Home Blog Page 1763

ਮੋਦੀ ਕੇਜਰੀਵਾਲ ਦੀ ਲੋਕਪ੍ਰਿਅਤਾ ਤੋਂ ਡਰਦੇ ਹਨ, ਜਿਸਦੇ ਚੱਲਦੇ ਚੋਣਾਂ ’ਚ ਪ੍ਰਚਾਰ ਕਰਨ ਤੋਂ ਰੋਕਣਾ ਹੀ ਮੁੱਖ ਏਜੰਡਾ: ਮਲਵਿੰਦਰ ਕੰਗ

0

ਚੰਡੀਗੜ੍ਹ, 1 ਅਪ੍ਰੈਲ: ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ’ਤੇ ਜ਼ੁਬਾਨੀ ਹਮਲਾ ਕਰਦੇ ਹੋਏ ਕਿਹਾ ਹੈ ਕਿ ਕੋਈ ਸ਼ਰਾਬ ਘੁਟਾਲਾ ਨਹੀਂ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੀ ਕੇਜਰੀਵਾਲ ਦੀ ਲੋਕਪ੍ਰਿਅਤਾ ਤੋਂ ਡਰਦੇ ਹਨ, ਜਿਸਦੇ ਚੱਲਦੇ ਚੋਣਾਂ ’ਚ ਪ੍ਰਚਾਰ ਕਰਨ ਤੋਂ ਰੋਕਣਾ ਹੀ ਮੁੱਖ ਏਜੰਡਾ ਹੈ, ਕਿਉਂਕਿ ਈਡੀ ਅੱਜ ਅਦਾਲਤ ਵਿੱਚ ਕੋਈ ਸਬੂਤ ਪੇਸ਼ਨਹੀਂ ਕਰ ਸਕੀ। ਇਹ ਦਾਅਵਾ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਰਦਿਆਂ ਕਿਹਾ ਕਿ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਈਡੀ ਦੇ 11 ਦਿਨਾਂ ਦੇ ਰਿਮਾਂਡ ਦੇ ਬਾਵਜੂਦ, ਈਡੀ ਅਜੇ ਵੀ ਉਹੀ ਬਿਆਨ ਦੇ ਰਹੀ ਹੈ ਜੋ ਉਨ੍ਹਾਂ ਨੇ ਵਿਜੇ ਨਾਇਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕਿਹਾ ਸੀ। ਕੰਗ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਖਿਲਾਫ ਕੋਈ ਨਵਾਂ ਸਬੂਤ ਜਾਂ ਗਵਾਹ ਨਹੀਂ ਹੈ। 11 ਦਿਨਾਂ ਦੇ ਰਿਮਾਂਡ ਤੋਂ ਬਾਅਦ ਅੱਜ ਕੇਜਰੀਵਾਲ ਨੂੰ ਮੁੜ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ, ਜਿਸ ਤੋਂ ਉਨ੍ਹਾਂ ਦਾ ਇਰਾਦਾ ਸਾਫ਼ ਹੋ ਜਾਂਦਾ ਹੈ।

ਹਰਿਆਣਾ ਵਿਧਾਨ ਸਭਾ ਵੱਲੋਂ 13 ਵੱਖ ਵੱਖ ਕਮੇਟੀਆਂ ਦਾ ਗਠਨ

ਕੰਗ ਨੇ ਕਿਹਾ ਕਿ 11 ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਡੇਢ ਸਾਲ ਪਹਿਲਾਂ ਦਰਜ ਕੀਤੇ ਗਏ ਮਨਘੜਤ ਕੇਸ ਵਿੱਚ ਈਡੀ ਨੇ ਗ੍ਰਿਫ਼ਤਾਰ ਕੀਤਾ ਸੀ। ਸਾਊਥ ਲਾਬੀ ਦਾ ਜ਼ਿਕਰ ਕੀਤਾ ਗਿਆ ਅਤੇ ਕਿਹਾ ਗਿਆ ਕਿ ਇੱਥੇ ਸ਼ਰਾਬ ਘੁਟਾਲਾ ਹੋਇਆ ਹੈ ਅਤੇ ਦੱਖਣੀ ਲਾਬੀ ਤੋਂ ਕਮਿਸ਼ਨ ਮੰਗਿਆ ਗਿਆ ਹੈ। ਅਖੌਤੀ ਦੱਖਣ ਲਾਬੀ ਦਾ ਸੱਚ, ਜਿਸ ਦੇ ਆਧਾਰ ’ਤੇ ਭਾਜਪਾ ਅਰਵਿੰਦ ਕੇਜਰੀਵਾਲ ’ਤੇ ਲਗਾਤਾਰ ਝੂਠੇ ਕੇਸ ਦਰਜ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਚੋਣਾਂ ਤੋਂ ਦੂਰ ਰੱਖ ਰਹੀ ਹੈ, ਉਹ ਇਹ ਹੈ ਕਿ ਪਹਿਲਾਂ ਗੋਆ ਦਾ ਸਰਥ ਚੰਦ ਰੈਡੀ ਹੈ, ਉਹ ਇਕ ਵਪਾਰੀ ਦਾ ਪੁੱਤਰ ਹੈ। 25000 ਕਰੋੜ ਰੁਪਏ ਦੀ ਦੱਖਣ ਦੀ ਫਰਮ, ਉਹ ਕੋਈ ਆਮ ਆਦਮੀ ਨਹੀਂ ਹੈ, ਉਸ ਨੂੰ ਈਡੀ ਨੇ ਨਵੰਬਰ 2022 ਵਿੱਚ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਸਰਥ ਚੰਦਰ ਰੈਡੀ ਨੂੰ ਅਰਵਿੰਦ ਕੇਜਰੀਵਾਲ ਦੇ ਖਿਲਾਫ ਗਵਾਹ ਬਣਾਇਆ ਗਿਆ ਅਤੇ ਉਸ ਦੀ ਗ੍ਰਿਫਤਾਰੀ ਤੋਂ 10 ਦਿਨ ਬਾਅਦ ਭਾਜਪਾ ਨੇ ਇਸ ਸਰਥ ਚੰਦਰ ਰੈਡੀ ਤੋਂ ਚੋਣ ਬਾਂਡ ਰਾਹੀਂ 55 ਕਰੋੜ ਦਾ ਚੋਣ ਫੰਡ ਲਿਆ ਇਹ ਸਭ ਰਿਕਾਰਡ ’ਤੇ ਹੈ। ਕੰਗ ਨੇ ਅੱਗੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਚੋਣ ਬਾਂਡ ਦਾ ਡਾਟਾ ਜਨਤਕ ਕੀਤਾ ਜਾਂਦਾ ਹੈ।ਕੰਗ ਨੇ ਅੱਗੇ ਕਿਹਾ ਕਿ ਮਈ 2023 ਵਿੱਚ ਹਾਈਕੋਰਟ ਨੇ ਉਸਦੀ ਜ਼ਮਾਨਤ ਰੱਦ ਕਰ ਦਿੱਤੀ ਸੀ।

ਪ੍ਰਭਜੋਤ ਸਿੰਘ ਧਾਲੀਵਾਲ ਮੁੱਖ ਬੁਲਾਰਾ ਅਤੇ ਅਭੈ ਸਿੰਘ ਢਿੱਲੋਂ ਅਕਾਲੀ ਦਲ ਦੇ ਯੂਥ ਵਿੰਗ ਦੇ ਬੁਲਾਰਾ ਬਣੇ

ਜਿਹੜਾ ਵਿਅਕਤੀ 25000 ਕਰੋੜ ਦਾ ਮਾਲਕ ਹੈ ਅਤੇ 6 ਮਹੀਨੇ ਜੇਲ੍ਹ ਵਿੱਚ ਰਹਿਣਾ ਪਿਆ ਹੈ ਅਤੇ ਭਾਜਪਾ ਨੂੰ 55 ਕਰੋੜ ਰੁਪਏ ਦਾ ਚੋਣ ਫੰਡ ਵੀ ਦੇ ਚੁੱਕਾ ਹੈ ਅਤੇ ਫਿਰ ਵੀ ਉਸ ਨੂੰ ਜ਼ਮਾਨਤ ਨਹੀਂ ਮਿਲੀ ਤਾਂ ਇੱਥੇ ਜ਼ਰੂਰ ਕੁਝ ਗਲਤ ਹੋਵੇਗਾ। ਕੰਗ ਨੇ ਕਿਹਾ ਕਿ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਜਿਸ ਦੂਜੇ ਵਿਅਕਤੀ ਨੂੰ ਮੁੱਖ ਗਵਾਹ ਬਣਾਇਆ ਹੈ, ਉਹ ਮਗੁੰਟਾ ਸ਼੍ਰੀਨਿਵਾਸਲੁ ਰੈਡੀ (ਐੱਮ.ਐੱਸ.ਆਰ.) ਹੈ। ਉਹ ਦੱਖਣ ਦਾ ਬਹੁਤ ਵੱਡਾ ਕਾਰੋਬਾਰੀ ਵੀ ਹੈ। 2021 ’ਚ ਉਸ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਗਿਆ ਸੀ। ’ਆਪ’ ਆਗੂ ਨੇ ਕਿਹਾ ਕਿ ਭਾਜਪਾ ਅਤੇ ਮੋਦੀ ਦਾ ਇੱਕੋ ਇੱਕ ਉਦੇਸ਼ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ਤੋਂ ਬਾਹਰ ਰੱਖਿਆ ਜਾਵੇ ਅਤੇ ਦਿੱਲੀ ਅਤੇ ਪੰਜਾਬ ਵਿੱਚ ਸਾਡੀਆਂ ਸਰਕਾਰਾਂ ਨੂੰ ਡੇਗਿਆ ਜਾਵੇ। ਚੰਡੀਗੜ੍ਹ ਵਿਚ ਭਾਜਪਾ ਦਾ ਲੋਕਤੰਤਰ ਦਾ ਕਤਲ ਕਰਦਿਆਂ ਲੋਕਾਂ ਨੇ ਦੇਖਿਆ, ਕਿਸ ਤਰ੍ਹਾਂ ਉਹ ਵਿਧਾਇਕਾਂ ਨੂੰ ਖਰੀਦਦੇ ਹਨ ਜਿੱਥੇ ਉਹ ਸਰਕਾਰ ਬਣਾਉਣ ਵਿਚ ਅਸਫਲ ਰਹਿੰਦੇ ਹਨ। ਪੰਜਾਬ ਅਤੇ ਸਾਡੇ ਦੇਸ਼ ਦੇ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਲੋਕ ਇਸ ਵਾਰ ਭਾਜਪਾ ਦੇ ਖਿਲਾਫ ਵੋਟ ਪਾਉਣਗੇ।

ਹਰਿਆਣਾ ਵਿਧਾਨ ਸਭਾ ਵੱਲੋਂ 13 ਵੱਖ ਵੱਖ ਕਮੇਟੀਆਂ ਦਾ ਗਠਨ

0

ਚੰਡੀਗੜ੍ਹ, 1 ਅਪ੍ਰੈਲ: ਹਰਿਆਣਾ ਵਿਧਾਨਸਭਾ ਦੇ ਸਪੀਕਰ ਗਿਆਨਚੰਦ ਗੁਪਤਾ ਨੇ ਸਾਲ 2024-25 ਦੇ ਲਈ 13 ਸਮਿਤੀਆਂ ਗਠਨ ਕੀਤੀਆਂ ਹਨ।ਹਰਿਆਣਾ ਵਿਧਾਨਸਭਾ ਸਕੱਤਰੇਤ ਵੱਲੋਂ ਜਾਰੀ ਇਸ ਸਬੰਧ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਨਿਯਮ ਸਮਿਤੀ ਦੇ ਸ੍ਰੀ ਗਿਆਨਚੰਦ ਗੁਪਤਾ ਪਦੇਨ ਚੇਅਰਪਰਸਨ, ਸ੍ਰੀ ਵਿਧਾਇਕ ਭੁਪੇਂਦਰ ਸਿੰਘ ਹੁਡਾ, ਸ੍ਰੀ ਦੁਸ਼ਯੰਤ ਚੌਟਾਲਾ, ਸ੍ਰੀਮਤੀ ਕਿਰਣ ਚੌਧਰੀ, ਸ੍ਰੀਮਤੀ ਗੀਤਾ ਭੁਕੱਲ, ਸ੍ਰੀ ਅਭੈ ਸਿੰਘ ਚੌਟਾਲਾ, ਸ੍ਰੀ ਘਨਸ਼ਾਮ ਦਾਸ ਅਰੋੜਾ ਅਤੇ ਸ੍ਰੀ ਸੁਧੀਰ ਕੁਮਾਰ ਸਿੰਗਲਾ ਮੈਂਬਰ ਹੋਣਗੇ। ਇਸੇ ਤਰ੍ਹਾਂ ਆਵਾਸ ਸਮਿਤੀ ਦੇ ਵਿਧਾਨਸਭਾ ਡਿਪਟੀ ਸਪੀਕਰ ਸ੍ਰੀ ਰਣਬੀਰ ਗੰਗਵਾ ਪਦੇਨ ਚੇਅਰਮੈਨ, ਜਦੋਂ ਕਿ ਹਰਵਿੰਦਰ ਕਲਿਆਣ, ਸ੍ਰੀ ਆਫਤਾਬ ਅਹਿਮਦ, ਸ੍ਰੀ ਰਾਮਕੁਮਾਰ ਗੌਤਮ ਤੇ ਸ੍ਰੀ ਰਣਧੀਰ ਸਿੰਘ ਗੋਲਨ ਕਮੇਟੀ ਦੇ ਮੈਂਬਰ ਹੋਣਗੇ। ਜਦੋਂਕਿ ਲੋਕ ਲੇਖਾ ਸਮਿਤੀ ਦੇ ਵਿਧਾਇਕ ਸ੍ਰੀ ਵਰੁਣ ਚੌਧਰੀ ਚੇਅਰਪਰਸਨ, ਜਦੋਂ ਕਿ ਸ੍ਰੀ ਰਾਮਕੁਮਾਰ ਕਸ਼ਯਪ, ਸ੍ਰੀ ਨਰੇਂਦਰ ਗੁਪਤਾ, ਸ੍ਰੀ ਭਵਯ ਬਿਸ਼ਨੋਈ, ਸ੍ਰੀ ਅਮਿਤ ਸਿਹਾਗ, ਸ੍ਰੀ ਸੁਰੇਂਦਰ ਪੰਵਾਰ, ਸ੍ਰੀ ਜੋਗੀਰਾਮ ਸਿਹਾਗ, ਸ੍ਰੀ ਰਾਮਨਿਵਾਸ ਤੇ ਸ੍ਰੀ ਰਣਧੀਰ ਸਿੰਘ ਗੋਲਨ ਇਸ ਦੇ ਮੈਂਬਰ ਹੋਣਗੇ।

ਪ੍ਰਭਜੋਤ ਸਿੰਘ ਧਾਲੀਵਾਲ ਮੁੱਖ ਬੁਲਾਰਾ ਅਤੇ ਅਭੈ ਸਿੰਘ ਢਿੱਲੋਂ ਅਕਾਲੀ ਦਲ ਦੇ ਯੂਥ ਵਿੰਗ ਦੇ ਬੁਲਾਰਾ ਬਣੇ

ਐਸਟੀਮੇਟਸ ਸਮਿਤੀ ਦੇ ਚੇਅਰਮੈਨ ਸ੍ਰੀਮਤੀ ਕਮਲੇਸ਼ ਢਾਂਡਾ, ਜਦੋਂ ਕਿ ਸ੍ਰੀ ਇਸ਼ਵਰ ਸਿੰਘ, ਸ੍ਰੀ ਰਾਓ ਦਾਨ ਸਿੰਘ, ਸ੍ਰੀ ਜੈਯਵੀਰ ਸਿੰਘ, ਸ੍ਰੀ ਗੌਪਾਲ ਕਾਂਡਾ, ਸ੍ਰੀ ਪ੍ਰਮੋਦ ਕੁਮਾਰ ਵਿਜ, ਸ੍ਰੀ ਰਾਜੇਸ਼ ਨਾਗਰ, ਸੇਵਾ ਸਿੰਘ ਤੇ ਸ੍ਰੀ ਬਲਰਾਜ ਕੁੰਡੂ ਮੈਂਬਰ ਹੋਣਗੇ। ਲੋਕ ਸਮੱਗਰੀਆਂ ਸਬੰਧੀ ਸਮਿਤੀ ਦਾ ਚੇਅਰਮੈਨ ਸ੍ਰੀ ਅਨਿਲ ਵਿਜ, ਸ੍ਰੀ ਦੂੜਾ ਰਾਮ , ਸ੍ਰੀ ਭਾਰਤ ਭੂਸ਼ਣ ਬਤਰਾ, ਸ੍ਰੀ ਪ੍ਰਦੀਪ ਚੌਧਰੀ, ਸ੍ਰੀ ਡਾ ਕ੍ਰਿਸ਼ਣ ਲਾਲ ਮਿੱਢਾ, ਸ੍ਰੀ ਸੁਧੀਰ ਕੁਮਾਰ ਸਿੰਗਲਾ, ਸ੍ਰੀ ਸੀਤਾ ਰਾਮ ਯਾਦਵ, ਸ੍ਰੀ ਚਿਰੰਜੀਵ ਰਾਓ ਤੇ ਸ੍ਰੀ ਕੁਲਦੀਪ ਵੱਤਸ ਮੈਂਬਰ ਹੋਣਗੇ। ਅਨੁਸੂਚਿਤ ਜਾਤੀਆਂ, ਜਨ-ਜਾਤੀਆਂ ਅਤੇ ਪਿਛੜੇ ਵਰਗਾਂ ਦੀ ਭਲਾਈ ਲਈ ਗਠਨ ਕਮੇਟੀ ਦੇ ਚੇਅਰਪਰਸਨ ਸ੍ਰੀ ਸਤਯਪ੍ਰਕਾਸ਼ ਜਰਾਵਤਾ ਹੋਣਗੇ। ਇਸ ਕਮੇਟੀ ਵਿਚ ਸ੍ਰੀ ਅਨੁਪ ਧਾਨਕ, ਸ੍ਰੀ ਲਛਮਣ ਨਾਪਾ, ਸ੍ਰੀ ਰਾਜੇਸ਼ ਨਾਗਰ, ਸ੍ਰੀਮਤੀ ਰੇਣੂ ਬਾਲਾ, ਸ੍ਰੀ ਸ਼ੀਸ਼ਪਾਲ ਸਿੰਘ, ਸ੍ਰੀ ਚਿਰੰਜੀਵ ਰਾਓ, ਸ੍ਰੀ ਰਾਮ ਕਰਣ ਤੇ ਸ੍ਰੀ ਧਰਮਪਾਲ ਗੋਂਦਰ ਮੈਂਬਰ ਹੋਣਗੇ।

ਲੋਕ ਸਭਾ ਚੋਣਾਂ 2024: ਡੀਜੀਪੀ ਨੇ ਤਿਆਰੀਆਂ ਸਬੰਧੀ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਸਰਕਾਰੀ ਭਰੋਸਿਆਂ ਦੇ ਬਾਰੇ ਗਠਨ ਕਮੇਟੀ ਦੇ ਚੇਅਰਮੈਨ ਸ੍ਰੀ ਆਫਤਾਬ ਅਹਿਮਦ ਹੋਣਗੇ। ਇਸ ਕਮੇਟੀ ਵਿਚ ਸ੍ਰੀ ਰਾਜੇਂਦਰ ਸਿੰਘ ਜੂਨ, ਸ੍ਰੀ ਦੂੜਾਰਾਮ, ਸ੍ਰੀ ਸੀਤਾਰਾਮ ਯਾਦਵ, ਸ੍ਰੀ ਦੇਵੇਂਦਰ ਸਿੰਘ ਬਬਲੀ, ਸ੍ਰੀ ਅਮਰਜੀਤ ਢਾਂਡਾ, ਸ੍ਰੀ ਬਲਬੀਰ ਸਿੰਘ, ਸ੍ਰੀ ਸੁਭਾਸ਼ ਗਾਂਗੋਲੀ ਤੇ ਧਰਮਪਾਲ ਗੋਂਦਰ ਮੈਂਬਰ ਹੋਣਗੇ।ਸੁਬੋਰਡੀਨੇਟ ਵਿਧਾਨ ਸਮਿਤੀ ਦੇ ਚੇਅਰਮੈਨ ਸ੍ਰੀ ਲਛਮਣ ਸਿੰਘ ਯਾਦਵ ਹੋਣਗੇ, ਜਦੋਂ ਕਿ ਕਮੇਟੀ ਵਿਚ ਸ੍ਰੀ ਜਗਬੀਰ ਸਿੰਘ ਮਲਿਕ, ਸ੍ਰੀ ਅਭੈ ਸਿੰਘ ਚੌਟਾਲਾ, ਸ੍ਰੀ ਜੈਯਵੀਰ ਸਿੰਘ, ਸ੍ਰੀ ਘਣਸ਼ਾਮ ਸਰਾਫ, ਸ੍ਰੀ ਸੰਦੀਪ ਸਿੰਘ , ਸ੍ਰੀ ਅਮਿਤ ਸਿਹਾਗ, ਸ੍ਰੀ ਇੰਦੂਰਾਜ ਅਤੇ ਹਰਿਆਣਾ ਦੇ ਐਫਵੋਕੇਟ ਜਨਰਲ ਮੈਂਬਰ ਹੋਣਗੇ।ਪਟੀਸ਼ਨ ਕਮੇਟੀ ਦੇ ਚੇਅਰਮੈਨ ਸ੍ਰੀ ਘਣਸ਼ਾਮ ਦਾਸ ਅਰੋੜਾ ਹੋਣਗੇ ਜਦੋਂ ਕਿ ਸ੍ਰੀ ਜਗਬੀਰ ਸਿੰਘ ਮਲਿਕ, ਸ੍ਰੀਮਤੀ ਗੀਤਾ ਭੁਕੱਲ, ਸ੍ਰੀਮਤੀ ਸ਼ਕੁੰਤਲਾ ਖਟਕ, ਸ੍ਰੀ ਲੀਲਾ ਰਾਮ, ਸ੍ਰੀ ਓਮ ਪ੍ਰਕਾਸ਼ ਯਾਦਵ, ਸ੍ਰੀ ਲਛਮਣ ਸਿੰਘ ਯਾਦਵ, ਸ੍ਰੀ ਰਾਮਨਿਵਾਸ ਅਤੇ ਸ੍ਰੀ ਸੋਮਬੀਰ ਸਾਂਗਵਾਨ ਸਮਿਤੀ ਦੇ ਮੈਂਬਰ ਹੋਣਗੇ।

ਲੋਕ ਸਭਾ ਚੋਣਾਂ-2024: ਪੰਜਾਬ ਪੁਲਿਸ,ਅਰਧ ਸੈਨਿਕ ਬਲਾਂ ਨੇ ਸੂਬੇ ਭਰ ਵਿੱਚ ਫਲੈਗ ਮਾਰਚ ਕੱਢਿਆ

ਸਥਾਨਕ ਨਿਗਮਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਸਬੰਧੀ ਸਮਿਤੀ ਦੇ ਚੇਅਰਮੈਨ ਸ੍ਰੀ ਓਮ ਪ੍ਰਕਾਸ਼ ਯਾਦਵ ਹੋਣਗੇ, ਜਦੋਂ ਕਿ ਸ੍ਰੀ ਘਣਸ਼ਾਮ ਸਰਾਫ, ਸ੍ਰੀ ਜਗਦੀਸ਼ ਨਾਇਰ, ਸ੍ਰੀ ਬਿਸ਼ਨ ਲਾਲ ਸੈਨੀ, ਸ੍ਰੀ ਰਾਮ ਕੁਮਾਰ ਗੌਤਮ, ਸ੍ਰੀ ਨੀਰਜ ਸ਼ਰਮਾ, ਸ੍ਰੀ ਸੁਰੇਂਦਰ ਪੰਵਾਰ, ਸ੍ਰੀ ਰਾਮ ਕਰਣ ਤੇ ਸ੍ਰੀ ਰਾਕੇਸ਼ ਦੌਲਤਾਬਾਦ ਨੂੰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਦੇ ਚੇਅਰਮੈਨ ਸ੍ਰੀ ਦੀਪਕ ਮੰਗਲਾ ਨੁੰ ਬਣਾਇਆ ਗਿਆ ਹੈ, ਜਦੋਂ ਕਿ ਸ੍ਰੀ ਮੋਹਮਦ ਇਲਿਆਸ, ਸ੍ਰੀ ਵਿਨੋਦ ਭਿਆਣਾ, ਸ੍ਰੀ ਲੀਲਾ ਰਾਮ, ਸ੍ਰੀ ਧਰਮ ਸਿੰਘ ਛੋਕਰ, ਡਾ ਕ੍ਰਿਸ਼ਣ ਲਾਲ ਮਿੱਢਾ, ਸ੍ਰੀ ਪ੍ਰਵੀਣ ਡਾਗਰ, ਸ੍ਰੀ ਮਾਮਨ ਖਾਨ ਤੇ ਸ੍ਰੀ ਸ਼ਮਸ਼ੇਰ ਸਿੰਘ ਗੋਗੀ ਕਮੇਟੀ ਦੇ ਮੈਂਬਰ ਹੋਣਗੇ।ਸਿਖਿਆ, ਤਕਨੀਕੀ ਸਿਖਿਆ, ਕਾਰੋਬਾਰੀ ਸਿਖਿਆ, ਮੈਡੀਕਲ ਸਿਖਿਆ ਅਤੇ ਸਿਹਤ ਸੇਵਾਵਾਂ ਕਮੇਟੀ ਦੇ ਚੇਅਰਮੈਨ ਸ੍ਰੀ ਦੇਵੇਂਦਰ ਸਿੰਘ ਬਬਲੀ ਹੋਣਗੇ, ਜਦੋਂ ਕਿ ਸ੍ਰੀ ਜਗਦੀਸ਼ ਨਾਇਰ, ਸ੍ਰੀਮਤੀ ਨੈਣਾ ਸਿੰਘ ਚੌਟਾਲਾ, ਸ੍ਰੀਮਤੀ ਨਿਰਮਲ ਰਾਣੀ, ਸ੍ਰੀ ਲਛਮਣ ਨਾਪਾ, ਸ੍ਰੀਮਤੀ ਰੇਣੂ ਬਾਲਾ, ਸ੍ਰੀਮਤੀ ਸ਼ੈਲੀ, ਸ੍ਰੀ ਸ਼ੀਸ਼ਪਾਲ ਸਿੰਘ ਤੇ ਸ੍ਰੀ ਨੈਣਪਾਲ ਰਾਵਤ ਕਮੇਟੀ ਦੇ ਮੈਂਬਰ ਹੋਣਗੇ।ਵਿਸ਼ੇਸ਼ ਅਧਿਕਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ, ਜਦੋਂ ਕਿ ਸ੍ਰੀ ਬਿਸ਼ਨ ਲਾਲ ਸੈਨੀ, ਸ੍ਰੀ ਹਰਵਿੰਦਰ ਕਲਿਆਣ, ਸ੍ਰੀ ਵਿਨੋਦ ਭਿਆਣਾ, ਸ੍ਰੀ ਦੀਪਕ ਮੰਗਲਾ, ਸ੍ਰੀ ਸਤਪ੍ਰਕਾਸ਼ ਜਰਾਵਤਾ, ਸ੍ਰੀ ਵਰੁਣ ਚੌਧਰੀ, ਸ੍ਰੀ ਅਮਰਜੀਤ ਢਾਂਡਾ, ਸ੍ਰੀ ਕੁਲਦੀਪ ਵੱਤਸ ਤੇ ਸ੍ਰੀ ਸੋਮਬੀਰ ਸਾਂਗਵਾਨ ਨੁੰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।

 

ਪ੍ਰਭਜੋਤ ਸਿੰਘ ਧਾਲੀਵਾਲ ਮੁੱਖ ਬੁਲਾਰਾ ਅਤੇ ਅਭੈ ਸਿੰਘ ਢਿੱਲੋਂ ਅਕਾਲੀ ਦਲ ਦੇ ਯੂਥ ਵਿੰਗ ਦੇ ਬੁਲਾਰਾ ਬਣੇ

0

ਹੁਸ਼ਿਆਰਪੁਰ ਦੇ ਜਿਲਾ ਪ੍ਰਧਾਨਾਂ ਦਾ ਵੀ ਐਲਾਨ, ਸੀਨੀਅਰ ਮੀਤ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਦੀ ਵੀ ਸੂਚੀ ਜਾਰੀ
ਚੰਡੀਗੜ੍ਹ 01 ਅਪ੍ਰੈਲ: ਸ਼ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਯੂਥ ਵਿੰਗ ਦੇ ਹੋਰ ਮਿਹਨਤੀ ਨੌਂਜਵਾਨਾਂ ਨੂੰ ਵੱਖ-ਵੱਖ ਅਹੁਦਿਆਂ ਤੇ ਨਿਯੁਕਤ ਕੀਤਾ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ਤੋ ਇਸ ਬਾਰੇ ਜਾਣਕਾਰੀ ਦਿੰਦਿਆਂ ਸ. ਝਿੰਜਰ ਨੇ ਦੱਸਿਆ ਕਿ ਜਿਲਾ ਲੁਧਿਆਣਾ ਦਿਹਾਤੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਨੌਂਜਵਾਨ ਆਗੂੁ ਪ੍ਰਭਜੋਤ ਸਿੰਘ ਧਾਲੀਵਾਲ ਨੂੰ ਯੂਥ ਵਿੰਗ ਦਾ ਮੁੱਖ ਬੁਲਾਰਾ ਅਤੇ ਗਿੱਦੜਬਾਹਾ ਹਲਕੇ ਨਾਲ ਸਬੰਧਤ ਨੌਂਜਵਾਨ ਆਗੂ ਅਭੈ ਸਿੰਘ ਢਿੱਲੋਂ ਨੂੰ ਵਿੰਗ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਮਨਜੀਤ ਸਿੰਘ ਮਲਕਪੁਰ ਨੂੰ ਲੋਕ ਸਭਾ ਹਲਕਾ ਪਟਿਆਲਾ ਦਾ ਅਬਜਰਵਰ ਨਿਯੁਕਤ ਕੀਤਾ ਗਿਆ ਹੈ ਅਤੇ ਹਰਸਿਮਰਨ ਸਿੰਘ ਬਾਜਵਾ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਦਾ ਅਬਜਰਵਰ ਨਿਯੁਕਤ ਕੀਤਾ ਗਿਆ ਹੈ।

ਲੋਕ ਸਭਾ ਚੋਣਾਂ 2024: ਡੀਜੀਪੀ ਨੇ ਤਿਆਰੀਆਂ ਸਬੰਧੀ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਸ. ਝਿੰਜਰ ਨੇ ਦੱਸਿਆ ਕਿ ਇੰਦਰਜੀਤ ਸਿੰਘ ਕੰਗ ਨੂੰ ਜਿਲਾ ਪ੍ਰਧਾਨ ਹੁਸ਼ਿਆਰਪੁਰ ਦਿਹਾਤੀ ਅਤੇ ਅਰਮਿੰਦਰ ਸਿੰਘ ਹੁਸੈਨਪੁਰ ਨੂੰ ਜਿਲਾ ਹੁਸ਼ਿਆਰਪੁਰ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਜਿਹਨਾਂ ਨੌਂਜਵਾਨਾਂ ਨੂੰ ਯੂਥ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਪੁਨੀਤਇੰਦਰ ਸਿੰਘ ਗਰੇਵਾਲ ਲੁਧਿਆਣਾ, ਅਮਨਦੀਪ ਸਿੰਘ ਐਡਵੋਕੇਟ ਬਸੌਲੀ, ਮਨਮੋਹਨ ਸਿੰਘ ਮਨੀ ਲੁਧਿਆਣਾ, ਹਰਸਿਮਰਨ ਸਿੰਘ ਸਿਮੂ ਸੇਖੋਂ ਲੁਧਿਆਣਾ, ਦੀਪ ਰਾਠੌਰ ਜਲੰਧਰ, ਪਵਿੱਤਰ ਸਿੰਘ ਛੀਨਾ ਰਾਜਾਸਾਂਸੀ, ਹਰਿੰਦਰ ਸਿੰਘ ਭੰਗੂ ਹਰਪਾਲਪੁਰ, ਮਨਦੀਪ ਸਿੰਘ ਥਿਆੜਾ, ਕੁਲਦੀਪ ਸਿੰਘ ਰੇਡੂ, ਜੀਤ ਜਲਾਨ ਸੰਗਰੂਰ, ਕੁਲਦੀਪ ਸਿੰਘ ਬੁੰਗਰ ਸੰਗਰੂਰ ਅਤੇ ਅਭੀਜੀਤ ਸਿੰਘ ਰੂਬਲ ਗਿੱਲ ਬਰਨਾਲਾ ਦੇ ਨਾਮ ਸ਼ਾਮਲ ਹਨ।

ਲੋਕ ਸਭਾ ਚੋਣਾਂ-2024: ਪੰਜਾਬ ਪੁਲਿਸ,ਅਰਧ ਸੈਨਿਕ ਬਲਾਂ ਨੇ ਸੂਬੇ ਭਰ ਵਿੱਚ ਫਲੈਗ ਮਾਰਚ ਕੱਢਿਆ

ਇਸਤੋਂ ਇਲਾਵਾ ਜਿਹਨਾਂ ਨੌਂਜਵਾਨਾਂ ਨੂੰ ਯੂਥ ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ ਹੈਉਹਨਾਂ ਵਿੱਚ ਪੁਸ਼ਪਿੰਦਰ ਸਿੰਘ ਅੰਮ੍ਰਿਤਸਰ ਦੱਖਣੀ, ਗੁਰਪ੍ਰੀਤ ਸਿੰਘ ਅੰਮ੍ਰਿਤਸਰ ਦੱਖਣੀ, ਦੀਪੂ ਘਈ ਲੁਧਿਆਣਾ, ਹਰਸਿਮਰਨ ਸਿੰਘ ਸੰਧੂ ਲੁਧਿਆਣਾ, ਗੁਰਜੀਤਪਾਲ ਸਿੰਘ ਬਿੰਨੀ ਮੌੜ, ਸੁਖਵਿੰਦਰ ਸਿੰਘ ਦੌਲਤਪੁਰ ਪਾਇਲ, ਕਰਮਵੀਰ ਸਿੰਘ ਗੋਰਾਇਆ ਜਲਾਲਬਾਦ, ਨਿਰਵੈਰ ਸਿੰਘ ਸਾਜਨ ਜਲੰਧਰ, ਰਵਿੰਦਰ ਸਿੰਘ ਰਵੀ ਡੇਰਾਬਸੀ, ਰਾਜਵਿੰਦਰ ਸਿੰਘ ਕੰਗ ਤੇਪਲਾਂ, ਬਿਕਰਮ ਸਿੰਘ ਹੁੰਦਲ ਅੰਮ੍ਰਿਤਸਰ, ਗਗਨਦੀਪ ਸਿੰਘ ਢਿੱਲੋਂ ਸਾਹਨੇਵਾਲ, ਕਿਰਨਦੀਪ ਸਿੰਘ ਸੋਹਲ ਬਟਾਲਾ, ਮਨਬੀਰ ਸਿੰਘ ਅਕਾਲੀ, ਨਵਰੂਪ ਸਿੰਘ ਵਡਾਲੀ, ਹਰਸਿਮਰਨ ਸਿੰਘ ਸੰਧੂ, ਬਲਜਿੰਦਰ ਸਿੰਘ ਬੱਲੀ ਸਮਾਣਾ, ਮਲਕੀਤ ਸਿੰਘ ਚੀਮਾ ਸਮਾਣਾ, ਇੰਦਰਜੀਤ ਸਿੰਘ ਲੰਗੇਆਣਾ ਬਾਘਾ ਪੁਰਾਣਾ, ਜਸਪਾਲ ਸਿੰਘ ਲੱਕੀ ਮਾਵੀ ਖਰੜ, ਸੁਖਦੇਵ ਸਿੰਘ ਬਾਲੇਵਾਲ ਫਤਿਹਗੜ੍ਹ ਚੂੜੀਆਂ, ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਪਟਿਆਲਾ, ਸਲਮਿੰਦਰ ਸਿੰਘ ਅੰਮ੍ਰਿਤਸਰ, ਗੁਰਦੇਵ ਸਿੰਘ ਵਿਰਕ ਫਤਿਹਗੜ੍ਹ ਸਾਹਿਬ, ਕਮਲਜੀਤ ਸਿੰਘ ਹਥਨ, ਐਡਵੋਕੇਟ ਰਿਤੇਸ਼ ਬਾਂਸਲ ਨਾਂਭਾ, ਤਰਲੋਕ ਸਿੰਘ ਹਾਜੀਪੁਰ, ਅੰਮ੍ਰਿਤਪਾਲਜੀਤ ਸਿੰਘ ਅਲਾਵਲਪੁਰ, ਅਮਨਦੀਪ ਸਿੰਘ ਭਗਵਾਨਪੁਰ ਅਤੇ ਤੀਰਥ ਸਿੰਘ ਦੇ ਨਾਮ ਸ਼ਾਮਲ ਹਨ।

 

ਲੋਕ ਸਭਾ ਚੋਣਾਂ 2024: ਡੀਜੀਪੀ ਨੇ ਤਿਆਰੀਆਂ ਸਬੰਧੀ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਕੀਤੀ ਮੀਟਿੰਗ

0

ਚੰਡੀਗੜ੍ਹ, 1 ਅਪ੍ਰੈਲ – ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ ਸ੍ਰੀ ਸ਼ਤਰੂਜੀਤ ਕਪੂਰ ਨੇ ਅੱਜ ਸੂਬੇ ਵਿਚ ਲੋਕਸਭਾ ਆਮ ਚੋਣ 2024 ਦੀ ਤਿਆਰੀ ਨੂੰ ਲੈ ਕੇ ਸੂਬੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਵੀਡੀਓ ਕਾਨਫ?ਰੈਂਸਿੰਗ ਰਾਹੀਂ ਮੀਟਿੰਗ ਕੀਤੀ ਅਤੇ ਚੋਣ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣ ਲਈ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਸ੍ਰੀ ਕਪੂਰ ਨੇ ਕਿਹਾ ਕਿ ਸਾਰੇ ਪੁਲਿਸ ਅਧਿਕਾਰੀਆਂ ਨੂੰ ਆਪਣੇ ਕੰਮਾਂ ਨੂੰ ਲੈ ਕੇ ਸਪਸ਼ਟਤਾ ਹੋਣੀ ਚਾਹੀਦੀ ਹੈ ਤਾਂ ਜੋ ਚੋਣ ਨੂੰ ਸ਼ਾਂਤੀਪੂਰਨ ਢੰਗ ਨਾਲ ਸਪੰਨ ਕਰਵਾਇਆ ਜਾ ਸਕੇ। ਸ੍ਰੀ ਕਪੂਰ ਨੇ ਮੀਟਿੰਗ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਹਰਿਆਣਾ ਵਿਚ 25 ਮਈ ਨੁੰ ਲੋਕਸਭਾ ਦੇ ਆਮ ਚੋਣ ਹੋਣ ਜਾ ਰਹੇ ਹਨ ਜਿਨ੍ਹਾਂ ਨੂੰ ਸ਼ਾਂਤੀਪੂਰਣ ਢੰਗ ਨਾਲ ਸਪੰਨ ਕਰਵਾਉਣਾ ਸਾਡੀ ਸਾਰਿਆਂ ਦੀ ਜਿਮੇਵਾਰੀ ਹੈ। ਇਸ ਦੌਰਾਨ ਉਨ੍ਹਾਂ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਚੋਣ ਜਾਬਤਾ ਦੀ ਪਾਲਣਾ ਯਕੀਨੀ ਕਰਨ ਸਮੇਤ ਚੋਣ ਦੀ ਤਿਆਰੀਆਂ ਦੀ ਸਮੀਖਿਆ ਕੀਤੀ।

ਲੋਕ ਸਭਾ ਚੋਣਾਂ-2024: ਪੰਜਾਬ ਪੁਲਿਸ,ਅਰਧ ਸੈਨਿਕ ਬਲਾਂ ਨੇ ਸੂਬੇ ਭਰ ਵਿੱਚ ਫਲੈਗ ਮਾਰਚ ਕੱਢਿਆ

ਸ੍ਰੀ ਕਪੂਰ ਨੇ ਕਿਹਾ ਕਿ ਚੋਣ ਤੋਂ ਪਹਿਲਾਂ ਅਤੇ ਚੋਣ ਦੇ ਸਮੇਂ ਪੁਲਿਸ ਵਿਭਾਗ ਵਿਚ ਹਰੇਕ ਪੱਧਰ ਦੇ ਅਧਿਕਾਰੀ ਨੂੰ ਆਪਣੀ ਜਿਮੇਵਾਰੀਆਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਚੋਣ ਪ੍ਰਕ੍ਰਿਆ ਸੁਚਾਰੂ ਢੰਗ ਨਾਲ ਚੱਲ ਸਕੇ। ਕੋਈ ਵੀ ਅਧਿਕਾਰੀ ਚੋਣ ਡਿਊਟੀ ਨੂੰ ਲੈ ਕੇ ਆਪਣੇ ਮਨ ਵਿਚ ਕਿਸੇ ਤਰ੍ਹਾ ਦਾ ਸ਼ੱਕ ਨਾ ਰੱਖਣ ਅਤੇ ਉਸ ਨੂੰ ਸਮੇਂ ਰਹਿੰਦੇ ਦੂਰ ਕਰ ਲੈਣ।ਸ੍ਰੀ ਕਪੂਰ ਨੇ ਮੀਟਿੰਗ ਵਿਚ ਪੁਲਿਸ ਅਧਿਕਾਰੀਆਂ ਨੁੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਾਰੇ ਜਿਲ੍ਹਾ ਪੁਲਿਸ ਪਸੁਰਡੈਂਟ ਜਿਲ੍ਹਿਆਂ ਦੀ ਪੁਲਿਸ ਫੋਰਸ ਦੀ ਆਡਿਟ ਠੀਕ ਤਰ੍ਹਾ ਨਾਲ ਕਰ ਲੈਣ ਕਿਉਂਕਿ ਚੋਣ ਤੋਂ ਇਕ ਦਿਨ ਪਹਿਲਾਂ ਅਤੇ ਚੋਣ ਦੇ ਦਿਨ ਵੱਧ ਪੁਲਿਸ ਫੋਰਸ ਦੀ ਜਰੂਰਤ ਪੈਂਦੀ ਹੈ। ਇਸ ਤੋਂ ਇਲਾਵਾ, ਇਹ ਵੀ ਦਸਿਆ ਗਿਆ ਕਿ ਇਟਰ-ਸਟੇਟ ਬੋਡਰਾਂ ’ਤੇ ਲਗਾਏ ਜਾਣ ਵਾਲੇ ਨਾਕਿਆਂ ’ਤੇ ਉੱਚੇ ਗੁਣਵੱਤਾ ਦੇ ਸੀਸੀਟੀਵੀ ਕੈਮਰੇ ਲਗਾਏ ਜਾਣੇ ਚਾਹੀਦੇ ਹਨ। ਮੀਟਿੰਗ ਵਿਚ ਵਧੀਕ ਪੁਲਿਸ ਡਾਇਰੈਕਟਰ ਜਨਰਲ ਕਾਨੂੰਨ ਅਤੇ ਵਿਵਸਥਾ ਸ੍ਰੀ ਸੰਜੈ ਕੁਮਾਰ ਨੇ ਵੀ ਚੋਣ ਡਿਊਟੀ ਨੂੰ ਲੈ ਕੇ ਆਪਣੇ ਵਿਚਾਰ ਰੱਖੇ।

ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਜਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਕੀਤਾ ਫਲੈਗ ਮਾਰਚ

ਇਸ ਤੋਂ ਇਲਾਵਾ, ਉਨ੍ਹਾਂ ਨੇ ਮੀਟਿੰਗ ਵਿਚ ਚੋਣ ਕਮਿਸ਼ਨ ਵੱਲੋਂ ਜਾਰੀ ਹਿਦਾਇਤਾਂ ਦੀ ਪਾਲਣਾ ਯਕੀਨੀ ਕਰਨ ਨੁੰ ਲੈ ਕੇ ਵੀ ਸਾਰਿਆਂ ਨੁੰ ਨਿਰਦੇਸ਼ਿਤ ਕੀਤਾ। ਮੀਟਿੰਗ ਵਿਚ ਆਈਜੀ ਅੰਬਾਲਾ ਸ੍ਰੀ ਸਿਬਾਸ਼ ਕਵਿਰਾਜ ਨੇ ਪ੍ਰੇਜਟੇਂਸ਼ਨ ਰਾਹੀਂ ਚੋਣ ਦੀ ਤਿਆਰੀ ਅਤੇ ਚੋਣ ਜਾਬਤਾ ਨੂੰ ਲੈ ਕੇ ਮੁੱਖ ਬਿੰਦੂਆਂ ’ਤੇ ਚਾਨਣ ਪਾਇਆ। ਸ੍ਰੀ ਕਵਿਰਾਜ ਨੇ ਮੀਟਿੰਗ ਵਿਚ ਪੁਲਿਸ ਕਰਮਚਾਰੀਆਂ ਦੇ ਵੱਖ-ਵੱਖ ਪੱਧਰ ’ਤੇ ਹੋਣ ਵਾਲੇ ਸਿਖਲਾਈ ਨੁੰ ਲੈ ਕੇ ਜਾਣਕਾਰੀ ਦਿੱਤੀ। ਆਖੀਰ ਵਿਚ ਪੁਲਿਸ ਮਹਾਨਿਦੇਸ਼ਕ ਨੇ ਜੋਰ ਦਿੰਦੇ ਹੋਏ ਸਾਰਿਆਂ ਨੂੰ ਨਿਰਦੇਸ਼ਿਤ ਕੀਤਾ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨਾ ਯਕੀਨੀ ਕਰਨ। ਮੀਟਿੰਗ ਵਿਚ ਵਧੀਕ ਪੁਲਿਸ ਮਹਾਨਿਦੇਸ਼ਕ, ਕਾਨੁੰਨ ਅਤੇ ਵਿਵਸਥਾ ਸ੍ਰੀ ਸੰਜੈ ਕੁਮਾਰ, ਵਧੀਕ ਪੁਲਿਸ ਮਹਾਨਿਦੇਸ਼ਕ ਆਧੁਨੀਕੀਕਰਣ ਸ੍ਰੀ ਅਮਿਤਾਭ ਢਿੱਲੋਂ, ਆਈਜੀ ਕਾਨੂੰਨ ਅਤੇ ਵਿਵਸਥਾ ਸ੍ਰੀ ਹਰਦੀਪ ਦੂਨ, ਏਆਈਜੀ ਏਡਮਿਨ ਸ੍ਰੀਮਤੀ ਮਨੀਸ਼ਾ ਚੌਧਰੀ, ਏਆਈਜੀ ਪ੍ਰੋਵਿਜਨਿੰਗ ਸ੍ਰੀ ਕਮਲਦੀਪ ਗੋਇਲ ਮੌਜੂਦ ਸਨ।

 

ਲੋਕ ਸਭਾ ਚੋਣਾਂ-2024: ਪੰਜਾਬ ਪੁਲਿਸ,ਅਰਧ ਸੈਨਿਕ ਬਲਾਂ ਨੇ ਸੂਬੇ ਭਰ ਵਿੱਚ ਫਲੈਗ ਮਾਰਚ ਕੱਢਿਆ

0

ਚੰਡੀਗੜ੍ਹ, 1 ਅਪ੍ਰੈਲ:ਲੋਕ ਸਭਾ ਚੋਣਾਂ-2024 ਤੋਂ ਪਹਿਲਾਂ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ, ਪੰਜਾਬ ਪੁਲਿਸ ਨੇ ਸੋਮਵਾਰ ਨੂੰ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀ.ਏ.ਪੀ.ਐਫ.) ਦੀਆਂ ਟੀਮਾਂ ਨਾਲ ਸੂਬੇ ਭਰ ਦੀਆਂ ਸਾਰੇ ਸੰਵੇਦਨਸ਼ੀਲ ਸਥਾਨਾਂ ‘ਤੇ ਫਲੈਗ ਮਾਰਚ ਕੀਤਾ। ਦੱਸਣਯੋਗ ਹੈ ਕਿ ਪੰਜਾਬ ਵਿੱਚ ਆਮ ਚੋਣਾਂ ਵੋਟਾਂ ਦੇ ਆਖਰੀ ਪੜਾਅ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ।ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਸੀਪੀਜ਼/ਐਸਐਸਪੀਜ਼ ਦੀ ਅਗਵਾਈ ਵਿੱਚ ਪੁਲਿਸ ਟੀਮਾਂ ਨੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਫਲੈਗ ਮਾਰਚ ਕੱਢਿਆ। ਉਨ੍ਹਾਂ ਕਿਹਾ ਕਿ ਇਸ ਅਭਿਆਸ ਦਾ ਉਦੇਸ਼ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਪੁਲਿਸ ਮੁਲਾਜ਼ਮਾਂ ਨੂੰ ਤਿਆਰ ਕਰਨ ਦੇ ਨਾਲ-ਨਾਲ ਆਮ ਲੋਕਾਂ ਵਿੱਚ ਵਿਸ਼ਵਾਸ ਦੀ ਭਾਵਨਾ ਨੂੰ ਵਧਾਉਣਾ ਵੀ ਸੀ।

ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਜਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਕੀਤਾ ਫਲੈਗ ਮਾਰਚ

ਉਨ੍ਹਾਂ ਕਿਹਾ ਕਿ ਸੀਪੀਜ਼/ਐਸਐਸਪੀਜ਼ ਨੂੰ ਪਹਿਲਾਂ ਹੀ ਸੂਬੇ ਭਰ ਵਿੱਚ ਵਿਸ਼ੇਸ਼ ਨਾਕੇ ਲਗਾਉਣ ਅਤੇ ਗਸ਼ਤ ਕਰਨ ਵਾਲੀਆਂ ਪਾਰਟੀਆਂ ਨੂੰ ਆਪੋ-ਆਪਣੇ ਅਧਿਕਾਰ ਖੇਤਰਾਂ ਵਿੱਚ ਸਮਾਜ ਵਿਰੋਧੀ ਅਨਸਰਾਂ ‘ਤੇ ਨਜ਼ਰ ਰੱਖਣ ਲਈ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅਪਰਾਧੀਆਂ, ਨਸ਼ਾ ਅਤੇ ਗੈਰ-ਕਾਨੂੰਨੀ ਸ਼ਰਾਬ ਤਸਕਰਾਂ ਦੇ ਆਉਣ-ਜਾਣ ‘ਤੇ ਰੋਕ ਲਗਾਉਣ ਲਈ ਸਰਹੱਦੀ ਜ਼ਿਲ੍ਹਿਆਂ ਦੇ ਐਸ.ਐਸ.ਪੀਜ਼ ਨੂੰ ਅੰਤਰਰਾਜੀ ਨਾਕੇ ਲਗਾ ਕੇ ਸਰਹੱਦਾਂ ਨੂੰ ਸੀਲ ਕਰਨ ਲਈ ਕਿਹਾ ਗਿਆ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਵੀ ਉਹਨਾਂ ਅਤੇ ਉਹਨਾਂ ਵਾਹਨਾਂ ਦੀ ਚੈਕਿੰਗ ਅਤੇ ਜਾਂਚ ਕੀਤੇ ਬਿਨਾਂ ਸੂਬੇ ਵਿੱਚ ਦਾਖਲ/ਬਾਹਰ ਨਾ ਜਾਣ ਦੇਣ ਲਈ ਨਿਰਦੇਸ਼ ਦਿੱਤੇ ਗਏ ਹਨ।ਜ਼ਿਕਰਯੋਗ ਹੈ ਕਿ ਸੂਬੇ ਭਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਸੂਬੇ ਦੇ ਸਾਰੇ 217 ਐਂਟਰੀ/ਐਗਜ਼ਿਟ ਪੁਆਇੰਟਾਂ ‘ਤੇ 57 ਸਥਾਈ, 149 ਅਸਥਾਈ ਅਤੇ ਆਧੁਨਿਕ ਯੰਤਰਾਂ ਵਾਲੇ 11 ਹਾਈਟੈੱਕ ਨਾਕਿਆਂ ਸਮੇਤ ਮਜ਼ਬੂਤ ਨਾਕਿਆਂ ਦੀ ਯੋਜਨਾ ਬਣਾਈ ਗਈ ਹੈ ਅਤੇ ਆਬਕਾਰੀ ਅਧਿਕਾਰੀਆਂ ਨੂੰ ਇਨ੍ਹਾਂ ਅੰਤਰ-ਰਾਜੀ ਨਾਕਿਆਂ ਦਾ ਹਿੱਸਾ ਬਣਨ ਲਈ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਸੂਬੇ ਦੇ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਖੇਤਰਾਂ ‘ਤੇ ਦਬਦਬਾ ਬਣਾਉਣ ਲਈ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ) ਦੀਆਂ 25 ਕੰਪਨੀਆਂ ਸੂਬੇ ਦੇ ਸੰਵੇਦਨਸ਼ੀਲ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ।

ਗੁਰੂ ਕਾਸ਼ੀ ਯੂਨੀਵਰਸਿਟੀ ਬਣੀ “ਆਲ ਇੰਡੀਆ ਇੰਟਰ ਯੂਨੀਵਰਸਿਟੀ ਕਰਾਸ ਕੰਟਰੀ ਰਨਰ-ਅੱਪ ਚੈਂਪੀਅਨ”

ਇਹਨਾਂ 25 ਕੰਪਨੀਆਂ ਵਿੱਚ ਕੇਂਦਰੀ ਰਿਜ਼ਰਵਡ ਪੁਲਿਸ ਬਲਾਂ (ਸੀਆਰਪੀਐਫ) ਦੀਆਂ ਪੰਜ ਕੰਪਨੀਆਂ, ਸੀਮਾ ਸੁਰੱਖਿਆ ਬਲ (ਬੀਐਸਐਫ) ਦੀਆਂ 15 ਕੰਪਨੀਆਂ ਅਤੇ ਇੰਡੋ-ਤਿੱਬਤੀ ਬਾਰਡਰ ਪੁਲਿਸ (ਆਈਟੀਬੀਪੀ) ਦੀਆਂ ਪੰਜ ਕੰਪਨੀਆਂ ਸ਼ਾਮਲ ਹਨ।ਸਪੈਸ਼ਲ ਡੀਜੀਪੀ ਨੇ ਕਿਹਾ ਕਿ ਅਸੀਂ ਸਰਹੱਦੀ ਸੂਬੇ ਵਿੱਚ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਕਰਵਾਉਣਾ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਦੀ ਬੇਮਿਸਾਲ ਪਰੰਪਰਾ ਨੂੰ ਕਾਇਮ ਰੱਖਾਂਗੇ।ਉਨ੍ਹਾਂ ਕਿਹਾ ਕਿ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਆਦਰਸ਼ ਚੋਣ ਜ਼ਾਬਤੇ ਦੇ ਸਾਰੇ ਪਹਿਲੂਆਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਆਜ਼ਾਦ ਤੇ ਨਿਰਪੱਖ ਢੰਗ ਨਾਲ ਚੋਣਾਂ ਕਰਵਾਉਣ ਲਈ ਭਾਰਤੀ ਚੋਣ ਕਮਿਸ਼ਨ (ਈਸੀਆਈ) ਦੀਆਂ ਸਾਰੀਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।ਜ਼ਿਕਰਯੋਗ ਹੈ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਭਗੌੜੇ ਅਪਰਾਧੀਆਂ ਵਿਰੁੱਧ ਚੱਲ ਰਹੀ ਵਿਸ਼ੇਸ਼ ਮੁਹਿੰਮ ਦੌਰਾਨ, ਪੰਜਾਬ ਪੁਲਿਸ ਨੇ 416 ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

 

ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਜਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਕੀਤਾ ਫਲੈਗ ਮਾਰਚ

0

ਬਠਿੰਡਾ, 1 ਅਪ੍ਰੈਲ: ਲੋਕ ਸਭਾ ਚੋਣਾਂ-2024 ਦੇ ਮੱਦੇਨਜਰ ਜਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਤੇ ਐੱਸ.ਐੱਸ.ਪੀ ਦੀਪਕ ਪਾਰੀਕ ਦੀ ਅਗਵਾਈ ਹੇਠ ਜਿਲ੍ਹੇ ਵਿੱਚ ਸ਼ਰਾਰਤੀ ਤੇ ਮਾੜੇ ਅਨਸਰਾਂ ਉੱਤੇ ਨਕੇਲ ਕੱਸਣ ਲਈ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ ਗਿਆ। ਇਸ ਮੌਕੇ ਜਿਲਾ ਚੋਣ ਅਫਸਰ ਜਸਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਲੇ ਅੰਦਰ ਲੋਕ ਸਭਾ ਦੀਆਂ ਚੋਣਾਂ-2024 ਨੂੰ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚਾੜਨ ਲਈ ਇਹ ਫਲੈਗ ਮਾਰਚ ਕੱਢਿਆ ਗਿਆ ਹੈ।

ਗੁਰੂ ਕਾਸ਼ੀ ਯੂਨੀਵਰਸਿਟੀ ਬਣੀ “ਆਲ ਇੰਡੀਆ ਇੰਟਰ ਯੂਨੀਵਰਸਿਟੀ ਕਰਾਸ ਕੰਟਰੀ ਰਨਰ-ਅੱਪ ਚੈਂਪੀਅਨ”

ਉਨਾਂ ਇਹ ਵੀ ਦੱਸਿਆ ਕਿ ਫਲੈਗ ਮਾਰਚ ਸ਼ਹਿਰਾਂ ਕਸਬਿਆਂ ਤੋਂ ਇਲਾਵਾ ਪਿੰਡਾਂ ਤੱਕ ਪਹੁੰਚਾਇਆ ਜਾਵੇਗਾ।ਇਸ ਦੌਰਾਨ ਜਸਪ੍ਰੀਤ ਸਿੰਘ ਨੇ ਜਿਲਾ ਵਾਸੀਆ ਨੂੰ ਪੁਰਜੋਰ ਅਪੀਲ ਕਰਦਿਆ ਕਿਹਾ ਕਿ ਸ਼ਹਿਰ ਅੰਦਰ ਜੇਕਰ ਕੋਈ ਵੀ ਸ਼ਰਾਰਤੀ ਅਨਸਰ ਮਿਲਦਾ ਹੈ ਤਾਂ ਜਿਲ੍ਹਾ ਪ੍ਰਸਾਸਨ ਦੇ ਧਿਆਨ ਚ ਲਿਆਂਦਾ ਜਾਵੇ ਤਾਂ ਜੋ ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾ ਸਕੇ। ਇਸ ਦੌਰਾਨ ਜਿਲਾ ਚੋਣ ਅਫਸਰ ਨੇ ਸਥਾਨਕ ਐਸਐਸਡੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚ ਬਣੇ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਜਾਇਜ਼ਾ ਵੀ ਲਿਆ।

ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ 15 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ ਜੇਲ੍ਹ

ਇਸ ਮੌਕੇ ਐੱਸ.ਐੱਸ.ਪੀ ਦੀਪਕ ਪਾਰੀਕ ਨੇ ਕਿਹਾ ਕਿ ਪੀ.ਸੀ.ਆਰ ਵੱਲੋਂ ਦਿਨ-ਰਾਤ ਪੈਟਰੋਲਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਚੋਣਾਂ ਨੂੰ ਕਾਨੂੰਨ ਦੇ ਦਾਇਰੇ ਚ ਰਹਿ ਕੇ ਨਿਰਪੱਖ ਤੇ ਸਫ਼ਲਤਾਪੂਰਵਕ ਢੰਗ ਨਾਲ ਨੇਪਰੇ ਚਾੜਿਆ ਜਾਵੇਗਾ।ਕੱਢੇ ਗਏ ਫਲੈਗ ਮਾਰਚ ਚ 3 ਐੱਸ.ਪੀ, 8 ਡੀ.ਐੱਸ.ਪੀ, 8 ਐੱਸ.ਐਚ.ਓਜ, ਸੀ.ਏ.ਪੀ.ਐੱਫ.ਦੀਆਂ ਟੀਮਾਂ ਤੇ ਪੁਲਿਸ ਦੇ ਕਰੀਬ 500 ਕਰਮਚਾਰੀ ਆਦਿ ਹਾਜਰ ਸਨ। ਇਹ ਫਲੈਗ ਮਾਰਚ ਪੁਲਿਸ ਲਾਈਨ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮਾਡਲ ਟਾਊਨ ਫੇਸ-1, ਘੋੜਾ ਚੌਂਕ, ਧੋਬੀ ਬਜਾਰ, ਰੇਲਵੇ ਸਟੇਸ਼ਨ ਤੋਂ ਮਾਲ ਰੋਡ ਹੁੰਦਾ ਹੋਇਆ ਫਾਇਰ ਬ੍ਰਿਗੇਡ ਚੌਂਕ ਵਿਖੇ ਸਮਾਪਤ ਹੋਇਆ।

 

ਗੁਰੂ ਕਾਸ਼ੀ ਯੂਨੀਵਰਸਿਟੀ ਬਣੀ “ਆਲ ਇੰਡੀਆ ਇੰਟਰ ਯੂਨੀਵਰਸਿਟੀ ਕਰਾਸ ਕੰਟਰੀ ਰਨਰ-ਅੱਪ ਚੈਂਪੀਅਨ”

0

ਤਲਵੰਡੀ ਸਾਬੋ, 1 ਅਪ੍ਰੈਲ : ਵਸੰਤਰਾਵ ਨਾਇਕ ਮਰਾਠਵਾੜਾ ਖੇਤੀਬਾੜੀ ਯੂਨੀਵਰਸਿਟੀ ਪਰਭਣੀ ਮਹਾਰਾਸ਼ਟਰਾ ਵਿਖੇ ਕਰਵਾਈ ਗਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਕਰਾਸ ਕੰਟਰੀ ਚੈਂਪੀਅਨਸ਼ਿਪ 10 ਕਿਲੋਮੀਟਰ ਦੀ ਦੌੜ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਐਥਲੀਟ ਮੋਹਿਤ ਕੁਮਾਰ ਨੇ ਜਿੱਤ ਕੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨ ਹੋਣ ਦਾ ਮਾਣ ਹਾਸਿਲ ਕੀਤਾ। ਚੈਂਪੀਅਨਸ਼ਿਪ ਵਿੱਚ ਜੀ.ਕੇ.ਯੂ. ਦੇ ਤਿੰਨ ਖਿਡਾਰੀਆਂ ਨੇ ਪਹਿਲੇ 10 ਖਿਡਾਰੀਆਂ ਵਿੱਚ ਨਾਮ ਦਰਜ ਕਰਵਾ ਕੇ ਰਨਰ ਅੱਪ ਚੈਂਪੀਅਨ ਬਣਨ ਦੀ ਮਾਣਮੱਤੀ ਪ੍ਰਾਪਤੀ ਹਾਸਿਲ ਕੀਤੀ।

ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ 15 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ ਜੇਲ੍ਹ

ਇਸ ਮੌਕੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਜੇਤੂ ਖਿਡਾਰੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਸ ਦੀ ਇਹ ਜਿੱਤ ਉੱਭਰ ਰਹੇ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾਸਰੋਤ ਬਣੇਗੀ। ਉਨ੍ਹਾਂ ਖਿਡਾਰੀਆਂ ਨੂੰ ਆਪਣੀ ਊਰਜਾ ਸਿਰਜਣਾਤਮਕ ਕੰਮਾਂ ਅਤੇ ਸਮਾਜ ਦੇ ਨਿਰਮਾਣ ਵਿੱਚ ਲਗਾਉਣ ਦੀ ਅਪੀਲ ਵੀ ਕੀਤੀ।ਉੱਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਨਿਰਦੇਸ਼ਕ ਖੇਡਾਂ, ਕੋਚ, ਖਿਡਾਰੀਆਂ ਅਤੇ ਵਿਦਿਆਰਥੀਆਂ ਨੂੰ ਇਸ ਸ਼ਾਨਾਮੱਤੀ ਪ੍ਰਾਪਤੀ ਦੀ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿੱਚ ਹਿੱਸਾ ਲੈਣ ਨਾਲ ਖਿਡਾਰੀ ਮਾਨਸਿਕ, ਸ਼ਰੀਰਿਕ ਅਤੇ ਆਤਮਿਕ ਪੱਖੋਂ ਮਜ਼ੂਬਤ ਹੁੰਦੇ ਹਨ। ਨਿਰਦੇਸ਼ਕ ਖੇਡਾਂ ਡਾ. ਬਲਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਜੀ.ਕੇ.ਯੂ. ਦੇ ਐਥਲੈਟਿਕ ਕੋਚ ਨਰਿੰਦਰ ਸਿੰਘ ਗਿੱਲ ਦੀ ਰਹਿ-ਨੁਮਾਈ ਹੇਠ ਮੋਹਿਤ ਕੁਮਾਰ ਨੇ 10 ਕਿਲੋਮੀਟਰ ਦੀ ਰੇਸ 32 ਮਿੰਟ 20 ਸੈਕਿੰਡ ਵਿੱਚ ਜਿੱਤੀ।

ਸਾਬਕਾ MP ਡਾ. ਧਰਮਵੀਰ ਗਾਂਧੀ ਨੇ ਫੜਿਆ ਕਾਂਗਰਸ ਦਾ ਪਲ੍ਹਾ

ਉਨ੍ਹਾਂ ਦੱਸਿਆ ਕਿ ਕਰਾਸ ਕੰਟਰੀ ਵਿੱਚ ਖਿਡਾਰੀਆਂ ਨੂੰ ਟੇਡੇ-ਮੇਡੇ ਰਸਤਿਆਂ, ਕੀਚੜ, ਉਤਾਰ ਚੜ੍ਹਾ ਵਾਲੇ ਪਹਾੜੀ ਰਸਤਿਆਂ ਅਤੇ ਪਾਣੀ ਦੀਆਂ ਬੌਛਾਰਾਂ ਦਾ ਵੀ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ 628 ਖਿਡਾਰੀਆਂ ਨੇ ਦੌੜ ਪੂਰੀ ਕੀਤੀ। ਦੌੜ ਪੂਰੀ ਕਰਨ ਵਾਲਿਆਂ ਵਿੱਚ ‘ਵਰਸਿਟੀ ਦੇ ਐਥਲੀਟ ਰਵੀ ਅਤੇ ਆਸਿਫ ਖਾਨ ਪਹਿਲੇ 10 ਖਿਡਾਰੀਆਂ ਵਿੱਚ ਰਹੇ। ਚੇਤੇ ਰਹੇ ਕਿ ਵਰਸਿਟੀ ਦੇ ਦੋ ਹੋਰ ਖਿਡਾਰੀ ਮੰਨੂ ਪੰਵਾਰ ਤੇ ਭੁਪੇਂਦਰ ਨੇ ਦੌੜ ਪੂਰੀ ਕਰਕੇ ‘ਵਰਸਿਟੀ ਨੂੰ ਚੈਂਪੀਅਨ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ।

 

ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ 15 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ ਜੇਲ੍ਹ

ਨਵੀਂ ਦਿੱਲੀ: ਕਥਿਤ ਸ਼ਰਾਬ ਘੋਟਾਲੇ ਕੇਸ ਵਿਚ ਈ.ਡੀ ਦੀ ਗ੍ਰਿਫ਼ਤਾਰੀ ਦਾ ਸਾਹਮਣਾ ਕਰ ਰਹੇ ਅਰਵਿੰਦ ਕੇਜਰੀਵਾਲ ਨੂੰ ਅੱਜ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਅੱਜ ਕੋਰਟ ਨੇ ਕੇਜਰੀਵਾਲ ਨੂੰ 15 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਅੱਜ ਦੀ ਸੁਣਵਾਈ ਦੌਰਾਨ ਈ.ਡੀ ਨੇ ਕੇਜਰੀਵਾਲ ਉਤੇ ਜਾਂਚ ਵਿਚ ਸਹਿਯੋਗ ਨਾ ਕਰਨ ਦਾ ਦੋਸ਼ ਲਗਾਇਆ ਹੈ।

ਸਾਬਕਾ MP ਡਾ. ਧਰਮਵੀਰ ਗਾਂਧੀ ਨੇ ਫੜਿਆ ਕਾਂਗਰਸ ਦਾ ਪਲ੍ਹਾ

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੇਜਰੀਵਾਲ ਵੱਲੋਂ ਜੇਲ੍ਹ ਵਿਚ ਕੁਝ ਜ਼ਰੂਰੀ ਦਵਾਈਆਂ ਅਤੇ ਤਿੰਨ ਕਿਤਾਬਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਹੈ। ਦੱਸ ਦਈਏ ਕਿ ਈਡੀ ਵੱਲੋਂ ਕਥਿਤ ਸਰਾਬ ਘੁਟਾਲੇ ਵਿਚ ਲੰਘੀ 21 ਮਾਰਚ ਦੀ ਦੇਰ ਸ਼ਾਮ ਨੂੰ ਸਰਕਾਰੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ 22 ਮਾਰਚ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੈ ਅਦਾਲਤ ਨੇ 28 ਮਾਰਚ ਤੱਕ ਈਡੀ ਦੀ ਹਿਰਾਸਤ ਵਿਚ ਪੁਛਗਿਛ ਲਈ ਭੇਜ ਦਿੱਤਾ ਸੀ।

ਸਾਬਕਾ MP ਡਾ. ਧਰਮਵੀਰ ਗਾਂਧੀ ਨੇ ਫੜਿਆ ਕਾਂਗਰਸ ਦਾ ਪਲ੍ਹਾ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਕਈ ਸਿਆਸੀ ਪਾਰਟੀਆਂ ਵਿਚ ਅਦਲਾ-ਬਦਲੀ ਦਾ ਦੌਰਾ ਜਾਰੀ ਹੈ। ਹੁਣ ਦੀ ਤਾਜ਼ਾ ਖ਼ਬਰ ਮੁਤਾਬਕ ਪਟਿਆਲਾ ਤੋਂ ਸੰਸਦ ਮੈਂਬਰ ਰਹਿ ਚੁੱਕੇ ਡਾ. ਧਰਮਵੀਰ ਗਾਂਧੀ ਨੇ ਪੰਜਾਬ ਕਾਂਗਰਸ ਪ੍ਰਧਾਨ ਦੀ ਮੌਜੂਦਗੀ ਵਿਚ ਕਾਂਗਰਸ ਦਾ ਪਲ੍ਹਾਂ ਫੜ੍ਹ ਲਿਆ ਹੈ। ਉਨ੍ਹਾਂ ਨੇ ਦਿੱਲੀ ਸਥਿਤ ਕਾਂਗਰਸ ਪਾਰਟੀ ਦੇ ਹੈੱਡਕੁਆਰਟਰ ਵਿਖੇ ਅਪਣੀ ਨਵਾਂ ਪੰਜਾਬ ਪਾਰਟੀ ਦਾ ਕਾਂਗਰਸ ਵਿਚ ਰਲੇਵਾਂ ਕਰ ਲਿਆ ਹੈ।

ਪੰਜਾਬ ਦੇ ਲੋਕਾਂ ਦੀ ਜੇਬ ’ਤੇ ਪਏਗਾ ਹੋਰ ਬੋਝ, ਟੋਲ ਪਲਾਜ਼ਿਆਂ ਦੇ ਰੇਟ ’ਚ ਭਾਰੀ ਵਾਧਾ

ਕਿਆਸ ਇਹ ਵੀ ਲਗਾਏ ਜਾ ਰਹੇ ਹਨ ਕਿ ਕਾਂਗਰਸ ਡਾ.ਗਾਂਧੀ ਨੂੰ ਪਟਿਆਲਾ ਤੋਂ ਆਪਣਾ ਉਮੀਦਵਾਰ ਐਲਾਨ ਸਕਦੀ ਹੈ। ਦੱਸ ਦੇਈਏ ਕਿ ਡਾ. ਗਾਂਧੀ ਨੇ ਸਾਲ 2019 ਵਿਚ ਆਜ਼ਾਦ ਚੋਣ ਲੜਦਿਆਂ ਵੀ 1,61,645 ਵੋਟਾਂ ਨਾਲ ਪਟਿਆਲਾ ’ਚ ਤੀਜਾ ਸਥਾਨ ਹਾਸਲ ਕੀਤਾ ਸੀ ਜਦਕਿ ਆਮ ਆਦਮੀ ਪਾਰਟੀ ਦੀ ਨੀਨਾ ਮਿੱਤਲ ਨੂੰ 56,877 ਵੋਟਾਂ ਮਿਲੀਆਂ ਸਨ। ਸਾਲ 2014 ’ਚ ਡਾ. ਗਾਂਧੀ ਨੇ ਪਟਿਆਲਾ ਲੋਕ ਸਭਾ ’ਚ 3,65,671 ਵੋਟ ਹਾਸਲ ਕਰ ਕੇ ਪ੍ਰਨੀਤ ਕੌਰ ਨੂੰ ਹਰਾਇਆ ਸੀ।

ਪੰਜਾਬ ਦੇ ਲੋਕਾਂ ਦੀ ਜੇਬ ’ਤੇ ਪਏਗਾ ਹੋਰ ਬੋਝ, ਟੋਲ ਪਲਾਜ਼ਿਆਂ ਦੇ ਰੇਟ ’ਚ ਭਾਰੀ ਵਾਧਾ

0

ਚੰਡੀਗੜ੍ਹ, 1 ਅਪ੍ਰੈਲ : ਸੂਬੇ ’ਚ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਹੁੰਦੇ ਹੀ ਪੰਜਾਬੀਆਂ ਦੀਆਂ ਜੇਬਾਂ ’ਤੇ ਬੋਝ ਵਧ ਗਿਆ ਹੈ। ਜੀ ਹਾਂ, ਸੜਕਾਂ ‘ਤੇ ਸਫ਼ਰ ਕਰਨ ਵਾਲਿਆਂ ਲਈ ਇਹ ਖ਼ਬਰ ਹੈ ਕਿਉਂਕਿ ਇੱਕ ਅਪ੍ਰੈਲ ਜਾਣੀ ਅੱਜ ਤੋਂ ਕੌਮੀ ਮਾਰਗਾਂ ‘ਤੇ ਲੱਗੇ ਟੋਲ ਪਲਾਜ਼ਿਆਂ ਦੇ ਰੇਟਾਂ ’ਚ ਵਾਧਾ ਕਰ ਦਿੱਤਾ ਗਿਆ ਹੈ। ਹੁਣ ਜੇਕਰ ਤੁਸੀਂ ਬਠਿੰਡਾ ਤੋਂ ਚੰਡੀਗੜ੍ਹ ਜਾਂ ਸੂੁਬੇ ਦੇ ਹੋਰਨਾਂ ਹਿੱਸਿਆਂ ਵਿਚ ਕੌਮੀ ਮਾਰਗਾਂ ਰਾਹੀਂ ਅਪਣੇ ਵਹੀਕਲਾਂ ’ਤੇ ਸਫ਼ਰ ਕਰਨਾ ਹੈ ਤਾਂ ਤੁਹਾਨੂੰ ਵੱਧ ਪੈਸੇ ਦੇਣੇ ਪੈਣਗੇ। ਇਸ ਸਬੰਧ ਵਿਚ ਪਿਛਲੇ ਕੁੱਝ ਦਿਨਾਂ ਤੋਂ ਵੱਖ ਵੱਖ ਅਖ਼ਬਾਰਾਂ ਵਿਚ ਨੋਟਿਸ ਦੇ ਕੇ ਟੋਲ ਪਲਾਜ਼ਿਆਂ ਦੇ ਪ੍ਰਬੰਧਕਾਂ ਵੱਲੋਂ ਜਾਣਕਾਰੀ ਵੀ ਦਿੱਤੀ ਗਈ ਹੈ।

ਈਡੀ ਵੱਲੋਂ ਕੇਜ਼ਰੀਵਾਲ ਨੂੰ ਅੱਜ ਮੁੜ ਅਦਾਲਤ ’ਚ ਕੀਤਾ ਜਾਵੇਗਾ ਪੇਸ਼

ਪਤਾ ਲੱਗਿਆ ਹੈ ਕਿ ਇਹ ਵਾਧਾ ਕਾਰਾਂ, ਜੀਪਾਂ ਆਦਿ ਲਈ ਪ੍ਰਤੀ ਟ੍ਰਿਪ 5 ਤੋਂ ਲੈ ਕੇ 20 ਤੱਕ ਕੀਤਾ ਗਿਆ ਹੈ। ਜਦਕਿ ਬੱਸਾਂ, ਟਰੱਕਾਂ ਤੇ ਹੋਰ ਕਮਰਸ਼ੀਅਲ ਵਾਹਨਾਂ ਲਈ 100 ਰੁਪਏ ਤੋਂ ਵੀ ਵੱਧ ਕੀਤਾ ਗਿਆ ਹੈ। ਇਸੇ ਤਰ੍ਹਾਂ ਐਲਸੀਵੀ ਵਾਹਨਾਂ ਲਈ ਇਹ ਵਾਧਾ 40 ਤੋਂ 50 ਰੁਪਏ ਤੱਕ ਕੀਤਾ ਗਿਆ ਹੈ। ਦਸਣਾ ਬਣਦਾ ਹੈ ਕਿ ਕੌਮੀ ਮਾਰਗ ਕੇਂਦਰ ਸਰਕਾਰ ਦੇ ਅਧੀਨ ਆਉਂਦੇ ਹਨ, ਜਿੰਨ੍ਹਾਂ ਨੂੰ ਬਣਾਉਣ ਤੋਂ ਲੈ ਕੇ ਰੱਖ-ਰਖਾਓ ਦਾ ਕੰਮ ਵੀ ਕੇਂਦਰ ਸਰਕਾਰ ਦੀ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਅ ਵੱਲੋਂ ਕੀਤਾ ਜਾਂਦਾ ਹੈ। ਐਨ.ਐਚ.ਆਈ ਵੱਲੋਂ ਇਹ ਮਾਰਗ ਟੋਲ ’ਤੇ ਦਿੱਤੇ ਜਾਂਦੇ ਹਨ।

ਡਾ ਧਰਮਵੀਰ ਗਾਂਧੀ ਪਟਿਆਲਾ ਤੋਂ ਪ੍ਰਨੀਤ ਕੌਰ ਦਾ ਕਰਨਗੇ ਮੁਕਾਬਲਾ, ਅੱਜ ਹੋਣਗੇ ਕਾਂਗਰਸ ‘ਚ ਸਾਮਲ

ਪਤਾ ਲੱਗਿਆ ਹੈ ਕਿ ਬਠਿੰਡਾ ਜਿਲ੍ਹੇ ਦੇ ਅਧੀਨ ਆਉਂਦੇ ਤਿੰਨਾਂ ਟੋਲ ਪਲਾਜਿਆਂ ਜੀਦਾ, ਬੱਲੂਆਣਾ ਅਤੇ ਲਹਿਰਾ ਮੁਹੱਬਤ ਵਿਚ ਵੀ ਵਾਧਾ ਹੋਇਆ ਹੈ। ਉਂਝ ਚੰਡੀਗੜ੍ਹ ਤੋਂ ਬਠਿੰਡਾ ਤੱਕ 5 ਟੋਲ ਪਲਾਜ਼ੇ ਪੈਂਦੇ ਹਨ ਤੇ ਇਹ ਵਾਧਾ ਸਾਰੇ ਟੋਲਾਂ ’ਤੇ ਹੋਇਆ ਹੈ। ਇਸੇ ਤਰ੍ਹਾਂ ਲਾਡੋਵਾਲ ਟੋਲ ਪਲਾਜ਼, ਜਲੰਧਰ, ਵਛੂਆ ਟੋਲ ਪਲਾਜ਼ਾ ਫ਼ਗਵਾੜਾ, ਬਹਰਾਮ ਟੋਲ ਪਲਾਜਾ, ਕੋਟ ਕਰੋੜ ਕਲਾਂ ਫ਼ਿਰੋਜਪੁਰ, ਨਿੱਝਰਪੁਰਾ ਅੰਮ੍ਰਿਤਸਰ ਆਦਿ ਥਾਵਾਂ ‘ਤੇ ਰੇਟਾਂ ਵਿਚ ਵਾਧਾ ਕੀਤਾ ਗਿਆ ਹੈ। ਇਹ ਵੀ ਦਸਣਾ ਬਣਦਾ ਹੈ ਕਿ ਭਲਕੇ ਜਾਣੀ 2 ਅਪ੍ਰੈਲ ਨੂੰ ਬਰਨਾਲਾ ਤੋਂ ਲੁਧਿਆਣਾ ਤੱਕ ਪੈਂਦੇ ਦੋਨੋਂ ਟੋਲ ਪਲਾਜ਼ੇ ਬੰਦ ਹੋ ਜਾਣ ਰਹੇ ਹਨ। ਇਹ ਟੋਲ ਪਲਾਜ਼ੇ ਸਟੇਟ ਹਾਈਵੇ ਉਪਰ ਪੈਂਦੇ ਹਨ ਤੇ ਸੂਬਾ ਸਰਕਾਰ ਅਧੀਨ ਆਉਂਦੇ ਹਨ।