Home Blog Page 1762

ਕਰਮਚਾਰੀਆਂ ਦੀ ਕਾਰਜਪ੍ਰਣਾਲੀ ਅਤੇ ਕੁਸ਼ਲਤਾ ਵਿਚ ਕੀਤਾ ਜਾਵੇਗਾ ਸੁਧਾਰ – ਮੁੱਖ ਸਕੱਤਰ

0

ਚੰਡੀਗੜ੍ਹ, 2 ਅਪ੍ਰੈਲ – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਕਿਹਾ ਕਿ ਕਰਮਚਾਰੀਆਂ ਦੀ ਕਾਰਜਪ੍ਰਣਾਲੀ ਅਤੇ ਕੁਸ਼ਲਤਾ ਵਿਚ ਸੁਧਾਰ ਕੀਤਾ ਜਾਵੇਗਾ ਤਾਂ ਜੋ ਸਰਕਾਰੀ ਕੰਮ ਜਲਦੀ ਤੋਂ ਜਲਦੀ ਪੂਰੇ ਕੀਤੇ ਜਾ ਸਕਣ। ਉਨ੍ਹਾਂ ਨੇ ਦਫਤਰਾਂ ਵਿਚ ਪੂਰੀ ਤਰ੍ਹਾ ਸਫਾਈ ਵਿਵਸਥਾ ਬਣਾਏ ਰੱਖਣ ਦੇ ਵੀ ਨਿਰਦੇਸ਼ ਦਿੱਤੇ।ਮੁੱਖ ਸਕੱਤਰ ਅੱਜ ਹਰਿਆਣਾ ਸਿਵਲ ਸਕੱਤਰੇਤ ਵਿਚ ਅਚਾਨਕ ਨਿਰੀਖਣ ਕਰ ਕਰਮਚਾਰੀਆਂ ਦੀ ਵਰਕਿੰਗ ਬਾਰੇ ਜਾਣਕਾਰੀ ਲੈ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਕਰਮਚਾਰੀ ਆਪਣੇ ਦਫਤਰਾਂ ਵਿਚ ਪੂਰੀ ਤਰ੍ਹਾ ਸਵੱਛਤਾ ਬਣਾਏ ਰੱਖਣ। ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾ ਦੇ ਇੰਫ੍ਰਾਸਟਕਚਰ ਦੀ ਜਰੂਰਤ ਹੈ ਤਾਂ ਉਸ ਬਾਰੇ ਤੁਰੰਤ ਆਪਣੇ ਉੱਚ ਅਧਿਕਾਰੀਆਂ ਦੇ ਜਾਣਕਾਰੀ ਵਿਚ ਲਿਆਉਣ ਤਾਂ ਜੋ ਉਸ ਦੀ ਉਪਲਬਧਤਾ ਯਕੀਨੀ ਕੀਤੀ ਜਾ ਸਕੇ।

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖੋਜੀ ਵੱਲੋਂ ਹੱਡੀਆਂ ਦੇ ਜੋੜ ਲਈ “ਬਾਇਓਡੀਗ੍ਰੇਡੇਬਲ ਇਮਪਲਾਂਟ” ਦੀ ਵਰਤੋਂ

ਮੁੱਖ ਸਕੱਤਰ ਨੇ ਸਕੱਤਰੇਤ ਵਿਚ ਕਰਮਚਾਰੀਆਂ ਦੀ ਕਾਰਜ ਪ੍ਰਣਾਲੀ ਬਾਰੇ ਗੰਭੀਰਤਾ ਨਾਲ ਜਾਣਿਆ ਅਤੇ ਇਸ ਵਿਚ ਸੁਧਾਰ ਕਰਨ ਲਈ ਆਪਣੇ ਸੁਝਾਅ ਦਿੱਤੇ। ਉਨ੍ਹਾਂ ਨੇ ਕਿਹਾ ਕਿ ਕਰਮਚਾਰੀ ਦਫਤਰ ਵਿਚ ਸਮੇਂ ‘ਤੇ ਆਉਣ ਅਤੇ ਕੰਮ ਵਿਚ ਕਿਸੇ ਤਰ੍ਹਾ ਦੀ ਲਾਪ੍ਰਵਾਹੀ ਨਾ ਵਰਤਣ ਅਤੇ ਆਪਣੇ ਕੰਮ ਨੁੰ ਪੂਰੀ ਜਿਮੇਵਾਰੀ ਨਾਲ ਨਿਭਾਉਣ। ਜੇਕਰ ਕਰਮਚਾਰੀ ਆਪਣੇ ਕੰਮ ਵਿਚ ਕਿਸੇ ਤਰ੍ਹਾ ਦੀ ਲਾਪ੍ਰਵਾਹੀ ਵਰਤਣਗੇ ਤਾਂ ਉਨ੍ਹਾਂ ਦੇ ਵਿਰੁੱਧ ਜਰੂਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਰਮਚਾਰੀਆਂ ਤੋਂ ਕਾਰਜਪ੍ਰਣਾਲੀ ਵਿਚ ਸੁਧਾਰ ਕਰਨ ਲਈ ਸੁਝਾਅ ਵੀ ਮੰਗੇ।

Big News: ਲੋਕ ਸਭਾ ਚੋਣਾ ਲਈ ‘ਆਪ’ ਨੇ ਐਲਾਨੇ 2 ਹੋਰ ਉਮੀਦਵਾਰ

ਮੁੱਖ ਸਕੱਤਰ ਨੇ ਕਿਹਾ ਕਿ ਸੂਬੇ ਵਿਚ ਕਰਮਚਾਰੀਆਂ ਨੂੰ ਨੈਤਿਕਤਾ ਅਤੇ ਸਿਦਾਂਤ ਦੇ ਨਾਲ ਕੰਮ ਕਰਨ ਲਈ ਪ੍ਰੇਰਿਤ ਅਤੇ ਜਾਗਰੁਕ ਕਰਨ ਤਹਿਤ ਕਰਮਯੋਗੀ ਪ੍ਰੋਗ੍ਰਾਮ ਚਲਾਇਆ ਜਾ ਰਿਹਾ ਹੈ ਜਿਸ ਵਿਚ ਲਗਭਗ 3 ਲੱਖ ਤੋਂ ਵੱਧ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਜਾਣੀ ਹੈ ਤਾਂ ਜੋ ਕਰਮਚਾਰੀ ਨਿਰਪੱਖ ਅਤੇ ਪਾਰਦਰਸ਼ਿਤਾ ਦੇ ਨਾਲ ਕੰਮ ਕਰਨ। ਇਸ ਸਿਖਲਾਈ ਨਾਲ ਕਰਮਚਾਰੀਆਂ ਦੀ ਕਾਰਜਪ੍ਰਣਾਲੀ ਵਿਚ ਜਰੂਰ ਹੀ ਸੁਧਾਰ ਆਵੇਗਾ।ਮੁੱਖ ਸਕੱਤਰ ਨੇ ਰਾਜਨੀਤਿਕ ਅਤੇ ਸੰਸਦੀ ਕੰਮ ਸ਼ਾਖਾ, ਕੈਬਨਿਟ ਬ੍ਰਾਂਚ, ਮਨੁੱਖ ਸੰਸਾਧਨ ਬ੍ਰਾਂਚ, ਸੇਵਾਵਾਂ ਬ੍ਰਾਂਚ, ਸਿਖਲਾਈ ਬ੍ਰਾਂਚ, ਮੁੱਖ ਮੰਤਰੀ ਸਕੱਤਰੇਤ ਬ੍ਰਾਂਚ ਸਮੇਤ ਹੋਰ ਬ੍ਰਾਂਚਾਂ ਦਾ ਵੀ ਨਿਰੀਖਣ ਕੀਤਾ। ਇਸ ਦੌਰਾਨ ਵਿਸ਼ੇਸ਼ ਸਕੱਤਰ ਪਰਸਨਲ ਪ੍ਰਭਜੀਤ ਸਿੰਘ, ਵਿਸ਼ੇਸ਼ ਸਕੱਤਰ ਮਾਨਵ ਸੰਸਾਧਨ ਆਦਿਤਅ ਦਹਿਆ, ਸੰਯੁਕਤ ਸਕੱਤਰ ਗ੍ਰਹਿ ਰਾਧਿਕਾ ਸਿੰਘ, ਡੀਐਸਐਸ ਅਨਿਲ ਭਾਰਦਵਾਜ ਸਮੇਤ ਕਈ ਅਧਿਕਾਰੀ ਨਾਲ ਰਹੇ।

 

Big News: ਲੋਕ ਸਭਾ ਚੋਣਾ ਲਈ ‘ਆਪ’ ਨੇ ਐਲਾਨੇ 2 ਹੋਰ ਉਮੀਦਵਾਰ

0

ਚੰਡੀਗੜ੍ਹ, 2 ਅਪ੍ਰੈਲ (ਅਸ਼ੀਸ਼ ਮਿੱਤਲ): ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਆਪਣੇ ਹੋਰ ਦੋ ਉਮੀਦਵਾਰ ਐਲਾਨ ਦਿੱਤੇ ਹਨ। ਐਲਾਨੇ ਉਮੀਦਵਾਰਾਂ ਵਿਚੋ ਮਲਵਿੰਦਰ ਕੰਗ ਨੂੰ ਆਨੰਦਪੁਰ ਸਾਹਿਬ ਤੋਂ ਅਤੇ ਰਾਜਕੁਮਾਰ ਚੱਬੇਵਾਲ ਨੂੰ ਹੋਸ਼ਿਆਰਪੁਰ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਰਾਜਕੁਮਾਰ ਚੱਬੇਵਾਲ ਵੱਲੋਂ ਜਦੋ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪਲ੍ਹਾਂ ਫੜਿਆ ਗਿਆ ਸੀ ਤਾਂ ਇਹ ਉਸ ਸਮੇਂ ਹੀ ਸਾਫ਼ ਹੋ ਗਿਆ ਸੀ ਕਿ ਚੱਬੇਵਾਲ ਨੂੰ ਹੋਸ਼ਿਆਰਪੁਰ ਤੋਂ ਉਮੀਦਵਾਰ ਐਲਾਨੀਆ ਜਾ ਸਕਦਾ ਹੈ। ਹੁਣ ਤੱਕ ‘ਆਪ’ ਵੱਲੋਂ ਕੁੱਲ 9 ਉਮੀਦਵਾਰ ਐਲਾਨ ਦਿੱਤੇ ਗਏ ਨੇ। ਹੁਣ ਦੇਖਣਾ ਹੋਵੇਗਾ ਕਿ ਜਲੰਧਰ, ਲੁਧਿਆਣਾ, ਗੁਰਦਾਸਪੁਰ, ਫਿਰੋਜ਼ਪੁਰ ਵਿਚੋ ਕਿਸ ਨੂੰ ‘ਆਪ’ ਪਾਰਟੀ ਆਪਣੇ ਟਿਕਟ ਦੀ ਦਾਅਵੇਦਾਰੀ ਦਿੰਦੀ ਹੈ।

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖੋਜੀ ਵੱਲੋਂ ਹੱਡੀਆਂ ਦੇ ਜੋੜ ਲਈ “ਬਾਇਓਡੀਗ੍ਰੇਡੇਬਲ ਇਮਪਲਾਂਟ” ਦੀ ਵਰਤੋਂ

0

ਤਲਵੰਡੀ ਸਾਬੋ, 02 ਅਪ੍ਰੈਲ: ਹਰ ਸਾਲ ਹਾਦਸਿਆਂ, ਸੜਕ ਦੁਰਘਟਨਾਵਾਂ ਅਤੇ ਉਮਰ ਨਾਲ ਹੱਡੀਆਂ ਦੇ ਟੁੱਟਣ ਜਾਂ ਕਮਜੋਰ ਹੋਣ ਕਾਰਨ ਵਿਸ਼ਵ ਪੱਧਰ ‘ਤੇ ਲੋਕਾਂ ਨੂੰ ਸਰਜਰੀ ਦਾ ਸਹਾਰਾ ਲੈਣਾ ਪੈਂਦਾ ਹੈ। ਜਿਸ ਲਈ ਹੱਡੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਹੱਡੀਆਂ ਜੋੜਨ ਵਾਸਤੇ ਸਟੇਨਲੈਸ ਸਟੀਲ ਅਤੇ ਕ੍ਰੋਮ ਕੋਬਾਲਟ ਮਿਸ਼ਰਿਤ ਧਾਤੂ ਤੋਂ ਬਣੇ ਇਮਪਲਾਂਟ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਕੁਝ ਸਮੇਂ ਬਾਦ ਜਾਂ ਕਈ ਕੇਸਾਂ ਵਿੱਚ ਮਨੁੱਖੀ ਸ਼ਰੀਰ ਇਨ੍ਹਾਂ ਬਾਹਰੀ ਧਾਤੂਆਂ ਨੂੰ ਸਵੀਕਾਰ ਨਹੀਂ ਕਰਦਾ ਤੇ ਹੱਡੀਆਂ ਜੁੜਨ ਤੋਂ ਬਾਦ ਇਸ ਨੂੰ ਬਾਹਰ ਕੱਢਣਾ ਪੈਂਦਾ ਹੈ। ਜਿਸ ਕਾਰਨ ਮਰੀਜਾਂ ਨੂੰ ਬਹੁਤ ਜਿਆਦਾ ਆਰਥਿਕ ਨੁਕਸਾਨ ਅਤੇ ਸਰੀਰਿਕ ਦਰਦ ਝੱਲਣਾ ਪੈਂਦਾ ਹੈ। ਮਰੀਜ਼ਾਂ ਨੂੰ ਇਸ ਤੋਂ ਨਿਜਾਤ ਦਿਵਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਖੋਜੀ ਵਿਗਿਆਨੀ ਡਾ. ਨਵਦੀਪ ਸਿੰਘ ਵੱਲੋਂ ਮੈਗਨੀਸ਼ਿਅਮ ਆਧਾਰਿਤ ਬਾਇਓਡੀਗ੍ਰੇਡੇਬਲ ਇਮਪਲਾਂਟ ਵਿਕਸਿਤ ਕਰ ਲਿਆ ਗਿਆ ਹੈ ਅਤੇ ਹੁਣ ਇਸ ਦੇ ਵਿਕਾਸ ਤੇ ਖੋਜ ਕਾਰਜ ਜਾਰੀ ਹਨ।

ਸੁਪਰੀਮ ਕੋਰਟ ਦਾ ਅਹਿਮ ਫੈਸਲਾਂ, ਸੰਜੇ ਸਿੰਘ ਨੂੰ ਦਿੱਤੀ ਜ਼ਮਾਨਤ

ਡਾ. ਨਵਦੀਪ ਸਿੰਘ ਦੀ ਇਸ ਖੋਜ ਤੇ ਵਧਾਈ ਦਿੰਦਿਆਂ ਚਾਂਸਲਰ ਸ. ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਜੀ.ਕੇ.ਯੂ. ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਮੋਹਰੀ ਯੂਨੀਵਰਸਿਟੀ ਬਣੀ ਹੈ, ਇਸ ਰਫ਼ਤਾਰ ਨੂੰ ਕਾਇਮ ਰੱਖਦੇ ਹੋਏ ਹੁਣ ‘ਵਰਸਿਟੀ ਦੇ ਇਸ ਖੋਜੀ ਨੇ ਜੀ.ਕੇ.ਯੂ. ਦਾ ਨਾਮ ਖੋਜ ਦੇ ਖੇਤਰ ਵਿੱਚ ਵੀ ਉੱਚਾ ਕੀਤਾ ਹੈ। ਉਨ੍ਹਾਂ ਇਸ ਪ੍ਰਾਪਤੀ ਤੇ ਸਮੂਹ ਜੀ.ਕੇ.ਯੂ. ਪਰਿਵਾਰ ਨੂੰ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ। ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਕਿਹਾ ਕਿ ਸੰਸਾਰਿਕ ਪੱਧਰ ‘ਤੇ ਆ ਰਹੇ ਬਦਲਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ‘ਵਰਸਿਟੀ ਦੇ ਖੋਜੀਆਂ ਅਤੇ ਪਾੜਿਆਂ ਵੱਲੋਂ ਸਮਾਜ ਭਲਾਈ ਅਤੇ ਸਰਬੱਤ ਦੇ ਭਲੇ ਲਈ ਵੱਖ-ਵੱਖ ਖੇਤਰਾਂ ਵਿੱਚ ਖੋਜ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਲੋਕਾਈ ਦੀ ਖੁਸ਼ਹਾਲੀ ਲਈ ਜੀ.ਕੇ.ਯੂ. ਵਿਗਿਆਨੀਆਂ ਨੂੰ ਹੋਰ ਖੋਜਾਂ ਲਈ ਪ੍ਰੋਤਸਾਹਿਤ ਕਰੇਗੀ ਅਤੇ ਉਹ ਹਮੇਸ਼ਾ ਸਹਿਯੋਗ ਲਈ ਤੱਤਪਰ ਹੈ।

ਸ਼ੀਤਲ ਅੰਗੁਰਾਲ ਦਾ ਅਸਤੀਫ਼ਾ ਸਪੀਕਰ ਵੱਲੋਂ ਨਾਮੰਨਜ਼ੂਰ

ਡਾ. ਨਵਦੀਪ ਸਿੰਘ ਨੇ ਖੋਜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੱਡੀਆਂ ਜੋੜਨ ਵਾਸਤੇ ਇਹ ਮੈਗਨਿਸ਼ੀਅਮ ਆਧਾਰਿਤ ਇਮਪਲਾਂਟ ਮਨੁੱਖੀ ਸ਼ਰੀਰ ਵਿੱਚ ਆਪਣੇ ਆਪ ਘੁੱਲ ਕੇ ਹੱਡੀਆਂ ਵਿੱਚ ਰੱਚ ਜਾਵੇਗਾ। ਜਿਸ ਨਾਲ ਮਰੀਜ਼ ਨੂੰ ਸ਼ਰੀਰਿਕ ਬੇਅਰਾਮੀ, ਵਿੱਤੀ ਨੁਕਸਾਨ, ਡਾਕਟਰੀ ਖਰਚੇ ਅਤੇ ਵਾਧੂ ਦੇਖਭਾਲ ਆਦਿ ਤੋਂ ਮੁਕਤੀ ਮਿਲੇਗੀ। ਉਨ੍ਹਾਂ ਦੱਸਿਆ ਕਿ ਖੋਜ ਨੂੰ ਲੈਬ ਟੈਸਟ ਵਿੱਚ ਸ਼ਾਨਦਾਰ ਹਾਂ ਪੱਖੀ ਨਤੀਜੇ ਮਿਲਣ ਕਾਰਨ ਕਲੀਨਿਕਲ ਅਜ਼ਮਾਇਸ਼ ਲਈ ਮਨਜ਼ੂਰੀ ਮਿਲ ਗਈ ਹੈ। ਜੇਕਰ ਇਹ ਤਜ਼ੁਰਬਾ ਸਫ਼ਲ ਰਿਹਾ ਤਾਂ ਹੱਡੀਆਂ ਜੋੜਨ ਦੇ ਆਪਰੇਸ਼ਨ ਵਿੱਚ ਸ਼ਾਨਦਾਰ ਕ੍ਰਾਂਤੀ ਵੇਖਣ ਨੂੰ ਮਿਲ ਸਕਦੀ ਹੈ। ਉਨ੍ਹਾਂ ਇਸ ਸਫ਼ਲਤਾ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪ੍ਰਬੰਧਕਾਂ, ਉੱਪ ਕੁਲਪਤੀ ਅਤੇ ਸਮੂਹ ਟੀਮ ਦਾ ਸਹਿਯੋਗ ਲਈ ਧੰਨਵਾਦ ਕੀਤਾ।

ਸੁਪਰੀਮ ਕੋਰਟ ਦਾ ਅਹਿਮ ਫੈਸਲਾਂ, ਸੰਜੇ ਸਿੰਘ ਨੂੰ ਦਿੱਤੀ ਜ਼ਮਾਨਤ

ਨਵੀਂ ਦਿੱਲੀ (ਸੁਖਜਿੰਦਰ ਮਾਨ): ਸੁਪਰੀਮ ਕੋਰਟ ਨੇ ‘ਆਪ’ ਨੇਤਾ ਸੰਜੇ ਸਿੰਘ ਨੂੰ ਵੱਡੀ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ। ਸੰਜੇ ਸਿੰਘ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਪਿਛਲੇ ਸਾਲ 4 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਸਾਲ ਜਨਵਰੀ ਵਿਚ, ਈਡੀ ਨੇ ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਵਿਚ ਆਪਣੀ ਚਾਰਜਸ਼ੀਟ ਵਿਚ ਸੰਜੇ ਸਿੰਘ ਦਾ ਨਾਮ ਸ਼ਾਮਲ ਕੀਤਾ ਸੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੋਸ਼ਲ ਮੀਡੀਆ ਤੇ ਇਕ ਪੋਸਟ ਪਾ ਕੇ ਆਪਣਾ ਪ੍ਰਤੀਕਰਮ ਵੀ ਦਿੱਤਾ ਹੈ। ਉਨ੍ਹਾਂ ਲਿਖਿਆ ਕਿ “ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ..ਸੰਜੇ ਸਿੰਘ ਜੀ ਦੀ ਜ਼ਮਾਨਤ ਹੋਈ ਐ ..ਸੱਚ ਦੱਬਿਆ ਤਾਂ ਜਾ ਸਕਦਾ ਹੈ ਪਰ ਸੱਚ ਕਦੇ ਮਰਦਾ ਨਹੀਂ..ਇਨਕਲਾਬ ਜ਼ਿੰਦਾਬਾਦ।”

ਮਰਹੂਮ ਅਦਾਕਾਰ ਵਿਨੋਦ ਖੰਨਾ ਦੀ ਪਤਨੀ ਨੇ ਗੁਰਦਾਸਪੁਰ ਤੋਂ ਚੋਣ ਲੜਣ ਦੇ ਦਿੱਤੇ ਸੰਕੇਤ

0

ਗੁਰਦਾਸਪੁਰ, 2 ਅਪ੍ਰੈਲ 2024: ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਮਰਹੂਮ ਅਦਾਕਾਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਚੋਣ ਲੜਣ ਦੀ ਇੱਛਾ ਜਾਹਿਰ ਕੀਤੀ ਹੈ। ਉਨ੍ਹਾਂ ਵੱਲੋਂ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਸਿਆਸੀ ਡੇਰੇ ‘ਚ ਹਲਚਲ ਮਚ ਗਈ ਹੈ। ਕਵਿਤਾ ਖੰਨਾ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਵਿਨੋਦ ਖੰਨਾ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ ਲੋਕਾਂ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਨੋਦ ਖੰਨਾ ਜੀ ਦੇ ਚਲੇ ਜਾਣ ਤੋਂ ਬਾਅਦ ਲੋਕਾਂ ਨੇ ਉਸ ਨੂੰ ਬਹੁਤ ਪਿਆਰ ਦਿੱਤਾ ਹੈ। ਹਲਾਂਕਿ ਭਾਜਪਾ ਨੇ ਪੰਜਾਬ ‘ਚ 6 ਲੋਕ ਸਭਾ ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਤੇ ਭਾਜਪਾ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਦਿਨੇਸ਼ ਸਿੰਘ ਬੱਬੂ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਜੇਕਰ ਲੋਕਲ ਸਰਵੇ ਦੀ ਗੱਲ ਕਰੀਏ ਤਾਂ ਮਰਹੂਮ ਅਦਾਕਾਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਮਜ਼ਬੂਤ ​​ਦਾਅਵੇਦਾਰ ਮੰਨੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ 70 ਦੇ ਦਹਾਕੇ ਦੇ ਬਾਲੀਵੁੱਡ ਸਟਾਰ ਵਿਨੋਦ ਖੰਨਾ ਨੇ 1998, 1999, 2004 ਅਤੇ 2014 ਵਿੱਚ ਗੁਰਦਾਸਪੁਰ ਸੀਟ ਤੋਂ ਜਿੱਤ ਹਾਸਲ ਕੀਤੀ ਸੀ।ਉਨ੍ਹਾਂ ਦੀ 2017 ਵਿੱਚ ਮੌਤ ਹੋ ਗਈ ਸੀ। ਖੰਨਾ ਦੀ ਮੌਤ ਤੋਂ ਬਾਅਦ 2017 ਦੀ ਉਪ ਚੋਣ ਵਿੱਚ ਇਸ ਸੀਟ ਤੋਂ ਕਵਿਤਾ ਖੰਨਾ ਦੇ ਨਾਮਜ਼ਦ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਹਾਲਾਂਕਿ, ਉਸ ਦੇ ਪਿੱਛੇ ਕਾਰੋਬਾਰੀ ਸਵਰਨ ਸਲਾਰੀਆ ਨੂੰ ਚੁਣਿਆ ਗਿਆ ਸੀ। ਸਲਾਰੀਆ ਨੂੰ ਕਾਂਗਰਸ ਦੇ ਸੁਨੀਲ ਜਾਖੜ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ, ਜੋ ਕਰੀਬ 2 ਲੱਖ ਵੋਟਾਂ ਦੇ ਫਰਕ ਨਾਲ ਜਿੱਤੇ। ਪੰਜਾਬ ਦੀਆਂ 10 ਲੋਕ ਸਭਾ ਸੀਟਾਂ ਲਈ ਆਖਰੀ ਪੜਾਅ ‘ਚ 1 ਜੂਨ ਨੂੰ ਵੋਟਿੰਗ ਹੋਵੇਗੀ।

ਸ਼ੀਤਲ ਅੰਗੁਰਾਲ ਦਾ ਅਸਤੀਫ਼ਾ ਸਪੀਕਰ ਵੱਲੋਂ ਨਾਮੰਨਜ਼ੂਰ

0

ਚੰਡੀਗੜ੍ਹ: ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਪਿਛਲੇ ਦਿਨਾਂ ਵਿਚ ਬੀਜੇਪੀ ‘ਚ ਸ਼ਾਮਲ ਹੋ ਗਏ ਹਨ। ਬੀਜੇਪੀ ‘ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਅਸਤੀਫ਼ਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿਤਾ ਸੀ, ਪਰ ਖ਼ਬਰਾਂ ਮੁਤਾਬਕ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਦਾ ਅਸਤੀਫ਼ਾ ਰੱਦ ਕਰ ਦਿਤਾ ਹੈ।

ਭਾਰਤੀ ਚੋਣ ਕਮਿਸ਼ਨ ਦੀ ਟੀਮ ਨੇ ਚੋਣ ਤਿਆਰੀਆਂ ਸਬੰਧੀ ਕੀਤੀ ਉੱਚ ਪੱਧਰੀ ਮੀਟਿੰਗ

ਵਿਧਾਇਕ ਸ਼ੀਤਲ ਅੰਗੁਰਾਲ ਦਾ ਇਸ ਵਿਵਾਦ ‘ਤੇ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਆਪਣਾ ਅਸਤੀਫ਼ਾ ਸਪੀਕਰ ਨੂੰ ਭੇਜ ਦਿੱਤਾ ਗਿਆ ਸੀ ਪਰ ਸਪੀਕਰ ਨੇ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ। ਉਹਨਾਂ ਅੱਗੇ ਕਿਹਾ ਕਿ ਜੇਕਰ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਨਾ ਹੋਇਆ ਤਾਂ ਉਹ ਅਦਾਲਤ ਦਾ ਰੁਖ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕ ਸਭਾ ਚੋਣਾਂ ਦੇ ਨਾਲ-ਨਾਲ ਇਸ ਸੀਟ ‘ਤੇ ਉਪ ਚੋਣ ਨਹੀਂ ਕਰਵਾਉਣਾ ਚਾਹੁੰਦੀ, ਇਸ ਲਈ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਜਾ ਰਿਹਾ ਹੈ।

ਸਟੇਜ ‘ਤੇ ਡਾਂਸਰ ਨਾਲ ਦੁਰਵਿਹਾਰ ਕਰਨ ਵਾਲੇ ਡੀਐਸਪੀ ਦੇ ਰੀਡਰ ਵਿਰੁੱਧ ਪਰਚਾ ਦਰਜ

ਦੱਸ ਦੇਈਏ ਕਿ ਹਾਲ ਹੀ ਵਿਚ ਭਾਜਪਾ ਵਿੱਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ ਤੇ ਸ਼ੀਤਲ ਅੰਗੁਰਾਲ ਨੂੰ ਕੇਂਦਰ ਸਰਕਾਰ ਵੱਲੋਂ ਵੱਡਾ ਤੋਹਫਾ ਦਿੱਤਾ ਗਿਆ ਹੈ। ਦਰਅਸਲ ਦੋਹਾਂ ਹੀ ਆਗੂਆਂ ਦੀ ਸਕਿਓਰਿਟੀ ਵਿਚ ਵਾਧਾ ਕਰਦੇ ਹੋਏ ਗ੍ਰਹਿ ਮੰਤਰਾਲੇ ਵੱਲੋ Y+ ਸਕਿਓਰਿਟੀ ਦਿੱਤੀ ਗਈ ਹੈ। ਹੁਣ ਸੁਸ਼ੀਲ ਰਿੰਕੂ ਦੀ ਸਕਿਓਰਿਟੀ ਵਿਚ 18 ਤੇ ਸ਼ੀਤਲ ਅੰਗੁਰਾਲ ਦੀ ਸੁਰੱਖਿਆ ਵਿਚ 11 ਸੁਰੱਖਿਆ ਕਰਮਚਾਰੀ ਤਾਇਨਾਤ ਹੋਣਗੇ।

ਭਾਰਤੀ ਚੋਣ ਕਮਿਸ਼ਨ ਦੀ ਟੀਮ ਨੇ ਚੋਣ ਤਿਆਰੀਆਂ ਸਬੰਧੀ ਕੀਤੀ ਉੱਚ ਪੱਧਰੀ ਮੀਟਿੰਗ

0
ਪੰਜਾਬ ਦੇ ਮੁੱਖ ਸਕੱਤਰ ਅਤੇ ਮੁੱਖ ਚੋਣ ਅਧਿਕਾਰੀ ਨੇ ਚੋਣ ਕਮਿਸ਼ਨ ਦੀ ਟੀਮ ਨੂੰ ਦਿਵਾਇਆ ਨਿਰਪੱਖ ਚੋਣਾਂ ਦਾ ਭਰੋਸਾ
ਚੰਡੀਗੜ੍ਹ, 2 ਅਪ੍ਰੈਲ:ਭਾਰਤੀ ਚੋਣ ਕਮਿਸ਼ਨ ਦੇ ਪੰਜ ਮੈਂਬਰੀ ਵਫ਼ਦ ਨੇ ਉਪ ਚੋਣ ਕਮਿਸ਼ਨਰ ਹਿਰਦੇਸ਼ ਕੁਮਾਰ ਦੀ ਅਗਵਾਈ ਹੇਠ ਸੋਮਵਾਰ ਨੂੰ ਸੂਬੇ ਵਿੱਚ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪ੍ਰਸ਼ਾਸਨਿਕ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਇਸ ਮੀਟਿੰਗ ਦੀ ਪ੍ਰਧਾਨਗੀ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਕੀਤੀ ਗਈ।ਮੀਟਿੰਗ ਦੌਰਾਨ ਮੁੱਖ ਸਕੱਤਰ ਅਨੁਰਾਗ ਵਰਮਾ ਅਤੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਵਚਨਬੱਧਤਾ ਦੁਹਰਾਈ ਕਿ ਸੂਬੇ ਵਿੱਚ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਮੁੱਖ ਚੋਣ ਅਧਿਕਾਰੀ ਨੇ ਚੋਣ ਕਮਿਸ਼ਨ ਦੀ ਟੀਮ ਨੂੰ ਦੱਸਿਆ ਕਿ ਸਾਰੇ 24,433 ਪੋਲਿੰਗ ਸਟੇਸ਼ਨਾਂ ਵਿੱਚ ਵ੍ਹੀਲਚੇਅਰ ਰੈਂਪ, ਪੀਣ ਵਾਲਾ ਪਾਣੀ, ਬਿਜਲੀ, ਰੋਸ਼ਨੀ, ਪਖਾਨੇ (ਪੁਰਸ਼/ਔਰਤ), ਫਰਨੀਚਰ, ਦਿਸ਼ਾ ਸੂਚਕ, ਵੇਟਿੰਗ ਸ਼ੈੱਡ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਚੋਣਾਂ ਵਿੱਚ ਵੋਟਰਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦੀ ਸਾਹਮਣਾ ਨਾ ਕਰਨਾ ਪਵੇ।ਮੁੱਖ ਚੋਣ ਅਧਿਕਾਰੀ ਨੇ ਟੀਮ ਨੂੰ ਅੱਗੇ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ਵਿੱਚ ਵੈਬਕਾਸਟਿੰਗ ਲਈ ਇੰਟਰਨੈਟ ਦੀ ਸਹੂਲਤ ਹੋਵੇਗੀ।
ਇਸ ਤੋਂ ਇਲਾਵਾ ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਚੋਣ ਸਟਾਫ਼ ਨੂੰ ਠਹਿਰਣ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਅਤੇ ਵੋਟਰਾਂ ਲਈ ਸ਼ੈੱਡ ਅਤੇ ਵੇਟਿੰਗ ਏਰੀਆ ਵਰਗੀਆਂ ਸਾਰੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਚੋਣ ਅਮਲੇ ਨੂੰ ਚੋਣ ਕਰਵਾਉਣ ਸਮੇਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।ਸਿਬਿਨ ਸੀ ਨੇ ਕਮਿਸ਼ਨ ਦੀ ਟੀਮ ਨੂੰ ਦੱਸਿਆ ਕਿ ਸਾਰੇ ਪੋਲਿੰਗ ਸਟਾਫ਼ ਦੀ ਸਹੂਲਤ ਦੇ ਪ੍ਰਬੰਧ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੇ ਜਾਣਗੇ ਜਿਸ ਵਿੱਚ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਸਹਾਇਕ ਰਿਟਰਨਿੰਗ ਅਧਿਕਾਰੀ ਪੱਧਰਾਂ ‘ਤੇ ਨੋਡਲ ਅਫ਼ਸਰਾਂ ਦੀ ਨਿਯੁਕਤੀ ਸ਼ਾਮਲ ਹੈ।
ਇਸ ਤੋਂ ਇਲਾਵਾ ਸੂਬੇ ਵਿੱਚ ਕਾਊਂਟਿੰਗ ਕੇਂਦਰਾਂ ’ਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਅਤੇ ਕੋਈ ਪੱਖਪਾਤ ਕਰਦਾ ਪਾਇਆ ਗਿਆ ਤਾਂ ਜ਼ਿੰਮੇਵਾਰ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।ਚੋਣਾਂ ਦੌਰਾਨ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਪੁਲਿਸ ਅਧਿਕਾਰੀਆਂ ਦੀ ਸਭ ਤੋਂ ਮਹੱਤਵਪੂਰਨ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਡੀਜੀਪੀ ਗੌਰਵ ਯਾਦਵ ਨੇ ਚੋਣ ਕਮਿਸ਼ਨ ਦੀ ਟੀਮ ਨੂੰ ਦੱਸਿਆ ਕਿ ਸਾਰੇ ਐਸਐਸਪੀ ਆਪਣੀਆਂ ਅੰਤਰਰਾਜੀ ਅਤੇ ਅੰਤਰਰਾਸ਼ਟਰੀ ਸਰਹੱਦਾਂ ਦੀ ਚੌਕਸੀ ਨਾਲ ਨਿਗਰਾਨੀ ਕਰ ਰਹੇ ਹਨ ਅਤੇ ਸੂਬੇ ਭਰ ਵਿੱਚ ਉੱਚ ਤਕਨੀਕੀ ਨਾਕੇ ਲਗਾਏ ਗਏ ਹਨ। ।
ਉਨ੍ਹਾਂ ਕਿਹਾ ਕਿ ਸਰਹੱਦ ਪਾਰੋਂ ਹੋਣ ਵਾਲੀ ਕਿਸੇ ਵੀ ਤਸਕਰੀ/ਘੁਸਪੈਠ ਨੂੰ ਰੋਕਣ ਲਈ ਅੰਤਰਰਾਸ਼ਟਰੀ ਸਰਹੱਦਾਂ ‘ਤੇ ਪੁਲਿਸ ਅਧਿਕਾਰੀਆਂ ਦਾ ਬੀਐਸਐਫ ਨਾਲ ਨਜ਼ਦੀਕੀ ਤਾਲਮੇਲ ਹੈ।ਇਸ ਦੌਰਾਨ ਚੋਣ ਕਮਿਸ਼ਨ ਦੀ ਟੀਮ ਨੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੀ ਡਿਊਟੀ ਨਿਡਰਤਾ ਅਤੇ ਤਨਦੇਹੀ ਨਾਲ ਨਿਭਾਉਣ ਤਾਂ ਜੋ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਹੂਬਹੂ ਲਾਗੂ ਕੀਤਾ ਜਾ ਸਕੇ ਅਤੇ ਸੂਬੇ ਵਿੱਚ ਆਜ਼ਾਦ ਅਤੇ ਨਿਰਪੱਖ ਲੋਕ ਸਭਾ ਚੋਣਾਂ ਕਰਵਾਈਆਂ ਜਾ ਸਕਣ।ਕਮਿਸ਼ਨ ਟੀਮ ਦੇ ਹੋਰ ਮੈਂਬਰਾਂ ਵਿੱਚ ਅਜੇ ਭਾਦੂ, ਡਿਪਟੀ ਚੋਣ ਕਮਿਸ਼ਨਰ  ਐਸ.ਬੀ.ਜੋਸ਼ੀ, ਪ੍ਰਮੁੱਖ ਸਕੱਤਰ; ਸੌਮਿਆਜੀਤ ਘੋਸ਼, ਸਕੱਤਰ ਅਤੇ ਕੇ.ਪੀ ਸਿੰਘ, ਅੰਡਰ ਸੈਕਟਰੀ ਸ਼ਾਮਲ ਸਨ।

ਸਟੇਜ ‘ਤੇ ਡਾਂਸਰ ਨਾਲ ਦੁਰਵਿਹਾਰ ਕਰਨ ਵਾਲੇ ਡੀਐਸਪੀ ਦੇ ਰੀਡਰ ਵਿਰੁੱਧ ਪਰਚਾ ਦਰਜ

0

ਸਮਰਾਲਾ, 2 ਅਪ੍ਰੈਲ: ਇੱਕ ਵਿਆਹ ਸਮਾਗਮ ਦੌਰਾਨ ਸਟੇਜ ‘ਤੇ ਪ੍ਰੋਗਰਾਮ ਪੇਸ਼ ਕਰ ਰਹੀ ਇੱਕ ਡਾਂਸਰ ਦੇ ਨਾਲ ਸ਼ਰਾਬ ਦੇ ਕਥਿਤ ਨਸ਼ੇ ਦੇ ਵਿੱਚ ਦੁਰਵਿਹਾਰ ਕਰਨ ਦੇ ਮਾਮਲੇ ਵਿੱਚ ਥਾਣਾ ਸਮਰਾਲਾ ਦੀ ਪੁਲਿਸ ਨੇ ਇਕ ਪੁਲਿਸ ਮੁਲਾਜ਼ਮ ਸਹਿਤ ਤਿੰਨ ਜਣਿਆਂ ਵਿਰੁੱਧ ਪਰਚਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਥਿਤ ਦੋਸ਼ੀ ਪੁਲਿਸ ਮੁਲਾਜ਼ਮ ਇੱਕ ਡੀਐਸਪੀ ਦਾ ਰੀਡਰ ਹੈ। ਇਸਦੀ ਪੁਸ਼ਟੀ ਕਰਦਿਆਂ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਥਿਤ ਦੋਸ਼ੀ ਜਗਰੂਪ ਸਿੰਘ ਬਾਸੀ ਪਿੰਡ ਰਾਣਵਾ ਪੁਲਿਸ ਮੁਲਾਜ਼ਮ ਹੈ। ਉਨਾਂ ਦਸਿਆ ਕਿ ਉਕਤ ਮੁਲਾਜ਼ਮ ਸਹਿਤ ਉਸਦੇ ਤਿੰਨ ਸਾਥੀਆਂ ਵਿਰੁੱਧ ਆਈਪੀਸੀ ਦੀ ਧਾਰਾ 294, 506 ਅਤੇ 509 ਤਹਿਤ ਇਹ ਕੇਸ ਦਰਜ ਕੀਤਾ ਗਿਆ ਹੈ।

ਲੋਕ ਸਭਾ ਚੋਣਾਂ-2024: ਪੰਜਾਬ ਪੁਲਿਸ,ਅਰਧ ਸੈਨਿਕ ਬਲਾਂ ਨੇ ਸੂਬੇ ਭਰ ਵਿੱਚ ਫਲੈਗ ਮਾਰਚ ਕੱਢਿਆ

ਦੱਸਣਾ ਬਣਦਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਡਾਂਸਰ ਲੜਕੀ ਦੇ ਨਾਲ ਦੁਰਵਿਹਾਰ ਕਰਨ ਵਾਲੀ ਵੀਡੀਓ ਵੀ ਸੋਸ਼ਲ ਮੀਡੀਆ ‘ ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਇਸ ਦੇ ਵਿੱਚ ਲੜਕੀ ਦੇ ਵੱਲੋਂ ਵੀ ਸਖਤ ਜਵਾਬ ਦਿੰਦਿਆਂ ਇਹਨਾਂ ਨੌਜਵਾਨਾਂ ਦੀ ਭਾਰੀ ਲਾਹ-ਪਾਹ ਕੀਤੀ ਜਾ ਰਹੀ ਹੈ। ਇਹ ਮਾਮਲਾ ਇਨਾਂ ਤੁਲ ਫੜ ਗਿਆ ਕਿ ਸੋਸ਼ਲ ਮੀਡੀਆ ਉੱਪਰ ਵੀ ਮੁਜਰਮਾਂ ਦੇ ਵਿਰੁੱਧ ਕਾਰਵਾਈ ਕਰਨ ਲਈ ਮੰਗ ਕੀਤੀ ਜਾ ਰਹੀ ਸੀ। ਜਦੋਂ ਕਿ ਇਸ ਸਬੰਧ ਵਿੱਚ ਪੀੜਤ ਲੜਕੀ ਜਿਸਦਾ ਨਾਮ ਸਿਮਰਨ ਕੌਰ ਉਰਫ਼ ਸਿਮਰ ਸੰਧੂ ਦੱਸਿਆ ਜਾ ਰਿਹਾ ਹੈ, ਵੱਲੋਂ ਥਾਣਾ ਸਮਰਾਲਾ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਜਿਸ ਤੋਂ ਬਾਅਦ ਇਹ ਕਾਰਵਾਈ ਹੋਈ ਹੈ।

ਸਾਬਕਾ MP ਡਾ. ਧਰਮਵੀਰ ਗਾਂਧੀ ਨੇ ਫੜਿਆ ਕਾਂਗਰਸ ਦਾ ਪਲ੍ਹਾ

ਗੌਰਤਲਬ ਹੈ ਕਿ ਵਾਈਰਲ ਹੋਈ ਰਹੀ ਵੀਡੀਓ ਦੇ ਵਿੱਚ ਸ਼ਰਾਬ ਦੇ ਨਸ਼ੇ ਦੇ ਵਿੱਚ ਟੁੰਨ ਦਿਖਾਈ ਦੇ ਰਹੇ ਕੁੱਝ ਵਿਅਕਤੀ ਇਸ ਡਾਂਸਰ ਦੇ ਨਾਲ ਬਹਿਸ ਕਰਦੇ ਦਿਖਾਈ ਦੇ ਰਹੇ ਹਨ ਅਤੇ ਉਸਨੂੰ ਹੇਠਾਂ ਆ ਕੇ ਨੱਚਣ ਲਈ ਕਿਹਾ ਜਾ ਰਿਹਾ। ਲੜਕੀ ਵੱਲੋਂ ਜਵਾਬ ਦੇਣ ‘ਤੇ ਉਸ ਨੂੰ ਬੁਰਾ ਭਲਾ ਬੋਲਿਆ ਜਾ ਰਿਹਾ ਅਤੇ ਨਾਲ ਹੀ ਇੱਕ ਵਿਅਕਤੀ ਵਲੋਂ ਉਸਦੇ ਵੱਲ ਸ਼ਰਾਬ ਨਾਲ ਭਰਿਆ ਹੋਇਆ ਗਲਾਸ ਸੁੱਟ ਦਿੱਤਾ ਜਾਂਦਾ ਹੈ। ਉਧਰ ਲੜਕੀ ਨੇ ਵੀ ਵੱਖ-ਵੱਖ ਚੈਨਲਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਇਹ ਉਸਦੇ ਦੇ ਨਾਲ ਵਾਪਰੀ ਪਹਿਲੀ ਘਟਨਾ ਹੈ ਕਿਉਂਕਿ ਉਹ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਲੋਕਾਂ ਨਾਲ ਮਨੋਰੰਜਨ ਕਰਨ ਦੇ ਲਈ ਸਟੇਜ ‘ਤੇ ਪਰਫੋਰਮੈਂਸ ਕਰਦੀ ਹੈ ਪ੍ਰੰਤੂ ਕੁਝ ਲੋਕ ਇਸਦਾ ਗਲਤ ਮਤਬਲ ਕੱਢ ਲੈਂਦੇ ਹਨ ਜਿਸਦੇ ਨਾਲ ਉਸ ਦੀਆਂ ਭਾਵਨਾਵਾਂ ਨੂੰ ਵੀ ਠੇਸ ਪੁੱਜੀ ਹੈ।

 

10 ਘੰਟਿਆਂ ਬਾਅਦ ਵੀ ਬੱਸ ਅੱਡੇ ਵਿਚ ਮਿਲੀ ਬੱਚੇ ਦੀ ਲਾਸ਼ ਦੀ ਨਹੀਂ ਹੋਈ ਸਿਨਾਖ਼ਤ

0

ਮਾਨਸਾ, 1 ਅਪ੍ਰੈਲ : ਸੋਮਵਾਰ ਸਵੇਰੇ ਸਥਾਨਕ ਬੱਸ ਸਟੈਂਡ ਵਿਚੋਂ ਇੱਕ ਦਸ ਸਾਲਾਂ ਗੁਰਸਿੱਖ ਬੱਚੇ ਦੀ ਬਰਾਮਦ ਹੋਈ ਲਾਸ਼ ਦਾ ਮਾਮਲਾ ਹਾਲੇ ਵੀ ਰਹੱਸ ਬਣਿਆ ਹੋਇਆ ਹੈ। ਕਰੀਬ 10 ਘੰਟੇ ਬੀਤਣ ਦੇ ਬਾਵਜੂਦ ਵੀ ਪੁਲਿਸ ਦੇ ਹਾਲੇ ਤੱਕ ਹੱਥ ਖ਼ਾਲੀ ਦਿਖ਼ਾਈ ਦੇ ਰਹੇ ਹਨ ਕਿਉਂਕਿ ਬੱਚੇ ਦੀ ਲਾਸ਼ ਦੀ ਸਿਨਾਖ਼ਤ ਹੀਂ ਨਹੀਂ ਹੋ ਸਕੀ ਹੈ। ਸੂਤਰਾਂ ਮੁਤਾਬਕ ਬੱਚੇ ਦੀ ਲਾਸ਼ ਦੀ ਸਿਨਾਖ਼ਤ ਲਈ ਬੱਸ ਸਟੈਂਡ ਦੇ ਆਸਪਾਸ ਲੱਗੇ ਸਮੂਹ ਸੀਸੀਟੀਵੀ ਨੂੰ ਖੰਗਾਲਿਆ ਜਾ ਚੁੱਕਿਆ ਹੈ ਤੇ ਕਿਸੇ ਪਾਸਿਓ ਵੀ ਕੋਈ ਸੁਰਾਗ ਨਹੀਂ ਮਿਲਿਆ।

ਲੋਕ ਸਭਾ ਚੋਣਾਂ: ਜ਼ਿਲ੍ਹਾ ਪ੍ਰਧਾਨ ਖ਼ੁਸਬਾਜ਼ ਸਿੰਘ ਜਟਾਣਾ ਦੀ ਅਗਵਾਈ ਹੇਠ ਕਾਂਗਰਸੀਆਂ ਵੱਲੋਂ ਮੀਟਿੰਗਾਂ ਸ਼ੁਰੂ

ਪੁਲਿਸ ਅਧਿਕਾਰੀਆਂ ਨੇ ਸ਼ੱਕ ਜਾਹਰ ਕੀਤਾ ਹੈ ਕਿ ਬੱਚੇ ਦੀ ਲਾਸ਼ ਨੂੰ ਕਿਸੇ ਬੱਸ ਰਾਹੀਂ ਹੀ ਲਿਆਂਦਾ ਗਿਆ ਹੈ ਜਾਂ ਫ਼ਿਰ ਕਿਸੇ ਹੋਰ ਗੱਡੀ ਰਾਹੀਂ ਕਿਉਂਕਿ ਬੱਚਾ ਚੁੱਕਿਆ ਹੋਇਆ ਜਾਂ ਪੈਦਲ ਕਿਸੇ ਪਾਸਿਓ ਬੱਸ ਅੱਡੇ ਵਿਚ ਆਉਂਦਾ ਨਹੀਂ ਦਿਖ਼ਾਈ ਦੇ ਰਿਹਾ।ਮੁਢਲੀ ਜਾਂਚ ਮੁਤਾਬਕ ਇਹ ਵੀ ਜਾਪ ਰਿਹਾ ਹੈ ਕਿ ਬੱਚੇ ਦੀ ਧੋਣ ਟੁੱਟੀ ਹੋਈ ਹੈ, ਜਿਸਦੇ ਚੱਲਦੇ ਸਪੱਸ਼ਟ ਤੌਰ ’ਤੇ ਇਹ ਕਤਲ ਦਾ ਮਾਮਲਾ ਜਾਪਦਾ ਹੈ। ਉਧਰ ਸੰਪਰਕ ਕਰਨ ‘ਤੇ ਥਾਣਾ ਸਿਟੀ ਰਾਮਪੁਰਾ ਦੇ ਐਸਐਚਓ ਕਰਮਜੀਤ ਸਿੰਘ ਨੇ ਦਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲਾਸ਼ ਨੂੰ ਸਿਨਾਂਖ਼ਤ ਲਈ ਸੁਰੱਖਿਆ ਰੱਖ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੇ ਵਿਚ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਫ਼ਿਲਹਾਲ ਪੁਲਿਸ ਵੱਲੋਂ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।

 

ਲੋਕ ਸਭਾ ਚੋਣਾਂ: ਜ਼ਿਲ੍ਹਾ ਪ੍ਰਧਾਨ ਖ਼ੁਸਬਾਜ਼ ਸਿੰਘ ਜਟਾਣਾ ਦੀ ਅਗਵਾਈ ਹੇਠ ਕਾਂਗਰਸੀਆਂ ਵੱਲੋਂ ਮੀਟਿੰਗਾਂ ਸ਼ੁਰੂ

0

ਬਠਿੰਡਾ, 1 ਅਪ੍ਰੈਲ: ਆਗਾਮੀ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਸਬੰਧ ਵਿਚ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਦਿਹਾਤੀ ਖ਼ੁਸਬਾਜ ਸਿੰਘ ਜਟਾਣਾ ਦੀ ਅਗਵਾਈ ਹੇਠ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਲੜੀ ਤਹਿਤ ਹਲਕਾ ਤਲਵੰਡੀ ਸਾਬੋ ਬਲਾਕ ਕਾਂਗਰਸ ਰਾਮਾਂ ਅਤੇ ਤਲਵੰਡੀ ਸਾਬੋ ’ਚ ਪਾਰਟੀ ਦੇ ਅਹੁਦੇਦਾਰ ਅਤੇ ਵਰਕਰਾਂ ਦੀਆਂ ਵੱਡੀਆਂ ਮੀਟਿੰਗਾਂ ਕੀਤੀਆਂ ਗਈਆਂ। ਇੰਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ: ਜਟਾਣਾ ਨੇ ਵਰਕਰਾਂ ਨੂੰ ਲੋਕਸਭਾ ਚੋਣਾਂ ਦੀਆਂ ਤਿਆਰੀਆਂ ਦੇ ਵਿਚ ਜੁੱਟ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਅੱਜ ਦੇਸ ਭਰ ਵਿਚ ਲੋਕ ਕੇਂਦਰ ਦੀ ਮੋਦੀ ਸਰਕਾਰ ਤੋਂ ਔਖੇ ਹਨ ਤੇ ਕਾਂਗਰਸ ਪਾਰਟੀ ਪ੍ਰਤੀ ਲੋਕਾਂ ਦੀਆਂ ਵੱਡੀਆਂ ਉਮੀਦਾਂ ਹਨ।

ਮੋਦੀ ਕੇਜਰੀਵਾਲ ਦੀ ਲੋਕਪ੍ਰਿਅਤਾ ਤੋਂ ਡਰਦੇ ਹਨ, ਜਿਸਦੇ ਚੱਲਦੇ ਚੋਣਾਂ ’ਚ ਪ੍ਰਚਾਰ ਕਰਨ ਤੋਂ ਰੋਕਣਾ ਹੀ ਮੁੱਖ ਏਜੰਡਾ: ਮਲਵਿੰਦਰ ਕੰਗ

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਵਿਚ ਮੋਦੀ ਸਰਕਾਰ ਨੇ ਲੋਕਤੰਤਰ ਦਾ ਘਾਣ ਕਰਦਿਆਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਹਰਿਆਣਾ ਦੀ ਭਾਜਪਾ ਸਰਕਾਰ ਨੇ ਦਿੱਲੀ ਜਾਣ ਤੋਂ ਰੋਕਿਆ, ਉਸਦੇ ਕਾਰਨ ਪੰਜਾਬ ਦੇ ਕਿਸਾਨਾਂ ਵਿਚ ਵੱਡਾ ਰੋਸ਼ ਦੇਖਣ ਨੂੰ ਮਿਲ ਰਿਹਾ ਤੇ ਪੰਜਾਬੀ ਭਾਜਪਾ ਨੂੰ ਇਸਦਾ ਜਵਾਬ ਦੇਣ ਲਈ ਤਿਆਰ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਦੀ ਤਰ੍ਹਾਂ ਪੰਜਾਬ ਦੇ ਵਿਚ ਆਪ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਚੋਣ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ ਤੇ ਵਿਰੌਧੀਆਂ ਨੂੰ ਵਿਜੀਲੈਂਸ ਦੇ ਨਾਂ ’ਤੇ ਦਬਾਇਆ ਜਾ ਰਿਹਾ। ਜ਼ਿਲ੍ਹਾ ਪ੍ਰਧਾਨ ਖ਼ੁਸਬਾਜ ਸਿੰਘ ਜਟਾਣਾ ਨੇ ਦਾਅਵਾ ਕੀਤਾ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵੱਡੀ ਜਿੱਤ ਪ੍ਰਾਪਤ ਕਰੇਗਾ ਤੇ ਇਸ ਜਿੱਤ ਵਿਚ ਸਭ ਤੋਂ ਵੱਡੀ ਲੀਡ ਤਲਵੰਡੀ ਸਾਬੋ ਹਲਕੇ ਵਿਚੋਂ ਹੋਵੇਗੀ।

ਹਰਿਆਣਾ ਵਿਧਾਨ ਸਭਾ ਵੱਲੋਂ 13 ਵੱਖ ਵੱਖ ਕਮੇਟੀਆਂ ਦਾ ਗਠਨ

ਇਸ ਮੌਕੇ ਉਨ੍ਹਾਂ ਨਾਲ ਯੂਥ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਰਣਜੀਤ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਲਖਵਿੰਦਰ ਸਿੰਘ ਲੱਖੀ, ਦਰਸ਼ਨ ਸਿੰਘ ਪ੍ਰਧਾਨ ਰਾਮਾ ਮੰਡੀ ਬਲਾਕ, ਬੰਟੀ ਚੇਅਰਮੈਨ, ਗੁਰਚੇਤ ਸਿੰਘ ਸਰਪੰਚ ਸੇਖੋ, ਗੁਰਸ਼ਰਨ ਸਿੰਘ ਸਰਪੰਚ ਜੱਜਲ, ਜਿੰਦਰ ਸਰਪੰਚ ਫੁੱਲੋ ਖਾਰੀ, ਬਲਵਿੰਦਰ ਸਿੰਘ ਸਰਪੰਚ ਮਲਕਾਣਾ, ਭੋਲਾ ਸਿੰਘ ਸਰਪੰਚ ਸੁਖਲੱਧੀ, ਅੰਗਰੇਜ਼ ਸਿੰਘ ਸਰਪੰਚ ਪੱਕਾ ਕਲਾਂ, ਕ੍ਰਿਸਨ ਕਾਲਾ ਸਾਬਕਾ ਪ੍ਰਧਾਨ ਨਗਰ ਕੋਂਸਲ ਰਾਮਾ, ਅਸੋਕ ਸਿੰਗਲਾ ਪ੍ਰਧਾਨ ਰਾਮਾ ਮੰਡੀ ਸਹਿਤ ਵੱਡੀ ਗਿਣਤੀ ਵਿਚ ਹਲਕਾ ਤਲਵੰਡੀ ਸਾਬੋ ਦੇ ਆਗੂ ਮੌਜੂਦ ਸਨ।