Home Blog Page 1771

ਈਡੀ ਅੱਜ ਮੁੜ ਕੇਜਰੀਵਾਲ ਨੂੰ ਅਦਾਲਤ ’ਚ ਕਰੇਗੀ ਪੇਸ਼

ਕੇਜ਼ਰੀਵਾਲ ਕਰਨਗੇ ਅਦਾਲਤ ਵਿਚ ਵੱਡੇ ਖ਼ੁਲਾਸੇ, ਚਰਚਾ ਜੋਰਾਂ ’ਤੇ
ਨਵੀਂ ਦਿੱਲੀ, 28 ਮਾਰਚ: ਪਿਛਲੇ ਦਿਨੀਂ ਈਡੀ ਵੱਲੋਂ ਸਰਾਬ ਘੁਟਾਲੇ ਦੇ ਕਥਿਤ ਦੋਸ਼ਾਂ ਹੇਠ ਈਡੀ ਵੱਲੋਂ ਗ੍ਰਿਫਤਾਰ ਕੀਤੇ ਗਏ ਦਿੱਲੀ ਦੇ ਮੁੱਖ ਮੰਤਰੀ ਨੂੰ ਅੱਜ ਮੁੜ ਦਿੱਲੀ ਰਾਉਜ ਰੈਵਨਿਊ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਲੰਘੀ 22 ਮਾਰਚ ਨੂੰ ਪਹਿਲੀ ਵਾਰ ਪੇਸ਼ ਕਰਨ ’ਤੇ ਅਦਾਲਤ ਨੇ 6 ਦਿਨਾਂ ਦਾ ਰਿਮਾਂਡ ਦਿੱਤਾ ਸੀ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਹੁਣ ਤੱਕ ਹੋਈ ਪੁਛਗਿਛ ਦਾ ਬਿਉਰਾ ਅਦਾਲਤ ਵਿਚ ਰੱਖਦਿਆਂ ਈਡੀ ਵੱਲੋਂ ਅੱਜ ਮੁੜ ਮੁੱਖ ਮੰਤਰੀ ਦੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ।

ਪੰਜਾਬ ਸਰਕਾਰ ਨੇ ਏਡੀਜੀਪੀ ਤੇ ਡੀਆਈਜੀ ਨੂੰ ਬਦਲਿਆਂ

ਇਸਦੇ ਇਲਾਵਾ ਈਡੀ ਵੱਲੋਂ ਕੀਤੀ ਗ੍ਰਿਫਤਾਰੀ ਤੇ ਅਦਾਲਤ ਦੁਆਰਾ 28 ਮਾਰਚ ਤੱਕ ਦਿੱਤੇ ਰਿਮਾਂਡ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਸ਼੍ਰੀ ਕੇਜ਼ਰੀਵਾਲ ਵੱਲੋਂ ਦਿੱਲੀ ਹਾਈਕੋਰਟ ਵਿਚ ਇੱਕ ਰਿੱਟ ਪਿਟੀਸ਼ਨ ਵੀ ਪਾਈ ਗਈ ਸੀ, ਜਿਸਦੇ ਉਪਰ ਕੱਲ ਸੁਣਵਾਈ ਕਰਦਿਆਂ ਜਸਟਿਸ ਸਵਰਨਾ ਕਾਂਤਾ ਸ਼ਰਮਾ ਦੀ ਅਦਾਲਤ ਨੇ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਦੱਤੀ ਸੀ ਤੇ ਹੁਣ ਇਸਦੀ ਅਗਲੀ ਸੁਣਵਾਈ 3 ਅਪ੍ਰੈਲ ਨੂੰ ਹੋਵੇਗੀ।ਉਧਰ ਅਰਵਿੰਦ ਕੇਜ਼ਰੀਵਾਲ ਦੀ ਪਤਨੀ ਵੱਲੋਂ ਕੱਲ ਇੱਕ ਸੰਦੇਸ਼ ਜਾਰੀ ਕਰਕੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਪਤੀ ਭਲਕੇ ਜਾਣੀ ਅੱਜ 28 ਮਾਰਚ ਨੂੰ ਅਦਾਲਤ ਵਿਚ ਹੋਣ ਵਾਲੀ ਪੇਸ਼ੀ ਦੌਰਾਨ ਸ਼ਰਾਬ ਘੁਟਾਲੇ ਦਾ ਅਸਲੀ ਸੱਚ ਅਦਾਲਤ ਦੇ ਸਾਹਮਣੇ ਰੱਖਣਗੇ। ਸੁਨੀਤਾ ਦੇ ਇਸ ਬਿਆਨ ਤੋਂ ਏਜੰਸੀਆਂ ਤੋਂ ਇਲਾਵਾ ਮੀਡੀਆ ਵੀ ਚੌਕੰਨਾ ਹੋ ਗਿਆ ਹੈ।

ਸੁਖਬੀਰ ਬਾਦਲ ਵੱਲੋਂ ਸਵੇਰੇ ਸ਼ਾਮਲ ਕਰਵਾਈ ਆਪ ਦੀ ਮਹਿਲਾ ਆਗੂ ਨੇ ਸ਼ਾਮ ਨੂੰ ਕੀਤੀ ਘਰ ਵਾਪਸੀ

ਹਾਲਾਕਿ ਪਹਿਲਾਂ ਦੀ ਤਰ੍ਹਾਂ ਮੁੱਖ ਮੰਤਰੀ ਦੀ ਪੇਸ਼ੀ ਨੂੰ ਦੇਖਦਿਆਂ ਦਿੱਲੀ ਪੁਲਿਸ ਅਤੇ ਕੇਂਦਰੀ ਬਲਾਂ ਵੱਲੋਂ ਅਦਾਲਤ ਦੇ ਆਸਪਾਸ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸਦੇ ਨਾਲ ਹੀ ਹੁਣ ਆਪ ਵੱਲੋਂ ਜੇਲ੍ਹ ’ਚੋਂ ਹੀ ਅਰਵਿੰਦ ਕੇਜ਼ਰੀਵਾਲ ਦੁਆਰਾ ਸਰਕਾਰ ਚਲਾਉਣ ਦੇ ਕੀਤੇ ਜਾ ਰਹੇ ਐਲਾਨਾਂ ’ਤੇ ਵੀ ਉਸ ਸਮੇਂ ਸਵਾਲ ਖ਼ੜੇ ਹੋਣ ਲੱਗੇ ਹਨ ਜਦ ਬੀਤੇ ਕੱਲ ਦਿੱਲੀ ਦੇ ਉਪ ਰਾਜ਼ਪਾਲ ਨੇ ਇੱਕ ਪ੍ਰੋਗਰਾਮ ਵਿਚ ਸਪੱਸ਼ਟ ਕਰ ਦਿੱਤਾ ਹੈ ਕਿ ਦਿੱਲੀ ਦੀ ਸਰਕਾਰ ਨੂੰ ਜੇਲ੍ਹ ਵਿਚੋਂ ਨਹੀਂ ਚੱਲਣ ਦਿੱਤਾ ਜਾਵੇਗਾ। ਜਿਸਤੋਂ ਬਾਅਦ ਚਰਚਾ ਹੈ ਕਿ ਦਿੱਲੀ ਸਰਕਾਰ ਵਿਚ ਵੱਡੀ ਉਥਲ-ਪੁਥਲ ਹੋ ਸਕਦੀ ਹੈ। ਵੱਡੀ ਗੱਲ ਇਹ ਵੀ ਹੈ ਕਿ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਅਰਵਿੰਦ ਕੇਜ਼ਰੀਵਾਲ ਦੀ ਗ੍ਰਿਫਤਾਰੀ ਦਾ ਮਾਮਲਾ ਚਰਚਾ ਦਾ ਵਿਸਾ ਬਣਿਆ ਹੋਇਆ ਹੈ। ਪਹਿਲਾਂ ਜਰਮਨੀ ਅਤੇ ਹੁਣ ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਇਸ ਮਾਮਲੇ ਵਿਚ ਟਿੱਪਣੀਆਂ ਕੀਤੀਆਂ ਗਈਆਂ ਹਨ, ਜਿਸ ਕਾਰਨ ਦੇਸ ਦੇ ਵਿਦੇਸ਼ ਵਿਭਾਗ ਵੱਲੋਂ ਦੋਨਾਂ ਦੇਸ਼ਾਂ ਦੇ ਸਫ਼ੀਰਾਂ ਨੂੰ ਤਲਬ ਵੀ ਕੀਤਾ ਗਿਆ ਹੈ।

 

ਪੰਜਾਬ ਸਰਕਾਰ ਨੇ ਏਡੀਜੀਪੀ ਤੇ ਡੀਆਈਜੀ ਨੂੰ ਬਦਲਿਆਂ

0

ਚੰਡੀਗੜ੍ਹ, 28 ਮਾਰਚ : ਪਿਛਲੇ ਦਿਨੀਂ ਸੇਵਾਮੁਕਤੀ ’ਚ ਘੱਟ ਸਮਾਂ ਰਹਿਣ ਕਾਰਨ ਚੋਣ ਕਮਿਸ਼ਨ ਦੀਆਂ ਹਿਦਾਇਤਾਂ ’ਤੇ ਬਦਲੇ ਗਏ ਦੋ ਸੀਨੀਅਰ ਅਧਿਕਾਰੀਆਂ ਨੂੰ ਹੁਣ ਪੰਜਾਬ ਸਰਕਾਰ ਨੇ ਨਵੀਂ ਪੋਸਟਿੰਗ ਦਿੱਤੀ ਹੈ।

ਸੁਖਬੀਰ ਬਾਦਲ ਵੱਲੋਂ ਸਵੇਰੇ ਸ਼ਾਮਲ ਕਰਵਾਈ ਆਪ ਦੀ ਮਹਿਲਾ ਆਗੂ ਨੇ ਸ਼ਾਮ ਨੂੰ ਕੀਤੀ ਘਰ ਵਾਪਸੀ

ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਆਦੇਸ਼ਾਂ ਤਹਿਤ ਏਡੀਜੀਪੀ ਜਸਕਰਨ ਸਿੰਘ ਨੂੰ ਏਡੀਜੀਪੀ ਇੰਟੈਲੀਜੈਂਸੀ ਵਿੰਗ 2 ਦਾ ਚੀਫ਼ ਲਗਾਇਆ ਗਿਆ ਹੈ। ਇਸੇ ਤਰ੍ਹਾਂ ਬਾਰਡਰ ਰੇਂਜ ਤੋਂ ਬਦਲ ਕੇ ਆਏ ਡੀਆਈਜੀ ਨਰਿੰਦਰ ਭਾਰਗਵ ਨੂੰ ਡੀਆਈਜੀ ਵਿਜੀਲੈਂਸ ਬਿਉਰੋ ਲੁਧਿਆਣਾ ਰੈਂਜ ਅਤੇ ਨਾਲ ਵਾਧੂ ਚਾਰਜ਼ ਡੀਆਈਜੀ ਐਨਆਰਆਈ ਲੁਧਿਆਣਾ ਰੇਂਜ ਦਿੱਤਾ ਗਿਆ ਹੈ।

ਸੁਖਬੀਰ ਬਾਦਲ ਵੱਲੋਂ ਸਵੇਰੇ ਸ਼ਾਮਲ ਕਰਵਾਈ ਆਪ ਦੀ ਮਹਿਲਾ ਆਗੂ ਨੇ ਸ਼ਾਮ ਨੂੰ ਕੀਤੀ ਘਰ ਵਾਪਸੀ

0

ਬਠਿੰਡਾ, 28 ਮਾਰਚ: ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਚੋਟੀ ਦੇ ਲੀਡਰਾਂ ਦੀਆਂ ਦਲ-ਬਦਲੀਆਂ ਦਾ ਦੌਰ ਪੂਰੇ ਜੋਰਾਂ-ਸੋਰਾਂ ਨਾਲ ਚੱਲ ਰਿਹਾ ਹੈ, ਉਥੇ ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਵਿਚ ਸ਼ਾਮਲ ਕਰਵਾਏ ਆਪ ਆਗੂਆਂ ਤੇ ਵਲੰਟੀਅਰਾਂ ਵਿਚੋਂ ਇੱਕ ਮਹਿਲਾ ਆਗੂ ਨੇ ਸ਼ਾਮ ਨੂੰ ਹੀ ਘਰ ਵਾਪਸੀ ਕਰ ਲਈ ਹੈ। ਇਸ ਸਿਆਸੀ ਘਟਨਾ ਦੀ ਇਲਾਕੇ ਵਿਚ ਕਾਫ਼ੀ ਚਰਚਾ ਚੱਲ ਰਹੀ ਹੈ। ਸੂਚਨਾ ਮੁਤਾਬਕ ਬਠਿੰਡਾ ਸ਼ਹਿਰੀ ਹਲਕੇ ਨਾਲ ਸਬੰਧਤ ਕੁੱਝ ਆਗੂ ਆਗੂਆਂ ਤੇ ਵਲੰਟੀਅਰਾਂ ਦੀ ਬਠਿੰਡਾ ਸ਼ਹਿਰੀ ਜਥੇਬੰਦੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਿਚ ਸਮੂਲੀਅਤ ਕਰਵਾਈ ਗਈ ਸੀ।ਇੰਨ੍ਹਾਂ ਆਗੂਆਂ ਨੂੰ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਝੰਡੇ ਵਾਲੇ ਸਿਰੋਪੇ ਦੇ ਕੇ ਜੀ ਆਇਆ ਕਿਹਾ ਸੀ।

ਧਨੀ ਚੰਦ ਨਾਂ ਦਾ ਪਟਵਾਰੀ 500 ਰੁਪਏ ਲੈਂਦਾ ਵਿਜੀਲੈਂਸ ਨੇ ਫ਼ੜਿਆ

ਇਸ ਦੌਰਾਨ ਇੰਨ੍ਹਾਂ ਵਿਚ ਸ਼ਾਮਲ ਹੋਈ ਆਪ ਮਹਿਲਾ ਮੋਰਚੇ ਦੀ ਉਪ ਚੇਅਰਮੈਨ ਕਹੀ ਜਾ ਰਹੀ ਰਜਿੰਦਰ ਕੌਰ ਨੇ ਮੁੜ ਸ਼ਾਮ ਨੂੰ ਆਪ ਵਿਚ ਘਰ ਵਾਪਸੀ ਕਰ ਲਈ। ਆਪ ਆਗੂ ਨੂੰ ਘਰ ਵਾਪਸ ਲਿਆਉਣ ਵਿਚ ਜ਼ਿਲ੍ਹਾ ਮਹਿਲਾ ਮੋਰਚੇ ਦੀ ਸਾਬਕਾ ਪ੍ਰਧਾਨ ਸਤਵੀਰ ਕੌਰ ਵੱਲੋਂ ਵੱਡੀ ਭੂਮਿਕਾ ਨਿਭਾਈ ਗਈ। ਸਤਵੀਰ ਕੌਰ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਬੀਬੀ ਰਜਿੰਦਰ ਕੌਰ ਸ਼ੁਰੂ ਤੋਂ ਪਾਰਟੀ ਨਾਲ ਜੁੜੇ ਹੋੲੈ ਹਨ ਤੇ ਉਨ੍ਹਾਂ ਪਾਰਟੀ ਨੂੰ ਚੜ੍ਹਦੀ ਕਲਾਂ ਵਿਚ ਲਿਜਾਣ ਲਈ ਵੱਡਾ ਯੋਗਦਾਨ ਪਾਇਆ ਹੈ ਪ੍ਰੰਤੂ ਕੁੱਝ ਗਲਤਫ਼ਹਿਮੀਆਂ ਤੇ ਮਨਮੁਟਾਵ ਕਾਰਨ ਉਨ੍ਹਾਂ ਪਾਰਟੀ ਛੱਡਣ ਦਾ ਫੈਸਲਾ ਲੈ ਲਿਆ ਸੀ, ਜਿਸਨੂੰ ਦਰੁਸਤ ਕਰ ਲਿਆ ਗਿਆ ਹੈ। ’’

ਧਨੀ ਚੰਦ ਨਾਂ ਦਾ ਪਟਵਾਰੀ 500 ਰੁਪਏ ਲੈਂਦਾ ਵਿਜੀਲੈਂਸ ਨੇ ਫ਼ੜਿਆ

0

ਮਾਨਸਾ, 28 ਮਾਰਚ (ਸੁਖਜਿੰਦਰ ਮਾਨ) : ਚੋਣ ਜਾਬਤਾ ਲੱਗਦੇ ਹੀ ਵਿਜੀਲੈਂਸ ਵੱਲੋਂ ਭ੍ਰਿਸਟਾਚਾਰ ਨਾਲ ਲਿਪਤ ਸਰਕਾਰੀ ਮੁਲਾਜਮਾਂ ਤੇ ਅਧਿਕਾਰੀਆਂ ਵਿਰੁਧ ਵਿੱਢੀ ਮੁਹਿੰਮ ਤਹਿਤ ਬੀਤੀ ਦੇਰ ਰਾਤ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਵਜੋਂ 500 ਰੂੁਪੇ ਲੈਂਦਾ ਮਾਲ ਪਟਵਾਰੀ ਕਾਬੂ ਕੀਤਾ ਹੈ। ਵਿਜੀਲੈਂਸ ਅਧਿਕਾਰੀਆਂ ਮੁਤਾਬਕ ਇਹ ਹੁਣ ਤੱਕ ਰਿਸ਼ਵਤ ਲੈਂਦੇ ਮਾਲ ਪਟਵਾਰੀਆਂ ਵਿਚੋਂ ਕਾਬੂ ਕੀਤੇ ਪਟਵਾਰੀਆਂ ਵਿਚੋਂ ਸਭ ਤੋਂ ਘੱਟ ਰਿਸ਼ਵਤ ਲੈਣ ਵਾਲਾ ਪਟਵਾਰੀ ਹੋਵੇਗਾ। ਹਾਲਾਂਕਿ ਦੋ ਦਿਨ ਪਹਿਲਾਂ ਵਿਜੀਲੈਂਸ ਬਿਉਰੋ ਲੁਧਿਆਣਾ ਰੇਂਜ ਵੱਲੋਂ ਕਰੀਬ 35 ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਇੱਕ ਪਟਵਾਰੀ ਨੂੰ ਵੀ ਕਾਬੂ ਕੀਤਾ ਸੀ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਨਿਸ਼ਾਨ ਸਿੰਘ ਪੁੱਤਰ ਮਲਕੀਅਤ ਸਿੰਘ ਵਾਸੀ ਭਾਈਦੇਸਾ ਜਿਲ੍ਹਾ ਮਾਨਸਾ ਵੱਲੋ ਕੀਤੀ ਗਈ ਸਿਕਾਇਤ ਦੇ ਆਧਾਰ ’ਤੇ ਮਾਲ ਪਟਵਾਰੀ ਧਨੀ ਚੰਦ ਹਲਕਾ ਬੁਰਜ ਰਾਠੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਰਿਜ਼ਨਲ ਸੈਂਟਰ ’ਚ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਚਲਾਈ ਸਵੀਪ ਮੁਹਿੰਮ

ਸ਼ਿਕਾਇਤਕਰਤਾ ਮੁਤਾਬਿਕ ਉਸਦੀ ਤਾਈ ਸੁਰਜੀਤ ਕੌਰ ਪਤਨੀ ਦਲੀਪ ਸਿੰਘ ਵਾਸੀ ਭਾਈਦੇਸਾ ਦੀ ਬੇਔਲਾਦ ਹੋਣ ਕਰਕੇ 25-10-2017 ਨੂੰ ਮੌਤ ਹੋ ਗਈ ਸੀ। ਪ੍ਰੰਤੂ ਮੌਤ ਤੋਂ ਪਹਿਲ਼ਾਂ ਉਹ ਲੱਗਭਗ 5 ਏਕੜ ਜਮੀਨ ਦੀ ਇੱਕ ਰਜਿਸਟਰਡ ਵਸੀਅਤ ਉਸਦੇ ਨਾਮ ਪਰ ਦਰਜ ਕਰਵਾ ਗਈ ਸੀ। ਹੁਣ ਇਸ ਵਸੀਅਤ ਵਾਲੀ ਜਮੀਨ ਦਾ ਇੰਤਕਾਲ ਉਸਨੇ ਅਪਣੇ ਨਾਮ ਕਰਵਾਉਣ ਲਈ ਪਟਵਾਰੀ ਧਨੀ ਚੰਦ ਤੱਕ ਪਹੁੰਚ ਕੀਤੀ ਸੀ। ਪ੍ਰੰਤੂ ਪਟਵਾਰੀ ਨੇ ਦਾਅਵਾ ਕੀਤਾ ਕਿ ਮਾਲ ਰਿਕਾਰਡ ਵਿੱਚ ਉਸਦੇ ਦਾਦਾ ਜੀ ਦਾ ਨਾਮ ਜੱਗਰ ਸਿੰਘ ਲਿਖਿਆ ਹੈ ਅਤੇ ਕਈ ਥਾਂ ’ਤੇ ਉਜਾਗਰ ਸਿੰਘ ਲਿਖਿਆ ਹੋਇਆ ਹੈ। ਇਸਦੀ ਫਰਦ ਬਦਰ ਰਾਹੀਂ ਦਰੁਸਤਗੀ ਹੋ ਸਕਦੀ ਹੈ, ਜੋ ਸਿਰਫ ਸਬੰਧਿਤ ਪਟਵਾਰੀ ਹੀ ਕਰ ਸਕਦਾ ਹੈ।

ਐਸਐਸਡੀ ਗਰਲਜ਼ ਕਾਲਜ ਦੀ ਟੀਮ ਨੇ ਰਾਜ ਪੱਧਰੀ ਮੁਕਾਬਲਿਆਂ ’ਚ ਗਰੁੱਪ ਡਾਂਸ ਵਿੱਚ ਹਾਸਿਲ ਕੀਤਾ ਤੀਜਾ ਸਥਾਨ

ਮਾਲ ਰਿਕਾਰਡ ਵਿੱਚ ਉਕਤ ਦਰੁਸਤਗੀ ਕਰਨ ਲਈ ਪਟਵਾਰੀ ਧਨੀ ਚੰਦ ਨੇ ਮੇਰੇ ਪਾਸੋਂ ਬਤੌਰ ਰਿਸ਼ਵਤ 2000/-ਰੁਪਏ ਦੀ ਮੰਗ ਕੀਤੀ ਅਤੇ 24-03- 2024 ਨੂੰ ਪਹਿਲੀ ਕਿਸ਼ਤ ਵਜੋਂ 1000/-ਰੁਪਏ ਹਾਸਿਲ ਕਰ ਲਏ ਅਤੇ ਹੁਣ 500/-ਰੁਪਏ ਦੀ ਹੋਰ ਮੰਗ ਕਰ ਰਿਹਾ ਸੀ। ਵਿਜੀਲੈਂਸ ਨੇ ਸਿਕਾਇਤ ਮਿਲਣ ਤੋਂ ਬਾਅਦ ਜਾਲ ਵਿਛਾਇਆ ਤੇ ਮਾਲ ਪਟਵਾਰੀ ਧਨੀ ਚੰਦ ਨੂੰ ਸਿਕਾਇਤਕਰਤਾ ਪਾਸੋਂ ਮਾਲ ਰਿਕਾਰਡ ਵਿੱਚ ਦਰੁਸਤਗੀ ਬਦਲੇ ਬਤੌਰ ਰਿਸ਼ਵਤ 500 ਰੁਪਏ ਹਾਸਲ ਕਰਦਿਆ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਮੌਕੇ ’ਤੇ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ। ਪਟਵਾਰੀ ਵਿਰੁਧ ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

 

ਰਿਜ਼ਨਲ ਸੈਂਟਰ ’ਚ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਚਲਾਈ ਸਵੀਪ ਮੁਹਿੰਮ

0

ਬਠਿੰਡਾ, 28 ਮਾਰਚ :ਜ਼ਿਲ੍ਹਾ ਚੋਣ ਅਫ਼ਸਰ/-ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੋਸਟ ਗ੍ਰੈਜੂਏਟ ਸਟੱਡੀਜ ਵਿਭਾਗ ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਬਠਿੰਡਾ ਵੱਲੋਂ ਅੱਜ ਵਿਦਿਆਰਥੀਆਂ ਲਈ ਵੋਟਰ ਵੈਰੀਫਿਕੇਸ਼ਨ ਅਤੇ ਰਜਿਸਟਰੇਸ਼ਨ ਮੁਹਿੰਮ ਚਲਾਈ ਗਈ । ਇਹ ਸਮਾਗਮ ਚੋਣ ਕਮਿਸ਼ਨ ਦੇ ਸਵੀਪ ਪ੍ਰੋਗਰਾਮ ਤਹਿਤ ਕਰਵਾਇਆ ਗਿਆ ।

ਐਸਐਸਡੀ ਗਰਲਜ਼ ਕਾਲਜ ਦੀ ਟੀਮ ਨੇ ਰਾਜ ਪੱਧਰੀ ਮੁਕਾਬਲਿਆਂ ’ਚ ਗਰੁੱਪ ਡਾਂਸ ਵਿੱਚ ਹਾਸਿਲ ਕੀਤਾ ਤੀਜਾ ਸਥਾਨ

ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਵਾਇਆ ਗਿਆ। ਇਸ ਮੁਹਿੰਮ ਦੌਰਾਨ ਨੋਡਲ ਅਫ਼ਸਰ ਅਤੇ ਕੈਂਪਸ ਅੰਬੈਸਡਰਾਂ ਵੱਲੋਂ ਨਵੇ ਵੋਟਰ ਆਈ. ਡੀ ਰਜਿਸਟਰੇਸ਼ਨ ਕਰਨ ਵਿੱਚ ਵਿਦਿਆਰਥੀਆਂ ਦੀ ਮਦਦ ਕੀਤੀ ਵਿਦਿਆਰਥੀਆਂ ਨੂੰ ਵੋਟਰ ਹੈਲਪ ਲਾਇਨ ਐਂਪ ਬਾਰੇ ਵੀ ਜਾਣਕਾਰੀ ਦਿੱਤੀ ਗਈ ਇਹ ਵਿਭਾਗ ਦੇ ਮੁਖੀ ਡਾ. ਰਜਿੰਦਰ ਸਿੰਘ ਨੇ ਜਿਲ੍ਹਾਂ ਸਵੀਪ ਨੋਡਲ ਅਫ਼ਸਰ ਸੁਰੇਸ ਗੌੜ ਅਤੇ ਡੀਡੀ ਐਫ ਸੁਜੀਤ ਕਿਸ਼ਨ ਦਾ ਸਹਿਯੌਗ ਵਾਸਤੇ ਧੰਨਵਾਦ ਕੀਤਾ।

ਐਸਐਸਡੀ ਗਰਲਜ਼ ਕਾਲਜ ਦੀ ਟੀਮ ਨੇ ਰਾਜ ਪੱਧਰੀ ਮੁਕਾਬਲਿਆਂ ’ਚ ਗਰੁੱਪ ਡਾਂਸ ਵਿੱਚ ਹਾਸਿਲ ਕੀਤਾ ਤੀਜਾ ਸਥਾਨ

0

ਬਠਿੰਡਾ, 28 ਮਾਰਚ: ਪੰਜਾਬ ਰਾਜ ਰੈੱਡ ਕਰਾਸ ਚੰਡੀਗੜ੍ਹ ਦੀਆਂ ਹਦਾਇਤਾਂ ਤਹਿਤ ਸ੍ਰੀਮਤੀ ਮੋਨਿਕਾ ਕਪੂਰ (ਵਾਈ.ਆਰ.ਸੀ. ਕਾਉਂਸਲਰ) ਅਤੇ ਐਸ.ਐਸ.ਡੀ ਗਰਲਜ਼ ਕਾਲਜ ਦੇ ਸੱਤ ਵਾਈ.ਆਰ.ਸੀ ਵਲੰਟੀਅਰਾਂ ਨੇ ਐਸ.ਡੀ. ਵਿੱਚ ਰਾਜ ਪੱਧਰੀ ਯੂਥ ਰੈੱਡ ਕਰਾਸ ਸਟੱਡੀ-ਕਮ-ਸਿਖਲਾਈ ਕੈਂਪ ਵਿੱਚ ਭਾਗ ਲਿਆ। ਸਰਵਹਿਤਕਾਰੀ ਵਿਦਿਆ ਮੰਦਰ ਤਲਵਾੜਾ ਜਿਲਾ. ਹੁਸ਼ਿਆਰਪੁਰ ਵਿੱਚ ਪੰਜਾਬ ਖੇਤਰ ਦੇ ਵੱਖ-ਵੱਖ ਖੇਤਰਾਂ ਤੋਂ ਕੁੱਲ 140 ਵਲੰਟੀਅਰਾਂ ਅਤੇ 27 ਕੌਂਸਲਰਾਂ ਨੇ ਭਾਗ ਲਿਆ। ਇਸ ਕੈਂਪ ਵਿੱਚ ਰੈੱਡ ਕਰਾਸ ਦਾ ਇਤਿਹਾਸ ਅਤੇ ਸਮਾਜ ਲਈ ਇਸ ਦੀ ਮਹੱਤਤਾ, ਖੂਨਦਾਨ, ਤੰਦਰੁਸਤ ਮਨ, ਤੰਦਰੁਸਤ ਭਾਰਤ ਬਾਰੇ ਜਾਣਕਾਰੀ ਦਿੱਤੀ ਗਈ।

ਬਠਿੰਡਾ ਦੇ ਕੈਮਿਸਟ ਦੀ ਧੀ ਬਣੀ ਜੱਜ, ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ

ਵਲੰਟੀਅਰਾਂ ਨੇ ਪੋਸਟਰ ਮੇਕਿੰਗ, ਕਵਿਤਾ ਪਾਠ, ਲਿਖਤੀ ਕੁਇਜ਼, ਸੋਲੋ ਲੋਕ ਗੀਤ, ਸਮੂਹ ਗੀਤ ਅਤੇ ਗਰੁੱਪ ਡਾਂਸ ਵਰਗੇ ਛੇ ਮੁਕਾਬਲਿਆਂ ਵਿੱਚ ਭਾਗ ਲਿਆ । ਕਾਲਜ ਦੀ ਵਾਈ.ਆਰ.ਸੀ. ਟੀਮ ਨੇ ਗਰੁੱਪ ਡਾਂਸ ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਕੈਂਪ ਪ੍ਰਬੰਧਕਾਂ ਅਧੀਨ ਵਲੰਟੀਅਰਾਂ ਲਈ ਪੌਂਗ ਡੈਮ (ਤਲਵਾੜਾ) ਦੇ ਦੌਰੇ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼ਿਵਦੁਲਾਰ ਸਿੰਘ ਢਿੱਲੋਂ ਸਕੱਤਰ ਪੰਜਾਬ ਰੈੱਡ ਕਰਾਸ ਨੇ ਜੇਤੂਆਂ ਨੂੰ ਇਨਾਮ ਵੰਡੇ। ਕਾਲਜ ਕਮੇਟੀ ਦੇ ਪ੍ਰਧਾਨ ਸੰਜੇ ਗੋਇਲ, ਸਕੱਤਰ ਵਿਕਾਸ ਗਰਗ ਅਤੇ ਪ੍ਰਿੰਸੀਪਲ ਡਾ: ਨੀਰੂ ਗਰਗ ਨੇ ਵਾਈਆਰਸੀ ਕੌਂਸਲਰਾਂ ਅਤੇ ਵਲੰਟੀਅਰਾਂ ਨੂੰ ਵਧਾਈ ਦਿੱਤੀ।

 

ਜ਼ਿਲ੍ਹਾ ਚੋਣ ਅਧਿਕਾਰੀ ਪੋਲਿੰਗ ਸਟੇਸ਼ਨਾਂ ਦੇ ਨਿਰੀਖਣ ਦਾ ਕੰਮ ਕਲ ਤੱਕ ਪੂਰਾ ਕਰਨ: ਮੁੱਖ ਚੋਣ ਅਧਿਕਾਰੀ

0

ਵੋਟਿੰਗ ਪ੍ਰਤੀਸ਼ਤ ਨੂੰ ਵਧਾਉਣ ਲਈ ਵੋਟਰਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ
ਚੰਡੀਗੜ੍ਹ, 28 ਮਾਰਚ: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਕਿਹਾ ਕਿ ਸਬੰਧਿਤ ਜਿਲ੍ਹਿਆਂ ਦੇ ਪੋਲਿੰਗ ਸਟੇਸ਼ਨਾਂ ਦਾ ਕੰਮ ਭਲਕੇ ਤੱਕ ਮੁਕੰਮਲ ਕਰ ਲਿਆ ਜਾਵੇ। ਇਸ ਤੋਂ ਇਲਾਵਾ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਵੱਖ-ਵੱਖ ਮਾਧਿਅਮਾਂ ਰਾਹੀਂ ਵੋਟਰਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦਾ ਕੰਮ ਵੀ ਕੀਤਾ ਜਾਵੇ। ਮੁੱਖ ਚੋਣ ਅਫ਼ਸਰ ਸ਼੍ਰੀ ਅਨੁਰਾਗ ਅਗਰਵਾਲ ਨੇ ਅੱਜ ਇੱਥੇ ਵੀਡੀਓ ਕਾਨਫਰੰਸ ਰਾਹੀਂ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਚੋਣ ਅਫ਼ਸਰਾਂ ਨੂੰ ਇਹ ਹਦਾਇਤਾਂ ਦਿੱਤੀਆਂ।ਸ਼੍ਰੀ ਅਗਰਵਾਲ ਨੇ ਕਿਹਾ ਕਿ ਸਮੂਹ ਜ਼ਿਲ੍ਹਾ ਚੋਣ ਅਫ਼ਸਰ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਕੰਟਰੋਲ ਰੂਮ ਸਥਾਪਤ ਕਰਨ। ਇਸ ਦੀ ਸਥਾਪਨਾ ਨਾਲ ਬਹੁਤ ਲਾਭ ਮਿਲੇਗਾ। ਇਸ ਤੋਂ ਇਲਾਵਾ ਹਰ ਪੋਲਿੰਗ ਸਟੇਸ਼ਨ ਦੇ ਬਾਹਰ ਕੈਮਰੇ ਲਗਾਏ ਜਾਣ ਤਾਂ ਜੋ ਪੋਲਿੰਗ ਸਟੇਸ਼ਨਾਂ ’ਤੇ ਨਜ਼ਰ ਰੱਖੀ ਜਾ ਸਕੇ।

ਆਪ ਵਿਧਾਇਕਾਂ ਦਾ ਦਾਅਵਾ: ਭਾਜਪਾ ਪਾਰਟੀ ਤੋੜਣ ਲਈ ਦੇ ਰਹੀ 20-25 ਕਰੋੜ ਦੇ ਆਫਰ

ਇਸ ਤੋਂ ਇਲਾਵਾ ਹਰੇਕ ਪੋਲਿੰਗ ਸਟੇਸ਼ਨ ਦੇ ਬਾਹਰ ਟੋਲ ਫ਼ੀਸ ਨੰਬਰ 1950, ਸੀ.ਈ.ਓ ਅਤੇ ਡੀ.ਈ.ਓ ਦਫ਼ਤਰਾਂ ਦੇ ਟੈਲੀਫ਼ੋਨ ਨੰਬਰ ਲਗਾਏ ਜਾਣ ਤਾਂ ਜੋ ਜੇਕਰ ਵੋਟਰਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕਰ ਸਕਣ। ਉਨ੍ਹਾਂ ਸਮੂਹ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਸੈਲਫੀ ਪੁਆਇੰਟ ਤਿਆਰ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਤੋਂ ਇਲਾਵਾ ਨੌਜਵਾਨ ਵੋਟਰਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਵੋਟ ਪਾਉਣ ਤੋਂ ਬਾਅਦ ਕਿਉਆਰ ਕੋਡ ਨੂੰ ਸਕੈਨ ਕਰਕੇ ਫੋਟੋ ਅਪਲੋਡ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਵੇ। ਮੁੱਖ ਚੋਣ ਕਮਿਸ਼ਨ ਨੇ ਹਿਦਾਇਤਾਂ ਦਿੰਦੇ ਹੋਏ ਕਿਹਾ ਕਿ ਵੋਟ ਪ੍ਰਤੀਸ਼ਤ ਨੂੰ ਵਧਾਉਣ ਲਈ ਵੋਟਰਾਂ ਨੂੰ ਵੱਧ ਤ ਜਾਗਰੂਕ ਕਰਨ ਲਈ ਈਸੀਆਈ ਅਤੇ ਹਰਿਆਣਾ ਚੋਣ ਦਫ਼ਤਰ ਵੱਲੋਂ ਤਿਆਰ ਕੀਤੀ ਗਈ ਵੀਡੀਓ ਨੂੰ ਸਥਾਨਕ ਕੇਬਲ ਟੀਵੀ ਨੈੱਟਵਰਕ ਰਾਹੀਂ ਦਿਖਾਇਆ ਜਾਣਾ ਚਾਹੀਦਾ ਹੈ ਅਤੇ ਆਡੀਓ ਨੂੰ ਕਿਉਆਰ ਕੋਡ ਰਾਹੀਂ ਪ੍ਰਸਾਰਿਤ ਕੀਤਾ ਜਾਣਾ ਚਾਹੀਦਾ ਹੈ।

ਵੱਖਰਿਆਂ ਚੋਣ ਲੜਣ ਦੇ ਐਲਾਨ ਤੋਂ ਬਾਅਦ ਸੁਖਬੀਰ ਬਾਦਲ ਦਾ ਭਾਜਪਾ ’ਤੇ ਵੱਡਾ ਸਿਆਸੀ ਹਮਲਾ

ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਸਬੰਧਤ ਜ਼ਿਲ੍ਹਿਆਂ ਦੇ ਸਕੱਤਰੇਤ, ਸਰਕਾਰੀ ਇਮਾਰਤਾਂ ਅਤੇ ਅਦਾਲਤੀ ਕੰਪਲੈਕਸਾਂ ਦੀਆਂ ਲਿਫਟਾਂ ਨੇੜੇ ਜਾਗਰੂਕਤਾ ਵੋਟਿੰਗ ਸਟਿੱਕਰ ਲਗਾਏ ਜਾਣ।ਉਨ੍ਹਾਂ ਦੱਸਿਆ ਕਿ 16 ਮਾਰਚ ਤੋਂ ਹੁਣ ਤੱਕ ਸੀ ਵਿਜੀਲ ਐਪ ’ਤੇ 454 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚੋਂ 329 ਸਹੀ ਪਾਈਆਂ ਗਈਆਂ ਹਨ ਅਤੇ ਇਨ੍ਹਾਂ ’ਚੋਂ 147 ਸ਼ਿਕਾਇਤਾਂ ਦਾ ਨਿਪਟਾਰਾ ਵੀ ਕੀਤਾ ਗਿਆ ਹੈ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਦਿੱਤੇ ਕਿ ਆਉਣ ਵਾਲੀ ਸ਼ਿਕਾਇਤਾਂ ਦਾ ਤੁਰੰਤ ਨੋਟਿਸ ਲੈਂਦਿਆਂ ਨਿਪਟਾਰਾ ਕੀਤਾ ਜਾਵੇ। ਇਸ ਤੋਂ ਇਲਾਵਾ ਫਾਰਮ 6 ਨਾਲ ਸਬੰਧਤ ਬਾਕੀ ਰਹਿੰਦਾ ਕੰਮ 26 ਅਪਰੈਲ ਤੱਕ ਮੁਕੰਮਲ ਕਰ ਲਿਆ ਜਾਵੇ।ਉਨ੍ਹਾਂ ਇਹ ਵੀ ਹਦਾਇਤ ਦਿੱਤੀ ਕਿ ਜਿਨ੍ਹਾਂ ਜ਼ਿਲ੍ਹਿਆਂ ਨੇ ਜ਼ਿਲ੍ਹਾ ਚੋਣ ਪ੍ਰਬੰਧਨ ਯੋਜਨਾ ਦੀ ਹਾਰਡ ਕਾਪੀ ਚੋਣ ਕਮਿਸ਼ਨ ਨੂੰ ਜਮਾਂ ਨਹੀਂ ਕਰਵਾਈ ਹੈ, ਉਹ ਯੋਜਨਾ ਦੀ ਕਾਪੀ ਤੁਰੰਤ ਜਮਾਂ ਕਰਵਾਉਣ। ਇਸ ਤੋਂ ਇਲਾਵਾ ਗਿਣਤੀ ਕੇਂਦਰਾਂ ਦੀ 100% ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾਵੇ ਅਤੇ ਪ੍ਰਸਤਾਵ ਈਸੀਆਈ ਨੂੰ ਭੇਜਿਆ ਜਾਵੇ।

 

ਬਠਿੰਡਾ ਦੇ ਕੈਮਿਸਟ ਦੀ ਧੀ ਬਣੀ ਜੱਜ, ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ

0

ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵੱਲੋਂ ਨਵ-ਨਿਯੁਕਤ ਜੱਜ ਗੀਤਾਂਸ਼ੂ ਦਾ ਸਨਮਾਨ
ਬਠਿੰਡਾ, 27 ਮਾਰਚ: ਬਦਲਦੇ ਸਮਾਜ ਵਿੱਚ ਧੀਆਂ ਨੇ ਵੀ ਸਾਬਤ ਕਰ ਦਿੱਤਾ ਹੈ ਕਿ ਉਹ ਸਫ਼ਲਤਾ ਅਤੇ ਬੁਲੰਦੀਆਂ ਨੂੰ ਛੂਹਣ ਦੇ ਮਾਮਲੇ ਵਿੱਚ ਕਿਸੇ ਤੋਂ ਘੱਟ ਨਹੀਂ ਹਨ। ਇਸ ਦੀ ਮਿਸਾਲ ਬਠਿੰਡਾ ਦੇ ਇੱਕ ਸਾਧਾਰਨ ਕੈਮਿਸਟ ਪਰਿਵਾਰ ਦੀ ਧੀ ਗੀਤਾਂਸ਼ੂ ਨੇ ਕਾਇਮ ਕੀਤੀ ਹੈ, ਜਿਸ ਨੇ ਜੁਡੀਸ਼ਰੀ ਦਾ ਇਮਤਿਹਾਨ ਪਾਸ ਕਰਕੇ ਜੱਜ ਦਾ ਦਰਜਾ ਹਾਸਲ ਕੀਤਾ ਹੈ। ਇਸ ਧੀ ਨੂੰ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਦੀ ਅਗਵਾਈ ਹੇਠ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਜੱਜ ਗੀਤਾਂਸ਼ੂ ਇੱਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਹਨ,

ਆਪ ਵਿਧਾਇਕਾਂ ਦਾ ਦਾਅਵਾ: ਭਾਜਪਾ ਪਾਰਟੀ ਤੋੜਣ ਲਈ ਦੇ ਰਹੀ 20-25 ਕਰੋੜ ਦੇ ਆਫਰ

ਜੋ ਕਿ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਕੈਸ਼ੀਅਰ ਵਰਿੰਦਰ ਗੋਇਲ ਦੀ ਭਤੀਜੀ ਅਤੇ ਗਾਂਧੀ ਮਾਰਕੀਟ ਵਿੱਚ ਸਭ ਤੋਂ ਪੁਰਾਣੀ ਹੋਲਸੇਲ ਦੁਕਾਨ ਚਲਾਉਣ ਵਾਲੇ ਜਤਿੰਦਰ ਗੋਇਲ ਅਤੇ ਕੋਮਲ ਦੀ ਬੇਟੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਬਠਿੰਡਾ ਸ਼ਹਿਰ ਦੇ ਇੱਕ ਕੈਮਿਸਟ ਪਰਿਵਾਰ ਦੀ ਧੀ ਨੇ ਦੇਸ਼ ਭਰ ਦੇ ਕੈਮਿਸਟਾਂ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਜੱਜ ਮੈਡਮ ਗੀਤਾਂਸ਼ੂ ਦੇ ਪਿਤਾ ਜਤਿੰਦਰ ਗੋਇਲ ਨੇ ਸ਼ੁਭਕਾਮਨਾਵਾਂ ਦੇਣ ਵਾਲੇ ਕੈਮਿਸਟਾਂ ਅਤੇ ਆਮ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਦੀ ਬੇਟੀ ਹੁਣ ਪੀੜਤਾਂ ਨੂੰ ਇਨਸਾਫ਼ ਦੇਵੇਗੀ।

ਵੱਖਰਿਆਂ ਚੋਣ ਲੜਣ ਦੇ ਐਲਾਨ ਤੋਂ ਬਾਅਦ ਸੁਖਬੀਰ ਬਾਦਲ ਦਾ ਭਾਜਪਾ ’ਤੇ ਵੱਡਾ ਸਿਆਸੀ ਹਮਲਾ

ਨਵ-ਨਿਯੁਕਤ ਜੱਜ ਮੈਡਮ ਗੀਤਾਂਸ਼ੂ ਨੇ ਕਿਹਾ ਕਿ ਉਹ ਸਮਾਜ ਦੇ ਕਿਸੇ ਵੀ ਵਰਗ ਨਾਲ ਵਿਤਕਰਾ ਨਹੀਂ ਕਰਨਗੇ,ਸਗੋਂ ਗਵਾਹਾਂ ਅਤੇ ਤੱਥਾਂ ਦੇ ਆਧਾਰ ’ਤੇ ਪੀੜਤਾਂ ਨੂੰ ਕਾਨੂੰਨ ਅਨੁਸਾਰ ਇਨਸਾਫ਼ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਹਰ ਵਰਗ ਨੂੰ ਕਾਨੂੰਨ ਅਨੁਸਾਰ ਇਨਸਾਫ਼ ਦਿਵਾਉਣ ਲਈ ਵਚਨਬੱਧ ਹਨ। ਇਸ ਮੌਕੇ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਜੋੜਾ, ਜ਼ਿਲ੍ਹਾ ਸਕੱਤਰ ਅਨਿਲ ਗਰਗ, ਹੋਲਸੇਲ ਦੇ ਸੰਗਠਨ ਸਕੱਤਰ ਹਰੀਸ਼ ਟਿੰਕੂ, ਕੈਸ਼ੀਅਰ ਵਰਿੰਦਰ ਗੋਇਲ, ਕ੍ਰਿਸ਼ਨ ਗੋਇਲ, ਬਲਜੀਤ ਸਿੰਘ, ਰਿਟੇਲ ਕੈਮਿਸਟ ਐਸੋਸੀਏਸ਼ਨ ਦੇ ਚੇਅਰਮੈਨ ਪ੍ਰੀਤਮ ਸਿੰਘ ਵਿਰਕ, ਮੀਤ ਪ੍ਰਧਾਨ ਗੁਰਜਿੰਦਰ ਸਿੰਘ ਸਾਹਨੀ, ਸਕੱਤਰ ਪੋਰਿੰਦਰ ਸਿੰਗਲਾ ਅਤੇ ਹੋਰ ਕੈਮਿਸਟ ਹਾਜ਼ਰ ਸਨ।

 

ਏ.ਡੀ.ਜੀ.ਪੀ ਸੁਰਿੰਦਰਪਾਲ ਸਿੰਘ ਪਰਮਾਰ ਨੇ ਚੋਣ ਤਿਆਰੀਆਂ ਲਈ ਅੰਤਰਰਾਜ਼ੀ ਮੀਟਿੰਗ ਦੀ ਕੀਤੀ ਪ੍ਰਧਾਨਗੀ ਕੀਤੀ

0

ਨਜਾਇਜ਼ ਸ਼ਰਾਬ, ਬੇਹਿਸਾਬ ਨਕਦੀ ਅਤੇ ਮਾਸਪੇਸ਼ੀਆਂ ਦੀ ਸ਼ਕਤੀ ਨਾਲ ਨਜਿੱਠਣ ਲਈ ਸਖ਼ਤ ਉਪਾਵਾਂ ਦੇ ਆਦੇਸ਼
ਬਠਿੰਡਾ, 27 ਮਾਰਚ : ਬਠਿੰਡਾ ਰੇਂਜ ਦੇ ਏ.ਡੀ.ਜੀ.ਪੀ ਸੁਰਿੰਦਰਪਾਲ ਸਿੰਘ ਪਰਮਾਰ ਨੇ ਅੱਜ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੰਤਰਰਾਜ਼ੀ ਵਰਚੂਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨਜਾਇਜ਼ ਸ਼ਰਾਬ, ਬੇਹਿਸਾਬ ਨਕਦੀ ਅਤੇ ਮਸਲਪਾਵਰ ਦੀ ਵਰਤੋਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੇ ਹੁਕਮ ਦਿੱਤੇ।

ਡੀਜੀਪੀ ਪੰਜਾਬ ਨੇ ਰੇਲਵੇ ਲਈ ਰਾਜ ਪੱਧਰੀ ਸੁਰੱਖਿਆ ਕਮੇਟੀ ਦੀ ਤਾਲਮੇਲ ਮੀਟਿੰਗ ਦੀ ਕੀਤੀ ਪ੍ਰਧਾਨਗੀ

ਮੀਟਿੰਗ ਵਿੱਚ ਹਿਸਾਰ ਰੇਂਜ ਦੇ ਏ.ਡੀ.ਜੀ.ਪੀ ਡਾ. ਮੱਤਾ ਰਵੀ ਕਿਰਨ, ਫਰੀਦਕੋਟ ਰੇਂਜ ਦੇ ਆਈ.ਜੀ.ਪੀ ਗੁਰਸ਼ਰਨ ਸਿੰਘ ਸੰਧੂ, ਸੀਨੀਅਰ ਪੁਲਿਸ ਕਪਤਾਨ ਬਠਿੰਡਾ ਦੀਪਕ ਪ੍ਰਤੀਕ , ਸੀਨੀਅਰ ਪੁਲਿਸ ਕਪਤਾਨ ਮਾਨਸਾ ਡਾ. ਨਾਨਕ ਸਿੰਘ ਅਤੇ ਸੀਨੀਅਰ ਪੁਲਿਸ ਕਪਤਾਨ ਸ੍ਰੀ ਮੁਕਤਸਰ ਸਾਹਿਬ ਭਾਗੀਰਥ ਮੀਨਾ ਤੋਂ ਇਲਾਵਾ ਫਤਿਆਬਾਦ, ਸਿਰਸਾ ਅਤੇ ਡੱਬਵਾਲੀ ਦੇ ਐਸ.ਪੀਜ਼ ਆਨਲਾਈਨ ਹਾਜ਼ਰ ਸਨ।ਇਸ ਮੌਕੇ ਏ.ਡੀ.ਜੀ.ਪੀ ਸੁਰਿੰਦਰਪਾਲ ਸਿੰਘ ਪਰਮਾਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਡੀ.ਜੀ.ਪੀ ਪੰਜਾਬ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣੇ ਸਾਰੇ ਮਤ ਹਿਤ ਅਧਿਕਾਰੀਆਂ ਨੂੰ ਜਾਣੂ ਕਰਵਾਉਣ।

ਵਿਜੀਲੈਂਸ ਵੱਲੋਂ ਜ਼ਮੀਨ ਦੀ ਨਿਸ਼ਾਨਦੇਹੀ ਬਦਲੇ 5200 ਰੁਪਏ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਮਾਲ ਪਟਵਾਰੀ ਕਾਬੂ

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀ ਸਰਹੱਦ ਨਾਲ ਲੱਗਦੇ ਮਾਨਸਾ, ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਬੀ.ਐਸ.ਐਫ ਅਤੇ ਸੀ.ਏ.ਪੀ.ਐਫ ਵਰਗੇ ਕੇਂਦਰੀ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਰਿਆਣਾ ਸੂਬੇ ਦੀ ਸਰਹੱਦ ਦੇ ਕਰੀਬ 180 ਕਿਲੋਮੀਟਰ ’ਤੇ ਲਗਾਏ ਗਏ ਸਾਰੇ ਅੰਤਰਰਾਜੀ ਨਾਕਿਆਂ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨ ਲਈ ਵੀ ਕਿਹਾ।ਇਸ ਦੌਰਾਨ ਐਸ.ਐਸ.ਪੀਜ਼ ਦੁਆਰਾ ਦੱਸਿਆ ਗਿਆ ਕਿ ਹਰਿਆਣਾ ਨੂੰ ਛੂਹਣ ਵਾਲੇ ਹਿੱਸੇ ’ਤੇ ਕੁੱਲ 33 ਇੰਟਰ ਸਟੇਟ ਨਾਕੇ , ਜਿੰਨ੍ਹਾਂ ਵਿਚ ਮਾਨਸਾ ’ਚ 4 ਇੰਟਰਸਟੇਟ ਨਾਕੇ, ਬਠਿੰਡਾ ਵਿੱਚ 16 ਇੰਟਰਸਟੇਟ ਨਾਕੇ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ 13 ਇੰਟਰਸਟੇਟ ਨਾਕਿਆਂ ਬਾਰੇ ਜਾਣਕਾਰੀ ਦਿੱਤੀ ਗਈ।

ਡੀਜੀਪੀ ਪੰਜਾਬ ਨੇ ਰੇਲਵੇ ਲਈ ਰਾਜ ਪੱਧਰੀ ਸੁਰੱਖਿਆ ਕਮੇਟੀ ਦੀ ਤਾਲਮੇਲ ਮੀਟਿੰਗ ਦੀ ਕੀਤੀ ਪ੍ਰਧਾਨਗੀ

0

ਚੰਡੀਗੜ੍ਹ, 27 ਮਾਰਚ (ਅਸ਼ੀਸ਼ ਮਿੱਤਲ):ਰੇਲਵੇ ਲਈ ਸੁਰੱਖਿਆ ਚੁਣੌਤੀਆਂ ਅਤੇ ਉਭਰਦੇ ਖ਼ਤਰੇ ਦੀ ਸਮੀਖਿਆ ਕਰਨ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਰੇਲਵੇ ਲਈ ਸੂਬਾ ਪੱਧਰੀ ਸੁਰੱਖਿਆ ਕਮੇਟੀ (ਐਸਐਲਐਸਸੀਆਰ) ਨਾਲ ਤਾਲਮੇਲ ਮੀਟਿੰਗ ਦੀ ਪ੍ਰਧਾਨਗੀ ਕੀਤੀ।ਮੀਟਿੰਗ ਵਿੱਚ ਸਪੈਸ਼ਲ ਡੀਜੀਪੀ ਰੇਲਵੇ ਸ਼ਸ਼ੀ ਪ੍ਰਭਾ ਦਿਵੇਦੀ, ਸਪੈਸ਼ਲ ਡੀਜੀਪੀ ਅੰਦਰੂਨੀ ਸੁਰੱਖਿਆ ਆਰ ਐਨ ਢੋਕੇ, ਪ੍ਰਿੰਸੀਪਲ ਚੀਫ਼ ਕਮਿਸ਼ਨਰ ਰੇਲਵੇ ਪੁਲਿਸ ਫੋਰਸ (ਆਰਪੀਐਫ) ਏਐਨ ਮਿਸ਼ਰਾ, ਸੀਨੀਅਰ ਡਿਪਟੀ ਸੁਰੱਖਿਆ ਕਮਿਸ਼ਨਰ ਨਿਤੀਸ਼ ਸ਼ਰਮਾ, ਏਆਈਜੀ ਜੀਆਰਪੀ ਏਪੀਐਸ ਘੁੰਮਣ ਅਤੇ ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਪੰਜਾਬ ਅਤੇ ਕੇਂਦਰੀ ਏਜੰਸੀਆਂ ਸਮੇਤ ਵਿਭਾਗਾਂ ਦੇ ਹੋਰ ਭਾਈਵਾਲ ਮੌਜੂਦ ਸਨ।ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਸ ਮੀਟਿੰਗ ਦਾ ਉਦੇਸ਼ ਆਰਪੀਐਫ, ਜੀਆਰਪੀ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਦਰਮਿਆਨ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਉਣਾ ਹੈ।

ਵਿਜੀਲੈਂਸ ਵੱਲੋਂ ਜ਼ਮੀਨ ਦੀ ਨਿਸ਼ਾਨਦੇਹੀ ਬਦਲੇ 5200 ਰੁਪਏ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਮਾਲ ਪਟਵਾਰੀ ਕਾਬੂ

ਉਨ੍ਹਾਂ ਅੱਗੇ ਕਿਹਾ ਕਿ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਅਤੇ ਰੇਲਵੇ ਦੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਲਈ ਸਾਂਝੇ ਤੌਰ ‘ਤੇ ਯਤਨ ਕੀਤੇ ਜਾ ਰਹੇ ਹਨ।ਆਰਪੀਐਫ, ਜੀਆਰਪੀ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਦਰਮਿਆਨ ਬਿਹਤਰ ਤਾਲਮੇਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਡੀਜੀਪੀ ਨੇ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ ਵਟਾਂਦਰਾ ਕਰਨ ਅਤੇ ਇਹਨਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਨਿਯਮਤ ਰੂਪ ਵਿੱਚ ਤਾਲਮੇਲ ਮੀਟਿੰਗਾਂ ਕਰਨ ਦੇ ਨਿਰਦੇਸ਼ ਦਿੱਤੇ।ਉਨ੍ਹਾਂ ਨੇ ਆਰਪੀਐਫ ਅਤੇ ਜੀਆਰਪੀ ਪੰਜਾਬ ਨੂੰ ਆਮ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਰੇਲਵੇ ਟਰੈਕਾਂ ’ਤੇ ਗਸ਼ਤ ਕਰਨ ਅਤੇ ਰੇਲ ਗੱਡੀਆਂ ਲਈ ਇਸਕੌਰਟ ਕਰਨ ਵਾਸਤੇ ਸਾਂਝੀਆਂ ਟੀਮਾਂ ਭੇਜਣ ਲਈ ਕਿਹਾ।ਉਨ੍ਹਾਂ ਕਿਹਾ ਕਿ ਸੂਬੇ ਵਿੱਚ ਰੇਲਵੇ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ।ਜ਼ਿਕਰਯੋਗ ਹੈ ਕਿ ਆਰਪੀਐਫ, ਜੀਆਰਪੀ ਪੰਜਾਬ ਅਤੇ ਕੇਂਦਰੀ ਏਜੰਸੀਆਂ ਦੇ ਅਧਿਕਾਰੀਆਂ ਨੇ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ।