Home Blog Page 1767

‘ਬਾਬਾ ਕਾਲਾ ਮਹਿਰ’ ਕਮੇਟੀ ਦਾ ਪੁਨਰ ਗਠਨ, ਪਰਮਜੀਤ ਸਿੰਘ ਪੰਮਾ ਸੰਧੂ ਬਣੇ ਪ੍ਰਧਾਨ

0

ਬਾਬਾ ਮਲਕੀਤ ਦਾਸ ਨੇ ਸਪੀਕਰ ਸੰਧਵਾਂ ਦੇ ਸਮੁੱਚੇ ਪਰਿਵਾਰ ਦੇ ਸੇਵਾ ਕਾਰਜਾਂ ਦੀ ਕੀਤੀ ਸ਼ਲਾਘਾ
ਕੋਟਕਪੂਰਾ, 29 ਮਾਰਚ :- ਬਾਬਾ ਕਾਲਾ ਮਹਿਰ ਬੀੜ ਸਿੱਖਾਂਵਾਲਾ ਕਮੇਟੀ ਦਾ ਪੁਨਰ ਗਠਨ ਕਰਦਿਆਂ ਪਰਮਜੀਤ ਸਿੰਘ ਪੰਮਾ ਸੰਧੂ ਨੂੰ ਨਵਾਂ ਪ੍ਰਧਾਨ ਚੁਣਿਆ ਗਿਆ। ਇਲਾਕੇ ਦੇ ਮੋਹਤਬਰ ਸੱਜਣਾ ਅਤੇ ਬਾਬਾ ਮਲਕੀਤ ਦਾਸ ਦੀ ਹਾਜਰੀ ਵਿੱਚ ਸਰਬਸੰਮਤੀ ਨਾਲ ਨਵੇਂ ਪ੍ਰਧਾਨ ਅਤੇ ਮੈਂਬਰਾਂ ਦੀ ਚੋਣ ਕੀਤੀ ਗਈ। ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਨੇ ਦੱਸਿਆ ਕਿ ਇਲਾਕੇ ਦੀਆਂ ਸੰਗਤਾਂ ਅਤੇ ਸ਼ਰਧਾਲੂਆਂ ਦੀ ਮੰਗ ਦੇ ਆਧਾਰ ’ਤੇ ਹੀ ਉਕਤ ਕਮੇਟੀ ਦਾ ਪੁਨਰ ਗਠਨ ਕਰਨ ਦੀ ਜਰੂਰਤ ਪਈ। ਉਹਨਾ ਕਿਹਾ ਕਿ ਬਾਬਾ ਕਾਲਾ ਮਹਿਰ ਜੀ ਦੀ ਯਾਦ ਵਿੱਚ 9 ਅਪੈ੍ਰਲ ਨੂੰ ਲੱਗਣ ਵਾਲੇ ਭਾਰੀ ਜੋੜ ਮੇਲੇ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ ਤੇ ਹੁਣ ਨਵੀਂ ਕਮੇਟੀ ਦੀ ਦੇਖ-ਰੇਖ ਹੇਠ ਮੇਲੇ ਵਿੱਚ ਆਉਣ ਵਾਲੀਆਂ ਸੰਗਤਾਂ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਪ੍ਰਬੰਧ ਕੀਤੇ ਜਾ ਰਹੇ ਹਨ।

ਭਗਵੰਤ ਮਾਨ ਨੇ ਬੇਟੀ ਦਾ ਨਾਂ ‘ਨਿਆਮਤ ਕੌਰ ਮਾਨ’ ਰੱਖਿਆ, ਛੁੱਟੀ ਮਿਲਣ ਤੋਂ ਬਾਅਦ ਪੁੱਜੇ ਘਰ

ਸਪੀਕਰ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਦੱਸਿਆ ਕਿ ਪਰਮਜੀਤ ਸਿੰਘ ਪੰਮਾ ਸੰਧੂ ਨੂੰ ਪ੍ਰਧਾਨ ਚੁਣਨ ਦੇ ਨਾਲ ਨਾਲ ਹਰਬੰਸ ਸਿੰਘ, ਗੁਰਭਜਨ ਸਿੰਘ, ਕਰਨਬੀਰ ਸਿੰਘ, ਗੁਰਾਂਦਿੱਤਾ ਸਿੰਘ ਸੰਧੂ, ਸੰਦੀਪ ਸਿੰਘ ਘਾਰੂ, ਸੁਰਿੰਦਰ ਸਿੰਘ ਸਿੱਖਾਂਵਾਲਾ, ਕੇਵਲ ਸਿੰਘ ਆਦਿਕ ਨੂੰ ਅਹੁਦੇਦਾਰਾਂ ਵਜੋਂ ਚੁਣਿਆ ਗਿਆ। ਬਾਬਾ ਮਲਕੀਤ ਦਾਸ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਸਾਫ ਸੁਥਰੇ ਅਕਸ ਅਤੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਭਾਵੇਂ ਸਪੀਕਰ ਸੰਧਵਾਂ ਦੇ ਸਮੁੱਚੇ ਪਰਿਵਾਰ ਵਲੋਂ ਪਿਛਲੇ ਲੰਮੇ ਸਮੇਂ ਤੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਲਗਾਤਾਰ ਜਾਰੀ ਹਨ ਪਰ ਐਨੀ ਵੱਡੀ ਤਾਕਤ ਮਿਲਣ ਦੇ ਬਾਵਜੂਦ ਵੀ ਸਪੀਕਰ ਸੰਧਵਾਂ ਨੇ ਕਦੇ ਆਪਣੇ-ਬਿਗਾਨੇ ਵਿੱਚ ਕੋਈ ਫ਼ਰਕ ਨਹੀਂ ਸਮਝਿਆ,

ਕਾਂਗਰਸ ਦੇ ਸੰਸਦ ਮੈਂਬਰਾਂ ਨੇ ਦਿੱਤੀ ਸਫ਼ਾਈ, ਨਹੀਂ ਛੱਡਣਗੇ ਪਾਰਟੀ

ਹਰ ਤਰਾਂ ਦੀ ਧੜੇਬੰਦੀ ਅਤੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਜਿੱਥੇ ਹਲਕੇ ਦੇ ਵਿਕਾਸ ਵੱਲ ਧਿਆਨ ਦਿੱਤਾ, ਉੱਥੇ ਲੋਕਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਦਾ ਹੱਲ ਮੌਕੇ ’ਤੇ ਹੀ ਕਰਨ ਦੀ ਕੌਸ਼ਿਸ਼ ਕੀਤੀ। ਨਵ-ਨਿਯੁਕਤ ਪ੍ਰਧਾਨ ਪਰਮਜੀਤ ਸਿੰਘ ਪੰਮਾ ਸੰਧੂ ਨੇ ਸਪੀਕਰ ਸੰਧਵਾਂ ਸਮੇਤ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਅਤੇ ਬਾਬਾ ਮਲਕੀਤ ਦਾਸ ਜੀ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਬਾਬਾ ਕਾਲਾ ਮਹਿਰ ਜੀ ਦੀ ਜਗਾ ਨੂੰ ਹੋਰ ਸੁੰਦਰ ਬਣਾਉਣ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਖਵੰਤ ਸਿੰਘ ਸਰਾਂ ਜਿਲਾ ਯੂਥ ਪ੍ਰਧਾਨ, ਡਾ. ਰਾਜਪਾਲ ਸਿੰਘ ਢੁੱਡੀ, ਗੁਰਮੀਤ ਸਿੰਘ ਧੂਰਕੋਟ, ਸੰਦੀਪ ਸਿੰਘ ਕੰਮੇਆਣਾ, ਜਸਵਿੰਦਰ ਸਿੰਘ ਬਰਾੜ, ਅਭੈ ਸਿੰਘ ਢਿੱਲੋਂ, ਜਗਸੀਰ ਸਿੰਘ, ਬੱਬੂ ਸਿੰਘ ਪੱਕਾ, ਲਖਵਿੰਦਰ ਸਿੰਘ ਢਿੱਲੋਂ ਗੱਗੀ ਸਿੰਘ ਸਿਰਸਿੜੀ, ਮਿਹਰ ਸਿੰਘ ਚੰਨੀ, ਜਸਪ੍ਰੀਤ ਸਿੰਘ ਚਾਹਲ, ਹਰਵਿੰਦਰ ਸਿੰਘ ਨੱਥੇਵਾਲਾ, ਭਜਨ ਸਿੰਘ ਭਾਣਾ, ਗੁਰਮੇਲ ਸਿੰਘ ਭਾਣਾ, ਹਰਪ੍ਰੀਤ ਸਿੰਘ ਮੁਹਾਰ ਆਦਿ ਵੀ ਹਾਜਰ ਸਨ।

 

ਕਿਸਾਨੀ ਮੰਗਾਂ ਸਬੰਧੀ ਉਗਰਾਹਾਂ ਜਥੇਬੰਦੀ ਨੇ ਕੀਤੀ ਖੇਤੀਬਾੜੀ ਮੰਤਰੀ ਨਾਲ ਮੀਟਿੰਗ

ਬਠਿੰਡਾ, 29 ਮਾਰਚ: ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵੱਲੋਂ ਅੱਜ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਤਲਵੰਡੀ ਸਾਬੋ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਕਿਸਾਨਾਂ ਨੇ ਜਿੱਥੇ ਤਲਵੰਡੀ ਸਾਬੋ ਇਲਾਕੇ ਵਿੱਚ ਪੈ ਰਹੀ ਗੈਸ ਪਾਈਪ ਲਾਈਨ ਦੇ ਮੁਆਵਜੇ ਦੇ ਮੁੱਦਿਆਂ ਨੂੰ ਚੁੱਕਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਪਣਾਈ ਜਾ ਰਹੀ ਪੱਖਪਾਤੀ ਨੀਤੀ ਦਾ ਵਿਰੋਧ ਕਰਦਿਆਂ ਸਰਕਾਰ ਨੂੰ ਇਸ ਮਾਮਲੇ ਵਿੱਚ ਦਖਲ ਅੰਦਾਜੀ ਦੇਣ ਦੀ ਅਪੀਲ ਕੀਤੀ, ਉੱਥੇ ਪਿਛਲੇ ਕੁਝ ਸਾਲਾਂ ਤੋਂ ਮਾੜੇ ਬੀਜਾਂ ਅਤੇ ਸਪਰੇਹਾਂ ਕਾਰਨ ਨਰਮੇ ਦੀ ਫਸਲ ਦੇ ਹੋ ਰਹੇ ਨੁਕਸਾਨ ਨੂੰ ਦੇਖਦਿਆਂ ਆਗਾਮੀ ਸੀਜਨ ਦੇ ਵਿੱਚ ਇਸ ਪ੍ਰਤੀ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕੀਤੀ।

ਆਮਦਨ ਕਰ ਵਿਭਾਗ ਦਾ ਕਾਂਗਰਸ ਨੂੰ ਹੋਰ ਝਟਕਾ, ਭੇਜਿਆ 1700 ਕਰੋੜ ਦਾ ਨੋਟਿਸ

ਕਿਸਾਨ ਆਗੂਆਂ ਨੇ ਕਿਹਾ ਕਿ ਬੀਟੀ ਕਾਟਨ ਦੇ ਨਾਮ ਤੇ ਏਜੰਟਾ ਵੱਲੋਂ ਕਿਸਾਨਾਂ ਨਾਲ ਮਾਰੀ ਜਾ ਰਹੀ ਠੱਗੀ ਦੇ ਚਲਦਿਆਂ ਸਖਤੀ ਕੀਤੀ ਜਾਵੇ ਤੇ ਅਜਿਹਾ ਕਰਨ ਵਾਲਿਆਂ ਵਿਰੁੱਧ ਪਰਚੇ ਦਰਜ ਕੀਤੇ ਜਾਣ। ਕਿਸਾਨ ਆਗੂਆਂ ਨੇ ਭਾਰਤ ਮਾਲਾ ਸੜਕ ਤਹਿਤ ਐਕਵਾਇਰ ਕੀਤੀ ਜਾ ਰਹੀ ਜਮੀਨ ਦੇ ਘੱਟ ਮੁਆਵਜ਼ੇ ਦੇਣ ਦੀ ਨੀਤੀ ਵਿੱਚ ਬਠਿੰਡਾ ਜਿਲ੍ਹੇ ਤਿੰਨ ਪਿੰਡਾਂ ਭੁੱਖਿਆਂਵਾਲੀ, ਦੱੁਨੇਵਾਲਾ ਅਤੇ ਸ਼ੇਰਗੜ੍ਹ ਦੇ ਕਿਸਾਨਾਂ ਨਾਲ ਅਪਣਾਈ ਜਾ ਰਹੀ ਮਤਰੇਈ ਮਾਂ ਵਾਲੀ ਨੀਤੀ ਦਾ ਵਿਰੋਧ ਕਰਦਿਆਂ ਉਹਨਾਂ ਨੂੰ ਵੀ ਦੂਜੇ ਪਿੰਡਾਂ ਦੀ ਤਰ੍ਹਾਂ ਬਣਦਾ ਮੁਆਵਜ਼ਾ ਦੇਣ ਦੀ ਲਈ ਕਿਹਾ ਗਿਆ। ਇਸਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਹੋਈ ਗੜ੍ਹੇਮਾਰੀ ਕਾਰਨ ਕਿਸਾਨਾਂ ਦੇ ਹੋੲੈ ਨੁਕਸਾਨ ਦੀ ਵੀ ਮੰਗ ਕੀਤੀ ਗਈ।

ਬਠਿੰਡਾ ਪੱਟੀ ਦੇ ਦੋ ਆਪ ਵਿਧਾਇਕਾਂ ਦੇ ਸਿਆਸੀ ਭਵਿੱਖ ਨੂੰ ਲੈ ਕੇ ਚਰਚਾਵਾਂ ਦਾ ਬਜ਼ਾਰ ਗਰਮ

ਇਸ ਦੌਰਾਨ ਖੇਤੀਬਾੜੀ ਮੰਤਰੀ ਜਥੇਦਾਰ ਖੁੱਡੀਆਂ ਨੇ ਕਿਸਾਨ ਆਗੂਆਂ ਨੂੰ ਉਹਨਾਂ ਦੀਆਂ ਮੰਗਾਂ ’ਤੇ ਪੂਰਨ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿੰਦਿਆਂ ਪ੍ਰਸ਼ਾਸਨਿਕ ਪੱਧਰ ’ਤੇ ਮਸਲਿਆਂ ਦੇ ਹੱਲ ਲਈ 4 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਤੈਅ ਕਰਵਾਈ। ਮੀਟਿੰਗ ਦੇ ਵਿੱਚ ਤਲਵੰਡੀ ਸਾਬੋ ਹਲਕੇ ਤੋਂ ਵਿਧਾਇਕਾ ਬੀਬੀ ਬਲਜਿੰਦਰ ਕੌਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਦੌਰਾਨ ਕਿਸਾਨ ਜਥੇਬੰਦੀ ਵੱਲੋਂ ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੱਗੀ, ਜਸਵੀਰ ਸਿੰਘ ਬੁਰਜ ਸੇਮਾ, ਜਗਦੇਵ ਸਿੰਘ ਜੋਗੇਵਾਲਾ, ਦਰਸਨ ਸਿੰਘ ਮਾਈਸਰਖ਼ਾਨਾ, ਜਗਸੀਰ ਸਿੰਘ ਝੂੰਬਾ, ਬਸੰਤ ਸਿੰਘ ਕੋਠਾ ਗੁਰੂ ਆਦਿ ਹਾਜ਼ਰ ਸਨ।

 

ਪੰਜਾਬ ਬਚਾਓ ਯਾਤਰਾ: ਸੁਖਬੀਰ ਬਾਦਲ ਵੱਲੋਂ ਪੰਜਾਬੀਆਂ ਨੂੰ ‘ਝਾੜੂ’, ‘ਪੰਜਾ’ ਅਤੇ ‘ਕਮਲ ਦ ਫੁੱਲ’ ਪੁੱਟ ਕੇ ਸੁਟਣ ਦੀ ਅਪੀਲ

0

ਰਾਮਪੁਰਾ ਫੂਲ/ਮੌੜ, 29 ਮਾਰਚ: ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਦੇ ਪੜਾਓ ਤਹਿਤ ਸ਼ੁੱਕਰਵਾਰ ਨੂੰ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫ਼ੂਲ ਅਤੇ ਮੋੜ ਹਲਕੇ ਵਿਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵੱਡਾ ਇਕੱਠ ਕੀਤਾ ਗਿਆ। ਇਸ ਦੌਰਾਨ ਸ: ਬਾਦਲ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਤਬਦੀਲੀ ਦੀ ਲਹਿਰ ਸ਼ੁਰੂ ਹੋ ਗਈ ਹੈ ਅਤੇ ਪੰਜਾਬੀ ’ਝਾੜੂ’, ’ਖੂਨੀ ਪੰਜਾ’ ਅਤੇ ’ਕਮਲ ਦਾ ਫੁੱਲ’ ਸੂਬੇ ਵਿਚੋਂ ਪੁੱਟ ਕੇ ਸੁੱਟਣ ਲਈ ਤਿਆਰ ਹਨ।ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਅਤੇ ਮੌੜ ਵਿਚ ਸਿਕੰਦਰ ਸਿੰਘ ਮਲੂਕਾ ਤੇ ਰਾਮਪੁਰਾ ਫੂਲ ਵਿਚ ਹਰਿੰਦਰ ਸਿੰਘ ਮਹਿਰਾਜ ਵਿਸੇਸ ਤੌਰ ’ਤੇ ਹਾਜ਼ਰ ਰਹੇ।

ਬਠਿੰਡਾ ਪੁਲਿਸ ਵੱਲੋਂ ਹੁਣ ਤੱਕ 29 ਨਸ਼ਾ ਤਸਕਰਾਂ ਦੀ ਕਰੀਬ 4 ਕਰੋੜ ਦੀ ਜਾਇਦਾਦ ਫ਼ਰੀਜ

ਲੋਕਾਂ ਵੱਲੋਂ ਸੂਬੇ ਭਰ ਵਿਚ ਯਾਤਰਾ ਨੂੰ ਭਰਵਾਂ ਹੁੰਗਾਰਾ ਦੇਣ ’ਤੇ ਧੰਨਵਾਦ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਖੇਤਰੀ ਪਾਰਟੀ ਦੀ ਹਮਾਇਤ ਲਈ ਡਟੇ ਰਹਿਣ। ਉਹਨਾਂ ਕਿਹਾ ਕਿ ਜੇਕਰ ਤੁਸੀਂ ਅਜਿਹਾ ਨਾ ਕੀਤਾ ਤਾਂ ਫਿਰ ਭਵਿੱਖ ਦੀਆਂ ਪੀੜੀਆਂ ਤੁਹਾਨੂੰ ਕਦੇ ਮੁਆਫ ਨਹੀਂ ਕਰਨਗੀਆਂ।ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਨੂੰ ਦਹਾਕਿਆਂ ਪਿੱਛੇ ਲੈ ਗਏ ਹਨ। ਉਹਨਾਂ ਕਿਹਾ ਕਿ ਕਾਂਗਰਸ ਨੇ ਪੂਰਨ ਕਰਜ਼ਾ ਮੁਆਫੀ ਦੇ ਝੂਠੇ ਵਾਅਦੇ ਕਰ ਕੇ ਕਿਸਾਨਾਂ ਨੂੰ ਮੂਰਖ ਬਣਾਇਆ।

ਸ਼੍ਰੋਮਣੀ ਕਮੇਟੀ ਵੱਲੋਂ 1260 ਕਰੋੜ ਦਾ ਸਲਾਨਾ ਬਜ਼ਟ ਪਾਸ, ਤਨਖ਼ਾਹਾਂ ’ਤੇ ਖ਼ਰਚ ਹੋਣਗੇ 533 ਕਰੋੜ

ਸ: ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਤੇ ਗਰੀਬਾਂ ਨੂੰ ਸਭ ਤੋਂ ਵੱਡੀ ਮਾਰ ਪਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫੈਸਲਾਕੁੰਨ ਫਤਵਾ ਦੇਣ। ਉਹਨਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਤੁਹਾਡੇ ਹਿੱਤਾਂ ਤੇ ਤੁਹਾਡੀਆਂ ਇੱਛਾਵਾਂ ਦੀ ਪ੍ਰਤੀਨਿਧਤਾ ਕਰਦਾ ਹੈ। ਉਹਨਾਂ ਕਿਹਾ ਕਿ ਦਿੱਲੀ ਆਧਾਰਿਤ ਪਾਰਟੀਆਂ ਵਾਸਤੇ ਸੱਤਾ ਸਭ ਤੋਂ ਜ਼ਰੂਰੀ ਹੈ ਤੇ ਇਸੇ ਕਾਰਨ ਉਹ ਸੂਬੇ ਦੇ ਹਿੱਤਾਂ ਨਾਲ ਸਮਝੌਤਾ ਕਰ ਜਾਂਦੀਆਂ ਹਨ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਵੀ ਹਾਜ਼ਰ ਸਨ।

 

ਮੋਗਾ ਪੁਲਿਸ ਨੇ ਚਾਰ ਨਸ਼ਾ ਤਸਕਰਾਂ ਦੀ 2 ਕਰੋੜ 14 ਲੱਖ ਦੀ ਕੀਮਤ ਦੀ ਜਾਇਦਾਦ ਨੂੰ ਕੀਤਾ ਫ਼ਰੀਜ਼

0

ਮੋਗਾ, 29 ਮਾਰਚ: ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਡੀਜੀਪੀ ਗੌਰਵ ਯਾਦਵ ਦੇ ਹੁਕਮਾਂ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਐੱਨਡੀਪੀਐੱਸ ਐਕਟ ਦੀ ਧਾਰਾ 68ਐਫ (2) ਤਹਿਤ ਚਾਰ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਉਨਾਂ ਦੱਸਿਆ ਕਿ ਨਸ਼ਾ ਤਸਕਰਾਂ ਦੀ ਜ਼ਾਇਦਾਦ ਜ਼ਬਦ ਕਰਨਾ ਪੰਜਾਬ ਪੁਲਿਸ ਦੇ ਸਖਤ ਕਦਮਾਂ ਵਿਚੋ ਇਕ ਹੈ, ਜੋਕਿ ਸਮਾਜ ਵਿਚ ਨਸ਼ਿਆਂ ਦੀ ਲਾਹਨਤ ਨੂੰ ਰੋਕਣ ਲਈ ਅਪਨਾਏ ਗਏ ਹਨ। ਜਿਸ ਵਿਚ ਗੈਰ ਕਾਨੂੰਨੀ ਤਰੀਕਿਆਂ ਨਾਲ ਹਾਸਲ ਕੀਤੀ ਜਾਇਦਾਦ ਦਾ ਨੁਕਸਾਨ ਵੀ ਸ਼ਾਮਲ ਹੈ।

ਬਠਿੰਡਾ ਪੁਲਿਸ ਵੱਲੋਂ ਹੁਣ ਤੱਕ 29 ਨਸ਼ਾ ਤਸਕਰਾਂ ਦੀ ਕਰੀਬ 4 ਕਰੋੜ ਦੀ ਜਾਇਦਾਦ ਫ਼ਰੀਜ

ਉਨਾਂ ਦੱਸਿਆ ਕਿ ਜ਼ਬਤ ਕੀਤੀ ਜਾਇਦਾਦ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਪ੍ਰਮਜੀਤ ਸਿੰਘ ਉਰਫ ਪੰਮਾ ਵਾਸੀ ਦੌਲੇਵਾਲਾ ਜਿਲ੍ਹਾ ਮੋਗਾ ਦੀ ਜਾਇਦਾਦ ਦੀ ਕੀਮਤ 19 ਲੱਖ, 76 ਹਜਾਰ 400 ਰੁਪਏ, ਗੁਰਦੀਪ ਕੌਰ ਵਾਸੀ ਦੌਲੇਵਾਲਾ ਜਿਲ੍ਹਾ ਮੋਗਾ ਦੀ ਜਾਇਦਾਦ ਦੀ ਕੀਮਤ 22 ਲੱਖ ਰੁਪਏ ਹੈ, ਗੁਰਚਰਨ ਸਿੰਘ ਵਾਸੀ ਪਿੰਡ ਰਾਊਕੇ ਕਲਾਂ ਦੀ ਜਾਇਦਾਦ ਦੀ ਕੀਮਤ 1 ਕਰੋੜ 34 ਲੱਖ, 83 ਹਜਾਰ, 812 ਰੁਪਏ ਹੈ ਅਤੇ ਸਰਬਜੀਤ ਸਿੰਘ ਉਰਫ ਸਰਬਾ ਆਰਓ ਮਲਸੀਆਂ, ਬਜਾਨ ਨਾਓ ਪਿੰਡ ਕੋਕਰੀ ਕਲਾਂ ਦੀ ਜਾਇਦਾਦ ਦੀ ਕੀਮਤ 37 ਲੱਖ, 80 ਹਜਾਰ, 426 ਰੁਪਏ ਦੀ ਹੈ। ਉਨਾਂ ਦੱਸਿਆ ਕਿ ਜ਼ਬਦ ਕੀਤੀ ਜਾਇਦਾਦ ਦੀ ਕੁੱਲ ਕੀਮਤ 2 ਕਰੋੜ 14 ਲੱਖ, 40 ਹਜਾਰ 638 ਰੁਪਏ ਹੈ।

 

ਬਠਿੰਡਾ ਪੁਲਿਸ ਵੱਲੋਂ ਹੁਣ ਤੱਕ 29 ਨਸ਼ਾ ਤਸਕਰਾਂ ਦੀ ਕਰੀਬ 4 ਕਰੋੜ ਦੀ ਜਾਇਦਾਦ ਫ਼ਰੀਜ

0

ਨਸ਼ਾ ਤਸਕਰ ਦੀ ਵੈਗਨਰ ਕਾਰ ਨੂੰ ਵੀ ਕੀਤਾ ਫਰੀਜ
ਬਠਿੰਡਾ, 29 ਮਾਰਚ: ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਜਿੱਥੇ ਉ੍ਹਨਾਂ ਨੂੰ ਕਾਬੂ ਕਰਨ ਦੇ ਲਈ ਕੋਸਿਸਾਂ ਕੀਤੀਆਂ ਜਾ ਰਹੀਆਂ ਹਨ, ਉਥੇ ਉਨ੍ਹਾਂ ਵੱਲੋਂ ਬਣਾਈਆਂ ਜਾਇਦਾਦਾਂ ਨੂੰ ਵੀ ਫ਼ਰੀਜ ਕੀਤਾ ਜਾ ਰਿਹਾ। ਇਸੇ ਕੜ੍ਹੀ ਤਹਿਤ ਹੁਣ ਤੱਕ ਬਠਿੰਡਾ ਪੁਲਿਸ ਵੱਲੋਂ 29 ਨਸ਼ਾ ਤਸਕਰਾਂ ਦੀ ਕਰੀਬ 4 ਕਰੋੜ ਦੀ ਜਾਇਦਾਦ ਨੂੰ ਫ਼ਰੀਜ ਕੀਤਾ ਗਿਆ ਹੈ।

ਪੰਜਾਬ ਪੁਲਿਸ ਵੱਲੋਂ ਅਮਰੀਕਾ-ਅਧਾਰਤ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼

ਜਦੋਂਕਿ ਹੁਣ ਇੱਕ ਤਾਜ਼ਾ ਮਾਮਲੇ ਵਿਚ ਇੱਕ ਕਥਿਤ ਨਸ਼ਾ ਤਸਕਰ ਦੀ ਵੈਗਨਰ ਕਾਰ ਵੀ ਫ਼ਰੀਜ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਡੀ.ਐੱਸ.ਪੀ ਸਿਟੀ-2 ਬਠਿੰਡਾਸਰਵਜੀਤ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ ਦੀਪਕ ਪਾਰੀਕ ਦੀ ਅਗਵਾਈ ਹੇਠ ਹੁਣ ਤੱਕ ਜਿਲ੍ਹਾ ਪੁਲਿਸ ਵੱਲੋਂ ਕੁੱਲ 44 ਐਨਡੀਪੀਐੱਸ ਐਕਟ ਤਹਿਤ ਕੇਸ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਭੇਜੇ ਗਏ ਸਨ ਜਿਹਨਾਂ ਵਿੱਚੋਂ 29 ਕੇਸ ਕਨਫਰਮ ਹੋ ਚੁੱਕੇ ਹਨ।

ਭਾਰਤੀ ਜਨਤਾ ਯੂਵਾ ਮੋਰਚੇ ਵੱਲੋਂ ਅਹੁੱਦੇਦਾਰਾਂ ਦਾ ਐਲਾਨ

ਇਸਤੋਂ ਇਲਾਵਾ ਹੰਸ ਰਾਜ ਸਿੰਘ ਉਰਫ ਹੰਸਾ ਵਾਸੀ ਮੁਹੱਲਾ ਸੁਈ ਵਾਲਾ ਜਿਲ੍ਹਾ ਬਰਨਾਲਾ ਮਨਜੀਤ ਕੌਰ ਉਰਫ ਵੀਰਾਂ ਵਾਸੀ ਗਲੀ ਨੰਬਰ 1 ਧੋਬੀਆਣਾ ਬਸਤੀ ਬਠਿੰਡਾ, ਜਿਹਨਾਂ ਪਾਸੋ 20 ਗ੍ਰਾਮ ਹੈਰੋਇਨ ਅਤੇ 8,40,000/- ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਸੀ, ਅਤੇ ਗਗਨਦੀਪ ਸਿੰਘ ਉਰਫ ਨਿੱਕਾ ਵਾਸੀ ਗਲੀ ਨੰਬਰ 21/1 ਅਜੀਤ ਰੋਡ ਬਠਿੰਡਾ ਪਾਸੋਂ 54 ਕਿੱਲੋ ਗ੍ਰਾਮ ਭੁੱਕੀ ਚੂਰਾ ਪੋਸਤ ਅਤੇ ਇਕ ਵੈਗਨਰ ਕਾਰ ਜਿਸਦੀ ਕੀਮਤ 95000/- ਰੁਪਏ ਸੀ। ਇਸ ਵੈਗਨਰ ਕਾਰ ਨੂੰ ਫਰੀਜ਼ ਕੀਤਾ ਗਿਆ ਹੈ, ਜਿਸਦਾ ਕੇਸ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਚੱਲੇਗਾ।ਪੁਲਿਸ ਮੁਖੀ ਨੇ ਦੱਸਿਆ ਕਿ ਨਸ਼ੇ ਦੀ ਤਸਕਰੀ ਕਰਨ ਵਾਲੇ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ।

 

ਪੰਜਾਬ ਪੁਲਿਸ ਵੱਲੋਂ ਅਮਰੀਕਾ-ਅਧਾਰਤ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼

0

ਪਿਸਤੌਲ, ਫਾਰਚੂਨਰ ਕਾਰ ਸਮੇਤ ਗੈਂਗ ਦੇ ਤਿੰਨ ਮੈਂਬਰ ਕਾਬੂ
ਚੰਡੀਗੜ੍ਹ, 29 ਮਾਰਚ: ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪਰੇਟਿੰਗ ਸੈੱਲ (ਐਸਐਸਓਸੀ) ਮੋਹਾਲੀ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਅਮਰੀਕਾ-ਅਧਾਰਿਤ ਚੌੜਾ ਮਧਰੇ ਗੈਂਗ ਦੇ ਪਵਿਤਰ ਚੌੜਾ ਅਤੇ ਹੁਸਨਦੀਪ ਸਿੰਘ ਵੱਲੋਂ ਚਲਾਏ ਜਾ ਰਹੇ ਅਪਰਾਧਿਕ ਨੈਟਵਰਕ ਦੇ ਤਿੰਨ ਮੁੱਖ ਸੰਚਾਲਕਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਵੱਲੋਂ ਉਨ੍ਹਾਂ ਕੋਲੋਂ .30 ਬੋਰ ਚੀਨੀ ਪਿਸਤੌਲ ਸਮੇਤ 15 ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦਿੱਤੀ।ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਲਵਜੀਤ ਸਿੰਘ ਉਰਫ਼ ਲਵ ਖੱਖ ਵਾਸੀ ਪਿੰਡ ਖੱਖ ਤਰਨਤਾਰਨ, ਗੁਰਸੇਵਕ ਸਿੰਘ ਉਰਫ਼ ਬੰਬ ਵਾਸੀ ਗੋਇੰਦਵਾਲ ਸਾਹਿਬ ਅਤੇ ਬਹਾਦਰ ਖ਼ਾਨ ਉਰਫ਼ ਖ਼ਾਨ ਭਗੜਾਣਾ ਵਾਸੀ ਫ਼ਤਹਿਗੜ੍ਹ ਸਾਹਿਬ ਵਜੋਂ ਹੋਈ ਹੈ।

ਭਾਰਤੀ ਜਨਤਾ ਯੂਵਾ ਮੋਰਚੇ ਵੱਲੋਂ ਅਹੁੱਦੇਦਾਰਾਂ ਦਾ ਐਲਾਨ

ਪੁਲਿਸ ਟੀਮਾਂ ਨੇ ਉਨ੍ਹਾਂ ਦੀ ਟੋਇਟਾ ਫਾਰਚੂਨਰ ਗੱਡੀ ਵੀ ਜ਼ਬਤ ਕਰ ਲਈ ਹੈ।ਇਹ ਸਫ਼ਲਤਾ ਐਸ.ਏ.ਐਸ.ਨਗਰ ਜਿਲ੍ਹਾ ਪੁਲਿਸ ਵੱਲੋਂ ਇਸੇ ਗਿਰੋਹ ਦੇ ਇੱਕ ਹੋਰ ਮੈਂਬਰ ਗੁਰਇਕਬਾਲ ਸਿੰਘ ਉਰਫ ਰੋਬਿਨ ਦੀ ਹਥਿਆਰਾਂ ਸਮੇਤ ਗ੍ਰਿਫ਼ਤਾਰੀ ਉਪਰੰਤ ਪ੍ਰਾਪਤ ਹੋਈ।ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਵਿਅਕਤੀ ਕਤਲ, ਇਰਾਦਾ ਕਤਲ, ਡਕੈਤੀ, ਅਸਲਾ ਐਕਟ, ਐਨਡੀਪੀਐਸ ਸਮੇਤ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਸਨ ਅਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਆਪਣੀ ਅਸਲ ਪਛਾਣ ਛੁਪਾ ਕੇ ਮੁਹਾਲੀ ਵਿੱਚ ਰਹਿ ਰਹੇ ਸਨ।ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰੀ ਕੀਤੇ ਗਏ ਵਿਅਕਤੀ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਅਤੇ ਗੈਂਗਸਟਰ ਪਵਿੱਤਰ ਚੌੜਾ ਦੇ ਲਗਾਤਾਰ ਸੰਪਰਕ ਵਿੱਚ ਸਨ ਅਤੇ ਸਰਹੱਦੀ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਮਿੱਥ ਕੇ ਕਤਲ ਦੀ ਘਟਨਾਵਾਂ ਅਤੇ ਹੋਰ ਅਪਰਾਧਿਕ/ਗੈਂਗਸਟਰ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਸਨ।

ਦਸਤਾਰ ਏ ਖਾਲਸਾ ਵੱਲੋਂ ਦਸਤਾਰ ਮੁਕਾਬਲੇ ਰਾਜਪੁਰਾ ਵਿਖੇ 31 ਮਾਰਚ ਨੂੰ

ਜਿਕਰਯੋਗ ਹੈ ਕਿ ਹਾਲ ਹੀ ਵਿੱਚ ਪਵਿਤਰ ਚੌੜਾ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਅੱਤਵਾਦੀ ਲਖਬੀਰ ਸਿੰਘ ਲੰਡਾ ਅਤੇ ਉਸਦੇ ਹੋਰ ਮੈਂਬਰਾਂ ਨਾਲ ਮਿਲ ਗਿਆ ਹੈ।ਇਸ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ, ਡੀਆਈਜੀ ਕਾਊਂਟਰ ਇੰਟੈਲੀਜੈਂਸ ਜੇ ਏਲੈਂਚੇਜ਼ੀਅਨ ਨੇ ਦੱਸਿਆ ਕਿ ਭਰੋਸੇਯੋਗ ਸੂਹ ਮਿਲਣ ਉਪਰੰਤ, ਐਸਐਸਓਸੀ ਮੁਹਾਲੀ ਦੀਆਂ ਪੁਲਿਸ ਟੀਮਾਂ ਨੇ ਮੁਹਾਲੀ ਦੇ ਇਕ ਫਲੈਟ, ਜਿੱਥੇ ਉਕਤ ਤਿੰਨੋਂ ਮੁਲਜ਼ਮ ਰਹਿ ਰਹੇ ਸਨ, ਵਿੱਚ ਛਾਪਾ ਮਾਰ ਕੇ ਇਨ੍ਹਾਂ ਮੁਲਜ਼ਮਾਂ ਨੂੰ ਆਧੁਨਿਕ ਹਥਿਆਰ ਸਮੇਤ ਸਫ਼ਲਤਾਪੂਰਵਕ ਕਾਬੂ ਕਰ ਲਿਆ।ਉਨ੍ਹਾਂ ਦੱਸਿਆ ਕਿ ਮੁਲਜ਼ਮ ਲਵਜੀਤ ਸਿੰਘ ਉਰਫ਼ ਲਵ ਖੱਖ ਭਗੌੜਾ (ਪੀ.ਓ.) ਹੈ, ਜਦਕਿ ਗੁਰਸੇਵਕ ਬੰਬ ਤਰਨਤਾਰਨ ਪੁਲੀਸ ਵੱਲੋਂ ਇਰਾਦਾ ਕਤਲ ਮਾਮਲੇ ਵਿੱਚ ਲੋੜੀਂਦਾ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਸਬੰਧੀ ਹੋਰ ਪੁੱਛਗਿੱਛ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਉਮੀਦ ਹੈ।ਇਸ ਸਬੰਧੀ ਅਸਲਾ ਐਕਟ ਦੀ ਧਾਰਾ 25 ਅਤੇ 25 (7) ਅਤੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 120-ਬੀ ਤਹਿਤ ਥਾਣਾ ਐਸਐਸਓਸੀ, ਮੁਹਾਲੀ ਵਿਖੇ ਕੇਸ ਦਰਜ ਕੀਤਾ ਗਿਆ ਹੈ।

 

ਭਾਰਤੀ ਜਨਤਾ ਯੂਵਾ ਮੋਰਚੇ ਵੱਲੋਂ ਅਹੁੱਦੇਦਾਰਾਂ ਦਾ ਐਲਾਨ

0

ਬਠਿੰਡਾ, 29 ਮਾਰਚ: ਆਉਣ ਵਾਲੇ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਪ੍ਰਧਾਨ ਭਾਜਪਾ ਬਠਿੰਡਾ ਸ਼ਹਿਰੀ ਸਰੂਪ ਚੰਦ ਸਿੰਗਲਾ ਦੇ ਨਿਰਦੇਸ਼ਾਂ ਹੇਠ ਯੂਵਾ ਮੋਰਚਾ ਬਠਿੰਡਾ ਸ਼ਹਿਰੀ ਦੀ ਮੀਟਿੰਗ ਸ਼ਹਿਰੀ ਪ੍ਰਧਾਨ ਗੌਰਵ ਨਿਧਾਨਿਆਂ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਭਾਜਪਾ ਜਿਲ੍ਹਾ ਜਰਨਲ ਸਕੱਤਰ ਅਤੇ ਭਾਜਪਾ ਯੂਵਾ ਮੋਰਚਾ ਦੇ ਇੰਚਾਰਜ ਉਮੇਸ਼ ਸ਼ਰਮਾ ਵਿਸ਼ੇਸ਼ ਤੋਰ ’ਤੇ ਸ਼ਾਮਿਲ ਹੋਏ ਅਤੇ ਨੌਜਵਾਨਾਂ ਨੂੰ ਅਗਾਮੀ ਚੋਣਾਂ ਲਈ ਹੁਣੇ ਤੋਂ ਡੱਟ ਕੇ ਬੂਥ ਪੱਧਰ ’ਤੇ ਟੀਮਾਂ ਤਿਆਰ ਕਰਨ ਲਈ ਕਿਹਾ। ਇਸ ਮੌਕੇ ਯੂਥ ਭਾਜਪਾ ਪ੍ਰਧਾਨ ਗੌਰਵ ਨਿਧਾਨਿਆਂ ਨੇ ਵਿਧਾਨ ਸਭਾ ਇੰਚਾਰਜ ਅਤੇ ਸਰਕਲ (ਮੰਡਲ) ਇੰਚਾਰਜਾ ਦੀ ਨਿਯੁਕਤੀ ਕੀਤੀ ਗਈ।

ਦਸਤਾਰ ਏ ਖਾਲਸਾ ਵੱਲੋਂ ਦਸਤਾਰ ਮੁਕਾਬਲੇ ਰਾਜਪੁਰਾ ਵਿਖੇ 31 ਮਾਰਚ ਨੂੰ

ਇੰਨ੍ਹਾਂ ਤਹਿਤ ਵਿਧਾਨ ਸਭਾ ਬਠਿੰਡਾ ਤੋਂ ਯੂਵਾ ਮੋਰਚਾ ਦੇ ਮੁਨੀਸ਼ ਮੰਗਲਾ, ਭੁੱਚੋ ਵਿਧਾਨ ਸਭਾ ਤੋਂ ਫਰੈਂਕ ਗਰਗ ਨੂੰ ਇੰਚਾਰਜ ਅਤੇ ਰੋਹਿਤ ਨੂੰ ਸਹਿ ਇੰਚਾਰਜ ਬਠਿੰਡਾ ਦਿਹਾਤੀ ਤੋਂ ਦੀਪਕ ਸ਼ਰਮਾ ਨੂੰ ਇੰਚਾਰਜ ਲਗਾਇਆ ਗਿਆ। ਇਸ ਤੋਂ ਇਲਾਵਾ ਜਗਮੀਤ ਸਿੰਘ ਨੂੰ ਨੋਰਥ ਸਰਕਲ, ਗੌਰਵ ਗਰਗ ਨੂੰ ਪੁਰਬ ਸਰਕਲ, ਪੱਲਵੀ ਕਾਸ਼ਯਪ ਨੂੰ ਸੈਂਟਰ ਸਰਕਲ, ਨਰੇਸ਼ ਅਰੋੜਾ ਨੂੰ ਪੱਛਮੀ ਸਰਕਲ, ਸੰਦੀਪ ਕੁਮਾਰ ਨੂੰ ਸਾਊਥ ਸਰਕਲ, ਜਸਪ੍ਰੀਤ ਸਿੰਘ ਦਿਉਣ ਨੂੰ ਗੋਨਿਆਣਾ ਸਰਕਲ, ਲੋਹਿਤ ਸ਼ਰਮਾ ਨੂੰ ਨਥਾਣਾ ਸਰਕਲ, ਰੋਹਿਤ ਗਰਗ ਨੂੰ ਭੁੱਚੋ ਸਰਕਲ, ਸੰਦੀਪ ਚੌਹਾਨ ਨੂੰ ਬੱਲੂਆਣਾ ਸਰਕਲ, ਰਿੱਕੀ ਸਿੰਗਲਾ ਨੂੰ ਘੁੱਦਾ ਸਰਕਲ, ਡਾ. ਹੈੱਪੀ ਕਲੇਰ ਨੂੰ ਕੋਟਸ਼ਮੀਰ ਸਰਕਲ ਅਤੇ ਮੁਕੇਸ਼ ਕੁਮਾਰ ਨੂੰ ਸੰਗਤ ਸਰਕਲ ਦਾ ਇੰਚਾਰਜ (ਪ੍ਰਭਾਰੀ) ਨਿਯੁਕਤ ਕੀਤਾ ਗਿਆ।

ਸ਼੍ਰੋਮਣੀ ਕਮੇਟੀ ਵੱਲੋਂ 1260 ਕਰੋੜ ਦਾ ਸਲਾਨਾ ਬਜ਼ਟ ਪਾਸ, ਤਨਖ਼ਾਹਾਂ ’ਤੇ ਖ਼ਰਚ ਹੋਣਗੇ 533 ਕਰੋੜ

ਇਸ ਮੌਕੇ ਜਿਲ੍ਹਾ ਪ੍ਰਧਾਨ ਗੌਰਵ ਨਿਧਾਨਿਆਂ ਨੇ ਕਿਹਾ ਕਿ ਆਉਣ ਵਾਲਿਆਂ ਲੋਕ ਸਭਾ ਚੌਣਾ ਵਿੱਚ ਭਾਜਪਾ ਪੰਜਾਬ ਦੀਆਂ 13 ਲੋਕ ਸਭਾ ਸੀਟਾ ਬੇਹਤਰੀਨ ਪ੍ਰਦਰਸ਼ਨ ਕਰੇਗੀ, ਯੂਥ ਭਾਜਪਾ ਬਠਿੰਡਾ ਦੀ ਟੀਮ ਘਰ ਘਰ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 10 ਸਾਲਾ ਦੇ ਕੰਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰੇਗੀ। ਇਸ ਮੌਕੇ ਮੀਨੂ ਬੇਗਮ, ਰਣਜੀਤ ਪਾਸਵਾਨ, ਜਸਵਿੰਦਰ ਸਿੰਘ, ਗੌਰਵ ਜਿੰਦਲ, ਸੌਰਵ ਗਰਗ, ਕੋਟ ਸ਼ਮੀਰ ਮੰਡਲ ਪ੍ਰਧਾਨ ਜਗਦੀਪ ਸਿੰਘ, ਲਵ ਨਨਚਾਹਲ, ਬੱਲੂਆਣਾ ਮੰਡਲ ਪ੍ਰਧਾਨ ਜਗਦੀਪ ਸਿੰਘ, ਕਮਲ ਨਿਧਾਨਿਆਂ ਆਦਿ ਹਾਜ਼ਰ ਸਨ।

 

ਦਸਤਾਰ ਏ ਖਾਲਸਾ ਵੱਲੋਂ ਦਸਤਾਰ ਮੁਕਾਬਲੇ ਰਾਜਪੁਰਾ ਵਿਖੇ 31 ਮਾਰਚ ਨੂੰ

ਜੈਤੂ ਬੱਚਿਆਂ ਨੂੰ ਲੱਖਾਂ ਦੇ ਇਨਾਮਾਂ ਨਾਲ ਕੀਤਾ ਜਾਵੇਗਾ ਸਨਮਾਨਿਤ
ਰਾਜਪੁਰਾ, 29 ਮਾਰਚ: ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਦਸਤਾਰ ਏ ਖਾਲਸਾ ਰਾਜਪੁਰਾ ਕੈਲੇਫੋਰਨੀਆ ਵੱਲੋਂ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਦਸਤਾਰ, ਦੁਮਾਲਾ ਲੰਮੇ ਕੇਸ, ਲੰਮੇ ਦਾੜ੍ਹੇ, ਬਿਨਾਂ ਸ਼ੀਸ਼ੇ ਤੋਂ ਦਸਤਾਰ ਸਜਾਉਣ ਦੇ ਮੁਕਾਬਲੇ 31 ਮਾਰਚ ਦਿਨ ਐਤਵਾਰ ਨੂੰ ਝੰਡਾ ਗਰਾਊਂਡ ਰਾਜਪੁਰਾ ਵਿਖੇ ਕਰਵਾਏ ਜਾ ਰਹੇ ਹਨ ਜਿਸ ਦਾ ਪੋਸਟਰ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਜਪੁਰਾ ਦੇ ਇੰਚਾਰਜ ਚਰਨਜੀਤ ਸਿੰਘ ਬਰਾੜ ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ ਤੇ ਪਿਛਲੇ ਲੰਮੇ ਸਮੇਂ ਤੋਂ ਦਸਤਾਰ ਖੇਤਰ ਵਿਚ ਸੇਵਾ ਨਿਭਾ ਰਹੇ ਡਾ.ਮਨਦੀਪ ਸਿੰਘ ਖੁਰਦ ਮੁੱਖ ਸੇਵਾਦਾਰ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਜਾਰੀ ਕੀਤਾ ਗਿਆ।ਇਸ ਮੌਕੇ ਸਮਾਗਮ ਦੇ ਮੁੱਖ ਪ੍ਰਬੰਧਕ ਲਖਵਿੰਦਰ ਸਿੰਘ ਲੱਖਾ ਯੂ.ਐਸ.ਏ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਬੱਚਿਆਂ ਨੂੰ ਲੱਖਾਂ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਅਤੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।

ਸ਼੍ਰੋਮਣੀ ਕਮੇਟੀ ਵੱਲੋਂ 1260 ਕਰੋੜ ਦਾ ਸਲਾਨਾ ਬਜ਼ਟ ਪਾਸ, ਤਨਖ਼ਾਹਾਂ ’ਤੇ ਖ਼ਰਚ ਹੋਣਗੇ 533 ਕਰੋੜ

ਉਨਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਦਸਤਾਰ ਖੇਤਰ ਵਿੱਚ ਸੇਵਾਵਾਂ ਨਿਭਾਉਂਦੇ ਆ ਰਹੇ ਦਸਤਾਰ ਕੋਚ ਤੇ ਸੰਸਥਾਵਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।ਇਸ ਸਮਾਗਮ ਵਿੱਚ ਸ. ਪ੍ਰਭਸਿਮਰਨ ਸਿੰਘ ਹੈੱਡਮਾਸਟਰ,ਡਾ.ਸੁਖਪ੍ਰੀਤ ਸਿੰਘ ਉਦੋਕੇ,ਡਾ ਹਰਪ੍ਰੀਤ ਸਿੰਘ ਖਾਲਸਾ,ਢਾਡੀ ਜੱਥਾ ਗੁਰਪ੍ਰੀਤ ਸਿੰਘ ਲਾਂਡਰਾਂ,ਪੰਜਾਬੀ ਲੋਕ ਗਾਇਕ ਪੰਮਾ ਡੂੰਮੇਵਾਲ ਬੱਚਿਆਂ ਨੂੰ ਦਸਤਾਰ ਸੰਬੰਧੀ ਜਾਣਕਾਰੀ ਦੇਣ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ।ਇਸ ਮੌਕੇ ਹਲਕਾ ਇੰਚਾਰਜ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਵਾਲੇ ਇਸ ਤਰ੍ਹਾਂ ਦੇ ਉਪਰਾਲੇ ਬਹੁਤ ਸ਼ਲਾਘਾਯੋਗ ਹਨ ਜੋਕਿ ਸਾਡੇ ਨੌਜਵਾਨ ਨੂੰ ਆਪਣੇ ਵਿਰਸੇ ਤੇ ਦਸਤਾਰ ਨਾਲ ਜੋੜਨ ਲਈ ਸਹਾਈ ਹੋਣਗੇ।ਇਸ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਡਾ.ਮਨਦੀਪ ਸਿੰਘ ਖੁਰਦ, ਮੀਤ ਪ੍ਰਧਾਨ ਪੁਸ਼ਪਿੰਦਰ ਸਿੰਘ ਰਵੀ ਅਮਰਗੜ੍ਹ, ਪਰਵਿੰਦਰ ਸਿੰਘ, ਇੰਟਰਨੈਸ਼ਨਲ ਦਸਤਾਰ ਕੋਚ ਗੁਰਿੰਦਰ ਸਿੰਘ ਕਿੰਗ, ਚੇਅਰਮੈਨ ਜਗਸੀਰ ਸਿੰਘ ਆਦਿ ਹਾਜ਼ਰ ਸਨ।

 

ਸ਼੍ਰੋਮਣੀ ਕਮੇਟੀ ਵੱਲੋਂ 1260 ਕਰੋੜ ਦਾ ਸਲਾਨਾ ਬਜ਼ਟ ਪਾਸ, ਤਨਖ਼ਾਹਾਂ ’ਤੇ ਖ਼ਰਚ ਹੋਣਗੇ 533 ਕਰੋੜ

0

ਸ਼੍ਰੀ ਅੰਮ੍ਰਿਤਸਰ ਸਾਹਿਬ, 29 ਮਾਰਚ: ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਅੱਜ ਅਗਲੇ ਵਿਤੀ ਸਾਲ ਲਈ 1260 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਜਨਰਲ ਸਕੱਤਰ ਭਾਈ ਰਜਿੰਦਰ ਸਿੰਘ ਮਹਿਤਾ ਵੱਲੋਂ ਇਹ ਬਜਟ ਪੇਸ਼ ਕੀਤਾ ਗਿਆ।

ਆਮਦਨ ਕਰ ਵਿਭਾਗ ਦਾ ਕਾਂਗਰਸ ਨੂੰ ਹੋਰ ਝਟਕਾ, ਭੇਜਿਆ 1700 ਕਰੋੜ ਦਾ ਨੋਟਿਸ

ਜਿਸਨੂੰ ਮੈਂਬਰਾਂ ਵੱਲੋਂ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ ਗਈ। ਪਾਸ ਕੀਤੇ ਇਸ ਬਜ਼ਟ ਵਿਚੋਂ 533 ਕਰੋੜ ਰੁਪਏ ਮੁਲਾਜਮਾਂ ਦੀਆਂ ਤਨਖ਼ਾਹਾਂ ਆਦਿ ’ਤੇ ਖਰਚ ਹੋ ਜਾਣਗੇ। ਜਦੋਂਕਿ ਧਰਮ ਪ੍ਰਚਾਰ ਦੇ ਲਈ 100 ਕਰੋੜ ਰੁਪਇਆ ਰੱਖਿਆ ਗਿਆ ਹੈ ਇਸੇ ਤਰ੍ਹਾਂ ਸਿੱਖਿਆ ’ਤੇ ਖ਼ਰਚ ਲਈ 251 ਕਰੋੜ ਰੁਪਏ ਰਾਖ਼ਵੇ ਰੱਖੇ ਗਏ ਹਨ।

ਆਮਦਨ ਕਰ ਵਿਭਾਗ ਦਾ ਕਾਂਗਰਸ ਨੂੰ ਹੋਰ ਝਟਕਾ, ਭੇਜਿਆ 1700 ਕਰੋੜ ਦਾ ਨੋਟਿਸ

ਨਵੀਂ ਦਿੱਲੀ, 29 ਮਾਰਚ : ਪਿਛਲੇ ਕੁੱਝ ਸਮੇਂ ਤੋਂ ਪਾਰਟੀ ਦੇ ਚੰਦੇ ਨੂੰ ਲੈ ਕੇ ਆਮਦਨ ਕਰ ਵਿਭਾਗ ਤੇ ਹੋਰਨਾਂ ਏਜੰਸੀਆਂ ਦੀ ਜਾਂਚ ਦਾ ਸਾਹਮਣਾ ਕਰ ਰਹੀ ਕਾਂਗਰਸ ਪਾਰਟੀ ਨੂੰ ਹੁਣ ਹੋਰ ਇੱਕ ਵੱਡਾ ਝਟਕਾ ਦਿੰਦਿਆਂ ਆਈਟੀਆਰ ਵਿਭਾਗ ਨੇ 1700 ਕਰੋੜ ਰੁਪਏ ਦਾ ਨੋਟਿਸ ਜਾਰੀ ਕੀਤਾ ਹੈ। ਵਿਭਾਗ ਨੇ ਇਹ ਰਕਮ 2017-18 ਤੋਂ 2020-21 ਦੇ ਮੁਲਾਂਕਣ ਤੋਂ ਬਾਅਦ ਜੁਰਮਾਨੇ ਅਤੇ ਵਿਆਜ ਸਹਿਤ ਭਰਨ ਲਈ ਕਿਹਾ ਹੈ।

ਭਗਵੰਤ ਮਾਨ ਨੇ ਬੇਟੀ ਦਾ ਨਾਂ ‘ਨਿਆਮਤ ਕੌਰ ਮਾਨ’ ਰੱਖਿਆ, ਛੁੱਟੀ ਮਿਲਣ ਤੋਂ ਬਾਅਦ ਪੁੱਜੇ ਘਰ

ਕਾਂਗਰਸ ਪਾਰਟੀ ਨੇ ਇਸ ਨੋਟਿਸ ’ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰਦਿਆਂ ਦੋਸ਼ ਲਗਾਇਆ ਕਿ ਵਿਰੋਧੀ ਪਾਰਟੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਸਰਕਾਰੀ ਏਜੰਸੀਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਗੌਰਤਲਬ ਹੈ ਕਿ ਇਸਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਖਾਤਿਆਂ ਨੂੰ ਫ਼ਰੀਜ ਵੀ ਕਰ ਦਿੱਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਕੱਲ੍ਹ ਕਾਂਗਰਸ ਦੇ ਵਕੀਲਾਂ ਵੱਲੋਂ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਗਿਆ ਸੀ ਪ੍ਰੰਤੂ ਉਥੋ ਵੀ ਰਾਹਤ ਨਹੀਂ ਮਿਲੀ ਸੀ। ਜਿਸ ਕਾਰਨ ਹੁਣ ਤਾਜ਼ੇ ਨੋਟਿਸ ਕਾਰਨ ਚੋਣਾਂ ਦੇ ਇਸ ਮੌਸਮ ਵਿਚ ਕਾਂਗਰਸੀ ਆਗੂਆਂ ਦੀਆਂ ਚਿੰਤਾਵਾਂ ਹੋਰ ਵਧ ਗਈਆਂ ਹਨ।