Home Blog Page 1766

ਗੁਰਦੀਪ ਸਿੰਘ ਝੁਨੀਰ ਬਣੇ ਬਠਿੰਡਾ ਡਿੱਪੂ ਦੇ ਮੀਤ ਪ੍ਰਧਾਨ

0

ਬਠਿੰਡਾ, 30 ਮਾਰਚ : ਅੱਜ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ 25/11 ਬ੍ਰਾਂਚ ਬਠਿੰਡਾ ਦੀ ਮੀਟਿੰਗ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਗੁਰਦੀਪ ਸਿੰਘ ਝੁਨੀਰ ਨੂੰ ਡੀਪੂ ਕਮੇਟੀ ਦਾ ਮੀਤ ਪ੍ਰਧਾਨ ਚੁਣਿਆ ਗਿਆ ਅਤੇ ਹੋਰ ਵੀ ਵੱਖ ਵੱਖ ਅਹੁਦਿਆਂ ਦੀ ਵੰਡ ਕੀਤੀ ਗਈ।

ਵੱਡੀ ਖੁਸ਼ਖਬਰੀ: ਪੰਜਾਬ ਦੇ ਵਿੱਚ ਦੋ ਹੋਰ ਟੋਲ ਪਲਾਜ਼ੇ ਹੋਣਗੇ ਬੰਦ

ਇਸ ਮੌਕੇ ਮੌਜੂਦ ਜਥੇਬੰਦੀ ਦੇ ਸਰਪ੍ਰਸਤ ਸੰਦੀਪ ਗਰੇਵਾਲ ਨੇ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਕਮੇਟੀ ਵਿੱਚ ਕਾਬਲੀਅਤ ਰੱਖਣ ਵਾਲੇ ਵਰਕਰਾਂ ਨੂੰ ਅਹੁਦੇ ਨਿਵਾਜੇ ਗਏ। ਡਿੱਪੂ ਪ੍ਰਧਾਨ ਕੁਲਦੀਪ ਸਿੰਘ ਬਾਦਲ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਉਹਨਾਂ ਦੇ ਕੰਮ ਪ੍ਰਤੀ ਐਕਟਿਵ ਰਹਿਣ ਲਈ ਸੁਚੇਤ ਕੀਤਾ।

 

ਭਾਜਪਾ ਵੱਲੋਂ ਰਾਜਨਾਥ ਸਿੰਘ ਦੀ ਅਗਵਾਈ ਹੇਠ ਚੋਣ ਮਨੋਰਥ ਪੱਤਰ ਕਮੇਟੀ ਦਾ ਗਠਨ

ਨਵੀਂ ਦਿੱਲੀ, 30 ਮਾਰਚ : ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮਨੋਰਥ ਪੱਤਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਭਾਜਪਾ ਦੇ ਸੀਨੀਅਰ ਆਗੂ ਤੇ ਦੇਸ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਬਣਾਈ ਇਸ 27 ਮੈਂਬਰੀ ਕਮੇਟੀ ਵਿਚ ਪਾਰਟੀ ਨੇ ਸੀਨੀਅਰ ਆਗੂਆਂ ਨੂੰ ਸ਼ਾਮਲ ਕੀਤਾ ਹੈ। ਇਸ ਕਮੇਟੀ ਦੇ ਕਨਵੀਨਰ ਵਿਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਕੋ-ਕਨਵੀਨਰ ਪਿਊਸ਼ ਗੋਇਲ ਨੂੰ ਬਣਾਇਆ ਗਿਆ ਹੈ।

 

 

ਹੈਵੀ ਕਮਰਸ਼ੀਅਲ ਵਹੀਕਲਾਂ ਦੀ ਸਵੇਰੇ 7 ਤੋਂ ਰਾਤ 8 ਵਜੇ ਤੱਕ ਸ਼ਹਿਰ ਅੰਦਰ ਦਾਖ਼ਲ ਹੋਣ ਤੇ ਰੋਕ : ਜ਼ਿਲ੍ਹਾ ਮੈਜਿਸਟਰੇਟ

0

ਬਠਿੰਡਾ, 30 ਮਾਰਚ : ਜ਼ਿਲ੍ਹਾ ਮੈਜਿਸਟਰੇਟ ਜਸਪ੍ਰੀਤ ਸਿੰਘ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਬਠਿੰਡਾ ਸ਼ਹਿਰ ਅੰਦਰ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹੈਵੀ ਕਮਰਸ਼ੀਅਲ ਵਹੀਕਲਾਂ (ਟਰੱਕ, ਟਰਾਲੇ, ਤੇਲ ਵਾਲੀਆਂ ਗੱਡੀਆਂ ਆਦਿ) ਦੀ ਸਵੇਰੇ 7 ਤੋਂ ਰਾਤ 8 ਵਜੇ ਤੱਕ ਸ਼ਹਿਰ ਅੰਦਰ ਦਾਖ਼ਲ ਹੋਣ ਤੇ ਪਾਬੰਦੀ ਲਗਾਈ ਗਈ ਹੈ।ਾਰੀ ਹੁਕਮਾਂ ਅਨੁਸਾਰ ਬਠਿੰਡਾ ਸ਼ਹਿਰ ਦੀ ਆਬਾਦੀ ਕਾਫ਼ੀ ਵਧ ਗਈ ਹੈ ਅਤੇ ਆਬਾਦੀ ਵਧਣ ਕਾਰਨ ਸ਼ਹਿਰ ਅੰਦਰ ਗੱਡੀਆਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।

ਲੁਧਿਆਣਾ ਤੇ ਪਟਿਆਲਾ ‘ਚ ਉਮੀਦਵਾਰਾਂ ਦੀ ਖੋਜ ਲਈ ਕਾਂਗਰਸ ਵੱਲੋਂ ਮੋਬਾਇਲ ਸਰਵੇਖਣ ਸ਼ੁਰੂ

ਇਸ ਤੋਂ ਇਲਾਵਾ ਸ਼ਹਿਰ ਅੰਦਰ ਕਾਫ਼ੀ ਗਿਣਤੀ ਵਿਚ ਹੈਵੀ ਕਮਰਸ਼ੀਅਲ ਵਹੀਕਲ ਵੀ ਦਾਖ਼ਲ ਹੁੰਦੇ ਹਨ। ਜਿੰਨ੍ਹਾਂ ਦੀ ਡਾਇਰਵਰਸ਼ਨ ਪਲਾਨ ਤਿਆਰ ਕੀਤਾ ਗਿਆ ਹੈ।ਜਾਰੀ ਹੁਕਮਾਂ ਅਨੁਸਾਰ ਮਾਨਸਾ ਸਾਈਡ ਤੋਂ ਆਉਣ ਵਾਲਾ ਟਰੈਫ਼ਿਕ ਆਈ.ਟੀ.ਆਈ ਚੌਂਕ ਰਾਹੀਂ ਹੁੰਦਾ ਹੋਇਆ ਟੀ-ਪੁਆਇੰਟ ਬਾਦਲ ਰੋਡ ਤੋਂ ਰਿੰਗ ਰੋਡ ਰਾਹੀਂ ਜਾਵੇਗਾ। ਇਸੇ ਤਰ੍ਹਾਂ ਡੱਬਵਾਲੀ ਸਾਈਡ ਤੋਂ ਆਉਣ ਵਾਲਾ ਟਰੈਫ਼ਿਕ ਟੀ-ਪੁਆਇੰਟ ਬਾਦਲ ਰੋਡ ਤੋਂ ਰਿੰਗ ਰੋਡ ਰਾਹੀਂ ਜਾਵੇਗਾ।

ਵੱਡੀ ਖੁਸ਼ਖਬਰੀ: ਪੰਜਾਬ ਦੇ ਵਿੱਚ ਦੋ ਹੋਰ ਟੋਲ ਪਲਾਜ਼ੇ ਹੋਣਗੇ ਬੰਦ

ਇਸੇ ਤਰ੍ਹਾਂ ਮਲੋਟ/ਮੁਕਤਸਰ ਸਾਈਡ ਤੋਂ ਆਉਣ ਵਾਲਾ ਟਰੈਫ਼ਿਕ ਟੀ-ਪੁਆਇੰਟ ਰਿੰਗ ਰੋਡ ਤੋਂ ਆਈ.ਟੀ.ਆਈ ਚੌਂਕ ਅਤੇ ਘਨੱਈਆ ਚੌਂਕ ਤੇ ਬਰਨਾਲਾ ਬਾਈਪਾਸ ਰਾਹੀਂ ਜਾਵੇਗਾ।ਇਸੇ ਤਰ੍ਹਾ ਗੋਨਿਆਣਾ ਸਾਈਡ ਤੋਂ ਆਉਣ ਵਾਲਾ ਟਰੈਫ਼ਿਕ ਘਨੱਈਆ ਚੌਂਕ ਬਠਿੰਡਾ, ਟੀ-ਪੁਆਇੰਟ ਰਿੰਗ ਰੋਡ ਮਲੋਟ ਰੋਡ ਤੋਂ ਰਿੰਗ ਰੋਡ, ਘਨੱਈਆ ਚੌਂਕ ਤੋਂ ਬਰਨਾਲਾ ਬਾਈਪਾਸ ਰਾਹੀਂ ਜਾਵੇਗਾ।ਇਸੇ ਤਰ੍ਹਾਂ ਚੰਡੀਗੜ੍ਹ ਸਾਈਡ ਤੋਂ ਆਉਣ ਵਾਲਾ ਟਰੈਫ਼ਿਕ ਬੀਬੀਵਾਲਾ ਚੌਂਕ ਬਠਿੰਡਾ ਤੋਂ ਘਨੱਈਆ ਚੌਂਕ ਤੋਂ ਅੱਗੇ ਜਾਵੇਗਾ। ਇਹ ਹੁਕਮ 27 ਮਈ 2024 ਤੱਕ ਲਾਗੂ ਰਹਿਣਗੇ।

 

ਲੁਧਿਆਣਾ ਤੇ ਪਟਿਆਲਾ ‘ਚ ਉਮੀਦਵਾਰਾਂ ਦੀ ਖੋਜ ਲਈ ਕਾਂਗਰਸ ਵੱਲੋਂ ਮੋਬਾਇਲ ਸਰਵੇਖਣ ਸ਼ੁਰੂ

ਪਟਿਆਲਾ/ ਲੁਧਿਆਣਾ, 30 ਮਾਰਚ : ਪਿਛਲੇ ਦਿਨੀਂ ਦੋ ਸਿਟਿੰਗ ਐਮ.ਪੀਜ਼ ਵੱਲੋਂ ਪਾਰਟੀ ਛੱਡਣ ਤੋਂ ਬਾਅਦ ਸੰਭਾਵੀਂ ਉਮੀਦਵਾਰਾਂ ਦੀ ਖ਼ੋਜ ਲਈ ਹੁਣ ਕਾਂਗਰਸ ਪਾਰਟੀ ਨੇ ਹਲਕੇ ਦੇ ਵੋਟਰਾਂ ਦਾ ਸਹਾਰਾ ਲੈਣ ਦਾ ਫੈਸਲਾ ਲਿਆ ਹੈ। ਜੀ ਹਾਂ, ਇਹ ਬਿਲਕੁਲ ਸੱਚ ਹੈ ਕਿਉਂਕਿ ਕਾਂਗਰਸ ਵੱਲੋਂ ਲੁਧਿਆਣਾ ਅਤੇ ਪਟਿਆਲਾ ’ਚ ਸੰਭਾਵੀਂ ਉਮੀਦਵਾਰ ਲੋਕਾਂ ਦੀ ਪਸੰਦ ਨਾਲ ਮੈਦਾਨ ਵਿਚ ਉਤਾਰਨ ਦਾ ਫੈਸਲਾ ਕੀਤਾ ਹੈ। ਇਸਦੇ ਲਈ ਮੋਬਾਇਲ ਰਾਹੀਂ ਸਰਵੇ ਕਰਵਾਇਆ ਜਾ ਰਿਹਾ। ਇਸ ਮੋਬਾਇਲ ਸਰਵੇ ਰਾਹੀਂ ਦੋਨਾਂ ਹਲਕਿਆਂ ਵਿਚੋਂ 4-4 ਉਮੀਦਵਾਰਾਂ ਦੇ ਨਾਮ ਦੱਸ ਕੇ ਲੋਕਾਂ ਤੋਂ ਉਨ੍ਹਾਂ ਦੀ ਪਸੰਦ ਪੁੱਛੀ ਜਾ ਰਹੀ ਹੈ।

ਨਾਨਕਮੱਤਾ ਡੇਰਾ ਮੁਖੀ ਕਤਲ ਕਾਂਡ: ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਹੀ ਕਰਵਾਇਆ ਸੀ ਕਤਲ!

ਸੂਚਨਾ ਮੁਤਾਬਕ ਲੁਧਿਆਣਾ ਦੇ ਵਿਚ ਰਵਨੀਤ ਸਿੰਘ ਬਿੱਟੂ ਦੀ ਥਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਐਮ.ਪੀ ਮਨੀਸ਼ ਤਿਵਾੜੀ, ਸਾਬਕਾ ਮੰਤਰੀ ਭਾਰਤ ਭੂਸਣ ਆਸ਼ੂ, ਸਾਬਕਾ ਮੰਤਰੀ ਤੇ ਸ਼੍ਰੀ ਬਿੱਟੂ ਦੇ ਚਚੇਰੇ ਭਰਾ ਗੁਰਕੀਰਤ ਸਿੰਘ ਕੋਟਲੀ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਦੇ ਨਾਮ ਸਾਹਮਣੇ ਕੀਤੇ ਗਏ ਹਨ। ਇਸੇ ਤਰ੍ਹਾਂ ਪਟਿਆਲਾ ਤੋਂ ਸਾਬਕਾ ਮੰਤਰੀ ਲਾਲ ਸਿੰਘ, ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਤੋਂ ਇਲਾਵਾ ਆਪ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਹਰਾਉਣ ਵਾਲੇ ਸਾਬਕਾ ਐਮ.ਪੀ ਡਾ ਧਰਮਵੀਰ ਗਾਂਧੀ ਦਾ ਨਾਂ ਸੰਭਾਵੀਂ ਉਮੀਦਵਾਰਾਂ ਦੀ ਲਿਸਟ ਵਿਚ ਰੱਖਿਆ ਗਿਆ ਹੈ।

ਵੱਡੀ ਖੁਸ਼ਖਬਰੀ: ਪੰਜਾਬ ਦੇ ਵਿੱਚ ਦੋ ਹੋਰ ਟੋਲ ਪਲਾਜ਼ੇ ਹੋਣਗੇ ਬੰਦ

ਪਾਰਟੀ ਦੇ ਉੱਚ ਸੂਤਰਾਂ ਨੇ ਖੁਲਾਸਾ ਕੀਤਾ ਕਿ ਅਜਿਹਾ ਕਰਨ ਦਾ ਮੰਤਵ ਲੋਕਾਂ ਦੀ ਨਬਜ਼ ਟਟੋਲਣਾ ਹੈ ਕਿਉਂਕਿ ਇਹਨਾਂ ਦੋਨਾਂ ਹਲਕਿਆਂ ਦੇ ਮੌਜੂਦਾ ਐਮਪੀਜ ਵੱਲੋਂ ਪਾਰਟੀ ਛੱਡਣ ਕਾਰਨ ਲੋਕਾਂ ਦੇ ਵਿੱਚ ਵੀ ਰੋਸ਼ ਦੇਖਣ ਨੂੰ ਮਿਲ ਰਿਹਾ ਹੈ। ਪਾਰਟੀ ਆਗੂਆਂ ਮੁਤਾਬਿਕ ਬੇਸ਼ੱਕ ਸਰਵੇਖਣ ਵਿੱਚ ਪੁੱਛੇ ਜਾ ਰਹੇ ਸਾਰੇ ਨਾਮ ਹੀ ਮਹੱਤਵਪੂਰਨ ਹਨ ਪ੍ਰੰਤੂ ਫਿਰ ਵੀ ਫੈਸਲਾ ਲੋਕਾਂ ਦੀ ਰਾਏ ਤੋਂ ਬਾਅਦ ਹੀ ਲਿਆ ਜਾਵੇਗਾ। ਦੱਸਣਾ ਬਣਦਾ ਹੈ ਕਿ ਪਾਰਟੀ ਆਗੂਆਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਲੁਧਿਆਣਾ ਤੋਂ ਮੌਜੂਦਾ ਐਮਪੀ ਰਵਨੀਤ ਸਿੰਘ ਬਿੱਟੂ ਹੀ ਕਾਂਗਰਸ ਪਾਰਟੀ ਦੇ ਇੱਕੋ ਇੱਕ ਦਾਵੇਦਾਰ ਸਨ ਜਿੰਨਾਂ ਨੂੰ ਟਿਕਟ ਦੇਣ ਲਈ ਹਾਈਕਮਾਂਡ ਨੂੰ ਨਾਮ ਭੇਜਿਆ ਗਿਆ ਸੀ। ਹਾਲਾਂਕਿ ਬੀਬੀ ਪਰਨੀਤ ਕੌਰ ਪਿਛਲੇ ਲੰਬੇ ਸਮੇਂ ਤੋਂ ਹੀ ਪਾਰਟੀ ਦੀ ਲਾਈਨ ਤੋਂ ਉਲਟ ਚੱਲ ਰਹੇ ਸਨ।

 

ਵੱਡੀ ਖੁਸ਼ਖਬਰੀ: ਪੰਜਾਬ ਦੇ ਵਿੱਚ ਦੋ ਹੋਰ ਟੋਲ ਪਲਾਜ਼ੇ ਹੋਣਗੇ ਬੰਦ

0

ਲੁਧਿਆਣਾ, 30 ਮਾਰਚ: ਪੰਜਾਬ ਵਾਸੀਆਂ ਨੂੰ ਜਲਦੀ ਹੀ ਹੋਰ ਵੱਡੀ ਰਾਹਤ ਮਿਲਣ ਜਾ ਰਹੀ ਹੈ। ਬਰਨਾਲਾ ਤੋਂ ਲੁਧਿਆਣਾ ਵਾਇਆ ਰਾਏਕੋਟ ਦੇ ਰਾਸਤੇ ਵਿਚਕਾਰ ਮੁੱਲਾਂਪੁਰ ਅਤੇ ਮਹਿਲ ਕਲਾਂ ਵਿੱਚ ਚੱਲ ਰਹੇ ਦੋ ਟੋਲ ਪਲਾਜੇ ਜਲਦ ਹੀ ਬੰਦ ਹੋਣ ਜਾ ਰਹੇ ਹਨ। ਇਹ ਟੋਲ ਪਲਾਜ਼ੇ ਕੰਪਨੀ ਵਲੋਂ ਚਲਾਏ ਜਾ ਰਹੇ ਹਨ। ਇਸ ਦਾ ਐਲਾਨ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਕੀਤਾ ਗਿਆ ਹੈ।

 

 

ਬਠਿੰਡਾ ਪੁਲਿਸ ਵੱਲੋਂ ਹੁਣ ਤੱਕ 29 ਨਸ਼ਾ ਤਸਕਰਾਂ ਦੀ ਕਰੀਬ 4 ਕਰੋੜ ਦੀ ਜਾਇਦਾਦ ਫ਼ਰੀਜ

ਉਹਨਾਂ ਦਾਅਵਾ ਕੀਤਾ ਕਿ ਹਾਲਾਂਕਿ ਕੰਪਨੀ ਵੱਲੋਂ ਕੋਵਿਡ ਅਤੇ ਕਿਸਾਨ ਅੰਦੋਲਨ ਦਾ ਵੇਰਵਾ ਦੇ ਕੇ 448 ਦਿਨ ਟੋਲ ਨੂੰ ਹੋਰ ਵਧਾਉਣ ਦੀ ਮੰਗ ਕੀਤੀ ਸੀ ਪਰੰਤੂ ਪੰਜਾਬ ਸਰਕਾਰ ਵੱਲੋਂ ਸਪੱਸ਼ਟ ਇੰਨਕਾਰ ਕਰ ਦਿੱਤਾ ਗਿਆ। ਜਿਸਤੋਂ ਬਾਅਦ ਹੁਣ ਇਹ ਦੋਵੇਂ ਟੋਲ ਪਲਾਜੇ ਮਿਤੀ 2 ਅਪ੍ਰੈਲ ਦੀ ਰਾਤ 12 ਵਜੇ ਬੰਦ ਹੋ ਜਾਣਗੇ। ਗੌਰਤਲਬ ਹੈ ਕਿ ਹੁਣ ਤੱਕ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਉਣ ਤੋਂ ਬਾਅਦ ਇੱਕ ਦਰਜਨ ਦੇ ਕਰੀਬ ਟੋਲ ਪਲਾਜ਼ੇ ਬੰਦ ਹੋ ਚੁੱਕੇ ਹਨ।

ਭਗਵੰਤ ਮਾਨ ਨੇ ਬੇਟੀ ਦਾ ਨਾਂ ‘ਨਿਆਮਤ ਕੌਰ ਮਾਨ’ ਰੱਖਿਆ, ਛੁੱਟੀ ਮਿਲਣ ਤੋਂ ਬਾਅਦ ਪੁੱਜੇ ਘਰ

ਹਾਲਾਂਕਿ ਇਹਨਾਂ ਸਾਰੇ ਟੋਲ ਪਲਾਜਿਆਂ ਨੂੰ ਚਲਾਉਣ ਵਾਲੀਆਂ ਕੰਪਨੀਆਂ ਦੇ ਵੱਲੋਂ ਕਰੋਨਾ ਅਤੇ ਕਿਸਾਨ ਅੰਦੋਲਨ ਦਾ ਬਹਾਨਾ ਬਣਾ ਕੇ ਵਾਧਾ ਦੇਣ ਦੀ ਮੰਗ ਕੀਤੀ ਜਾ ਰਹੀ ਸੀ। ਪ੍ਰੰਤੂ ਪੰਜਾਬ ਸਰਕਾਰ ਨੇ ਇਹ ਵਾਧਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਨਾਲ ਪੰਜਾਬੀਆਂ ਦੀ ਜੇਬ ਉੱਪਰ ਪ੍ਰਤੀ ਦਿਨ ਪੈਣ ਵਾਲੇ ਲੱਖਾਂ ਰੁਪਇਆਂ ਦਾ ਵਾਧੂ ਬੋਝ ਘਟ ਗਿਆ ਹੈ। ਅੰਕੜਿਆਂ ਮੁਤਾਬਕ ਇਸ ਤੋਂ ਪਹਿਲਾਂ ਬੰਦ ਹੋਏ 10 ਟੋਲ ਪਲਾਜੇ ਕਾਰਨ ਪੰਜਾਬੀਆਂ ਨੂੰ ਪ੍ਰਤੀ ਦਿਨ ਕਰੀਬ 48 ਲੱਖ ਰੁਪਏ ਅਦਾ ਕਰਨੇ ਪੈ ਰਹੇ ਸਨ।

 

ਨਾਨਕਮੱਤਾ ਡੇਰਾ ਮੁਖੀ ਕਤਲ ਕਾਂਡ: ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਹੀ ਕਰਵਾਇਆ ਸੀ ਕਤਲ!

ਉਤਰਾਖੰਡ ਪੁਲਿਸ ਵੱਲੋਂ ਸਾਬਕਾ ਆਈਏਐਸ ਸਹਿਤ ਪੰਜ ਵਿਰੁਧ ਪਰਚਾ ਦਰਜ਼
ਉਧਮ ਸਿੰਘ ਨਗਰ, 30 ਮਾਰਚ: ਬੀਤੇ ਕੱਲ ਸਵੇਰ ਸਮੇਂ ਉੱਤਰਾਖੰਡ ਸੂਬੇ ਦੇ ਜ਼ਿਲ੍ਹਾ ਉਧਮ ਸਿੰਘ ਨਗਰ ਵਿਚ ਪੈਂਦੇ ਡੇਰਾ ਨਾਨਕਮੱਤਾ ਦੇ ਮੁੱਖ ਸੇਵਾਦਾਰ ਬਾਬਾ ਤਰਸੇਮ ਸਿੰਘ ਦੇ ਹੋਏ ਕਤਲ ਕਾਂਡ ਵਿਚ ਪੁਲਿਸ ਨੇ ਇੱਕ ਸਾਬਕਾ ਆਈ ਏ ਐਸ ਅਧਿਕਾਰੀ ਸਹਿਤ ਕੁੱਲ 5 ਜਣਿਆਂ ਵਿਰੁਧ ਕਤਲ ਅਤੇ ਸ਼ਾਜਸ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕੀਤਾ ਹੈ। ਮੁਢਲੀ ਜਾਂਚ ਮੁਤਾਬਕ ਇਹ ਕਤਲ ਗੁਰਦੂਆਰਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰਨਾਂ ਨੇ ਇਕ ਸਾਜਸ ਦੇ ਤਹਿਤ ਕਰਵਾਇਆ ਸੀ। ਉਂਝ ਇਸ ਕਤਲ ਕਾਂਡ ਦੀ ਕਹਾਣੀ ਤੋਂ ਉਸ ਸਮੇਂ ਹੀ ਪਰਦਾਫਾਸ ਹੋ ਗਿਆ ਸੀ ਜਦ ਤਰਸੇਮ ਸਿੰਘ ਨੂੰ ਕਤਲ ਕਰਨ ਵਾਲੇ ਪੰਜਾਬ ਦੇ

ਗੁਰਦੁਆਰਾ ਨਾਨਕਮੱਤਾ ਦੇ ਮੁੱਖ ਸੇਵਾਦਾਰ ਦਾ ਗੋ+ਲੀਆਂ ਮਾਰ ਕੇ ਕੀਤਾ ਕ.ਤ.ਲ

ਜ਼ਿਲ੍ਹਾ ਤਰਨਤਾਰਨ ਦੇ ਮੀਆਂਵਿੰਡ ਵਾਸੀ ਸਰਬਜੀਤ ਸਿੰਘ ਨੇ ਸੋਸਲ ਮੀਡੀਆ ’ਤੇ ਖੁਦ ਹੀ ਜਿੰਮੇਵਾਰੀ ਚੁੱਕ ਲਈ ਸੀ। ਸਰਬਜੀਤ ਸਿੰਘ ਨੇ ਫੇਸਬੁੱਕ ’ਤੇ ਪਾਈ ਪੋਸਟ ਵਿਚ ਦੋਸ਼ ਲਗਾਏ ਸਨ ਕਿ ਬਾਬਾ ਤਰਸੇਮ ਸਿੰਘ ਨੇ ਮੁੱਖ ਮੰਤਰੀ ਪੁਸ਼ਕਰ ਧਾਮੀ ਦੇ ਸਵਾਗਤ ਲਈ ਗੁਰੂ ਘਰ ਵਿਚ ਕੁੜੀਆਂ ਨੂੰ ਨੱਚਣ ਲਈ ਮਜਬੂਰ ਕੀਤਾ ਸੀ ਤੇ ਇਹ ਹਰਕਤ ਉਸਦੀ ਮੱਸਾ ਰੰਗੜ੍ਹ ਵਰਗੀ ਸੀ, ਜਿਸਨੂੰ ਸਿੱਖ ਕੌਮ ਬਰਦਾਸਤ ਨਹੀਂ ਕਰ ਸਕਦੀ। ਇਸਤੋਂ ਬਾਅਦ ਪੁਲਿਸ ਵੱਲੋਂ ਕੀਤੀ ਪੜਤਾਲ ਦੇ ਆਧਾਰ ’ਤੇ ਹੁਣ ਸਰਬਜੀਤ ਸਿੰਘ ਵਾਸੀ ਤਰਨਤਾਰਨ ਤੋਂ ਇਲਾਵਾ ਅਮਰਜੀਤ ਸਿੰਘ ਵਾਸੀ ਯੂ ਪੀ, ਸਾਬਕਾ ਆਈਏਐਸ ਤੇ ਗੁਰਦੁਆਰਾ ਨਾਨਕਮੱਤਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਚੁੱਘ, ਤਰਾਈ ਦੇ ਸਿੱਖ ਆਗੂ ਪ੍ਰੀਤਮ ਸਿੰਘ ਸੰਧੂ ਤੇ ਬਾਬਾ ਅਨੂਪ ਸਿੰਘ ਵਾਸੀ ਨਵਾਬਗੰਜ ਵਿਰੁਧ ਕੇਸ ਦਰਜ ਕੀਤਾ ਹੈ।

 

ਹਰਿਆਣਾ ਵਿਚ ਕਣਕ ਦੀ ਫਸਲ ਦੀ ਖਰੀਦ ਦੀਆਂ ਸਬੰਧੀ ਵਧੀਕ ਮੁੱਖ ਸਕੱਤਰ ਨੇ ਕੀਤੀ ਮੀਟਿੰਗ, ਦਾਅਵਾ ਪੁਖਤਾ ਇੰਤਜਾਮ

0

1 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਕਣਕ ਦੀ ਖਰੀਦ 417 ਮੰਡੀਆਂ/ਖਰੀਦ ਕੇਂਦਰ ਬਣਾਏ
ਚੰਡੀਗੜ੍ਹ, 30 ਮਾਰਚ : ਹਰਿਆਣਾ ਵਿਚ ਰਬੀ ਸੀਜਨ-2024 ਤਹਿਤ 26 ਮਾਰਚ ਤੋਂ ਸਰੋਂ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਹੁਣ 1 ਅਪ੍ਰੈਲ ਤੋਂ ਕਣਕ ਦੀ ਖਰੀਦ ਕੀਤੀ ਜਾਵੇਗੀ, ਜਿਸ ਦੇ ਲਈ 417 ਮੰਡੀਆਂ/ਖਰੀਦ ਕੇਂਦਰ ਬਣਾਏ ਗਏ ਹਨ। ਇਸ ਵਾਰ ਪਿਛਲੇ ਸਾਲ ਦੀ ਤੁਲਣਾ ਵਿਚ ਕਣਕ ਦੀ ਵੱਧ ਆਮਦ ਆਉਣ ਦੀ ਉਮੀਦ ਹੈ, ਜਿਸ ਨੂੰ ਦੇਖਦੇ ਹੋਏ ਫਸਲਾਂ ਦੀ ਖਰੀਦ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ। ਇਸ ਵਾਰ ਵੀ ਫਸਲ ਖਰੀਦ ਦਾ ਭੁਗਤਾਨ ਇਲੈਕਟਰੋਨਿਕ ਰਾਹੀਂ 48 ਤੋਂ 72 ਘੰਟਿਆਂ ਦੇ ਅੰਦਰ-ਅੰਦਰ ਸਿੱਧੇ ਕਿਸਾਨਾਂ ਦੇ ਖਾਤਿਆਂ ਵਿਚ ਕੀਤਾ ਜਾਵੇਗਾ। ਇਹ ਦਾਅਵਾ ਕਣਕ ਦੀ ਖ਼ਰੀਦ ਦੀਆਂ ਤਿਆਰੀਆਂ ਸਬੰਧੀ ਕੀਤੀ ਇੱਕ ਮੀਟਿੰਗ ਵਿਚ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ ਸੁਮਿਤਾ ਮਿਸ਼ਰਾ ਦੀ ਅਗਵਾਈ ਹੇਠ ਹੋਈ ਵੀਡੀਓ ਕਾਨਫਰੈਸਿੰਗ ਵਿਚ ਕੀਤਾ ਗਿਆ।

ਹੁਣ ਪੱਤਰਕਾਰ ਵੀ ਪਾ ਸਕਣਗੇ ਪੋਸਟਲ ਬੈਲਟ ਰਾਹੀਂ ਵੋਟ, ਚੋਣ ਕਮਿਸ਼ਨ ਨੇ ਦਿੱਤੀ ਮੰਨਜੂਰੀ

ਇਸ ਮੀਟਿੰਗ ਵਿਚ ਸਮੂਹ ਜਿਲ੍ਹਾ ਡਿਪਟੀ ਕਮਿਸ਼ਨਰ, ਪੁਲਿਸ ਸੁਪਰਡੈਂਟ ਅਤੇ ਜਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ (ਡੀਐਫਐਸਸੀ) ਸ਼ਾਮਲ ਹੋਏ। ਮੀਟਿੰਗ ਵਿਚ ਡਾ ਸੁਮਿਤਾ ਮਿਸ਼ਰਾ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਭਾਰਤ ਸਰਕਾਰ ਵੱਲੋਂ ਨਿਰਧਾਰਿਤ ਘੱਟੋ ਘੱਟ ਸਹਾਇਕ ਮੁੱਲ ’ਤੇ ਚਾਰ ਖਰੀਦ ਏਜੰਸੀਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ, ਹੈਫੇਡ, ਐਚਐਸਡਬਲਿਯੂਸੀ ਅਤੇ ਐਫਸੀਆਈ (ਕੇਂਦਰੀ ਏਜੰਸੀ) ਫਸਲਾਂ ਦੀ ਖਰੀਦ ਕਰੇਗੀ। ਜਿਲ੍ਹਾ ਡਿਪਟੀ ਕਮਿਸ਼ਨਰ ਆਪਣੇ ਜਿਲ੍ਹਿਆਂ ਵਿਚ ਇੰਨ੍ਹਾਂ ਏਜੰਸੀਆਂ ਦੇ ਨਾਲ ਤਾਲਮੇਲ ਸਥਾਪਿਤ ਕਰਨ ਅਤੇ ਖਰੀਦ ਕੰਮਾਂ ਦੀ ਨਿਗਰਾਨੀ ਕਰਣਗੇ। ਜਿਲ੍ਹੇ ਦੇ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ ਵੀ ਮੰਡੀਆਂ ਦਾ ਅਚਾਨਕ ਨਿਰੀਖਣ ਕੀਤਾ ਜਾਵੇ। ਇਸ ਤੋਂ ਇਲਾਵਾ ਸੀਨੀਅਰ ਆਈਏਐਸ ਅਧਿਕਾਰੀ , ਜੋ ਜਿਲ੍ਹਾ ਇੰਚਾਰਜ ਹਨ ਉਨ੍ਹਾਂ ਦੇ ਵੱਲੋਂ ਵੀ ਆਪਣੇ ਆਪਣੇ ਜਿਲ੍ਹਿਆਂ ਵਿਚ ਮੰਡੀਆਂ ਦਾ ਨਿਰੀਖਣ ਕੀਤਾ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਰਜਿਸਟਰਡ ਕਿਸਾਨਾਂ ਨੁੰ ਈ ਖਰੀਦ ਪੋਰਟਲ ਰਾਹੀਂ ਐਮਐਸਪੀ ਲਈ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਆਨਲਾਇਨ ਭੁਗਤਾਨ ਕੀਤਾ ਜਾਵੇਗਾ।

ਕਿਸਾਨੀ ਮੰਗਾਂ ਸਬੰਧੀ ਉਗਰਾਹਾਂ ਜਥੇਬੰਦੀ ਨੇ ਕੀਤੀ ਖੇਤੀਬਾੜੀ ਮੰਤਰੀ ਨਾਲ ਮੀਟਿੰਗ

ਮੰਡੀਆਂ ਅਤੇ ਖਰੀਦ ਕੇਂਦਰਾਂ ਵਿਚ ਸਹੀ ਸਫਾਈ ਵਿਵਸਥਾ ਅਤੇ ਹੋਰ ਬੁਨਿਆਦੀ ਸਹੂਲਤਾਂ ਯਕੀਨੀ ਕੀਤੀਆਂ ਜਾਣ। ਉਨ੍ਹਾਂ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਸ ਵਾਰ ਕਣਕ ਦੀ ਵੱਧ ਆਮਦ ਆਉਣ ਦਾ ਅੰਦਾਜਾ ਹੈ , ਉਸ ਦੇ ਅਨੁਸਾਰ ਸਬੰਧਿਤ ਜਿਲ੍ਹਾ ਡਿਪਟੀ ਕਮਿਸ਼ਨਰ ਫਸਲ ਨੂੰ ਸਟੋਰ ਕਰਨ ਲਈ ਕਾਫੀ ਸਥਾਨ ਦੀ ਉਪਲਬਧਤਾ ਚੋਣ ਕਰ ਲੈਣ। ਹੈਫੇਡ ਅਤੇ ਹਰਿਆਣਾ ਰਾਜ ਵੇਅਰਹਾਊਸ ਨਿਗਮ ਦੇ ਨਾਲ ਤਾਲਮੇਲ ਸਥਾਪਿਤ ਕਰ ਕੇ ਆਪਣੇ ਜਾਂ ਨਾਲ ਲਗਦੇ ਜਿਲ੍ਹਿਆਂ ਵਿਚ ਜੇਕਰ ਕੋਈ ਵੱਧ ਸਟੋਰੇਜ ਸਥਾਨ, ਸਾਈਲਾਜ ਆਦਿ ਉਪਲਬਧ ਹੈ ਤਾਂ ਉਸ ਦੀ ਵੀ ਵਿਵਸਥਾ ਯਕੀਨੀ ਕਰਨ। ਡਾ ਸੁਮਿਤਾ ਮਿਸ਼ਰਾ ਨੇ ਦਸਿਆ ਕਿ ਖਰੀਦ ਦੇ ਸੁਚਾਰੂ ਸੰਚਾਲਨ ਅਤੇ ਕਿਸੇ ਵੀ ਸਥਿਤੀ ਤੋਂ ਬਚਣ ਲਈ ਪੁਲਿਸ ਮਹਾਨਿਦੇਸ਼ਕ ਨੂੰ ਵੀ ਮੰਡੀਆਂ ਵਿਚ ਕਾਫੀ ਸੁਰੱਖਿਆ ਵਿਵਸਥਾ ਯਕੀਨੀ ਕਰਨ ਦੇ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਆਵਾਜਾਈ ਨੂੰ ਵੀ ਕੰਟਰੋਲ ਕਰਨ ਲਈ ਪੁਲਿਸ ਦੀ ਵਿਵਸਥਾ ਕੀਤੀ ਜਾਵੇਗੀ, ਤਾਂ ਜੋ ਮੰਡੀਆਂ ਦੇ ਸਾਹਮਣੇ ਹੋਰ ਯਾਤਰੀਆਂ ਨੂੰ ਆਵਾਜਾਈ ਜਾਮ/ਭੀੜ ਦੇ ਕਾਰਨ ਕੋਈ ਅਸਹੂਲਤ ਨਾ ਹੋਵੇ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਹੋਰ ਸੂਬਿਆਂ ਦੀ ਸੀਮਾ ਨਾਲ ਲਗਦੇ ਜਿਲ੍ਹਿਆਂ ਵਿਚ ਨਾਕੇ ਲਗਾਏ ਜਾਣ।

ਆਮਦਨ ਕਰ ਵਿਭਾਗ ਦਾ ਕਾਂਗਰਸ ਨੂੰ ਹੋਰ ਝਟਕਾ, ਭੇਜਿਆ 1700 ਕਰੋੜ ਦਾ ਨੋਟਿਸ

ਉਨ੍ਹਾਂ ਨੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਮੰਡੀਆਂ/ਖਰੀਦ ਕੇਂਦਰਾਂ ਵਿਚ ਖਰੀਦ ਪ੍ਰਕ੍ਰਿਆ ਦੇ ਕੰਮਾਂ ਦੀ ਨਿਗਰਾਨੀ ਤਹਿਤ ਇਕ ਨੋਡਲ ਅਧਿਕਾਰੀ ਨਾਮਜਦ ਕੀਤਾ ਜਾਵੇ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਮੌਸਮ ਨੂੰ ਦੇਖਦੇ ਹੋਏ ਫਸਲ ਦੀ ਸੁਰੱਖਿਆ ਦੇ ਲਈ ਮੰਡੀਆਂ ਵਿਚ ਤਿਰਪਾਲ ਦੀ ਵੀ ਵਿਵਸਥਾ ਕੀਤੀ ਜਾਵੇ। ਮੀਟਿੰਗ ਵਿਚ ਦਸਿਆ ਗਿਆ ਕਿ ਕਿਸਾਨਾਂ ਦੀ ਸਹੂਲਤ ਲਈ ਮੰਡੀਆਂ ਵਿਚ ਹੈਲਪ ਡੇਸਕ ਬਣਾਏ ਗਏ ਹਨ ਅਤੇ ਪੇਯਜਲ ਤੇ ਪਖਾਨੇ ਦੀ ਵੀ ਵਿਵਸਥਾ ਕੀਤੀ ਗਈ ਹੈ। ਮੰਡੀਆਂ ਵਿਚ ਸੀਸੀਟੀਵੀ ਕੈਮਰੇ, ਇਲੈਕਟ?ਰੋਨਿਕ ਵੇਟਬ੍ਰਿਜ ਦੀ ਵੀ ਵਿਵਸਥਾ ਕੀਤੀ ਗਈ ਹੈ। ਮੀਟਿੰਗ ਵਿਚ ਹਰਿਆਣਾ ਰਾਜ ਵੇਅਰਹਾਊਸ ਨਿਗਮ ਦੇ ਪ੍ਰਬੰਧ ਨਿਦੇਸ਼ਕ ਕੇ ਮਕਰੰਦ ਪਾਂਡੂਰੰਗ, ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਡਰ ਦੇ ਮੁੱਖ ਪ੍ਰਸਾਸ਼ਕ ਮੁਕੇਸ਼ ਕੁਮਾਰ ਆਹੂਜਾ, ਖੇਤੀਬਾੜੀ ਵਿਭਾਗ ਦੇ ਨਿਦੇਸ਼ਕ ਰਾਜ ਨਰਾਇਣ ਕੌਸ਼ਿਕ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਨਿਦੇਸ਼ਕ ਮੁਕੁਲ ਕੁਮਾਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

 

ਅੰਮ੍ਰਿਤਾ ਵੜਿੰਗ ਵੱਲੋਂ ਬਠਿੰਡਾ ਦਿਹਾਤੀ ਹਲਕੇ ਦੇ ਦਰਜਨਾਂ ਪਿੰਡਾਂ ਦਾ ਦੌਰਾ

0

ਗੋਨਿਆਣਾ ਮੰਡੀ, 29 ਮਾਰਚ:ਲੋਕ ਸਭਾ ਹਲਕੇ ਬਠਿੰਡਾ ਤੋਂ ਕਾਂਗਰਸ ਦੀ ਸੰਭਾਵੀ ਉਮੀਦਵਾਰ ਅਤੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਵੱਲੋਂ ਅੱਜ ਬਠਿੰਡਾ ਦਿਹਾਤੀ ਹਲਕੇ ਦੇ ਗੋਨਿਆਣਾ ਬਲਾਕ ਦੇ ਦਰਜਨਾਂ ਪਿੰਡਾਂ ਦਾ ਤੂਫ਼ਾਨੀ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਹਲਕਾ ਭੁੱਚੋ ਦੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਬਲਾਕ ਸੰਮਤੀ ਗੋਨਿਆਣਾ ਦੇਉ ਸਾਬਕਾ ਚੇਅਰਮੈਨ ਲਖਵਿੰਦਰ ਸਿੰਘ ਲੱਖਾ ਅਤੇ ਸੀਨੀਅਰ ਕਾਂਗਰਸੀ ਆਗੂ ਨਰਿੰਦਰ ਸਿੰਘ ਕੌਣੀ ਹਾਜ਼ਰ ਸਨ ।

ਹੁਣ ਪੱਤਰਕਾਰ ਵੀ ਪਾ ਸਕਣਗੇ ਪੋਸਟਲ ਬੈਲਟ ਰਾਹੀਂ ਵੋਟ, ਚੋਣ ਕਮਿਸ਼ਨ ਨੇ ਦਿੱਤੀ ਮੰਨਜੂਰੀ

ਬੀਬਾ ਵੜਿੰਗ ਨੇ ਕੋਠੇ ਕੋਰ ਸਿੰਘ ਵਾਲੇ, ਅਬਲੂ, ਗੰਗਾ, ਦਾਨ ਸਿੰਘ ਵਾਲਾ ਬਲਹਾੜ ਮਹਿਮਾ, ਮਹਿਮਾ ਸਵਾਈ,ਮਹਿਮਾ ਸਰਕਾਰੀ ਮਹਿਮਾ ਸਰਜਾ ਅਕਲੀਆ ਕਲਾਂ ਕਲਾ ਕੋਠੇ ਇੰਦਰ ਸਿੰਘ ਵਾਲੇ ਆਦਿ ਪਿੰਡਾਂ ਦੇ ਦੌਰੇ ਮੌਕੇ ਭਾਰੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ‘ਤੇ ਰਗੜੇ ਲਾਏ। ਉਨ੍ਹਾਂ ਕਿਹਾ ਕਿ ਕਾਲੇ ਕਨੂੰਨਾਂ ਦੇ ਖਿਲਾਫ ਕਾਂਗਰਸ ਦੇ ਉਮੀਦਵਾਰ ਨੂੰ ਜਿਤਾਉਣਾ ਜਰੂਰੀ ਹੈ l

ਬਠਿੰਡਾ ਪੱਟੀ ਦੇ ਦੋ ਆਪ ਵਿਧਾਇਕਾਂ ਦੇ ਸਿਆਸੀ ਭਵਿੱਖ ਨੂੰ ਲੈ ਕੇ ਚਰਚਾਵਾਂ ਦਾ ਬਜ਼ਾਰ ਗਰਮ

ਉਹਨਾਂ ਬੀਬਾ ਹਰਸਿਮਰਤ ਕੌਰ ਬਾਦਲ ‘ਤੇ ਵਰਦੇ ਹੋਏ ਕਿਹਾ ਬਠਿੰਡੇ ਦੇ ਲੋਕਾਂ ਨੇ ਉਨ੍ਹਾਂ ਨੂੰ ਤਿੰਨ ਵਾਰ ਲੋਕ ਸਭਾ ਵਿੱਚ ਚੋਣਾਂ ਜਿਤਾ ਕੇ ਭੇਜਿਆ ਹੈ ਪਰ ਉਹਨਾਂ ਨੇ ਕਾਲੇ ਕਾਨੂੰਨਾਂ ਦੇ ਸਾਈਨ ਕਰਕੇ ਪੰਜਾਬ ਨਾਲ ਧ੍ਰੋਹ ਕਮਾਇਆ ਹੈ। ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਕਾਂਗਰਸ ਹੀ ਇਕੋ ਇੱਕ ਅਜਿਹੀ ਪਾਰਟੀ ਹੈ ਜੋ ਕਿਸਾਨਾਂ ਮਜ਼ਦੂਰਾਂ ਦੀ ਪਾਰਟੀ ਹੈ। ਉਹਨਾਂ ਭਾਜਪਾ ਬਾਰੇ ਬੋਲਦੇ ਕਿਹਾ ਕਿ ਕਾਲੇ ਕਾਨੂੰਨ ਲਿਆਉਣ ਵਾਲੀ ਭਾਜਪਾ ਨੇ ਕਿਸਾਨਾਂ ਨੂੰ ਮੁੜ ਬਾਰਡਰਾਂ ‘ਤੇ ਬੈਠਣ ਲਈ ਮਜਬੂਰ ਕਰ ਦਿੱਤਾ ਹੈ।

ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੀ ਤੇ ਸਾਬਕਾ ਵਿਧਾਇਕ ਲਵ ਗੋਲਡੀ ਮੁੜ ਹੋਏ ਕਾਂਗਰਸ ਵਿਚ ਸ਼ਾਮਲ

ਉਨ੍ਹਾਂ ਕਿਹਾ ਕਿ ਨਰੇਗਾ, ਰਾਈਟ ਟੂ ਇਨਫੋਰਮੇਸ਼ਨ ਐਕਟ, ਸ਼ਗਨ ਸਕੀਮ ਅਤੇ ਬੁੜਾਪਾ ਪੈਨਸ਼ਨ ਸਕੀਮਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੱਲੋਂ ਸ਼ੁਰੂ ਕੀਤੇ ਗਈਆਂ ਸਨ, ਇਸ ਲਈ ਕਾਂਗਰਸ ਹੀ ਨੂੰ ਵੋਟ ਦਿੱਤੀ ਜਾਵੇ। ਬੀਬਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਔਰਤਾਂ ਨਾਲ ਹਜ਼ਾਰ ਹਜ਼ਾਰ ਰੁਪਏ ਦਾ ਝੂਠਾ ਵਾਅਦਾ ਕਰਕੇ ਸੱਤਾ ‘ਤੇ ਕਬਜ਼ਾ ਕੀਤਾ ਹੈ।ਉਨ੍ਹਾਂ ਅਪੀਲ ਕੀਤੀ ਬੀਬੀਆਂ ਹੁਣ ਕਿਸੇ ਵੀ ਲਾਲਚ ਵਿੱਚ ਨਾ ਆਉਣ।

 

ਹੁਣ ਪੱਤਰਕਾਰ ਵੀ ਪਾ ਸਕਣਗੇ ਪੋਸਟਲ ਬੈਲਟ ਰਾਹੀਂ ਵੋਟ, ਚੋਣ ਕਮਿਸ਼ਨ ਨੇ ਦਿੱਤੀ ਮੰਨਜੂਰੀ

0

ਕਮਿਸ਼ਨ ਵੱਲੋਂ ਪੰਜਾਬ ਦੇ 6 ਸਰਕਾਰੀ ਵਿਭਾਗਾਂ ਦੇ ਸਟਾਫ ਦੇ ਨਾਲ ਨਾਲ ਪੱਤਰਕਾਰ ਵੀ ਜ਼ਰੂਰੀ ਸੇਵਾ ਸ਼੍ਰੇਣੀ ਵਿੱਚ ਕੀਤੇ ਗਏ ਸ਼ਾਮਲ
ਚੰਡੀਗੜ੍ਹ, 29 ਮਾਰਚ: ਦੇਸ਼ ਭਰ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਵਿਚ ਹੁਣ ਦੂਜੇ ਵਿਭਾਗਾਂ ਦੇ ਸਰਕਾਰੀ ਮੁਲਾਜਮਾਂ ਦੀ ਤਰ੍ਹਾਂ ਚੋਣ ਡਿਊਟੀ ਨਿਭਾ ਰਹੇ ਪੱਤਰਕਾਰ ਵੀ ਪੋਸਟਲ ਬੈਲਟ ਰਾਹੀਂ ਅਪਣੀ ਵੋਟ ਪਾ ਸਕਦੇ ਹਨ। ਇਸ ਸਬੰਧ ਵਿਚ ਭਾਰਤੀ ਚੋਣ ਕਮਿਸ਼ਨ ਨੇ ਚੋਣਾਂ ਵਾਲੇ ਦਿਨ ਦੀ ਕਵਰੇਜ ਕਰਨ ਲਈ ਡਿਊਟੀ ’ਤੇ ਤਾਇਨਾਤ ਪੰਜਾਬ ਦੇ ਮੀਡੀਆ ਕਰਮੀਆਂ ਨੂੰ ਲੋਕ ਸਭਾ ਚੋਣਾਂ 2024 ਵਿੱਚ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਵੋਟਿੰਗ ਵਾਲੇ ਦਿਨ ਦੀ ਕਵਰੇਜ ਲਈ ਕਮਿਸ਼ਨ ਵੱਲੋਂ ਮਾਨਤਾ ਪ੍ਰਾਪਤ ਮੀਡੀਆ ਕਰਮੀਆਂ ਅਤੇ ਸੂਬਾ ਸਰਕਾਰ ਦੇ ਹੋਰ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 60 (ਸੀ) ਦੇ ਤਹਿਤ ਪੋਸਟਲ ਬੈਲਟ ਰਾਹੀਂ ਵੋਟ ਪਾ ਸਕਦੇ ਹਨ।

ਪੰਜਾਬ ਪੁਲਿਸ ਵੱਲੋਂ ਅਮਰੀਕਾ-ਅਧਾਰਤ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼

ਸਿਬਿਨ ਸੀ ਨੇ ਅੱਗੇ ਦੱਸਿਆ ਕਿ ਨੋਟੀਫਿਕੇਸ਼ਨ ਮੁਤਾਬਕ, ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਦੇ 6 ਸਰਕਾਰੀ ਵਿਭਾਗਾਂ ਦੇ ਸਟਾਫ ਦੇ ਨਾਲ ਨਾਲ, ਕਮਿਸ਼ਨ ਵੱਲੋਂ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਵਾਸਤੇ ਨੋਟੀਫਾਈ ਕੀਤਾ ਹੈ ਜਿਹੜੇ ਕਿ ਵੋਟਿੰਗ ਵਾਲੇ ਦਿਨ ਦੀ ਕਵਰੇਜ ਲਈ ਜ਼ਰੂਰੀ ਸੇਵਾ ਕਰਮਚਾਰੀਆਂ ਵਜੋਂ ਰੁੱਝੇ ਹੋਣਗੇ। ਉਨ੍ਹਾਂ ਦੱਸਿਆ ਕਿ ਪੋਸਟਲ ਬੈਲਟ ਰਾਹੀਂ ਵੋਟਾਂ ਪਾਉਣ ਵਾਲਿਆਂ ਵਿੱਚ ਸਥਾਨਕ ਸਰਕਾਰਾਂ ਵਿਭਾਗ (ਫਾਇਰ ਸਰਵਿਸਿਜ਼), ਟਰਾਂਸਪੋਰਟ ਵਿਭਾਗ (ਡਰਾਈਵਰ, ਕੰਡਕਟਰ, ਵਰਕ ਸ਼ਾਪ ਸਟਾਫ, ਓਪਰੇਸ਼ਨ ਸਟਾਫ ਅਤੇ ਜ਼ਿਲ੍ਹਾ ਪੱਧਰ ’ਤੇ ਹੈੱਡਕੁਆਰਟਰ ਅਤੇ ਡਿਪੂਆਂ ਵਿੱਚ ਤਾਇਨਾਤ ਅਧਿਕਾਰੀ), ਜੇਲ੍ਹ ਵਿਭਾਗ (ਸੁਪਰਡੈਂਟ, ਡਿਪਟੀ ਸੁਪਰਡੈਂਟ, ਸਹਾਇਕ ਸੁਪਰਡੈਂਟ ਅਤੇ ਜੇਲ੍ਹਾਂ ਵਿੱਚ ਤਾਇਨਾਤ ਸੁਰੱਖਿਆ ਸਟਾਫ਼), ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

ਭਗਵੰਤ ਮਾਨ ਨੇ ਬੇਟੀ ਦਾ ਨਾਂ ‘ਨਿਆਮਤ ਕੌਰ ਮਾਨ’ ਰੱਖਿਆ, ਛੁੱਟੀ ਮਿਲਣ ਤੋਂ ਬਾਅਦ ਪੁੱਜੇ ਘਰ

(ਪੁਲਿਸ ਅਧਿਕਾਰੀ, ਪੁਲਿਸ ਕਰਮਚਾਰੀ, ਸਿਵਲ ਡਿਫੈਂਸ ਅਤੇ ਹੋਮ ਗਾਰਡ), ਬਿਜਲੀ ਵਿਭਾਗ (ਰਾਜ ਪਾਵਰ ਕਾਰਪੋਰੇਸ਼ਨ ਅਤੇ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਦਾ ਜਨਰੇਸ਼ਨ ਯੂਨਿਟਾਂ ਵਿੱਚ ਤਾਇਨਾਤ ਸਟਾਫ਼, ਥਰਮਲ ਪਲਾਂਟ, ਹਾਈਡਲ ਯੂਨਿਟਾਂ (ਸੂਬੇ ਦੇ ਅੰਦਰ ਜਾਂ ਬਾਹਰ), ਬੀਬੀਐਮਬੀ ਲਈ ਡੈਪੂਟੇਸ਼ਨ ’ਤੇ ਸਟਾਫ਼ ਅਤੇ ਗਰਿੱਡ ਸਬ ਸਟੇਸ਼ਨ ਵਿੱਚ ਤਾਇਨਾਤ ਫੀਲਡ ਸਟਾਫ਼), ਸਿਹਤ ਅਤੇ ਪਰਿਵਾਰ ਭਲਾਈ ਵਿਭਾਗ (ਏ) ਖੁਰਾਕ ਅਤੇ ਡਰੱਗ ਪ੍ਰਸ਼ਾਸਨ ਦੇ ਕਮਿਸ਼ਨਰੇਟ ਅਧੀਨ ਕੰਮ ਕਰਨ ਵਾਲੇ ਡਰੱਗ ਕੰਟਰੋਲ ਅਧਿਕਾਰੀ (ਬੀ) ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ਼ ਵੋਟਾਂ ਵਾਲੇ ਦਿਨ ਕੰਮ ਕਰ ਰਿਹਾ/ਡਿਊਟੀ ’ਤੇ ਤਾਇਨਾਤ ਸਟਾਫ ਸ਼ਾਮਿਲ ਹੈ।ਉਨ੍ਹਾਂ ਕਿਹਾ ਕਿ ਪੋਸਟਲ ਬੈਲਟ ਰਾਹੀਂ ਦਿੱਤੀ ਇਸ ਸੁਵਿਧਾ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਵਿਅਕਤੀ ਆਪਣੀ ਡਿਊਟੀ ਦੇ ਫਰਜ਼ ਕਾਰਨ ਵੋਟ ਪਾਉਣ ਤੋਂ ਵਾਂਝਾ ਨਾ ਰਹੇ।

 

ਉਤਰੀ ਖੇਤਰ ਸੱਭਿਆਚਾਰਕ ਕੇਂਦਰ ਅਤੇ ਥੀਏਟਰ ਫੋਰਮ ਪਟਿਆਲਾ ਵਲੋਂ ਵਿਸ਼ਵ ਰੰਗਮੰਚ ਦਿਵਸ ਮਨਾਇਆ

0

ਪਟਿਆਲਾ, 29 ਮਾਰਚ:ਉਤਰੀ ਖੇਤਰ ਸੱਭਿਆਚਾਰਕ ਕੇਂਦਰ ਅਤੇ ਥੀਏਟਰ ਫੋਰਮ ਪਟਿਆਲਾ ਵੱਲੋਂ 63ਵਾਂ ਵਿਸ਼ਵ ਰੰਗਮੰਚ ਦਿਵਸ ਸਮਾਗਮ ਕਾਲੀਦਾਸਾ ਆਡੀਟੋਰੀਅਮ ਭਾਸ਼ਾ ਵਿਭਾਗ ਵਿਖੇ ਆਯੋਜਿਤ ਕੀਤਾ ਗਿਆ।ਇਸ ਮੌਕੇ ਤੇ ਕਰਵਾਏ ਜਾ ਰਹੇ ਨਾਟਕ, ਵਿਚਾਰ ਗੋਸ਼ਠੀ ਤੇ ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਮੈਡਮ ਹਰਪ੍ਰੀਤ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸਨ। ਪ੍ਰਧਾਨਗੀ ਮੰਡਲ ਵਿੱਚ ਰੰਗਮੰਚ ਦੇ ਬਾਬਾ ਬੋਹੜ ਪਦਮਸ਼੍ਰੀ ਪ੍ਰਾਣ ਸੱਭਰਵਾਲ, ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਦੇ ਸੀਨੀਅਰ ਪ੍ਰੋਗਰਾਮ ਅਫ਼ਸਰ ਰਵਿੰਦਰ ਸ਼ਰਮਾ, ਉੱਘੇ ਸਮਾਜਸੇਵੀ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁਪਤਾ, ਸਤਨਾਮ ਸਿੰਘ ਤੇ ਹਰਭਜਨ ਕੌਰ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ,ਵਿਨੋਦ ਕੌਂਸਲ ਪ੍ਰਧਾਨ ਥੀਏਟਰ ਫੋਰਮ ਪਟਿਆਲਾ ਅਤੇ ਸੀਨੀਅਰ ਰੰਗਕਰਮੀ ਮੋਹਨ ਕੰਬੋਜ਼ ਸ਼ਾਮਲ ਸਨ।

ਪੰਜਾਬ ਪੁਲਿਸ ਵੱਲੋਂ ਅਮਰੀਕਾ-ਅਧਾਰਤ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼

ਸਮਾਗਮ ਦੌਰਾਨ ਜੋਗਾ ਸਿੰਘ ਦੇ ਨਿਰਦੇਸ਼ਨ ਹੇਠ ਨਾਟਕ ” ਕੋਈ ਹੈ ਜਬਾਬ” ਦਾ ਮੰਚਨ ਵੀ ਕੀਤਾ ਗਿਆ। ਨਾਟਕ ਦੇ ਕਲਾਕਾਰਾਂ ਨੇ ਆਪਣੇ ਆਪਣੇ ਰੋਲ ਬਾਖੂਬੀ ਨਿਭਾਏ ਅਤੇ ਪਿਠਵਰਤੀ ਗਾਇਕ ਕਮਲਜੀਤ ਟਿੰਮੀ ਦੀ ਦਿਲਟੁੰਬਵੀ ਦਿਲਕਸ਼ ਆਵਾਜ਼ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਨਸ਼ਿਆਂ ਤੇ ਆਧਾਰਿਤ ਨਾਟਕ ਆਪਣਾ ਪ੍ਰਭਾਵ ਛੱਡਣ ਵਿੱਚ ਕਾਫ਼ੀ ਸਫਲ ਰਿਹਾ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੰਗਮੰਚ ਵਿਭਾਗ ਦੇ ਸਾਬਕਾ ਮੁਖੀ ਯੋਗੇਸ਼ ਗੰਭੀਰ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਰੰਗਮੰਚ ਕਰਮੀਆਂ ਦੇ ਭਵਿੱਖ ਲਈ ਚਿੰਤਾ ਕਰਦਿਆਂ ਸਰਕਾਰ ਵਲੋਂ ਪਹਿਲਕਦਮੀ ਕਰਨ ਤੇ ਜ਼ੋਰ ਦਿੱਤਾ।ਮੁੱਖ ਮਹਿਮਾਨ ਮੈਡਮ ਹਰਪ੍ਰੀਤ ਕੌਰ ਨੇ ਜਿੱਥੇ ਰੰਗਮੰਚ ਦੀ ਵਧਦੀ ਲੋਕਪ੍ਰਿਅਤਾ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਉਥੇ ਖਤਮ ਹੋ ਰਹੀਆਂ ਰੰਗਮੰਚੀ ਵਿਧਾਵਾਂ ਤੇ ਚਿੰਤਾਂ ਜਤਾਈ.ਉਤਰੀ ਖੇਤਰ ਸੱਭਿਆਚਾਰਕ ਕੇਂਦਰ ਦੇ

ਭਗਵੰਤ ਮਾਨ ਨੇ ਬੇਟੀ ਦਾ ਨਾਂ ‘ਨਿਆਮਤ ਕੌਰ ਮਾਨ’ ਰੱਖਿਆ, ਛੁੱਟੀ ਮਿਲਣ ਤੋਂ ਬਾਅਦ ਪੁੱਜੇ ਘਰ

ਸੀਨੀਅਰ ਪ੍ਰੋਗਰਾਮ ਅਫ਼ਸਰ ਰਵਿੰਦਰ ਸ਼ਰਮਾ ਨੇ ਨਾਟਕ ਲੇਖਕਾਂ ਨੂੰ ਦੇਸ਼ ਦੀ ਅਜ਼ਾਦੀ ਲਈ ਵੱਡਮੁਲਾ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਬਾਰੇ ਅਤੇ ਸਮਾਜ ਦੀਆਂ ਕੁਰੀਤੀਆਂ ਨੂੰ ਉਜਾਗਰ ਕਰਨ ਦੇ ਨਾਲ ਸਮਾਜਸੇਵੀਆਂ ਵਲੋਂ ਕੀਤੇ ਜਾ ਰਹੇ ਸ਼ਲਾਘਾਯੋਗ ਕੰਮਾਂ ਬਾਰੇ ਵੀ ਆਪਣੇ ਨਾਟਕਾਂ ਰਾਹੀਂ ਉਜਾਗਰ ਕਰਨ ਉੱਤੇ ਜ਼ੋਰ ਦੇਣ ਲਈ ਅਪੀਲ ਕੀਤੀ।ਉੱਘੇ ਸਮਾਜਸੇਵੀ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁਪਤਾ ਨੇ ਪੰਜਾਬ ਥੀਏਟਰ ਫੋਰਮ ਪਟਿਆਲਾ ਦੀ ਸਮੁੱਚੀ ਟੀਮ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਦੇ ਸਹਿਯੋਗ ਨਾਲ ਉਪਨ ਏਅਰ ਥੀਏਟਰ ਦੇ ਨਿਰਮਾਣ ਲਈ ਕੀਤੇ ਉਪਰਾਲਿਆਂ ਲਈ ਫੋਰਮ ਦੀ ਭਰਵੀਂ ਸ਼ਲਾਘਾ ਕੀਤੀ।ਮੰਚ ਸੰਚਾਲਨ ਦੇ ਫ਼ਰਜ਼ ਫ਼ੋਰਮ ਦੇ ਸਕੱਤਰ ਜਨਰਲ ਗੁਰਨੇਕ ਭੱਟੀ ਨੇ ਬਾਖੂਬੀ ਨਿਭਾਏ।ਇਸ ਮੌਕੇ ਸ਼ਾਹੀ ਸ਼ਹਿਰ ਦੇ ਸਮੂੰਹ ਰੰਗਕਰਮੀ ਅਤੇ ਕਲਾ ਪ੍ਰੇਮੀ ਹਾਜ਼ਰ ਸਨ।