Home Blog Page 1746

ਲੋਕ ਸਭਾ ਆਮ ਚੋਣਾਂ ਲਈ ਹਰਿਆਣਾ ਵਿਚ ਬਣਾਏ ਗਏ ਚੋਣ ਆਈਕਾਨ: ਮੁੱਖ ਚੋਣ ਅਧਿਕਾਰੀ

0

ਚੰਡਗੜ੍ਹ, 5 ਅਪ੍ਰੈਲ : ਹਰਿਆਣਾ ਵਿਚ 25 ਮਈ ਨੂੰ ਹੋਣ ਵਾਲੇ ਲੋਕ ਸਭਾ ਆਮ ਚੋਣ-2024 ਦੇ ਮੱਦੇਨਜਰ ਵੱਧ ਤੋਂ ਵੱਧ ਵੋਟਿੰਗ ਹੋਵੇ ਇਸ ਦੇ ਲਈ ਰਾਜ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਇਕ ਅਨੋਖੀ ਪਹਿਲ ਕਰਦੇ ਹੋਏ ਸਾਰੇ ਜਿਲ੍ਹਾ ਚੋਣ ਅਧਿਕਾਰੀਆਂ ਨੂੰ ਚੋਣ ਕਮਿਸ਼ਨ ਵੱਲੋਂ ਬਣਾਏ ਗਏ ਚੋਣ ਆਈਕਾਨ ਫਿਲਮ ਅਭਿਨੈਤਾ ਰਾਜਕੁਮਾਰ ਰਾਓ ਦੀ ਤਰਜ ’ਤੇ ਆਪਣੇ-ਆਪਣੇ ਜਿਲ੍ਹਿਆਂ ਵਿਚ ਆਈਕਾਨ ਬਨਾਉਣ ਦੀ ਅਪੀਲ ਕੀਤੀ ਸੀ ਜਿਸ ਵਿਚ ਅੱਜ ਆਖੀਰੀ ਰੂਪ ਦਿੱਤਾ ਗਿਆ। ਅਨੁਰਾਗ ਅਗਰਵਾਲ ਨੇ ਇਸ ਸਬੰਧ ਵਿਚ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਕਿਹਾ ਕਿ 2019 ਦੇ ਲੋਕਸਭਾ ਚੋਣ ਵਿਚ ਹਰਿਆਣਾ ਦਾ ਚੋਣ ਫੀਸਦੀ ਕੌਮੀ ਔਸਤ ਤੋਂ ਵੱਧ ਰਿਹਾ ਸੀ। ਪਰ ਇਸ ਵਾਰ ਅਸੀਂ ਇਸ ਨੂੰ 75 ਫੀਸਦੀ ਤਕ ਲੈ ਜਾਣ ਦਾ ਟੀਚਾ ਨਿਰਧਾਰਿਤ ਕੀਤਾ ਹੈ। ਇਸੀ ਲੜੀ ਵਿਚ ਖੇਡ ਤੇ ਹੋਰ ਖੇਤਰਾਂ ਵਿਚ ਵਰਨਣਯੋਗ ਉਪਲਬਧੀ ਪ੍ਰਾਪਤ ਕਰਨ ਵਾਲਿਆਂ ਨੂੰ ਜਿਲ੍ਹਾ ਚੋਣ ਆਈਕਾਨ ਬਣਾਇਆ ਗਿਆ ਹੈ ਜੋ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਣਗੇ।

ਦਿੱਲੀ ਤੋਂ ਵੀ ਵੱਡਾ ਸ਼ਰਾਬ ਘੋਟਾਲਾ ਪੰਜਾਬ ‘ਚ ਚੱਲ ਰਿਹਾ: ਬਾਦਲ

ਉਨ੍ਹਾਂ ਨੇ ਦਸਿਆ ਕਿ ਏਸ਼ੀਆਈ ਗੇਮਸ 2023 ਵਿਚ ਨਿਸ਼ਾਨੇਬਾਜੀ ਵਿਚ ਗੋਲਡ ਮੈਡਲ ਜੇਤੂ ਪਲਕ ਨੁੂੰ ਝੱਜਰ ਜਿਲ੍ਹੇ ਦੇ ਲਈ 19ਵੇਂ ਏਸ਼ਿਆਈ ਗੇਮਸ ਵਿਚ ਨਿਸ਼ਾਨੇਬਾਜੀ ਵਿਚ ਸਿਲਵਰ ਮੈਡਲ ਜੇਤੂ ਆਦਰਸ਼ ਸਿੰਘ ਨੂੰ ਫਰੀਦਾਬਾਦ ਜਿਲ੍ਹੇ ਲਈ, 19ਵੇਂ ਸੀਨੀਅਰ ਪੈਰਾ ਪਾਵਰ ਲਿਫਟਿੰਗ ਚੈਪੀਅਨਸ਼ਿਪ ਵਿਚ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਸੁਮਨ ਦੇਵੀ ਤੇ ਭੋਪਾਲ ਵਿਚ ਹੋਈ ਨੈਸ਼ਨਲ ਸਕੂਲ ਗੇਮਸ ਵਿਚ ਰਾਜ ਦੀ ਟੀਮ ਦੀ ਖਿਡਾਰੀ ਯਾਸ਼ਿਕਾ ਨੁੰ ਪਾਣੀਪਤ ਜਿਲ੍ਹੇ ਦੇ ਲਈ ਅਤੇ 19ਵੇਂ ਏਸ਼ਿਆਈ ਗੇਮਸ ਵਿਚ ਨਿਸ਼ਾਨੇਬਾਜੀ ਵਿਚ ਸਿਲਵਰ ਮੈਡਲ ਜੇਤੂ ਸਰਰਜੀਤ ਸਿੰਘ ਨੂੰ ਅੰਬਾਲਾ ਜਿਲ੍ਹੇ ਲਈ ਆਈਕਾਨ ਬਣਾਇਆ ਗਿਆ ਹੈ। ਇਸੀ ਤਰ੍ਹਾ ਵਿਸ਼ਵ ਚੈਪੀਅਨ ਵਿਚ ਗੋਲਡ ਮੈਡਲ ਜੇਤੂ ਮਹਿਲਾ ਪਹਿਲਵਾਨ ਸੋਨਮ ਮਲਿਕ ਨੁੰ ਸੋਨੀਪਤ ਜਿਲ੍ਹੇ ਲਈ, ਓਲੰਪਿਕ ਹਾਕੀ ਖਿਡਾਰੀ ਸੁਰਿੰਦਰ ਕੌਰ ਨੂੰ ਕੁਰੂਕਸ਼ੇਤਰ ਜਿਲ੍ਹੇ ਦੇ ਲਈ ਅਤੇ ਕੌਮੀ ਯੁਵਾ ਮਹੋਤਸਵ ਵਿਚ ਗਾਇਕੀ ਵਿਚ ਪਹਿਲਾਂ ਸਥਾਨ ਹਾਸਲ ਕਰਨ ਵਾਲੀ ਮੁਸਕਾਨ ਫਤਿਹਾਬਾਦ ਦੇ ਲਈ ਜਿਲ੍ਹਾ ਚੋਣ ਆਈਕਾਨ ਬਣਾਇਆ ਗਿਆ ਹੈ।

ਕਾਂਗਰਸ ਨੇ ਚੋਣ ਮਨੋਰਥ ਪੱਤਰ ਕੀਤਾ ਜਾਰੀ, ਮੈਨੀਫੈਸਟੋ ਨੂੰ ਦਿੱਤਾ “ਨਿਆਂ ਪੱਤਰ” ਦਾ ਨਾਂ

ਅਨੁਰਾਗ ਅਗਰਵਾਲ ਨੇ ਹੋਰ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀਆਂ ਨੂੰ ਵੀ ਆਪਣੇ-ਆਪਣੇ ਜਿਲ੍ਹਿਆਂ ਵਿਚ ਚੋਣ ਆਈਕਾਨ ਬਨਾਉਣ ਲਈ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਭਾਰਤ ਚੋਣ ਕਮਿਸ਼ਨ ਨੇ ਲੋਕਸਭਾ ਚੋਣਾਂ ਦੇ ਲਈ ਚੋਣ ਦਾ ਪਰਵ-ਦੇਸ਼ ਦਾ ਗਰਵ ਨੂੰ ਸਿਖਰ ਵਾਕ ਬਣਾਇਆ ਹੈ, ਤਾਂ ਜੋ ਨਾਗਰਿਕ ਵੱਧ-ਚੜ੍ਹ ਕੇ ਚੋਣਾਂ ਵਿਚ ਹਿੱਸਾ ਲੈਣ। ਉਨ੍ਹਾਂ ਨੇ ਪੂਰੇ ਸੂਬੇ ਦੇ ਨੌਜੁਆਨ ਜਿਨ੍ਹਾਂ ਦੀ ਉਮਰ 18-19 ਸਾਲ ਹੈ, ਜੋ ਪਹਿਲੀ ਵਾਰ ਚੋਣ ਕਰਣਗੇ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨੌਜੁਆਨ ਜਦੋਂ ਚੋਣਾਵੀ ਪ੍ਰਕ੍ਰਿਆ ਦੇ ਨਾਲ ਜੁੜਣਗੇ ਤਾਂਹੀ ਉਹ ਲੋਕਤੰਤਰ ਦੀ ਸ਼ਕਤੀ ਅਤੇ ਆਪਣੇ ਵੋਟ ਦਾ ਮਹਤੱਵ ਜਾਣ ਪਾਉਣਗੇ। ਇਸ ਲਈ ਨੌਜੁਆਨ ਇਸ ਮੌਕੇ ਨੂੰ ਨਾ ਗਵਾਉਣ ਕਿਉਂਕਿ 5 ਸਾਲਾਂ ਵਿਚ ਇਕ ਵਾਰ ਲੋਕਤੰਤਰ ਦਾ ਇਹ ਪਰਵ ਆਉਂਦਾ ਹੈ।

 

ਡਿਪਟੀ ਕਮਿਸ਼ਨਰ ਨੇ ਵਿਸਾਖੀ ਮੇਲੇ ਦੀ ਤਿਆਰੀਆਂ ਸਬੰਧੀ ਕੀਤੀ ਰੀਵਿਊ ਮੀਟਿੰਗ

0

ਅਧਿਕਾਰੀਆਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਕਰਨ ਲਈ ਦਿੱਤੇ ਨਿਰਦੇਸ਼
ਬਠਿੰਡਾ, 5 ਅਪ੍ਰੈਲ : ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੱਲੋਂ ਤਖਤ ਸ਼੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ 13 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਸਲਾਨਾ ਵਿਸਾਖੀ ਮੇਲੇ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਵਿਸਾਖੀ ਮੇਲੇ ਦੀਆ ਤਿਆਰੀਆਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੌਂਪੀਆਂ ਗਈਆਂ ਆਪੋ-ਆਪਣੀਆਂ ਡਿਊਟੀਆਂ ਪੂਰੀ ਤਨਦੇਹੀ ਅਤੇ ਜਿੰਮੇਵਾਰੀ ਨਾਲ ਨਿਭਾਉਣ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ।ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਸਾਖੀ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੂਰੀ ਸ਼ਰਧਾ ਤੇ ਪ੍ਰੇਮ ਭਾਵਨਾ ਨਾਲ ਮਨਾਇਆ ਜਾਵੇਗਾ।

ਮੁੱਖ ਮੰਤਰੀ ਭਗਵੰਤ ਮਾਨ ਭਲਕੇ ਤੋਂ ਸ਼ੁਰੂ ਕਰਨਗੇ ਪੰਜਾਬ ’ਚ ਚੋਣ ਪ੍ਰਚਾਰ

ਇਸ ਮੌਕੇ ਉਨ੍ਹਾਂ ਐਨਡੀਆਰਐਫ਼ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਉਹ ਗੋਤਾਖ਼ੋਰ ਟੀਮਾਂ ਦਾ ਢੁਕਵੇਂ ਸਥਾਨਾਂ ਤੇ ਪ੍ਰਬੰਧ ਕਰਨਾ ਲਾਜ਼ਮੀ ਬਣਾਉਣ। ਇਸ ਤੋਂ ਇਲਾਵਾ ਉਨ੍ਹਾਂ ਪੀ.ਆਰ.ਟੀ.ਸੀ ਬਠਿੰਡਾ ਡੀਪੂ ਦੇ ਅਧਿਕਾਰੀਆਂ ਨੂੰ ਕਿਹਾ ਕਿ ਮੇਲੇ ਵਿੱਚ ਆਉਣ ਵਾਲੇ ਸੰਗਤ ਲਈ ਬੱਸਾਂ ਦੇ ਸਪੈਸ਼ਲ ਰੂਟਾਂ ਦੇ ਪ੍ਰਬੰਧ ਕਰਨ ਤੋਂ ਇਲਾਵਾ ਆਰਜ਼ੀ ਬੱਸ ਸਟੈਂਡ ਬਣਾਉਣੇ ਵੀ ਯਕੀਨੀ ਬਣਾਏ ਜਾਣ ਤਾਂ ਜੋ ਮੇਲੇ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ਼ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਮੇਲੇ ਦੌਰਾਨ ਮੈਡੀਕਲ ਟੀਮਾਂ ਦਾ ਖਾਸ ਪ੍ਰਬੰਧ ਕਰਨਾ ਯਕੀਨੀ ਬਣਾਇਆ ਜਾਵੇ।

ਬਠਿੰਡਾ ’ਚ ਅਕਾਲੀ ਦਲ ਤੇ ਮਨਪ੍ਰੀਤ ਬਾਦਲ ਦੇ ਹਿਮਾਇਤੀ ਰਹੇ ਚਾਰ ਕੌਂਸਲਰ ਹੋਏ ਆਪ ’ਚ ਸ਼ਾਮਲ

ਇਸ ਤੋਂ ਇਲਾਵਾ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਮੇਲੇ ਦੌਰਾਨ ਆਮ ਜਨਤਾ ਲਈ ਪੀਣ ਵਾਲੇ ਸਾਫ਼ ਪਾਣੀ ਤੋਂ ਇਲਾਵਾ ਸ਼ਰਧਾਲੂਆਂ ਲਈ ਵੱਖ-ਵੱਖ ਥਾਵਾਂ ਆਰਜ਼ੀ ਆਰਜੀ ਪਖਾਨੇ ਬਣਾਉਣੇ ਯਕੀਨੀ ਬਨਾਉਣ। ਡਿਪਟੀ ਕਮਿਸ਼ਨਰ ਨੇ ਪੀ.ਐਸ.ਪੀ.ਸੀ.ਐਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੇਲੇ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਤੋਂ ਇਲਾਵਾ ਇਹ ਯਕੀਨੀ ਬਣਾਉਣ ਕਿ ਕਿਤੇ ਵੀ ਬਿਜਲੀ ਦੀਆਂ ਤਾਰਾਂ ਨੀਵੀਂਆਂ ਜਾਂ ਢਿੱਲੀਆਂ ਨਾ ਹੋਣ। ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਦੀਪਕ ਪਾਰੀਕ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਲਤੀਫ਼ ਅਹਿਮਦ, ਸਕੱਤਰ ਆਰਟੀਏ ਮੈਡਮ ਪੂਨਮ ਸਿੰਘ, ਉਪ ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ ਹਰਜਿੰਦਰ ਸਿੰਘ ਜੱਸਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।

 

ਦਿੱਲੀ ਤੋਂ ਵੀ ਵੱਡਾ ਸ਼ਰਾਬ ਘੋਟਾਲਾ ਪੰਜਾਬ ‘ਚ ਚੱਲ ਰਿਹਾ: ਬਾਦਲ

0

ਚੰਡੀਗੜ੍ਹ: ਸਾਬਕਾ ਕੈਬਨਿਟ ਮੰਤਰੀ ਜਗਦੀਸ਼ ਸਿੰਘ ਗਰਚਾ ਨੇ ਬੀਤੀ ਦਿਨੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ’ਚ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ’ਚ ਵਾਪਸੀ ਕੀਤੀ। ਇਸ ਮੌਕੇ ਜਗਦੀਸ਼ ਸਿੰਘ ਗਰਚਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ 104 ਸਾਲ ਪੁਰਾਣੇ ਅਕਾਲੀ ਇਤਿਹਾਸ, ਅਕਾਲੀ ਕਦਰਾਂ-ਕੀਮਤਾਂ ਨੂੰ ਮੁੜ ਸੁਰਜੀਤ ਕਰਨ ਦਾ ਜੋ ਪ੍ਰਣ ਲਿਆ ਹੈ, ਉਸ ਤੋਂ ਖੁਸ਼ ਹੋ ਕੇ ਅਤੇ ਆਪਣੇ ਸਿਆਸੀ ਗੁਰੂ ਅਤੇ ਸਭ ਤੋਂ ਨਜ਼ਦੀਕੀ ਪ੍ਰਕਾਸ਼ ਸਿੰਘ ਬਾਦਲ ਦੇ ਫਰਜੰਦ ਨੂੰ ਉਨ੍ਹਾਂ ਦੀ ਸੋਚ ’ਤੇ ਪਹਿਰਾ ਦਿੰਦੇ ਦੇਖ ਕੇ ਉਨ੍ਹਾਂ ਦਾ ਮਾਰਗ ਦਰਸ਼ਨ, ਸਾਥ ਅਤੇ ਆਸ਼ੀਰਵਾਦ ਦੇਣ ’ਚ ਉਨ੍ਹਾਂ ਨੂੰ ਬਹੁਤ ਪ੍ਰਸੰਨਤਾ ਹੋ ਰਹੀ ਹੈ।

ਪੂਰੇ ਦੇਸ਼ ‘ਚ ਕੀਤਾ ਜਾਵੇ ਅਰਥੀ ਫੁੱਕ ਮੁਜ਼ਾਹਿਰਾ: ਡੱਲੇਵਾਲ

ਉਥੇ ਹੀ ਦੂਜੇ ਪਾਸੇ ਸੁਖਬੀਰ ਬਾਦਲ ਵੱਲੋਂ ਮੌਜੂਦਾ ਪੰਜਾਬ ਸਰਕਾਰ ਵੱਲੋਂ ਦਿੱਲੀ ਦੀ ਤਰਜ ‘ਤੇ ਪੰਜਾਬ ਵਿਚ ਲਾਗੂ ਕੀਤੀ ਗਈ ਆਬਕਾਰੀ ਨੀਤੀ ਮਾਮਲੇ ਨੂੰ ਲੈ ਕੇ ਵੱਡੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਸ਼ਰਾਬ ਘੋਟਾਲਾ ਜੋ ਪੰਜਾਬ ‘ਚ ਹੈ, ਉਹ ਦਿੱਲੀ ਤੋਂ ਵੀ ਵੱਡਾ ਘੁੱਟਾਲਾ ਹੈ। ਜਿਹੜੀਆਂ ਕੰਪਨੀਆਂ ਨੂੰ ਟੈਡਰ ਉਥੇ ਦਿੱਤਾ ਗਿਆ ਸੀ ਹੁਣ ਉਹੀ ਕੰਪਨੀਆਂ ਨੂੰ ਟੈਡਰ ਪੰਜਾਬ ਵਿਚ ਦਿੱਤਾ ਗਿਆ ਹੈ।

ਕਿਸਾਨ ਜਥੇਬੰਦੀ ਵੱਲੋਂ ਦੇਸ ਭਰ ’ਚ 7 ਅਪ੍ਰੈਲ ਨੂੰ ਭਾਜਪਾ ਦੀ ਅਰਥੀ ਫ਼ੂਕ ਮੁਜ਼ਾਹਰਾ ਕਰਨ ਦਾ ਐਲਾਨ

0

ਚੰਡੀਗੜ੍ਹ: ਕਿਸਾਨਾਂ ਵੱਲੋਂ ਸ਼ੰਭੂ ਬਾਰਡਰ ‘ਤੇ ਪਿਛਲੇ 2 ਮਹੀਨੇ ਦੇ ਵੀ ਵੱਧ ਦੇ ਸਮੇਂ ਤੋਂ ਆਪਣੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਿਛਲੇ ਸਮੇਂ ਵਿਚ ਕਿਸਾਨਾਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਵਿਚ ਕੁਝ ਕਿਸਾਨਾਂ ਨੂੰ ਪੁਲਿਸ ਵੱਲੋਂ ਡਿਟੇਨ ਕਰਕੇ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਸੀ। ਹਲਾਂਕਿ ਸਰਕਾਰ ਨੇ ਇਨ੍ਹਾਂ ਕਿਸਾਨਾਂ ਨੂੰ ਰਿਹਾਅ ਕਰਨ ਦੀ ਹਾਂਮੀ ਤਾਂ ਜ਼ਰੂਰ ਭਰੀ ਸੀ ਪਰ ਹੱਲੇ ਤੱਕ ਰਿਹਾਅ ਨਹੀਂ ਕੀਤਾ ਗਿਆ। ਹੁਣ ਕਿਸਾਨਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ਼ 7 ਅਪ੍ਰੈਲ ਨੂੰ ਪੂਰੇ ਦੇਸ਼ ਭਰ ਵਿਚ ਅਰਥੀ ਫੁੱਕ ਮੁਜਾਹਿਰਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਸ ਮੌਕੇ ਅੱਜ ਕਿਸਾਨ ਆਗੂ ਡੱਲੇਵਾਲ ਵੱਲੋਂ 7 ਅਪ੍ਰੈਲ ਦੇ ਪ੍ਰਦਰਸ਼ਨ ਨੂੰ ਲੈ ਕੇ ਕੁਝ ਗੱਲਾ ਸਾਂਝੀਆਂ ਕੀਤੀਆਂ ਗਈਆ ਹਨ।

ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਮੁਆਮਲਿਆਂ ਬਾਰੇ ਕਮੇਟੀ (ਪੀ.ਏ.ਸੀ.) ਦਾ ਐਲਾਨ

0
ਬਾਕੀ ਜੱਥੇਬੰਦਕ ਢਾਂਚੇ ਦਾ ਐਲਾਨ ਵੀ ਜਲਦ- ਡਾ. ਚੀਮਾ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜੱਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਮੁਆਮਲਿਆਂ ਬਾਰੇ ਕਮੇਟੀ (ਪੀ.ਏ.ਸੀ.) ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਇਸ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ।ਜਿਹਨਾਂ ਸੀਨੀਅਰ ਆਗੂਆਂ ਨੂੰ ਪੀ.ਏ.ਸੀ. ਦਾ ਮੈਂਬਰ ਬਣਾਇਆ ਗਿਆ ਹੈ ਉਹਨਾਂ ਵਿੱਚ ਜਿਲਾ ਅਮ੍ਰਿੰਤਸਰ ਤੋਂ ਰੁਪਿੰਦਰ ਸਿੰਘ ਰੂਬੀ, ਜੋਰਾਵਰ ਸਿੰਘ, ਰਾਣਾ ਰਣਬੀਰ ਸਿੰਘ ਲੋਪੋਕੇ, ਸੁਰਜੀਤ ਸਿੰਘ ਭਿੱਟੇਵੱਡ, ਰਵਿੰਦਰਪਾਲ ਕੁੱਕੂ, ਰਾਜਬੀਰ ਸਿੰਘ ਉਦੋ ਨੰਗਲ, ਤਰਸੇਮ ਸਿੰਘ ਚੰਗਿਆੜਾ, ਮਲਕੀਅਤ ਸਿੰਘ, ਰਾਣਾ ਪਲਵਿੰਦਰ ਸਿੰਘ, ਇਕਬਾਲ ਸਿੰਘ, ਹਰਭਜਨ ਸਿੰਘ, ਪੂਰਨ ਸਿੰਘ ਮੱਤੇਵਾਲ, ਜਗੀਰ ਸਿੰਘ ਵਰਪਾਲ ਕਲਾਂ, ਹਰਦਲਬੀਰ ਸਿੰਘ ਸ਼ਾਹ ਖੈਰਾਬਾਦ, ਸੁੱਚਾ ਸਿੰਘ ਧਰਮੀ ਫੋਜੀ, ਰਜਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਜਿਲਾ ਬਠਿੰਡਾ ਤੋਂ ਜਥੇਦਾਰ ਸਤਨਾਮ ਸਿੰਘ ਭਾਈਰੂਪਾ, ਗੁਰਮੀਤ ਸਿੰਘ ਸਲਾਬਤਪੁਰਾ, ਪ੍ਰੀਤਮ ਸਿੰਘ ਖਿਆਲੀਵਾਲਾ, ਹਰਗੋਬਿੰਦ ਸਿੰਘ ਲਹਿਰਾ ਖਾਨਾ, ਰਾਜਦੀਪ ਸਿੰਘ ਕਾਲਾ ਅਤੇ ਰਵਿੰਦਰ ਕੁਮਾਰ ਰਵੀ, ਦਲਜੀਤ ਸਿੰਘ ਬਰਾੜ, ਨਿਰਮਲ ਸਿੰਘ ਸੰਧੂ, ਜਿਲਾ ਫਰੀਦਕੋਟ ਤੋਂ ਨਰਿੰਦਰ ਸਿੰਘ (ਨਿੰਦਾ), ਮੇਹਰ ਸਿੰਘ, ਪ੍ਰਤਾਪ ਸਿੰਘ ਨੰਗਲ, ਗੁਰਚੇਤ ਸਿੰਘ ਬਰਗਾੜੀ ਅਤੇ ਜਗਰੂਪ ਸਿੰਘ ਘਣੀਆ ਜਿਲਾ ਫਤਿਹਗੜ੍ਹ ਸਾਹਿਬ ਤੋਂ ਡਾ. ਜਗਦੀਪ ਸਿੰਘ ਰਾਣਾ, ਹਰਭਜਨ ਸਿੰਘ ਚਨਾਰਥਲ ਅਤੇ ਇੰਦਰਜੀਤ ਸਿੰਘ ਸੰਧੂ, ਜਿਲਾ ਫਾਜਿਲਕਾ ਤੋਂ ਸਤਿੰਦਰ ਸਿੰਘ ਸਵੀ, ਗੁਰਜੰਟ ਸਿੰਘ ਬੱਬੀ ਖੋਸਾ, ਹਵਾ ਸਿੰਘ ਪੂਨੀਆ ਅਤੇ ਚੌਧਰੀ ਹਰੀਸ਼ ਨੰਬਰਦਾਰ ਜਿਲਾ ਫਿਰੋਜ਼ਪੁਰ ਤੋਂ ਚਮਕੌਰ ਸਿੰਘ ਖੋਸਾ, ਡਾ. ਨਿਰਵੈਰ ਸਿੰਘ ਉਪਲ ਜ਼ੀਰਾ, ਬਲਵਿੰਦਰ ਸਿੰਘ ਬਸਤੀ ਰਾਮ ਲਾਲ, ਬਲਵਿੰਦਰ ਸਿੰਘ ਕੋਤਵਾਲ, ਗੁਰਮੀਤ ਸਿੰਘ ਮੁੱਦਕੀ, ਜੋਗਾ ਸਿੰਘ ਮੁਰੱਕ ਵਾਲਾ, ਭੁਪਿੰਦਰ ਸਿੰਘ ਫਰੀਦੇਵਾਲਾ, ਗੁਰਪ੍ਰੀਤ ਸਿੰਘ ਲੱਖੋ ਕੇ ਬਹਿਰਾਮ ਅਤੇ ਸੁਖਵੰਤ ਸਿੰਘ ਥੇਹਗੁੱਜਰ, ਜਿਲਾ ਗੁਰਦਾਸਪੁਰ ਤੋਂ ਮਨਜੀਤ ਸਿੰਘ, ਮਹਿੰਦਰ ਸਿੰਘ, ਵਿਜੇ ਮਹਾਜਨ, ਦਲਬੀਰ ਸਿੰਘ ਭਟੋਆ, ਪ੍ਰੇਮ ਸਿੰਘ, ਕੁਲਵੰਤ ਸਿੰਘ ਕਾਹਨੂੰਵਾਨ, ਕਵਲਜੀਤ ਸਿੰਘ ਪਵਾਰ, ਹਰਭਜਨ ਸਿੰਘ ਤੂਰ, ਕੁਲਦੀਪ ਸਿੰਘ ਮੂੜ ਅਤੇ ਬਾਬਾ ਚੈਨ ਸਿੰਘ ਡੋਗਰ ਮਹੇਸ, ਜਿਲਾ ਹੁਸ਼ਿਆਰਪੁਰ ਤੋਂ ਸੌਦਾਗਰ ਸਿੰਘ ਚਨੌਰ, ਲਖਵਿੰਦਰ ਸਿੰਘ ਟਿੰਮੀ, ਅਨਿਲ ਠਾਕੁਰ ਮਾਨਸਰ, ਡਾ. ਜਸਵਿੰਦਰ ਸਿੰਘ, ਕਮਲਜੀਤ ਸਿੰਘ ਤੁੱਲੀ, ਗੁਰਮੇਲ ਸਿੰਘ ਸ਼ੀਕਰੀ, ਕੁਲਦੀਪ ਸਿੰਘ ਲਾਡੀ, ਗੁਰਜੀਤ ਸਿੰਘ, ਉਪਕਾਰ ਸਿੰਘ, ਪ੍ਰੇਮ ਸਿੰਘ, ਸਤਵਿੰਦਰ ਸਿੰਘ ਅਹਲੂਵਾਲੀਆ, ਨਿਰਮਲ ਸਿੰਘ ਭੀਲੋਵਾਲ, ਜੋਗਾ ਸਿੰਘ ਇਬਰਾ ਹੀਮਪੁਰ, ਬੂਟਾ ਸਿੰਘ ਅਲੀਪੁਰ ਅਤੇ ਸੁਨੀਲ ਚੌਹਾਨ ਜਿਲਾ ਜਲੰਧਰ ਤੋਂ ਜਸਵੀਰ ਸਿੰਘ ਰੁੜਕ ਖੁੱਰਦ, ਮਹਾਂ ਸਿੰਘ ਰਸੂਲਪੁਰ, ਅਵਤਾਰ ਸਿੰਘ ਕਲੇਰ, ਜਸਜੀਤ ਸਿੰਘ ਬਿਲਗਾ, ਕੁਲਵੰਤ ਸਿੰਘ ਠੇਠੀ, ਗੁਰਚਰਨ ਸਿੰਘ ਚੰਨੀ, ਜਥੇਦਾਰ ਹਰਨਾਮ ਸਿੰਘ ਅਲਾਵਲਪੁਰ ਅਤੇ ਗੁਰਦਿਆਲ ਸਿੰਘ ਨਿੱਝਰ, ਜਿਲਾ ਕਪੂਰਥਲਾ ਤੋਂ ਦਲਜੀਤ ਸਿੰਘ ਸਾਬਕਾ ਚੈਅਰਮੇਨ, ਅਜੈ ਬਬਲਾ, ਅਮਰਜੀਤ ਸਿੰਘ ਲੋਧੀਵਾਲ ਅਤੇ ਗੁਰਜੰਟ ਸਿੰਘ ਅਹਾਲੀ ਕਲਾਂ ਜਿਲਾ ਲੁਧਿਆਣਾ ਤੋਂ ਹਰਜੀਤ ਸਿੰਘ ਸ਼ੇਰੀਆਂ, ਪ੍ਰਿੰਸੀਪਲ ਉਜਾਗਰ ਸਿੰਘ, ਕਮਲਜੀਤ ਸਿੰਘ ਨਿੱਕੂ ਗਰੇਵਾਲ, ਬਲਵਿੰਦਰ ਸਿੰਘ ਐਮ.ਡੀ., ਬਲਵਿੰਦਰ ਸਿੰਘ ਲਾਇਲਪੁਰੀ, ਰਛਪਾਲ ਸਿੰਘ ਫੋਜੀ ਟਕਸਾਲੀ, ਜੱਥੇਦਾਰ ਮਨਜੀਤ ਸਿੰਘ, ਜੱਥੇਦਾਰ, ਰਘਵੀਰ ਸਿੰਘ ਸਹਾਰਨਮਾਜਰਾ, ਜਥੇਦਾਰ ਜਗਜੀਤ ਸਿੰਘ ਤਲਵੰਡੀ, ਅਮਰਜੀਤ ਸਿੰਘ ਸਹਿਬਾਜ਼ਪੁਰਾ, ਅਮਨਦੀਪ ਸਿੰਘ ਗਿੱਲ, ਕਮਲਜੀਤ ਸਿੰਘ ਮੱਲ੍ਹਾ, ਹਰੀ ਸਿੰਘ ਕਾਉਂਕੇ ਅਤੇ ਦਵਿੰਦਰਜੀਤ ਸਿੰਘ ਸਿੱਧੂ ਜਗਰਾਉਂ, ਜਿਲਾ ਮਾਨਸਾ ਤੋਂ ਸੁਰਜੀਤ ਸਿੰਘ ਰਾਏਪੁਰ, ਸੁਖਦੇਵ ਸਿੰਘ ਚੈਨੇਵਾਲਾ, ਸੁਖਦੇਵ ਸਿੰਘ ਦਿਆਲਪੁਰਾ, ਬਲਮ ਸਿੰਘ ਕਲੀਪੁਰ ਅਤੇ ਸਮਸ਼ੇਰ ਸਿੰਘ ਗੁੜੱਦੀ, ਜਿਲਾ ਮੋਗਾ ਤੋਂ ਖਣਮੁੱਖ ਭਾਰਤੀ ਪੱਤੋਂ, ਗੁਰਜੰਟ ਸਿੰਘ ਰੌਤਾ, ਕਰਨਲ ਦਰਸ਼ਨ ਸਿੰਘ ਸਮਾਧ ਭਾਈ, ਗੁਰਜੰਟ ਸਿੰਘ ਭੁੱਟੋ ਰੋਡੇ, ਜੋਗਿੰਦਰ ਸਿੰਘ ਸੰਧੂ ਅਤੇ ਜਗਸੀਰ ਸਿੰਘ ਸੀਰਾ, ਜਿਲਾ ਮੋਹਾਲੀ ਤੋਂ ਕ੍ਰਿਸ਼ਨਪਾਲ ਸ਼ਰਮਾ, ਜਸਪਾਲ ਸਿੰਘ, ਸ਼ਮਸ਼ੇਰ ਸਿੰਘ ਬਡਾਲੀ ਅਤੇ ਸਰਬਜੀਤ ਸਿੰਘ ਕਾਦੀਮਾਜਰਾ, ਜਿਲਾ ਸ਼੍ਰੀ ਮੁਕਤਸਰ ਸਾਹਿਬ ਤੋਂ ਅਵਤਾਰ ਸਿੰਘ ਬਨਵਾਲਾ, ਬਾਬਾ ਸਰਮੁੱਖ ਸਿੰਘ ਰਾਣੀਵਾਲਾ, ਹਰਪਾਲ ਸਿੰਘ ਬੇਦੀ ਅਤੇ ਚਰਨਦਾਸ, ਜਿਲਾ ਸ਼ਹੀਦ ਭਗਤ ਸਿੰਘ ਨਗਰ ਤੋਂ ਸੰਤੋਖ ਸਿੰਘ ਮੱਲਾ, ਨਵਦੀਪ ਸਿੰਘ ਅਨੋਖਵਾਲ, ਬਲਵੀਰ ਸਿੰਘ ਦਿਉਲ, ਦਿਨੇਸ਼ ਕੁਮਾਰ ਚੋਪੜਾ ਰਾਹੋਂ, ਹਰਮੇਸ਼ ਕੁਮਾਰ ਪੁਰੀ, ਸਤਨਾਮ ਸਿੰਘ ਲਾਦੀਆ, ਦਿਨੇਸ਼ ਕੁਮਾਰ ਕਰੀਹਾ, ਬ੍ਰਿਗੇਡੀਅਰ ਰਾਜ ਕੁਮਾਰ, ਬਿਮਲ ਕੁਮਾਰ ਚੌਧਰੀ ਅਤੇ ਅਸ਼ੋਕ ਕੁਮਾਰ ਚੌਧਰੀ, ਜਿਲਾ ਪਟਿਆਲਾ ਤੋਂ ਸਤਵਿੰਦਰ ਸਿੰਘ ਟੋਹੜਾ, ਬਲਤੇਜ ਸਿੰਘ ਖੋਖ, ਗੁਰਦਿਆਲਇੰਦਰ ਸਿੰਘ ਬਿੱਲੂ, ਅਸ਼ੋਕ ਬਾਂਸਲ ਨਾਭਾ, ਸਾਧੂ ਸਿੰਘ ਖਲੌਰ, ਲਛਮਣ ਸਿੰਘ ਚੰਗੇਰਾ, ਅਬਰਿੰਦਰ ਸਿੰਘ ਕੰਗ, ਕਮਲਦੀਪ ਸਿੰਘ ਢੰਡਾ, ਲਾਲ ਸਿੰਘ ਮਰਦਾਪੁਰ, ਪ੍ਰੇਮ ਸਿੰਘ ਸਵਾਇ ਸਿੰਘ ਵਾਲਾ, ਕ੍ਰਿਸ਼ਨ ਸਿੰਘ ਸਨੋਰ, ਜਰਨੈਲ ਸਿੰਘ ਰਾਠੌਰ, ਜਗਮੀਤ ਸਿੰਘ ਹਰਿਆਉ, ਮਾਲਵਿੰਦਰ ਸਿੰਘ ਝਿੱਲ, ਸੁਖਵਿੰਦਰਪਾਲ ਸਿੰਘ ਮਿੰਟਾਂ ਅਤੇ ਜਗਰੂਪ ਸਿੰਘ ਚੀਮਾ ਜਿਲਾ ਰੂਪਨਗਰ ਤੋਂ ਮੋਹਣ ਸਿੰਘ ਡੂਮੇਵਾਲ, ਗੁਰਮੁੱਖ ਸਿੰਘ ਸੈਣੀ, ਪਰਮਜੀਤ ਸਿੰਘ ਮੱਕੜ, ਅਮਨਦੀਪ ਸਿੰਘ ਮਾਂਗਟ, ਜਗਪਾਲ ਸਿੰਘ ਜੋਲੀ ਅਤੇ ਪਰਮਜੀਤ ਸਿੰਘ ਲੱਖੇਵਾਲ ਦੇ ਨਾਮ ਸ਼ਾਮਿਲ ਹਨ। ਡਾ. ਚੀਮਾ ਨੇ ਦੱਸਿਆ ਕਿ ਬਾਕੀ ਜੱਥੇਬੰਦਕ ਢਾਂਚੇ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ।

ਦਿੱਲੀ ਦੀ ਜਨਤਾ ਦੇ ਨਾਂਅ ਮਨੀਸ਼ ਸਿਸੋਦੀਆ ਦਾ ਭਾਵੂਕ ਸੰਦੇਸ਼

ਨਵੀਂ ਦਿੱਲੀ: ਦਿੱਲੀ ਸ਼ਰਾਬ ਘੋਟਾਲੇ ਮਾਮਲੇ ਵਿਚ ਜੇਲ੍ਹ ‘ਚ ਬੰਦ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਕ ਚਿੱਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਵੱਲੋਂ ਕੁਝ ਭਾਵੂਕ ਸੰਦੇਸ਼ ਲਿਖਿਆ ਗਿਆ ਹੈ। ਉਨ੍ਹਾਂ ਚਿੱਠੀ ਵਿਚ ਲਿਖਿਆ ਕਿ ਮੈਂ ਪਿਛਲੇ ਇਕ ਸਾਲ ਵਿਚ ਸਾਰੀਆਂ ਨੂੰ ਬਹੁਤ ਯਾਦ ਕੀਤਾ। ਅਸੀਂ ਸਾਰਿਆਂ ਨੇ ਮਿਲ ਕੇ ਬੜੀ ਇਮਾਨਦਾਰੀ ਨਾਲ ਕੰਮ ਕੀਤਾ। ਜਿਸ ਤਰ੍ਹਾਂ ਆਜ਼ਾਦੀ ਦੇ ਸਮੇਂ ਹਰ ਕੋਈ ਲੜਿਆ ਸੀ, ਉਸੇ ਤਰ੍ਹਾਂ ਅਸੀਂ ਚੰਗੀ ਸਿੱਖਿਆ ਅਤੇ ਸਕੂਲਾਂ ਲਈ ਲੜ ਰਹੇ ਹਾਂ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਇਸ ਚਿੱਠੀ ਵਿਚ ਕੇਂਦਰ ਸਰਕਾਰ ਨੂੰ ਆੜੇ ਹੱਥੀ ਲੈਂਦੇ ਹੋਏ ਤਿੱਖੇ ਨਿਸ਼ਾਨੇ ਸਾਧੇ ਗਏ ਹਨ।

ਕਾਂਗਰਸ ਨੇ ਚੋਣ ਮਨੋਰਥ ਪੱਤਰ ਕੀਤਾ ਜਾਰੀ, ਮੈਨੀਫੈਸਟੋ ਨੂੰ ਦਿੱਤਾ “ਨਿਆਂ ਪੱਤਰ” ਦਾ ਨਾਂ

ਨਵੀਂ ਦਿੱਲੀ: ਕਾਂਗਰਸ ਵੱਲੋਂ ਅੱਜ ਲੋਕ ਸਭਾ ਚੋਣਾ 2024 ਲਈ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਇਸ ਮੈਨੀਫੈਸਟੋ ਨੂੰ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਅਰਜੁਨ ਖੜਗੇ, ਪ੍ਰਮੁੱਖ ਨੇਤਾ ਸੋਨੀਆ ਗਾਂਧੀ, ਰਾਹੁਲ ਗਾਂਧੀ ਵੱਲੋਂ ਜਾਰੀ ਕੀਤਾ ਗਿਆ ਹੈ। ਕਾਂਗਰਸ ਵੱਲੋਂ ਜਾਰੀ ਕੀਤੇ ਗਏ ਮੈਨੀਫੈਸਟੋ ਨੂੰ “ਨਿਆਂ ਪੱਤਰ” ਦਾ ਨਾਂ ਦਿੱਤਾ ਗਿਆ ਹੈ। ਕਾਂਗਰਸ ਦੇ ਇਸ ਨਿਆਂ ਪੱਤਰ ਵਿਚ 25 ਦੇ ਕਰੀਬ ਗਰੰਟੀਆਂ ਮੌਜੂਦ ਹਨ।

 

ਕੇਜ਼ਰੀਵਾਲ ਨੇ ਜੇਲ੍ਹ ’ਚ ਮੁਲਾਕਾਤੀਆਂ ਦੀ ਗਿਣਤੀ ਵਧਾਉਣ ਦੀ ਕੀਤੀ ਮੰਗ

ਨਵੀਂ ਦਿੱਲੀ, 5 ਅਪ੍ਰੈਲ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੇ ਤਿਹਾੜ ਜੇਲ੍ਹ ’ਚ ਮੁਲਾਕਾਤੀਆਂ ਦੀ ਗਿਣਤੀ ਵਧਾਉਣ ਦੀ ਮੰਗ ਨੂੰ ਲੈ ਕੇ ਦੁਆਰਕਾ ਕੋਰਟ ’ਚ ਇੱਕ ਅਰਜੀ ਦਾਈਰ ਕੀਤੀ ਹੈ। ਕੁੱਝ ਦਿਨ ਪਹਿਲਾਂ ਕਥਿਤ ਸਰਾਬ ਘੋਟਾਲੇ ਵਿਚ ਈਡੀ ਦੀ ਗ੍ਰਿਫਤਾਰੀ ਤੋਂ ਬਾਅਦ ਅਦਾਲਤ ਨੇ ਸ਼੍ਰੀ ਕੇਜ਼ਰੀਵਾਲ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਤਹਿਤ ਤਿਹਾੜ ਜੇਲ੍ਹ ਵਿਚ ਭੇਜਿਆ ਸੀ। ਨਿਯਮਾਂ ਮੁਤਾਬਕ ਉਨ੍ਹਾਂ ਨੂੰ ਪ੍ਰਤੀ ਦਿਨ 6 ਜਣਿਆਂ ਦੇ ਮੁਲਾਕਾਤ ਕਰਨ ਦੀ ਇਜਾਜਤ ਦਿੱਤੀ ਸੀ, ਜਿੰਨ੍ਹਾਂ ਵਿਚ ਉਨ੍ਹਾਂ ਦੀ ਪਤਨੀ, ਪੁੱਤਰ ਤੇ ਬੇਟੇ ਤੋਂ ਇਲਾਵਾ ਪਾਰਟੀ ਅਤੇ ਸਰਕਾਰ ਦੇ ਅਧਿਕਾਰੀ ਸ਼ਾਮਲ ਹਨ।

ਮੁੱਖ ਮੰਤਰੀ ਭਗਵੰਤ ਮਾਨ ਭਲਕੇ ਤੋਂ ਸ਼ੁਰੂ ਕਰਨਗੇ ਪੰਜਾਬ ’ਚ ਚੋਣ ਪ੍ਰਚਾਰ

ਪ੍ਰੰਤੂ ਹੁਣ ਕੇਜ਼ਰੀਵਾਲ ਨੇ ਅਪਣੀ ਅਰਜੀ ਵਿਚ ਮੰਗ ਕੀਤੀ ਹੈ ਕਿ ਕੁੱਝ ਹੋਰ ਲੋਕਾਂ ਨੂੰ ਉਨ੍ਹਾਂ ਨੂੰ ਮਿਲਣ ਦੀ ਇਜਾਜਤ ਦਿੱਤੀ ਜਾਵੇ। ਹੁਣ ਇਸ ਅਰਜੀ ਉਪਰ ਅਦਾਲਤ ਨੇ ਫੈਸਲਾ ਦੇਣਾ ਹੈ। ਇਸਤੋਂ ਇਲਾਵਾ ਅਦਾਲਤ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁੱਦੇ ਤੋਂ ਹਟਾਉਣ ਦੀਆਂ ਅਰਜੀਆਂ ਪਹਿਲਾਂ ਹੀ ਰੱਦ ਕਰ ਚੁੱਕੀ ਹੈ। ਸ਼੍ਰੀ ਕੇਜ਼ਰੀਵਾਲ ਪਹਿਲੇ ਮੁੱਖ ਮੰਤਰੀ ਹਨ, ਜਿੰਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਹੈ। ਉਂਝ ਉਨ੍ਹਾਂ ਦੇ ਵਕੀਲਾਂ ਨੇ ਵੀ ਹਫ਼ਤੇ ਵਿਚ ਦੋ ਦਿਨ ਦੀ ਬਜਾਏ ਪੰਜ ਦਿਨ ਮਿਲਣ ਦੀ ਇਜਾਜਤ ਮੰਗੀ ਹੋਈ ਹੈ।

 

ਟਾਟਾ ਏਸ ਤੇ ਟਰਾਲੇ ’ਚ ਭਿਆਨਕ ਟੱਕਰ, ਪੰਜ ਮੌਤਾਂ, ਕਈ ਜਖਮੀ

0

ਫ਼ਰੀਦਕੋਟ, 5 ਅਪ੍ਰੈਲ: ਬੀਤੀ ਦੇਰ ਰਾਤ ਵਾਪਰੇ ਇੱਕ ਭਿਆਨਕ ਹਾਦਸੇ ਵਿਚ ਟਾਟਾ ਏਸ ਤੇ ਟਰਾਲੇ ਵਿਚਕਾਰ ਟੱਕਰ ਹੋ ਗਈ। ਇਸ ਟੱਕਰ ਵਿਚ 2 ਔਰਤਾਂ ਸਹਿਤ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜਖਮੀ ਹੋ ਗਏ। ਇਹ ਹਾਦਸਾ ਐਨਾ ਜਿਆਦਾ ਭਿਆਨਕ ਸੀ ਕਿ ਟਾਟਾ ਏਸ ਗੱਡੀ ਬੁਰੀ ਤਰ੍ਹਾਂ ਤਬਾਹ ਹੋ ਗਈ। ਇਹ ਹਾਦਸਾ ਪੰਜਗਰਾਈ ਖ਼ੁਰਦ ਪਿੰਡ ਕੋਲ ਵਾਪਰਿਆਂ ਹੈ।

ਅਪ੍ਰਰੇਸ਼ਨ ’ਚ ਲਾਪਰਵਾਹੀ: ਮਹਿਲਾ ਮਰੀਜ਼ ਦੀ ਮੌਤ ਦੇ ਮਾਮਲੇ ਚ ਮਸਹੂਰ ਡਾਕਟਰ ਗ੍ਰਿਫਤਾਰ, ਲਾਇਸੰਸ ਵੀ ਹੋਇਆ ਰੱਦ

ਸੂਚਨਾ ਮੁਤਾਬਕ ਮ੍ਰਿਤਕ ਤੇ ਜਖਮੀ ਬਾਘਾਪੁਰਾਣਾ ਤੋਂ ਇੱਕ ਧਾਰਮਿਕ ਸਥਾਨ ’ਤੇ ਮੱਥਾ ਟੇਕ ਕੇ ਵਾਪਸ ਆ ਰਹੇ ਸਨ। ਉਹ ਸਾਰੇ ਮੁਕਤਸਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਸੂਚਨਾ ਮੁਤਾਬਕ ਜਦ ਹਾਈਵੇ ’ਤੇ ਇਹ ਟਾਟਾ ਏਸ ਗੱਡੀ ਚੜਣ ਲੱਗੀ ਤਾਂ ਟਰਾਲੇ ਦੀ ਚਪੇਟ ਵਿਚ ਆ ਗਈ। ਇਸ ਹਾਦਸੇ ਵਿਚ 2 ਔਰਤਾਂ ਸਹਿਤ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ 8 ਜਖਮੀ ਹੋ ਗਏ। ਜਖਮੀਆਂ ਨੂੰ ਫ਼ਰੀਦਕੋਟ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

 

ਮੁੱਖ ਮੰਤਰੀ ਭਗਵੰਤ ਮਾਨ ਭਲਕੇ ਤੋਂ ਸ਼ੁਰੂ ਕਰਨਗੇ ਪੰਜਾਬ ’ਚ ਚੋਣ ਪ੍ਰਚਾਰ

0

ਚੰਡੀਗੜ੍ਹ, 5 ਅਪ੍ਰੈਲ: ਆਗਾਮੀ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਲਈ ਜਿੱਥੇ ਵੱਖ-ਵੱਖ ਸਿਆਸੀ ਧਿਰਾਂ ਵੱਲੋਂ ਆਪਣੀ ਚੋਣ ਮੁਹਿੰਮ ਭਖਾਈ ਜਾ ਰਹੀ ਹੈ, ਉਥੇ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਵੀ ਭਲਕ ਤੋਂ ਚੋਣ ਮੁਹਿੰਮ ਦਾ ਆਗਾਜ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਵੱਲੋਂ ਸਨੀਵਾਰ ਨੂੰ ਮੋਗਾ ਅਤੇ ਜਲੰਧਰ ਵਿਖੇ ਵਰਕਰ ਮਿਲਣੀ ਦੇ ਨਾਂ ਹੇਠ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਮੋਗਾ ਜ਼ਿਲ੍ਹਾ ਫ਼ਰੀਦਕੋਟ ਲੋਕ ਸਭਾ ਹਲਕੇ ਦੇ ਅਧੀਨ ਆਉਂਦਾ ਹੈ, ਜਿਸ ਵਿਚੋਂ ਭਗਵੰਤ ਮਾਨ ਦੇ ਨਜਦੀਕੀ ਸਾਥੀ ਕਰਮਜੀਤ ਅਨਮੋਲ ਚੋਣ ਲੜ ਰਹੇ ਹਨ।

ਬਠਿੰਡਾ ’ਚ ਅਕਾਲੀ ਦਲ ਨੂੰ ਵੱਡਾ ਝਟਕਾ, ਯੂਥ ਪ੍ਰਧਾਨ ਸਹਿਤ ਕਈ ਕੌਂਸਲਰ ਹੋਏ ਆਪ ’ਚ ਸ਼ਾਮਲ

ਪਾਰਟੀ ਆਗੂਆਂ ਮੁਤਾਬਕ ਇੰਨ੍ਹਾਂ ਚੋਣ ਰੈਲੀਆਂ ਵਿਚ ਸਮੂਹ ਵਿਧਾਇਕ, ਚੇਅਰਮੈਨ ਤੇ ਹੋਰ ਆਗੂ ਸਹਿਤ ਵਲੰਟੀਅਰ ਹਾਜ਼ਰ ਰਹਿਣਗੇ। ਹਾਲਾਂਕਿ ਜਲੰਧਰ ਵਿਚ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਸੁਸੀਲ ਰਿੰਕੂ ਭਾਜਪਾ ਵਿਚ ਸ਼ਾਮਲ ਹੋ ਗਏ ਹਨ, ਜਿਸਦੇ ਚੱਲਦੇ ਇੱਥੇ ਆਗੂਆਂ ਨੂੰ ਮੁੱਖ ਮੰਤਰੀ ਵੱਲੋਂ ਲਾਮਬੰਦ ਕੀਤਾ ਜਾਵੇਗਾ। ਦਸਣਾ ਬਣਦਾ ਹੈ ਕਿ ਹੁਣ ਤੱਕ ਆਪ ਵੱਲੋਂ ਸੂਬੇ ਦੀਆਂ 13 ਲੋਕ ਸਭਾ ਸੀਟਾਂ ਵਿਚੋਂ 9 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਇਸਤੋ ਇਲਾਵਾ ਮੁੱਖ ਮੰਤਰੀ ਹਰ ਰੋਜ਼ ਚੰਡੀਗੜ੍ਹ ਵਿਖੇ ਅਪਣੀ ਰਿਹਾਇਸ਼ ’ਤੇ ਦੋ-ਦੋ ਲੋਕ ਸਭਾ ਹਲਕਿਆਂ ਦੇ ਵਿਧਾਇਕਾਂ ਤੇ ਆਗੂਆਂ ਨਾਲ ਮੀਟਿੰਗਾਂ ਕਰਕੇ ਚੋਣ ਰਣਨੀਤੀ ਬਣਾਈ ਜਾ ਰਹੀ ਹੈ।