪਾਰਟੀ ਦੀਆਂ ਦੋਵੇਂ ਸਰਕਾਰਾਂ ਨੂੰ ਡੇਗਣਾ ਹੈ। ਇਹ ਆਮ ਆਦਮੀ ਪਾਰਟੀ ਦੀ ਵਧਦੀ ਲੋਕਪ੍ਰਿਅਤਾ ਅਤੇ 10 ਸਾਲਾਂ ਵਿੱਚ ਰਾਸ਼ਟਰੀ ਪਾਰਟੀ ਦਾ ਦਰਜਾ ਹਾਸਲ ਕਰਨ ਦੀ ਪ੍ਰਾਪਤੀ ਨੂੰ ਰੋਕਣ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਕੋਈ ਘਪਲਾ ਕੀਤਾ ਹੈ ਤਾਂ ਉਹ ਭਾਜਪਾ ਹੈ ਅਤੇ 60 ਕਰੋੜ ਦੀ ਮਨੀ ਟਰੇਲ ਹੈ ਜੋ ਉਨ੍ਹਾਂ ਦੇ ਖਿਲਾਫ ਪਾਇਆ ਗਿਆ ਹੈ।

CM ਭਗਵੰਤ ਮਾਨ ਨੇ ਮੰਡੀਆਂ ਵਿਚ ਕਣਕ ਦੀ ਖਰੀਦ ਦੀਆਂ ਤਿਆਰੀਆਂ ਨੂੰ ਲੈ ਕੇ ਕੀਤੀ ਸਮੀਖਿਆ ਮੀਟਿੰਗ

ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਦੇ ਮਾਮਲੇ ਵਿੱਚ ਝੂਠੇ ਗਵਾਹ ਤਿਆਰ ਕੀਤੇ ਗਏ, ਬੇਬੁਨਿਆਦ ਦੋਸ਼ ਲਾਏ ਗਏ। ਅਰਵਿੰਦ ਕੇਜਰੀਵਾਲ ਦੇ ਨਾਂ ਦਾ ਜ਼ਿਕਰ ਨਾ ਕਰਨ ਵਾਲੇ ਬਿਆਨਾਂ ਨੂੰ ਜਾਣਬੁੱਝ ਕੇ ਕਾਰਵਾਈ ਤੋਂ ਬਾਹਰ ਰੱਖਿਆ ਜਾ ਰਿਹਾ ਹੈ ਅਤੇ ਅਦਾਲਤ ਦੇ ਸਾਹਮਣੇ ਨਹੀਂ ਰੱਖਿਆ ਜਾ ਰਿਹਾ। ਜੇਕਰ ਸਾਰੇ ਤੱਥ ਅਦਾਲਤ ਦੇ ਸਾਹਮਣੇ ਪੇਸ਼ ਨਹੀਂ ਕੀਤੇ ਜਾਣਗੇ ਤਾਂ ਇਨਸਾਫ਼ ਕਿਵੇਂ ਹੋਵੇਗਾ? ਉਨਾਂ ਅੱਗੇ ਕਿਹਾ ਕਿ ਨਿਆਂ ਪ੍ਰਣਾਲੀ ਦੀ ਇੱਕ ਪ੍ਰਕਿਰਿਆ ਹੁੰਦੀ ਹੈ ਅਤੇ ਕਈ ਵਾਰ ਨਿਆਂਇਕ ਪ੍ਰਕਿਰਿਆ ਵਿੱਚ ਕੁਤਾਹੀ ਹੁੰਦੀ ਹੈ। ਪੀਐਮਐਲਏ ਵਿੱਚ ਬਹੁਤ ਸਾਰੀਆਂ ਬੇਨਿਯਮੀਆਂ ਹਨ ਜਿਨ੍ਹਾਂ ਵਿੱਚ ਜ਼ਮਾਨਤ ਮਿਲਣ ਦੀਆਂ ਵਿਵਸਥਾਵਾਂ ਬਹੁਤ ਮੁਸ਼ਕਲ ਹਨ ਜਦੋਂ ਤੁਸੀਂ ਅਦਾਲਤ ਦੇ ਸਾਹਮਣੇ ਪੂਰੀ ਸੱਚਾਈ ਪੇਸ਼ ਨਹੀਂ ਕਰਦੇ ਹੋ ਅਤੇ ਸਾਰਾ ਮਾਮਲਾ ਅਦਾਲਤ ਦੇ ਸਾਹਮਣੇ ਨਹੀਂ ਆ ਰਿਹਾ ਹੈ। 20,000 ਤੋਂ ਵੱਧ ਪੰਨਿਆਂ ਨੂੰ ਗੈਰ-ਭਰੋਸੇਯੋਗ ਦਸਤਾਵੇਜ਼ਾਂ ਵਿੱਚ ਰੱਖਿਆ ਗਿਆ ਹੈ ਭਾਵ ਈਡੀ ਦੁਆਰਾ 20,000 ਕਾਗਜ਼ਾਂ ਨੂੰ ਲੁਕਾਇਆ ਜਾ ਰਿਹਾ ਹੈ ਅਤੇ ਉਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਉਨ੍ਹਾਂ ’ਤੇ ਭਰੋਸਾ ਨਹੀਂ ਹੈ।

‘ਆਪ’ ‘ਚ ਸ਼ਾਮਲ ਹੋ ਸਕਦੇ ਨੇ ਫਿਲੌਰ ਹਲਕੇ ਦੇ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ!

ਪਰ ਪੀਐਮਐਲਏ ਦੀ ਧਾਰਾ 15 ਦੇ ਤਹਿਤ ਇਹ ਦੱਸਿਆ ਗਿਆ ਹੈ ਕਿ ਕੋਈ ਵੀ ਝੂਠਾ ਬਿਆਨ ਨਹੀਂ ਦੇ ਸਕਦਾ, ਜੇਕਰ ਤੁਸੀਂ ਝੂਠੀ ਗਵਾਹੀ ਦਿੰਦੇ ਹੋ ਤਾਂ ਤੁਹਾਡੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੇਕਰ ਅਜਿਹੇ ਬਿਆਨ ਹਨ ਜੋ ਭਰੋਸੇਯੋਗ ਨਹੀਂ ਹਨ ਤਾਂ ਉਨ੍ਹਾਂ ਬਿਆਨ ਦੇਣ ਵਾਲਿਆਂ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜਦੋਂ ਈਡੀ ਅਤੇ ਸੀਬੀਆਈ ਨੇ ਅਰਵਿੰਦ ਕੇਜਰੀਵਾਲ ਖਿਲਾਫ ਜਾਂਚ ਕਰਨੀ ਹੁੰਦੀ ਹੈ ਤਾਂ ਉਹ ਸਾਰੇ ਤਾਕਤਵਰ ਹੋ ਜਾਂਦੇ ਹਨ ਅਤੇ ਇਹ ਸਭ ਜਾਣਦੇ ਹਨ ਪਰ ਜਦੋਂ ਭਾਜਪਾ ਦੀ ਗੱਲ ਆਉਂਦੀ ਹੈ ਤਾਂ ਉਹ ਕਹਿੰਦੇ ਹਨ ਕਿ ਸਾਨੂੰ ਕੁਝ ਯਾਦ ਨਹੀਂ, ਅਸੀਂ ਕੁਝ ਨਹੀਂ ਦੇਖਿਆ, ਇਹ ਜਾਂਚ ਏਜੰਸੀਆਂ ਦੀ ਸ਼ਰੇਆਮ ਦੁਰਵਰਤੋਂ ਹੈ। ਆਮ ਆਦਮੀ ਪਾਰਟੀ 23 ਸੀਟਾਂ ’ਤੇ ਚੋਣ ਲੜ ਰਹੀ ਹੈ, ਆਮ ਆਦਮੀ ਪਾਰਟੀ ਦੇ ਮੰਤਰੀ, ਵਿਧਾਇਕ ਅਤੇ ਵਰਕਰ ਹਰ ਸੀਟ ਤੋਂ ਇਲਾਵਾ ਉਨ੍ਹਾਂ ਸਾਰੀਆਂ ਸੀਟਾਂ ਅਤੇ ਰਾਜਾਂ ’ਤੇ ਪੂਰੇ ਤਨ-ਮਨ ਨਾਲ ਪ੍ਰਚਾਰ ਕਰਨਗੇ ਜਿੱਥੇ ਅਸੀਂ ਭਾਰਤ ਗਠਜੋੜ ਨਾਲ ਚੋਣ ਲੜ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ 400 ਪਲੱਸ ਸਿਰਫ਼ ਇੱਕ ਖੋਖਲਾ ਨਾਅਰਾ ਹੈ, ਹੋਰ ਕੁਝ ਨਹੀਂ। ਹੁਣ ਮੋਦੀ ਸਿਰਫ਼ ਘਬਰਾਏ ਹੋਏ ਹਨ ਅਤੇ ਇਹ ਘਬਰਾਹਟ ਇਸ ਲਈ ਹੈ ਕਿਉਂਕਿ ਉਹ ਜਾਣਦੇ ਹਨ ਕਿ ਉਹ ਹਾਰ ਰਹੇ ਹਨ।

 

ਸਰਕਾਰੀ ਕਾਲਜ਼ ’ਚ ਵਿਦਿਆਰਥਣ ਨਾਲ ਗੈਂਗਰੇਪ, ਦੋ ਨੌਜਵਾਨ ਕਾਬੂ, ਤੀਜ਼ੇ ਦੀ ਭਾਲ ਜਾਰੀ

0

ਨਾਭਾ, 9 ਅਪ੍ਰੈਲ: ਸ਼ਹਿਰ ਦੇ ਪੁਰਾਤਨ ਤੇ ਨਾਮਵਾਰ ਸਰਕਾਰੀ ਰਿਪੂਦਮਨ ਕਾਲਜ਼ ਦੇ ਵਿਚ ਕੁੱਝ ਦਿਨ ਪਹਿਲਾਂ ਕਾਲਜ਼ ਦੀ ਇੱਕ ਵਿਦਿਆਰਥਣ ਨਾਲ ਬਾਹਰ ਦੇ ਕੁੱਝ ਨੋਜਵਾਨਾਂ ਨਾਲ ਵੱਲੋਂ ਕਾਲਜ਼ ਦੇ ਵਿਚ ਹੀ ਸਮੂਹਿਕ ਬਲਾਤਕਾਰ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਵੱਡੀ ਗੱਲ ਇਹ ਵੀ ਹੈ ਕਿ ਇਹ ਘਟਨਾ 27 ਮਾਰਚ ਦੀ ਦੁਪਿਹਰ ਕਾਲਜ਼ ਦੀ ਲੈਬ ਵਿਚ ਵਾਪਰੀ ਦੱਸੀ ਜਾ ਰਹੀ ਹੈ ਪ੍ਰੰਤੂ ਇਹ ਮਾਮਲਾ ਹੁਣ ਸਾਹਮਣੇ ਆਇਆ ਹੈ। ਥਾਣਾ ਕੋਤਵਾਲੀ ਨਾਭਾ ਦੇ ਐਸ.ਐਚ.ਓ ਗੁਰਪ੍ਰੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਲੜਕੀ ਦੇ ਬਿਆਨਾਂ ਉਪਰ ਤਿੰਨ ਨੌਜਵਾਨਾਂ ਵਿਰੁਧ ਧਾਰਾ 376 ਡੀ ਅਤੇ 506 ਆਈਪੀਸੀ ਤਹਿਤ ਕੇਸ ਦਰਜ਼ ਕਰ ਲਿਆ ਗਿਆ।

ਬਹੁ-ਕਰੋੜੀ ਨੇਚਰ ਹਾਈਟਸ ਇਨਫਰਾ ਘੁਟਾਲਾ: 9 ਸਾਲਾਂ ਤੋਂ ਫਰਾਰ ਨੀਰਜ ਅਰੋੜਾ ਨੂੰ ਉਤਰਾਖੰਡ ਤੋਂ ਕੀਤਾ ਗ੍ਰਿਫਤਾਰ

ਉਨ੍ਹਾਂ ਦਸਿਆ ਕਿ ਇਸ ਮਾਮਲੇ ਵਿਚ ਮੁੱਖ ਮੁਜਰਮ ਦਵਿੰਦਰ ਤੇ ਉਸਦੇ ਸਾਥੀ ਰਵੀ ਵਾਸੀ ਕਕਰਾਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਤੀਜ਼ਾ ਇੱਕ ਹੋਰ ਨੌਜਵਾਨ, ਜੋਕਿ ਨਜਦੀਕੀ ਪਿੰਡ ਦਾ ਰਹਿਣ ਵਾਲਾ ਹੈ, ਹਾਲੇ ਤੱਕ ਫ਼ਰਾਰ ਹੈ। ਜਦੋਂਕਿ ਕਾਲਜ਼ ਦੀ ਪ੍ਰਿੰਸੀਪਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਹੁਣ ਪੁਲਿਸ ਕੋਲੋਂ ਮਿਲੀ ਹੈ। ਸੂਚਨਾ ਮੁਤਾਬਕ ਕਾਲਜ਼ ਦੀ ਲੜਕੀ ਨੂੰ ਦਵਿੰਦਰ ਮੁਜਰਮ ਜਾਣਦਾ ਸੀ ਤੇ ਉਹ 27 ਮਾਰਚ ਨੂੰ ਕਾਲਜ ਆਇਆ ਸੀ। ਉਸਦੇ ਨਾਲ ਦੋ ਹੋਰ ਨੌਜਵਾਨ ਸਨ।

ਬਠਿੰਡਾ ਦੇ ਹੋਟਲ ਵਿੱਚ ਵਾਪਰੀ ਵੱਡੀ ਘਟਨਾ, ਲੜਕੀ ਨੇ ਲੜਕੇ ਨੂੰ ਕੀਤਾ ਜ਼ਖ਼ਮੀਂ

ਇਸ ਦੌਰਾਨ ਲੜਕੀ ਨੂੰ ਕਾਲਜ ਪ੍ਰਿੰਸੀਪਲ ਦੇ ਦਫ਼ਤਰ ਉਪਰ ਸਥਿਤ ਲੈਬ ਵਿਚ ਬੁਲਾਇਆ ਗਿਆ, ਜਿੱਥੇ ਉਸਦੇ ਨਾਲ ਦਵਿੰਦਰ ਅਤੇ ਮੁੜ ਦੂਜੇ ਦੋਨਾਂ ਨੌਜਵਾਨਾਂ ਵੱਲੋਂ ਜਬਰਜਨਾਹ ਕੀਤਾ ਗਿਆ। ਦਸਿਆ ਇਹ ਵੀ ਜਾ ਰਿਹਾ ਹੈ ਕਿ ਕਾਲਜ਼ ਦੇ ਵਿਚ ਚਾਰ-ਚੁਫ਼ੇਰੇ ਸੀਸੀਟੀਵੀ ਕੈਮਰੇ ਲੱਗੇ ਹਨ ਪ੍ਰੰਤੂ ਫ਼ਿਰ ਕਾਲਜ਼ ਵਾਲਿਆਂ ਨੂੰ ਇਸ ਘਟਨਾ ਦਾ ਪਤਾ ਨਹੀਂ ਲੱਗਿਆ। ਹਾਲਾਂਕਿ ਥਾਣਾ ਮੁਖੀ ਦਾ ਕਹਿਣਾ ਹੈ ਕਿ ਲੜਕੀ ਦੇ ਪ੍ਰਵਾਰ ਵਾਲਿਆਂ ਨੇ ਪੁਲਿਸ ਕੋਲ ਹੁਣ ਮਾਮਲਾ ਸਾਹਮਣੇ ਲਿਆਂਦਾ ਹੈ, ਜਿਸਤੋਂ ਤੁਰੰਤ ਬਾਅਦ ਕਾਰਵਾਈ ਕਰ ਦਿੱਤੀ ਗਈ ਹੈ।

 

ਸਿਲਵਰ ਓਕਸ ਸ਼ੁਸਾਂਤ ਸਿਟੀ-2 ਵਿਚ ਲਾਈਫ਼ ਸਕਿੱਲ ਲਰਨਿੰਗ ਗਤੀਵਿਧੀ ਆਯੋਜਿਤ

0

ਬਠਿੰਡਾ, 9 ਅਪ੍ਰੈਲ : ਵਿਦਿਆਰਥੀ ਸਮੂਹ ਵਿੱਚ ਮਾਨਸਿਕ ਤੰਦਰੁਸਤੀ ਨੂੰ ਤਰਜੀਹ ਦੇਣ ਦੇ ਯਤਨ ਵਿੱਚ, ਆਰਟ ਆਫ਼ ਲਿਵਿੰਗ ਦੇ ਨਾਲ ਗੱਠਜੋੜ ਵਿੱਚ ਲਾਈਫ ਸਕਿੱਲ ਲਰਨਿੰਗ ਗਤੀਵਿਧੀ ਦੀ ਮੇਜ਼ਬਾਨੀ ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ-2 ਦੁਆਰਾ ਕੀਤੀ ਗਈ ਸੀ ਜੋ ਇੱਕ ਸੂਝਵਾਨ ਦਿਮਾਗ ਪ੍ਰਬੰਧਨ ਸੈਸ਼ਨ ਸੀ। ਗੱਲਬਾਤ ਭਰਪੂਰ ਵਰਕਸ਼ਾਪਾਂ ਅਤੇ ਦਿਲਚਸਪ ਵਿਚਾਰ-ਵਟਾਂਦਰੇ ਰਾਹੀਂ, ਵਿਦਿਆਰਥੀਆਂ ਨੇ ਆਪਣੀਆਂ ਭਾਵਨਾਵਾਂ ਨੂੰ ਸਮਝਣ ਅਤੇ ਕਿਸ਼ੋਰ ਅਵਸਥਾ ਦੀਆਂ ਗੁੰਝਲਾਂ ਨੂੰ ਹੱਲ ਕਰਨ ਲਈ ਸਮਝ ਹਾਸਲ ਕੀਤੀ।ਇਸ ਸਮਾਗਮ ਵਿੱਚ ਐਨ.ਸੀ.ਸੀ. ਵਿਦਿਆਰਥੀਆਂ ਦੀ ਉਤਸ਼ਾਹੀ ਭਾਗੀਦਾਰੀ ਵੀ ਦੇਖਣ ਨੂੰ ਮਿਲੀ, ਜਿਸ ਨੇ ਐਨ.ਸੀ.ਸੀ. ਦੀ ਸੰਪੂਰਨ ਵਿਕਾਸ ਅਤੇ ਕਲਾਸਰੂਮਾਂ ਤੋਂ ਬਾਹਰ ਜੀਵਨ ਲਈ ਤਿਆਰੀਆਂ ਨੂੰ ਰੇਖਾਂਕਿਤ ਕੀਤਾ।

ਬਹੁ-ਕਰੋੜੀ ਨੇਚਰ ਹਾਈਟਸ ਇਨਫਰਾ ਘੁਟਾਲਾ: 9 ਸਾਲਾਂ ਤੋਂ ਫਰਾਰ ਨੀਰਜ ਅਰੋੜਾ ਨੂੰ ਉਤਰਾਖੰਡ ਤੋਂ ਕੀਤਾ ਗ੍ਰਿਫਤਾਰ

ਸ਼੍ਰੀ ਸੰਦੀਪ ਸ਼ੇਰਗਿੱਲ ਐਨ.ਸੀ.ਸੀ. ਇੰਚਾਰਜ ਨੇ ਐਨ.ਸੀ.ਸੀ. ਦੇ ਰੂਪ ਵਿੱਚ ਜੀਵਨ ਹੁਨਰ ਵਿਕਾਸ ਨੂੰ ਏਕੀਕ੍ਰਿਤ ਕਰਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਲਾਈਫ ਸਕਿੱਲ ਗਤੀਵਿਧੀ ਵਿਦਿਆਰਥੀਆਂ ਲਈ ਉਹਨਾਂ ਦੀਆਂ ਨਿੱਜੀ ਅਤੇ ਪੇਸ਼ੇਵਰ ਸਮਰੱਥਾਵਾਂ ਨੂੰ ਵਧਾਉਣ, ਆਤਮ-ਵਿਸ਼ਵਾਸ ਨੂੰ ਵਧਾਉਣ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰਦੀ ਹੈ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਨੀਤੂ ਅਰੋੜਾ ਨੇ ਅੱਜ ਦੇ ਤੇਜ਼ ਰਫਤਾਰ ਸੰਸਾਰ ਵਿੱਚ ਮਾਨਸਿਕ ਸਿਹਤ ਨੂੰ ਪਹਿਲ ਦੇਣ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਹਨਾਂ ਨੇ ਕਿਹਾ, ‘ਵਧਦੀ ਮੰਗ ਵਾਲੇ ਅਕਾਦਮਿਕ ਅਤੇ ਸਮਾਜਿਕ ਮਾਹੌਲ ਵਿੱਚ, ਵਿਦਿਆਰਥੀਆਂ ਲਈ ਆਪਣੀ ਮਾਨਸਿਕ ਤੰਦਰੁਸਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਿਤ ਕਰਨ ਲਈ ਲੋੜੀਂਦੇ ਹੁਨਰਾਂ ਨੂੰ ਵਿਕਸਤ ਕਰਨਾ ਜ਼ਰੂਰੀ ਹੈ।’

ਬਠਿੰਡਾ ਦੇ ਹੋਟਲ ਵਿੱਚ ਵਾਪਰੀ ਵੱਡੀ ਘਟਨਾ, ਲੜਕੀ ਨੇ ਲੜਕੇ ਨੂੰ ਕੀਤਾ ਜ਼ਖ਼ਮੀਂ

ਇਹ ਸੈਸ਼ਨ ਸਾਡੇ ਸਕੂਲ ਭਾਈਚਾਰੇ ਵਿੱਚ ਮਾਨਸਿਕ ਤੰਦਰੁਸਤੀ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਇੱਕ ਕਦਮ ਨੀਂਹ ਪੱਥਰ ਵਜੋਂ ਕੰਮ ਕਰਦਾ ਹੈ। ਜਿਵੇਂ ਕਿ ਸਿਲਵਰ ਓਕਸ ਸੰਪੂਰਨ ਸਿੱਖਿਆ ਲਈ ਆਪਣੀ ਵਚਨਬੱਧਤਾ ਨੂੰ ਜਾਰੀ ਰੱਖਦਾ ਹੈ, ਮਾਈਂਡ ਮੈਨੇਜਮੈਂਟ ਸੈਸ਼ਨ ਵਰਗੀਆਂ ਪਹਿਲਕਦਮੀਆਂ ਸਕੂਲ ਦੇ ਨਾ ਸਿਰਫ਼ ਅਕਾਦਮਿਕ ਉੱਤਮਤਾ ਸਗੋਂ ਇਸਦੇ ਵਿਦਿਆਰਥੀਆਂ ਵਿੱਚ ਭਾਵਨਾਤਮਕ ਬੁੱਧੀ ਅਤੇ ਲਚਕੀਲੇਪਨ ਨੂੰ ਵਿਕਸਿਤ ਕਰਨ ਲਈ ਸਮਰਪਣ ਨੂੰ ਦਰਸਾਉਂਦੀਆਂ ਹਨ।