Home Blog Page 1747

ਕੇਜ਼ਰੀਵਾਲ ਨੇ ਜੇਲ੍ਹ ’ਚ ਮੁਲਾਕਾਤੀਆਂ ਦੀ ਗਿਣਤੀ ਵਧਾਉਣ ਦੀ ਕੀਤੀ ਮੰਗ

ਨਵੀਂ ਦਿੱਲੀ, 5 ਅਪ੍ਰੈਲ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੇ ਤਿਹਾੜ ਜੇਲ੍ਹ ’ਚ ਮੁਲਾਕਾਤੀਆਂ ਦੀ ਗਿਣਤੀ ਵਧਾਉਣ ਦੀ ਮੰਗ ਨੂੰ ਲੈ ਕੇ ਦੁਆਰਕਾ ਕੋਰਟ ’ਚ ਇੱਕ ਅਰਜੀ ਦਾਈਰ ਕੀਤੀ ਹੈ। ਕੁੱਝ ਦਿਨ ਪਹਿਲਾਂ ਕਥਿਤ ਸਰਾਬ ਘੋਟਾਲੇ ਵਿਚ ਈਡੀ ਦੀ ਗ੍ਰਿਫਤਾਰੀ ਤੋਂ ਬਾਅਦ ਅਦਾਲਤ ਨੇ ਸ਼੍ਰੀ ਕੇਜ਼ਰੀਵਾਲ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਤਹਿਤ ਤਿਹਾੜ ਜੇਲ੍ਹ ਵਿਚ ਭੇਜਿਆ ਸੀ। ਨਿਯਮਾਂ ਮੁਤਾਬਕ ਉਨ੍ਹਾਂ ਨੂੰ ਪ੍ਰਤੀ ਦਿਨ 6 ਜਣਿਆਂ ਦੇ ਮੁਲਾਕਾਤ ਕਰਨ ਦੀ ਇਜਾਜਤ ਦਿੱਤੀ ਸੀ, ਜਿੰਨ੍ਹਾਂ ਵਿਚ ਉਨ੍ਹਾਂ ਦੀ ਪਤਨੀ, ਪੁੱਤਰ ਤੇ ਬੇਟੇ ਤੋਂ ਇਲਾਵਾ ਪਾਰਟੀ ਅਤੇ ਸਰਕਾਰ ਦੇ ਅਧਿਕਾਰੀ ਸ਼ਾਮਲ ਹਨ।

ਮੁੱਖ ਮੰਤਰੀ ਭਗਵੰਤ ਮਾਨ ਭਲਕੇ ਤੋਂ ਸ਼ੁਰੂ ਕਰਨਗੇ ਪੰਜਾਬ ’ਚ ਚੋਣ ਪ੍ਰਚਾਰ

ਪ੍ਰੰਤੂ ਹੁਣ ਕੇਜ਼ਰੀਵਾਲ ਨੇ ਅਪਣੀ ਅਰਜੀ ਵਿਚ ਮੰਗ ਕੀਤੀ ਹੈ ਕਿ ਕੁੱਝ ਹੋਰ ਲੋਕਾਂ ਨੂੰ ਉਨ੍ਹਾਂ ਨੂੰ ਮਿਲਣ ਦੀ ਇਜਾਜਤ ਦਿੱਤੀ ਜਾਵੇ। ਹੁਣ ਇਸ ਅਰਜੀ ਉਪਰ ਅਦਾਲਤ ਨੇ ਫੈਸਲਾ ਦੇਣਾ ਹੈ। ਇਸਤੋਂ ਇਲਾਵਾ ਅਦਾਲਤ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁੱਦੇ ਤੋਂ ਹਟਾਉਣ ਦੀਆਂ ਅਰਜੀਆਂ ਪਹਿਲਾਂ ਹੀ ਰੱਦ ਕਰ ਚੁੱਕੀ ਹੈ। ਸ਼੍ਰੀ ਕੇਜ਼ਰੀਵਾਲ ਪਹਿਲੇ ਮੁੱਖ ਮੰਤਰੀ ਹਨ, ਜਿੰਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਹੈ। ਉਂਝ ਉਨ੍ਹਾਂ ਦੇ ਵਕੀਲਾਂ ਨੇ ਵੀ ਹਫ਼ਤੇ ਵਿਚ ਦੋ ਦਿਨ ਦੀ ਬਜਾਏ ਪੰਜ ਦਿਨ ਮਿਲਣ ਦੀ ਇਜਾਜਤ ਮੰਗੀ ਹੋਈ ਹੈ।

 

ਟਾਟਾ ਏਸ ਤੇ ਟਰਾਲੇ ’ਚ ਭਿਆਨਕ ਟੱਕਰ, ਪੰਜ ਮੌਤਾਂ, ਕਈ ਜਖਮੀ

0

ਫ਼ਰੀਦਕੋਟ, 5 ਅਪ੍ਰੈਲ: ਬੀਤੀ ਦੇਰ ਰਾਤ ਵਾਪਰੇ ਇੱਕ ਭਿਆਨਕ ਹਾਦਸੇ ਵਿਚ ਟਾਟਾ ਏਸ ਤੇ ਟਰਾਲੇ ਵਿਚਕਾਰ ਟੱਕਰ ਹੋ ਗਈ। ਇਸ ਟੱਕਰ ਵਿਚ 2 ਔਰਤਾਂ ਸਹਿਤ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜਖਮੀ ਹੋ ਗਏ। ਇਹ ਹਾਦਸਾ ਐਨਾ ਜਿਆਦਾ ਭਿਆਨਕ ਸੀ ਕਿ ਟਾਟਾ ਏਸ ਗੱਡੀ ਬੁਰੀ ਤਰ੍ਹਾਂ ਤਬਾਹ ਹੋ ਗਈ। ਇਹ ਹਾਦਸਾ ਪੰਜਗਰਾਈ ਖ਼ੁਰਦ ਪਿੰਡ ਕੋਲ ਵਾਪਰਿਆਂ ਹੈ।

ਅਪ੍ਰਰੇਸ਼ਨ ’ਚ ਲਾਪਰਵਾਹੀ: ਮਹਿਲਾ ਮਰੀਜ਼ ਦੀ ਮੌਤ ਦੇ ਮਾਮਲੇ ਚ ਮਸਹੂਰ ਡਾਕਟਰ ਗ੍ਰਿਫਤਾਰ, ਲਾਇਸੰਸ ਵੀ ਹੋਇਆ ਰੱਦ

ਸੂਚਨਾ ਮੁਤਾਬਕ ਮ੍ਰਿਤਕ ਤੇ ਜਖਮੀ ਬਾਘਾਪੁਰਾਣਾ ਤੋਂ ਇੱਕ ਧਾਰਮਿਕ ਸਥਾਨ ’ਤੇ ਮੱਥਾ ਟੇਕ ਕੇ ਵਾਪਸ ਆ ਰਹੇ ਸਨ। ਉਹ ਸਾਰੇ ਮੁਕਤਸਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਸੂਚਨਾ ਮੁਤਾਬਕ ਜਦ ਹਾਈਵੇ ’ਤੇ ਇਹ ਟਾਟਾ ਏਸ ਗੱਡੀ ਚੜਣ ਲੱਗੀ ਤਾਂ ਟਰਾਲੇ ਦੀ ਚਪੇਟ ਵਿਚ ਆ ਗਈ। ਇਸ ਹਾਦਸੇ ਵਿਚ 2 ਔਰਤਾਂ ਸਹਿਤ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ 8 ਜਖਮੀ ਹੋ ਗਏ। ਜਖਮੀਆਂ ਨੂੰ ਫ਼ਰੀਦਕੋਟ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

 

ਮੁੱਖ ਮੰਤਰੀ ਭਗਵੰਤ ਮਾਨ ਭਲਕੇ ਤੋਂ ਸ਼ੁਰੂ ਕਰਨਗੇ ਪੰਜਾਬ ’ਚ ਚੋਣ ਪ੍ਰਚਾਰ

0

ਚੰਡੀਗੜ੍ਹ, 5 ਅਪ੍ਰੈਲ: ਆਗਾਮੀ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਲਈ ਜਿੱਥੇ ਵੱਖ-ਵੱਖ ਸਿਆਸੀ ਧਿਰਾਂ ਵੱਲੋਂ ਆਪਣੀ ਚੋਣ ਮੁਹਿੰਮ ਭਖਾਈ ਜਾ ਰਹੀ ਹੈ, ਉਥੇ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਵੀ ਭਲਕ ਤੋਂ ਚੋਣ ਮੁਹਿੰਮ ਦਾ ਆਗਾਜ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਵੱਲੋਂ ਸਨੀਵਾਰ ਨੂੰ ਮੋਗਾ ਅਤੇ ਜਲੰਧਰ ਵਿਖੇ ਵਰਕਰ ਮਿਲਣੀ ਦੇ ਨਾਂ ਹੇਠ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਮੋਗਾ ਜ਼ਿਲ੍ਹਾ ਫ਼ਰੀਦਕੋਟ ਲੋਕ ਸਭਾ ਹਲਕੇ ਦੇ ਅਧੀਨ ਆਉਂਦਾ ਹੈ, ਜਿਸ ਵਿਚੋਂ ਭਗਵੰਤ ਮਾਨ ਦੇ ਨਜਦੀਕੀ ਸਾਥੀ ਕਰਮਜੀਤ ਅਨਮੋਲ ਚੋਣ ਲੜ ਰਹੇ ਹਨ।

ਬਠਿੰਡਾ ’ਚ ਅਕਾਲੀ ਦਲ ਨੂੰ ਵੱਡਾ ਝਟਕਾ, ਯੂਥ ਪ੍ਰਧਾਨ ਸਹਿਤ ਕਈ ਕੌਂਸਲਰ ਹੋਏ ਆਪ ’ਚ ਸ਼ਾਮਲ

ਪਾਰਟੀ ਆਗੂਆਂ ਮੁਤਾਬਕ ਇੰਨ੍ਹਾਂ ਚੋਣ ਰੈਲੀਆਂ ਵਿਚ ਸਮੂਹ ਵਿਧਾਇਕ, ਚੇਅਰਮੈਨ ਤੇ ਹੋਰ ਆਗੂ ਸਹਿਤ ਵਲੰਟੀਅਰ ਹਾਜ਼ਰ ਰਹਿਣਗੇ। ਹਾਲਾਂਕਿ ਜਲੰਧਰ ਵਿਚ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਸੁਸੀਲ ਰਿੰਕੂ ਭਾਜਪਾ ਵਿਚ ਸ਼ਾਮਲ ਹੋ ਗਏ ਹਨ, ਜਿਸਦੇ ਚੱਲਦੇ ਇੱਥੇ ਆਗੂਆਂ ਨੂੰ ਮੁੱਖ ਮੰਤਰੀ ਵੱਲੋਂ ਲਾਮਬੰਦ ਕੀਤਾ ਜਾਵੇਗਾ। ਦਸਣਾ ਬਣਦਾ ਹੈ ਕਿ ਹੁਣ ਤੱਕ ਆਪ ਵੱਲੋਂ ਸੂਬੇ ਦੀਆਂ 13 ਲੋਕ ਸਭਾ ਸੀਟਾਂ ਵਿਚੋਂ 9 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਇਸਤੋ ਇਲਾਵਾ ਮੁੱਖ ਮੰਤਰੀ ਹਰ ਰੋਜ਼ ਚੰਡੀਗੜ੍ਹ ਵਿਖੇ ਅਪਣੀ ਰਿਹਾਇਸ਼ ’ਤੇ ਦੋ-ਦੋ ਲੋਕ ਸਭਾ ਹਲਕਿਆਂ ਦੇ ਵਿਧਾਇਕਾਂ ਤੇ ਆਗੂਆਂ ਨਾਲ ਮੀਟਿੰਗਾਂ ਕਰਕੇ ਚੋਣ ਰਣਨੀਤੀ ਬਣਾਈ ਜਾ ਰਹੀ ਹੈ।

 

ਸੋਨੀਆ ਗਾਂਧੀ ਦਾ ਜਵਾਈ ਅਮੇਠੀ ਤੋਂ ਲੜੇੇਗਾ ਚੋਣ! ਜਤਾਈ ਇੱਛਾ

ਨਵੀਂ ਦਿੱਲੀ, 5 ਅਪ੍ਰੈਲ: ਦਹਾਕਿਆਂ ਤੋਂ ਗਾਂਧੀ ਪ੍ਰਵਾਰ ਦੀ ਘਰੇਲੂ ਸੀਟ ਮੰਨੇ ਜਾਣ ਵਾਲੇ ਅਮੇਠੀ ਲੋਕ ਸਭਾ ਹਲਕੇ ਤੋਂ ਹੁਣ ਗਾਂਧੀ ਪ੍ਰਵਾਰ ਦੇ ਜਵਾਈ ਨੇ ਚੋਣ ਲੜਣ ਦੀ ਇੱਛਾ ਪ੍ਰਗਟਾਈ ਹੈ। ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਡੇਰਾ ਨੇ ਇੱਕ ਮੀਡੀਆ ਹਾਊਸ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਹੈ ਕਿ ਉਹ ਇਸ ਹਲਕੇ ਤੋਂ ਚੋਣ ਜਿੱਤ ਕੇ ਸੀਟ ਪਾਰਟੀ ਦੀ ਝੋਲੀ ਪਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਦੂਜੀਆਂ ਪਾਰਟੀਆਂ ਦੇ ਆਗੂ ਵੀ ਉਸਨੂੰ ਪਸੰਦ ਕਰਦੇ ਹਨ ਤੇ ਚੋਣਾਂ ਵਿਚ ਮਦਦ ਕਰਨਗੇ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਅਮੇਠੀ ਲੋਕ ਸਭਾ ਹਲਕੇ ਤੋਂ ਸੋਨੀਆ ਗਾਂਧੀ ਖੁਦ ਚੋਣ ਲੜਦੇ ਰਹੇ ਹਨ ਤੇ ਮੁੜ ਪ੍ਰਿਅੰਕਾ ਗਾਂਧੀ ਨੇ ਵੀ ਚੋਣ ਲੜੀ ਸੀ।

ਭਾਜਪਾ ਨੂੰ ਲੱਗੇਗਾ ਵੱਡਾ ਝਟਕਾ: ਸੀਨੀਅਰ ਆਗੂ ਨੇ ਚੋਣ ਲੜਣ ਦਾ ਕੀਤਾ ਐਲਾਨ

ਪਿਛਲੀਆਂ ਲੋਕ ਸਭਾ ਚੋਣਾਂ ਵਿਚ ਕੇਂਦਰੀ ਮੰਤਰੀ ਸਮਿਰਤੀ ਇਰਾਨੀ ਨੇ ਰਾਹੁਲ ਗਾਂਧੀ ਨੂੰ ਇਸ ਹਲਕੇ ਤੋਂ ਹਰਾ ਦਿੱਤਾ ਸੀ। ਰਾਹੁਲ ਹੁਣ ਦਖਣ ਦੇ ਵਾਈਨਾਡੂ ਹਲਕੇ ਤੋਂ ਹੀ ਚੋਣ ਲੜ ਰਹੇ ਹਨ। ਰਾਬਰਟ ਦਾ ਇਹ ਵੀ ਤਰਕ ਹੈ ਕਿ ਗਾਂਧੀ ਪ੍ਰਵਾਰ ਵੱਲੋਂ ਇਸ ਹਲਕੇ ਤੋਂ ਲਗਾਤਾਰ ਚੋਣ ਲੜਣ ਕਰਕੇ ਉਹ ਇਸ ਹਲਕੇ ਦੇ ਲੋਕਾਂ ਨਾਲ ਸੰਪਰਕ ਵਿਚ ਹਨ। ਉਧਰ ਭਾਜਪਾ ਨੇ ਰਾਬਰਟ ਵਡੇਰਾ ਦੀ ਇਸ ਇੱਛਾ ’ਤੇ ਤੰਜ਼ ਕਸਿਆ ਹੈ। ਭਾਜਪਾ ਨੇ ਕਿਹਾ ਹੈ ਕਿ ‘‘ ਰਾਬਰਟ ਵਡੇਰਾ ਦੀ ਇੱਕੋ-ਇੱਕ ਪਹਿਚਾਣ ਗਾਂਧੀ ਪ੍ਰਵਾਰ ਦਾ ਜਵਾਈ ਹੋਣਾ ਹੈ ਤੇ ਇਹ ਪ੍ਰਵਾਰ ਪੂਰੀ ਤਰ੍ਹਾਂ ਪ੍ਰਵਾਰਵਾਦ ਵਿਚ ਡੁੱਬਿਆ ਹੋਇਆ ਹੈ। ’’ ਰਾਬਰਟ ਦੇ ਇਸ ਐਲਾਨ ’ਤੇ ਹਾਲੇ ਤੱਕ ਗਾਂਧੀ ਪ੍ਰਵਾਰ ਦੀ ਕੋਈ ਪ੍ਰਤੀਕ੍ਰਿਆ ਨਹੀਂ ਆਈ ਹੈ।

 

ਬਠਿੰਡਾ ’ਚ ਅਕਾਲੀ ਦਲ ਤੇ ਮਨਪ੍ਰੀਤ ਬਾਦਲ ਦੇ ਹਿਮਾਇਤੀ ਰਹੇ ਚਾਰ ਕੌਂਸਲਰ ਹੋਏ ਆਪ ’ਚ ਸ਼ਾਮਲ

0

ਚੰਡੀਗੜ੍ਹ, 5 ਅਪੈ੍ਰਲ: ਆਗਾਮੀ 1 ਜੂਨ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਾਦਲ ਪ੍ਰਵਾਰ ਨੂੰ ਅਪਣੇ ਜੱਦੀ ਗੜ੍ਹ ’ਚ ਵੱਡਾ ਸਿਆਸੀ ਝਟਕਾ ਲੱਗਿਆ ਹੈ। ਪਿਛਲੇ ਕਈ ਮਹੀਨਿਆਂ ਤੋਂ ਨਰਾਜ਼ ਦਿਖ਼ਾਈ ਦੇ ਰਹੇ ਯੂਥ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਅਤੇ ਨਗਰ ਨਿਗਮ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਢਿੱਲੋਂ ਸਹਿਤ ਚਾਰ ਕੌਂਸਲਰ ਅਤੇ ਕਈ ਸਰਕਲ ਪ੍ਰਧਾਨ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਇੰਨਾਂ ਵਿਚ ਇਕ ਕੌਂਸਲਰ ਰਜਿੰਦਰ ਸਿੰਘ ਸਿੱਧੂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਹਿਮਾਇਤੀ ਮੰਨਿਆ ਜਾਂਦਾ ਹੈ। ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਲੋਕ ਸਭਾ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਹੇਠ ਇੰਨ੍ਹਾਂ ਕੌਸਲਰਾਂ ਤੇ ਆਗੂਆਂ ਦਾ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਾਰਟੀ ਵਿਚ ਸਵਾਗਤ ਕੀਤਾ।

ਅਪ੍ਰਰੇਸ਼ਨ ’ਚ ਲਾਪਰਵਾਹੀ: ਮਹਿਲਾ ਮਰੀਜ਼ ਦੀ ਮੌਤ ਦੇ ਮਾਮਲੇ ਚ ਮਸਹੂਰ ਡਾਕਟਰ ਗ੍ਰਿਫਤਾਰ, ਲਾਇਸੰਸ ਵੀ ਹੋਇਆ ਰੱਦ

ਚੰਡੀਗੜ੍ਹ ’ਚ ਹੋਏ ਇਸ ਸਮਾਗਮ ਦੌਰਾਨ ਆਪ ਵਿਚ ਸ਼ਾਮਲ ਹੋਣ ਵਾਲੇ ਇੰਨ੍ਹਾਂ ਕੌਸਲਰਾਂ ਤੇ ਆਗੂਆਂ ਵਿਚ ਹਰਪਾਲ ਸਿੰਘ ਢਿੱਲੋਂ ਤੋਂ ਇਲਾਵਾ ਸਾਬਕਾ ਕੌਸਲਰ ਤੇ ਗੁਰਦੂਆਰਾ ਸਿੰਘ ਸਭਾ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ, ਉਨ੍ਹਾਂ ਦੀ ਪਤਨੀ ਤੇ ਮੌਜੂਦਾ ਕੌਸਲਰ ਬਲਜੀਤ ਕੌਰ, ਸਾਬਕਾ ਕੌਸਲਰ ਹਰਜਿੰਦਰ ਸਿੰਘ ਛਿੰਦਾ ਤੇ ਮੌਜੂਦਾ ਕੌਸਲਰ ਉਨ੍ਹਾਂ ਦੀ ਮਾਤਾ ਗੁਰਦੇਵ ਕੌਰ ਛਿੰਦਾ, ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਣਦੀਪ ਸਿੰਘ ਰਾਣਾ ਤੇ ਉਨ੍ਹਾਂ ਦੀ ਮੌਜੂਦਾ ਕੌਸਲਰ ਪਤਨੀ ਅਮਨਦੀਪ ਕੌਰ ਤੋਂ ਇਲਾਵਾ ਸਰਕਲ ਪ੍ਰਧਾਨ ਪ੍ਰਗਟ ਸਿੰਘ, ਬਲਜਿੰਦਰ ਸਿੰਘ ਬਿੰਦਰ ਮੀਤ ਪ੍ਰਧਾਨ, ਵਿਸਾਲ ਜਿੰਦਲ, ਮਨਪ੍ਰੀਤ ਸਿੰਘ ਤੇ ਕਾਂਗਰਸੀ ਆਗੂ ਨਰਿੰਦਰ ਸਿੰਘ ਗਰੇਵਾਲ ਵੀ ਸ਼ਾਮਲ ਸਨ।

ਸੋਨੀਆ ਗਾਂਧੀ ਨੇ ਚੁੱਕੀ ਰਾਜ ਸਭਾ ਮੈਂਬਰ ਵਜੋਂ ਸਹੁੰ

ਇੱਥੇ ਦਸਣਾ ਬਣਦਾ ਹੈ ਕਿ ਇੰਨ੍ਹਾਂ ਕੌਸਲਰਾਂ ਦਾ ਸ਼੍ਰੋਮਣੀ ਅਕਾਲੀ ਦਲ ਤੇ ਖ਼ਾਸਕਰ ਬਾਦਲ ਪ੍ਰਵਾਰ ਨਾਲ ਟਕਰਾਅ ਉਸ ਸਮੇਂ ਹੋਇਆ ਸੀ ਜਦ ਇੰਨ੍ਹਾਂ ਕੌਸਲਰਾਂ ਲੇ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਦੇ ਬਾਵਜੂਦ ਉਸਦੇ ਚਚੇਰੇ ਭਰਾ ਤੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਿਮਾਇਤ ਮੇਅਰ ਰਮਨ ਗੋਇਲ ਨੂੰ ਹਟਾਉਣ ਲਈ ਲਿਆਂਦੇ ਮਤੇ ਦਾ ਵਿਰੋਧ ਕਰਨ ਤੋਂ ਸਾਫ਼ ਇੰਨਕਾਰ ਕਰ ਦਿੱਤਾ ਸੀ। ਇਸ ਮਾਮਲੇ ਵਿਚ ਅਕਾਲੀ ਕੌਸਲਰ ਦੋ ਗਰੁੱਪਾਂ ਵਿਚ ਵੰਡੇ ਗਏ ਸਨ ਤੇ ਚਾਰ ਕੌਸਲਰਾਂ ਵੱਲੋਂ ਲਏ ਫੈਸਲੇ ਕਾਰਨ ਮੇਅਰ ਰਮਨ ਗੋਇਲ ਨੂੰ ਗੱਦੀਓ ਉਤਾਰ ਦਿੱਤਾ ਗਿਆ ਸੀ।

ਭਾਜਪਾ ਨੂੰ ਲੱਗੇਗਾ ਵੱਡਾ ਝਟਕਾ: ਸੀਨੀਅਰ ਆਗੂ ਨੇ ਚੋਣ ਲੜਣ ਦਾ ਕੀਤਾ ਐਲਾਨ

ਜਿਸਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਚਾਰ ਕੌਸਲਰਾਂ ਨੂੰ ਪਾਰਟੀ ਵਿਚੋਂ ਕੱਢਣ ਦਾ ਜੁਬਾਨੀ ਐਲਾਨ ਕਰ ਦਿੱਤਾ ਸੀ। ਇਸ ਦੌਰਾਨ ਇੱਕ ਬਾਗੀ ਕੌਸਲਰ ਮੱਖਣ ਸਿੰਘ ਮੁੜ ਅਕਾਲੀ ਦਲ ਵਿਚ ਘਰ ਵਾਪਸੀ ਕਰ ਗਿਆ ਸੀ ਪ੍ਰੰਤੂ ਬਾਕੀ ਤਿੰਨ ਕੌਸਲਰਾਂ ਨੇ ਹਰਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਅਲੱਗ ਗਰੁੱਪ ਬਣਾ ਲਿਆ ਸੀ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਕੌਸਲਰ ਰਜਿੰਦਰ ਸਿੰਘ ਸਿੱਧੂ ਨੂੰ ਵੀ ਮਨਪ੍ਰੀਤ ਬਾਦਲ ਦੇ ਖੇਮੇ ਵਿਚ ਮੰਨਿਆ ਜਾਂਦਾ ਸੀ।

 

ਅਪ੍ਰਰੇਸ਼ਨ ’ਚ ਲਾਪਰਵਾਹੀ: ਮਹਿਲਾ ਮਰੀਜ਼ ਦੀ ਮੌਤ ਦੇ ਮਾਮਲੇ ਚ ਮਸਹੂਰ ਡਾਕਟਰ ਗ੍ਰਿਫਤਾਰ, ਲਾਇਸੰਸ ਵੀ ਹੋਇਆ ਰੱਦ

0

ਅੰਮ੍ਰਿਤਸਰ, 5 ਅਪ੍ਰੈਲ : ਕਰੀਬ ਸਾਢੇ ਪੰਜ ਸਾਲ ਪਹਿਲਾਂ ਸ਼ਹਿਰ ਦੇ ਇੱਕ ਹਸਪਤਾਲ ਵਿਚ ਡਾਕਟਰ ਦੀ ਲਾਪਰਵਾਹੀ ਕਾਰਨ ਮਰੀਜ਼ ਦੀ ਹੋਈ ਮੌਤ ਦੇ ਮਾਮਲੇ ਵਿਚ ਹੁਣ ਪੁਲਿਸ ਨੇ ਡਾਕਟਰ ਨੂੰ ਗ੍ਰਿਫਤਾਰ ਕਰ ਲਿਆ ਹੈ। ਕਥਿਤ ਦੋਸ਼ੀ ਡਾਕਟਰ ਜੋੜੀ ਵਿਰੁਧ ਲੰਮੀ ਜਾਂਚ ਪੜਤਾਲ ਤੋਂ ਬਾਅਦ ਤਿੰਨ ਸਾਲ ਪਹਿਲਾਂ ਪਰਚਾ ਦਰਜ਼ ਹੋਇਆ ਸੀ ਪ੍ਰੰਤੂ ਅਪਣੀ ਪਹੁੰਚ ਸਦਕਾ ਹੁਣ ਤੱਕ ਬਚਦਾ ਆ ਰਿਹਾ ਸੀ। ਇਸ ਡਾਕਟਰ ਦੇ ਹਸਪਤਾਲ ਦਾ ਲਾਇਸੰਸ ਵੀ ਪੰਜਾਬ ਮੈਡੀਕਲ ਕੌਸਲ ਵੱਲੋਂ ਰੱਦ ਕਰਨ ਦੀ ਸੂਚਨਾ ਹੈ। ਸਥਾਨਕ ਜ਼ਿਲ੍ਹਾ ਕਚਿਹਰੀਆਂ ਵਿਚ ਮਾਮਲੇ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਦੇ ਪਤੀ ਗੋਕੁਲ ਚੰਦ ਅਨੈਜਾ ਨੇ ਪੱਤਰਕਾਰਾਂ ਨੂੰ ਦਸਿਆ ਕਿ ਇਹ ਮਾਮਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਰਣਜੀਤ ਐਵੋਨਿਊ ’ਚ ਸਥਿਤ ਪ੍ਰਾਈਵੇਟ ਐਲਟਿਕ ਹਸਪਤਾਲ ਵਿਚ ਵਾਪਰਿਆਂ ਸੀ, ਜਿੱਥੇ ਬੱਚੇਦਾਨੀ ਦਾ ਅਪ੍ਰਰੇਸ਼ਨ ਕਰਵਾਉਣ ਆਈ ਉਸਦੀ ਤੰਦਰੁਸਤ ਪਤਨੀ ਦੀ ਦੂਜੇ ਦਿਨ ਮੌਤ ਹੋ ਗਈ ਸੀ।

ਡਾਂਸਰ ’ਤੇ ਸਰਾਬ ਦਾ ਗਲਾਸ ਸੁੱਟਣ ਵਾਲਾ ਪੁਲਿਸ ਮੁਲਾਜਮ ਗ੍ਰਿਫ਼ਤਾਰ

ਗੋਕੁਲ ਚੰਦ ਅਨੈਜਾ ਨੇ ਦਸਿਆ ਕਿ ਉਸਦੀ ਪਤਨੀ ਐਡਵੋਕੇਟ ਸੁਨੀਤਾ ਅਨੈਜਾ(46 ਸਾਲ) ਦੀ ਬੱਚੇਦਾਨੀ ਵਿਚ ਕੁੱਝ ਸਮੱਸਿਆ ਸੀ ਤੇ ਉਸਦਾ ਅਪਰੇਸ਼ਨ ਕਰਵਾਉਣ ਲਈ ਉਸਨੂੰ 1 ਅਕਤੂਬਰ 2018 ਨੂੰ ਡਾ ਪ੍ਰਵੀਨ ਦੇਵਗਣ ਤੇ ਡਾ ਨਵਰਤਨ ਦੇਵਗਣ ਦੇ ਕੋਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਸੀ ਪ੍ਰੰਤੂ ਦੂਜੇ ਦਿਨ ਐਡਵੋਕੇਟ ਸੁਨੀਤਾ ਦੀ ਮੌਤ ਹੋ ਗਈ। ਗੋਕੁਲ ਚੰਦ ਮੁਤਾਬਕ ਉਸਨੂੰ ਸ਼ੱਕ ਹੋਇਆ ਤਾਂ ਉਸਨੇ ਸਿਕਾਇਤ ਕੀਤੀ ਅਤੇ ਸਿਵਲ ਸਰਜਨ ਦੇ ਹੁਕਮਾਂ’ਤੇ 7 ਡਾਕਟਰਾਂ ਦਾ ਮੈਡੀਕਲ ਬੋਰਡ ਬਣਿਆ, ਜਿਸਨੇ ਸਾਰੇ ਮਾਮਲੇ ਦੀ ਜਾਂਚ ਕੀਤੀ। ਜਾਂਚ ਵਿਚ ਡਾਕਟਰ ਦੀ ਲਾਪਰਵਾਹੀ ਸਾਹਮਣੇ ਆਈ। ਉਨ੍ਹਾਂ ਦਾਅਵਾ ਕੀਤਾ ਕਿ ਹਸਪਤਾਲ ਵਿਚ ਜਿੰਨ੍ਹਾਂ ਡਾਕਟਰਾਂ ਦੀ ਮੌਜੂਦਗੀ ਦਰਸਾਈ ਗਈ ਸੀ, ਉਨ੍ਹਾਂ ਵਿਚੋਂ ਕੁੱਝ ਵਿਦੇਸ਼ਾਂ ’ਚ ਬੈਠੇ ਹੋਏ ਸਨ ਤੇ ਉਸਦੀ ਪਤਨੀ ਸਾਰੀ ਰਾਤ ਹਸਪਤਾਲ ਵਿਚ ਇੱਕ ਬੀਏਐਮਐਸ ਡਾਕਟਰ ਦੇ ਭਰੋਸੇ ਹੀ ਰਹੀ। ਗੱਲ ਇੱਥੇ ਖ਼ਤਮ ਨਹੀਂ ਹੋਈ,

ਈਰਖ਼ਾ: ਮਾਂ, ਭਾਬੀ ਤੇ ਮਾਸੂਸ ਭਤੀਜੇ ਦਾ ਕੀਤਾ ਕਤਲ

ਬਲਕਿ ਇੱਕ ਮਾਮੂਲੀ ਅਪਰੇਸ਼ਨ ਦੇ ਬਾਵਜੂਦ ਡਾਕਟਰ ਨੇ ਖੁਦ ਹੀ ਅਪਣੀ ਫ਼ਾਈਲ ਵਿਚ ਹਾਈ ਰਿਸਕ ਸਰਟੀਫਿਕੇਟ ’ਤੇ ਉਸ ਦੇ ਜਾਅਲੀ ਸਾਈਨ ਕਰਕੇ ਲਗਾ ਲਿਆ। ਜਿਸਦੀ ਜਾਂਚ ਫ਼ੌਰੇਸਕ ਲੈਬ ਮੁਹਾਲੀ ਤੋਂ ਹੋਈ ਤਾਂ ਸਪੱਸ਼ਟ ਹੋਇਆ ਕਿ ਇਹ ਦਸਖ਼ਤ ਜਾਅਲੀ ਸਨ। ਲੰਮੀ ਜਾਂਚ ਪੜਤਾਲ ਤੋਂ ਬਾਅਦ ਅੰਮ੍ਰਿਤਸਰ ਸਿਟੀ ਪੁਲਿਸ ਵੱਲੋਂ ਹਸਪਤਾਲ ਦੇ ਮਾਲਕ ਡਾ ਪ੍ਰਵੀਨ ਦੇਵਗਣ ਤੇ ਪਤਨੀ ਡਾ ਨਵਰਤਨ ਦੇਵਗਣ ਵਿਰੁਧ ਮੁਕੱਦਮਾ ਨੰਬਰ ਮਿਤੀ 7 ਮਾਰਚ 2021 ਨੂੰ ਅਧੀਨ ਧਾਰਾ 420,465,468,471 ਆਈਪੀਸੀ ਤਹਿਤ ਦਰਜ਼ ਕੀਤਾ ਗਿਆ। ਜਿਸਤੋਂ ਬਾਅਦ ਹੁਣ ਬੀਤੇ ਕੱਲ ਡਾਕਟਰ ਪ੍ਰਵੀਨ ਦੇਵਗਣ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਿਕਾਇਤਕਰਤਾ ਗੋਕੁਲ ਚੰਦ ਅਨੈਜਾ ਨੇ ਮੰਗ ਕੀਤੀ ਕਿ ਇਸ ਕੇਸ ਵਿਚ ਡਾਕਟਰ ਜੋੜੀ ਵਿਰੁਧ ਧਾਰਾ 304 ਤੇ 120 ਬੀ ਆਈਪੀਸੀ ਜੋੜੀ ਜਾਵੇ। ਉਧਰ ਪੁਲਿਸ ਅਧਿਕਾਰੀਆਂ ਨੇ ਡਾਕਟਰ ਨੂੰ ਗ੍ਰਿਫਤਾਰ ਕਰਨ ਦੀ ਪੁੁਸਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਹੋਰ ਡੂੰਘਾਈ ਨਾਲ ਪੜਤਾਲ ਜਾਰੀ ਹੈ।

 

ਡਾਂਸਰ ’ਤੇ ਸਰਾਬ ਦਾ ਗਲਾਸ ਸੁੱਟਣ ਵਾਲਾ ਪੁਲਿਸ ਮੁਲਾਜਮ ਗ੍ਰਿਫ਼ਤਾਰ

0

ਸਮਰਾਲਾ, 4 ਅਪ੍ਰੈਲ: ਪਿਛਲੇ ਕੁੱਝ ਦਿਨਾਂ ਤੋਂ ਸੋਸਲ ਮੀਡੀਆ ’ਤੇ ਸਮਰਾਲਾ ਦੇ ਇੱਕ ਨਿੱਜੀ ਪੈਲੇਸ ’ਚ ਇੱਕ ਡਾਂਸਰ ਨਾਲ ਝਗੜਾ ਕਰਨ ਤੇ ਉਸਦੇ ਉਪਰ ਸਰਾਬ ਨਾਲ ਭਰਿਆ ਗਲਾਸ ਮਾਰਨ ਦੇ ਮਾਮਲੇ ਵਿਚ ਪੁਲਿਸ ਨੇ ਪਰਚਾ ਦਰਜ਼ ਕਰਨ ਤੋਂ ਬਾਅਦ ਮੁੱਖ ਮੁਜਰਮ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਮੁਜਰਮ ਦੀ ਪਹਿਚਾਣ ਜਗਰੂਪ ਸਿੰਘ ਦੇ ਤੌਰ ‘ਤੇ ਹੋਈ ਹੈ ਜੋਕਿ ਖੁਦ ਇੱਕ ਪੁਲਿਸ ਮੁਲਾਜਮ ਹੈ। ਇਸ ਕੇਸ ਵਿਚ ਤਿੰਨ ਜਣੇ ਨਾਮਜਦ ਹਨ, ਜਿੰਨ੍ਹਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ।

ਈਰਖ਼ਾ: ਮਾਂ, ਭਾਬੀ ਤੇ ਮਾਸੂਸ ਭਤੀਜੇ ਦਾ ਕੀਤਾ ਕਤਲ

ਇਹ ਮਾਮਲਾ ਸੋਸਲ ਮੀਡੀਆ ’ਤੇ ਭੜਕਿਆ ਹੋਇਆ ਸੀ ਤੇ ਮਹਿਲਾ ਕਮਿਸ਼ਨ ਨੇ ਵੀ ਪੁਲਿਸ ਨੂੰ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਸਨ। ਹਾਲਾਂਕਿ ਇਸ ਕਾਂਡ ’ਚ ਡਾਂਸਰ ਸਿਮਰ ਸੰਧੂ ਦੇ ਵਿਰੌਧ ਵਿਚ ਸਮਾਗਮ ਦੇ ਪ੍ਰਬੰਧਕ ਅਤੇ ਹੋਰ ਡੀਜੇ ਵਾਲੇ ਇਕੱਠੇ ਹੋ ਗਏ ਸਨ ਤੇ ਉਨ੍ਹਾਂ ਉਕਤ ਡਾਂਸਰ ਉਪਰ ਸ਼ਰਾਬ ਪੀ ਕੇ ਵਿਵਾਦ ਕਰਨ ਦੇ ਦੋਸ਼ ਲਗਾਏ ਸਨ।

 

ਈਰਖ਼ਾ: ਮਾਂ, ਭਾਬੀ ਤੇ ਮਾਸੂਸ ਭਤੀਜੇ ਦਾ ਕੀਤਾ ਕਤਲ

0

ਅੰਮ੍ਰਿਤਸਰ, 4 ਅਪ੍ਰੈਲ : ਜ਼ਿਲ੍ਹੇ ਦੇ ਇਲਾਕਾ ਅਜਨਾਲਾ ਨੇੜਲੇ ਪਿੰਡ ਕੰਦੋਵਾਲ ਵਿਖੇ ਵਾਪਰੀ ਇੱਕ ਦਿਲ ਕੰਬਾਊ ਘਟਨਾ ਦੇ ਵਿਚ ਘਰ ਦੇ ਵੱਡੇ ਪੁੱਤਰ ਨੇ ਈਰਖ਼ਾ ਵੱਸ ਅਪਣੀ ਮਾਂ, ਭਾਬੀ ਤੇ ਤਿੰਨ ਸਾਲਾਂ ਮਾਸੂਮ ਬੱਚੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਕਥਿਤ ਕਾਤਲ ਅੰਮ੍ਰਿਤਪਾਲ ਸਿੰਘ ਖ਼ੁਦ ਹੀ ਥਾਣੇ ਜਾ ਕੇ ਪੇਸ਼ ਹੋ ਗਿਆ ਤੇ ਆਪਣੇ ਵੱਲੋਂ ਕੀਤੇ ਇਸ ਕਾਰੇ ਦੀ ਜਾਣਕਾਰੀ ਦਿੱਤੀ। ਮੁਢਲੀ ਪੜਤਾਲ ਮੁਤਾਬਕ ਮੁਜਰਮ ਅੰਮ੍ਰਿਤਪਾਲ ਸਿੰਘ ਵਿਹਲੜ ਸੀ ਤੇ ਆਪਣੇ ਮਾਪਿਆਂ ਦੀ ਕਮਾਈ ਦੇ ਨਾਲ ਹੀ ਅਪਣਾ ਤੇ ਅਪਣੇ ਪ੍ਰਵਾਰ ਦਾ ਪੇਟ ਪਾਲਦਾ ਸੀ

ਫਾਈਨੈਂਸਰ ਨੂੰ ਅਗਵਾ ਕਰਕੇ 10 ਲੱਖ ਦੀ ਫਿਰੋਤੀ ਵਸੂਲਣ ਵਾਲੇ ਔਰਤ ਸਹਿਤ ਕਾਬੂ

ਜਦੋਂਕਿ ਉਸਦਾ ਛੋਟਾ ਭਰਾ ਦੁਬਈ ਗਿਆ ਹੋਇਆ ਸੀ ਤੇ ਉਸਦਾ ਪ੍ਰਵਾਰ ਚੰਗਾ ਜੀਵਨ ਬਤੀਤ ਕਰ ਰਿਹਾ ਸੀ। ਇਹ ਵੀ ਕਿਹਾ ਜਾ ਰਿਹਾ ਕਿ ਮੁਜਰਮ ਦੇ ਦੋ ਧੀਆਂ ਹਨ ਤੇ ਇੱਕ ਪੁੱਤਰ ਦੀ ਮੌਤ ਹੋ ਗਈ ਸੀ। ਸੂਚਨਾ ਮੁਤਾਬਕ ਹੁਣ ਛੋਟੇ ਭਰਾ ਦੇ ਪੁੱਤਰ ਨੂੰ ਕੁੱਝ ਦਿਨ ਪਹਿਲਾਂ ਹੀ ਕਾਨਵੈਂਟ ਸਕੂਲ ਵਿਚ ਪੜਣ ਲਈ ਦਾਖਲ ਕਰਵਾਇਆ ਸੀ, ਜਿਸ ਕਾਰਨ ਉਹ ਹੋਰ ਵੀ ਈਰਖ਼ਾ ਕਰਨ ਲੱਗ ਪਿਆ ਸੀ। ਜਿਸ ਕਾਰਨ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਅਧਿਕਾਰੀਆਂ ਮੁਤਾਬਕ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

 

ਸੋਨੀਆ ਗਾਂਧੀ ਨੇ ਚੁੱਕੀ ਰਾਜ ਸਭਾ ਮੈਂਬਰ ਵਜੋਂ ਸਹੁੰ

ਨਵੀਂ ਦਿੱਲੀ, 4 ਅਪ੍ਰੈਲ: ਸ਼੍ਰੀਮਤੀ ਸੋਨੀਆ ਗਾਂਧੀ ਹੁਣ ਪਹਿਲੀ ਵਾਰ ਰਾਜ ਸਭਾ ਵਿਚ ਪੁੱਜੇ ਹਨ। ਉਨ੍ਹਾਂ ਨੇ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਵਜੋਂ ਅੱਜ ਸਹੁੰ ਚੁੱਕੀ। ਇਸ ਮੌਕੇ ਪਾਰਟੀ ਦੇ ਵੱਡੇ ਆਗੂਆਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਦਸਣਾ ਬਣਦਾ ਹੈ ਕਿ ਹੁਣ ਤੱਕ ਲੋਕ ਸਭਾ ਦੀਆਂ ਪੋੜੀਆਂ ਚੜ੍ਹ ਚੁੱਕੀ ਸ਼੍ਰੀਮਤੀ ਗਾਂਧੀ ਨੇ ਪਹਿਲੀ ਵਾਰ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣਨ ਲਈ ਕਾਗਜ਼ ਭਰੇ ਸਨ, ਜਿੱਥੋਂ ਚੁਣ ਕੇ ਉਹ ਆਏ ਹਨ।

 

ਭਾਜਪਾ ਨੂੰ ਲੱਗੇਗਾ ਵੱਡਾ ਝਟਕਾ: ਸੀਨੀਅਰ ਆਗੂ ਨੇ ਚੋਣ ਲੜਣ ਦਾ ਕੀਤਾ ਐਲਾਨ

0

ਗੁਰਦਾਸਪੁਰ, 4 ਅਪ੍ਰੈਲ: ਭਾਰਤੀ ਜਨਤਾ ਪਾਰਟੀ ਦੀ ਪੱਕੀ ਸੀਟ ਮੰਨੇ ਜਾਣ ਵਾਲੇ ਗੁਰਦਾਸਪੁਰ ਵਿਚ ਵੱਡਾ ਝਟਕਾ ਲੱਗਣ ਜਾ ਰਿਹਾ। ਪਾਰਟੀ ਦੇ ਸੀਨੀਅਰ ਆਗੂ ਸਵਰਨ ਸਲਾਰੀਆ ਨੇ ਕਿਸੇ ਹੋਰ ਪਾਰਟੀ ਦੇ ਚੋਣ ਨਿਸ਼ਾਨ ਤੋਂ ਚੋਣ ਲੜਣ ਦਾ ਐਲਾਨ ਕਰ ਦਿੱਤਾ ਹੈ। ਇੱਥੋਂ ਭਾਜਪਾ ਨੇ ਕੁੱਝ ਦਿਨ ਪਹਿਲਾਂ ਹੀ ਸਾਬਕਾ ਡਿਪਟੀ ਸਪੀਕਰ ਦਿਨੇਸ਼ ਬੱਬੂ ਨੂੰ ਅਪਣਾ ਉਮੀਦਵਾਰ ਐਲਾਨਿਆ ਹੈ। ਇੱਥੇ ਪਹਿਲਾਂ ਹੀ ਪਾਰਟੀ ਵੱਲੋਂ ਕਈ ਵਾਰ ਜਿੱਤੇ ਮਰਹੂਮ ਸੰਸਦ ਮੈਂਬਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਵੀ ਚੋਣ ਲੜਣ ਦਾ ਐਲਾਨ ਕੀਤਾ ਹੋਇਆ ਹੈ।

ਭਾਜਪਾ ਉਮੀਦਵਾਰ ਪ੍ਰਨੀਤ ਕੌਰ ਸ਼੍ਰੀ ਰਾਮ ਮੰਦਿਰ ਵਿਖੇ ਹੋਏ ਨਤਮਸਤਕ

ਜਿਸਤੋਂ ਬਾਅਦ ਜੇਕਰ ਸਵਰਨ ਸਲਾਰੀਆ ਵੀ ਚੋਣ ਮੈਦਾਨ ਵਿਚ ਆ ਜਾਂਦੇ ਹਨ ਤਾਂ ਇਹ ਭਾਜਪਾ ਲਈ ਵੱਡਾ ਝਟਕਾ ਹੋਵੇਗਾ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਵਰਨ ਸਲਾਰੀਆ ਨੇ ਕਿਹਾ ਕਿ ‘‘ ਉਹ ਗੁਰਦਾਸਪੁਰ ਤੋਂ ਐਮ.ਪੀ ਦੀ ਚੋਣ ਲੜਣ ਜਾ ਰਹੇ ਹਨ ਤੇ ਇਹ ਵੀ ਪੱਕੀ ਗੱਲ ਹੈ ਕਿ ਉਹ ਕਿਸੇ ਹੋਰ ਪਾਰਟੀ ਦੇ ਚੋਣ ਨਿਸ਼ਾਨ ‘ਤੇ ਇਹ ਚੋਣ ਲੜਣਗੇ। ’’ ਸ਼੍ਰੀ ਸਲਾਰੀਆ ਨੇ ਕਿਹਾ ਕਿ ਉਹ ਗੁਰਦਾਸਪੁਰ ਦਾ ਪੁੱਤਰ ਹੈ ਤੇ ਕਿਸਾਨਾਂ ਦਾ ਹਮਦਰਦ ਹੈ ਤੇ ਇੱਥੋਂ ਦੇ ਵਿਕਾਸ ਲਈ ਲਗਾਤਾਰ ਸੰਘਰਸ ਕਰਦਾ ਆ ਰਿਹਾ ਹੈ।